You are here

ਲੁਧਿਆਣਾ

ਲੁਧਿਆਣਾ 'ਚ 31 ਤਰੀਕ ਤੱਕ ਕੋਰੋਨਾ ਵਾਇਰਸ ਦੇ ਲਏ ਗਏ 138 ਨਮੂਨੇ - ਡੀ.ਸੀ

ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਵਿਚ ਹੁਣ ਤੱਕ ਕੁੱਲ 138 ਨਮੂਨੇ ਲਏ ਗਏ ਹਨ, ਜਿਨਾ ਵਿਚੋਂ 3 ਪਾਜ਼ੀਟਿਵ 1 ਮੌਤ, 92 ਨੈਗੇਟਿਵ ਪਾਏ ਗਏ ਹਨ। 43 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਇਹ 43 ਨਮੂਨੇ ਮਿਤੀ 31 ਮਾਰਚ ਨੂੰ ਹੀ ਲਏ ਗਏ ਹਨ। 

ਆਲ ਇੰਡੀਆ ਫੂਡ ਐਂਡ ਅਲਾਇੰਡ ਵਰਕਰਜ਼ ਮਜਦੂਰ ਯੂਨੀਅਨ ਨੂੰ 3 ਮਹੀਨੇ ਦੀ ਪੇਮੈਂਟ ਨਾ ਮਿਲਣ ਤੇ ਸਰਕਾਰ ਨੂੰ ਅਪੀਲ

ਜਗਰਾਉਂ(ਰਾਣਾ ਸ਼ੇਖਦੌਲਤ)ਅੱਜ ਪੂਰੇ ਸੰਸਾਰ ਨੂੰ ਇਕ ਪਾਸੇ ਤਾਂ ਕਰੋਨਾ ਵਾਇਰਸ ਦਾ ਖਤਰਾ ਖਾ ਰਿਹਾ ਹੈ ਅਤੇ ਦੂਜੇ ਪਾਸੇ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦੀ ਗਰੀਬੀ ਅਤੇ ਇੱਕ ਸਰਕਾਰ ਉਨ੍ਹਾਂ ਗਰੀਬਾਂ ਨੂੰ ਮਾਸਕ ਅਤੇ ਸਨੈਟਾਈਜ਼ਰ ਤਾਂ ਦੇਣੇ ਦੂਰ ਦੀ ਗੱਲ ਕਿਸੇ ਨੂੰ ਆਪਣੇ ਕੰਮ ਕੀਤੇ ਦੀ 3 ਮਹੀਨਿਆਂ ਤੋਂ ਪੇਮੈਂਟ ਵੀ ਨਾ ਮਿਲੇ ਉਹ ਵੀ ਇਨ੍ਹਾਂ ਦਿਨਾਂ ਵਿੱਚ ਜਦੋਂ ਸਾਰਾ ਭਾਰਤ ਲੌਕਡਾਉਨ ਹੋਵੇ।ਅੱਜ ਆਲ ਇੰਡੀਆ ਫੂਡ ਐਂਡ ਅਲਾਇੰਡ ਵਰਕਰਜ਼ ਮਜਦੂਰ ਯੂਨੀਅਨ ਦੇ ਪ੍ਰਧਾਨ ਪਵਨ ਕੁਮਾਰ ਪੱਬਾਂ ਅਤੇ ਸਕੈਟਰੀ ਰਾਮ ਨਾਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਟੋਲੀ ਵਿੱਚ 170 ਮਜਦੂਰ ਕੰਮ ਕਰਦੇ ਹਨ ਲੇਕਿਨ ਸਾਡੇ ਠੇਕੇਦਾਰ ਨੇ ਕਿਸੇ ਵੀ ਮਜਦੂਰ ਨੂੰ ਮਾਸਕ ਜਾਂ ਸਨੈਟਾਈਜ਼ਰ ਨਹੀਂ ਦਿੱਤਾ ਇਹ ਤਾਂ ਦੂਰ ਦੀ ਗੱਲ ਹੈ ਸਾਡੇ ਕੰਮ ਕਰਨ ਦੀ ਪੇਮੈਂਟ ਵੀ ਨਹੀਂ ਮਿਲ ਰਹੀ ਜੋ ਪਿਛਲੇ 3 ਮਹੀਨਿਆਂ ਤੋਂ ਅਸੀਂ ਕੰਮ ਕਰ ਰਿਹੇ ਹਾਂ ਅਸੀਂ ਆਪਣੇ ਘਰਾਂ ਦੇ ਖਰਚੇ ਕਿਵੇਂ ਕਰੀਏ ਸਾਡੇ ਬਹੁਤ ਘਰਾਂ ਦੇ ਮੀਟਰ ਵੀ ਕੱਟ ਦਿੱਤੇ ਹਨ ਅਤੇ ਸਾਡੇ ਬੱਚੇ ਵੀ ਸਕੂਲਾਂ ਵਿਚੋਂ ਹਟਾ ਦਿੱਤੇ ਹਨ ਕਿਉਂਕਿ ਸਾਨੂੰ ਸਾਡਾ ਠੇਕੇਦਾਰ ਪੇਮੈਂਟ  ਨਹੀਂ ਦਿੰਦਾ ਪਰ ਜਦੋਂ ਅਸੀਂ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਸ ਨੇ ਇਨ੍ਹਾਂ ਨੂੰ ਆਪਣੀ ਲੇਬਰ ਮੰਨਣ ਤੋਂ ਇਨਕਾਰ ਕਰ ਦਿੱਤਾ ਪਰ ਦੂਜੇ ਪਾਸੇ ਠੇਕੇਦਾਰ ਇਨ੍ਹਾਂ ਮਜਦੂਰਾਂ ਦੇ ਖਾਤਿਆਂ ਚ ਇੱਕ ਹਜਾਰ ਰਪੈ ਪਵਾ ਰਿਹਾ ਹੈ ਇਹ ਤਾਂ ਸਾਫ ਹੋ ਗਿਆ ਹੈ ਕਿ ਠੇਕੇਦਾਰ ਆਪਣੇ ਸਬਦਾਂ ਤੋਂ ਮੁਕਰ ਰਿਹਾ ਹੈ ਪਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਕਰੋਨਾ ਵਾਇਰਸ  ਤੋਂ ਇਨ੍ਹਾਂ ਨੂੰ ਅਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਬਚਾਇਆ ਜਾ ਸਕੇ ਅਤੇ ਇਨ੍ਹਾਂ ਗਰੀਬ ਮਜਦੂਰਾਂ ਦੀ ਬਣਦੀ ਪੇਮੈਂਟ ਠੇਕੇਦਾਰਾਂ ਤੋਂ ਦਵਾਈ ਜਾਵੇ।

ਪਿੰਡ ਸ਼ੇਖਦੌਲਤ ਵਿੱਚ ਗਰੀਬ ਪਰਿਵਾਰਾਂ ਲਈ ਲਗਾਇਆ ਗਿਆ ਲੰਗਰ

ਜਗਰਾਉਂ (ਰਾਣਾ ਸ਼ੇਖਦੌਲਤ) ਕਰੋਨਾ ਵਾਇਰਸ ਕਰਕੇ ਪੰਜਾਬ ਨੂੰ ਲੌਕਡਾਉਨ ਕੀਤੇ ਜਾਣ ਕਰਕੇ ਪਿੰਡਾਂ ਵਿੱਚ ਗਰੀਬ ਪਰਿਵਾਰ ਹਨ ਉਨ੍ਹਾਂ ਦਾ ਕੰਮ ਵੀ ਬਿਲਕੁਲ ਬੰਦ ਹੋ ਗਿਆ ਹੈ ਕਿਉਂਕਿ ਸਰਕਾਰ ਨੇ ਜਨਤਾ ਕਰਫਿਊ  ਕਰ ਦਿੱਤਾ ਸੀ ਜੋ ਕੋਈ ਵੀ ਇਨਸਾਨ ਘਰ ਤੋ ਬਾਹਰ ਨਹੀਂ ਆ ਸਕਦਾ ਇਸ ਕਰਕੇ ਅੱਜ ਨਗਰ ਸ਼ੇਖਦੌਲਤ ਦੀ ਗ੍ਰਾਮ ਪੰਚਾਇਤ ਨੇ ਅਤੇ ਗੁਰਦੁਆਰਾ ਪ੍ਰੰਬਧਕ ਕਾਮੇਟੀ ਨੇ    ਗੁਰਦੁਆਰਾ ਸਾਹਿਬ ਵਿੱਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਕੋਈ ਵੀ ਗਰੀਬ ਪਰਿਵਾਰ ਭੁੱਖਾ ਨਾ ਰਹੇ।ਗ੍ਰਾਮ ਪੰਚਾਇਤ ਨੇ ਦੱਸਿਆ ਕਿ ਪਿੰਡ ਵਿੱਚ ਲੰਗਰ ਛਕਾਉਣ ਤੋਂ ਬਾਅਦ ਅਸੀਂ ਇਹ ਲੰਗਰ ਝੁੱਗੀਆਂ ਵਾਲਿਆਂ ਵਾਸਤੇ ਲੈ ਜਾਣ ਦਾ ਪ੍ਰਬੰਧ ਕੀਤਾ ਹੈ।ਉਨ੍ਹਾਂ ਕਿਹਾ ਕਿ ਇੱਥੇ ਕੋਈ ਵੀ ਪਰਿਵਾਰ ਜੋ ਇਸ ਮਹਾਮਾਰੀ ਵਿੱਚ ਤੰਗ ਹੈ ਇੱਥੇ ਜਦੋਂ ਮਰਜੀ ਆ ਕੇ ਲੰਗਰ ਛਕ ਸਕਦਾ ਹੈ।

ਕਰੋਨਾ ਵਾਇਰਸ ਨਾਲ ਹੋਈ ਮੌਤ,ਦੀ ਝੂਠੀ ਖਬਰ ਫੈਲਾਉਣ ਵਾਲੇ ਪੱਤਰਕਾਰ ਤੇ ਪਰਚਾ

ਜਗਰਾਉਂ (ਰਾਣਾ ਸ਼ੇਖਦੌਲਤ)ਬੀਤੇ ਦਿਨੀਂ ਜਗਰਾਉਂ ਦੇ ਇੱਕ ਪੱਤਰਕਾਰ ਤੇ ਝੂਠੀਆਂ ਖਬਰਾਂ ਲਾਉਣ ਦਾ ਮੁਕੱਦਮਾ ਦਰਜ ਹੋ ਗਿਆ ਹੈ ਮੁਤਾਬਕ ਜਾਣਕਾਰੀ ਅਨੁਸਾਰ ਪਿੰਡ ਲੰਮੇ ਵਿੱਚ ਰਾਜਿੰਦਰ ਕੁਮਾਰ ਪੁੱਤਰ ਅਮਰ ਚੰਦ ਦੀ ਅਚਾਨਕ ਮੌਤ ਹੋ ਗਈ ਸੀ ਜਿਸ ਤੇ ਇੱਕ ਪੱਤਰਕਾਰ ਨੇ ਖਬਰ ਲਾ ਦਿੱਤੀ ਕਿ ਇਸ ਦੀ ਮੋਤ ਕਰੋਨਾ ਵਾਇਰਸ ਨਾਲ ਹੋਈ ਹੈ ਅਤੇ ਕਿਹਾ ਕਿ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ ਉਸ ਦੇ ਪਰਿਵਾਰ ਨੇ ਡਰਦਿਆਂ ਸਸਕਾਰ ਕੀਤਾ ਇਨ੍ਹਾਂ ਹੀ ਨਹੀਂ ੳਸਨੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਸੁੱਤੇ ਹੋਏ ਵੀ ਕਿਹਾ ਇਹ ਸਾਰੀ ਖਬਰ ਬਣਾ ਕੇ ਸੋਸਲ ਮੀਡੀਆ ਤੇ ਪਾ ਦਿੱਤੀ ਇਸ ਤੇ ਐਸ. ਐਸ. ਪੀ  ਵਿਵੇਕਸ਼ੀਲ ਸੋਨੀ ਵੱਲੋਂ ਥਾਣਾ ਹਠੂਰ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ। ਜਦੋਂ ਇੰਸਪੈਕਟਰ ਹਰਜਿੰਦਰ ਸਿੰਘ ਨੇ  ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੀ ਪਤਨੀ ਸੁਨੀਤਾ ਰਾਣੀ, ਲੜਕੇ ਰਮਨਦੀਪ ਗੋਇਲ,ਅਮਨਦੀਪ ਗੋਇਲ,ਅਤੇ ਭਰਾ ਅਸੋਕ ਗੋਇਲ ਨੇ ਦੱਸਿਆ ਕਿ ਰਾਜਿੰਦਰ ਕੁਮਾਰ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ ਨਾ ਕਿ ਕਰੋਨਾ ਵਾਇਰਸ ਕਾਰਨ। ਇੰਸਪੈਕਟਰ ਹਰਜਿੰਦਰ ਸਿੰਘ ਨੇ ਡਾਕਟਰਾਂ ਦੀ ਟੀਮ ਬੁਲਾ ਕੇ ਪੂਰੇ ਪਰਿਵਾਰ ਦੇ ਟੈਸਟ ਲਏ ਪਰ ਸਾਰਿਆਂ ਦੀ ਰਿਪੋਰਟ ਨਗੈਟਿਵ ਆਈ ਜਿਸ ਕਾਰਨ ਥਾਣਾ ਮੁਖੀ ਹਠੂਰ ਨੇ ਝੂਠੀ ਖਬਰ ਲਾ ਕੇ ਵਾਇਰਲ ਕਰਨ ਕਾਰਨ ਪੱਤਰਕਾਰ ਤੇ ਮੁਕੱਦਮਾ ਦਰਜ ਕਰ ਲਿਆ

ਕੋਰੋਨਾ ਵਾਇਰਸ ਦੇ ਚਲਦਿਆਂ ਕੁਸ ਧਿਆਨ ਹਿੱਤ ਗੱਲਾਂ

ਜਗਰਾਓਂ, ਮਾਰਚ 2020 -( ਜਨ ਸਕਤੀ ਬਿਉਰੋ)-

 

ਇਸ ਖਬਰ ਵਿੱਚ ਦਿਤੀ ਫੋਟੋ ਇਸ਼ਤਿਹਾਰ ਨੂੰ ਟਾਈਮ ਕਢ ਕੇ ਜਰੂਰ ਪੜੋ।

ਲੁਧਿਆਣਾ 'ਚ ਔਰਤ ਦੀ ਮੌਤ ਮਗਰੋਂ ਪੁਲਿਸ ਹੋਈ ਸਖ਼ਤ

 ਕਾਰਫਿਓ ਦੁਰਾਨ ਸਖਤੀ ਕਰਨ ਦੇ ਉਦੇਸ਼

 ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

 ਮਹਾਨਗਰ ਦੇ ਅਮਰਪੁਰਾ ਇਲਾਕੇ 'ਚ ਰਹਿਣ ਵਾਲੀ ਇੱਕ ਔਰਤ ਦੀ ਕਥਿਤ ਤੌਰ 'ਤੇ ਕੋਰੋਨਾ ਦੀ ਲਪੇਟ 'ਚ ਆਉਣ ਤੋਂ ਬਾਅਦ ਮੌਤ ਹੋ ਜਾਣ ਤੋਂ ਬਾਅਦ ਇੱਕ ਵਾਰ ਫਿਰ ਲੁਧਿਆਣਾ ਪੁਲਿਸ ਵੱਲੋਂ ਮਹਾਨਗਰ 'ਚ ਸਖ਼ਤੀ ਵਧਾ ਦਿੱਤੀ ਗਈ ਹੈ। ਸ਼ਹਿਰ 'ਚ ਕੋਰੋਨਾ ਤੋਂ ਮੁਕੰਮਲ ਬਚਾਅ ਲਈ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਜਿੱਥੇ ਦੋ ਦਿਨਾਂ ਲਈ ਬਹਾਦਰ ਕੇ ਰੋਡ ਸਬਜ਼ੀ ਮੰਡੀ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਉੱਥੇ ਫ਼ੀਲਡ 'ਚ ਕੰਮ ਕਰ ਰਹੇ ਅਧਿਕਾਰੀਆਂ ਨੂੰ ਕਰਫਿਊ ਦਾ ਸੰਪੂਰਨ ਢੰਗ ਨਾਲ ਪਾਲਣਾ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਖਾਣ-ਪੀਣ ਦਾ ਸਾਮਾਨ ਤੇ ਹੋਰ ਜ਼ਰੂਰੀ ਵਸਤਾਂ ਵੰਡਣ ਦੀ ਸੇਵਾ 'ਚ ਲੱਗੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰਕੇ ਮੈਂਬਰਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਦੀ ਤਾਕੀਦ ਕੀਤੀ ਗਈ ਹੈ।ਬਿਨਾਂ ਜ਼ਰੂਰੀ ਕਾਰਨਾਂ ਤੋਂ ਸੜਕਾਂ 'ਤੇ ਘੁੰਮਣ ਵਾਲਿਆਂ ਉੱਪਰ ਨੱਥ ਪਾਉਣ ਲਈ ਅਧਿਕਾਰੀਆਂ ਨੂੰ ਕੜੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ ਬਿਨਾਂ ਸੁਰੱਖਿਆ ਮਾਨਕਾਂ ਤੋਂ ਸੜਕਾਂ 'ਤੇ ਘੁੰਮਣ ਵਾਲੇ ਤੇ ਲਾਕ ਡਾਉਨ ਦੀ ਉਲੰਘਣਾ ਕਰਨ ਵਾਲੇ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦੀ ਨਰਮੀ ਨਹੀਂ ਵਿਖਾਈ ਜਾਵੇਗੀ। ਕੋਰੋਨਾ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਸਖ਼ਤ ਰੁੱਖ ਅਖ਼ਤਿਆਰ ਕਰਦਿਆਂ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਪਰਚੇ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਸਾਫ਼ ਕੀਤਾ ਕਿ ਅਜਿਹਾ ਕਰਨ ਵਾਲਿਆਂ ਨੂੰ ਜੇਲ੍ਹ ਦਾ ਰਾਹ ਵਿਖਾਇਆ ਜਾਵੇਗਾ।

ਪੰਜਾਬ 'ਚ ਕੋਰੋਨਾ ਨਾਲ ਤੀਜੀ ਮੌਤ 

ਲੁਧਿਆਣਾ ਦੀ ਪੀੜਤ ਔਰਤ ਨੇ ਪਟਿਆਲਾ ਦੇ ਹਸਪਤਾਲ 'ਚ ਦਮ ਤੋੜਿਆ

ਪਟਿਆਲਾ ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

 ਪੰਜਾਬ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਮਰਨ ਵਾਲੀ 42 ਸਾਲਾ ਔਰਤ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਸੀ ਜੋ ਸਥਾਨਕ ਰਜਿੰਦਰਾ ਹਸਪਤਾਲ 'ਚ ਜ਼ੇਰੇ ਇਲਾਜ ਸੀ। ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪੀੜਤ ਔਰਤ ਨੂੰ ਐਤਵਾਰ ਨੂੰ ਲੁਧਿਆਣਾ ਦੇ ਜ਼ਿਲ੍ਹਾ ਹਸਪਤਾਲ ਤੋਂ ਰੈਫਰ ਕਰਕੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਹਾਲਤ ਗੰਭੀਰ ਹੋਣ ਦੇ ਚੱਲਦਿਆਂ ਉਸ ਨੇ ਅੱਜ ਦੁਪਹਿਰ ਦੋ ਵਜੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ ਜਿਸ ਦੀ ਦੇਰ ਸ਼ਾਮ ਆਏ ਸੈਂਪਲਾਂ ਦੀ ਰਿਪੋਰਟ ਤੋਂ ਖ਼ੁਲਾਸਾ ਹੋਇਆ ਹੈ ਕਿ ਉਕਤ ਔਰਤ ਕਰੋਨਾ ਵਾਇਰਸ ਨਾਲ ਪੀੜਤ ਸੀ। ਔਰਤ ਦੀ ਲਾਸ਼ ਨੂੰ ਡਾਕਟਰਾਂ ਅਤੇ ਸਿਹਤ ਅਧਿਕਾਰੀਆਂ ਦੀ ਨਿਗਰਾਨੀ ਹੇਠ ਪੈਕ ਕਰ ਕੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ ਹੈ ਤੇ ਲੁਧਿਆਣਾ ਦੇ ਸਿਹਤ ਅਮਲੇ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ । ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ ਹੁਣ ਤਕ ਕੋਰੋਨਾ ਵਾਇਰਸ ਨਾਲ ਪੀੜਤ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅੱਜ ਹੋਈ ਲੁਧਿਆਣਾ ਦੀ ਔਰਤ ਦੀ ਮੌਤ ਨਾਲ ਗਿਣਤੀ ਵਧ ਕੇ ਤਿੰਨ ਹੋ ਗਈ ਹੈ

ਸਮਾਜ ਸੇਵੀਆਂ ਦੀ ਸਹਾਇਤਾ ਨਾਲ ਵੰਡਿਆ ਰਾਸ਼ਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਗਾਲਿਬ ਕਲਾਂ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਗਿਆ।ਇਹ ਰਾਸ਼ਨ ਮੈਡਮ ਛਿੰਦਰਪਾਲ ਕੌਰ ਦੀ ਅਗਵਾਈ ਵਿੱਚ ਰਾਸ਼ਨ ਵੰਡਿਆ ਗਿਆ।ਇਸ ਮੌਕੇ ਵਿਸ਼ੇਸ਼ ਤੋਰ ਤੇ ਪੁੱਜੇ ਗਾਲਿਬ ਕਲਾਂ ਚੌਕੀ ਦੇ ਇੰਚਾਰਜ ਪਰਮਜੀਤ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਇਸ ਸਮੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਪੈਕਟ,ਜਿਸ 'ਚ ਆਟਾ,ਦਾਲ,ਖੰਡ ਅਤੇ ਰੋਸਈ ਦਾ ਸਮਾਨ ਸੀ ਵੰਡਿਆ ਗਿਆ।ਇਸ ਸਮੇ ਇੰਚਾਰਜ ਪਰਮਜੀਤ ਸਿੰਘ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਅੰਦਰ ਰਹਿ ਕੇ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਦਾ ਪਾਲਣ ਕਰਨ ਕਿਉਕਿ ਕੋਰੋਨਾ ਵਾਇਰਸ ਬੀਮਾਰੀ ਤੋ ਬਚਾਅ ਦਾ ਨੁਕਤਾ ਇਕ ਦੂਜੇ ਤੋ ਦੂਰ ਰਹਿਣ ਜੁੜਿਆ ਹੋਇਆ।ਇਸ ਸਮੇ ਹਰਜੀਤ ਸਿੰਘ ਸੁਧਾਰ,ਮਨਜੀਤ ਸਿੰਘ,ਗੁਰਪ੍ਰੀਤ ਸਿੰਘ,ਬਲਵਿੰਦਰ ਸਿੰਘ,ਸੁਨੀਲ ਗਰਗ,ਡੀ.ਸੀ,ਆਦਿ ਹਾਜ਼ਰ ਸਨ।

ਨੌਜਵਾਨਾਂ ਨੇ ਸੈਨਟੇਾਈਜ਼ ਦਿਵਾਈ ਦੀ ਸਪਰੇਅ ਕਰਵਾਈ ਗਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੋਰੋਨਾ ਵਾਇਰਸ ਦੀ ਭਿਆਨਕ ਤੋ ਬਚਾਉਣ ਲਈ ਪਿੰਡ ਜੰਡੀ ਵਿਖੇ ਨੌਜਵਾਨਾਂ ਵੱਲੋ ਸਪ੍ਰੇਅ ਕਰਵਾਈ ਗਈ।ਇਸ ਸਮੇ ਪ੍ਰਧਾਨ ਸੁਖਜੀਤ ਸਿੰਘ ਛੀਨਾ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਮੁਤਾਬਿਕ ਲੋਕਾਂ ਨੂੰ ਕੋਰੋਨਾ ਵਾਇਰਸ ਤੋ ਬਚਣ ਲਈ ਪ੍ਰਹੇਜ ਅਤੇ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਗਿਆ।ਉਨ੍ਹਾਂ ਕਿਹਾ ਕਿ ਔਕੇ ਸਮੇ ਵਿੱਚ ਸਰਕਾਰ ਦੀ ਅਤੇ ਗਰੀਬਾਂ ਦੀ ਜਰੂਰ ਮਦਦ ਕਰਨੀ ਚਾਹੀਦੀ ਹੈ।ਇਸ ਸਮੇ ਕੁਲਵੰਤ ਸਿੰਘ ਛੀਨਾ,ਸੁਖਵੀਰਾ,ਹਰਦੇਵ ਸਿੰਘ,ਤੇਜਪਾਲ ਸਿੰਘ,ਅਮਰੀਕ ਸਿੰਘ,ਸੰਦੀਪ ਸਿੰਘ,ਜਸਵੀਰ ਸਿੰਘ ਛੀਨਾ ਆਦਿ ਹਾਜ਼ਰ ਸਨ

ਫਤਹਿਗੜ੍ਹ ਸਿਵੀਆ ਦਾ ਵਿਅਕਤੀ ਜੋ ਕਿ ਇਕ ਮਹੀਨੇ ਪਹਿਲਾ ਲਾਪਤਾ ਸੀ ਉਸ ਦੀ ਲਾਸ਼ ਪਿੰਡ ਦੇ ਖਾਲੀ ਮਕਾਨ 'ਚ ਮਿਲੀ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਅੱਜ ਸ਼ਾਮ ਨੂੰ ਪਿੰਡ ਫਤਹਿਗੜ੍ਹ ਸਿਵੀਆ ਵਿਚ ਇਕ ਖਾਲੀ ਪਏ ਮਕਾਨ ਵਿੱਚੌ ਇਕ ਵਿਅਕਤੀ ਲਾਸ਼ ਬਰਾਮਦ ਹੋਈ ਹੈ ਇਹ ਮਕਾਨ ਜਸਪਾਲ ਸਿੰਘ ਪੱੁਤਰ ਗੁਰਬਖਸ ਸਿੰਘ ਦਾ ਹੈ ਜੋ ਕਿ ਕਾਫੀ ਸਮੇ ਤੋ ਲੁਧਿਆਣੇ ਰਹਿੰਦੇ ਹਨ।ਇਸ ਮੌਕੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ।ਮੋਕੇ ਤੇ ਥਾਣਾ ਸਦਰ ਜਗਰਾਉ ਦੇ ਇੰਚਾਰਜ ਨਿਸ਼ਾਨ ਸਿੰਘ ਅਤੇ ਗਾਲਿਬ ਕਲਾਂ ਚੌਕੀ ਦੇ ਇੰਚਾਰਜ ਪਰਮਜੀਤ ਸਿੰਘ ਪਹੁਚੇ।ਪੁਲਿਸ ਨੇ ਪਿੰਡ ਵਾਸੀਆਂ ਨੂੰ ਸਨਾਖਤ ਕਰਵਾਈ ਉਹ ਲਾਸ਼ ਪਿੰਡ ਦੇ ਸਵਰਨ ਸਿੰਘ ਪੱੁਤਰ ਸੱੁਚਾ ਸਿੰਘ ਪਿੰਡ ਫਤਹਿਗੜ੍ਹ ਸਿਵੀਆ ਦੀ ਸੀ ਜੋ ੋਿਕ ਮਿਤੀ 27/02/2020 ਨੂੰ ਘਰ ਤੋ ਚਲਾ ਗਿਆ ਸੀ ਜੋ ਇੱਕ ਮਹੀਨੇ ਤੋ ਗੁੰਮ ਸੀ।ਇਸ ਦੀ ਗੁੰਮਸ਼ਦਾ ਰਪਟ ਇਕ ਮਹੀਨਾ ਪਹਿਲਾਂ ਪੁਲਿਸ ਨੂੰ ਦਿੱਤੀ ਗਈ ਸੀ।ਇਸ ਮੌਕੋ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਸਰਵਨ ਸਿੰਘ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਹੁਣ ਇਸ ਦਾ ਸਿਵਲ ਹਸਪਾਤਲ ਜਗਰਾਉ ਵਿੱਚ ਪੋਸਟਮਾਰਟਮ ਕਰਵਾਉਣਾ ਤੋ ਹੀ ਅਸਲੀ ਕਾਰਨ ਦਾ ਪਤਾ ਚੱਲਗਾ।