You are here

ਕਾਬੁਲ ਦੇ ਗੁਰਦੁਆਰੇ ਤੇ ਹਮਲਾ ਕਰਕੇ ਸ਼ਹੀਦ ਕੀਤੇ ਸਿੱਖਾਂ ਦੀ ਕਾਰਵਾਈ ਨਿੰਦਣਯੋਗ:ਭਾਈ ਪਾਰਸ,ਭਾਈ ਸਰਤਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕਾਬਲ ਵਿਖੇ ਗੁਰਦੁਆਰਾ ਸਾਹਿਬ ਵਿੱਚ ਸਰਬੱਤ ਦੇ ਭਲੇ ਅਤੇ ਮਨੱੁਖਤਾ ਦੀ ਸਿਹਤਯਾਬੀ ਲਈ ਗੁਰਦੁਆਰਾ ਸਾਹਿਬ ਵਿਖੇ ਇੱਕਤਰ ਹੋਏ ਸਿੱਖਾਂ ਤੇ ਦਹਿਸ਼ਤਗਰਦਾਂ ਵਲੋ ਕੀਤੇ ਗਏ ਅਤੇ ਵਹਿਸੀ ਹਮਲੇ ਦੀ ਪ੍ਰਚਾਰਕ ਸਭਾ ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਅਤੇ ਪਿੰਡ ਗਾਲਿਬ ਰਣ ਸਿੰਘ ਦੇ ਗੁਰਦੁਆਰਾ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਨੇ ਕਰੜੇ ਸਬਦਾਂ ਵਿੱਚ ਸਖਤ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ ਕਿ ਇਸ ਹਮਲੇ ਨੂੰ ਸਮੁੱਚੀ ਮਾਨਵਤਾ ਦੇ ਮੱਥੇ ਤੇ ਕਲੰਕ ਕਰਾਰ ਦਿੱਤਾ ਗਿਆ।ਭਾਈ ਪਾਰਸ ਤੇ ਭਾਈ ਸਰਤਾਜ ਕਿਹਾ ਕਿ ਅਫਗਾਨਿਸਤਾਨ ਵਿਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਦੋਸ਼ੀ ਵਿਆਕਤੀਆਂ ਨੂੰ ਸ਼ਖਤ ਸ਼ਜਾ ਦਿੱਤੀ ਜਾਵੇ।ਉਨਾਂ ਕਿਹਾ ਕਿ ਹਮਲੇ ਦੌਰਾਨ ਵਿੱਛੋੜਾ ਦੇ ਗਏ ਸਿੱਖਾਂ ਦੀ ਆਤਮਾ ਨੂੰ ਅਕਾਲ ਪੁਰਖ ਵਾਹਿਗੁਰੂ ਸਦੀਵ ਕਾਲ ਲਈ ਆਪਣੇ ਚਰਨਾਂ ਵਿਚ ਨਿਵਾਸ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ।ਉੇਨ੍ਹਾਂ ਕਿਹਾ ਕਿ ਉਥੇ ਰਹਿ ਰਹੀ ਘੱਟ ਗਿਣਤੀ ਸਿੱਖ ਕੌਮ ਨੂੰ ਪੂਰਨ ਸੁਰੱਖਿਆ ਮੁਹਈਆ ਕਰਵਾਈ ਜਾਵੇ ਤੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ।