ਬਰਨਾਲਾ,ਜਨਵਰੀ 2020- ( ਗੁਰਸੇਵਕ ਸੋਹੀ )-
ਧੰਨ ਧੰਨ ਬਾਬਾ ਬੁੱਢਾ ਜੀ ਟੂਰਨਾਮੈਂਟ ਕਮੇਟੀ,ਯੁਵਕ ਸੇਵਾਵਾਂ ਕਲੱਬ, ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਕਬੱਡੀ ਕੱਪ ਦਾ ਉਦਘਾਟਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਸਤਾਨਾ ਨੇ ਕੀਤਾ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਬੀਬੀ ਹਰਚੰਦ ਕੌਰ ਘਨੌਰੀ ਸਾਬਕਾ ਵਿਧਾਇਕ ਨੇ ਕੀਤਾ। ਸੰਤ ਬਾਬਾ ਬਲਵੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ, ਡਾਂ ਹਰਜੋਤ ਕਮਲ ਸਾਬਕਾ ਵਿਧਾਇਕ, ਜ਼ਿਲ੍ਹਾ ਪ੍ਰਧਾਨ ਲੱਖੋਵਾਲ ਤਰਨਜੀਤ ਸਿੰਘ ਦੁੱਗਲ, ਮਲਕੀਤ ਸਿੰਘ ਏ ਐਸ ਆਈ, ਤੇਜਪਾਲ ਸਿੰਘ ਸੱਦੋਵਾਲ ਬਲਾਕ ਪ੍ਰਧਾਨ ਕਾਂਗਰਸ, ਤੇਜਿੰਦਰ ਸਿੰਘ ਸਰਪੰਚ ਨਰੈਣਗੜ੍ਹ ਸੋਹੀਆਂ, ਉਜਾਗਰ ਸਿੰਘ ਛਾਪਾ ਕਾਨੂੰਗੋ। ਇਸ ਮੌਕੇ ਹੋਏ ਕਬੱਡੀ 38 ਕਿੱਲੋ ਦੇ ਹੋਏ ਮੁਕਾਬਲਿਆਂ ਚ ਰੌਤਾਂ ਪਹਿਲਾ ਅਤੇ ਜੰਡਵਾਲਾ ਨੇ ਦੂਜਾ ਕਬੱਡੀ 52 ਕਿਲੋ ਬੋਪਾਰਾਏ ਪਹਿਲਾਂ ਤੇ ਗਹਿਲ ਨੇ ਦੂਜਾ ਕਬੱਡੀ 62 ਕਿੱਲੋ ਡੇਰਾ ਬਾਬਾ ਨਾਨਕ ਪਹਿਲਾ ਤੇ ਧਮਤਾਨ ਸਾਹਿਬ ਨੇ ਦੂਜਾ ਇਸ ਤੋਂ ਇਲਾਵਾ ਕਬੱਡੀ ਓਪਨ 3 ਖਿਡਾਰੀ ਬਾਹਰੋਂ ਦੇ ਹੋਏ ਮੁਕਾਬਲਿਆਂ ਵਿੱਚੋ ਪਿੰਡ ਟਿੱਬਾ ਦੀ ਟੀਮ ਨੇ ਪਹਿਲਾ 1 ਲੱਖ ਰੁਪਏ ਪਿੰਡ ਹਰੀਗੜ੍ਹ ਕਿੰਗਨ ਦੀ ਟੀਮ ਨੇ ਦੂਜੇ ਨੰਬਰ ਤੇ 71 ਹਜ਼ਾਰ ਦੀ ਜੇਤੂ ਟੀਮ ਬਣੀ। ਇਨ੍ਹਾਂ ਮੁਕਾਬਲਿਆਂ ਦੇ ਬੈਸਟ ਰੇਡਰ ਬੰਟੀ ਟਿੱਬਾ ਅਤੇ ਜਾਫੀ ਫ਼ਰਿਆਦ ਸ਼ਕਰਪੁਰ ਰਹੇ ।ਜਿਨ੍ਹਾਂ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਕਿਰਨਜੀਤ ਸਿੰਘ ਮਿੰਟੂ ਸਰਪੰਚ ਬੀਹਲਾ, ਚੇਅਰਮੈਨ ਜੀਵਇੰਦਰ ਸਿੰਘ ਕਾਕਾ, ਮਾਸਟਰ ਬਲਜੀਤ ਸਿੰਘ, ਪ੍ਰਗਟ ਸਿੰਘ ਰੰਧਾਵਾ, ਡਾ ਰੁਪਿੰਦਰ ਸਿੰਘ, ਸੰਦੀਪ ਸਿੰਘ ਜ਼ੈਲਦਾਰ, ਰਾਜੂ ਸਿੱਧੂ, ਸੋਨੀ ਸਿੱਧੂ, ਨੇ ਆਏ ਮਹਿਮਾਨਾਂ ਤੇ ਖਿਡਾਰੀਆ ਨੂੰ ਸਨਮਾਨਿਤ ਕੀਤਾ।