You are here

ਲੁਧਿਆਣਾ

ਪਿੰਡ ਸ਼ੇਖਦੌਲਤ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਲਈ ਅੱਜ ਦੂਜੀ ਵਾਰ ਸ਼ਪਰੇਅ ਕਰਾਈ ਗਈ

ਜਗਰਾਉਂ( ਰਾਣਾ ਸ਼ੇਖਦੌਲਤ) ਅੱਜ ਪੂਰਾ ਸੰਸਾਰ ਕਰੋਨਾ ਵਾਇਰਸ ਦੀ ਮਾਰ ਹੇਠ ਆ ਗਿਆ ਹੈ।ਵੱਡੇ ਵੱਡੇ ਮੁਲਕਾਂ ਤੋਂ ਵੀ ਇਸ ਦਾ ਇਲਾਜ ਨਹੀਂ ਲੱਭਿਆ ਗਿਆ। ਪਰ ਪਿੰਡ ਸ਼ੇਖਦੌਲਤ ਦੇ ਨੌਜਵਾਨਾਂ ਨੇ ਪੂਰੇ ਨਗਰ ਅਤੇ ਗ੍ਰਾਮ ਪੰਚਾਇਤ ਦੀ ਮੱਦਦ ਨਾਲ ਪੂਰੇ ਪਿੰਡ ਵਿੱਚ ਅੱਜ ਦੂਜੀ ਵਾਰ ਸੋਡੀਅਮ ਹਾਈਪੋ ਕਲੋਰਾਈਡ ਦੀ ਸ਼ਪਰੇਅ ਕਰਾਈ ਗਈ  ਇਹ ਸ਼ਪਰੇਅ ਵਾਲੀ ਦਵਾਈ ਬੀ.ਡੀ.ਓ ਵੱਲੋਂ ਪਿੰਡ ਨੂੰ ਫਰੀ ਦਿੱਤੀ ਗਈ ।ਅਤੇ ਪੂਰੇ ਨਗਰ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਲਈ ਘਰ ਘਰ ਜਾ ਕੇ ਸੰਦੇਸ਼ ਦਿੱਤਾ ਕਿ ਇਸ ਮਹਾਮਾਰੀ ਨਾਲ ਸਾਰਿਆਂ ਨੇ ਇੱਕ ਜੁਟ ਹੋ ਕੇ ਲੜਨਾ ਇਹ ਸ਼ਪਰੇਅ ਪੂਰੇ ਪਿੰਡ ਦੀ ਹਰ ਗਲੀ ਅਤੇ ਹਰ ਘਰ ਵਿੱਚ ਕੀਤੀ ਗਈ ਅਤੇ ਪੂਰੀ ਪੰਚਾਇਤ ਨੇ ਇਹ ਵਿਸਵਾਸ਼ ਦਵਾਇਆ ਕਿ ਜੋ ਵੀ ਸਾਡੇ ਪਿੰਡ ਵਿਦੇਸ਼ ਤੋਂ ਆਵੇਗਾ ਅਸੀਂ ਉਸ ਦੇ ਆਪ ਟੈਸਟ ਕਰਵਾ ਕੇ ਰਿਪੋਰਟ ਉੱਪਰ ਭੇਜਾਂਗੇ  ਇਹ ਉਪਰਾਲਾ ਪੂਰੇ ਨਗਰ ਅਤੇ ਐਨ.ਆਰ.ਆਈ ਵੀਰਾ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕੀਤਾ ਗਿਆ। ਗ੍ਰਾਮ ਪੰਚਾਇਤ ਨੇ ਦੂਜੀ ਵਾਰੀ ਇਹ ਉਪਰਾਲਾ ਤਾਂ ਕੀਤਾ ਕਿ ਕਰੋਨਾ ਵਾਇਰਸ ਦਿਨੋਂ ਦਿਨ ਵੱਧ ਹੀ ਰਿਹਾ ਹੈ ਤਾਂ ਜੋ ਇਸ ਨੂੰ ਕੰਟਰੋਲ ਕੀਤਾ ਜਾ ਸਕੇ।

ਡੀ.ਐਸ.ਪੀ(ਡੀ) ਜੰਗਜੀਤ ਸਿੰਘ ਨੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਅਤੇ ਦਵਾਈਆਂ ਘਰ ਘਰ ਜਾ ਕੇ ਵੰਡੀਆਂ

ਮੋਗਾ (ਰਾਣਾ ਸ਼ੇਖਦੌਲਤ)ਅੱਜ ਪੂਰੇ ਸੰਸਾਰ ਨੂੰ ਕਰੋਨਾ ਵਾਇਰਸ ਦਾ ਖਤਰਾ ਖਾ ਰਿਹਾ ਹੈ ਪੰਜਾਬ ਨੂੰ ਲੌਕਡਾਉਨ ਕੀਤਾ ਨੂੰ 4 ਦਿਨ ਹੀ ਹੋਏ ਸੀ ਕਿ ਗਰੀਬ ਪਰਿਵਾਰਾਂ ਦਾ ਗੁਜਾਰਾ ਬਹੁਤ ਔਖਾ ਹੋ ਗਿਆ ਗਰੀਬ ਪਰਿਵਾਰ ਜਿੱਥੇ ਕਰੋਨਾ ਵਾਇਰਸ ਦੇ ਡਰ ਨਾਲ ਘਰਾਂ ਵਿੱਚ ਹੀ ਰਹਿ ਰਹੇ ਹਨ ਪਰ ਦੂਜੇ ਪਾਸੇ ਸਰਕਾਰ ਅਤੇ ਦਾਨੀ ਸੱਜਣਾ ਦੀ ਵੀ ਕਮੀ ਨਹੀਂ ਹੈ ਇਸੇ ਤਰ੍ਹਾਂ ਹੀ ਅੱਜ ਡੀ.ਐਸ. ਪੀ ਡੀ ਜੰਗਜੀਤ ਸਿੰਘ ਪੁਲਿਸ ਅਫਸਰ ਨੇ ਘਰ ਘਰ ਜਾ ਦਵਾਈਆਂ ਅਤੇ ਰਾਸ਼ਨ ਦਿੱਤਾ ਉਸ ਨੇ ਇਹ ਵੀ ਕਿਹਾ ਕਿ ਅਸੀਂ ਅੱਗੇ ਵੀ ਗਰੀਬ ਪਰਿਵਾਰਾਂ ਨਾਲ ਖੜੇ ਸੀ ਹੁਣ ਵੀ ਖੜੇ ਹਾਂ ਜੰਗਜੀਤ ਸਿੰਘ ਪੁਲਿਸ ਅਫਸਰ ਨੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਦਿੱਤੇ ਹੁਕਮਾਂ ਦੀ ਪਾਲਣਾ ਕਰੋ ਘਰਾਂ ਵਿੱਚ ਹੀ ਰਹਿਣਾ ਅਸੀਂ ਤੁਹਾਡੀਆਂ ਲਾਸ਼ਾਂ ਮੋਢਿਆਂ ਉੱਪਰ ਨਹੀਂ ਚੱਕ ਸਕਦੇ ਇਸ ਕਰਕੇ ਥੌੜੀ ਸਖਤੀ ਨਾਲ ਪੇਸ਼ ਆਉਣਾ ਪੈ ਰਿਹਾ ਹੈ।

ਸ਼ਿਵਾਲਿਕ ਸਕੂਲ ਦੇ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਆਨਲਾਈਨ ਸਿੱਖਿਆ

ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਦੁਨੀਆਂ ਵਿੱਚ ਕਰੋਨਾ ਮਹਾਂਮਾਰੀ ਦੇ ਫੈਲਣ ਕਾਰਣ ਭਾਰਤ ਸਰਕਾਰ ਨੇ ਲੋਕਾਂ ਦੀ ਸਿਹਤ ਅਤੇ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਜਨਤਾ ਕਰਫਿਊ ਦਾ ਅੈਲਾਨ ਕੀਤਾ ਗਿਆ। ਜਿਸ ਕਾਰਨ ਸਰਕਾਰੀ ਅਤੇ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਵੀ ਬ‌ੰਦ ਕਰ ਦਿੱਤੀਆਂ ਗਈਆਂ। ਇਸ ਫੈਸਲੇ ਦੀ ਪਾਲਣਾ ਕਰਦੇ ਹੋਏ ਸ਼ਿਵਾਲਿਕ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨੀਲਮ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਇੰਟਰਨੈੱਟ ਸਿਖਲਾਈ ਦੇਣ ਦਾ ਫੈਸਲਾ ਕੀਤਾ ਹੈ, ਜਿਸ ਰਾਹੀਂ ਸਾਰੇ ਅਧਿਆਪਕ ਸਵੇਰੇ 10:00ਵਜੇ ਤੋਂ ਦੁਪਹਿਰ 02:00ਵਜੇ ਤੱਕ ਵਿਦਿਆਰਥੀਆਂ ਨੂੰ ਹਰ ਵਿਸ਼ੇ ਤੇ ਆਨਲਾਈਨ ਸਿੱਖਿਆ ਦੇ ਰਹੇ ਹਨ। ਉਹਨਾਂ ਦੀਆਂ ਸਮੱਸਿਆਂਵਾਂ ਦਾ ਸਮਾਧਾਨ ਵੀ ਕਰ ਰਹੇ ਹਨ, ਤਾਂ ਜੋ ਬੱਚੇ ਇਸ ਸਮੱਸਿਆਂ ਦੀ ਘੜੀ ਵਿੱਚ ਆਪਣੇ ਆਪ ਨੂੰ ਇੱਕਲੇ ਨਾ ਸਮਝਣ ਤੇ ਆਪਣੇ ਜੀਵਨ ਨੂੰ ਪਹਿਲਾਂ ਦੀ ਤਰ੍ਹਾਂ ਰੁਝੇਵਿਆਂ ਭਰਿਆ ਮਹਿਸੂਸ ਕਰਨ । ਪੜ੍ਹਾਈ ਦੇ ਨਾਲ-ਨਾਲ ਡੀ. ਪੀ. ਅਧਿਆਪਕ ਦੁਆਰਾ ਯੋਗਾ, ਇਨਡੋਰ ਖੇਡਾਂ ਅਤੇ ਕਈ ਪ੍ਰਕਾਰ ਦੀਆਂ ਕਸਰਤਾਂ ਦੇ ਬਾਰੇ ਵੀ ਗਿਆਨ ਦਿੱਤਾ ਜਾਂਦਾ ਹੈ ਤਾਂ ਜੋ ਬੱਚੇ ਆਪਣੀ ਸਿਹਤ ਦਾ ਵੀ ਧਿਆਨ ਰੱਖਣ। ਇਸ ਤੋਂ ਇਲਾਵਾ ਬੱਚਿਆਂ ਨੂੰ ਅਧਿਆਪਕਾਂ ਵੱਲੋਂ ਸਮੇਂ-ਸਮੇਂ ਤੇ ਇਸ ਬਿਮਾਰੀ ਤੋਂ ਬਚਣ ਲਈ ਲੋੜੀਂਦੇ ਸੁਝਾਅ ਵੀ ਦਿੱਤੇ ਜਾਂਦੇ ਹਨ, ਜਿਵੇਂ ਮਾਸਕ ਦੀ ਵਰਤੋਂ ਕਰਨਾ, ਵੱਧ ਤੋਂ ਵੱਧ ਹੱਥ ਧੋਣੇ, ਘਰ ਤੋਂ ਬਾਹਰ ਨਾ ਨਿਕਲਣਾ ਅਤੇ ਖੰਘਣ ਤੇ ਛਿੱਕਣ ਵੇਲੇ ਮੂੰਹ ਨੂੰ ਰੁਮਾਲ ਨਾਲ ਢੱਕਣਾ ਆਦਿ। ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਤੇ ਬੱਚਿਆਂ ਦੇ ਮਾਪੇ ਬਹੁਤ ਖੁਸ਼ ਹਨ। ਅਧਿਆਪਕਾਂ ਦੁਆਰਾ ਦਿੱਤੇ ਟਾਈਮ ਟੇਬਲ ਅਨੁਸਾਰ ਬੱਚਿਆਂ ਨਾਲ ਘਰ ਵਿਚ ਰਹਿ ਕੇ ਹੀ ਸਿੱਖਿਆ ਪ੍ਰਾਪਤ ਕਰਨ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨੀਲਮ ਸ਼ਰਮਾ ਜੀ ਨੇ ਦੱਸਿਆ ਕਿ ੳੁਨ੍ਹਾਂ ਦਾ ਮੁੱਖ ਮੰਤਵ ਬੱਚਿਆਂ ਦੀ ਪੜ੍ਹਾਈ ਵਿਚ ਰੁਚੀ ਬਣਾਈ ਰੱਖਣਾ ਹੈ ਤਾਂ ਜੋ ਘਰ ਵਿਚ ਰਹਿਣ ਤੇ ਆਪਣੀ ਪੜ੍ਹਾਈ ਵੀ ਕਰਨ। ਉਹਨਾਂ ਨੇ ਮਾਪਿਆਂ ਦਾ ਵੀ ਇਸ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਸਕੂਲ ਦੇ ਮੈਨੇਜਮੈਂਟ ਕਮੇਟੀ ਨੇ ਆਨਲਾਈਨ ਸਿੱਖਿਆ ਨੂੰ ਇੱਕ ਸ਼ਲਾਘਾ ਯੋਗ ਕਦਮ ਦੱਸਿਆ ਹੈ।

ਪੁਲਿਸ ਜੋ ਥਾਣਿਆਂ ‘ਚ ਕਰਦੀ ਸੀ ਹੁਣ ਸ਼ੜ੍ਹਕਾਂ ;ਤੇ ਕਰ ਰਹੀ ਏ

ਬੇਗੁਨਾਹਾਂ ਦੀ ਕੁੱਟਮਾਰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ 

ਪੰਜਾਬ ਪੁਲਿਸ ਨੇ ਕੌਮੰਤਰੀ ਪੱਧਰ ‘ਤੇ ਆਪਣਾ ਅਕਸ਼ ਗੁਆਇਆ

ਜਗਰਾਓ ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਦੇਸ਼ ਭਰ ਵਿਚ ਫੈਲੇ ਕਰੋਨਾ ਵਾਇਰਸ ਕਾਰਨ ਪੰਜਾਬ ‘ਚ ਲੱਗੇ ਕਰਫਿਊ ਦੁਰਾਨ ਪੁਲਿਸ ਦੇ ਕੁੱਝ ਕਰਮਚਾਰੀਆਂ ਵਲੋਂ ਬੇਗੁਨਾਹ ਆਮ ਲੋਕਾਂ ਦੀ ਕੀਤੀ ਜਾ ਰਹੀ ਨਜ਼ਾਇਜ਼ ਕੁੱਟਮਾਰ ਦੀ ਨਿਖੇਧੀ ਕਰਦਿਆਂ ਯੂਨੀਵਰਸਲ਼ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ ਅਤੇ ਸੂਬਾ ਜਨਰਲ਼ ਸਕੱਤਰ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਪੰਜਾਬ ਪੁਲਿਸ ਜੋ ਵਹਿਸ਼ੀਪੁਣਾ ਰਾਜ ਦੇ ਥਾਣਿਆਂ ਵਿਚ ਕਰਦੀ ਆ ਰਹੀ ਹੈ, ਹੁਣ ਕਰਫਿਊ ਦੇ ਬਹਾਨੇ ਸ਼ੜ੍ਹਕਾਂ ‘ਤੇ ਕਰ ਰਹੀ ਹੈ। ‘ਪੰਜਾਬੀ ਟ੍ਰਿਿਬਊਨ’ ਨਾਲ ਗੱਲ਼ਬਾਤ ਕਰਦਿਆਂ ਉਨਾਂ ਪੰਜਾਬ ਪੁਲਿਸ ਵਲੋਂ ਕਰਫਿਊ ‘ਚ ਢਿੱਲ਼ ਸਮੇਂ ਘਰੇਲੂ ਜਰੂਰੀ ਵਸਤਾਂ ਜਾਂ ਦਵਾਈ ਬੂਟੀ ਦੀ ਪੂਰਤੀ ਲਈ ਘਰੋਂ ਨਿਕਲੇ ਬੇਗੁਨਾਹ ਆਮ ਲੋਕਾਂ ਅਤੇ ਔਰਤਾਂ ਦੀ ਨਜ਼ਾਇਜ਼ ਕੁੱਟਮਾਰ ਕਰਨ ਨੂੰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਾਰ ਦਿੰਦਿਆਂ ਦੋਸ਼ੀ ਪੁਲਿਸ ਕਰਮੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਰਸੂਲਪੁਰ ਨੇ ਕਿਹਾ ਕਿ ਭਾਰਤੀ ਅਪਰਾਧ ਰਿਕਾਰਡ ਬਿਊਰੋ ਅਤੇ ਰਾਜ ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਅੰਕੜਿਆਂ ਮੁਤਾਬਕ 70 ਪ੍ਰਤੀਸ਼ਤ ਸ਼ਿਕਾਇਤਾਂ ਪੁਲਿਸ ਕਰਮੀਆਂ ਖਿਲਾਫ ਕੁੱਟਮਾਰ, ਬਲਾਤਕਾਰ ਤੇ ਅੱਤਿਆਚਾਰਾਂ ਦੀਆਂ ਦਰਜ਼ ਹਨ। ਉਨਾਂ ਕਿਹਾ ਕਿ ਸੁਰੱਖਿਆ ਬਲ਼ ਭਾਵੇਂ ਅੰਗਰੇਜ਼ ਹਕੂਮਤ ਦੇ ਸਮੇਂ ਤੋਂ ਹੀ ਆਮ ਲੋਕਾਂ ‘ਤੇ ਜ਼ੁਲ਼ਮ ਕਰਦੇ ਆ ਰਹੇ ਹਨ ਪਰ ਅਜ਼ਾਦ ਭਾਰਤ ਵਿਚ 70ਵਿਆਂ ਦੇ ਨਕਸਲ਼ੀਆਂ ਦੇ ਘਾਣ ਅਤੇ 1984 ਤੋਂ ਬਾਦ ਦੇ ਦਹਾਕੇ ਦੇ ਕਾਲ਼ੇ ਦੌਰ ਵਿਚ ਪੰਜਾਬ ਪੁਲਿਸ ‘ਤੇ ਥਰਡ ਡਿਗਰੀ ਟਾਰਚਰ ਦੇ ਲੱਗੇ ਦੋਸ਼ਾਂ ਦੇ ਖੂਨੀ ਦਾਗਾਂ ਨੇ ਦੇਸ਼ ਵਿਚ ‘ਹਿਊਮਨ ਰਾਈਟਸ ਪ੍ਰੋਟੈਕਟਸ਼ਨ ਐਕਟ-1993’ ਹੋਂਦ ਵਿਚ ਲਿਆਂਦਾ ਸੀ ਪਰ ਬਾਵਯੂਦ ਇਸ ਐਕਟ ਦੇ ਪੁਲਿਸ ਵਲੋਂ ਮਨੁੱਖੀ ਅਧਿਕਾਰਾਂ ਦਾ ਸ਼ਰੇਆਮ ਘਾਣ ਅੱਜ ਵੀ ਬਾ-ਦਸਤੂਰ ਜਾਰੀ ਹੈ। ਉਨਾਂ ਕਿਹਾ ਕਿ ਕਰਫਿਊ ਦੇ ਪਹਿਲੇ ਤਿੰਨ ਦਿਨਾਂ ‘ਚ ਹੀ ਆਮ ਲੋਕਾਂ ਖਾਸ ਕਰਕੇ ਔਰਤਾਂ ਦੀ ਕੁੱਟਮਾਰ ਕਰਕੇ ਖੁਦ ਹੀ ਵੀਡੀਓ ਬਣਾ ਕੇ ਵਾਇਰਲ਼ ਕਰਨੀ ਪੰਜਾਬ ਪੁਲਿਸ ਦੀ ਜ਼ਾਲਮਾਨਾ ਮਾਨਸਿਕਤਾ ਨੂੰ ਸਪਸ਼ਟ ਕਰਦੀ ਹੈ। ਉਨਾਂ ਕਿਹਾ ਕਿ ਅੱਜ ਲੋੜ ਤਾਂ ਇਸ ਗੱਲ਼ ਦੀ ਸੀ ਕਿ ਪੰਜਾਬ ਪੁਲਿਸ ਸਮਾਜ਼ਸੇਵੀ ਬਣ ਕੇ ਆਪਣੀ ਵਰਦੀ ‘ਤੇ ਲੱਗੇ ਖੂਨੀ ਦਾਗਾਂ ਨੂੰ ਘਰ-ਘਰ ਰਾਸ਼ਨ, ਦਵਾਈਆਂ ਵੰਡ ਕੇ ਧੋਂਦੀ ਤੇ ਕੌਮੰਤਰੀ ਪੁਲਿਸ ਵਾਲਾ ਵਿਸਵਾਸ਼ ਪੈਦਾ ਕਰਨ ਦਾ ਯਤਨ ਕਰਦੀ ਪਰ ਪੁਲਿਸ ਦੇ ਇਸ ਵਹਿਸ਼ੀਪੁਣੇ ਨੇ ਵਰਦੀ ਦੇ ਖੂਨੀ ਦਾਗਾਂ ਨੂੰ ਹੋਰ ਗੂੜਾ ਕਰਕੇ ਆਪਣਾ ਅਕਸ਼ ਹੋਰ ਖਰਾਬ ਕਰ ਲਿਆ ਹੈ। ਰਸੂਲਪੁਰ ਅਨੁਸਾਰ ਯੂਨੀਵਰਸਲ਼ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਨੇ ਮਨੁੱਖੀ ਅਧਿਕਾਰਾਂ ਦੇ ਇਸ ਘਾਣ ਦੀਆਂ ਸ਼ਿਕਾਇਤਾਂ ਪੰਜਾਬ ਤੇ ਭਾਰਤ ਦੇ ਕਮਿਸ਼ਨਾਂ ਸਮੇਤ ਹਾਈਕੋਰਟ ਤੇ ਸੁਪਰੀਮ ਕੋਰਟ ਨੂੰ ਭੇਜੀਆਂ ਦਿੱਤੀਆਂ ਹਨ।

ਜੋਗਿੰਦਰ ਸਿੰਘ ਚੌਹਾਨ ਨੇ ਕਈ ਗਰੀਬ ਪਰਿਵਾਰਾਂ ਨੂੰ ਰਾਸ਼ਨ ਅਤੇ ਸਬਜੀਆਂ ਵੰਡੀਆਂ

ਜਗਰਾਉਂ/ਲੁਧਿਆਣਾ,ਮਾਰਚ 2020-(ਰਾਣਾ ਸੇਖਦੌਲਤ)-

ਅੱਜ ਪੂਰੇ ਸੰਸਾਰ ਨੂੰ ਕਰੋਨਾ ਵਾਇਰਸ ਦਾ ਖਤਰਾ ਖਾ ਰਿਹਾ ਹੈ ਪੰਜਾਬ ਨੂੰ ਲੌਕਡਾਉਨ ਕੀਤਾ ਨੂੰ 4 ਦਿਨ ਹੀ ਹੋਏ ਸੀ ਕਿ ਗਰੀਬ ਪਰਿਵਾਰਾਂ ਦਾ ਗੁਜਾਰਾ ਬਹੁਤ ਔਖਾ ਹੋ ਗਿਆ ਗਰੀਬ ਪਰਿਵਾਰ ਜਿੱਥੇ ਕਰੋਨਾ ਵਾਇਰਸ ਦੇ ਡਰ ਨਾਲ ਘਰਾਂ ਵਿੱਚ ਹੀ ਰਹਿ ਰਹੇ ਹਨ ਪਰ ਦੂਜੇ ਪਾਸੇ ਸਰਕਾਰ ਅਤੇ ਦਾਨੀ ਸੱਜਣਾ ਦੀ ਵੀ ਕਮੀ ਨਹੀਂ ਹੈ ਇਸੇ ਤਰ੍ਹਾਂ ਹੀ ਅੱਜ ਜੋਗਿੰਦਰ ਸਿੰਘ ਚੌਹਾਨ ਆਫਿਸ ਇੰਚਾਰਜ਼ ਗੇਜਾ ਰਾਮ (ਪ੍ਰਧਾਨ ਬਾਲਮੀਕ ਕਾਮੇਟੀ) ਵੱਲੋਂ ਅੱਜ ਗਰੀਬ ਪਰਿਵਾਰਾਂ ਨੂੰ ਰਾਸ਼ਨ ਅਤੇ ਸ਼ਬਜੀਆ ਦਿੱਤੀਆਂ ਉਸ ਨੇ ਇਹ ਵੀ ਕਿਹਾ ਕਿ ਅਸੀਂ ਅੱਗੇ ਵੀ ਗਰੀਬ ਪਰਿਵਾਰਾਂ ਨਾਲ ਖੜੇ ਸੀ ਅਤੇ ਸਾਡੀ ਕਾਂਗਰਸ ਪਾਰਟੀ ਹੁਣ ਵੀ ਨਾਲ ਖੜੀ ਹੈ ਜੋਗਿੰਦਰ ਸਿੰਘ ਚੌਹਾਨ ਨੇ  ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਦਿੱਤੇ ਹੁਕਮਾਂ ਦੀ ਪਾਲਣਾ ਕਰੋ ਘਰਾਂ ਵਿੱਚ ਹੀ ਰਹਿਣਾ ਅਸੀਂ ਘਰ ਵਿੱਚ ਤੁਹਾਡੀਆਂ ਘਰੇਲੂ ਵਸਤਾਂ ਪੂਰੀਆਂ ਕਰਾਂਗੇ।

ਗੁਰਦੁਆਰਾ ਗੁਰੂਸਰ ਕਾਉਂਕੇ ਤੋ ਚੱਲ ਰਹੀ ਹੈ ਸੇਵਾ

ਸ੍ਰੋਮਣੀ ਕਮੇਟੀ ਦੇ ਮੁਲਾਜਮਾਂ ਨੇ ਲੋੜਵੰਦਾਂ ਨੂੰ ਉਨਾ ਦੇ ਦੱਸੇ ਸਥਾਨਾਂ ਤੇ ਲੰਗਰ ਪਹੁੰਚਾਇਆ

ਕਾਉਂਕੇ ਕਲਾਂ, 2020 ਮਾਰਚ ( ਜਸਵੰਤ ਸਿੰਘ ਸਹੋਤਾ)-

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਗੋਬਿੰਦ ਸਿੰਘ ਲੋਗੋਂਵਾਲ ਦੇ ਦਿਸਾ ਨਿਰਦੇਸਾ ਤੇ ਜਗਰਾਓ ਹਲਕੇ ਤੋ ਸ੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਹੇਠ ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੂੰ ਲੈ ਕੇ ਲੱਗੇ ਕਰਫਿਊ ਦੌਰਾਨ ਲੋੜਵੰਦਾਂ ਤੱਕ ਲੰਗਰ ਪਹੰੁਚਾਉਣ ਦੀਆਂ ਸੁਰੂ ਕੀਤੀਆ ਸੇਵਾਵਾਂ ਤਾਹਿਤ ਅੱਜ ਗੁਰਦੁਆਰਾ ਗੁਰੂਸਰ ਕਾਉਂਕੇ ਵਿਖੇ ਸ੍ਰੋਮਣੀ ਕਮੇਟੀ ਦੇ ਸਮੱੁਚੇ ਮੁਲਾਜਮਾ ਵੱਲੋ ਲੋੜਵੰਦਾ ਨੂੰ ਉਨਾ ਦੇ ਦੱਸੇ ਸਥਾਨ ਤੇ ਜਾ ਕੇ ਲੰਗਰ ਪਹੰੁਚਾਇਆ।ਗੁਰਦੁਆਰਾ ਸਾਹਿਬ ਦੇ ਮੈਨੇਜਰ ਕਰਮਜੀਤ ਸਿੰਘ ਨਾਭਾ ਨੇ ਕਿਹਾ ਕਿ ਗੁਰਦੁਆਰਾ ਗੁਰੂਸਰ ਵਿਖੇ ਲੋੜਵੰਦਾਂ ਦੀ ਸੇਵਾਂ ਲਈ ਲੰਗਰ ਪਹੁੰਚਾਉਣ ਦੀ ਸੇਵਾਂ ਸੁਰੂ ਕੀਤੀ ਗਈ ਜਿੱਥੇ ਹਰ ਜਗਾ ਤੇ ਡਿਊਟੀ ਕਰਦੇ ਮੁਲਾਜਮਾਂ ਤੇ ਲੋੜਵੰਦਾਂ ਨੂੰ ਉਨਾ ਦੀ ਦੱਸੀ ਜਗਾਂ ਤੇ ਲੰੰਗਰ ਭੇਜਣ ਲਈ ਗੁਰਦੁਆਰਾ ਸਾਹਿਬ ਦੇ ਸਮੱੁਚੇ ਸੇਵਾਦਾਰਾ ਦੀ ਮੱਦਦ ਲਈ ਜਾ ਰਹੀ ਹੈ।ਉਨਾ ਕਿਹਾ ਕਿ ਇਸ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਨੂੰ ਜੜੋ ਖਤਮ ਕਰਨ ਲਈ ਵੱਖ ਵੱਖ ਵਿਭਾਗਾਂ ਦੇ ਮੁਲਾਜਮਾ ਆਪਣੀਆ ਬਣਦੀਆਂ ਡਿਉਟੀਆਂ ਨਿਭਾ ਰਹੇ ਹਨ ਤੇ ਕਈ ਲੋੜਵੰਦ ਪਰਿਵਾਰ ਆਪਣੀ ਆਰਥਿਕਤਾਂ ਮਜਬੂਰੀ ਕਾਰਨ ਖਾਣੇ ਤੋ ਬਾਂਝੇ ਰਹਿ ਰਹੇ ਹਨ ਉਨਾ ਲਈ ਲੰਗਰ ਦੀ ਵਿਵਸਥਾ ਕਰਨੀ ਬੇਹੱਦ ਜਰੂਰੀ ਸੀ।ਇਸ ਸਮੇ ਉਨਾ ਇਹ ਵੀ ਅਪੀਲ ਕੀਤੀ ਕਿ ਸੰਗਤਾਂ ਇਸ ਮਹਾਮਾਰੀ ਤੋ ਬਚਾਅ ਤੇ ਸਰਬੱਤ ਦੇ ਭਲੇ ਲਈ ਸਾਮ ਸਵੇਰੇ ਵਾਹਿਗੁਰੂ ਦਾ ਜਾਪ ਕਰਨ ਤੇ ਸਰਕਾਰ ਵੱਲੋ ਜਾਰੀ ਨਿਯਮਾਂ ਦੀ ਇੱਕ ਜਿੰਮੇਵਾਰ ਨਾਗਰਿਕ ਵਜੋ ਪਾਲਣਾ ਵੀ ਕਰਨ।ਇੱਕ ਇਸ ਸਮੇ ਉਨਾ ਨਾਲ ਅਕਾਉਟੈਂਟ ਗੁਰਪ੍ਰੀਤ ਸਿੰਘ ਗੋਪੀ,ਸੁਖਜੀਵਨ ਸਿੰਘ,ਭੁਪਿੰਦਰ ਸਿੰਘ ਗ੍ਰੰਥੀ,ਹਰਵਿੰਦਰ ਸਿੰਘ,ਵਰਿੰਦਰ ਸਿੰਘ,ਹਰਪ੍ਰੀਤ ਸਿੰਘ,ਰਣਧੀਰ ਸਿੰਘ,ਅਮਰਜੀਤ ਸਿੰਘ,ਦਰਸਨ ਸਿੰਘ ਦੇਹੜਕਾ,ਪ੍ਰੇਮ ਸਿੰਘ ਆਦਿ ਵੀ ਹਾਜਿਰ ਸਨ।

ਅੱਜ ਸਵੇਰ ਤੋਂ ਹੋ ਰਹੀ ਬਰਸਾਤ ਨੇ ਕਿਸਾਨਾਂ ਦੀ ਵਧਾਈ ਚਿੰਤਾ

ਲੁਧਿਆਣਾ,ਮਾਰਚ 2020-(ਲਾਡੀ ਗਾਲਿਬ /ਮਨਜਿੰਦਰ ਗਿੱਲ )-

 ਇਕ ਪਾਸੇ ਤਾਂ ਨੋਵਲ ਕੋਰੋਨਾ ਵਾਇਰਸ ਨੇ ਅੱਤ ਕੀਤੀ ਹੋਈ ਹੈ। ਦੂਜੇ ਪਾਸੇ ਕਈ ਦਿਨਾਂ ਦੀ ਟੁੱਟਵੀਂ ਬੱਦਲਵਾਈ ਕਾਰਨ ਅੱਜ ਤੜਕੇ ਤੋਂ ਹੋ ਰਹੀ ਹਲਕੀ ਬਰਸਾਤ ਨੇ ਕਿਸਾਨਾਂ ਲਈ ਮੁਸ਼ਕਿਲ ਖੜੀ ਕਰ ਦਿੱਤੀ ਹੈ ਕਣਕ, ਆਲੂ, ਸਰ੍ਹੋਂ, ਤੋਰੀਆ, ਹਰੇ ਚਾਰੇ ਸਮੇਤ ਹੋਰ ਸਬਜ਼ੀਆਂ ਦੀ ਫ਼ਸਲ ਲਈ ਇਹ ਮੀਂਹ ਨੁਕਸਾਨ ਦੇਹ ਸਾਬਤ ਹੋ ਸਕਦੀ ਹੈ।

ਕਾਬੁਲ ਦੇ ਗੁਰਦੁਆਰੇ ਤੇ ਹਮਲਾ ਕਰਕੇ ਸ਼ਹੀਦ ਕੀਤੇ ਸਿੱਖਾਂ ਦੀ ਕਾਰਵਾਈ ਨਿੰਦਣਯੋਗ:ਭਾਈ ਪਾਰਸ,ਭਾਈ ਸਰਤਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕਾਬਲ ਵਿਖੇ ਗੁਰਦੁਆਰਾ ਸਾਹਿਬ ਵਿੱਚ ਸਰਬੱਤ ਦੇ ਭਲੇ ਅਤੇ ਮਨੱੁਖਤਾ ਦੀ ਸਿਹਤਯਾਬੀ ਲਈ ਗੁਰਦੁਆਰਾ ਸਾਹਿਬ ਵਿਖੇ ਇੱਕਤਰ ਹੋਏ ਸਿੱਖਾਂ ਤੇ ਦਹਿਸ਼ਤਗਰਦਾਂ ਵਲੋ ਕੀਤੇ ਗਏ ਅਤੇ ਵਹਿਸੀ ਹਮਲੇ ਦੀ ਪ੍ਰਚਾਰਕ ਸਭਾ ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਅਤੇ ਪਿੰਡ ਗਾਲਿਬ ਰਣ ਸਿੰਘ ਦੇ ਗੁਰਦੁਆਰਾ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਨੇ ਕਰੜੇ ਸਬਦਾਂ ਵਿੱਚ ਸਖਤ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ ਕਿ ਇਸ ਹਮਲੇ ਨੂੰ ਸਮੁੱਚੀ ਮਾਨਵਤਾ ਦੇ ਮੱਥੇ ਤੇ ਕਲੰਕ ਕਰਾਰ ਦਿੱਤਾ ਗਿਆ।ਭਾਈ ਪਾਰਸ ਤੇ ਭਾਈ ਸਰਤਾਜ ਕਿਹਾ ਕਿ ਅਫਗਾਨਿਸਤਾਨ ਵਿਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਦੋਸ਼ੀ ਵਿਆਕਤੀਆਂ ਨੂੰ ਸ਼ਖਤ ਸ਼ਜਾ ਦਿੱਤੀ ਜਾਵੇ।ਉਨਾਂ ਕਿਹਾ ਕਿ ਹਮਲੇ ਦੌਰਾਨ ਵਿੱਛੋੜਾ ਦੇ ਗਏ ਸਿੱਖਾਂ ਦੀ ਆਤਮਾ ਨੂੰ ਅਕਾਲ ਪੁਰਖ ਵਾਹਿਗੁਰੂ ਸਦੀਵ ਕਾਲ ਲਈ ਆਪਣੇ ਚਰਨਾਂ ਵਿਚ ਨਿਵਾਸ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ।ਉੇਨ੍ਹਾਂ ਕਿਹਾ ਕਿ ਉਥੇ ਰਹਿ ਰਹੀ ਘੱਟ ਗਿਣਤੀ ਸਿੱਖ ਕੌਮ ਨੂੰ ਪੂਰਨ ਸੁਰੱਖਿਆ ਮੁਹਈਆ ਕਰਵਾਈ ਜਾਵੇ ਤੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ।

ਪਿੰਗ ਗਾਲਿਬ ਖੁਰਦ ਵਿਖੇ ਕੋਰੋਨਾ ਵਾਇਰਸ ਤੋ ਬਚਾਅ ਲਈ ਸਮੱੁਚੇ ਨਗਰ 'ਚ ਸਪਰੇਅ ਕਰਵਾਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਗਾਲਿਬ ਖੁਰਦ ਵਿਖੇ ਸਰਪੰਚ ਗੁਰਪ੍ਰੀਤ ਸਿੰਘ ਪੀਤਾ ਅਤੇ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਮੁੱਚੇ ਨਗਰ ਵਿੱਚ ਸਪਰੇਅ ਕਰਵਾਈ ਗਈ ਇਸ ਮੌਕੇ ਸਰਪੰਚ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋ ਰੋਕਣ ਲਈ ਪਿੰਡ ਦੀਆਂ ਸਾਂਝੀਆਂ ਥਾਵਾਂ,ਗਲੀਆਂ ਅਤੇ ਨਾਲੀਆਂ ਵਿੱਚ ਸਪਰੇਅ ਕਰਕੇ ਪਿੰਡ ਨੂੰ ਸਾਫ ਰੱਖਣ ਦਾ ਉਪਰਾਲਾ ਕੀਤਾ ਗਿਆ।ਇਸ ਸਮੇ ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋ ਕੋਰੋਨਾ ਵਾਇਰਸ ਖਿਲਾਫ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਰਕਾਰ ਅਤੇ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ ਦੇ ਨਾਲ ਚੱਲਣਾ ਚਾਹੀਦਾ ਹੈ ਕਿਸੇ ਨਾਲ ਮੇਲਮਲਾਪ ਨਹੀ ਕਰਨਾ ਚਾਹੀਦਾ ਅਤੇ ਵਾਰ ਵਾਰ ਹੱਥ ਧੋਣੇ ਚਾਹੀਦੇ ਹਨ।ਇਸ ਮੌਕੇ ਬਲਾਕ ਸੰਮਤੀ ਮੈਂਬਰ ਦਲਜੀਤ ਕੌਰ,ਪੰਚ ਗੁਰਚਰਨ ਸਿੰਘ,ਪੰਚ ਗੁਰਦੀਪ ਸਿੰਘ,ਪੰਚ ਰਜਿੰਦਰ ਸਿੰਘ,ਪੰਚ ਚਰਨਜੀਤ ਕੋਰ,ਪੰਚ ਕੁਲਵਿੰਦਰ ਕੋਰ,ਪੰਚ ਜਸਵਿੰਦਰ ਕੌਰ,ਪੰਚ ਸੇਵਕ ਸਿੰਘ ਜੀਤਾ ਅਤੇ ਅਮਰਜੀਤ ਸਿੰਘ ਹਾਜ਼ਰ ਸਨ।

ਜਿਹੜਾ ਧੱਕੇ ਚੜ ਗਿਆ ਯਾਰਾਂ ਦੇ, ਬੋਲ ਸਾਬਤ ਹੋ ਰਹੇ ਨੇ ਕਰਫਿਊ ਦੌਰਾਨ

ਜਗਰਾਉਂ ( ਰਾਣਾ ਸ਼ੇਖਦੌਲਤ) ਜਗਰਾਉਂ ਤਹਿਸੀਲ ਦੇ ਚੌਕਾਂ ਅਤੇ ਬਜ਼ਾਰ ਵਿੱਚ ਕਰਫਿਊ ਦੌਰਾਨ ਮੋਟਰ ਸਾਇਕਲਾਂ ਤੇ ਐਕਟਿਵਾ ਸਵਾਰ ਵਿਅਕਤੀਆਂ ਵਲੋਂ ਜਿਲ੍ਹਾ ਪ੍ਰਸ਼ਾਸ਼ਕੀ ਹੁਕਮ ਨਾ ਮੰਨਣ ਦੀ ਜਿੱਦ ਕਰਕੇ ਪੁਲਿਸ ਜਰਨੈਲ ਨੂੰ ਆਖਰ ਡਾਗਾਂ ਵਰਾਉਣੀਆਂ ਪਈਆਂ ਭਾਵੇਂ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਰਕਾਰ ਵੱਲੋਂ ਕਰਫਿਊ ਦੌਰਾਨ ਘਰਾਂ ਅੰਦਰ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ ਪਰੰਤੂ ਫਿਰ ਵੀ ਲੋਕਾਂ ਵੱਲੋਂ ਸੰਜੀਦਗੀ ਨਾ ਵਰਤਣ ਕਰਕੇ ਤੇ ਸ਼ਰੇਆਮ ਬਜ਼ਾਰ ਚ ਗੇੜੀਆਂ ਦਿੰਦਿਆਂ ਫੜੇ ਜਾਣ ਤੇ ਪੁਲਿਸ ਨੂੰ ਡਾਂਗ ਫੇਰਨੀ ਪਈ।ਪੁਲਿਸ ਮੁਖੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਵਾਰ ਵਾਰ ਬੇਨਤੀਆਂ ਕਰਨ ਤੇ ਨਹੀਂ ਹੱਟ ਰਹੇ ਸਨ ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀਆਂ ਲਾਸ਼ਾਂ ਨਹੀਂ ਚੱਕ ਸਕਦੇ ਇਸ ਕਰਕੇ ਸਾਡੀ ਮਜਬੂਰੀ ਬਣ ਗਈ ਹੈ ਕਿਰਪਾ ਕਰਕੇ ਲੋਕ ਆਪਣੇ ਘਰਾਂ ਚ ਰਹਿਣ ਤਾਂ ਜੋ ਕਰੋਨਾ ਵਾਇਰਸ ਦੀ ਚੈਨ ਟੁੱਟ ਜਾਵੇ