You are here

ਲੁਧਿਆਣਾ

ਲੁਧਿਆਣਾ ਪ੍ਰਸ਼ਾਸਨ ਵੱਲੋਂ ਕਰਫ਼ਿਊ ਦੌਰਾਨ ਜ਼ਰੂਰੀ ਵਸਤਾਂ ਲਈ ਜ਼ਿਲ੍ਹਾ ਵਾਸੀਆਂ ਲਈ ਮੋਬਾਈਲ ਨੰਬਰ ਜਾਰੀ

ਲੁਧਿਆਣਾ, ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਅੱਜ ਹੁਕਮ ਜਾਰੀ ਕਰਦੇ ਹੋਏ ਜ਼ਿਲ੍ਹਾ ਲੁਧਿਆਣਾ 'ਚ ਕਰਫ਼ਿਊ ਦੌਰਾਨ ਵੱਖ-ਵੱਖ ਜ਼ਰੂਰੀ ਵਸਤਾਂ ਜ਼ਿਲ੍ਹਾ ਵਾਸੀਆਂ ਨੂੰ ਘਰ-ਘਰ ਪਹੁੰਚਾਉਣ ਦਾ ਐਲਾਨ ਕੀਤਾ ਹੈ। ਵੱਖ-ਵੱਖ ਜ਼ਰੂਰੀ ਵਸਤਾਂ ਲੈਣ ਲਈ ਜ਼ਿਲ੍ਹਾ ਵਾਸੀਆਂ ਨੂੰ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਈ.ਮੇਲ ਆਈ.ਡੀ ਅਤੇ ਮੋਬਾਈਲ ਨੰਬਰ 'ਤੇ ਸੁਚਿਤ ਕਰਨਾ ਪਵੇਗਾ।

ਪੰਜਾਬ ਸਰਕਾਰ ਦੀ ਪੰਜਾਬ ਲੋਕਡਾਉਨ ਦੀ ਪਾਲਣਾ ਜਿਲਾ ਮੋਗਾ ਨੇ ਕੀਤੀ।।

ਮੋਗਾ(ਉਂਕਾਰ ਦੋਲੇਵਾਲ ਜੱਜ ਮਸੀਤਾਂ)ਪੂਰੇ ਸੰਸਾਰ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਅੱਗ ਵਾਂਗ ਫੈਲ ਰਹੀ ਹੈ।ਕੁੱਝ ਦੇਸ਼ਾ ਨੇ ਇਸਨੂੰ ਮਹਾਂਮਾਰੀ ਵੀ ਸਾਬਤ ਕਰ ਦਿੱਤਾ ਹੈ।ਕਿਉਂਕਿ 1663-64 ਵਿੱਚ ਸ਼ੀ ਗੁਰੂ ਹਰਿਕਰਿਸ਼ਨ ਜੀ ਨੇ ਮਹਾਂਮਾਰੀ ਚੇਚਕ ਦੀ ਬਿਮਾਰੀ ਦਾ ਇਲਾਜ ਕੀਤਾ ਸੀ। ਪਰ ਹੁਣ ਇਹ ਦੂਸਰੀ ਵਾਰ ਕੋਰੋਨਾ ਵਾਇਰਸ ਮਹਾਂਮਾਰੀ ਦੀ ਬਿਮਾਰੀ ਬਣ ਗੲੀ ਹੈ।ਪੂਰੇ ਵਰਲਡ ਵਿੱਚ 13646 ਮੌਤਾਂ ਹੋ ਚੁੱਕੀਆਂ ਹਨ।ਅਤੇ 32000 ਮਰੀਜ਼ ਬਿਮਾਰੀ ਦੇ ਪੋਸਟਵ ਹਨ,ਲੇਕਿਨ ਪੰਜਾਬ ਸਰਕਾਰ ਵਲੋਂ ਚਲਾਈ ਗੲੀ ਮੁਹਿੰਮ ਦੌਰਾਨ ਪੂਰੇ ਪੰਜਾਬ ਨੂੰ 31ਮਾਰਚ ਤੱਕ ਲੋਕਡਾਊਨ ਕਰ ਦਿੱਤਾ ਗਿਆ ਹੈ।ਇਸ ਦੌਰਾਨ ਜਨਤਾ ਕਰਫ਼ਿਊ ਕਰ ਦਿੱਤਾ ਗਿਆ ਹੈ।ਸਰਕਾਰ ਨੇ ਅਪੀਲ ਕੀਤੀ ਹੈ,ਕਿ ਕੋਈ ਵੀ ਘਰ ਚੋਂ ਬਾਹਰ ਨਾ ਨਿਕਲੇ,ਲੇਕਿਨ ਜਰੂਰੀ ਸੇਵਾਵਾਂ ਚਾਲੂ ਰਹਿਣਗੀਆਂ।ਅਜਿਹੇ ਨਿਯਮਾਂ ਦੀ ਪਾਲਣਾ ਜਿਲਾ ਮੋਗਾ ਨੇ ਭਰਪੂਰ ਨਿਭਾਈ ਸਾਰੇ ਮੋਗੇ ਜਿਲੇ ਨੇ ਦੁਕਾਨਾਂ ਨੂੰ ਤਾਲੇ ਲਗਾ ਦਿੱਤੇ ਅਤੇ ਕੋਈ ਵੀ ਘਰੋਂ ਬਾਹਰ ਨਹੀਂ ਨਿਕਲਿਆ।

ਪਿੰਡ ਤਾਰੇਵਾਲਾ ਵਿੱਚ ਕਰੋਨਾ ਵਾਇਰਸ ਦੇ ਬਚਾਅ ਲਈ ਦਵਾਈ ਦਾ ਛਿੜਕਾਅ ਕੀਤਾ

ਮੋਗਾ ( ਜੱਜ ਮਸੀਤਾਂ) ਅੱਜ ਪਿੰਡ ਤਾਰੇਵਾਲ ਵਿੱਚ ਕਰੋਨਾ ਵਾਇਰਸ ਦੇ ਬਚਾਅ ਲਈ ਪੂਰੇ ਪਿੰਡ ਵਿੱਚ ਦਵਾਈ ਤਿਆਰ ਕਰਕੇ ਛੜਕਾਈ ਗਈ ਕਿਉਂਕਿ ਅੱਜ ਪੂਰਾ ਸੰਸਾਰ ਕਰੋਨਾ ਵਾਇਰਸ ਦੀ ਮਾਰ ਹੇਠ ਆ ਗਿਆ ਹੈ।ਵੱਡੇ ਵੱਡੇ ਮੁਲਕਾਂ ਤੋਂ ਵੀ ਇਸ ਦਾ ਇਲਾਜ ਨਹੀਂ ਲੱਭਿਆ ਗਿਆ। ਪਰ ਪਿੰਡ ਤਾਰੇਵਾਲ ਦੇ ਨੌਜਵਾਨਾਂ ਨੇ ਪੂਰੇ ਨਗਰ ਅਤੇ ਪੰਚਾਇਤ ਦੀ ਮੱਦਦ ਨਾਲ ਪੂਰੇ ਪਿੰਡ ਵਿੱਚ ਦਵਾਈ ਤਿਆਰ ਕਰਕੇ ਸ਼ਪਰੇਅ ਕਰਾਈ ਗਈ ਅਤੇ ਪੂਰੇ ਨਗਰ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਲਈ ਇਸ਼ਤਿਹਾਰ ਵੀ ਵੰਡੇ ਗਏ ਅਤੇ ਕਰੋਨਾ ਵਾਇਰਸ ਨੂੰ ਕਿਵੇਂ ਰੋਕਿਆਂ ਜਾ ਸਕਦਾ ਇਸ਼ਤਿਹਾਰ ਦੇ ਕੇ ਜਾਣੂੰ ਕਰਵਾਇਆ। ਇਹ ਸ਼ਪਰੇਅ ਪੂਰੇ ਪਿੰਡ ਦੀ ਹਰ ਗਲੀ ਅਤੇ ਹਰ ਘਰ ਵਿੱਚ ਕੀਤੀ ਗਈ ਅਤੇ ਪੂਰੀ ਪੰਚਾਇਤ ਨੇ ਇਹ ਵਿਸਵਾਸ਼ ਦਵਾਇਆ ਕਿ ਜੋ ਵੀ ਸਾਡੇ ਪਿੰਡ ਵਿਦੇਸ਼ ਤੋਂ ਆਵੇਗਾ ਅਸੀਂ ਉਸ ਦੇ ਆਪ ਟੈਸਟ ਕਰਵਾ ਕੇ ਰਿਪੋਰਟ ਉੱਪਰ ਭੇਜਾਂਗੇ ਇਹ ਮਹਿੰਮ ਸਰਪੰਚ ਹਰਬੰਸ ਸਿੰਘ ਅਤੇ ਪੰਚ ਦਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ।

ਪਿੰਡ ਸ਼ੇਖਦੌਲਤ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਲਈ ਸ਼ਪਰੇਅ ਕਰਾਈ ਗਈ

ਜਗਰਾਉਂ( ਰਾਣਾ ਸ਼ੇਖਦੌਲਤ) ਅੱਜ ਪੂਰਾ ਸੰਸਾਰ ਕਰੋਨਾ ਵਾਇਰਸ ਦੀ ਮਾਰ ਹੇਠ ਆ ਗਿਆ ਹੈ।ਵੱਡੇ ਵੱਡੇ ਮੁਲਕਾਂ ਤੋਂ ਵੀ ਇਸ ਦਾ ਇਲਾਜ ਨਹੀਂ ਲੱਭਿਆ ਗਿਆ। ਪਰ ਪਿੰਡ ਸ਼ੇਖਦੌਲਤ ਦੇ ਨੌਜਵਾਨਾਂ ਨੇ ਪੂਰੇ ਨਗਰ ਅਤੇ ਪੰਚਾਇਤ ਦੀ ਮੱਦਦ ਨਾਲ ਪੂਰੇ ਪਿੰਡ ਵਿੱਚ ਸੋਡੀਅਮ ਹਾਈਪੋ ਕਲੋਰਾਈਡ ਦੀ ਸ਼ਪਰੇਅ ਕਰਾਈ ਗਈ ਅਤੇ ਪੂਰੇ ਨਗਰ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਲਈ ਇਸ਼ਤਿਹਾਰ ਵੀ ਵੰਡੇ ਗਏ ਅਤੇ ਕਰੋਨਾ ਵਾਇਰਸ ਨੂੰ ਕਿਵੇਂ ਰੋਕਿਆਂ ਜਾ ਸਕਦਾ ਇਸ਼ਤਿਹਾਰ ਦੇ ਕੇ ਜਾਣੂੰ ਕਰਵਾਇਆ। ਇਹ ਸ਼ਪਰੇਅ ਪੂਰੇ ਪਿੰਡ ਦੀ ਹਰ ਗਲੀ ਅਤੇ ਹਰ ਘਰ ਵਿੱਚ ਕੀਤੀ ਗਈ ਅਤੇ ਪੂਰੀ ਪੰਚਾਇਤ ਨੇ ਇਹ ਵਿਸਵਾਸ਼ ਦਵਾਇਆ ਕਿ ਜੋ ਵੀ ਸਾਡੇ ਪਿੰਡ ਵਿਦੇਸ਼ ਤੋਂ ਆਵੇਗਾ ਅਸੀਂ ਉਸ ਦੇ ਆਪ ਟੈਸਟ ਕਰਵਾ ਕੇ ਰਿਪੋਰਟ ਉੱਪਰ ਭੇਜਾਂਗੇ  ਇਸ ਮੌਕੇ ਸਰਪੰਚ ਮਨਜੀਤ ਕੌਰ,ਸਮਸ਼ੇਰ ਸਿੰਘ ਰਾਈਵਾਲ, ਹਰਿੰਦਰ ਸਿੰਘ ਹਿੰਦਾ, ਸੋਹਣ ਸਿੰਘ ਦਿਓਲ, ਨੰਬਰਦਾਰ ਜਸਵੰਤ ਸਿੰਘ, ਜਤਿੰਦਰ ਸਿੰਘ ਕੰਮਾਂ, ਦਲਜੀਤ ਸਿੰਘ, ਪਰਗਟ ਸਿੰਘ, ਗਰਦਿੱਤ ਸਿੰਘ , ਜੱਸਾ ਸਿੰਘ, ਬਲਵਿੰਦਰ ਸਿੰਘ, ਇੰਦਰਜੀਤ ਸਿੰਘ, ਜੀਵਨ ਸਿੰਘ,ਕਰਮ ਸਿੰਘ ਆਦਿ ਹਾਜਰ

ਕੋਰਨਾ ਨਾ ਦੀ ਫੈਲੀ ਬੀਮਾਰੀ ਨੂੰ ਦੇਖ ਦਿਆਂ ਲੰਬੜਦਾਰ ਯੂਨੀਅਨ ਮਾਨ ਗੁਰੱਪ ਵੱਲੋ ਆਪਣਾ ਇੱਕ ਮਹੀਨਾ ਦਾ ਭੱਤਾ ਕਟਵਾਉਣਾ ਦਾ ਫੈਸਲਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਲੰਬੜਦਾਰ ਯੂਨੀਅਨ-643 ਵਲੋ ਲੰਬੜਦਾਰ ਭਾਈਚਾਰੇ ਨੂੰ ਅਪੀਲ ਅੱਜ ਪੂਰੀ ਦੁਨੀਆਂ ਵਿੱਚ ਕਰੋਨਾਂ ਨਾਂ ਦੀ ਬਿਮਾਰੀ ਨੇ ਜਿੱਥੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਗਿਆ ਹੈ।ਉਥੇ ਭਾਰਤ ਦੇਸ਼ ਵਿੱਚ ਵੀ ਇਸ ਦੇ ਫੈਲਣ ਦੇ ਸੰਕੇਂਤ ਮਿਲ ਰਹੇ ਹਨ।ਅਸੀਂ ਲੰਬੜਦਾਰਾ ਯੂਨੀਅਨ ਮਾਨ ਗੁਰੱਪ ਵਲੋਂ।ਸਭੋ ਤੋਂ ਪਹਿਲਾਂ ਪ੍ਰਮਾਤਮਾ ਅੱਗੇ ਬੇਨਤੀ ਜੋਦੜੀ ਕਰਦੇ ਹਾਂ ਕਿ ਹੇ ਪ੍ਰਭੂ ਤੇਰੀ ਆਪਣੀ ਬਣਾਈ ਹੋਈ ਇਸ ਸੰਸਾਰ ਰੂਪੀ ਨਗਰੀ ਨੂੰ ਤੂੰ ਹੀ ਬਚਾ ਸਕਦੇ,ਅਤੇ ਨਾਲ ਹੀ ਸਾਰੇ ਲੰਬੜਦਾਰ ਸਹਿਬਾਨਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਸੰਕੁਟਮਈ ਸਥਿਤੀ ਵਿੱਚ ਅਸੀਂ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਦੇ ਕੇ ਆਪਣਾ ਫਰਜ਼ ਸਮਲਟੇ ਹੋਏ ਹਰ ਲੋੜ ਬੰਦ ਇਨਸਾਨ ਦੀ ਪੂਰੀ ਮਦਦ ਕਰੀਏ,ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਨੂੰ ਆਮ ਜਨਤਾਂ ਤੱਕ ਪਹੁੰਚਾਕੇ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਪੂਰੀ ਤਨਦੇਹੀ ਨਾਲ ਆਪਣਾ ਫਰਜ਼ ਨਿਭਾਈਏ।ਇਕ ਹੋਰ ਸਭ ਤੋਂ ਜਰੂਰੀ ਬੇਨਤੀ ਸਾਰੇ ਹੀ ਲੰਬੜਦਾਰਾਂ ਸਾਹਿਬਾਨਾਂ ਦੇ ਚਰਨਾਂ ਵਿੱਚ ਅਸੀਂ ਕਰਨਾ ਚਾਹੰੁਦੇ ਹਾਂ ਕਿ ਆਪੋ-ਆਪਣੀ ਸਮਰੱਥਾ ਅਨੁਸਾਰ ਇੱਕ ਇੱਕ ਮਹੀਨੇ ਦਾ ਮਾਣ ਭੱਤਾ ਇਸ ਕਰੋਨਾ ਨਾਮ ਦੀ ਭਿਆਨਕ ਬਿਮਾਰੀ ਨੂੰ ਕਾਬੂ ਕਰਨ ਲਈ ਸਰਕਾਰ ਦੇ ਰਾਹਤ ਕੋਸ਼ ਫੰਡਾਂ ਵਿੱਚ ਜਰੂਰ ਪਾਈਏ ਜੋ ਵੀ ਲੰਬੜਦਾਰਾ ਸਾਹਿਬ ਇੱਕ ਮਹਿਨੇ ਤੋਂ ਆਪਣਾ ਮਾਣ-ਭੱਤਾ ਵੱਧ ਕਟਾਉਣਾ ਚਾਹੰਦੇ ਹਨ ਉਹ ਆਪਣੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਂ ਐਸ.ਡੀ.ਐਮ ਸਾਹਿਬ ਜੀ ਨੂੰ ਲਿਖਤੀ ਪੱਤਰ ਦੇ ਕੇ ਵੱਧ-ਵੱਧ ਕਰਵਾਉਡ ਦੀ ਕ੍ਰਿਪਾਲਤਾ ਕਰੋਨ।ਬਾਕੀ ਲੰਬੜਦਾਰ ਸਹਿਬਾਨਾ ਆਪਣੀ ਇੱਛਾ ਹਰ ਲੋੜ ਬੰਦ ਇਨਸਾਨ ਦੀ ਪੂਰੀ ਮਦਦ ਕਰੀਏ,ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਨੂੰ ਆਮ ਜਨਤਾਂ ਤੱਕ ਪਹੁੰਚਾਕੇ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਪੂਰੀ ਤਨਦੇਹੀ ਨਾਲ ਆਪਣਾ ਫਰਜ਼ ਨਿਭਾਈਏ।ਇਕ ਹੋਰ ਸਭ ਤੋਂ ਜਰੂਰੀ ਬੇਨਤੀ ਸਾਰੇ ਹੀ ਲੰਬੜਦਾਰਾਂ ਸਾਹਿਬਾਨਾਂ ਦੇ ਚਰਨਾਂ ਵਿੱਚ ਅਸੀਂ ਕਰਨਾ ਚਾਹੰੁਦੇ ਹਾਂ ਕਿ ਆਪੋ-ਆਪਣੀ ਸਮਰੱਥਾ ਅਨੁਸਾਰ ਇੱਕ ਇੱਕ ਮਹੀਨੇ ਦਾ ਮਾਣ ਭੱਤਾ ਇਸ ਕਰੋਨਾ ਨਾਮ ਦੀ ਭਿਆਨਕ ਬਿਮਾਰੀ ਨੂੰ ਕਾਬੂ ਕਰਨ ਲਈ ਸਰਕਾਰ ਦੇ ਰਾਹਤ ਕੋਸ਼ ਫੰਡਾਂ ਵਿੱਚ ਜਰੂਰ ਪਾਈਏ ਜੋ ਵੀ ਲੰਬੜਦਾਰਾ ਸਾਹਿਬ ਇੱਕ ਮਹਿਨੇ ਤੋਂ ਆਪਣਾ ਮਾਣ-ਭੱਤਾ ਵੱਧ ਕਟਾਉਣਾ ਚਾਹੰਦੇ ਹਨ ਉਹ ਆਪਣੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਂ ਐਸ.ਡੀ.ਐਮ ਸਾਹਿਬ ਜੀ ਨੂੰ ਲਿਖਤੀ ਪੱਤਰ ਦੇ ਕੇ ਵੱਧ-ਵੱਧ ਕਰਵਾਉਡ ਦੀ ਕ੍ਰਿਪਾਲਤਾ ਕਰੋਨ।ਬਾਕੀ ਲੰਬੜਦਾਰ ਸਹਿਬਾਨਾ ਆਪਣੀ ਇੱਛਾ ਅਨੁਸਾਰ ਫੈਸਲਾਂ ਲੈਣਾ ਅਤੇ ਰਾਜਨਿਿਤਕ ਲੋਕ ਵੱਡੇ ਵੱਡੇ ਅਫਸਰ ਸਾਹਿਬਾਨਾਂ ਅਤੇ ਉਦਯੋਗ ਪਤੀ ਮੰਦਿਰ ,ਮਸਜਿਦ ,ਗੁਰਦੁਆਰੇ ਅਤੇ ਬਾਬੇ ਜਿਹਨਾਂ ਨੂੰ ਕਰੋੜਾ ਦੀ ਆਮਦਾਨ ਹੈ।ਇਸ ਬਿਪਤਾ ਦੀ ਘੜੀ ਫਿਰ ਦਿਲ ਖੋਲ ਦੇ ਅਗੇ ਆਉਣ।ਵਲੋਂ ਸੂਬਾ ਪ੍ਰਧਾਨ ਤਰਲੋਨ ਸਿੰਘ ਮਾਨ,ਐਦਟਿੰਗ ਪ੍ਰਧਾਨ ਕੁਲਵੰਤ ਸਿੰਘ ਲਾਮਪੁਰ,ਚੀਟ ਪੈਟਰਨ ਭੁਪਿੰਦਰ ਸਿੰਘ ਲਾਡਰਾਂ,ਜਰਨਲ ਸਕੱਤਰ ਹਰਬੰਸ ਸਿੰਘ ਈਸ ਰਹੇਲ,ਰਣ ਸਿੰਘ ਮਹਿਲਾਂ,ਸਿਵੀਆਂ ਮੀਤ ਪ੍ਰਧਾਨ ਬਾਬੂ ਮਾਨ ਸਿੰਘ,ਸੀਨੀਅਰ ਮੀਤ ਪ੍ਰਧਾਨ ਲੁਧਿਆਣਾ ਪਿਆਰਾ ਸਿੰਘ ਦੇਹੜਕਾਂ ,ਚੀਪ ਐਕਿਟਰ,ਰਾਮ ਸਿੰਘ ਮੀਰਜ਼ਪੁਰਾ ਆਦਿ ਹਾਜ਼ਰ ਸਨ।

ਹਰ ਕੋਈ ਮਨੁੱਖਤਾ ਦੀ ਭਲਾਈ ਲਈ ਸਾਨੂੰ ਸਾਰਿਆਂ ਨੂੰ ਬਿਪਤਾ ਦੀ ਘੜੀ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ:ਸਰਤਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਸਰਕਾਰ ਵੱਲੋ ਕੀਤੇ ਲਾਕਡਾਊਨ ਪੰਜਾਬ ਤਹਿਤ ਹਰ ਕੋਈ ਮਨੱੁਖਤਾ ਦੀ ਭਲਾਈ ਲਈ ਆਪਣੇ ਘਰਾਂ ਵਿੱਚ ਹੀ ਰਹੇ ਤਾ ਜੋ ਬੀਮਾਰੀ ਦਾ ਵਾਇਰਸ ਅੱਗੇ ਨਾਂ ਵੱਧੇ ਅਤੇ ਜਲਦੀ ਹੀ ਸੁਮੱਚੇ ਵਿਸ਼ਵ ਦੇ ਲੋਕ ਸਿਹਤਮੰਦ ਹੋ ਸਕਣ।ਇੰਨਾਂ ਸਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਰਣ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਪ੍ਰਦਾਨ ਸਰਤਾਜ ਸਿੰਘ ਨੇ ਪੱਤਰਕਾਰਾਂ ਨਾਲ ਕੀਤੇ।ਉਨਾਂ ਕਿਹਾ ਕਿ ਸਰਕਾਰ ਨੇ 31 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਸਾਨੂੰ ਸਾਰੇ ਨੂੰ ਪੁਲਿਸ,ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ।ਤਾਂ ਕਿ ਬਿਪਤਾ ਦੀ ਘੜੀ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਫੈਸਲਿਆਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਣਾ ਚਾਹੀਦਾ ਹੈ।ਭਾਈ ਸਰਤਾਜ ਸਿੰਘ ਨੇ ਸੂਬਾ ਵਾਸੀ ਅਤੇ ਪਿੰਡ ਵਾਸੀਆਂ ਨੂੰ ਸੱਦਾ ਦਿੱਤਾ ਕਿ ਕੋਰੋਨਾ ਵਾਇਰਸ ਭਜਾਉਣ ਲਈ ਆਪਣੀ ਜਿੰਮੇਵਾਰੀ ਨੂੰ ਨਿਭਾਉਣ।

ਕਰੋਨਾ ਵਾਇਰਸ ਨੂੰ ਲੈ ਕੇ ਕਸਬਾ ਮਹਿਲ ਕਲਾਂ ਦੇ ਬਾਜ਼ਾਰ ਬੰਦ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਲੋਕ ਘਰਾਂ ਵਿੱਚ ਹੀ ਰਹੇ।

ਬਰਨਾਲਾ/ਮਹਿਲ ਕਲਾਂ,ਮਾਰਚ 2020-(ਗੁਰਸੇਵਕ ਸਿੰਘ ਸੋਹੀ)-

ਕਰੋਨਾ ਵਾਇਰਸ ਨੂੰ ਲੈ ਕੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਦੇਸ ਬੰਦ ਦੇ ਸੱਦੇ ਨੂੰ ਮਹਿਲ ਕਲਾਂ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਭਰਵਾ ਸਹਿਯੋਗ ਦਿੱਤਾ ਗਿਆ। ਕਰਫਿਊ ਕਾਰਨ ਜਿਥੇ ਕਸਬਾ ਮਹਿਲ ਕਲਾਂ ਦੇ ਬਜਾਰ ਮੁਕੰਮਲ ਬੰਦ ਰਹੇ, ਉਥੇ ਇਸ ਦੇ ਨਾਲ ਲੱਗਦੇ ਪਿੰਡਾਂ ਅੰਦਰ ਵੀ ਲੋਕਾਂ ਵੱਲੋਂ ਬਾਹਰ ਨਿਕਲਣ ਦੀ ਬਜਾਏ ਘਰੀ ਬਾਹਰ ਨਿਕਲਣ ਦੀ ਬਜਾਏ ਘਰੋਂ ਘਰੀ ਰਹਿਣ ਨੂੰ ਤਰਜੀਹ ਦਿੱਤੀ ਗਈ। ਪੁਲਿਸ ਥਾਣਾ ਮਹਿਲ ਕਲਾਂ ਤੇ ਪੁਲਿਸ ਥਾਣਾ ਠੁੱਲੀਵਾਲ,ਥਾਣਾ ਟੱਲੇਵਾਲ ਦੀਆਂ ਪੁਲਿਸ ਪਾਰਟੀਆਂ ਵੱਲੋਂ ਜਿਥੇ ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ ਪੈਂਦੇ ਪਿੰਡ ਮਹਿਲ ਕਲਾਂ, ਪਿੰਡ ਨਰੈਣਗੜ੍ਹ ਸੋਹੀਆਂ, ਸਹਿਜੜਾ ਤੇ ਵਜੀਦਕੇ ਕਲਾਂ ਵਿਖੇ ਨਾਕਾਬੰਦੀ ਕੀਤੀ ਗਈ ਉਥੇ ਪਿੰਡ ਪਿੰਡ ਪੁਲਿਸ ਟੀਮਾਂ ਵੱਲੋਂ ਗਸ਼ਤ ਵੀ ਕੀਤੀ ਗਈ। ਕਸਬਾ ਮਹਿਲ ਕਲਾਂ ਵਿਖੇ ਐਸ,ਐਚ,ਓ ਸਤਨਾਮ ਸਿੰਘ, ਏ,ਐਸ,ਆਈ ਹਾਕਮ ਸਿੰਘ, ਮਹਿਲਾ ਕਾਂਸਟੇਬਲ ਲਖਵਿੰਦਰ ਕੌਰ, ਸਰਬਜੀਤ ਕੌਰ ਤੇ ਜਗਦੀਪ ਸਿੰਘ ਥਾਣਾ ਟੱਲੇਵਾਲ ਦੇ ਐੱਸ,ਐੱਚ,ਓ ਮੈਡਮ ਅਮਨਦੀਪ ਕੌਰ ਏ,ਐੱਸ,ਆਈ ਮਲਕੀਤ ਸਿੰਘ,ਏ,ਐੱਸ,ਆਈ ਕਮਲਜੀਤ ਸਿੰਘ,ਏ,ਐੱਸ,ਆਈ ਬੰਤ ਸਿੰਘ ਏ,ਐੱਸ,ਆਈ ਸੁਰਿੰਦਰ ਸਿੰਘ  ਪੁਲਿਸ ਵੱਲੋਂ ਲਗਾਏ ਬੂਥ ਤੇ ਜਿਥੇ ਆਉਣ ਜਾਣ ਵਾਲੇ ਰਾਹਗੀਰਾ ਤੋਂ ਪੁੱਛਗਿੱਛ ਕੀਤੀ ਉਥੇ ਕਰੋਨਾ ਤੋਂ ਬਚਾਅ ਸਬੰਧੀ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਨਾਂ ਕਰਨ ਲਈ ਪ੍ਰੇਰਿਤ ਕੀਤਾ। ਸੀਨੀਅਰ ਮੈਡੀਕਲ ਅਫਸਰ ਮਹਿਲ ਕਲਾਂ ਡਾ. ਹਰਜਿੰਦਰ ਸਿੰਘ ਆਂਡਲੂ ਵੀ ਆਪਣੀ ਟੀਮ ਸਮੇਤ ਸੀ,ਐਚ,ਸੀ ਮਹਿਲ ਕਲਾਂ 'ਚ ਤਾਇਨਾਤ ਰਹੇ। ਉਨਾਂ  ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾ ਅਨੁਸਾਰ ਸਿਹਤ ਵਿਭਾਗ ਦੀਆ ਟੀਮਾਂ ਵੱਲੋਂ ਪਿੰਡ ਪਿੰਡ ਘਰੋਂ ਘਰੀ ਜਾ ਕੇ ਲੋਕਾਂ ਨੂੰ ਕਰੋਨਾ ਦੇ ਲੱਛਣਾਂ ਤੇ ਇਸ ਦੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

 

 

 

 

ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਵੱਲੋਂ ਆਪਣੇ ਹੱਥੀਂ ਮਾਸਕ ਤਿਆਰ ਕਰਕੇ ਵੰਡੇ

ਬਰਨਾਲਾ/ਮਹਿਲ ਕਲਾਂ ,ਮਾਰਚ 2020-(ਗੁਰਸੇਵਕ ਸਿੰਘ ਸੋਹੀ)- ਲੋਕ ਭਲਾਈ ਵੈਲਫੇਅਰ ਸੁਸਾਇਟੀ (ਰਜਿ) ਮਹਿਲ ਕਲਾਂ ਵੱਲੋਂ ਕਰੋਨਾ ਵਾਇਰਸ ਕਾਰਨ ਬਜਾਰ 'ਚ ਮਾਸਕਾ ਦੀ ਪਾਈ ਜਾ ਰਹੀ ਭਾਰੀ ਘਾਟ  ਨੂੰ ਦੇਖਦਿਆ ਘਰ 'ਚ ਮਾਸਕ ਤਿਆਰ ਕਰਕੇ ਲੋੜਵੰਦ ਲੋਕਾਂ ਨੂੰ ਮੁਫ਼ਤ ਮਾਸਕ ਵੰਡਣ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਸੁਸਾਇਟੀ ਵੱਲੋਂ ਆਪਣੇ ਘਰ ਚ  ਹੱਥੀ ਮਾਸਕ ਤਿਆਰ ਕੀਤੇ ਗਏ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ. ਪਰਮਿੰਦਰ ਸਿੰਘ ਬੰਮਰਾਹ  ਤੇ ਖਜਾਨਚੀ ਫਿਰੋਜ ਖਾਨ ਨੇ ਦੱਸਿਆ ਕਿ ਕਰੋਨਾ ਵਾਇਰਸ ਕਾਰਨ ਬਜਾਰ ਅੰਦਰ ਜਿਥੇ ਮਾਸਕਾ ਦੀ ਭਾਰੀ ਘਾਟ ਦੇਖਣ ਨੂੰ ਮਿਲ ਰਹੀ ਹੈ ਉਥੇ ਕਈ ਦੁਕਾਨਦਾਰਾ ਵੱਲੋਂ ਮਾਸਕਾ ਲਈ ਕਾਲਾਬਜਾਰੀ ਕੀਤੀ ਜਾ ਰਹੀ ਹੈ। ਜਿਸ ਕਾਰਨ ਕਈ ਲੋੜਵੰਦ ਪਰਿਵਾਰ ਮਾਸਕਾ ਤੋਂ ਵਾਂਝੇ ਫਿਰ ਰਹੇ ਹਨ। ਉਨਾਂ ਦੱਸਿਆਂ ਕਿ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ 1500 ਦੇ ਕਰੀਬ ਮਾਸਕ ਤਿਆਰ ਕੀਤੇ ਜਾ ਰਹੇ ਜਿੰਨਾਂ ਨੂੰ ਸੰਸਥਾ ਝੁੱਗੀ ਝੌਂਪੜੀ ਵਾਲੇ ਤੇ ਹੋਰ ਲੋੜਵੰਦ ਲੋਕਾਂ ਨੂੰ ਮੁਫ਼ਤ ਵੰਡੇਗੀ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਕਰਫਿਊ ਦੌਰਾਨ ਜੇਕਰ ਕਿਸੇ ਲੋੜਵੰਦ ਪਰਿਵਾਰ ਨੂੰ ਰਾਸ਼ਨ ਦੀ ਲੋੜ ਹੋਈ ਤਾਂ ਸੰਸਥਾ ਉਸ ਲੋੜਵੰਦ ਪਰਿਵਾਰ ਨੂੰ ਰਾਸ਼ਨ ਵੀ ਮੁਹੱਈਆ ਕਰਵਾਏਗੀ।

ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਵੱਲੋਂ ਆਪਣੇ ਹੱਥੀਂ ਮਾਸਕ ਤਿਆਰ ਕਰਕੇ ਵੰਡੇ

ਬਰਨਾਲਾ/ਮਹਿਲ ਕਲਾਂ ,ਮਾਰਚ 2020-(ਗੁਰਸੇਵਕ ਸਿੰਘ ਸੋਹੀ)- ਲੋਕ ਭਲਾਈ ਵੈਲਫੇਅਰ ਸੁਸਾਇਟੀ (ਰਜਿ) ਮਹਿਲ ਕਲਾਂ ਵੱਲੋਂ ਕਰੋਨਾ ਵਾਇਰਸ ਕਾਰਨ ਬਜਾਰ 'ਚ ਮਾਸਕਾ ਦੀ ਪਾਈ ਜਾ ਰਹੀ ਭਾਰੀ ਘਾਟ  ਨੂੰ ਦੇਖਦਿਆ ਘਰ 'ਚ ਮਾਸਕ ਤਿਆਰ ਕਰਕੇ ਲੋੜਵੰਦ ਲੋਕਾਂ ਨੂੰ ਮੁਫ਼ਤ ਮਾਸਕ ਵੰਡਣ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਸੁਸਾਇਟੀ ਵੱਲੋਂ ਆਪਣੇ ਘਰ ਚ  ਹੱਥੀ ਮਾਸਕ ਤਿਆਰ ਕੀਤੇ ਗਏ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ. ਪਰਮਿੰਦਰ ਸਿੰਘ ਬੰਮਰਾਹ  ਤੇ ਖਜਾਨਚੀ ਫਿਰੋਜ ਖਾਨ ਨੇ ਦੱਸਿਆ ਕਿ ਕਰੋਨਾ ਵਾਇਰਸ ਕਾਰਨ ਬਜਾਰ ਅੰਦਰ ਜਿਥੇ ਮਾਸਕਾ ਦੀ ਭਾਰੀ ਘਾਟ ਦੇਖਣ ਨੂੰ ਮਿਲ ਰਹੀ ਹੈ ਉਥੇ ਕਈ ਦੁਕਾਨਦਾਰਾ ਵੱਲੋਂ ਮਾਸਕਾ ਲਈ ਕਾਲਾਬਜਾਰੀ ਕੀਤੀ ਜਾ ਰਹੀ ਹੈ। ਜਿਸ ਕਾਰਨ ਕਈ ਲੋੜਵੰਦ ਪਰਿਵਾਰ ਮਾਸਕਾ ਤੋਂ ਵਾਂਝੇ ਫਿਰ ਰਹੇ ਹਨ। ਉਨਾਂ ਦੱਸਿਆਂ ਕਿ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ 1500 ਦੇ ਕਰੀਬ ਮਾਸਕ ਤਿਆਰ ਕੀਤੇ ਜਾ ਰਹੇ ਜਿੰਨਾਂ ਨੂੰ ਸੰਸਥਾ ਝੁੱਗੀ ਝੌਂਪੜੀ ਵਾਲੇ ਤੇ ਹੋਰ ਲੋੜਵੰਦ ਲੋਕਾਂ ਨੂੰ ਮੁਫ਼ਤ ਵੰਡੇਗੀ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਕਰਫਿਊ ਦੌਰਾਨ ਜੇਕਰ ਕਿਸੇ ਲੋੜਵੰਦ ਪਰਿਵਾਰ ਨੂੰ ਰਾਸ਼ਨ ਦੀ ਲੋੜ ਹੋਈ ਤਾਂ ਸੰਸਥਾ ਉਸ ਲੋੜਵੰਦ ਪਰਿਵਾਰ ਨੂੰ ਰਾਸ਼ਨ ਵੀ ਮੁਹੱਈਆ ਕਰਵਾਏਗੀ।

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ, ਸਿੱਧਵਾਂ ਬੇਟ (ਜਗਰਾਂਉ) ਵਲੋਂ ਸਲਾਨਾ ਨਤੀਜਾ ਮੋਬਾਇਲ ਜਰੀਏ ਘੋਸ਼ਿਤ ਕੀਤਾ

ਸਿਧਵਾਂ ਬੇਟ ਦੀ ਨਾਮਵਾਰ ਸੰਸਥਾ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਜੋ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਕੂਲ ਵਿਖੇ ਵੱਖ- ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਂਦੀ ਰਹਿੰਦੀ ਹੈ ਵਿਖੇ ਅੱਜ ਮੋਬਾਇਲ ਜਰੀਏ ਸਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ।

ਸਕੂਲ ਵੱਲੋਂ ਸਲਾਨਾ ਨਤੀਜੇ ਦੀ ਤਾਰੀਕ ਪਹਿਲਾਂ ਤੋਂ ਹੀ ਤੈਅ ਕੀਤੀ ਗਈ ਸੀ ਪਰ ਰਕੋਨਾ ਵਾਇਰਸ ਦੇ ਚੱਲਦਿਆਂ ਨਤੀਜਾ ਅੱਜ ਮੋਬਾਇਲ ਦੇ ਜਰੀਏ ਮਾਪਿਆਂ ਦੇ ਵਾਰਸਐਪ ਤੇ ਹੀ ਘੋਸ਼ਿਤ ਕੀਤਾ ਗਿਆ। ਭਾਵੇ ਕਿ ਕੁੱਝ ਕੁ ਮਾਪੇ ਸਕੂਲ ਵਿਖੇ ਆੳੇੁਣੇ ਸ਼ੁਰੂ ਹੋਏ ਸਨ ਪਰ ਉਹਨਾਂ ਨੂੰ ਸਕੂਲ ਦੇ ਬਾਹਰੋਂ ਹੀ ਬੱਚਿਆਂ ਦਾ ਨਤੀਜਾ ਮੋਬਾਇਲ ਦੇ ਜਰੀਏ ਘੋਸ਼ਿਤ ਕਰਨ ਬਾਰੇ ਦੱਸਿਆ ਗਿਆ ਅਤੇ ਉਹਨਾਂ ਨੂੰ ਕਰੋਨਾ ਵਾਇਰਸ ਬਾਰੇ ਜਾਣਕਾਰੀ ਵੀ ਦਿੱਤੀ ਗਈ। ਉਹਨਾਂ ਨੂੰ ਇਸ ਤੋਂ ਬਚਣ ਲਈ ਵੱਖ – ਵੱਖ ਤਰ੍ਹਾਂ ਦੀਆਂ ਸਾਵਧਾਨੀਆਂ ਜਿਨ੍ਹਾਂ ਵਿੱਚ ਹੱਥ ਮਿਲਾਉਣ ਤੋਂ ਸੰਕੋਚ ਕਰਨਾ ਭੀੜ ਤੋਂ ਦੂਰ ਰਹਿਣ ਖੰਘ ਅਤੇ ਛਿਕਣ ਸਮੇਂ ਆਪਣੇ ਮੂੰਹ ਨੂੰ ਰੁਮਾਲ ਨਾਲ ਢਕਣ ਅਤੇ ਆਪਣੇ ਤੇ ਬੱਚਿਆਂ ਦੇ ਹੱਥਾਂ ਨੂੰ ਸੈਨੀਟਾਈਜਰ ਨਾਲ ਧੋਣ ਬਾਰੇ ਸੁਚੇਤ ਕੀਤਾ ਗਿਆ।

ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਦੁਆਰਾ ਸਕੂਲ ਦਾ ਨਤੀਜਾ ਮੋਬਾਇਲ ਜਰੀਏ ਦੱਸਣ ਬਾਰੇ ਕਿਹਾ ਕਿ ਉਹਨਾਂ ਸਰਕਾਰ ਦੁਆਰਾ ਦਰਸਾਏ ਗਏ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਦੇ ਹੋਏ ਸਕੂਲ ਵਿੱਚ ਹੋਣ ਵਾਲੇ ਇਕੱਠ ਤੋਂ ਬਚਣ ਲਈ ਇਹ ਕਦਮ ਉਠਾਇਆ ਗਿਆ। ਉਹਨਾਂ ਸਮੂਹ ਸਟਾਫ ਨੂੰ ਵੀ ਕਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਲਈ ਕਿਹਾ। ਸਕੂਲ ਵਿਖੇ ਜੋ ਥੋੜੇ ਬਹੁਤੇ ਮਾਪਿਆਂ ਨੇ ਚੱਕਰ ਲਗਾਇਆ ਉਹਨਾਂ ਨੂੰ ਵੀ ਬਾਹਰ ਤੋਂ ਹੀ ਨਤੀਜਾ ਮੋਬਾਇਲ ਦੁਆਰਾ ਦੱਸਣ ਬਾਰੇ ਕਿਹਾ ਗਿਆ ਅਤੇ ਉਹਨਾਂ ਦੇ ਹੱਥ ਵੀ ਸੈਨੀਟਾਈਜਰ ਦੁਆਰਾ ਸਾਫ ਕਰਵਾਏ ਗਏ।

ਸਕੂਲ ਚੇਅਰਮੈਨ ਸਤੀਸ਼ ਕਾਲੜਾ ਦੁਆਰਾ ਵੀ ਸਕੂਲ ਬਾਹਰ ਬੈਠ ਕੇ ਆਏ ਹੋਏ ਮਾਪਿਆਂ ਨੂੰ ਕਰੋਨਾ ਵਾਇਰਸ ਤੋਂ ਬਚਣ ਲਈ ਦੱਸਿਆ ਗਿਆ ਅਤੇ ਹਰ ਇੱਕ ਦੇ ਹੱਥ ਸੈਨੀਟਾਈਜਰ ਨਾਲ ਸਾਫ ਕਰਵਾਏ ਗਏ। ਉਹਨਾਂ ਮਾਪਿਆ ਨੂੰ ਇਸ ਰਕੋਨਾ ਵਾਇਰਸ ਤੋਂ ਬਚਣ ਲਈ ਵੱਖ – ਵੱਖ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਲਈ ਵੀ ਕਿਹਾ ਗਿਆ। ਉਹਨਾਂ ਸਕੂਲ ਦੇ ਸਮੂਹ ਸਟਾਫ ਨੂੰ ਵੀ ਇਸ ਕਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀਆ ਵਰਤਣ ਲਈ ਅਪੀਲ ਕੀਤੀ। ਲੋਕਾਂ ਨੂੰ ਵੀ ਸੁਚੇਤ ਕਰਨ ਲਈ ਅਪੀਲ ਕੀਤੀ ਉਹਨਾਂ ਬੱਚਿਆਂ ਨੂੰ ਉਨ੍ਹਾਂ ਦੇ ਨਤੀਜੇ ਅਤੇ ਸ਼ਾਨਦਾਰ ਭੱਵਿਖ ਲਈ ਸ਼ੁੱਭਕਾਮਨਾਵਾ ਵੀ ਦਿੱਤੀਆਂ।

ਇਸ ਮੌਕੇ ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸਤੀਸ਼ ਕਾਲੜਾ, ਪ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਅਤੇ ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ ਹਾਜਰ ਸਨ।