You are here

ਲੁਧਿਆਣਾ

ਡੀ. ਐੱਮ. ਸੀ. 'ਚ ਦਾਖ਼ਲ ਮਰੀਜ਼ ਦੀ ਹਾਲਤ ਵਿੱਚ ਸੁਧਾਰ ਜਾਰੀ-ਡਿਪਟੀ ਕਮਿਸ਼ਨਰ

-ਕਿਹਾ! ਮਰੀਜ਼ ਦਾ ਇਲਾਜ਼ ਬਾਅਦ ਪਹਿਲਾ ਨਮੂਨਾ ਨੈਗੇਟਿਵ ਆਇਆ, ਦੂਜੇ ਨਮੂਨੇ ਦੀ ਜਾਂਚ ਜਲਦ
-ਹੁਣ ਤੱਕ ਲਏ 279 ਨਮੂਨਿਆਂ ਵਿੱਚੋਂ 227 ਨੈਗੇਟਿਵ ਆਏ
-ਅੱਜ ਕੋਈ ਵੀ ਨਹੀਂ ਮਾਮਲਾ ਸਾਹਮਣੇ ਨਹੀਂ ਆਇਆ
-ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸਥਿਤੀ ਦਾ ਜਾਇਜ਼ਾ
ਲੁਧਿਆਣਾ, ਅਪ੍ਰੈੱਲ 2020-(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲਾ ਵਾਸੀਆਂ ਨੂੰ ਖੁਸ਼ਖ਼ਬਰੀ ਦਿੰਦਿਆਂ ਦੱਸਿਆ ਕਿ ਸਥਾਨਕ ਡੀ. ਐੱਮ. ਸੀ. ਹਸਪਤਾਲ ਵਿਖੇ ਜ਼ੇਰੇ ਇਲਾਜ਼ ਮਰੀਜ਼ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਇਲਾਜ਼ ਉਪਰੰਤ ਮਰੀਜ਼ ਦਾ ਕਰਾਇਆ ਪਹਿਲਾ ਟੈਸਟ ਨੈਗੇਟਿਵ ਆਇਆ ਹੈ, ਜਦਕਿ ਜਲਦ ਹੀ ਦੂਜਾ ਟੈਸਟ ਵੀ ਕਰਵਾਇਆ ਜਾਵੇਗਾ। ਜੇਕਰ ਦੂਜਾ ਟੈਸਟ ਵੀ ਨੈਗੇਟਿਵ ਆ ਗਿਆ ਤਾਂ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਹੋ ਜਾਵੇਗੀ।ਅੱਜ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਗਰਵਾਲ ਨੇ ਦੱਸਿਆ ਕਿ ਸਥਾਨਕ ਸੀ. ਐੱਮ. ਸੀ. ਹਸਪਤਾਲ ਵਿੱਚ ਜ਼ੇਰੇ ਇਲਾਜ਼ ਮਰੀਜ਼ ਦੀ ਹਾਲਤ ਵਿੱਚ ਵੀ ਸੁਧਾਰ ਦਰਜ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਵਿੱਚ ਜ਼ਿਲਾ ਲੁਧਿਆਣਾ ਵਿੱਚ ਕੋਈ ਵੀ ਨਵਾਂ ਪਾਜ਼ੀਟਿਵ ਮਾਮਲਾ ਸਾਹਮਣੇ ਨਹੀਂ ਆਇਆ ਹੈ।ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲਾ ਲੁਧਿਆਣਾ ਵਿੱਚ ਸ਼ੱਕੀ ਮਰੀਜ਼ਾਂ ਦੇ 279 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 227 ਨੈਗੇਟਿਵ ਆਏ ਹਨ, 46 ਨਮੂਨਿਆਂ ਦੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਥਿਤੀ ਵਿੱਚ ਘਬਰਾਉਣ ਨਾ, ਘਰਾਂ ਦੇ ਅੰਦਰ ਹੀ ਰਹਿਣ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ।ਉਨਾਂ ਭਰੋਸਾ ਦਿੱਤਾ ਕਿ ਜ਼ਿਲਾ ਪ੍ਰਸਾਸ਼ਨ ਲੋਕਾਂ ਦੀ ਸੁਰੱਖਿਆ ਲਈ ਦਿਨ ਰਾਤ ਕੰਮ ਕਰ ਰਿਹਾ ਹੈ। ਜ਼ਿਲੇ ਦੇ ਹਰੇਕ ਕੋਨੇ ਵਿੱਚ ਲੋੜਵੰਦ ਲੋਕਾਂ ਤੱਕ ਤਿਆਰ ਭੋਜਨ ਅਤੇ ਸੁੱਕਾ ਰਾਸ਼ਨ ਲਗਾਤਾਰ ਭੇਜਿਆ ਜਾ ਰਿਹਾ ਹੈ। ਹੁਣ ਰੇਹੜੀ ਫੜੀ ਵਾਲੇ ਘਰਾਂ-ਘਰਾਂ ਵਿੱਚ ਸਬਜ਼ੀਆਂ ਅਤੇ ਫਰੂਟ ਦੀ ਸਪਲਾਈ ਕਰਨ ਲੱਗੀਆਂ ਹਨ।
ਅਗਰਵਾਲ ਨੇ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਬੇਘਰੇ ਲੋਕਾਂ ਲਈ 80 ਸ਼ੈਲਟਰ ਹੋਮ ਤਿਆਰ ਕਰਵਾਏ ਗਏ ਹਨ, ਜਿਥੇ ਅਜਿਹੇ ਵਿਅਕਤੀਆਂ ਨੂੰ ਖਾਣਾ, ਦਵਾਈਆਂ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਇਸ ਮੌਕੇ 300 ਦੇ ਕਰੀਬ ਲੋਕ ਇਥੇ ਸਮਾਂ ਬਤੀਤ ਕਰ ਰਹੇ ਹਨ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਲੋਕਾਂ ਨੂੰ ਅਪੀਲ ਕੀਤੀ ਜਾ ਚੁੱਕੀ ਹੈ ਕਿ ਜਦੋਂ ਕੋਵਿਡ 19 ਬਿਮਾਰੀ ਕਾਰਨ ਮਰੇ ਵਿਅਕਤੀ ਦਾ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਸਕਾਰ ਕੀਤਾ ਜਾਂਦਾ ਹੈ ਤਾਂ ਉਸ ਨਾਲ ਬਿਮਾਰੀ ਅੱਗੇ ਨਹੀਂ ਫੈਲਦੀ, ਜਿਸ ਕਰਕੇ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ। ਇਥੋਂ ਤੱਕ ਅਸਥੀਆਂ ਵੀ ਅੰਤਿਮ ਰਸਮਾਂ ਲਈ ਇਕੱਠੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਪਹਿਲਾਂ ਸ੍ਰੀ ਅਗਰਵਾਲ ਨੇ ਸਥਾਨਕ ਬਚਤ ਭਵਨ ਵਿਖੇ ਜ਼ਿਲਾ ਲੁਧਿਆਣਾ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ।

ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲਣਗੀਆਂ ਸਮੂਹ ਖੇਤੀਬਾੜੀ ਸਹਿਕਾਰੀ ਸਭਾਵਾਂ

ਕਪੂਰਥਲਾ , ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਵਿਚ ਮਿਤੀ 23 ਮਾਰਚ 2020 ਨੂੰ ਜ਼ਿਲੇ ਵਿਚ ਲਗਾਏ ਕਰਫਿੳੂ ਦੌਰਾਨ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਦਿੱਤੀਆਂ ਗਈਆਂ ਛੋਟਾਂ ਦੀ ਲਗਾਤਾਰਤਾ ਵਿਚ ਜ਼ਿਲਾ ਕਪੂਰਥਲਾ ਦੀਆਂ ਸਮੂਹ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਰੋਜ਼ਾਨਾ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਖੋਲਣ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਖੇਤੀਬਾੜੀ ਸਹਿਕਾਰੀ ਸਭਾਵਾਂ ਆਪਣੇ ਮੈਂਬਰਾਂ ਨੂੰ ਪਿੰਡਾਂ ਵਿਚ ਖਾਦਾਂ, ਕੀਟ ਨਾਸ਼ਕ ਦਵਾਈਆਂ, ਕੈਟਲ ਫੀਡ, ਫ਼ਸਲਾਂ ਦੇ ਬੀਜ, ਖੇਤੀਬਾੜੀ ਦੇ ਸੰਦ ਅਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਵਾ ਸਕਣ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ, ਭਾਰਤ ਸਰਕਾਰ/ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਵਿਡ-19 ਸਬੰਧੀ ਕੀਤੀਆਂ ਹਦਾਇਤਾਂ/ਹੁਕਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ। 

ਫੋਟੋ : -ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਅਕਾਲ ਤਖਤ ਸਾਹਿਬ ਦੇ ਜੱਥੇਦਾਰ ਅਤੇ ਪ੍ਰਸ਼ਾਸਨ ਦੋਸ਼ੀਆਂ ਤੇ ਕਰੇ ਕਰਵਾਈ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਦਮ ਸ੍ਰੀ ਕੌਮ ਦੇ ਮਹਾਨ ਹੀਰੇ ਸਿੱਖ ਕੌਮ ਦੀ ਸ਼ਾਂਨ ਭਾਈ ਨਿਰਮਲ ਸਿੰਘ ਜੀ ਦਾ ਵਿਛੋੜਾ ਨਾ ਹੀ ਭੁਲਣ ਯੋਗ ਪਰ ਜੇ ਭਾਈ ਸਾਹਿਬ ਦੀ ਕਾਲ ਰਿਕਾਉਡ ਸੁਣ ਕੇ ਦਿਲ ਦੱੁਖੀ ਹੋਇਆ ਡਿਊਟੀ ਡਾਕਟਰਾਂ ਦੀ ਲਾਪਰਵਾਹੀ ਕਾਰਨ ਇਹ ਦੁਖਾਂਤ ਵਾਪਰਿਆ ਭਾਈ ਸਾਹਿਬ ਖੁਦ ਕਹਿ ਰਹੇ ਹਨ ਮੇਰਾ ਇਲਾਜ ਨਹੀ ਹੋ ਰਿਹਾ।ਜੇਕਰ ਮਹਾਨ ਆਗੂਆਂ ਨਾਲ ਇਹ ਹੋ ਰਿਹਾ ਤਾਂ ਆਮ ਆਦਮੀ ਦਾ ਕੀ ਬਣੇਗਾ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਮਤਿ ਗੰ੍ਰਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਰਜਿ. ਦੇ ਪ੍ਰਧਾਨ ਭਾਈ ਪਿਰਤ ਪਾਲ ਸਿੰਘ ਪਾਰਸ ਨੇ ਕੀਤੇ।ਉਨ੍ਹਾਂ ਕਿਹਾ ਕਿ ਮੌਜੂਦਾ ਡਾਕਟਰਾਂ ਅਤੇ ਹਰਪਾਲ ਸਿੰਘ ਵਰਗੇ ਲਾਹਨਤੀ ਜਿੰਨ੍ਹਾਂ ਨੇ ਭਾਈ ਸਾਹਿਬ ਦੇ ਸੰਸਕਾਰ ਦਾ ਵਿਰੋਧ ਕੀਤਾ ਅਤੇ ਭਾਈ ਸਾਹਿਬ ਦੀ ਦੇਹ ਨੂੰ ਰੋਲਿਆ ੳਨ੍ਹਾਂ ਤੇ ਕਾਨੂੰਨੀ ਕਰਵਾਈ ਕੀਤੀ ਜਾਵੇ ਅਤੇ ਪੰਥਕ ਜੱਥੇਬੰਦੀਆਂ ਰਾਗੀ ਢਾਡੀ ਪ੍ਰਚਾਰਕ ਸੰਤ ਸਮਾਜ ਵੇਰਕਾ ਪਿੰਡ ਦਾ ਬਾਈਕਾਟ ਕਰਨ ਇਸ ਮੌਕੇ ਬਲਜਿੰਦਰ ਸਿੰਘ ਦੀਵਾਨਾ,ਭਾਈ ਗੁਰਚਰਨ ਸਿੰਘ ਦਲੇਰ,ਭਾਈ ਬੱਗਾ ਸਿੰਘ ਜਗਰਾਉ,ਭਾਈ ਬੱਗਾ ਸਿੰਘ ਨਾਨਕਸਰ,ਰਾਜਪਾਲ ਸਿੰਘ ਰੋਸ਼ਨ,ਭਾਈ ਭਗਵੰਤ ਸਿੰਘ ਗਾਲਿਬ,ਭਾਈ ਗੁਰਮੇਲ ਸਿੰਘ ਬੰਸੀ,ਭਾਈ ਜਸਵਿੰਦਰ ਸਿੰਘ ਖਾਲਸਾ,ਭਾਈ ਜੀਵਨ ਸਿੰਘ ਵੀਲਾ,ਭਾਈ ਹਰਦੀਪ ਸਿੰਘ ਖੁਸ਼ਦਿਲ,ਭਾਈ ਉਕਾਂਰ ਸਿੰਘ,ਭਾਈ ਤਰਸੇਮ ਸਿੰਘ ਭਰੋਵਾਲ, ਭਾਈ ਅਮਨਦੀਪ ਸਿੰਘ ਡਾਗੀਆਂ,ਭਾਈ ਮੋਤੀ ਸਿੰਘ,ਭਾਈ ਅਵਤਾਰ ਸਿੰਘ ਤਾਰੀ ਰਾਮਗੜ੍ਹ,ਭਾਈ ਭੋਲਾ ਸਿੰਘ,ਭਾਈ ਪਰਮਵੀਰ ਸਿੰਘ,ਭਾਈ ਅਵਤਾਰ ਸਿੰਘ ਰਾਜੂ,ਭਾਈ ਸਤਨਾਮ ਸਿੰਘ,ਭਾਈ ਸੁਖਜੀਵਨ ਸਿੰਘ ਰਾਜੂ ਨੇ ਦੱੁਖ ਪਰਗਟ ਕੀਤਾ।

ਲੋੜਵੰਦਾਂ ਲਈ ਰਾਸ਼ਨ ਦੀ ਕਮੀ ਨਹੀ ਆਉਣਾ ਦਿੱਤੀ ਜਾਵੇਗੀ,ਪਹਿਲਾਂ ਵੀ ਦੋ ਵਾਰ ਰਾਂਸ਼ਨ ਵੰਡਿਆ ਜਾ ਚੱੁਕਾ ਹੈ,ਜਲਦੀ ਹੀ ਲੋੜਵੰਦਾਂ ਨੂੰ ਹੋਰ ਰਾਸ਼ਨ ਵੰਡਿਆਂ ਜਾਵੇਗਾ:ਸਰਪੰਚ ਜਗਦੀਸ਼ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਸਮੁੱਚੇ ਸੰਸਾਰ ਵਿੱਚ ਹਾਹਾਕਰ ਮੱਚੀ ਹੋਈ ਹੈ ਉਥੇ ਗਰੀਬ ਤੇ ਬੇਸਹਾਰਾ ਲੋੜਵੰਦਾਂ ਨੂੰ ਪਿੰਡ ਗਾਲਿਬ ਰਣ ਸਿੰਘ ਵਿੱਚ ਐਨ.ਆਰ.ਆਈ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਵਾਰੀ ਰਾਸ਼ਨ ਉਨ੍ਹਾਂ ਦੇ ਘਰ-ਘਰ ਜਾ ਵੰਡਿਆ ਜਾ ਚੱੁਕਾ ਹੈ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਪਤੱਰਕਾਰਾਂ ਨਾਲ ਕੀਤੇ।ਉਨ੍ਹਾਂ ਕਿਹਾ ਸਾਡੇ ਇਲਾਕੇ ਵਿੱਚ ਕਾਫੀ ਲੋਕ ਗਰੀਬ ਅਤੇ ਲੋੜਵੰਦ ਹਨ ਜੋ ਰੋਜ਼ਾਨਾ ਮਿਹਨਤ ਕਰਕੇ ਸ਼ਾਮ ਦੀ ਰੋਟੀ ਪਾਣੀ ਖਾਂਦੇ ਹਨ ਇਸ ਸਮੇ ਕੰਮਕਾਰ ਨਾ ਮਿਲਣ ਕਰਕੇ ਦਿਹਾੜੀਦਾਰ ਮਜ਼ਦੂਰ ਅਤੇ ਹੋਰ ਲੋੜਵੰਦਾਂ ਨੂੰ ਰੋਟੀ ਦੀ ਬਹੁਤ ਲੋੜ ਹੈ ਇਸ ਕਰਕੇ ਦੋ ਵਾਰੀ ਰਾਸ਼ਨ ਵੰਡਿਆ ਜਾ ਚੱੁਕਾ ਹੈ।ਸਰਪੰਚ ਜਗਦੀਸ਼ ਗਾਲਿਬ ਨੇ ਕਿਹਾ ਕਿ ਕਿਸ ਨੂੰ ਵੀ ਘਬਰਾਉਣਾ ਦੀ ਲੋੜ ਨਹੀ,ਕੁਝ ਲੋਕੀ ਗੰਮੁਰਾਹ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਜਲਦੀ ਹੀ ਐਨ.ਆਰ,ਆਂਈ ਦੇ ਸਹਿਯੋਗ ਨਾਲ ਪਿੰਡ ਵਿੱਚ ਰਾਸ਼ਨ ਵੰਡ ਜਾਵੇਗਾ।ਉਨ੍ਹਾਂ ਕਿਹਾ ਕਿ ਜੇ ਕੋਈ ਇਲਾਕੇ ਵਿੱਚ ਲੋੜਵੰਦ ਹੋਵੇ ਜਾਂ ਗਰੀਬ ਹੋਵੇ ਜਿਸ ਨੂੰ ਰਾਸ਼ਨ ਦੀ ਲੋੜ ਹੋਵੇ ਤਾਂ ਉਹ ਮੇਰੇ ਨਾਲ ਇਸ ਮੋਬਇਲ ਨੰਬਰ.99880-40591 ਤੇ ਸੰਪਰਕ ਕਰ ਸਕਦੇ ਹੋ ਤੇ ਉਸ ਨੂੰ ਰਾਸ਼ਨ ਦਿੱਤਾ ਜਾਵੇਗਾ।

ਸ੍ਰੋਮਣੀ ਗੰ੍ਰਥੀ ਸਭਾ ਪੰਜਾਬ ਜਗਰਾਉ ਵਲੋ ਭਾਈ ਖਾਲਸਾ ਦੇ ਅਕਾਲ ਚਲਾਣੇ ਤੇ ਦੱੁਖ ਦਾ ਪ੍ਰਗਟਾਵਾ,ਸ੍ਰੋਮਣੀ ਰਾਗੀ ਸਭਾ ਦਾ ਫੈਸਲਾ ਠੀਕ:ਨਸਰਾਲੀ

ਸਿੱਧਵਾਂ ਬੇਟ(ਜਸਮੇਲ ਗਾਲਿਬ) ਪੰਥ ਦੇ ਮਹਾਨ ਕੀਰਤਨੀਏ ਤੇ ਭਾਰਤ ਸਰਕਾਰ ਵੱਲੋ ਪਦਮ ਸ੍ਰੀ ਨਾਲ ਸਨਮਾਨਿਤ ਪੰਥ ਪ੍ਰਸਿੱਧ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੇ ਬੇਵਕਤੀ ਵਿਛੋੜੇ ਤੇ ਸ਼੍ਰੋਮਣੀ ਗੁਰਮਤਿ ਗ੍ਰੰਥੀ ਸਭਾਂ ਪੰਜਾਬ ਵੱਲੋ ਗਹਿਰੇ ਦੱੁਖ ਦਾ ਪ੍ਰਗਟਾਵਾ ਕੀਤਾ ਹੈ।ਸ਼੍ਰੋਮਣੀ ਗੁਰਮਤਿ ਗ੍ਰੰਥੀ ਸਭਾ ਪੰਜਾਬ(ਜਗਰਾਉ) ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ ਨੇ ਆਖਿਆ ਕਿ ਪੰਜ ਤਖਤਾਂ ਤੇ ਕੀਰਤਨ ਦੀ ਸੇਵਾ ਕਰਨ ਵਾਲੇ ਤੇ ਲੰਬਾ ਸਮਾਂ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਬਤੌਰ ਹਜੂਰੀ ਰਾਗੀ ਵਜੋ ਵਜੋ ਕੀਰਤਨ ਕਰਨ ਵਾਲੇ ਭਾਈ ਖਾਲਸਾ ਦਾ ਵਿਛੋੜਾ ਅਸਹਿ ਹੈ।ਉਨ੍ਹਾਂ ਦੀ ਮਧੁਰ ਤੇ ਸੁਰੀਲੀ ਅਵਾਜ਼ ਸਾਡੇ ਜੀਵਨ ਵਿਚ ਇਕ ਅਲੌਕਿਕ ਆਨੰਦ ਭਰ ਦਿੰਦੀ।ਜਿਸ ਤੋ ਸਾਰੇ ਸੰਸਾਰ ਦੇ ੋਿਸੱਖ ਵਾਂਜੇ ਹੋ ਗਏ ਹਨ।ਉਨ੍ਹਾਂ ਵੇਰਕਾ ਪਿੰਡ ਦੇ ਕੁਝ ਬੇਸਮਝ ਲੋਕਾਂ ਦੀ ਨਿੰਦਿਆਂ ਕੀਤੀ ਜਿਨ੍ਹਾਂ ਨੇ ਬੇਤੁਕਾ ਫੈਸਲਾ ਕਰਕੇ ਆਪਣੇ ਮੱਥੇ ਤੇ ਕਲੰਕ ਲਗਵਾ ਲਿਆ ਹੈ।ਉਨ੍ਹਾਂ ਸ਼੍ਰੋਮਣੀ ਰਾਗੀ ਸਭਾ ਦੇ ਫੈਸਲੇ ਨੂੰ ਠੀਕ ਦੱਸਿਆ ਜਿਨ੍ਹਾਂ ਨੇ ਇਸ ਪਿੰਡ ਵਿਚ ਕਿਸੇ ਵੀ ਸਮਾਗਮ ਮੌਕੇ ਕੀਰਤਨ ਨਾ ਕਰਨ ਦਾ ਫੈਸਲਾ ਕੀਤਾ ਹੈ।ਉਨ੍ਹਾਂ ਗੁਰੂ ਚਰਨਾਂ 'ਚ ਅਰਦਾਸ ਕੀਤੀ ਕਿ ਭਾਈ ਸਾਹਿਬ ਨੂੰ ਗੁਰੂ ਸਾਹਿਬ ਆਪਣੇ ਚਰਨਾਂ ਵਿਚ ਨਿਵਾਸ ਬਖਸਣ ਤੇ ਪਿਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਤੇ ਸਿਹਤਯਾਬੀ ਬਖਸਣ।ਕਿਉਕਿ ਭਾਈ ਸਾਹਿਬ ਦਾ ਵਿਛੋੜਾ ਸਿੱਖ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ੍ਰੋਮਣੀ ਗ੍ਰੰਥੀ ਸਭਾ ਪੰਜਾਬ(ਜਗਰਾਉ) ਬ ਦੇ ਮੈਬਰਾਂ ਭਾਈ ਕੁਲਦੀਪ ਸਿੰਘ ਰਣੀਆਂ,ਭਾਈ ਹੰਸ ਰਾਜ ਸਿੰਘ ਜਗਰਾਉ,ਰਾਗੀ ਭਾਈ ਕੁਲਜੀਤ ਸਿੰਘ ਭਜਨਗੜ੍ਹ,ਭਾਈ ਸਵਰਨ ਸਿੰਘ ਮਟਵਾਣੀ,ਭਾਈ ਕੁਲਦੀਪ ਸਿੰਘ ਚੂਹੜਚੱਕ,ਰਾਗੀ ਭਾਈ ਬਲਦੇਵ ਸਿੰਂਘ ਮਹਿਤਾ ਚੌਕ ਵਾਲੇ,ਰਾਗੀ ਭਾਈ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ,ਭਾਈ ਲਾਲ ਸਿੰਘ,ਭਾਈ ਨਿਰਮਲ ਸਿੰਘ,ਭਾਈ ਰਾਮ ਸਿੰਘ ਮਾਛੀਵਾੜਾ ਸਾਹਿਬ ਆਦਿ ਨੇ ਭਾਈ ਸਾਹਿਬ ਦੀ ਬੇਵਕਤੀ ਵਿਛੋੜੇ ਤੇ ਗਹਿਰੇ ਦੱੁਖ ਦਾ ਪ੍ਰਗਟਾਵਾ ਕੀਤਾ।

ਕੋਰੋਨਾ ਵਾਇਰਸ ਤੋ ਬਚਾਅ ਲਈ ਢਾਡੀ ਇੰਦਰਜੀਤ ਸਿੰਘ ਲੱਖਾ ਦੀ ਵਾਰ"ਜੇ ਰੱਖਣਾ ਜੱਗ ਜਿਉਂਦਾ ਆਪਣਾ ਆਪ ਬਚਾਲੋ ਉਏ" ਰਿਲਜ਼

ਸਿੱਧਵਾਂ ਬੇਟ(ਜਸਮੇਲ ਗਾਲਿਬ)ਮਹਾਂਮਰੀ ਦੇ ਰੂਪ ਵਿੱਚ ਕਰੋਨਾ ਵਾਇਰਸ ਦੇ ਲੋਕਾ ਨੂੰ ਜਾਗਰੂਕ ਅਤੇ ਇਸ ਤੋ ਬਚਾਅ ਲਈ ਪ੍ਰਸਿੱਧ ਢਾਡੀ ਜੱਥੇ ਇੰਦਰਜੀਤ ਸਿੰਘ ਲੱਖਾ ਨੇ ਆਪਣੀ ਕੈਸਿਟ "ਜੇ ਰੱਖਣਾ ਜੱਗ ਜਿਊਂਦਾ ਆਪਣਾ ਆਪ ਬਚਾਲੋ ਉਏ"ਦੀ ਵਾਰ ਗਾਈ ਗਈ ਹੈ। ਜੋ ਕਿ ਪੂਰੀ ਤਰ੍ਹਾਂ ਕੋਰੋਨਾ ਵਾਇਰਸ ਨੂੰ ਸਮਰਪਿਤ ਹੈ।ਇਸ ਸਮੇ ਢਾਡੀ ਇੰਦਰਜੀਤ ਸਿੰਘ ਲੱਖਾ ਨੇ ਕਿਹਾ ਕਿ ਆਪ ਅੱਜ ਕਿੰਨੇ ਸਕੰਟ ਦੀਆਂ ਘੜੀਆਂ ਬਤੀਤਾ ਕਰ ਰਹੇ ਹਾਂ ਇਹ ਕੋਰੋਨਾ ਮਹਾਮਰੀ ਤੋ ਬਚਣ ਲਈ ਜੋ ਆਪਣੀ ਸਰਕਾਰ ਨੇ ਪੰਬਾਦੀਆਂ ਲਾੲਗੀਆਂ ਉਨ੍ਹਾਂ ਦਾ ਕਹਿਣਾ ਮੰਨਕੇ ਜੇ ਆਪਣਾ ਆਪ ਬਚਿਅ ਲਈ ਤਾਂ ਆਂਪਣੀ ਦੁਨੀਆਂ ਵੱਸਦੀ ਰਹਿ ਜਾਵੇਗੀ ਇਸ ਵਿਸ਼ੇ ਨੂੰ ਮੁੱੁਖ ਰਖੱਦਿਆਂ ਹੋਏ ਇਹ ਢਾਡੀ ਵਾਰੀ ਕੋਰੋਨਾ ਵਾਇਰਸ ਨਾ ਤੇ ਪੇਸ਼ ਕੀਤੀ ਹੈ ਇਸ ਵਿੱਚ ਸੰੁਰਗੀ ਮਾਸਟਰ ਬਲਵੀਰ ਸਿੰਘ ਲੱਖਾ ਨੇ ਸ਼ਾਥ ਦਿੱਤਾ ਹੈ।ਇਸ ਵਿੱਚ ਪੇਸ਼ਕਸ ਪੋਲਾਰਾਮ ਢਾਗਵਾਲਾ ਦੀ ਹੈ।

'ਪੈਨਸ਼ਨਧਾਰਕਾਂ ਨੂੰ ਘਰ ਬੈਠੇ ਮਿਲੇਗੀ ਪੈਨਸ਼ਨ, ਬੈਂਕਾਂ 'ਚ ਜਾਣ ਦੀ ਲੋੜ ਨਹੀਂ''

ਜ਼ਿਲਾ ਲੁਧਿਆਣਾ 'ਚ 2.15 ਲੱਖ ਤੋਂ ਵਧੇਰੇ ਲਾਭਪਾਤਰੀਆਂ ਨੂੰ ਹੋਵੇਗੀ ਪੈਨਸ਼ਨ ਵੰਡ

ਪੈਨਸ਼ਨਾਂ ਦੀ ਵੰਡ ਬੈਂਕਾਂ ਦੇ ਵਪਾਰਕ ਪ੍ਰਤੀਨਿਧ, ਡਾਕ ਕਰਮਚਾਰੀ ਅਤੇ ਆਂਗਣਵਾੜੀ ਵਰਕਰ ਕਰਨਗੇ

ਦੋ ਮਹੀਨਿਆਂ ਦੀ ਕਰੀਬ 33 ਕਰੋੜ ਰੁਪਏ ਦੀ ਰਾਸ਼ੀ ਖਾਤਿਆਂ 'ਚ ਭੇਜੀ

ਲੁਧਿਆਣਾ, ਅਪ੍ਰੈਲ 2020 - ( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਕਰਫਿਊ/ਲੌਕਡਾਊਨ ਦੇ ਚੱਲਦਿਆਂ ਜ਼ਿਲਾ ਪ੍ਰਸ਼ਾਸਨ ਨੇ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਜ਼ਿਲਾ ਲੁਧਿਆਣਾ ਦੇ ਸਮਾਜਿਕ ਸੁਰੱਖਿਆ ਵਿਭਾਗ ਨਾਲ ਸਬੰਧਤ ਪੈਨਸ਼ਨ ਲਾਭਪਾਤਰੀਆਂ ਨੂੰ ਉਨਾਂ ਦੇ ਘਰਾਂ 'ਚ ਹੀ ਬੈਂਕਾਂ ਦੇ ਕੰਮ ਕਰ ਰਹੇ ਵਪਾਰਕ ਪ੍ਰਤੀਨਿਧੀਆਂ, ਡਾਕ ਕਰਮੀਆਂ ਅਤੇ ਆਂਗਣਵਾੜੀ ਵਰਕਰਾਂ ਰਾਹੀਂ ਪੈਨਸ਼ਨ ਵੰਡਾਉਣ ਦਾ ਨਿਰਣਾ ਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਦੇ ਕੁੱਲ 2 ਲੱਖ, 15 ਹਜ਼ਾਰ 13 ਲਾਭਪਾਤਰੀਆਂ ਦੀ ਜਨਵਰੀ ਅਤੇ ਫਰਵਰੀ, 2020 (ਦੋ ਮਹੀਨੇ ਦੀ) ਦੀ ਮਹੀਨਾਵਾਰ ਪੈਨਸ਼ਨ, ਜਿਸਦੀ ਕੁੱਲ ਰਾਸ਼ੀ 32 ਕਰੋੜ, 87 ਲੱਖ 82 ਹਜ਼ਾਰ ਬਣਦੀ ਹੈ, 23 ਮਾਰਚ ਨੂੰ ਲਾਭਪਾਤਰੀਆਂ ਦੇ ਖ਼ਾਤੇ ਵਿੱਚ ਪਾ ਦਿੱਤੀ ਗਈ ਸੀ। ਕਈ ਲਾਭਪਾਤਰੀਆਂ ਨੇ ਇਹ ਪੈਨਸ਼ਨ ਬੈਂਕਾਂ ਵਿੱਚੋਂ ਕਢਵਾ ਲਈ ਸੀ ਪਰ ਵੱਡੀ ਗਿਣਤੀ ਵਿੱਚ ਲਾਭਪਾਤਰੀ ਕਰਫਿਊ/ਲੌਕਡਾਊਨ ਦੇ ਕਾਰਨ ਕਢਵਾਉਣ ਤੋਂ ਰਹਿ ਗਏ ਸਨ।

 ਅਗਰਵਾਲ ਨੇ ਦੱਸਿਆ ਕਿ ਸ਼ਹਿਰੀ ਖੇਤਰਾਂ ਵਿੱਚ ਇਹ ਜਿੰਮੇਵਾਰੀ ਇੰਡੀਆ ਪੋਸਟ ਪੇਮੈਂਟ ਬੈਂਕ ਵੱਲੋਂ ਨਿਭਾਈ ਜਾਵੇਗੀ, ਜਦਕਿ ਪੰਜ ਬਲਾਕਾਂ ਡੇਹਲੋ, ਪੱਖੋਵਾਲ, ਰਾਏਕੋਟ, ਸੁਧਾਰ ਅਤੇ ਸਮਰਾਲਾ ਦਾ ਕੰਮ ਵੀ ਇਸ ਬੈਂਕ ਨੂੰ ਸੌਂਪਿਆ ਗਿਆ ਹੈ। ਪੇਂਡੂ ਖੇਤਰਾਂ ਵਿੱਚ ਮੁੱਖ ਤੌਰ 'ਤੇ ਪੈਨਸ਼ਨ ਵੰਡਣ ਦਾ ਕੰਮ ਬੈਂਕ ਕਸਟਮਰ ਅਕਾਂਊਟਸ (ਬੀ. ਸੀ. ਏ.) ਵੱਲੋਂ ਕਰਵਾਇਆ ਜਾਵੇਗਾ। ਬੀ. ਸੀ. ਏ. ਨੂੰ ਪੈਨਸ਼ਨ ਵੰਡਣ ਵਿੱਚ ਆਂਗਣਵਾੜੀ ਵਰਕਰਾਂ ਸਹਿਯੋਗ ਕਰਨਗੀਆਂ।

ਉਨਾਂ ਸਪੱਸ਼ਟ ਕੀਤਾ ਕਿ ਜਿਨ•ਾਂ ਪੈਨਸ਼ਨਧਾਰਕਾਂ ਨੇ ਉਕਤ ਮਹੀਨਿਆਂ ਦੀ ਪੈਨਸ਼ਨ ਪਹਿਲਾਂ ਹੀ ਬੈਂਕ ਵਿੱਚੋਂ ਡਰਾਅ ਕਰਾ ਲਈ ਸੀ, ਉਹਨਾਂ ਤੋਂ ਇਲਾਵਾ ਬਾਕੀ ਰਹਿੰਦੇ ਲਾਭਪਾਤਰੀਆਂ ਨੂੰ ਹੀ ਘਰ-ਘਰ ਪੈਨਸ਼ਨ ਵੰਡੀ ਜਾਵੇਗੀ। ਕਰਫਿਊ/ਲੌਕਡਾਊਨ ਦੀ ਸਥਿਤੀ ਤੋਂ ਬਾਅਦ ਪੈਨਸ਼ਨਧਾਰਕਾਂ ਨੂੰ ਪਹਿਲਾਂ ਦੀ ਤਰ•ਾਂ ਹੀ ਪੈਨਸ਼ਨ ਮਿਲਿਆ ਕਰੇਗੀ।

ਡੱਲ੍ਹਾ ਪੰਚਾਇਤ ਨੂੰ ਦਿੱਤੀ ਮਾਲੀ ਸਹਾਇਤਾ

ਹਠੂਰ,ਅਪ੍ਰੈਲ 2020

-(ਕੌਸ਼ਲ ਮੱਲ੍ਹਾ)-ਇਲਾਕੇ ਦੇ ਉੱਘੇ ਸਮਾਜ ਸੇਵਕ ਭਾਈ ਹਰਪਾਲ ਸਿੰਘ ਅਤੇ ਭਾਈ ਗੁਰਚਰਨ ਸਿੰਘ ਦੇ ਪਰਿਵਾਰ ਵੱਲੋ ਆਪਣੇ ਪਿਤਾ ਸਵ:ਬਾਬਾ ਆਤਮ ਸਿੰਘ ਸਿੰਘ ਦੀ ਯਾਦ ਵਿਚ ਗ੍ਰਾਮ ਪੰਚਾਇਤ ਡੱਲਾ ਨੂੰ ਆਪਣੀ ਨੇਕ ਕਮਾਈ ਵਿਚੋ ਗੁਰੂ ਕੇ ਲੰਗਰਾ ਲਈ ਇੱਕ ਲੱਖ 21 ਹਜਾਰ ਰੁਪਏ ਦਾਨ ਕੀਤੇ।ਇਸ ਮੌਕੇ ਸਰਪੰਚ ਜਸਵਿੰਦਰ ਕੌਰ ਸਿੱਧੂ ਅਤੇ ਪ੍ਰਧਾਨ ਨਿਰਮਲ ਸਿੰਘ ਡੱਲ੍ਹਾ ਨੇ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਗ੍ਰਾਮ ਪੰਚਾਇਤ ਡੱਲਾ,ਸਮੂਹ ਪਿੰਡ ਵਾਸੀਆ ਅਤੇ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਪਿੰਡ ਵਿਚ ਗੁਰੂ ਕੇ ਲੰਗਰ ਤਿਆਰ ਕਰਕੇ ਘਰ-ਘਰ ਵਰਤਾਏ ਜਾਦੇ ਹਨ ਤਾਂ ਜੋ ਪਿੰਡ ਦਾ ਕੋਈ ਵੀ ਵਿਅਕਤੀ ਭੁੱਖਾ ਨਾ ਸੌਵੇ।ਉਨ੍ਹਾ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਸਾਨੂੰ ਸਭ ਨੂੰ ਪਾਰਟੀਬਾਜੀ ਤੋ ਉੱਪਰ ਉੱਠ ਕੇ ਸਮੁੱਚੀ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ।ਇਸ ਮੌਕੇ ਉਨ੍ਹਾ ਪਿੰਡ ਵਿਚ ਚੱਲ ਰਹੇ ਲੰਗਰਾ ਵਿਚ ਦਾਨ ਕਰਨ ਵਾਲੇ ਸਮੂਹ ਦਾਨੀ ਪਰਿਵਾਰਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਡੱਲਾ,ਕਮਲਜੀਤ ਸਿੰਘ ਜੀ ਓ ਜੀ,ਪੰਚ ਜੋਰਾ ਸਿੰਘ,ਪੰਚ ਪ੍ਰੀਤ ਸਿੰਘ,ਪੰਚ ਗੁਰਮੇਲ ਸਿੰਘ,ਪੰਚ ਰਾਜਵਿੰਦਰ ਸਿੰਘ,ਪੰਚ ਪਰਿਵਾਰ ਸਿੰਘ,ਕਰਮਜੀਤ ਸਿੰਘ,ਸੂਬੇਦਾਰ ਦੇਵੀ ਚੰਦ ਸਰਮਾਂ,ਗੁਰਚਰਨ ਸਿੰਘ ਸਰਾਂ,ਚਮਕੌਰ ਸਿੰਘ,ਪੰਚ ਪਰਮਜੀਤ ਕੌਰ ਸਰਾਂ,ਪੰਚ ਪਰਮਜੀਤ ਕੌਰ ਸਹੋਤਾ, ਪੰਚ ਛਿੰਦਰਪਾਲ ਕੌਰ ਸਰਾਂ, ਪੰਚ ਚਰਨ ਕੌਰ, ਪੰਚ ਗੁਰਮੀਤ ਕੌਰ,ਗੁਰਜੰਟ ਸਿੰਘ ਡੱਲਾ,ਉਜਾਗਰ ਸਿੰਘ ਫੌਜੀ,ਗੁਰਨਾਮ ਸਿੰਘ,ਬੰਤ ਸਿੰਘ,ਹੈਪੀ ਚਾਹਿਲ,ਬਲਦੇਵ ਸਿੰਘ,ਜਰਨੈਲ ਸਿੰਘ ਆਦਿ ਹਾਜਰ ਸਨ।
 

ਬੈਠੇ ਵਿੱਚ ਲੰਮਿਆਂ ਦੇ ਧਾਰਮਿਕ ਗੀਤ ਚਰਚਾ ਵਿੱਚ

ਹਠੂਰ,ਅਪ੍ਰੈਲ 2020-(ਕੌਸ਼ਲ ਮੱਲ੍ਹਾ)-

ਉੱਘੇ ਸੰਗੀਤਕਾਰ ਜਸਵੰਤ ਭੰਮਰਾ ਦੇ ਲਾਡਲੇ ਸਗਿਰਦ ਲੋਕ ਗਾਇਕ ਹਰਪ੍ਰੀਤ ਸਿੰਘ ਦੀ ਮਿੱਠੀ ਅਵਾਜ ਵਿਚ ਗਾਇਆ ਗੀਤ ‘ਬੈਠੇ ਵਿੱਚ ਲੰਮਿਆਂ ਦੇ’ ਧਾਰਮਿਕ ਗੀਤ ਯੂ ਟਿਊਬ ਤੇ ਰਿਲੀਜ ਹੋ ਚੁੱਕਾ ਹੈ।ਇਸ ਗੀਤ ਦੇ ਗੀਤਕਾਰ ਸੁਖਦੇਵ ਸਿੰਘ ਜੱਟਪੁਰੀ ਨੇ ਦੱਸਿਆ ਕਿ ਇਸ ਗੀਤ ਵਿਚ ਸ੍ਰੀ ਗੁਰੂ ਗੋਬਿੰਦ ਸਿਂਘ ਜੀ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਪਿੱਛੋ ਮਾਛੀਵਾੜੇ,ਰਾਜੋਆਣਾ,ਹੇਰਾਂ,ਸੀਲੋਆਣੀ,ਕਮਾਲਪੁਰਾ ਆਦਿ ਪਿੰਡਾਂ ਵਿੱਚ ਦੀ ਹੁੰਦੇ ਹੋਏ ਮਾਲਵੇ ਦੇ ਇਤਿਹਾਸਿਕ ਪਿੰਡ ਲੰਮੇ-ਜੱਟਪੁਰੇ ਪਹੁੰਚੇ ਸਨ।ਜਿੱਥੇ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਨੇ ਗੁਰੂ ਜੀ ਨੂੰ ਮਿਲ ਕੇ ਕੋਈ ਸੇਵਾ ਲਈ ਅਰਜ ਕੀਤੀ ਸੀ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਕਹਿਣ ਤੇ ਹੀ ਰਾਏ ਕੱਲ੍ਹੇ ਨੇ ਆਪਣੇ ਅਨਿਨ ਸੇਵਕ ਨੂਰੇ ਮਾਹੀ ਨੂੰ ਸਰਹਿੰਦ ਭੇਜ ਕੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੀ ਸਹੀਦੀ ਦੀ ਖਬਰ ਮੰਗਵਾਈ ਸੀ ਅਤੇ ਨੂਰੇ ਮਾਹੀ ਤੋਂ ਸ਼ਹੀਦੀ ਦੀ ਖਬਰ ਸੁਣ ਕੇ ਤੀਰ ਦੀ ਨੋਕ ਨਾਲ ਕਾਹੀ ਦਾ ਬੂਟਾ ਪੁੱਟ ਕੇ ਜੁਲਮ ਦੇ ਰਾਜ ਦੀ ਜੜ੍ਹ ਪੁੱਟਣ ਦਾ ਕੌਤਕ ਲੰਮੇ ਜੱਟਪੁਰੇ ਵਿੱਚ ਰਚਾਇਆ ਸੀ।ਉਨ੍ਹਾ ਦੱਸਿਆ ਕਿ ਜੁਲਮ ਰਾਜ ਦੀ ਜੜ੍ਹ ਪੁੱਟਣ ਦਾ ਵਿਰਤਾਂਤ ਇਸ ਗੀਤ ਵਿੱਚ ਕੀਤਾ ਗਿਆ ਹੈ।ਗੀਤਕਾਰ ਸੁਖਦੇਵ ਸਿੰਘ ਜੱਟਪੁਰੀ ਅਨੁਸਾਰ ਜਿਸ ਥਾਂ ਤੇ ਜੁਲਮ ਦੀ ਜੜ੍ਹ ਪੁੱਟਣ ਦਾ ਕੌਤਕ ਰਚਾਇਆ ਗਿਆ ਸੀ ਉਸ ਥਾਂ ਤੇ ਗੁਰਦੁਆਰਾ ਸ੍ਰੀ ਗੁਰੂਸਰ ਪੰਜੂਆਣਾ ਸਾਹਿਬ ਲੰਮਾ-ਜੱਟਪੁਰਾ ਵਿਖੇ ਸੁਸੋਬਤ ਹੈ।ਉਨ੍ਹਾ ਦੱਸਿਆ ਕਿ ਇਸ ਗੀਤ ਨੂੰ ਸਿੱਖ ਸੰਗਤਾ ਵੱਲੋ ਪੂਰਨ ਸਤਿਕਾਰ ਮਿਲ ਰਿਹਾ ਹੈ।

ਮੈਪਲ ਸਕੂਲ ਵੱਲੋ ਬੱਚਿਆ ਦੀਆਂ ਔਨਲਾਈਨ ਕਲਾਂਸਾ ਸੁਰੂ

ਹਠੂਰ, ਅਪ੍ਰੈਲ 2020-(ਕੌਸ਼ਲ ਮੱਲ੍ਹਾ)-

ਇਲਾਕੇ ਦੀ ਅਗਾਹਵਧੂ ਵਿੱਦਿਅਕ ਸੰਸਥਾ ਮੈਪਲ ਇੰਟਰਨੈਸ਼ਨਲ ਸਕੂਲ ਹਠੂਰ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਮਰਿੰਦਰ ਪਾਲ ਸਿੰਘ ਨਾਹਲ ਨੇ ਦੱਸਿਆ ਕਿ ਜਨਤਾ ਕਰਫਿਊ ਨੂੰ ਮੱਦੇ ਨਜਰ ਰੱਖਦਿਆ ਸਕੂਲ ਬੰਦ ਕੀਤੇ ਗਏ ਹਨ ਪਰ ਬੱਚਿਆ ਦੀ ਪੜ੍ਹਾਈ ਖਰਾਬ ਨਾ ਹੋਵੇ ਤਾਂ ਅਸੀ ਅਧਿਆਪਕਾ ਅਤੇ ਵਿਿਦਆਰਥੀਆ ਦਰਮਿਆਨ ਸੰਪਰਕ ਬਣਾਈ ਰੱਖਣ ਲਈ ਟਾਟਾ ਕਲਾਸ ਏੱਜ਼ ਔਨਲਾਈਨ ਐਪ ਅਤੇ ਜ਼ੂਮ ਐਪ ਦੇ ਸਹਿਯੋਗ ਨਾਲ ਔਨਲਾਈਨ ਸਿੱਖਿਆ ਨੂੰ ਯਕੀਨੀ ਬਣਾਇਆ ਹੈ।ਇਨ੍ਹਾ ਐਪਜ਼ ਦੀ ਮੱਦਦ ਨਾਲ ਵਿਿਦਆਰਥੀ ਅਤੇ ਅਧਿਆਪਕ ਨਾ ਸਿਰਫ ਸੰਪਰਕ ਵਿਚ ਆਏ ਹਨ ਬਲਕਿ ਅਧਿਆਪਕਾ ਨੇ ਆਪਣੇ ਵਿਿਦਆਰਥੀਆ ਦੀਆ ਔਨਲਾਈਨ ਕਲਾਸਾ ਲੈਣ ਦੀ ਸੁਚੱਜੀ ਸੁਰੂਆਤ ਕਰ ਦਿੱਤੀ ਹੈ।ਜਿਸ ਤੋ ਬੱਚੇ ਘਰ ਬੈਠੇ ਸਿੱਖਿਆ ਪ੍ਰਾਪਤ ਕਰ ਰਹੇ ਹੈ,ਉਨ੍ਹਾ ਦੱਸਿਆ ਕਿ ਇਹ ਔਨਲਾਈਨ ਕਲਾਸਾ ਓਦੋ ਤੱਕ ਜਾਰੀ ਰਹਿਣਗੀਆ ਜਦੋ ਤੱਕ ਕਰਫਿਊ ਜਾਰੀ ਰਹੇਗਾ।ਇਸ ਮੌਕੇ ਉਨ੍ਹਾ ਨਾਲ ਚੇਅਰਮੈਨ ਅਮਰਿੰਦਰ ਪਾਲ ਸਿੰਘ ਨਾਹਲ,ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਵਾਇਸ ਚੇਅਰਪਰਸਨ ਮੈਡਮ ਰਿੰਮੀ ਢਿੱਲੋ,ਪ੍ਰਿਸੀਪਲ ਦੇਵਿੰਦਰ ਸਿੰਘ ਹਾਜਰ ਸਨ।