ਸ੍ਰੋਮਣੀ ਗੰ੍ਰਥੀ ਸਭਾ ਪੰਜਾਬ ਜਗਰਾਉ ਵਲੋ ਭਾਈ ਖਾਲਸਾ ਦੇ ਅਕਾਲ ਚਲਾਣੇ ਤੇ ਦੱੁਖ ਦਾ ਪ੍ਰਗਟਾਵਾ,ਸ੍ਰੋਮਣੀ ਰਾਗੀ ਸਭਾ ਦਾ ਫੈਸਲਾ ਠੀਕ:ਨਸਰਾਲੀ

ਸਿੱਧਵਾਂ ਬੇਟ(ਜਸਮੇਲ ਗਾਲਿਬ) ਪੰਥ ਦੇ ਮਹਾਨ ਕੀਰਤਨੀਏ ਤੇ ਭਾਰਤ ਸਰਕਾਰ ਵੱਲੋ ਪਦਮ ਸ੍ਰੀ ਨਾਲ ਸਨਮਾਨਿਤ ਪੰਥ ਪ੍ਰਸਿੱਧ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੇ ਬੇਵਕਤੀ ਵਿਛੋੜੇ ਤੇ ਸ਼੍ਰੋਮਣੀ ਗੁਰਮਤਿ ਗ੍ਰੰਥੀ ਸਭਾਂ ਪੰਜਾਬ ਵੱਲੋ ਗਹਿਰੇ ਦੱੁਖ ਦਾ ਪ੍ਰਗਟਾਵਾ ਕੀਤਾ ਹੈ।ਸ਼੍ਰੋਮਣੀ ਗੁਰਮਤਿ ਗ੍ਰੰਥੀ ਸਭਾ ਪੰਜਾਬ(ਜਗਰਾਉ) ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ ਨੇ ਆਖਿਆ ਕਿ ਪੰਜ ਤਖਤਾਂ ਤੇ ਕੀਰਤਨ ਦੀ ਸੇਵਾ ਕਰਨ ਵਾਲੇ ਤੇ ਲੰਬਾ ਸਮਾਂ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਬਤੌਰ ਹਜੂਰੀ ਰਾਗੀ ਵਜੋ ਵਜੋ ਕੀਰਤਨ ਕਰਨ ਵਾਲੇ ਭਾਈ ਖਾਲਸਾ ਦਾ ਵਿਛੋੜਾ ਅਸਹਿ ਹੈ।ਉਨ੍ਹਾਂ ਦੀ ਮਧੁਰ ਤੇ ਸੁਰੀਲੀ ਅਵਾਜ਼ ਸਾਡੇ ਜੀਵਨ ਵਿਚ ਇਕ ਅਲੌਕਿਕ ਆਨੰਦ ਭਰ ਦਿੰਦੀ।ਜਿਸ ਤੋ ਸਾਰੇ ਸੰਸਾਰ ਦੇ ੋਿਸੱਖ ਵਾਂਜੇ ਹੋ ਗਏ ਹਨ।ਉਨ੍ਹਾਂ ਵੇਰਕਾ ਪਿੰਡ ਦੇ ਕੁਝ ਬੇਸਮਝ ਲੋਕਾਂ ਦੀ ਨਿੰਦਿਆਂ ਕੀਤੀ ਜਿਨ੍ਹਾਂ ਨੇ ਬੇਤੁਕਾ ਫੈਸਲਾ ਕਰਕੇ ਆਪਣੇ ਮੱਥੇ ਤੇ ਕਲੰਕ ਲਗਵਾ ਲਿਆ ਹੈ।ਉਨ੍ਹਾਂ ਸ਼੍ਰੋਮਣੀ ਰਾਗੀ ਸਭਾ ਦੇ ਫੈਸਲੇ ਨੂੰ ਠੀਕ ਦੱਸਿਆ ਜਿਨ੍ਹਾਂ ਨੇ ਇਸ ਪਿੰਡ ਵਿਚ ਕਿਸੇ ਵੀ ਸਮਾਗਮ ਮੌਕੇ ਕੀਰਤਨ ਨਾ ਕਰਨ ਦਾ ਫੈਸਲਾ ਕੀਤਾ ਹੈ।ਉਨ੍ਹਾਂ ਗੁਰੂ ਚਰਨਾਂ 'ਚ ਅਰਦਾਸ ਕੀਤੀ ਕਿ ਭਾਈ ਸਾਹਿਬ ਨੂੰ ਗੁਰੂ ਸਾਹਿਬ ਆਪਣੇ ਚਰਨਾਂ ਵਿਚ ਨਿਵਾਸ ਬਖਸਣ ਤੇ ਪਿਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਤੇ ਸਿਹਤਯਾਬੀ ਬਖਸਣ।ਕਿਉਕਿ ਭਾਈ ਸਾਹਿਬ ਦਾ ਵਿਛੋੜਾ ਸਿੱਖ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ੍ਰੋਮਣੀ ਗ੍ਰੰਥੀ ਸਭਾ ਪੰਜਾਬ(ਜਗਰਾਉ) ਬ ਦੇ ਮੈਬਰਾਂ ਭਾਈ ਕੁਲਦੀਪ ਸਿੰਘ ਰਣੀਆਂ,ਭਾਈ ਹੰਸ ਰਾਜ ਸਿੰਘ ਜਗਰਾਉ,ਰਾਗੀ ਭਾਈ ਕੁਲਜੀਤ ਸਿੰਘ ਭਜਨਗੜ੍ਹ,ਭਾਈ ਸਵਰਨ ਸਿੰਘ ਮਟਵਾਣੀ,ਭਾਈ ਕੁਲਦੀਪ ਸਿੰਘ ਚੂਹੜਚੱਕ,ਰਾਗੀ ਭਾਈ ਬਲਦੇਵ ਸਿੰਂਘ ਮਹਿਤਾ ਚੌਕ ਵਾਲੇ,ਰਾਗੀ ਭਾਈ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ,ਭਾਈ ਲਾਲ ਸਿੰਘ,ਭਾਈ ਨਿਰਮਲ ਸਿੰਘ,ਭਾਈ ਰਾਮ ਸਿੰਘ ਮਾਛੀਵਾੜਾ ਸਾਹਿਬ ਆਦਿ ਨੇ ਭਾਈ ਸਾਹਿਬ ਦੀ ਬੇਵਕਤੀ ਵਿਛੋੜੇ ਤੇ ਗਹਿਰੇ ਦੱੁਖ ਦਾ ਪ੍ਰਗਟਾਵਾ ਕੀਤਾ।