ਮੋਗਾ (ਰਾਣਾ ਸ਼ੇਖਦੌਲਤ,ਜੱਜ ਮਸੀਤਾਂ, ਓਮਕਾਰ ਦੋਲੇਵਾਲ) ਮੋਗਾ ਦੇ ਪੁਲਿਸ ਮੁਲਾਜ਼ਮ ਦੇ ਬੇਟੇ ਨੂੰ ਕਨੇਡਾ ਲੈ ਜਾਣ ਦਾ ਝਾਂਸਾ ਦੇ ਕੇ 30 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਮੁਤਾਬਕ ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਪੁੱਤਰ ਮੱਘਰ ਸਿੰਘ ਪਿੰਡ ਕਿੱਲੀ ਚਾਹਲਾ ਨੇ ਕਿਹਾ ਕਿ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਹਾਂ।।ਮੈਂ ਆਪਣੇ ਬੇਟੇ ਭੁਪਿੰਦਰ ਸਿੰਘ ਦਾ ਵਿਆਹ 12 ਅਗਸਤ 2018 ਨੂੰ ਰੀਤੀ ਰਿਵਾਜਾਂ ਨਾਲ ਪਵਨਦੀਪ ਕੌਰ ਪਿੰਡ ,ਮਲਕ ਜਗਰਾਉਂ, ਨਾਲ ਕੀਤਾ ਸੀ ਉਸਨੇ ਆਈਲੈਟਸ ਕੀਤੀ ਹੋਈ ਸੀ ਅਸੀਂ 6 ਮਾਰਚ 2019 ਨੂੰ ਮੈਰਿਜ ਰਜਿਸਟਰਡ ਕਰਵਾ ਕੇ ਪਵਨਦੀਪ ਕੌਰ ਕਨੇਡਾ ਚਲੀ ਗਈਉਸ ਨੇ ਸਾਨੂੰ ਵਿਸਵਾਸ਼ ਦਵਾਇਆ ਸੀ ਕਿ ਉਹ ਕਨੇਡਾ ਜਾ ਕੇ ਭੁਪਿੰਦਰ ਸਿੰਘ ਨੂੰ ਬੁਲਾ ਲਵੇਗੀ ਅਸੀਂ ਪਵਨਦੀਪ ਕੌਰ ਨੂੰ ਕਨੇਡਾ ਭੇਜਣ 30 ਲੱਖ ਰੁਪਏ ਖਰਚ ਕੀਤਾ ਜਦੋਂ ਪਵਨਦੀਪ ਕੌਰ ਕਨੇਡਾ ਚਲੀ ਗਈ ਉਸਨੇ ਆਪਣੇ ਪਰਿਵਾਰ ਨਾਲ ਮਿਲੀਭੁਗਤ ਕਰਕੇ ਮੇਰੇ ਬੇਟੇ ਨੂੰ ਕਨੇਡਾ ਬਲਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੁਣ 9 ਮਹੀਨੇ ਤੋਂ ਸਾਡੇ ਨਾਲ ਗੱਲ ਨਹੀਂ ਕਰਦੀ ਅਸੀਂ ਕਾਫੀ ਵਾਰ ਪੰਚਾਇਤ ਲੈ ਕੇ ਗਏ ਪਰ ਉਸ ਨੇ ਸਾਫ ਇਨਕਾਰ ਕਰ ਦਿੱਤਾ ਮੈਂ ਆਪਣੀ ਸ਼ਕਾਇਤ ਐਸ ਐਸ ਪੀ ਹਰਮਨਵੀਰ ਸਿੰਘ ਪੁਲਿਸ ਮੁਖੀ ਮੋਗਾ ਨੂੰ ਦਿੱਤੀ। ਪੁਲਿਸ ਮੁਖੀ ਦੇ ਨਿਰਦੇਸ਼ਾ ਅਨੁਸਾਰ ਪਵਨਦੀਪ ਕੌਰ ਅਤੇ ਉਸ ਦੇ ਪਿਤਾ ਸਤਪਾਲ ਸਿੰਘ ਪਿੰਡ ਮਲਕ ਜਗਰਾਉਂ ਤੇ ਮਿਲੀਭੁਗਤ ਕਰਨ ਅਤੇ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ