You are here

ਲੁਧਿਆਣਾ

ਭਾਈ ਰਣਜੀਤ ਸਿੰਘ ਅਤੇ ਅਮਰੀਕ ਸਿੰਘ ਵਿਚਕਾਰ ਚੱਲ ਰਹੀ ਸ਼ਬਦਾਵਲੀ ਜੰਗ ਨਿੰਦਣਯੋਗ ਹੈ।ਜਥੇਦਾਰ ਮਲਕੀਤ ਸਿੰਘ ਹਠੂਰ ਅਤੇ ਜਥੇਦਾਰ ਗੁਰਮੀਤ ਸਿੰਘ ਬੀਲਾ

 ਹਠੂਰ ,ਮਾਰਚ 2020-(ਗੁਰਸੇਵਕ ਸਿੰਘ ਸੋਹੀ)-  ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ ਅਮਰੀਕ ਸਿੰਘ ਅਜਨਾਲਾ ਵਿਚਕਾਰ ਚੱਲ ਰਹੀ ਸ਼ਬਦਾਵਲੀ ਜੰਗ ਜੋ ਕਿ ਸਿੱਖ ਧਰਮ ਲਈ ਮਾਰੂ ਸਾਬਤ ਹੋ ਸਕਦੀ ਹੈ ਕੋਈ ਵੀ ਅਜਿਹਾ ਮਸਲਾ ਨਹੀਂ ਹੁੰਦਾ ਜਿਸ ਨੂੰ ਬੈਠ ਕੇ ਨਜਿੱਠਿਆ ਨਾ ਜਾ ਸਕੇ ਕਈ ਧਰਮ ਵਿਰੋਧੀ ਤਾਕਤਾਂ ਮੌਕੇ ਦੀ ਤਲਾਸ਼ ਵਿੱਚ ਹੁੰਦੀਆਂ ਨੇ ਜੋ ਧਾਰਮਿਕ ਮਾਮਲਿਆਂ ਵਿੱਚ ਆਪਣਾ ਮਕਸਦ ਸਿੱਧਾ ਕਰਨ ਦੀ ਤਾਗ ਵਿੱਚ ਹੁੰਦੀਆਂ ਹਨ।ਕਈ ਫੇਸਬੁੱਕ ਆਈਡੀਆਂ   ਜਿਹੜੀਆਂ ਕਿ ਗੁੰਮਨਾਮ ਚੱਲ ਰਹੀਆਂ ਅਤੇ ਭਾਈ ਰਣਜੀਤ ਸਿੰਘ  ਦੇ ਖਿਲਾਫ ਕਦੇ ਅਮਰੀਕ ਸਿੰਘ ਅਜਨਾਲਾ ਦੇ ਖਿਲਾਫ਼ ਗਲਤ ਸ਼ਬਦਾਵਲੀ ਇਸਤੇਮਾਲ ਕਰਕੇ ਮਾਮਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਥੇਦਾਰ ਮਲਕੀਤ ਸਿੰਘ ਹਠੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਸਿੱਖ ਕੌਮ ਤਾਂ ਪਹਿਲਾਂ ਹੀ ਚੁਰਾਸੀ ਵਾਲਾ ਸੰਤਾਪ ਭੋਗ ਚੁੱਕੀ ਹੈ ਵੱਡੇ ਘਾਟੇ ਝੱਲ ਚੁੱਕੀ ਹੈ, ਸਾਡੀ ਕੌਮ ਅਜਿਹਾ ਦੁਬਾਰਾ ਨਹੀਂ ਚਾਹੁੰਦੀ ਕੁਝ ਲੋਕ ਢੱਡਰੀਆਂ ਵਾਲੇ ਅਤੇ ਅਜਨਾਲਾ ਦੇ ਸਮਰਥਕਾਂ ਨੂੰ ਭੜਕਾਉਣਾ ਚਾਹੁੰਦੇ ਨੇ ਤਾਂ ਕਿ ਸਿੱਖ ਆਪਸ ਵਿੱਚ ਲੜ ਲੜ ਕੇ ਮਰ ਜਾਣ ਜਥੇਦਾਰ ਗੁਰਮੀਤ ਸਿੰਘ ਬੀਹਲਾ ਨੇ ਕਿਹਾ ਕਿ ਦੋਹਾਂ ਧਿਰਾਂ ਨੂੰ ਸ਼ਾਂਤੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਜਨਤਕ ਤੌਰ ਤੇ ਮਸਲੇ ਨੂੰ ਬੈਠ ਕੇ ਹੱਲ ਕਰ ਲੈਣਾ ਚਾਹੀਦਾ ਹੈ। ਸਾਡੀ ਜਥੇਦਾਰ ਅਕਾਲ ਤਖ਼ਤ ਤੋਂ ਮੰਗ ਹੈ ਕਿ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਕੇ ਸਿੱਖ ਧਰਮ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ ਦੇ ਮੂੰਹ ਬੰਦ ਹੋ ਸਕਣ।

ਵੱਖ ਵੱਖ ਸਖਸੀਅਤਾਂ ਨੇ ਜੱਥੇਦਾਰ ਡੱਲਾ ਨਾਲ ਕੀਤੀ ਮੁਲਾਕਾਤ ਸਿਹਤਯਾਬੀ ਦੀ ਕੀਤੀ ਕਾਮਨਾ ।

ਕਾਉਕੇ ਕਲਾਂ, 16 ਮਾਰਚ (ਜਸਵੰਤ ਸਿੰਘ ਸਹੋਤਾ)-ਸ੍ਰੌਮਣੀ ਅਕਾਲੀ ਦਲ (ਅ) ਜਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਜੋ ਕਿ ਪਿਛਲੇ ਲੰਭੇ ਸਮੇ ਤੋ ਬਿਮਾਰ ਚੱਲੇ ਆ ਰਹੇ ਸਨ ਨਾਲ ਅੱਜ ਉਨਾ ਦੇ ਗ੍ਰਹਿ ਵਿਖੇ ਵੱਖ ਸਖਸੀਅਤਾਂ ਤੇ ਪਾਰਟੀ ਵਰਕਰਾਂ ਨੇ ਹਾਲ ਚਾਲ ਜਾਣਿਆਂ ਤੇ ਉਨਾ ਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ।ਜੱਥੇਦਾਰ ਡੱਲਾ ਜੋ ਕਿ ਲੰਭੇ ਸਮੇ ਤੋ ਪਾਰਟੀ ਨਾਲ ਜੁੜੇ ਨੇਤਾ ਹਨ ਨੇ ਹਮੇਸਾ ਪਾਰਟੀ ਦੀ ਚੜਦੀ ਕਲਾ ਤੇ ਪੰਥ ਹਿਤੈਸੀ ਕਾਰਜਾ ਨੂੰ ਹਮੇਸਾ ਤਰਜੀਹ ਦਿੱਤੀ।ਇੱਕ ਅਜਿਹਾ ਸਮਾਂ ਵੀ ਆਇਆ ਜਦੋ ਇੱਕ ਪੰਥ ਦੋਸੀ ਤੇ ਪਾਰਟੀ ਨਾਲ ਦਗਾ ਕਰਨ ਵਾਲਾ ਦਗਾਬਾਜ ਨੇਤਾ ਉਨਾ ਨੂੰ ਸ੍ਰੌਮਣੀ ਕਮੇਟੀ ਦੀ ਚੋਣ ਨਾ ਲੜਨ ਵਜੋ ਖਰੀਦਣ ਲਈ ਉਨਾ ਦੇ ਘਰ ਵੀ ਗਿਆ ਜਿੰਨਾ ਨੂੰ ਜੱਥੇਦਾਰ ਡੱਲਾ ਨੇ ਘਰੋ ਬੇਰੰਗ ਮੋੜ ਦਿੱਤਾ ਜਿਸ ਸਬੰਧੀ ਵੱਖ ਵੱਖ ਅਖਬਾਰਾ ਤੇ ਹੱਟੀਆ ਭੱਠੀਆਂ ਤੇ ਗੱਲ ਵੀ ਚੱਲੀ ਸੀ।ਇਸ ਸਬੰਧੀ ਜੱਥੇਦਾਰ ਡੱਲਾ ਦੀ ਵੀ ਕਹਿਣਾ ਹੈ ਕਿ ਉਸ ਨੂੰ ਚੋਣ ਨਾ ਲੜਨ ਸਬੰਧੀ ਕਈ ਤਰਾਂ ਦੇ ਲਾਲਚ ਵੀ ਦਿੱਤੇ ਗਏ ਸਨ ਪਰ ਉਹ ਆਪਣੇ ਪਾਰਟੀ ਦੇ ਫੈਸਲੇ ਤੇ ਅਡੋਲ ਰਹੇ।ਅੱਜ ਜੱਥੇਦਾਰ ਡੱਲਾ ਨਾਲ ਦਿਲੀ ਹਮਦਰਦੀ ਵਜੋ ਹਾਲ ਜਾਨਣ ਆਏ ਆਗੂਆ ਦਾ ਵੀ ਕਹਿਣਾ ਹੈ ਕਿ ਜੱਥੇਦਾਰ ਡੱਲਾ ਉਹ ਸਖਸੀਅਤਾ ਤੇ ਚਾਨਣਾ ਮੁਨਾਰਾ ਹੈ ਜਿਸ ਨੇ ਕਾਲੇ ਦੌਰ ਤੋ ਲੈ ਕੇ ਹੁਣ ਤੱਕ ਕਿਸੇ ਵੀ ਸਮੇ ਹੁਕਮਰਾਨ ਪਾਰਟੀਆ ਤੋ ਈਨ ਨਹੀ ਮੰਨੀ ਤੇ ਹਮੇਸਾ ਪੰਥ ਪ੍ਰਤੀ ਸੋਚ ਤੇ ਪਹਿਰਾ ਦੇਣ ਵਾਲੀ ਅਕਾਲੀ ਦਲ (ਅ) ਜੱਥੇਬੰਦੀ ਦਾ ਡਟ ਕੇ ਸਾਥ ਦਿੱਤਾ ਜੋ ਆਉਣ ਵਾਲੀ ਪੀੜੀ ਲਈ ਪ੍ਰੇਰਣਾ ਸ੍ਰੋਤ ਰਹੇਗਾ ।ਇਸ ਮੌਕੇ ਬਲਕਾਰ ਸਿੰਘ ਭੱੁਲਰ ਜਿਲਾ ਜੱਥੇਦਾਰ ਪਟਿਆਲਾ,ਜੱਥੇਦਾਰ ਹਰਪਾਲ ਸਿੰਘ ਕੱੁਸਾ,ਸਤਿਨਾਮ ਸਿੰਘ ਬਿਲਾਸਪੁਰ,ਲਲਤ ਅਮ੍ਰਿਤਸਰ,ਮਹਿੰਦਰ ਸਿੰਘ ਭੰਮੀਪੁਰਾ,ਗੁਰਦੀਪ ਸਿੰਘ ਮੱਲਾ,ਬੰਤਾ ਸਿੰਘ ਡੱਲਾ,ਸਰਦਾਰਾ ਸਿੰਘ,ਹਰਬੰਸ ਸਿੰਘ,ਗੁਰਨਾਮ ਸਿੰਘ,ਅਜਮੇਰ ਸਿੰਘ ਡਾਗੀਆਂ,ਭਾਈ ਕਰਮਜੀਤ ਸਿੰਘ ਕਾਉਂਕੇ, ਕੁਲਵੰਤ ਸਿੰਘ ਕਾਉਂਕੇ,ਸਰਬਜੀਤ ਸਿੰਘ ਕਾਉਂਕੇ,ਪਰਵਾਰ ਸਿੰਘ ਡੱਲਾ,ਜਗਦੀਪ ਸਿੰਘ ਕਾਲਾ ਆਦਿ ਵੀ ਹਾਜਿਰ ਸਨ

ਮਨਾਹੀ ਦੇ ਬਾਵਜੂਦ ਪ੍ਰੈਸਰ ਹਾਰਨਾ ਤੇ ਲਾਊਡ ਸਪੀਕਰਾਂ ਦਾ ਰੌਲਾ ਬੇਰੋਕ ਜਾਰੀ ।

ਕਾਉਂਕੇ ਕਲਾਂ, 17 ਮਾਰਚ ( ਜਸਵੰਤ ਸਿੰਘ ਸਹੋਤਾ) ਬਲਾਕ ਸੰਮਤੀ ਦੀ ਚੋਣ ਲੜ ਚੱੁਕੇ ਤੇ ਸਮਾਜ ਸੇਵੀ ਟਕਸਾਲੀ ਵਰਕਰ ਹਰਚੰਦ ਸਿੰਘ ਕਾਉਂਕੇ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮੰਗ ਕੀਤੀ ਕਿ ਇਸ ਸਮੇ ਬੱਚਿਆ ਦੀ ਪ੍ਰੀਖਿਆਂ ਚੱਲ ਰਹੀਆ ਹਨ ਪਰ ਇਸ ਦੇ ਬਾਵਜੂਦ ਵੀ ਪ੍ਰੈਸਰ ਹਾਰਨਾਂ ਤੇ ਲਾਊਡ ਸਪੀਕਰਾਂ ਦਾ ਰੌਲਾ ਬੇਰੋਕ ਜਾਰੀ ਹੈ ਜਿਸ ਨੂੰ ਫੋਰੀ ਰੋਕ ਲਾਉਣ ਦੀ ਲੋੜ ਹੈ।ਉਨਾ ਕਿਹਾ ਕਿ ਇਸ ਸਬੰਧੀ ਮਾਨਯੋਗ ਹਾਈਕੋਰਟ ਤੇ ਸੁਪਰੀਮ ਕੋਰਟ ਵੱਲੋ ਵੀ ਕੰਨ ਪਾੜਵੇਂ ਅਵਾਜ ਪ੍ਰਦੂਸਣ ਨੂੰ ਰੋਕਣ ਲਈ ਕਨੂੰਨ ਬਣਾਏ ਗਏ ਹਨ ਜਿਸ ਤਾਹਿਤ ਰਾਤ 10 ਵਜੇ ਤੋ ਲੈ ਕੇ ਸਵੇਰੇ 6 ਵਜੇ ਤੱਕ ਉੱਚੀ ਅਵਾਜ ਵਿੱਚ ਲਾਊਡ ਸਪੀਕਰ ਬਜਾਉਣਾ ਸਖਤ ਮਨਾ ਹੈ ਪਰ ਇਸ ਦੇ ਬਾਵਜੂਦ ਇਸ ਹੁਕਮ ਦੀਆ ਧੱਜੀਆ ੳੱੁਡ ਰਹੀਆਂ ਹਨ।ਉਨਾ ਕਿਹਾ ਕਿ ਵਿਆਹ ਮੌਕੇ ਵੀ ਰਾਤ 10 ਵਜੇ ਤੱਕ ਹੀ ਡੀ.ਜੇ.ਆਦਿ ਲਾਏ ਜਾ ਸਕਦੇ ਹਨ ਪਰ ਇਸ ਦੇ ਬਾਵਜੂਦ ਵੀ ਦੇਰ ਰਾਤ ਤੱਕ ਡੀ.ਜੇ. ਵਜਦੇ ਹਨ।ਉਨਾ ਕਿਹਾ ਕਿ ਪਿੰਡਾਂ ਵਿੱਚ ਉੱਚੀ ਅਵਾਜ ਵਿੱਚ ਸਪੀਕਰ ਲਾਉਣ ਦਾ ਰੁਝਾਨ ਜਾਰੀ ਹੈ।ਸ੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋ ਵੀ ਲਾਊਡ ਸਪੀਕਰਾਂ ਦੀ ਅਵਾਜ ਸਿਰਫ ਧਾਰਮਿਕ ਸਥਾਨਾਂ ਦੇ ਦਾਇਰੇ ਵਿੱਚ ਰਹਿਣ ਦੀ ਗੱਲ ਕੀਤੀ ਗਈ ਹੈ ਪਰ ਸਵੇਰੇ ਗੁਰਦੁਆਰਿਆ ਵਿੱਚ ਉੱਚੀ ਅਵਾਜ ਵਿੱਚ ਸਪੀਕਰ ਚੱਲ ਰਹੇ ਹਨ।ਸਪੀਕਰਾਂ ਸਬੰਧੀ ਸਿੱਖੀ ਦੇ ਸਰਬੌਤਮ ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋ ਜਾਰੀ ਹੁਕਮਨਾਮੇ ਦਾ ਵੀ ਲੋਕਾਂ ਤੇ ਅਸਰ ਵਿਖਾਈ ਨਹੀ ਦੇ ਰਿਹਾ।ਇਸ ਤੋ ਇਲਾਵਾ ਟਰੈਕਟਰ ਟਰਾਲੀਆਂ,ਕਾਰਾਂ,ਬੱਸਾਂ,ਮੁਨਾਇਦੀ ਕਰਨ ਵਾਲਿਆ ਵੱਲੋ ਉੱਚੀ ਅਵਾਜ ਵਿੱਚ ਚਲਾਏ ਜਾ ਰਹੇ ਗੀਤ ਤੇ ਪ੍ਰੈਸਰ ਹਾਰਨਾ ਕਾਰਨ ਫੈਲਾਏ ਜਾ ਰਹੇ ਅਵਾਜ ਪ੍ਰਦੂਸਣ ਦਾ ਰੁਝਾਨ ਵੀ ਸਿਖਰਾਂ ਤੇ ਹੈ।ਉਨਾ ਪ੍ਰਸਾਸਨ ਤੋ ਮੰਗ ਕੀਤੀ ਕਿ ਨਗਰ ਨਿਵਾਸੀਆਂ ਦੀ ਇਸ ਸਮੱਸਿਆ ਦਾ ਫੋਰੀ ਹੱਲ ਕੀਤਾ ਜਾਵੇ।

ਮੋਟਰਸਾਈਕਲ ਚੋਰ ਲੱਭਣ ਲਈ ਰੌਜ਼ਾਨਾਂ ਸਵੇਰੇ ਸੈਰ ਕਰਿਆ ਕਰੋ: ਮੁਨਸ਼ੀ

ਜਗਰਾਉਂ(ਰਾਣਾ ਸ਼ੇਖਦੌਲਤ) ਬੀਤੀ ਸ਼ਾਮ ਸਥਾਨਕ ਹਫਤਾਵਾਰੀ ਅਖਬਾਰ ਦੇ ਦਫਤਰ ਬਾਹਰੋਂ ਸੰਪਾਦਕ ਦਾ ਮੋਟਰਸਾਈਕਲ ਚੋਰੀ ਹੋ ਗਿਆ ਤੇ ਪੁਲਿਸ ਵੱਲੋਂ ਕਾਰਵਾਈ ਦੀ ਥਾਂ ਰੋਜ਼ਾਨਾ ਸੈਰ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ ਅਖਬਾਰ ਦੇ ਸੰਪਾਦਕ ਜਤਿੰਦਰ ਮਲਹੋਤਰਾ ਜਦੋਂ ਆਪਣੇ ਮੋਟਰਸਾਈਕਲ ਚੋਰੀ ਦੀ ਸੂਚਨਾ ਦੇਣ ਥਾਣੇ ਪੁੱਜੇ ਤਾਂ ਡਿਊਟੀ ਤੇ ਤਾਇਨਾਤ ਮੁਨਸ਼ੀ ਨੇ ਉਨ੍ਹਾਂ ਨਾਲ ਵਾਪਰੀ ਘਟਨਾ ਦਾ ਵੇਰਵਾ ਲਿਆ ਅਤੇ ਕੱਚੀ ਕਾਰਵਾਈ ਕਰਦਿਆਂ ਲਿਖਤੀ ਸ਼ਕਾਇਤ ਵੀ ਲੈ ਲਈ ਚੋਰੀ ਸਬੰਧੀ ਕਰਵਾਈ ਕਰਨ ਦੀ ਥਾਂ ਮੁਨਸ਼ੀ ਵੱਲੋਂ ਸੰਪਾਦਕ ਨੂੰ ਕਿਹਾ ਕਿ ਰੋਜ਼ ਸਵੇਰੇ ਜਗਰਾਉਂ ਦੀਆਂ ਚਾਰੇ ਪਾਸੇ ਸੜਕਾਂ ਤੇ ਰੋਜਾਨਾ ਸੈਰ ਕਰਿਆ ਕਰੋ ਇਸ ਤਰ੍ਹਾਂ ਤੁਹਾਡਾ ਮੋਟਰਸਾਈਕਲ ਲੱਭ ਜਾਵੇਗਾ ਕੁੱਝ ਦਿਨ ਅਜਿਹਾ ਕਰਨ ਤੇ ਮੋਟਰਸਾਈਕਲ ਨਾ ਮਿਲਿਆ ਤਾਂ ਕਾਰਵਾਈ ਕਰ ਦੇਵਾਂਗੇ। ਨਾਈਟ ਮੁਨਸ਼ੀ ਦੇ ਅਨੋਖੇ ਫਰਮਾਨ ਸੁਣ ਕੇ ਸੰਪਾਦਕ ਵਾਪਸ ਪਰਤ ਆਏ

ਕਨੇਡਾ ਲੈ ਜਾਣ ਦਾ ਝਾਂਸਾ ਦੇ ਕੇ ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ ਦੇ ਬੇਟੇ ਨਾਲ 30 ਲੱਖ ਰੁਪਏ ਦੀ ਠੱਗੀ

ਮੋਗਾ (ਰਾਣਾ ਸ਼ੇਖਦੌਲਤ,ਜੱਜ ਮਸੀਤਾਂ, ਓਮਕਾਰ ਦੋਲੇਵਾਲ) ਮੋਗਾ ਦੇ ਪੁਲਿਸ ਮੁਲਾਜ਼ਮ ਦੇ ਬੇਟੇ ਨੂੰ ਕਨੇਡਾ ਲੈ ਜਾਣ ਦਾ ਝਾਂਸਾ ਦੇ ਕੇ 30 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਮੁਤਾਬਕ ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਪੁੱਤਰ ਮੱਘਰ ਸਿੰਘ ਪਿੰਡ ਕਿੱਲੀ ਚਾਹਲਾ ਨੇ ਕਿਹਾ ਕਿ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਹਾਂ।।ਮੈਂ ਆਪਣੇ ਬੇਟੇ ਭੁਪਿੰਦਰ ਸਿੰਘ ਦਾ ਵਿਆਹ 12 ਅਗਸਤ 2018 ਨੂੰ ਰੀਤੀ ਰਿਵਾਜਾਂ ਨਾਲ ਪਵਨਦੀਪ ਕੌਰ ਪਿੰਡ ,ਮਲਕ ਜਗਰਾਉਂ, ਨਾਲ ਕੀਤਾ ਸੀ ਉਸਨੇ ਆਈਲੈਟਸ ਕੀਤੀ ਹੋਈ ਸੀ ਅਸੀਂ 6 ਮਾਰਚ 2019 ਨੂੰ ਮੈਰਿਜ ਰਜਿਸਟਰਡ ਕਰਵਾ ਕੇ ਪਵਨਦੀਪ ਕੌਰ  ਕਨੇਡਾ ਚਲੀ ਗਈਉਸ ਨੇ ਸਾਨੂੰ ਵਿਸਵਾਸ਼ ਦਵਾਇਆ ਸੀ ਕਿ ਉਹ ਕਨੇਡਾ ਜਾ ਕੇ ਭੁਪਿੰਦਰ ਸਿੰਘ ਨੂੰ ਬੁਲਾ ਲਵੇਗੀ ਅਸੀਂ ਪਵਨਦੀਪ ਕੌਰ ਨੂੰ ਕਨੇਡਾ ਭੇਜਣ 30 ਲੱਖ ਰੁਪਏ ਖਰਚ ਕੀਤਾ ਜਦੋਂ ਪਵਨਦੀਪ ਕੌਰ ਕਨੇਡਾ ਚਲੀ ਗਈ ਉਸਨੇ ਆਪਣੇ ਪਰਿਵਾਰ ਨਾਲ ਮਿਲੀਭੁਗਤ ਕਰਕੇ ਮੇਰੇ ਬੇਟੇ ਨੂੰ ਕਨੇਡਾ ਬਲਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੁਣ 9 ਮਹੀਨੇ ਤੋਂ ਸਾਡੇ ਨਾਲ ਗੱਲ ਨਹੀਂ ਕਰਦੀ ਅਸੀਂ ਕਾਫੀ ਵਾਰ ਪੰਚਾਇਤ ਲੈ ਕੇ ਗਏ ਪਰ ਉਸ ਨੇ ਸਾਫ ਇਨਕਾਰ ਕਰ ਦਿੱਤਾ ਮੈਂ ਆਪਣੀ ਸ਼ਕਾਇਤ ਐਸ ਐਸ ਪੀ ਹਰਮਨਵੀਰ ਸਿੰਘ ਪੁਲਿਸ ਮੁਖੀ ਮੋਗਾ ਨੂੰ ਦਿੱਤੀ। ਪੁਲਿਸ ਮੁਖੀ ਦੇ ਨਿਰਦੇਸ਼ਾ ਅਨੁਸਾਰ ਪਵਨਦੀਪ ਕੌਰ ਅਤੇ ਉਸ ਦੇ ਪਿਤਾ ਸਤਪਾਲ ਸਿੰਘ ਪਿੰਡ ਮਲਕ ਜਗਰਾਉਂ ਤੇ ਮਿਲੀਭੁਗਤ ਕਰਨ ਅਤੇ  ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਦੀਆਂ ਭੱਖਦੀਆਂ ਮੰਗਾਂ ਨੂੰ ਸੰਸਦ ਵਿੱਚ

ਮਹਿਲ ਕਲਾਂ /ਬਰਨਾਲਾ , ਮਾਰਚ 2020 -(ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਰਾਜੇਵਾਲ ਦੀ ਜ਼ਿਲ੍ਹਾ ਬਰਨਾਲਾ ਇਕਾਈ ਦੇ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਨੇ ਆਪਣੇ ਇੱਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮੰਡੀਕਰਨ ਬੋਰਡ ਨੂੰ ਤੋੜੇ ਜਾਣ ਦੇ ਲਏ ਜਾ ਰਹੇ ਫ਼ੈਸਲੇ ਅਤੇ ਸਰਕਾਰੀ ਖਰੀਦ ਨੂੰ ਬੰਦ ਕਰਕੇ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੇ ਕਿਸਾਨ ਵਿਰੋਧੀ ਲਏ ਜਾ ਰਹੇ ਫ਼ੈਸਲਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਸੂਬਾ ਕਮੇਟੀ ਨਾਲ ਸਲਾਹ ਮਸ਼ਵਰਾ ਕਰਕੇ ਮੰਡੀਕਰਨ ਬੋਰਡ ਨੂੰ ਤੋੜੇ ਜਾਣ ਤੋਂ ਬਚਾਉਣ ਅਤੇ ਸਰਕਾਰੀ ਖਰੀਦ ਬਰਕਰਾਰ ਰੱਖਣ ਸਬੰਧੀ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਨੂੰ ਦੇਸ ਦੀ ਪਾਰਲੀਮੈਂਟ ਵਿੱਚ ਆਵਾਜ਼ ਬੁਲੰਦ ਕਰਕੇ ਕੇਂਦਰ ਦੀ ਮੋਦੀ ਸਰਕਾਰ ਤੱਕ ਪਹੁੰਚਾਉਣ ਲਈ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਨੂੰ ਮੰਗ ਪੱਤਰ ਦੇਣ ਦੇ ਉਲੀਕੇ ਗਏ ਪ੍ਰੋਗਰਾਮ ਹਿੱਤ ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਵਿਖੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਣ ਲਈ ਸਮਾਂ ਦਿੱਤਾ ਗਿਆ ਸੀ ਪਰ ਬੀਬੀ ਬਾਦਲ ਹੁਣ ਕਹਿੰਦੇ ਹਨ ਕਿ ਸਾਡੇ ਕੋਲ 5 ਅਪਰੈਲ ਤੱਕ ਮਿਲਣ ਦਾ ਕੋਈ ਸਮਾਂ ਨਹੀਂ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਅਜਿਹਾ ਕਰਨਾ ਉਨ੍ਹਾਂ ਦਾ ਕਿਸਾਨਾਂ ਦੀਆਂ ਮੰਗਾਂ ਦੀ ਆਵਾਜ਼ ਸੰਸਦ ਵਿੱਚ ਉਠਾਉਣ ਦਾ ਉਨ੍ਹਾਂ  ਕੋਲ ਸਮਾਂ ਨਹੀਂ ਜਿਸ ਨਾਲ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਵੋਟਾਂ ਲੈਣ ਸਮੇਂ ਸਿਆਸੀ ਲੀਡਰ ਪਿੰਡਾਂ ਵਿੱਚ ਆਉਣ ਸਮੇਂ ਕਿਸਾਨਾਂ ਨਾਲ ਵੱਡੇ ਵੱਡੇ ਦਾਅਵੇ ਅਤੇ ਲਾਲਚ ਦੇ ਕੇ ਕਿਸਾਨਾਂ ਤੋਂ ਵੋਟਾਂ ਬਟੋਰਦੇ ਰਹਿੰਦੇ ਹਨ ਪਰ ਲੋਕਾਂ ਦੁਆਰਾ ਚੁਣੇ ਗਏ ਨੁਮਾਇੰਦਿਆਂ ਕੋਲ ਕਿਸਾਨਾਂ ਦੀਆਂ ਮੰਗਾਂ ਨੂੰ ਪਾਰਲੀਮੈਂਟ ਵਿੱਚ ਉਠਾਉਣ ਲਈ ਮੰਗ ਪੱਤਰ ਲੈਣ ਲਈ ਹੁਣ ਕੋਈ ਸਮਾਂ ਹੀ ਨਹੀਂ ਜ਼ਿਲ੍ਹਾ ਪ੍ਰਧਾਨ ਛੀਨੀਵਾਲ ਨੇ ਅੱਗੇ ਕਿਹਾ ਕਿ ਵੋਟਾਂ ਦਾ ਸਮਾਂ ਆਉਣ ਤੇ ਸਿਆਸੀ ਲੀਡਰਾਂ ਵੱਲੋਂ ਪਿੰਡਾਂ ਅੰਦਰ ਵੋਟਾਂ ਮੰਗਣ ਸਮੇਂ ਜਥੇਬੰਦੀ ਵੱਲੋਂ ਸਿਆਸੀ ਲੀਡਰਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ

ਪਿੰਡ ਹਮੀਦੀ ਵਿਖੇ ਉੱਘੇ ਸਮਾਜ ਸੇਵੀ ਬਾਜਵਾ ਪਰਿਵਾਰ ਵੱਲੋਂ ਆਪਣੇ ਪਿਤਾ ਸਵਰਗਵਾਸੀ ਸੇਵਾ ਮੁਕਤ ਪਟਵਾਰੀ

ਗਿਆਨ ਸਿੰਘ ਬਾਜਵਾ ਦੀ ਯਾਦ ਵਿੱਚ ਪੰਚਾਇਤ ਦੇ ਸਹਿਯੋਗ ਸੜ੍ਕ ਮੋੜਾਂ ਤੇ ਸੇਫਟੀ ਸ਼ੀਸ਼ੇ ਲਗਵਾਏ।                      

 ਮਹਿਲ ਕਲਾਂ / ਬਰਨਾਲਾ,ਮਾਰਚ 2020  - (ਗੁਰਸੇਵਕ ਸਿੰਘ ਸੋਹੀ )- ਉੱਘੇ ਸਮਾਜ ਸੇਵੀ ਜਗਤਾਰ ਸਿੰਘ ਬਾਜਵਾ ਰਛਪਾਲ ਸਿੰਘ ਬਾਜਵਾ ਤੇਜਿੰਦਰ ਸਿੰਘ ਬਾਜਵਾ ਵੱਲੋਂ ਆਪਣੇ ਪਿਤਾ ਸਵਰਗਵਾਸੀ ਅਤੇ ਸੇਵਾ ਮੁਕਤ ਪਟਵਾਰੀ ਗਿਆਨ ਸਿੰਘ ਬਾਜਵਾ ਦੀ ਯਾਦ ਵਿੱਚ  ਸਮੂਚੀ ਗ੍ਰਾਮ ਪੰਚਾਇਤ ਸਹਿਯੋਗ ਨਾਲ ਪਿੰਡ ਹਮੀਦੀ ਵਿਖੇ  ਪਿੰਡ ਦੀਆ ਸੜਕਾਂ ਦੇ ਮੋੜਾਂ ਉੱਪਰ ਆਉਣ ਜਾਣ ਵਾਲੇ ਆਮ ਲੋਕਾਂ ਅਤੇ ਵਹੀਕਲਾਂ ਦੀ ਸਹੂਲਤ ਲਈ ਸ਼ੀਸ਼ੇ ਲਗਾਏ ਗਏ ਹਨ ਇਸ ਮੌਕੇ ਉੱਘੇ ਸਮਾਜ ਸੇਵੀ ਸਰਪੰਚ ਜਸਪ੍ਰੀਤ ਕੌਰ ਮਾਂਗਟ ਪੰਚ ਜਸਵਿੰਦਰ ਸਿੰਘ ਮਾਂਗਟ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਏਕਮ ਸਿੰਘ ਦਿਓਲ ਸਾਬਕਾ ਪ੍ਰਧਾਨ ਤੇ ਪੰਚ ਓਮਨਦੀਪ ਸਿੰਘ ਸੋਹੀ ਨੇ ਸਮਾਜ ਸੇਵੀ ਬਾਜਵਾ ਪਰਿਵਾਰ ਵੱਲੋਂ ਆਪਣੇ ਪਿਤਾ ਸਵਰਗਵਾਸੀ ਸੇਵਾ ਮੁਕਤ ਪਟਵਾਰੀ ਗਿਆਨ ਸਿੰਘ ਬਾਜਵਾ ਦੀ ਯਾਦ ਵਿੱਚ ਪਿੰਡ ਦੀਆਂ ਸੜਕਾਂ ਅਤੇ ਫਿਰਨੀਆਂ ਦੇ ਮੋੜਾਂ ਉਪਰ ਆਉਣ ਜਾਣ ਵਾਲੇ ਵਹੀਕਲਾਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਪਿੰਡ ਦੀਆਂ ਸੜਕਾਂ ਦੇ ਮੋੜਾਂ ਉਪਰ ਸ਼ੀਸ਼ੇ ਲਗਾਉਣ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿੱਥੇ ਬਾਜਵਾ ਪਰਿਵਾਰ ਵੱਲੋਂ ਪਿੰਡ ਦੀਆਂ ਲਿੰਕ ਸੜਕਾਂ ਉਪਰ ਸੜਕੀ ਹਾਦਸਿਆਂ ਨੂੰ ਦੇਖਦਿਆਂ ਲੋਕਾਂ ਦੀ ਸਹੂਲਤ ਲਈ ਸ਼ੀਸ਼ੇ ਲਗਾਉਣ ਦੀ ਸੇਵਾ ਕੀਤੀ ਜਾ ਰਹੀ ਹੈ ਉੱਥੇ ਬਾਜਵਾ ਪਰਿਵਾਰ ਵੱਲੋਂ ਪਿੰਡ ਦੇ ਪੰਚਾਇਤੀ ਕੰਮਾਂ ਵਿਚ ਵੀ ਵਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ ਉਕਤ ਆਗੂਆਂ ਨੇ ਕਿਹਾ ਅਜਿਹੇ ਕਾਰਜ ਹੋਰ ਸਮਾਜ ਸੇਵੀ ਲੋਕਾਂ ਨੂੰ ਅੱਗੇ ਆ ਕੇ ਕਰਵਾਉਣੇ ਸਮੇਂ ਦੀ ਇੱਕ ਮੁੱਖ ਲੋੜ ਕਿਉਂਕਿ ਰੋਜ਼ਾਨਾ ਵਧ ਰਹੇ ਸੜਕੀ ਹਾਦਸਿਆਂ ਅਨੇਕਾਂ ਕੀਮਤੀ ਜ਼ਿੰਦਗੀਆਂ ਮੌਤ ਦੇ ਮੂੰਹ ਚਲੀਆਂ ਜਾਂਦੀਆਂ ਹਨ ਪਰ ਸੜਕੀ ਹਾਦਸਿਆਂ ਨੂੰ ਦੇਖਦਿਆਂ ਹੋਇਆ ਪਿੰਡ ਦੀਆਂ ਗ੍ਰਾਮ ਪੰਚਾਇਤਾਂ ਸਮਾਜ ਸੇਵੀ ਕਲੱਬਾਂ ਅਤੇ ਐਨ ਆਰ ਆਈ ਵੀਰਾਂ ਨੂੰ ਅੱਗੇ ਆ ਕੇ ਪਿੰਡ ਪੱਧਰ ਤੇ ਲਿੰਕ ਸੜਕਾਂ ਦੇ ਮੋੜਾਂ ਉੱਪਰ ਹਾਦਸਿਆਂ ਦੀ ਰੋਕਥਾਮ ਲਈ ਸ਼ੀਸ਼ੇ ਲਗਾਓੁਣੇ ਸਾਡਾ ਮੁੱਢਲਾ ਫ਼ਰਜ਼ ਬਣਦਾ ਹੈ ਉਨ੍ਹਾਂ ਕਿਹਾ ਕਿ ਪਿੰਡਾ ਅੰਦਰ  ਖ਼ਤਰਨਾਕ ਮੋੜਾਂ ਤੇ ਅਕਸਰ ਹੀ ਹਾਦਸੇ ਵਾਪਰ ਦਾ ਡਰ ਬਣਿਆ ਰਹਿੰਦਾ ਸੀ ਜਿਸ ਦੇ ਮੱਦੇਨਜ਼ਰ ਪਿੰਡ ਦੀ ਸਮਾਜਸੇਵੀ ਬਾਜਵਾ ਪਰਿਵਾਰ ਦੇ ਉਪਰਾਲੇ ਸਦਕਾ  ਗ੍ਰਾਮ ਪੰਚਾਇਤ ਵੱਲੋਂ ਸਹਿਯੋਗ ਨਾਲ ਸੜਕਾਂ ਦੇ ਮੋੜਾਂ ਤੇ ਸ਼ੀਸ਼ੇ ਲਗਾਉਣ ਦਾ ਫੈਸਲਾ ਲਿਆ ਹੈ ਓੁਨਾ ਕਿਹਾ ਕਿ ਸੜਕੀ ਹਾਦਸਿਆਂ ਨੂੰ ਰੋਕਣ ਲਈ ਲਿੰਕ ਸੜ੍ਕਾ ਦੇ ਮੋੜਾਂ ਤੇ 8 ਸੇਫਟੀ ਸ਼ੀਸ਼ੇ ਲਗਵਾਏ ਗਏ ਹਨ

ਇਸ ਮੌਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਜਥੇਦਾਰ ਕੌਰ ਸਿੰਘ ਰਾਣੂ ਅਤੇ ਪੰਚ ਅਮਰ ਸਿੰਘ ਚੋਪੜਾ ਨੇ ਸਮਾਜ ਸੇਵੀ ਬਾਜਵਾ ਪਰਿਵਾਰ ਵੱਲੋਂ ਆਪਣੇ ਪਿਤਾ ਦੀ ਯਾਦ ਵਿੱਚ ਲੋਕਾਂ ਦੀ ਸਹੂਲਤ ਲਈ ਲਿੰਕ ਸੜਕਾਂ ਉੱਪਰ ਸੇਫਟੀ ਸ਼ੀਸ਼ੇ ਲਗਾਉਣ ਬਦਲੇ ਬਾਜਵਾ ਪਰਿਵਾਰ ਦਾ ਧੰਨਵਾਦ ਕੀਤਾ ਇਸ ਮੌਕੇ ਪੰਚਾ ਅਮਰਜੀਤ ਸਿੰਘ ਢੀਂਡਸਾ ਪੰਚ ਪਰਮਜੀਤ ਕੌਰ ਗੌੜੀਆ ਪੰਚ ਕਰਮਜੀਤ ਕੌਰ ਰੰਧਾਵਾ ਪੰਚ ਸਰਬਜੀਤ ਕੌਰ ਪਾਲ ਪੰਚ ਰਜਿੰਦਰ ਕੌਰ ਦਿਓਲ ਪੰਚ ਮੱਘਰ ਸਿੰਘ ਫ਼ੌਜੀ ਹਰਬੰਸ ਸਿੰਘ ਬਾਜਵਾ ਹਰਜੀਤ ਸਿੰਘ ਬਾਜਵਾ ਗੁਰਲਾਲ ਸਿੰਘ ਬਾਜਵਾ ਬਾਬੂ ਸਿੰਘ ਬਾਜਵਾ ਆਦਿ ਵੀ ਹਾਜ਼ਰ ਸਨ

ਸਰਵਜਨ ਸੇਵਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਗੁਰਸੇਵਕ ਸਿੰਘ ਮੱਲਾ ਦੀ ਭਤੀਜੀ ਦਾ ਜਨਮ ਦਿਨ ਮਨੁੱਖਤਾ ਦੀ ਸੇਵਾ ਸੁਸਾਈਟੀ ਹਸਨਪੁਰ ਵਿਖੇ ਮਨਾਇਆ ਗਿਆ

ਲੁਧਿਆਣਾ, ਮਾਰਚ 2020- (ਗੁਰਸੇਵਕ ਸੋਹੀ)- ਸਰਵਜਨ ਸੇਵਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਗੁਰਸੇਵਕ  ਸਿੰਘ ਮੱਲਾ ਦੀ ਭਤੀਜੀ ਸਰਗੁਨਪ੍ਰੀਤ ਮੱਲਾ ਦਾ ਜਨਮ ਦਿਨ ਹਸਨਪੁਰ (ਲੁਧਿਆਣਾ) ਵਿਖੇ ਮਨੁੱਖਤਾ ਦੀ ਸੇਵਾ ਸੁਸਾਇਟੀ ਨਾਲ ਸੰਸਥਾ ਵਿੱਚ ਰਹਿੰਦੇ ਬਜ਼ੁਰਗਾਂ ਨਾਲ ਮਨਾਇਆ ਇਸ ਦੌਰਾਨ ਇੱਕ ਬਜ਼ੁਰਗ ਨੇ ਜਨਮ ਦਿਨ ਕੇਕ ਕੱਟਿਆ ਅਤੇ ਬੱਚੀ ਨੂੰ ਅਸ਼ੀਰਵਾਦ ਦਿੱਤਾ। ਪ੍ਰਧਾਨ ਮੱਲਾ ਜੀ ਨੇ ਕਿਹਾ ਕਿ ਸਾਨੂੰ ਅਜਿਹੀਆ ਖੁਸ਼ੀਆ ਦੇ ਪਲ ਲੋੜਵੰਦਾ ਨਾਲ ਮਿਲ ਕੇ ਉਨ੍ਹਾਂ ਦੀ ਸੇਵਾ ਕਰਕੇ ਮਨਾਉਣੇ ਚਾਹੀਦੇ ਹਨ। ਇਸ ਸਮੇਂ ਸੰਸਥਾ ਦੇ ਮੁਖੀ ਭਾਈ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਅਤੇ ਬੱਚੀ ਸਰਗੁਨਪ੍ਰੀਤ ਕੌਰ ਮੱਲਾਂ ਨੂੰ ਅਸ਼ੀਰਵਾਦ ਵੀ ਦਿੱਤਾ।

ਪਿੰਡ ਮਹਿਲ ਖੁਰਦ ਚ ਇੱਕ ਸਾਬਕਾ ਫ਼ੌਜੀ ਦੇ ਭੇਦਭਰੀ ਹਾਲਤ ਵਿੱਚ ਲਾਪਤਾ

ਮਹਿਲ ਕਲਾਂ/ਬਰਨਾਲਾ,ਮਾਰਚ 2020 -(ਗੁਰਸੇਵਕ ਸਿੰਘ ਸੋਹੀ)-ਨੇੜਲੇ ਪਿੰਡ ਮਹਿਲ ਖੁਰਦ ਦੇ ਜੰਮਪਲ ਇੱਕ ਸਾਬਕਾ ਫੌਜੀ ਦੇ ਭੇਦਭਰੇ ਹਾਲਾਤਾਂ ਵਿੱਚ ਪਿੰਡ ਤੋਂ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਇਸ ਮੌਕੇ ਸਾਬਕਾ ਫੌਜੀ ਦੇ ਸਪੁੱਤਰ ਕੁਲਦੀਪ ਸਿੰਘ ਵਾਸੀ ਮਹਿਲ ਖੁਰਦ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੇਰਾ ਪਿਤਾ ਸਾਬਕਾ ਫੌਜੀ ਬਿੱਕਰ ਸਿੰਘ ਵਾਸੀ ਮਹਿਲ ਖੁਰਦ ਬੀਤੀ 3 ਮਾਰਚ ਨੂੰ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਘਰੋਂ ਚਲਾ ਗਿਆ ਸੀ ਉਹ ਮੁੜ ਕੇ ਅੱਜ ਤੱਕ ਘਰ ਵਾਪਸ ਨਹੀਂ ਆਇਆ ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਉਸ ਦੀ ਭਾਲ ਲਈ ਗੁਰਦੁਆਰਾ ਸਾਹਿਬ ਤੀਰਥ ਸਥਾਨਾਂ ਤੋਂ ਇਲਾਵਾ ਰਿਸ਼ਤੇਦਾਰੀਆਂ ਵਿੱਚ ਭਾਲ  ਕੀਤੀ ਗਈ ਹੈ ਪਰ ਉਸ ਦੀ ਹੁਣ ਤੱਕ ਕੋਈ ਉੱਘ ਸੁੱਘ ਨਹੀਂ ਮਿਲ ਸਕੀ ਉਨ੍ਹਾਂ ਕਿਹਾ ਕਿ ਉਸ ਨੇ ਭਾਰਤੀ ਫ਼ੌਜ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ ਆਪਣੀ ਜੁੰਮੇਵਾਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਪਰ ਓੁਸ ਦੇ ਅਚਾਨਕ  ਭੇਦ ਭਰੇ ਹਾਲਾਤਾਂ ਵਿੱਚ ਪਿੰਡ ਤੋਂ ਲਾਪਤਾ ਹੋ ਜਾਣ ਕਾਰਨ ਪਰਿਵਾਰ ਮਾਨਸਿਕ ਪਰੇਸ਼ਾਨੀ ਵਿਚੋਂ ਗੁਜ਼ਰ ਰਿਹਾ ਹੈ ਪੀੜਤ ਪਰਿਵਾਰ ਨੇ ਐਸਐਸਪੀ ਬਰਨਾਲਾ ਪਾਸੋਂ ਮੰਗ ਕੀਤੀ ਕਿ ਸਾਬਕਾ ਫੌਜੀ ਬਿੱਕਰ ਸਿੰਘ ਦੀ ਗੁੰਮਸੁਦੀ ਸਬੰਧੀ ਤੁਰੰਤ ਪਤਾ ਲਗਾਇਆ ਜਾਵੇ

ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਵੱਲੋਂ ਜਥੇਬੰਦੀ ਦੇ ਆਗੂਆਂ ਨੂੰ ਨਾਲ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਵਿਖੇ ਮੰਗ ਪੱਤਰ ਦਿੱਤਾ ਜਾਵੇਗਾ- ਛੀਨੀਵਾਲ

ਮਹਿਲ ਕਲਾ/ਬਰਨਾਲਾ,ਮਾਰਚ 2020- (ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜਿਲ੍ਹਾ ਬਰਨਾਲਾ ਇਕਾਈ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਜਿਲ੍ਹਾ ਪੱਧਰੀ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ  ਦੀ ਪ੍ਰਧਾਨਗੀ ਹੇਠ ਗੁਰਦੁਆਰਾ ਛੇਵੀਂ ਪਾਤਸ਼ਾਹੀ ਕਸਬਾ ਮਹਿਲ ਕਲਾਂ ਵਿਖੇ ਹੋਈ ਇਸ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਮੀਤ ਪ੍ਰਧਾਨ ਹਾਕਮ ਸਿੰਘ ਧਾਲੀਵਾਲ ਪ੍ਰਚਾਰ ਸਕੱਤਰ ਬਹਾਲ ਸਿੰਘ ਖਾਲਸਾ ਕੁਰੜ ਹਰਦੇਵ ਸਿੰਘ ਕਾਕਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ  ਮੰਡੀਕਰਨ ਬੋਰਡ ਨੂੰ ਤੋੜ ਕੇ ਸਰਕਾਰੀ ਖਰੀਦ ਨੂੰ ਬੰਦ ਕਰਕੇ ਖ਼ਰੀਦ ਦਾ ਪ੍ਰਬੰਧ ਪ੍ਰਾਈਵੇਟ ਹੱਥਾਂ ਵਿੱਚ ਦੇਣ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਅਜਿਹੇ ਫ਼ੈਸਲੇ ਨਾਲ ਪੰਜਾਬ ਦੀ ਕਿਸਾਨੀ ਦਾ ਖੇਤੀਬਾੜੀ ਧੰਦਾ ਤਬਾਹ ਹੋ ਕੇ ਰਹਿ ਜਾਵੇਗਾ ਕਿਉਂਕਿ ਕਿਸਾਨੀ ਦਾ ਚੈੱਕ ਸਿਸਟਮ ਖ਼ਤਮ ਕਰਕੇ ਸਿੱਧੀ ਅਦਾਇਗੀ ਕੀਤੀ ਜਾ ਰਹੀ ਹੈ ਜੋ ਕਿ ਕਿਸਾਨਾਂ ਤੇ ਆੜ੍ਹਤੀਆਂ ਦੇ ਰਿਸ਼ਤਿਆਂ ਨੂੰ ਤੋੜ ਕੇ ਇੱਕ ਵੱਡਾ ਹਮਲਾ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਵੱਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਜਥੇਬੰਦੀ ਵੱਲੋਂ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਮੰਡੀਕਰਨ ਬੋਰਡ ਨੂੰ ਬਚਾਉਣ ਅਤੇ ਸਰਕਾਰੀ ਖਰੀਦ ਨੂੰ ਬਰਕਰਾਰ ਰੱਖਣ ਲਈ ਕਿਸਾਨਾਂ ਦੀ ਆਵਾਜ਼ ਨੂੰ ਸੰਸਦ ਵਿੱਚ ਬੁਲੰਦ ਕਰਨ ਲਈ 14 ਅਤੇ 15 ਮਾਰਚ ਨੂੰ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਜ਼ਿਲ੍ਹਾ ਪੱਧਰ ਤੇ ਮੰਗ ਪੱਤਰ ਦੇਣ ਦੇ ਓੁਲੀਕੇ ਗਏ ਪ੍ਰੋਗਰਾਮ ਤਹਿਤ ਜ਼ਿਲ੍ਹਾ ਬਰਨਾਲਾ ਦੇ ਜਥੇਬੰਦੀ ਦੇ ਆਗੂ ਕਿਸਾਨਾਂ ਨੂੰ ਨਾਲ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਵਿਖੇ ਵਿਸ਼ੇਸ਼ ਤੌਰ ਤੇ ਪੁੱਜ ਕੇ ਮੰਗ ਪੱਤਰ ਦੇਣਗੇ ਕੰਮ ਜੋ ਕਿ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਮੰਤਰੀ ਕਿਸਾਨਾਂ ਦੀਆਂ ਭੱਖਦੀਆਂ ਮੰਗਾਂ ਦਾ ਮੁੱਦਾ ਪਾਰਲੀਮੈਂਟ ਵਿੱਚੋਂ ਉਠਾ ਕੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਅਵਾਜ਼ ਪਹੁੰਚਾਉਣਗੇ ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਕੇਂਦਰ ਦੀ ਮੋਦੀ ਸਰਕਾਰ ਤੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਮੈਂਬਰ ਪਾਰਲੀਮੈਂਟਾਂ ਅਤੇ ਕੇਂਦਰੀ ਮੰਤਰੀਆਂ ਨੂੰ ਮੰਗ ਪੱਤਰ ਦੇਣ ਲਈ ਜ਼ਿਲ੍ਹਾ ਪੱਧਰ ਤੇ ਮੀਟਿੰਗਾਂ ਕਰਕੇ ਕਿਸਾਨ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾ ਕੇ ਤਿਆਰੀਆਂ ਲਗਾਤਾਰ ਮੁਕੰਮਲ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਅੰਦਰ ਆਵਾਰਾ ਪਸ਼ੂਆਂ ਦੇ ਹੱਲ ਲਈ ਆਵਾਜ਼ ਬੁਲੰਦ ਕੀਤੇ ਜਾਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਉਸ ਦੀ ਡੱਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ ਉਨ੍ਹਾਂ ਸਰਕਾਰ ਪਾਸੋਂ ਕਿਸਾਨਾਂ ਸਿਰ ਚੜ੍ਹੇ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣ ਜਿਣਸਾਂ ਦੇ ਭਾਅ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਲਾਗੂ ਕੀਤੇ ਜਾਣ ਕਿਸਾਨਾਂ ਤੇ ਪਰਾਲੀ ਸਾੜਨ ਨੂੰ ਲੈ ਕੇ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ ਆਵਾਰਾ ਪਸ਼ੂਆਂ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ ਬੇਮੌਸਮੀ ਵਰਖਾ ਅਤੇ ਗੜੇਮਾਰੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦੇਣ ਦੇਣ ਦੀ ਮੰਗ ਕੀਤੀ ਇਸ ਮੌਕੇ ਦਰਬਾਰਾ ਸਿੰਘ ਗਹਿਲ ਹਰਦੇਵ ਸਿੰਘ ਕਾਕਾ ਛੀਨੀਵਾਲ ਨਿਰਮਲ ਸਿੰਘ ਚੰਨਣਵਾਲ ਅਮਰੀਕ ਸਿੰਘ ਕਸਬਾ ਜੋਗਿੰਦਰ ਸਿੰਘ ਮੂੰਮ ਗੁਰਵਿੰਦਰ ਸਿੰਘ ਕਸਬਾ ਹਾਕਮ ਸਿੰਘ ਕੁਰੜ ਜਸਮੇਲ ਸਿੰਘ ਗਿੱਲ ਚੰਨਣਵਾਲ ਸਾਬਕਾ ਸਰਪੰਚ ਅਮਰਜੀਤ ਸਿੰਘ ਗਹਿਲ ਮੰਦਰ ਸਿੰਘ ਛੀਨੀਵਾਲ ਸੁਰਿੰਦਰ ਸਿੰਘ ਨੰਬਰਦਾਰ ਗੁਰਪ੍ਰੀਤ ਸਿੰਘ ਛੀਨੀਵਾਲ ਸੁਖਚੈਨ ਸਿੰਘ ਗਹਿਲ ਸੁਰਿੰਦਰ ਸਿੰਘ ਛੀਨੀਵਾਲ ਕਲਾਂ ਬਾਰੂ ਸਿੰਘ ਨਾਜ਼ਮ ਸਿੰਘ ਅਜੈਬ ਸਿੰਘ ਜੋਗਿੰਦਰ ਸਿੰਘ ਮੂੰਮ ਮੇਜਰ ਸਿੰਘ ਲੋਹਗੜ੍ਹ ਮੁਖ਼ਤਿਆਰ ਸਿੰਘ ਬੀਹਲਾ ਖ਼ੁਰਦ ਕੁੰਡਾ ਸਿੰਘ ਤਰਸੇਮ ਸਿੰਘ ਨਛੱਤਰ ਸਿੰਘ ਚਮਕੌਰ ਸਿੰਘ ਕਰਨੈਲ ਸਿੰਘ ਕੁਰੜ ਭਜਨ ਸਿੰਘ ਹਰਬੰਸ ਕੌਰ ਛੀਨੀਵਾਲ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਆਗੂ ਤੇ ਵਰਕਰ ਹਾਜ਼ਰ ਸਨ