You are here

ਲੁਧਿਆਣਾ

ਭਾਰਤੀ ਕਿਸਾਨ ਯੂਨੀਅਨ ੲੇਕਤਾ ( ਡਕੌਂਦਾ) ਦੀ ਬਲਾਕ ਪੱਧਰੀ ਮੀਟਿੰਗ ਹੋਈ ।

ਕੁਰੜ ਦੀ ਸਵਰਨਜੀਤ ਕੌਰ ਤੇ ਜਸਵਿੰਦਰ ਸਿੰਘ  ਬਣੇ  ਇਕਾਈ ਦੇ ਪ੍ਰਧਾਨ ।

ਮਹਿਲ ਕਲਾਂ/ਬਰਨਾਲਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਪਿੰਡ ਇਕਾਈ ਕੁਰੜ ਦੀ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਪ੍ਰਧਾਨ ਜਗਜੀਤ ਸਿੰਘ ਦੀ ਅਗਵਾਈ ਹੇਠ ਹੋਈ । ਮੀਟਿੰਗ ਦੌਰਾਨ ਔਰਤਾਂ ਦੀ ਪਿੰਡ ਇਕਾਈ ਵਾਲੀ ਗਿਆਰਾਂ ਮੈਂਬਰੀ  ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।ਮੀਟਿੰਗ ਚ ਵਿਸ਼ੇਸ਼ ਤੌਰ ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ  ੲੇਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਦੇਵ ਸਿੰਘ ਮਾਂਗੇਵਾਲ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆਇਆ ਹੋਇਆ ਖੁਦਕੁਸ਼ੀਆਂ ਕਰ ਰਿਹਾ ਹੈ,  ਕਿਉਂਕਿ ਚੋਣਾਂ ਸਮੇਂ ਪੰਜਾਬ ਅਤੇ ਕੇਂਦਰ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸਨ ਕਿ  ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਇਨਬਿਨ ਲਾਗੂ ਕੀਤੀ ਜਾਵੇਗੀ । ਪਰ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਲੋਕ  ਪੱਖੀ ਫੈਸਲੇ ਲੈਣ ਦੀ ਬਜਾਏ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਪੰਜਾਬ ਦਾ ਕਿਸਾਨ ਦੇ ਆਮ ਲੋਕ ਕਰਜ਼ੇ ਦੇ ਮੱਕੜ ਜਾਲ ਚ ਫਸ ਰਹੇ ਹਨ । ਕਿਸਾਨ ਆਗੂਆਂ ਨੇ ਬੋਲਦਿਆਂ ਕਿਹਾ ਕਿ   ਪਾਣੀ ਬਚਾਉਣ ਦਾ ਨਾਮ  ਵਰਤ ਕੇ ਪੂਸਾ 44 ਤੇ ਪਾਬੰਦੀ ਲਾਉਣ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ ।ਕਣਕ ਤੇ ਝੋਨੇ ਦੀ ਸਰਕਾਰੀ ਖਰੀਦ ਕਰਨ ਤੋਂ ਵੀ ਆਨੀ ਬਹਾਨੇ ਟਾਲਾ ਵੱਟਿਆ ਜਾ ਰਿਹਾ ਹੈ । ਜੇਕਰ ਸਰਕਾਰ ਸੱਚਮੁੱਚ ਹੀ ਫਸਲਾਂ ਦਾ ਬਦਲਾਅ ਚਾਹੁੰਦੀ ਹੈ ਤਾਂ ਦੂਜੀਆਂ ਫ਼ਸਲਾਂ ਦਾ ਵਾਜਬ ਭਾਅ  ਦੇ ਕੇ  ਖਰੀਦ ਕਰਨ ਦੀ ਗਾਰੰਟੀ ਦਿੱਤੀ ਜਾਵੇ । ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਹੋਰ ਵੀ ਭਖਵੀਆਂ ਮੰਗਾਂ ਦਾ ਠੋਸ ਹੱਲ ਕੀਤਾ ਜਾਵੇ ।ਜਿਵੇਂ ਕਿ ਆਵਾਰਾ ਪਸ਼ੂ ਜੋ ਸਾਡੀਆਂ ਫ਼ਸਲਾਂ ਦਾ ਜਿੱਥੇ ਉਜਾੜਾ ਕਰਦੇ ਹਨ।  ਉੱਥੇ ਐਕਸੀਡੈਂਟਾਂ ਦਾ ਕਾਰਨ ਬਣ ਕੇ ਹਰ ਰੋਜ਼ ਸੈਂਕੜੇ ਲੋਕ ਮੌਤ ਦੇ ਮੂੰਹ ਚ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਝੂਠੇ ਲਾਰੇ ਲਾ ਕੇ ਸੱਤਾ ਤੇ ਕਾਬਜ਼ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਤੇ ਕੁਰਕੀ ਖ਼ਤਮ ਕਰਨਾ ਵਾਅਦਾ ਕੀਤਾ ਸੀ । ਪਰ ਹੁਣ ਵੀ ਲਗਾਤਾਰ ਕਿਸਾਨਾਂ ਦੀਆਂ ਕੁਰਕੀਆਂ ਦੇ ਫਰਮਾਨ ਆ ਰਹੇ ਹਨ ਅਤੇ ਕੋਰਟਾਂ ਵਿੱਚ ਕਿਸਾਨਾਂ ਤੋਂ ਖ਼ਾਲੀ ਲਏ ਚੈੱਕ ਲਾ ਕੇ ਜੇਲ੍ਹਾਂ ਚ ਤੁੰਨਿਆ  ਜਾ ਰਿਹਾ ਹੈ ।ਸਰਕਾਰ ਇਨ੍ਹਾਂ ਮੁੱਦਿਆਂ ਦਾ ਹੱਲ ਕਰਨ ਦੀ ਬਜਾਏ ਸੀ ਏ ਏ ,ਐੱਨ ਪੀ ਆਰ ਅਤੇ ਐੱਨ ਆਰ ਸੀ ਵਰਗੇ  ਕਾਲੇ ਕਾਨੂੰਨ ਲਾਗੂ ਕਰਕੇ ਲੋਕਾਂ ਨੂੰ ਭਰਾ ਮਾਰੂ ਜੰਗ ਵਿੱਚ ਝੋਕਿਆ ਜਾ ਰਿਹਾ ਹੈ ।ਇਸ ਕਾਨੂੰਨ ਦਾ ਵਿਰੋਧ ਕਰ ਰਹੇ  ਲੋਕਾਂ ਦੀ ਤਸੱਲੀ ਕਰਵਾਉਣ ਦੀ ਬਜਾਏ ।ਉਨ੍ਹਾਂ ਨੂੰ ਡੰਡੇ ਦੇ ਜ਼ੋਰ ਤੇ ਦਬਾਇਆ ਜਾ ਰਿਹਾ ਹੈ ,ਜੋ ਕਿ ਬਹੁਤ ਹੀ ਖਤਰਨਾਕ ਲੋਕ ਵਿਰੋਧੀ ਕਾਨੂੰਨ ਹੈ ।ਜੇਕਰ ਸਰਕਾਰ ਨੇ ਇਸ ਨੂੰ ਰੱਦ ਨਾ ਕੀਤਾ ਤਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਮੀਟਿੰਗ ਉਪਰੰਤ ਪਿੰਡ ਇਕਾਈ ਦੀ ਔਰਤਾਂ ਵਾਲੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ । ਜਿਸ ਵਿੱਚ ਸਵਰਨਜੀਤ ਕੌਰ ਨੂੰ ਪ੍ਰਧਾਨ, ਮੀਤ ਪ੍ਰਧਾਨ ਜਸਵੀਰ ਕੌਰ, ਜਨਰਲ ਸਕੱਤਰ ਹਰਬੰਸ ਕੌਰ, ਸਹਾਇਕ ਸਕੱਤਰ ਅਮਰਜੀਤ ਕੌਰ, ਖ਼ਜ਼ਾਨਚੀ ਮਨਜੀਤ ਕੌਰ ਤੋਂ ਇਲਾਵਾ ਗਿਆਰਾਂ ਮੈਂਬਰੀ  ਕਮੇਟੀ ਦੀ ਚੋਣ ਕੀਤੀ ਗਈ । ਇਸੇ ਤਰ੍ਹਾਂ ਹੀ ਮਰਦਾਂ ਦੀ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਚੋਣ ਕੀਤੀ ਗਈ । ਜਿਸ ਵਿੱਚ ਜਸਵਿੰਦਰ ਸਿੰਘ ਨੂੰ ਪ੍ਰਧਾਨ, ਜੋਰਾ ਸਿੰਘ ਤੇ ਭਜਨ ਸਿੰਘ ਮੀਤ ਪ੍ਰਧਾਨ, ਸੁਖਦੇਵ ਸਿੰਘ ਤੇ ਹਾਕਮ ਸਿੰਘ ਨੂੰ ਜਨਰਲ ਸਕੱਤਰ ,ਹਰਦੀਪ ਸਿੰਘ ਤੇ ਸਾਮਨ ਸਿੰਘ ਨੂੰ ਸਹਾਇਕ ਸਕੱਤਰ, ਜਗਸੀਰ ਸਿੰਘ ਤੇ ਬਲਬੀਰ ਸਿੰਘ ਨੂੰ ਖ਼ਜ਼ਾਨਚੀ   ਦੀ ਚੋਣ ਕੀਤੀ ਗਈ ।ਇਸ ਮੌਕੇ ਚੁਣੇ ਗਏ ਸਾਰੇ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਸਾਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ।  ਉਸ ਨੂੰ ਅਸੀਂ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗੇ । ਇਸ ਮੌਕੇ ਭਾਗ ਸਿੰਘ ਕੁਰੜ, ਦਰਸ਼ਨ ਸਿੰਘ, ਜਗਪਾਲ ਸਿੰਘ, ਬਚਿੱਤਰ ਸਿੰਘ, ਸਦੀਕ ਖਾਂ, ਹਰਜੀਤ ਸਿੰਘ ਧਾਲੀਵਾਲ, ਸ਼ੰਗਾਰਾ ਸਿੰਘ ,ਚੰਦ ਸਿੰਘ ਸਰਾਂ ,ਜੋਗਿੰਦਰ ਸਿੰਘ ,ਹਰਬੰਸ ਕੌਰ ,ਗੁਰਮੀਤ ਕੌਰ ,ਮਨਜੀਤ ਕੌਰ, ਨਛੱਤਰ ਕੌਰ, ਸਰਬਜੀਤ ਕੌਰ ਅਤੇ ਜਸਪਾਲ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ ।

ਗੁਰਦੁਆਰਾ ਭਜਨਗੜ੍ਹ ਵਿਖੇ ਮਹਾਨ ਕੀਰਤਨ ਦਰਬਾਰ ਅੱਜ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੀਰਤਨ ਨਿਰਮੋਲਕ ਹੀਰਾ ਸਭਾ ਜਗਰਾਉ ਵੱਲੋ ਚੇਤ ਦੇ ਮਹੀਨੇ ਅਤੇ ਗੁਰਮਤਿ ਦੇ ਨਵੇ ਸਾਲ ਸਮਰਪਿਤ ਮਹਾਨ ਕੀਰਤਨ ਦਰਬਾਰ ਅੱਜ 15 ਮਾਰਚ ਨੂੰ ਰਾਤ 7 ਵਜੇ ਤੋ ਲੈ ਕੇ 10 ਵਜੇ ਤੱਕ ਗੁਰਦੁਆਰਾ ਭਜਨਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੱੰਦਿਆਂ ਗੁਰਮਤਿ ਗ੍ਰੰਥੀ,ਰਾਗੀ,ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਦੇ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਕਿਹਾ ਕਿ ਸਮਾਗਮ ਵਿਚ ਭਾਈ ਗੁਰਮੀਤ ਸਿੰਘ ਸਾਂਤ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ,ਭਾਈ ਗੁਰਸੇਵਕ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ,ਭਾਈ ਸਰਬਜੀਤ ਸਿੰਘ ਤੇ ਭਾਈ ਸੰਦੀਪ ਸਿੰਘ ਨੂਰਪੁਰੀ,ਭਾਈ ਸੁਖਵਿੰਦਰ ਸਿੰਘ ਲੁਧਿਆਣਾ,ਭਾਈ ਮੱਖਣ ਸਿੰਘ,ਭਾਈ ਬਲਜਿੰਦਰ ਸਿੰਘ ਜਗਰਾਉ,ਭਾਈ ਗੁਰਮੇਲ ਸਿੰਘ ਆਂਦਿ ਕੀਰਤਨ ਨਾਲ ਸਗੰਤਾਂ ਨੂੰ ਨਿਹਾਲ ਕਰਨਗੇ।ਇਸ ਮੌਕੇ ਭਾਈ ਬਲਜੀਤ ਸਿੰਘ ਬੜੰੂਦੀ,ਭਾਈ ਪਰਮਵੀਰ ਸਿੰਘ ਮੋਤੀ,ਭਾਈ ਅਵਤਾਰ ਸਿੰਘ ਰਾਜੂ,ਭਾਈ ਬਲਜਿੰਦਰ ਸਿੰਘ ਦੀਵਾਨਾ,ਭਾਈ ਪ੍ਰਭਜੋਤ ਸਿੰਘ ਬੋਦਲਵਾਲਾ,ਭਾਈ ਇੰਦਰਜੀਤ ਸਿੰਘ ਜਗਰਾਉ ਆਦਿ ਹਾਜ਼ਰ ਸਨ।

ਜਗਰਾਉਂ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਮਰੀਜ਼ਾ ਦੀਆਂ ਅੱਖਾਂ ਦੀ ਦਵਾਈ ਦੇਣ ਦੀ ਥਾਂ ਅੱਖਾਂ ਹੀ ਕੱਢ ਦਿੱਤੀਆਂ

ਜਗਰਾਉਂ (ਰਾਣਾ ਸ਼ੇਖਦੌਲਤ) ਜਗਰਾਉਂ ਦਾ ਸਿਵਲ ਹਸਪਤਾਲ ਬਹੁਤ ਵਾਰ ਡਾਕਟਰਾਂ ਦੀ ਲਾਹਪ੍ਰਵਾਹੀ ਕਾਰਨ ਚਰਚਾ ਵਿੱਚ ਆ ਚੁੱਕਾ ਹੈ ਮੁਤਾਬਕ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਪੁੱਤਰ ਲੇਟ ਊਧਮ ਸਿੰਘ ਅਗਵਾੜ ਗੁੱਜ਼ਰਾ ਨੇ ਦੱਸਿਆ ਕਿ ਉਹ ਆਪਣੇ ਦਾਦਾ ਹਰਜੀਤ ਸਿੰਘ ਦੀਆਂ ਅੱਖਾਂ ਦਾ ਚੈਂਕ ਅੱਪ ਕਰਵਾਉਣ ਲਈ ਡਾਕਟਰ ਸੁਖਜੀਵਨ ਸਿੰਘ ਕੱਕੜ ਐਸ. ਐਮ.ਓ  ਜਗਰਾਉਂ ਪਾਸ ਸਿਵਲ ਹਸਪਤਾਲ ਗਏ ਸੀ ਤਾਂ ਡਾਕਟਰ ਨੇ ਕਿਹਾ ਕਿ ਤੁਹਾਡੀ ਖੱਬੀ ਅੱਖ ਦਾ ਅਪਰੇਸ਼ਨ ਹੋਵੇਗਾ ਤੁਸੀਂ ਕੱਲ੍ਹ ਆ ਜਾਣਾ ਅਪਰੇਸ਼ਨ ਕਰਵਾ ਲੈਣਾ।ਅਸੀਂ 3 ਮਾਰਚ ਨੂੰ ਸਿਵਲ ਹਸਪਤਾਲ ਅਪਰੇਸ਼ਨ ਕਰਵਾਉਣ ਲਈ ਚਲੇ ਗਏ ਉਨ੍ਹਾਂ ਨੇ ਖੱਬੀ ਅੱਖ ਅਪਰੇਸ਼ਨ ਕਰ ਦਿੱਤਾ ਅਤੇ ਮੇਰੇ ਦਾਦਾ ਜੀ ਨੂੰ ਛੁੱਟੀ ਦੇ ਦਿੱਤੀ ਪਰ ਅਪਰੇਸ਼ਨ ਤੋਂ ਬਾਅਦ ਮੇਰੇ ਦਾਦਾ ਜੀ ਅੱਖ ਵਿੱਚ ਦਰਦ ਹੋਣ ਲੱਗ ਪਿਆ ਅਸੀਂ ਉਕਤ ਡਾਕਟਰ ਨੂੰ ਮਿਲੇ ਉਨ੍ਹਾਂ ਨੇ ਕਿਹਾ ਕਿ ਤੁਸੀਂ ਅੱਖ ਦਾ ਇਲਾਜ ਮੇਰੇ ਤੋਂ ਨਹੀਂ ਹੋਣਾ ਤੁਸੀਂ ਇਸ ਨੂੰ ,ਐਡਵਾਂਸ ਸੈਂਟਰ ਫਾਰ ਆ਼ਈਜ਼ ਹਸਪਤਾਲ ਲੁਧਿਆਣਾ ਚਲੇ ਜਾਓ।ਉਥੇ ਸਾਰਾ ਖਰਚਾ ਮੈਂ ਕਰ ਦੇਵਾਂਗਾ ਕਿਸੇ ਕੋਲ ਕੋਈ ਵੀ ਗੱਲ ਨਹੀਂ ਕਰਨੀ ਅਸੀਂ 9 ਮਾਰਚ ਨੂੰ ਲੁਧਿਆਣੇ ਡਾਕਟਰ ਦਿਨੇਸ਼ ਕੋਲ ਗਏ ਡਾਕਟਰ ਦਿਨੇਸ਼ ਨੇ ਕਿਹਾ ਕਿ ਅੱਖ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਤੁਸੀਂ ਡਾਕਟਰ ਤੋਂ ਅਪਰੇਸ਼ਨ ਕਰਵਾਇਆ ਹੈ ਉਸ ਤੋਂ ਅੱਖ ਕਢਵਾ ਲਓ।ਅਸੀਂ 11 ਮਾਰਚ ਨੂੰ ਆਪਣੇ ਦਾਦਾ ਜੀ ਨੂੰ ਲੈਕੇ ਡਾਕਟਰ ਸੁਖਜੀਵਨ ਸਿੰਘ ਕੱਕੜ ਕੋਲ ਗਏ ਤਾਂ  ਡਾਕਟਰ ਨੇ ਮੇਰੇ ਦਾਦਾ ਜੀ ਦੀ ਅੱਖ ਕੱਢ ਦਿੱਤੀ।ਇਹ ਡਾਕਟਰ ਦੀ ਲਾਹਪ੍ਰਵਾਹੀ  ਕਰਕੇ ਮੇਰੇ ਦਾਦਾ ਜੀ ਦੀ ਅੱਖ ਕੱਢ ਦਿੱਤੀ ਹੈ ਅਜਿਹੀ ਹੀ ਪਹਿਲਾਂ ਇੱਕ ਗਿੰਦਰੋ ਬਾਈ ਪਤਨੀ ਸੁਰਜਨ ਸਿੰਘ ਦੀ ਵੀ ਇੱਕ ਅੱਖ ਕੱਢ ਦਿੱਤੀ ਗਈ ਜੇਕਰ ਐਸ. ਐਮ. ਓ ਦਾ ਇਹ ਹਾਲ ਹੈ ਤਾਂ ਹਸਪਤਾਲ ਦੇ ਮਰੀਜ਼ ਰੱਬ ਦੇ ਸਹਾਰੇ ਹੋਣਗੇ

ਨਵੇਂ ਭਰਤੀ ਨੌਜਵਾਨਾਂ ਨੂੰ ਸਿਖ਼ਲਾਈ ਕੇਂਦਰਾਂ ਲਈ ਭੇਜਿਆ

ਲੁਧਿਆਣਾਮਾਰਚ 2020-(ਮਨਜਿੰਦਰ ਗਿੱਲ)-ਸਥਾਨਕ ਫੌਜ ਭਰਤੀ ਕੇਂਦਰ ਦੇ ਡਾਇਰੈਕਟਰ ਰਿਕਰੂਟਿੰਗ ਕਰਨਲ ਸਜੀਵ ਐੱਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੱਛੇ ਜਿਹੇ ਭਰਤੀ ਕੀਤੇ ਗਏ ਨੌਜਵਾਨਾਂ ਵਿੱਚੋਂ 120 ਨੌਜਵਾਨਾਂ ਦੇ ਬੈਚ ਨੂੰ ਅੱਜ ਵੱਖ-ਵੱਖ ਸਿਖ਼ਲਾਈ ਕੇਂਦਰਾਂ ਲਈ ਰਵਾਨਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਚਾਰ ਜ਼ਿਲਿ•ਆਂ ਲੁਧਿਆਣਾ, ਰੂਪਨਗਰ, ਮੋਗਾ ਅਤੇ ਅਜੀਤਗੜ (ਮੋਹਾਲੀ) ਦੇ 511 ਨੌਜਵਾਨਾਂ ਨੇ ਫੌਜ ਭਰਤੀ ਲਈ ਸਰੀਰਕ, ਮੈਡੀਕਲ ਅਤੇ ਲਿਖ਼ਤੀ ਪ੍ਰੀਖਿਆ ਪਾਸ ਕੀਤੀ ਹੈ। ਉਨਾਂ ਦੱਸਿਆ ਕਿ ਦੂਜਾ ਬੈਚ 16 ਮਾਰਚ ਨੂੰ, ਤੀਜਾ 21 ਮਾਰਚ ਨੂੰ ਅਤੇ ਆਖ਼ਰੀ ਬੈਚ 28 ਮਾਰਚ, 2020 ਨੂੰ ਰਵਾਨਾ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਸਫ਼ਲ ਰਿਕਰੂਟਾਂ ਨੂੰ ਸਿੱਖ ਲਾਈਟ ਇੰਫੈਂਟਰੀ ਰੈਜੀਮੈਂਟ ਫਤਹਿਗੜ (ਉੱਤਰ ਪ੍ਰਦੇਸ਼), ਬੰਬੇ ਇੰਜੀਨੀਅਰਿੰਗ ਪੂਨੇ, ਬੰਗਾਲ ਇੰਜੀਨੀਅਰਜ਼ ਰੁੜਕੀ ਅਤੇ ਆਰਟੈਲਰੀ ਸੈਂਟਰ ਹੈਦਰਾਬਾਦ ਵਿਖੇ ਭੇਜਿਆ ਜਾ ਰਿਹਾ ਹੈ। ਇਸ ਮੌਕੇ ਸਫ਼ਲ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਰਤੀ ਫੌਜ ਦਾ ਭਰਤੀ ਪ੍ਰਕਿਰਿਆ ਪੂਰਨ ਪਾਰਦਰਸ਼ਤਾ ਅਤੇ ਵਧੀਆ ਤਰੀਕੇ ਨਾਲ ਨੇਪਰੇ ਚਾੜਨ ਲਈ ਧੰਨਵਾਦ ਕੀਤਾ। ਇਸ ਦੌਰਾਨ ਕਰਨਲ ਸਜੀਵ ਨੇ ਸਫ਼ਲ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਖ਼ਤ ਮਿਹਨਤ ਨਾਲ ਆਪਣੀ ਸਿਖ਼ਲਾਈ ਪੂਰੀ ਕਰਨ ਅਤੇ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਨੌਜਵਾਨਾਂ ਨੂੰ ਭਿਆਨਕ ਬਿਮਾਰੀ ਨੋਵਲ ਕੋਰੋਨਾ ਵਾਇਰਸ ਤੋਂ ਬਚਣ ਅਤੇ ਹੋਰਾਂ ਨੂੰ ਬਚਾਉਣ ਬਾਰੇ ਵੀ ਜਾਗਰੂਕ ਕੀਤਾ ਗਿਆ।

ਪੰਜਾਬ ਪੁਲਿਸ ਨੇ ਲੁਧਿਆਣਾ ਵਿਖੇ ਸੋਨੇ ਦੀ ਲੁੱਟ ਦਾ ਮਾਮਲਾ ਸੁਲਝਾਇਆ

ਚੰਡੀਗੜ ਮਾਰਕੀਟ ਵਿੱਚ ਭਾਰੀ ਮੁਸ਼ੱਕਤ ਤੋਂ ਬਾਅਦ ਓਸੀਸੀਯੂ ਟੀਮ ਨੇ ਦਬੋਚਿਆ ਅੰਤਰ-ਰਾਜੀ ਗੈਂਗਸਟਰ

ਲੁਧਿਆਣਾ,ਮਾਰਚ 2020 -(ਮਨਜਿੰਦਰ ਗਿੱਲ)-ਪੰਜਾਬ ਪੁਲਿਸ ਨੇ ਅੱਜ ਇਥੇ ਸੈਕਟਰ 36 ਦੀ ਮਾਰਕੀਟ ਵਿੱਚ ਭਾਰੀ ਮੁਸ਼ੱਕਤ ਤੋਂ ਬਾਅਦ ਅੰਤਰਰਾਜੀ ਗੈਂਗਸਟਰ ਗਗਨ ਜੱਜ ਦੀ ਗ੍ਰਿਫਤਾਰੀ ਨਾਲ ਲੁਧਿਆਣਾ ਵਿਖੇ 30 ਕਿਲੋ ਸੋਨੇ ਦੀ ਲੁੱਟ ਦੇ ਸਨਸਨੀਖੇਜ਼ ਮਾਮਲੇ ਨੂੰ ਸੁਲਝਾ ਲਿਆ ਹੈ। ਗਗਨ ਨੇ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਦੀ ਟੀਮ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਟੀਮ ਨੇ ਉਸ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਉਸਨੂੰ ਗ੍ਰਿਫਤਾਰ ਕਰ ਲਿਆ। ਡੀਜੀਪੀ ਦਿਨਕਰ ਗੁਪਤਾ ਨੇ ਓਸੀਸੀਯੂ ਦੀ ਟੀਮ ਨੂੰ ਉਨਾਂ ਦੀ ਬਹਾਦਰੀ ਲਈ ਇਨਾਮ ਦੇਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਕਿ ਲੁਧਿਆਣਾ ਕੇਸ ਵਿੱਚ ਗਿਰੋਹ ਦੇ ਹੋਰ ਮੈਂਬਰਾਂ ਅਤੇ ਗਗਨ ਦੇ ਸਾਥੀਆਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਗਗਨ ਤਿੰਨ ਹਫਤੇ ਪਹਿਲਾਂ ਵਾਪਰੀ ਲੁੱਟਖੋਹ ਦੀ ਵਾਰਦਾਤ ਵਿਚ ਸ਼ਾਮਲ ਪੰਜ ਸ਼ੱਕੀ ਵਿਅਕਤੀਆਂ ਵਿਚ ਸ਼ਾਮਲ ਸੀ। ਗਗਨਦੀਪ ਜੱਜ ਉਰਫ ਗਗਨ ਜੱਜ ਅਤੇ ਉਸਦੇ ਗਿਰੋਹ ਦੇ ਮੈਂਬਰ ਕਥਿਤ ਤੌਰ 'ਤੇ ਪੈਸੇ ਲੈ ਕੇ ਹੱਤਿਆ, ਕਤਲ ਦੀ ਕੋਸ਼ਿਸ਼, ਜ਼ਬਰੀ ਵਸੂਲੀ, ਵਾਹਨ ਖੋਹਣ ਅਤੇ ਹੋਰ ਗੰਭੀਰ ਅਪਰਾਧਿਕ ਗਤੀਵਿਧੀਆਂ ਦੇ ਦੋ ਦਰਜਨ ਤੋਂ ਵੱਧ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਹਨ। ਇਕ ਹੋਰ ਫਰਾਰ ਗੈਂਗਸਟਰ ਜੈਪਾਲ ਨਾਲ ਉਸ ਦੇ ਨਜ਼ਦੀਕੀ ਸਬੰਧ ਹਨ। ਓ.ਸੀ.ਸੀ.ਯੂ. ਦੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਨੇ ਇਸ ਸਫਲ ਕਾਰਵਾਈ ਲਈ ਟੀਮ ਦੀ ਸ਼ਲਾਘਾ ਕੀਤੀ। ਆਈਜੀਪੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਖੁਲਾਸਾ ਕੀਤਾ ਕਿ ਗਗਨ ਜੱਜ ਪਾਸੋਂ ਇਕ ਪਿਸਤੌਲ, ਦੋ ਮੈਗਜੀਨ ਅਤੇ 50 ਜਿੰਦਾ ਕਾਰਤੂਸਾਂ ਤੋਂ ਇਲਾਵਾ ਲਗਭਗ 31 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਆਈਜੀਪੀ ਨੇ ਕਿਹਾ ਕਿ ਇਹ ਗਿਰੋਹ ਕਾਲ ਟਰੇਸਿੰਗ ਤੋਂ ਬਚਣ ਲਈ ਆਪਣੇ ਮੈਂਬਰਾਂ ਨਾਲ ਵਾਇਰਲੈੱਸ ਹੈਂਡਸੈੱਟਾਂ ਰਾਹੀਂ ਗੱਲਬਾਤ ਕਰਦਾ ਸੀ। ਉਹਨਾਂ ਕਿਹਾ ਕਿ ਗੈਂਗਸਟਰ ਪਾਸੋਂ ਚੋਰੀ ਦੀ ਇਕ ਆਈ-20 ਕਾਰ ਤੋਂ ਇਲਾਵਾ ਤਿੰਨ ਵਾਕੀਟਾਕੀ (ਡਬਲਯੂ/ਟੀ) ਸੈਟ ਵੀ ਬਰਾਮਦ ਕੀਤੇ ਗਏ ਹਨ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ 'ਚੋਂ ਗੈਂਗਸਟਰਾਂ ਦੇ ਖਾਤਮੇ ਲਈ ਵਚਨਬੱਧ ਹੈ ਅਤੇ ਗੁਆਂਢੀ ਸੂਬਿਆਂ ਖ਼ਾਸਕਰ ਟ੍ਰਾਈਸਿਟੀ ਦੀ ਪੁਲਿਸ ਨਾਲ ਨਜਦੀਕੀ ਤਾਲਮੇਲ ਜ਼ਰੀਏ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਹੋਰ 4-5 ਲੋੜੀਂਦੇ ਗੈਂਗਸਟਰ ਪੰਜਾਬ ਪੁਲਿਸ ਦੇ ਨਿਸ਼ਾਨੇ 'ਤੇ ਹਨ ਅਤੇ ਉਨਾਂ ਨੂੰ ਗ੍ਰਿਫਤਾਰ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਉਨਾਂ ਕਿਹਾ ਕਿ ਓ.ਸੀ.ਸੀ.ਯੂ. ਇਸ ਤਰਾਂ ਦੇ ਗੈਂਗਸਟਰਾਂ ਅਤੇ ਗਿਰੋਹਾਂ ਨਾਲ ਜੁੜੇ ਅਪਰਾਧਾਂ ਨਾਲ ਨਜਿੱਠਣ ਲਈ ਪੂਰੀ ਤਰਾਂ ਸਮਰੱਥ ਹੈ।

ਨੋਵਲ ਕੋਰੋਨਾ ਵਾਇਰਸ (ਕੋਵਿਡ-19) ਜਾਂਚ ਜਾਂ ਇਲਾਜ਼ ਤੋਂ ਟਾਲਾ ਵੱਟਣ ਵਾਲੇ ਲੋਕਾਂ ਨੂੰ ਟਰੈਕ ਕਰਨ ਲਈ ਪੁਲਿਸ ਵੱਲੋਂ ਨੋਡਲ ਅਫ਼ਸਰ ਤਾਇਨਾਤ

ਪੀੜਤ ਮਰੀਜ਼ ਨੂੰ ਘਰ ਵਿੱਚ ਵੀ ਕੀਤਾ ਜਾ ਸਕਦਾ 'ਆਈਸੋਲੇਟ', ਕਿਸੇ ਵਿਸ਼ੇਸ਼ ਦਵਾਈ ਦੀ ਲੋੜ ਨਹੀਂ ਹੁੰਦੀ-ਡਿਪਟੀ ਕਮਿਸ਼ਨਰ

 

ਲੁਧਿਆਣਾ,ਮਾਰਚ 2020-(ਮਨਜਿੰਦਰ ਗਿੱਲ )-ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ (ਕੋਵਿਡ-19) ਬਿਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਆਪਣੇ ਦਫ਼ਤਰ ਵਿਖੇ ਅਗਾਂਊ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਸਮੂਹ ਐੱਸ. ਡੀ. ਐੱਮਜ਼, ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਸਿਵਲ ਸਰਜਨ ਨੇ ਧਿਆਨ ਵਿੱਚ ਲਿਆਂਦਾ ਕਿ ਸਿਹਤ ਵਿਭਾਗ ਵੱਲੋਂ ਉਨਾਂ ਸਾਰੇ ਲੋਕਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ, ਜੋ ਕਿ ਪਿਛਲੇ ਦਿਨਾਂ ਦੌਰਾਨ ਪ੍ਰਭਾਵਿਤ ਦੇਸ਼ਾਂ ਜਾਂ ਖੇਤਰਾਂ ਤੋਂ ਆਏ ਹਨ ਪਰ ਅਜਿਹੇ ਲੋਕਾਂ ਵੱਲੋਂ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ ਜਾ ਰਿਹਾ ਹੈ। ਇਸ 'ਤੇ ਡਿਪਟੀ ਕਮਿਸ਼ਨਰ ਅਗਰਵਾਲ ਦੇ ਆਦੇਸ਼ 'ਤੇ ਪੁਲਿਸ ਵਿਭਾਗ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰੇਟ ਖੇਤਰ ਲਈ ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਆਪਰੇਸ਼ਨ ਐਂਡ ਸਕਿਊਰਿਟੀ), ਲੁਧਿਆਣਾ ਦਿਹਾਤੀ ਲਈ ਡੀ. ਐੱਸ. ਪੀ. (ਸਥਾਨਕ) ਅਤੇ ਪੁਲਿਸ ਜ਼ਿਲਾ ਖੰਨਾ ਲਈ ਡੀ. ਐੱਸ. ਪੀ. (ਸਥਾਨਕ) ਨੂੰ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ। ਅਗਰਵਾਲ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਜਾਂਚ ਜਾਂ ਇਲਾਜ ਤੋਂ ਆਨਾਕਾਨੀ ਕਰਦਾ ਹੈ ਤਾਂ ਇਨਾਂ ਨੋਡਲ ਅਫ਼ਸਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਸਕੇਗਾ। ਅਗਰਵਾਲ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਵਿੱਚ ਲੱਛਣ ਪਾਏ ਜਾਂਦੇ ਹਨ ਤਾਂ ਉਨਾਂ ਨੂੰ ਉਨਾਂ ਦੇ ਘਰਾਂ ਵਿੱਚ ਵੀ 'ਆਈਸੋਲੇਟ' ਕੀਤਾ ਜਾ ਸਕਦਾ ਹੈ। ਬਿਮਾਰੀ ਦੇ ਇਲਾਜ ਲਈ ਕੋਈ ਵੀ ਵਿਸ਼ੇਸ਼ ਦਵਾਈ ਲੈਣ ਦੀ ਲੋੜ ਨਹੀਂ ਹੈ। ਮਰੀਜ਼ ਆਪਣੇ ਘਰ ਵਿੱਚ 14 ਜਾਂ ਵਧੇਰੇ ਦਿਨ ਅਲੱਗ ਤੌਰ 'ਤੇ ਰਹਿ ਕੇ ਆਰਾਮ ਨਾਲ ਠੀਕ ਹੋ ਸਕਦਾ ਹੈ। ਉਨਾਂ ਪੁਲਿਸ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਵਿਅਕਤੀ ਜਾਂਚ ਕਰਾਉਣ ਵਿੱਚ ਸਹਿਯੋਗ ਨਹੀਂ ਕਰਦਾ ਤਾਂ ਉਸ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ ਸਗੋਂ ਉਹ ਜਿੱਥੇ ਵੀ ਮਿਲਦਾ ਹੈ ਉਥੇ ਹੀ ਉਸਦੀ ਜਾਂਚ ਆਦਿ ਕਰਾ ਕੇ 'ਆਈਸੋਲੇਟ' ਕਰਨ ਦੀ ਕਾਰਵਾਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਜਾਵੇ। ਜ਼ਿਲਾ ਲੁਧਿਆਣਾ ਵਿੱਚ ਹਾਲੇ ਤੱਕ ਸ਼ੱਕੀ ਮਰੀਜ਼ਾਂ ਦੇ ਤਿੰਨ ਨਮੂਨੇ ਲਏ ਗਏ ਹਨ, ਜੋ ਕਿ ਸਾਰੇ ਨੈਗੇਟਿਵ ਆਏ ਹਨ। ਉਨਾਂ ਸਾਰੇ ਐੱਸ. ਡੀ. ਐੱਮਜ਼ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲਾ ਲੁਧਿਆਣਾ ਵਿੱਚ ਜਿੰਨੀਆਂ ਵੀ ਇਮਾਰਤਾਂ ਵਰਤੋਂ ਵਿੱਚ ਨਹੀਂ ਹਨ, ਉਨਾਂ ਦੀ ਪਛਾਣ ਕਰ ਲਈ ਜਾਵੇ ਤਾਂ ਜੋ ਲੋੜ ਪੈਣ 'ਤੇ ਉਨਾਂ ਨੂੰ 'ਆਈਸੋਲੇਸ਼ਨ' ਵਾਰਡਾਂ ਅਤੇ ਘੇਰਾਬੰਦੀ ਖੇਤਰ ਵਿੱਚ ਤਬਦੀਲ ਕੀਤਾ ਜਾ ਸਕੇ। ਇਸੇ ਤਰਾਂ ਵੱਖ-ਵੱਖ ਥਾਵਾਂ 'ਤੇ 'ਮੌਕ ਡਰਿੱਲ' ਵੀ ਕਰਾਉਣ ਬਾਰੇ ਕਿਹਾ ਗਿਆ। ਨਿੱਜੀ ਹਸਪਤਾਲਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਲੋੜ ਪੈਣ 'ਤੇ ਪ੍ਰਸਾਸ਼ਨ ਦਾ ਹਰ ਤਰਾਂ ਦਾ ਸਹਿਯੋਗ ਕਰਨ ਲਈ ਤਿਆਰ ਰਹਿਣ। ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਸਿਹਤ ਸਲਾਹਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਿਆ ਜਾ ਸਕੇ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਅਨੁਸਾਰ ਫ਼ਿਲਹਾਲ ਜ਼ਿਲਾ ਲੁਧਿਆਣਾ ਵਿੱਚ ਇਸ ਬਿਮਾਰੀ ਤੋਂ ਪੀੜਤ ਕੋਈ ਸ਼ੱਕੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਦੱਸਣਯੋਗ ਹੈ ਕਿ ਸਿਹਤ ਸਲਾਹ ਵਿੱਚ ਦੱਸਿਆ ਗਿਆ ਕਿ ਕਿਸੇ ਨਾਲ ਹੱਥ ਨਾ ਮਿਲਾਓ, ਕਿਸੇ ਨੂੰ ਗਲਵੱਕੜੀ ਨਾ ਪਾਓ, ਖੁੱਲੇ ਵਿੱਚ ਨਾ ਥੁੱਕੋ, ਜਿਸ ਵਿਅਕਤੀ ਨੂੰ ਬੁਖਾਰ ਹੈ ਉਸਨੂੰ ਭੀੜ ਵਿੱਚ ਜਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਜਿਸ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ ਉਸ ਵਿਅਕਤੀ ਤੋਂ ਲਗਭਗ 1 ਮੀਟਰ ਦੀ ਦੂਰੀ ਰੱਖੋ। ਜੇਕਰ ਕਿਸੇ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ ਤਾਂ ਉਸ ਨੂੰ ਆਪਣਾ ਮੂੰਹ ਮਾਸਕ ਜਾਂ ਰੁਮਾਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ। ਜਿਸ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ ਉਸ ਨੂੰ ਲਾਜਮੀ ਤੌਰ ਤੇ ਨਜਦੀਕੀ ਸਰਕਾਰੀ ਹਸਪਤਾਲ ਵਿੱਚ ਰਿਪੋਰਟ ਕਰਨੀ ਚਾਹੀਦੀ ਹੈ। ਜੇਕਰ ਕਿਸੇ ਵਿਅਕਤੀ ਨੇ ਪਿਛਲੇ 14 ਦਿਨਾਂ ਦੌਰਾਨ ਚੀਨ, ਨੇਪਾਲ ਦੀ ਯਾਤਰਾ ਕੀਤੀ ਹੋਵੇ ਤਾਂ ਉਸ ਨੂੰ 14 ਦਿਨਾਂ ਲਈ ਘਰ ਵਿੱਚ ਅਲੱਗ ਰੱਖਿਆ ਜਾਣਾ ਚਾਹੀਦਾ ਹੈ ਅਤੇ ਕਿਸੇ ਭੀੜ ਵਾਲੇ ਸਥਾਨ 'ਤੇ ਨਹੀਂ ਜਾਣਾ ਚਾਹੀਦਾ। ਸਿਹਤਮੰਦ ਵਿਅਕਤੀ ਜਿਸਨੂੰ ਖੰਘ, ਬੁਖਾਰ ਨਹੀਂ ਹੈ, ਨੂੰ ਮਾਸਕ ਦੀ ਜਰੂਰਤ ਨਹੀਂ ਹੈ। ਉਨਾਂ ਦੱਸਿਆ ਕਿ ਕੋਈ ਵੀ ਸੰਕੇਤ ਅਤੇ ਲੱਛਣ (ਖਾਂਸੀ, ਬੁਖਾਰ ਜਾਂ ਸਾਹ ਲੈਣ ਵਿੱਚ ਮੁਸ਼ਕਲ) ਵਾਲੇ ਜ਼ਿਲਾ ਲੁਧਿਆਣਾ ਲਈ ਹੈਲਪਲਾਈਨ ਨੰਬਰ 0161-2444193 ਜਾਂ ਡਾ: ਦਿਵਜੋਤ ਸਿੰਘ ਨੂੰ 9041274030 ਜਾਂ ਡਾਕਟਰ ਰਮੇਸ਼ ਕੁਮਾਰ ਨੂੰ 9855716180 'ਤੇ ਕਾਲ ਕਰ ਸਕਦੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਬਿਮਾਰੀ ਇਲਾਜ਼ਯੋਗ ਹੈ ਅਤੇ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ। ਜੇਕਰ ਭਵਿੱਖ ਵਿੱਚ ਜ਼ਿਲਾ ਲੁਧਿਆਣਾ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਵੀ ਹੈ ਤਾਂ ਜ਼ਿਲਾ ਪ੍ਰਸਾਸ਼ਨ ਵੱਲੋਂ ਇਸ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ।

ਗ੍ਰੀਨ ਮਿਸ਼ਨ ਪੰਜਾਬ ਨੇ ਵਾਤਾਵਰਨ ਪ੍ਰੇਮੀਆਂ ਨੂੰ 700 ਫੁੱਲਦਾਰ, ਫ਼ਲਦਾਰ ਤੇ ਛਾਂਦਾਰ ਬੂਟੇ ਵੰ

ਜਗਰਾਉਂ,ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- 

ਗਰੀਨ ਮਿਸ਼ਨ ਪੰਜਾਬ ਵਲੋਂ ਅੱਜ ਇੱਥੇ ਲੋਕਾਂ ਨੂੰ 700 ਫੁੱਲਦਾਰ, ਫ਼ਲਦਾਰ ਤੇ ਛਾਂਦਾਰ ਬੂਟੇ ਵੰਡੇ ਗਏ | ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਇਕ ਮਿਸ਼ਨ ਲੈ ਕੇ ਤੁਰੀ ਇਸ ਸੰਸਥਾ ਵਲੋਂ ਜਿੱਥੇ ਲੋਕਾਂ ਨੂੰ ਦਰਖ਼ਤਾਂ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਲਈ ਥਾਂ-ਥਾਂ ਜਾਗਰੂਕਤਾ ਲਹਿਰ ਚਲਾਈ ਜਾ ਰਹੀ ਹੈ, ਉੱਥੇ ਕੁਝ ਸਮਾਂ ਪਹਿਲਾਂ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ 'ਚ ਇਕ ਸਮਾਗਮ ਕਰਕੇ ਲੋਕਾਂ ਪਾਸੋਂ ਵੱਖ-ਵੱਖ ਤਰ੍ਹਾਂ ਦੇ ਬੂਟਿਆਂ ਦੀ ਮੰਗ ਲਈ ਗਈ ਸੀ, ਜਿਸ ਤਹਿਤ ਬੁਕਿੰਗ ਅਨੁਸਾਰ ਅੱਜ ਸਬੰਧਿਤ ਲੋਕਾਂ ਨੂੰ ਬੂਟੇ ਵੰਡੇ ਗਏ | ਗਰੀਨ ਮਿਸ਼ਨ ਦੇ ਮੁੱਖ ਸੰਚਾਲਕ ਸਤਪਾਲ ਸਿੰਘ ਦੇਹੜਕਾ ਨੇ ਦੱਸਿਆ ਕਿ ਅੱਜ ਜਿਹੜੇ ਵੀ ਲੋਕਾਂ ਨੂੰ ਬੂਟੇ ਵੰਡੇ ਗਏ ਹਨ, ਹਰ ਬੂਟੇ ਬਾਰੇ ਜਾਣਕਾਰੀ ਦਰਜ ਕੀਤੀ ਗਈ ਹੈ ਤਾਂ ਕਿ ਉਹ ਬੂਟੇ ਦੀ ਸੰਭਾਲ ਬਾਰੇ ਸਬੰਧਿਤ ਲੋਕਾਂ ਨਾਲ ਤਾਲ-ਮੇਲ 'ਚ ਰਹਿ ਸਕਣ | ਉਨ੍ਹਾਂ ਦੱਸਿਆ ਕਿ ਅੱਜ ਉਹ ਲੋਕਾਂ ਨੂੰ ਬੂਟੇ ਦਿੱਤੇ ਗਏ ਹਨ, ਜੋ ਬੂਟਿਆਂ ਨੂੰ ਲਗਾ ਕੇ ਪਾਲਣ ਦੀ ਭਾਵਨਾ ਰੱਖਦੇ ਹਨ ਤੇ ਗਰੀਨ ਮਿਸ਼ਨ ਵਲੋਂ ਇਹ ਪ੍ਰਣ ਵੀ ਕੀਤਾ ਗਿਆ ਹੈ, ਜਿਹੜੇ ਵੀ ਬੂਟੇ ਲਗਾਏ ਗਏ ਹਨ, ਉਨ੍ਹਾਂ ਦੀ ਸਾਂਭ-ਸੰਭਾਲ ਵੀ ਲੋਕਾਂ ਨਾਲ ਜੁੜ ਕੇ ਉਹ ਕਰਦੇ ਰਹਿਣਗੇ | ਇਸ ਮੌਕੇ ਪ੍ਰੋ. ਕਰਮ ਸਿੰਘ ਸੰਧੂ ਨੇ ਕਿਹਾ ਕਿ ਸੰਸਥਾ ਵਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਸਕੂਲਾਂ, ਕਾਲਜਾਂ ਤੇ ਹੋਰ ਲੋਕਾਂ ਨਾਲ ਸਬੰਧਿਤ ਸਮਾਗਮਾਂ 'ਤੇ ਜਾ ਕੇ ਵੀ ਬੂਟਿਆਂ ਦੇ ਗੁਣਾਂ ਸਬੰਧੀ ਇਕ ਪ੍ਰਦਰਸ਼ਨੀ ਲਗਾਈ ਜਾਂਦੀ ਹੈ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ | ਉਨ੍ਹਾਂ ਅੱਜ ਦੇ ਇਸ ਕਾਰਜ ਦੀ ਸ਼ਲਾਘਾ ਵੀ ਕੀਤੀ | ਇਸ ਮੌਕੇ ਅਮਨਜੀਤ ਸਿੰਘ ਖਹਿਰਾ, ਸੁਖਦੀਪ ਸਿੰਘ ਮਲਕ, ਪ੍ਰਿੰਸੀਪਲ ਦਲਜੀਤ ਕੋਰ , ਹਰਨਰਾਇਣ ਸਿੰਘ, ਪਿੰ੍ਰ: ਬਲਜੀਤ ਕੌਰ, ਮਾਸਟਰ ਜਸਵੰਤ ਸਿੰਘ, ਜੋਗਿੰਦਰ ਆਜ਼ਾਦ, ਹਰਬੰਸ ਸਿੰਘ ਅਖਾੜਾ, ਮੇਜਰ ਸਿੰਘ ਛੀਨਾ, ਪਟਵਾਰੀ ਬਲਵੀਰ ਕੁਮਾਰ, ਜਸਵੀਰ ਸਿੰਘ ਵਣ ਗਾਰਡ, ਮਾਸਟਰ ਅਵਤਾਰ ਸਿੰਘ ਆਦਿ ਹਾਜ਼ਰ ਸਨ |

 

Image preview

 Image preview

Image preview

 

ਪ੍ਰਾਈਵੇਟ ਕੰਪਨੀਆਂ ਨਾਲ ਬਿਜਲੀ ਸਮਝੌਤੇ ਰੱਦ ਕਰੇ ਕੈਪਟਨ ਸਰਕਾਰ- ਆਗੂ ।

ਕਾਉਕੇ ਕਲਾਂ/ਜਗਰਾਓਂ,ਮਾਰਚ 2020-(ਜਸਵੰਤ ਸਿੰਘ ਸਹੋਤਾ)-

ਪਿੰਡ ਕਾਉਂਕੇ ਕਲਾਂ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਮਨੀ ਤੇ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਜਿਲਾ ਯੂਥ ਸੀਨੀਅਰ ਮੀਤ ਪ੍ਰਧਾਨ ਜੱਗਾ ਸਿੰਘ ਸੇਖੋ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਾਈਵੇਟ ਕੰਪਨੀਆ ਨਾਲ ਕੀਤੇ ਬਿਜਲੀ ਸਮਝੌਤੇ ਰੱਦ ਕਰੇ ਤਾਂ ਜੋ ਪੰਜਾਬ ਸੂਬੇ ਦੇ ਵਸਨੀਕਾਂ ਨੂੰ ਸਸਤੀ ਬਿਜਲੀ ਮਿਲ ਸਕੇ।ਉਨਾ ਕਿਹਾ ਕਿ ਦੱੁਖ ਦੀ ਗੱਲ ਹੈ ਕਿ ਸਰਕਾਰ ਦੇ ਤੀਜੇ ਸਾਲ ਦੇ ਕਾਰਜਕਾਲ ਨੂੰ ਵਿਕਾਸ ਕਾਰਜਾ ਨਾਲ ਜੋੜਨ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ ਕਿਉਕਿ ਸਰਕਾਰ ਦੇ ਆਪਣੇ ਥਰਮਲ ਪਲਾਂਟ ਨਾਂ ਦੇ ਬਰਾਬਰ ਹੀ ਚੱਲ ਰਹੇ ਹਨ ਤੇ ਜਿਸ ਕਾਰਨ ਮਜਬੂਰਨ ਜਨਤਾ ਮਹਿੰਗੀ ਬਿਜਲੀ ਦਾ ਸੰਤਾਪ ਸਹਿਣ ਨੂੰ ਮਜਬੂਰ ਹੈ।ਉਨਾ ਕਿਹਾ ਕਿ ਜੇਕਰ ਸਰਕਾਰ ਇਮਾਨਦਾਰੀ ਨਾਲ ਆਪਣੇ ਸਰਕਾਰੀ ਥਰਮਲ ਪਲਾਂਟ ਚਲਾਵੇ ਤਾਂ ਸੂਬੇ ਦੇ ਵਸਨੀਕਾਂ ਰਾਹਤ ਭਰੀ ਸਸਤੀ ਬਿਜਲੀ ਮਿਲ ਸਕਦੀ ਹੈ।ਇਸ ਸਮੇ ਉਨਾ ਇਹ ਵੀ ਕਿਹਾ ਕਿ ਸਰਕਾਰ ਆਪਣੇ ਚੋਣ ਮੈਨੀਫੈਸਟੋ ਦੌਰਾਨ ਕੀਤੇ ਜਨਤਾ ਨਾਲ ਵਾਅਦੇ ਵੀ ਪੂਰਾ ਕਰੇ ਜਿਸ ਤੋ ਸਰਕਾਰ ਹੁਣ ਪਾਸਾ ਵੱਟ ਰਹੀ ਹੈ।

ਨਸਿਆ ਖਿਲਾਫ ਵਿੱਢੀ ਮੁਹਿੰਮ ਨੂੰ ਸਫਲ ਬਨਾਉਣ ਲਈ ਨਗਰ ਨਿਵਾਸੀਆਂ ਦਾ ਮੰਗਿਆ ਸਹਿਯੋਗ।

ਕਾਉਂਕੇ ਕਲਾਂ, 13 ਮਾਰਚ ( ਜਸਵੰਤ ਸਿੰਘ ਸਹੋਤਾ)- ਸਬ ਇੰਸਪੈਕਟਰ ਲਖਵੀਰ ਸਿੰਘ ਨੇ ਅੱਜ ਪਿੰਡ ਕਾਉਂਕੇ ਕਲਾਂ ਦੇ ਨਗਰ ਨਿਵਾਸੀਆ ਤੋ ਪੁਲਿਸ ਤੇ ਸਰਕਾਰ ਵੱਲੋ ਵਿੱਢੀ ਨਸਿਆ ਖਿਲਾਫ ਵਿੱਢੀ ਮੁਹਿੰਮ ਨੂੰ ਸਫਲ ਬਨਾਉਣ ਲਈ ਨਗਰ ਨਿਵਾਸੀਆ ਤੋ ਸਹਿਯੋਗ ਦੀ ਮੰਗ ਕੀਤੀ।ਉਨਾ ਕਿਹਾ ਕਿ ਜਨਤਾ ਦੇ ਸਹਿਯੋਗ ਤੋ ਬਿਨਾ ਨਸਿਆ ਤੇ ਕਾਬੂ ਨਹੀ ਪਾਇਆ ਜਾ ਸਕਦਾ ਤੇ ਨਗਰ ਨਿਵਾਸੀ ਬਿਨਾ ਕਿਸੇ ਦਬਾਅ ਨਸਾ ਵੇਚਣ ਵਾਲਿਆ ਦੀ ਪੁਲਿਸ ਨੂੰ ਜਾਣਕਾਰੀ ਦੇਣ।ਇਸ ਸਮੇ ਨਗਰ ਨਿਵਾਸੀਆਂ ਨੇ ਸਬ ਇੰਸਪੈਕਟਰ ਵਜੋ ਪਦਉਨੱਤ ਹੋਏ ਲਖਵੀਰ ਸਿੰਘ ਸਮੇਤ ਪਰਮਜੀਤ ਸਿੰਘ ਤੇ ਭੁਪਿੰਦਰ ਸਿੰਘ ਦੋਵਾਂ ਕਰਮਚਾਰੀਆਂ ਦੇ ਏ.ਐਸ.ਆਈ. ਬਨਣ ਤੇ ਸਨਮਾਨ ਵੀ ਕੀਤਾ।ਇਸ ਸਮੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਮਨੀ ਤੇ ਜੱਗਾ ਸਿੰਘ ਸੇਖੋ ਨੇ ਕਿਹਾ ਕਿ ਪੁਲਿਸ ਚੌਕੀ ਕਾਉਂਕੇ ਕਲਾਂ ਵਿਖੇ ਤਾਇਨਾਤ ਉਕਤ ਤਿੰਨਾ ਕਰਮਚਾਰੀਆਂ ਵੱਲੋ ਆਪਣੀ ਡਿਉਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ ਜਿਸ ਸਬੰਧੀ ਉਨਾ ਦੇ ਪਦਉੱਨਤ ਹੋਣ ਵਜੋ ਕੀਤੇ ਗਏ ਸਨਮਾਨ ਸਮਾਰੋਹ ਵਿੱਚ ਆਪ ਮੁਹਾਰੇ ਨਗਰ ਨਿਵਾਸੀ ਸਾਮਿਲ ਹੋਏ।ਉਨਾ ਕਿਹਾ ਕਿ ਨਸਿਆ ਖਿਲਾਫ ਜਾਰੀ ਮੁਹਿੰਮ ਨੂੰ ਸਫਲ ਬਨਾਉਣ ਲਈ ਉਹ ਪੁਲਿਸ ਪ੍ਰਸਾਸਨ ਨੂੰ ਹਰ ਪੱਖੋ ਬਣਦਾ ਸਹਿਯੋਗ ਦੇਣਗੇ।ਸਬ ਇੰਸਪੈਕਟਰ ਲਖਬੀਰ ਸਿੰਘ ਨੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲੇ ਮੰਨਦੇ ਹਨ ਜਿੰਨਾਂ ਨੂੰ ਸੂਰਵੀਰਾਂ ਤੇ ਰਿਸੀਆਂ ਮੁਨੀਆਂ ਦੀ ਧਰਤੀ ਵਜੋ ਜਾਣੇ ਜਾਂਦੇ ਪਿੰਡ ਕਾਉਂਕੇ ਕਲਾਂ ਦੀ ਧਰਤੀ ਤੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਇਸ ਮੌਕੇ ਸਾਬਕਾ ਸਰਪੰਚ ਚਰਨਜੀਤ ਕੌਰ,ਪ੍ਰਧਾਨ ਹਰਨੇਕ ਸਿੰਘ,ਡਾ.ਜੀਵਨ ਸਿੰਘ,ਪੰਚ ਹਰਦੀਪ ਸਿੰਘ,ਸੁਦਾਗਰ ਸਿੰਘ,ਮੱਖਣ ਸਿੰਘ,ਹਰਦੇਵ ਸਿੰਘ ਮਠਾੜੂ,ਪੰਚ ਜੁਗਿੰਦਰ ਸਿੰਘ,ਪੰਚ ਜਗਦੇਵ ਸਿੰਘ,ਪੰਚ ਜਗਤਾਰ ਸਿੰਘ,ਨਿਰਭੈ ਸਿੰਘ,ਹੁਸਿਆਰ ਸਿੰਘ,ਦਵਿੰਦਰ ਸਿੰਘ ਢਿੱਲੋ,ਹਰਜਿੰਦਰ ਸਿੰਘ ਭੋਲਾ,ਮਨਪ੍ਰੀਤ ਸਿੰਘ ਮੰਨਾ ਕਾਉਂਕੇ ਤੋ ਇਲਾਵਾ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜਿਰ ਸਨ।

ਬਾਲ ਵਿਕਾਸ ਪ੍ਰੋਜੈਕਟ ਅਫਸਰ ਬਲਾਕ ਸਿੱਧਵਾਂ ਬੇਟ ਵੱਲੋਂ ਕਰੋਨਾ ਵਾਇਰਸ ਸਬੰਧੀ ਕੈਂਪ ਲਗਾਇਆ ਗਿਆ

ਜਗਰਾਉਂ(ਰਾਣਾ ਸ਼ੇਖਦੌਲਤ)ਇੱਥੋਂ ਨਜਦੀਕ ਬਲਾਕ ਸਿੱਧਵਾਂ ਬੇਟ ਵਿੱਚ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੱਲੋਂ ਕਰੋਨਾ ਵਾਇਰਸ ਸਬੰਧੀ ਕੈਪ ਲਗਾਇਆ ਗਿਆ ਇਹ ਕੈਪ ਮੈਡਮ ਕੁਲਵਿੰਦਰ ਕੌਰ ਜ਼ੋਸੀ ਵਾਧੂ ਚਾਰਜ ਦੀ ਅਗਵਾਈ ਹੇਠ ਕਰਵਾਇਆ ਗਿਆ ਇੰਸਪੈਕਟਰ ਡਾਕਟਰ ਬਲਵਿੰਦਰਪਾਲ ਸਿੰਘ ਅਤੇ ਸੁਪਰਵਾਈਜ਼ਰ ਸੁਖਵੰਤ ਕੌਰ, ਪਰਮਜੀਤ ਕੌਰ, ਰਾਜਵੰਤ ਕੌਰ ਸਮੂਹ ਆਗਨਵਾੜੀ ਵਰਕਰਾਂ ਨੇ ਕਰੋਨਾ ਵਾਇਰਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਡਾਕਟਰ ਬਲਵਿੰਦਰਪਾਲ ਸਿੰਘ ਨੇ ਦੱਸਿਆ ਕਿ ਕਰੋਨਾ ਵਾਇਰਸ ਬਹੁਤ ਹੀ ਖਤਰਨਾਕ ਬਿਮਾਰੀ ਹੈ ਇਹ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਫੈਲਦੀ ਹੈ ਹੁਣ ਤੱਕ ਸੈਂਕੜੇ ਮੌਤਾਂ ਇਸ ਨਾਲ ਹੋ ਚੁੱਕੀਆਂ ਹਨ ਇਹ ਕਿਵੇਂ ਫੈਲਦੀ ਹੈ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈਉਨ੍ਹਾਂ ਦੱਸਿਆ ਕਿ ਇਹ ਬੀਮਾਰੀ ਸਭ ਤੋਂ ਜਿਆਦਾ ਚਾਇਨਾ ਵਿੱਚ ਫੈਲੀ ਹੋਈ ਹੈ ਕਿਉਂਕਿ ਉੱਥੇ ਜਾਨਵਰਾਂ ਦੀ ਮੰਡੀ ਲੱਗਦੀ ਹੈ ਉਥੋਂ ਦੇ ਲੋਕ ਕੱਚਾ ਮਾਸ ਖਾਦੇ ਹਨ ਜਿਸ ਕਰਕੇ ਚਾਇਨਾ ਵਿੱਚ ਇਹ ਬੀਮਾਰੀ ਜਿਆਦਾ ਹੈ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਇਸ ਤੋਂ ਬਚਣ ਲਈ ਹਰ 2 ਘੰਟੇ ਬਾਅਦ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ ਮੂੰਹ ਤੇ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ  ਸਟੈਨਾਈਜ਼ਰ ਵਰਤਣਾ ਚਾਹੀਦਾ ਹੈ ਖਾਸ਼ੀ ,ਗਲਾ ਖਰਾਬ ਜਾ ਜੁਕਾਮ ਹੋਣ ਤੇ ਤਰੁੰਤ ਡਾਕਟਰ ਦੀ ਸਲਾਹ ਨਾਲ ਮੈਡੀਸਨ ਲੈਣੀ ਚਾਹੀਦੀ ਹੈ।