You are here

ਲੁਧਿਆਣਾ

ਕੋਰੋਨਾ ਦੌਰਾਨ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਪਿੰਡ ਗਾਲਿਬ ਰਣ ਸਿੰਘ ਦੇ ਐਨ.ਆਰ ਆਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੋਰੋਨਾ ਵਰਗੀ ਭਿਆਨਕ ਬੀਮਾਰੀ ਦੇ ਬਚਾਅ ਲਈ ਲੱਗੇ ਕਰਫਿਊ ਦੌਰਾਨ ਲੋਕਾਂ ਤੱਕ ਰਾਸ਼ਨ ਪਹੰੁਚਾਉਣ ਲਈ ਅਤੇ ਉਨ੍ਹਾਂ ਦਾਂ ਹਰ ਤਰ੍ਹਾਂ ਦੀ ਮਦਦ ਕਰਨ ਲਈ ਪਿੰਡ ਗਾਲਿਬ ਰਣ ਸਿੰਘ ਐਨ.ਆਰ.ਆਈ ਅੱਗੇ ਆਏ ਹਨ।ਇੰਨਾਂ ਵਿੱਚ ਉੱਘੇ ਸਮਾਜ ਸੇਵੀ ਨਰਿੰਦਰ ਸਿੰਘ ਕਨੇਡਾ,ਸਮਾਜ ਸੇਵੀ ਮਾਸਟਰ ਲਖਵੀਰ ਸਿੰਘ ਕਨੇਡਾ,ਕਨੇਡਾ ਦੀ ਸ਼ਾਂਨ ਕਬੱਡੀ ਕੁਮਟੈਰ ਇਕਬਾਲ ਸਿੰਘ ਕਨੇਡਾ ਅਤੇ ਜਗਜੀਤ ਸਿੰਘ ਕਨੇਡਾ ਆਦਿ ਨੇ ਪੰਚਾਇਤ ਨੂੰ ਸਾਰੇ ਨੇ ਨਕਦ ਰਾਸ਼ੀ ਭੇਜੀ ਹੈ।ਇਸ ਸਮੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਰਪੰਚ ਜਗਦੀਸ਼ ਚੰਦ ਨੇ ਦੱਸਿਆ ਕਿ ਅਸੀ ਐਨ.ਆਰ.ਆਈ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਸਾਨੂੰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਹੋਰ ਮਦਦ ਕਰਨ ਲਈ ਨਗਦ ਰਾਸੀ ਭੇਜੀ ਹੈ।ਸਰਪੰਚ ਨੇ ਕਿਹਾ ਕਿ ਇਨ੍ਹਾਂ ਪ੍ਰਵਾਸੀ ਵੀਰਾਂ ਨੇ ਪਹਿਲਾਂ ਵੀ ਸਾਡੀ ਬਹੁਤ ਮਦਦ ਕੀਤੀ ਹੈ ਤੇ ਐਨ.ਆਰ.ਆਈ ਵੀਰਾਂ ਨੇ ਕਿਹਾ ਕਿ ਇਸ ਔਖੀ ਘੜੀ 'ਚ ਇੰਨ੍ਹਾਂ ਲੋੜਵੰਦਾਂ ਦੀ ਮਦਦ ਕਰਨਾ ਸਾਡਾ ਫਰਜ਼ ਬਣਦਾ ਹੈ ਅਸੀ ਅੱਗੇ ਵੀ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਰਹਗੇ।ਇਸ ਸਮੇ ਸਰਪੰਚ ਨੇ ਕਿਹਾ ਇਸ ਜਲਦੀ ਹੀ ਇਹਨਾਂ ਲੋੜਵੰਦਾਂ ਪਰਿਵਾਰਾਂ ਨੂੰ ਰਾਸ਼ਨ ਅਤੇ ਹੋਰ ਸਮਾਨ ਦਿੱਤਾ ਜਾਵੇਗਾ

ਉੱਚ ਅਦਾਲਤ ਦੀਆਂ ਹਦਾਇਤਾਂ ਅਨੁਸਾਰ ਜ਼ੇਲ਼ਾਂ ‘ਚੋ ਕੈਦੀ ਤੇ ਹਵਾਲ਼ਾਤੀ ਰਿਹਾਅ ਹੋਣੇ ਸ਼ੁਰੂ

‘ਕਰੋਨਾ ਵਾਇਰਸ’ ਦੇ ਮੱਦੇਨਜ਼ਰ ਮਾਣਯੋਗ ਸੁਪਰੀਮ ਕੋਰਟ ਨੇ ਦਿੱਤੇ ਸੀ ਅਹਿਮ ਨਿਰਦੇਸ਼

ਜਗਰਾਓ 29 ਮਾਰਚ (ਇਕਬਾਲ ਸਿੰਘ ਰਸੂਲਪੁਰ) ਮਾਣਯੋਗ ਉੱਚ ਅਦਾਲ਼ਤ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਦੀਆਂ ਜ਼ੇਲਾਂ ‘ਚ ਬੰਦ ਹਵਾਲ਼ਾਤੀਆਂ/ਕੈਦੀਆਂ ਨੂੰ ਪੈਰੋਲ਼/ਅੰਤ੍ਰਮ ਜ਼ਮਾਨਤ ‘ਤੇ ਰਿਹਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਜੇਲ਼ ‘ਚ ਬੰਦ 18 ਕੈਦੀਆਂ ਅਤੇ 46 ਹਵਾਲਾਤੀਆਂ ਸਮੇਤ ਕੁੱਲ 64 ਬੰਦੀਆਂ ਨੂੰ ਪੈਰੋਲ਼/ਅੰਤ੍ਰਮ ‘ਤੇ ਰਿਹਾਅ ਕੀਤਾ ਗਿਆ ਹੈ। ਜੇਲ੍ਹ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਜੇਲ਼੍ਹ ਲੁਧਿਆਣਾ ਸਮੇਤ ਰਾਜ ਦੀਆਂ ਹੋਰ ਜੇਲ੍ਹਾਂ ਵਿਚੋਂ ਵੀ ਬੰਦੀ ਪੈਰੋਲ਼/ਅੰਤ੍ਰਮ ‘ਤੇ ਰਿਹਾਅ ਕੀਤੇ ਜਾ ਰਹੇ ਹਨ। ਇਸ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਸਤਿੰਦਰਪਾਲ ਸਿੰਘ ਧਾਲੀਵਾਲ ਦੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਉੱਚ ਅਦਾਲ਼ਤ ਨੇ ਦੇਸ਼ ਵਿਚ ਫੈਲ ਰਹੀ ‘ਕਰੋਨਾ ਵਾਇਰਸ’ ਬਿਮਾਰੀ ਦੇ ਫੈਲਾਅ ਦੀ ਰੋਕਥਾਮ ਨੂੰ ਮੁੱਖ ਰੱਖਦਿਆਂ ਭਾਰਤੀ ਜੇਲ਼ਾਂ ਵਿਚ ਬੰਦ 07 ਸਾਲ ਤੋਂ ਘੱਟ ਸਜ਼ਾ੍ਹ ਵਾਲੇ ਬੰਦੀਆਂ ਨੂੰ ‘ਪਰਸਨਲ਼ ਬੌਂਡ’ ਭਰਵਾ ਕੇ ਪੈਰੋਲ਼/ਅੰਤ੍ਰਮ ‘ਤੇ ਰਿਹਾਅ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ। ਜਾਰੀ ਹਦਾਇਤਾਂ ;ਚ ਕਿਹਾ ਗਿਆ ਹੈ ਕਿ ਬੰਦੀਆਂ ਦੀ ਰਿਹਾਈ ਲਈ ਰਾਜ ਅਤੇ ਜਿਲ੍ਹਾ ਪੱਧਰ ‘ਤੇ ਨਿਗਰਾਨ ਕਮੇਟੀਆਂ ਬਣਾ ਕੇ ਯੋਗ ਬੰਦੀਆਂ ਨੂੰ ਰਿਹਾਅ ਕੀਤਾ ਜਾਵੇ ਤਾਂ ਕਿ ਜੇਲ਼ਾਂ੍ਹ ਵਿਚਲੀ ਭੀੜ੍ਹ ਨੂੰ ਘਟਾਇਆ ਜਾ ਸਕੇ ਅਤੇ ‘ਕਰੋਨਾ ਵਾਇਰਸ’ ਦੇ ਫੈਲਾਅ ਨੂੰ ਰੋਕਣ ਵਿਚ ਮੱਦਦ ਮਿਲ ਸਕੇ। ਹਦਾਇਤਾਂ ;ਚ ਇਹ ਵੀ ਕਿਹਾ ਗਿਆ ਹੈ ਕਿ ਵੈਸੇ ਤਾਂ ਕੈਦੀਆਂ ਜਾਂ ਹਵਾਲਾਤੀਆਂ ਦੀ ਬੈਰਕਾਂ ਵਿਚ ਰੁਟੀਨ ਦੀ ਅਦਲਾ-ਬਦਲੀ ਹੁਣ ਨਾ ਕੀਤੀ ਜਾਵੇ ਪਰ ਜੇਕਰ ਕੋਈ ਬਿਮਾਰ ਬੰਦੀ ਹੈ ਤਾਂ ਉਸ ਨੂੰ ਵੱਖਰੇ ਤੌਰ ‘ਤੇ ਤੁਰੰਤ ਇਲਾਜ਼ ਅਧੀਨ ਲਿਜ਼ਾਇਆ ਜਾਂ ਰੱਖਿਆ ਜਾਵੇ। ਇਸ ਤੋਂ ਬਿਨਾਂ੍ਹ ਹਵਾਲਾਤੀਆਂ ਦੀਆਂ ਰੁਟੀਨ ਦੀਆਂ ਅਦਾਲਤੀ ਪੇਸ਼ੀਆਂ ਨੂੰ ਵੀ ਰੋਕਣ ਅਤੇ ਜਰੂਰੀ ਹਾਲ਼ਤ ‘ਚ ਵੀਡੀਓ ਕਾਨਫਰੰਸ ਰਾਹੀ ਹੀ ਪੇਸ਼ੀ ਭੁਗਤਾਉਣ ਲਈ ਕਿਹਾ ਗਿਆ ਹੈ। ਮਾਣਯੋਗ ਉੱਚ ਅਦਾਲ਼ਤ ਨੇ ਹਦਾਇਤਾਂ ਨੂੰ ਜੇਲ਼੍ਹਾਂ ਦੇ ਕੈਦੀਆਂ ਤੇ ਹਵਾਲਾਤੀਆਂ ਸਮੇਤ ਥਾਣਿਆਂ ਦੇ ਰਿਮਾਂਡ ਅਧੀਨ ਹਵਾਲਾਤੀਆਂ ‘ਤੇ ਲਾਗੂ ਕਰਵਾਉਣ ਲਈ ਰਾਜ਼ ਪੱਧਰੀ ਇਕ ਕਮੇਟੀ ਬਣਾਉਣ ਦੇ ਅਦੇਸ਼ ਵੀ ਦਿੱਤੇ ਸਨ। ਐਡਵੋਕੇਟ ਸਿੰਘ ਨੇ ਦੱਸਿਆ ਕਿ ਇਨਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ 25 ਮਾਰਚ ਨੂੰ ਮਾਣਯੋਗ ਪੰਜਾਬ ਰਾਜ ਦੇ ਪ੍ਰਮੁੱਖ ਸਕੱਤਰ ਜੇਲਾਂ੍ਹ ਸ੍ਰੀ ਪ੍ਰਵੀਨ ਸਿੰਹਾਂ, ਵਧੀਕ ਡੀ.ਜੀ.ਪੀ. ਜੇਲ੍ਹਾਂ ਅਤੇ ਜਸਟਿਸ ਆਰ.ਕੇ. ਜੈਨ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸਰਵਿਸ ਅਥਾਰਟੀ ਦੀ ਵਿਸੇਸ਼ ਮੀਟਿੰਗ ਹੋ ਚੁੱਕੀ ਹੈ।

ਕਿਸ-ਕਿਸ ਨੂੰ ਕੀਤਾ ਜਾ ਸਕਦਾ ਰਿਹਾਅ?

ਐਡਵੋਕੇਟ ਸਤਿੰਦਰਪਾਲ ਸਿੰਘ ਧਾਲੀਵਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਣਯੋਗ ਉੱਚ ਅਦਾਲ਼ਤ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਦੀਆਂ ਜ਼ੇਲਾਂ ‘ਚ ਬੰਦ 07 ਸਾਲ ਤੋਂ ਘੱਟ ਸਜ਼੍ਹਾ ਵਾਲੇ ਕੈਦੀਆਂ ਨੂੰ ਪੈਰੋਲ਼/ਅੰਤ੍ਰਮ ਜ਼ਮਾਨਤ ‘ਤੇ ਰਿਹਾਅ ਕੀਤਾ ਜਾ ਸਕਦਾ ਹੈ। ਇਸ ਇਲਾਵਾ 10 ਸਾਲ ਦੀ ਸਜ਼੍ਹਾ ਵਾਲੇ ਗੰਭੀਰ ਬਿਮਾਰੀਆਂ ਜਿਵੇਂ ਕਿ ਗਰਭਵਤੀ ਔਰਤਾਂ, ਦਿਲ਼, ਫੇਫੜੇ, ਸ਼ੂਗਰ, ਅਸਥਮਾ ਜਾਂ ਦਿਮਾਗੀ ਰੋਗਾਂ ਤੇ ਐਚ.ਆਈ.ਵੀ. ਤੋਂ ਪੀੜਤ ਜਾਂ ਫਿਰ 65 ਸਾਲ ਤੋਂ ਵਧੇਰੇ ਉਮਰ ਵਾਲੇ ਕੈਦੀ ਵੀ ਪੈਰੋਲ਼/ਅੰਤ੍ਰਮ ਜ਼ਮਾਨਤ ‘ਤੇ ਰਿਹਾਅ ਕੀਤੇ ਜਾ ਸਕਦੇ ਹਨ। ਇਸ ਦੇ ਨਾਲ-ਨਾਲ 07 ਸਾਲ਼ ਤੋਂ ਘੱਟ ਸਜ਼੍ਹਾ ਵਾਲੇ ਹਵਾਲਾਤੀਆਂ ਨੂੰ ਵੀ ‘ਪਰਸਨਲ਼ ਬੌਂਡ’ ‘ਤੇ ਪੈਰੋਲ਼/ਅੰਤ੍ਰਮ ਜ਼ਮਾਨਤ ‘ਤੇ ਰਿਹਾਅ ਕੀਤਾ ਜਾ ਸਕਦਾ ਹੈ। ਹਦਾਇਤਾਂ ਅਨੁਸਾਰ ਗੰਭੀਰ ਜ਼ੁਰਮ ਜਿਵੇਂ ਕਿ ਕਤਲ਼, ਬਲਾਤਕਾਰ, ਇਰਾਦਾ ਏ ਕਤਲ਼, ਦੇਸ਼ ਧ੍ਰੋਹੀਆਂ, ਪੋਸਕੋ ਅਧੀਨ ਬੰਦ ਕੈਦੀਆਂ ਜਾਂ ਹਵਾਲਾਤੀਆਂ ਨੂੰ ਰਿਹਾਅ ਨਹੀਂ ਕੀਤਾ ਜਾ ਸਕਦਾ।

ਜ਼ਿਲਾ ਤੇ ਸੈਸ਼ਨ ਜੱਜ ਵੱਲੋਂ ਸੁਖਜੀਤ ਆਸ਼ਰਮ ਅਤੇ ਆਰੀਆ ਵਾਤਸਲਿਆ ਆਸ਼ਰਮ ਵਿਖੇ ਲੋੜੀਂਦੇ ਸਾਮਾਨ ਦੀ ਵੰਡ

 

ਅਜੀਤ ਨਗਰ ਵਿਖੇ ਵੀ ਲੋੜਵੰਦਾਂ ਨੂੰ ਮੁਹੱਈਆ ਕਰਵਾਇਆ ਜ਼ਰੂਰੀ ਸਾਮਾਨ

ਕਪੂਰਥਲਾ ,ਮਾਰਚ 2020- (ਹਰਜੀਤ ਸਿੰਘ ਵਿਰਕ)-
ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਕਪੂਰਥਲਾ ਸ੍ਰੀ ਕਿਸ਼ੋਰ ਕੁਮਾਰ ਅਤੇ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵੱਲੋਂ ਅੱਜ ਸੁਖਜੀਤ ਆਸ਼ਰਮ (ਹੋਮ ਫਾਰਮ ਮੈਂਟਰੀ ਰਿਟਾਰਡਡ ਚਿਲਡਰਨ) ਕਪੂਰਥਲਾ ਅਤੇ ਆਰੀਆ ਵਾਤਸਲਿਆ ਗ੍ਰਹਿ ਵੈਦਿਕ ਸ਼ਰਮ ਆਸ਼ਰਮ ਦਾ ਦੌਰਾ ਕਰਕੇ ਉਥੇ ਰਾਸ਼ਨ ਅਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ। ਇਸ ਮੌਕੇ ਉਨਾਂ ਕਿਹਾ ਕਿ ਇਸ ਔਖੀ ਘੜੀ ਵਿਚ ਸਾਨੂੰ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਇਹੀ ਸਮਾਜ ਦੀ ਅਸਲ ਸੇਵਾ ਹੈ।  ਇਸ ਤੋਂ ਬਾਅਦ ਉਨਾਂ ਅਜੀਤ ਨਗਰ ਵਿਖੇ ਵੀ ਲੋੜਵੰਦਾਂ ਨੂੰ ਰਾਸ਼ਨ ਅਤੇ ਹੋਰ ਲੋੜੀਂਦੇ ਸਾਮਾਨ ਦੀ ਵੰਡ ਕੀਤੀ। ਸਮਾਜ ਸੇਵਕ ਅਤੇ ਪੈਰਾ ਲੀਗਲ ਵਲੰਟੀਅਰ ਸ. ਸੂਰਤ ਸਿੰਘ ਪੱਡਾ ਦੇ ਸਹਿਯੋਗ ਨਾਲ ਕੀਤੀ ਇਸ ਵੰਡ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਕਪੂਰਥਲਾ ਸ੍ਰੀਮਤੀ ਸਨੇਹ ਲਤਾ, ਸ੍ਰੀ  ਕਪੂਰ ਚੰਦ ਗਰਗ ਅਤੇ ਦੋਵਾਂ ਆਸ਼ਰਮਾਂ ਦਾ ਸਟਾਫ ਅਤੇ ਹੋਰ ਮੌਜੂਦ ਸਨ।

ਪਿੰਡ ਰਾਮਾਂ ਵਿਖੇ ਡੇਰਾ ਬਾਗ਼ ਵਾਲਾ ਦੇ ਸੇਵਾਦਾਰਾਂ ਨੇ ਲੋੜਵੰਦ ਝੁੱਗੀਆਂ ਝੋਪੜੀਆਂ ਵਿੱਚ ਲੰਗਰ ਸੇਵਾ

ਬੱਧਨੀ ਕਲਾਂ- ਮਾਰਚ 2020-(ਗੁਰਸੇਵਕ ਸਿੰਘ ਸੋਹੀ)- ਡੇਰਾ ਬਾਗ਼ ਵਾਲਾ ਦੇ ਮੁੱਖ ਸੇਵਾਦਾਰ ਮਹੰਤ ਕਰਮਦਾਸ ਜੀ ਦੇ ਉਪਰਾਲੇ ਸਦਕਾ ਕਰੋਨਾ ਵਾਈਰਸ ਦੇ ਮੱਦੇ ਨਜ਼ਰ ਲਾਏ ਕਰਫਿਊ ਨੂੰ ਦੇਖਦਿਆਂ ਲਗਾਤਾਰ ਪਿੰਡ ਹਠੂਰ, ਬਿਲਾਸਪੁਰ, ਲੱਖਾ, ਅਤੇ ਹੋਰ ਥਾਵਾਂ ਤੇ ਜਾ ਕੇ ਝੁੱਗੀਆਂ ਝੌਪੜੀਆਂ ਵਾਲਿਆ ਨੂੰ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਬੋਲਦਿਆ ਮਹੰਤ ਕਰਮ ਦਾਸ ਜੀ ਅਤੇ ਗ੍ਰੰਥੀ ਕੁਲਬਿੰਦਰ ਸਿੰਘ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਕਾਰਨ ਪੂਰੇ ਭਾਰਤ ਵਿਚ ਲਾਕਡਾਊਨ ਕੀਤਾ ਤੇ ਪੰਜਾਬ ਅੰਦਰ ਕਰਫੂ ਲਾਇਆ ਗਿਆ ਜਿਸ ਨੂੰ ਲੈ ਕੇ ਲੋੜਵੰਦ ਗਰੀਬ ਝੁੱਗੀਆਂ ਝੋਪੜੀਆਂ ਵਾਲੇ ਇੱਕ ਡੰਗ ਦੀ ਰੋਟੀ ਤੋਂ ਮੁਥਾਜ ਹੋ ਗਏ ਸਨ ਇਸ ਡੇਰੇ ਦੀ ਕਮੇਟੀ ਪਿੰਡ ਅਤੇ ਐਨ, ਆਰ, ਆਈ ਵੀਰਾਂ ਦੇ ਸਹਿਯੋਗ ਨਾਲ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਹਰਪ੍ਰੀਤ ਸਿੰਘ ਵੱਲੋਂ ਗਿਆਰਾਂ ਹਜ਼ਾਰ ਲੰਗਰ ਦੀ ਸੇਵਾ ਲਈ ਦਿੱਤਾ ਗਿਆ। ਜਿਸ ਦਿਨ ਤੱਕ ਕਰਫੂ ਰਹੇਗਾ ਲੰਗਰ ਦੀ ਸੇਵਾ ਡੇਰੇ ਵੱਲੋਂ ਕੀਤੀ ਜਾਵੇਗੀ ਅਤੇ ਨਾਲ- ਨਾਲ ਮਹੰਤ ਕਰਮਦਾਸ ਜੀ ਆਪਣੀ ਬਣਾਈ ਹੋਈ ਗਊਸ਼ਾਲਾ ਵਿੱਚ ਗਊਆਂ ਦੀ ਸੇਵਾ ਵੀ ਕਰਦੇ ਨੇ ਇਸ ਸਮੇਂ ਉਨਾ ਨਾਲ ਸੇਵਾਦਾਰ ਕਰਮਜੀਤ ਸਿੰਘ, ਗੋਰਾ ਸਿੰਘ, ਮਿੰਟੂ ਗਿਆਨੀ, ਹਰੀ ਸਿੰਘ, ਬਿੰਦਰ ਸਿੰਘ ਆਦਿ।

ਕਰੋਨਾ ਵਾਇਰਸ ਦੇ ਬਚਾਅ ਲਈ ਪਿੰਡ ਸੋਹੀਆਂ ਵਿਖੇ ਸਪਰੇਅ ਕਰਵਾਈ 

ਬਰਨਾਲਾ ,ਮਾਰਚ 2020 (ਗੁਰਸੇਵਕ ਸਿੰਘ ਸੋਹੀ) ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰੋਨਾ ਵਾਇਰਸ ਦੇ ਬਚਾਅ ਲਈ ਸਮੁੱਚੇ ਨਗਰ ਵਿੱਚ ਸਪਰੇਅ ਕਰਵਾਈ ਗਈ ਕਿ ਕਰੋਨਾ ਵਾਰਿਸ ਨੂੰ ਫੈਲਣ ਤੋ ਰੋਕਿਆ ਜਾ ਸਕੇ। ਪਿੰਡ ਦੀਆਂ ਸਾਝੀਆ  ਥਾਵਾ ਗਲੀਆਂ ਨਾਲੀਆਂ ਵਿੱਚ ਸਪਰੇਅ ਕਰਕੇ ਪਿੰਡ ਨੂੰ ਸਾਫ਼ ਸੁਥਰਾ ਰੱਖਣ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਸਰਪੰਚ ਤੇਜਿੰਦਰ ਸਿੰਘ ਅਤੇ ਪੰਚਾਇਤ ਸੈਕਟਰੀ ਸੁਖਬਿੰਦਰ ਸਿੰਘ  ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਰੋਨਾ ਵਾਇਰਸ ਖਿਲਾਫ ਕੀਤੀ ਜਾ ਰਹੇ ਕੰਮਾ ਦੀ ਸ਼ਲਾਘਾ ਕਰਦਿਆ ਕਿਹਾ ਕਿ ਸਾਨੂੰ ਪ੍ਰਸ਼ਾਸਨ ਦੇ ਇਸ ਦਿਸਾ ਨਿਰਦੇਸਾ ਨਾਲ ਚੱਲਣਾ ਚਾਹੀਦਾ ਹੈ। ਕਿਸੇ ਨਾਲ ਇਸ ਮੇਲ ਮਿਲਾਪ ਨਹੀਂ ਕਰਨਾ ਚਾਹੀਦਾ। ਇਸ ਮੌਕੇ ਉਨਾਂ ਨਾਲ ਕਾਕਾ ਦੁਕਾਨਦਾਰ, ਪੰਚ ਜਗਰਾਜ ਸਿੰਘ, ਮੱਖਣ ਸਿੰਘ, ਕੇਵਲ ਸਿੰਘ, ਜੱਸਾ ਦੁਕਾਨਦਾਰ, ਲੈਂਬਰ ਸਿੰਘ, ਜਗਜੀਤ ਸਿੰਘ, ਭਲਵਾਨ ਸਿੰਘ, ਤੇਜਾ ਸਿੰਘ, ਪੰਚ ਗੁਰਮੇਲ ਸਿੰਘ, ਸੁਖਵਿੰਦਰ ਸਿੰਘ, ਤਾਰਾ ਸਿੰਘ, ਗੁਰਤੇਜ ਸਿੰਘ ਆਦਿ।

ਪਿੰਡ ਬੰਗਸੀਪੁਰਾ 'ਚ ਸੈਨਟੇਾਈਜ਼ ਦਿਵਾਈ ਦੀ ਸਪੇ੍ਰਅ ਕਰਵਾਈ ਗਈ

ਸਿਧਵਾਂ ਬੇਟ(ਜਸਮੇਲ ਗਾਲਿਬ)ਕੋਰੋਨਾ ਵਾਇਰਸ ਦੀ ਭਿਆਨਕ ਤੋ ਬਚਾਉਣ ਲਈ ਪਿੰਡ ਬੰਗਸੀਪੁਰਾ ਵਿਖੇ ਨੌਜਵਾਨਾਂ ਵੱਲੋ ਸਪ੍ਰੇਅ ਕਰਵਾਈ ਗਈ।ਇਸ ਸਮੇ ਪ੍ਰਧਾਨ ਸੁਖਜੀਤ ਸਿੰਘ ਛੀਨਾ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਮੁਤਾਬਿਕ ਲੋਕਾਂ ਨੂੰ ਕੋਰੋਨਾ ਵਾਇਰਸ ਤੋ ਬਚਣ ਲਈ ਪ੍ਰਹੇਜ ਅਤੇ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਗਿਆ।ਉਨ੍ਹਾਂ ਕਿਹਾ ਕਿ ਔਕੇ ਸਮੇ ਵਿੱਚ ਸਰਕਾਰ ਦੀ ਅਤੇ ਗਰੀਬਾਂ ਦੀ ਜਰੂਰ ਮਦਦ ਕਰਨੀ ਚਾਹੀਦੀ ਹੈ।ਇਸ ਸਮੇ ਕੁਲਵੰਤ ਸਿੰਘ ਛੀਨਾ,ਸੁਖਵੀਰਾ,ਹਰਦੇਵ ਸਿੰਘ,ਤੇਜਪਾਲ ਸਿੰਘ,ਅਮਰੀਕ ਸਿੰਘ,ਸੰਦੀਪ ਸਿੰਘ,ਜਸਵੀਰ ਸਿੰਘ ਛੀਨਾ ਆਦਿ ਹਾਜ਼ਰ ਸਨ।

ਜਰੂਰਮੰਦ ਪਰਿਵਾਰਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਚੌਕੀ ਗਾਲਿਬ ਕਲਾਂ ਇੰਚਾਰਜ ਪਰਮਜੀਤ ਸਿੰਘ ਨੇ ਜਰੂਰਤਮੰਦ ਪਰਿਵਾਰਾਂ ਨੂੰ ਮੁਫਤ ਰਾਸ਼ਣ ਮੁਹੱਈਆ ਕਰਵਾਇਆ ਗਿਆ।ਇਸ ਚੋਕੀ ਇਚਾਰਜ ਪਰਮਜੀਤ ਸਿੰਘ ਨੇ ਲੋਕਾਂ ਨੂੰ ਹਦਾਇਤ ਕੀਤੀ ਕਿ ਆਪਣੇ ਘਰ ਵਿਚ ਹੀ ਰਿਹਾ ਜਾਵੇ ਜੇਕਰ ਕੋਈ ਵੀ ਘਰੋ ਬਾਹਰ ਨਿਕਲ ਸ਼ਖਤ ਕਾਰਵਾਈ ਕੀਤੀ ਜਵੇਗੀ।ਇਸ ਸਮੇ ਮੈਡਮ ਛਿੰਦਰਪਾਲ ਕੌਰ ਗਾਲਿਬ ਨੇ ਕਿਹਾ ਕਿ ਸਾਨੂੰ ਇਹੋ ਜਿਹੀ ਬਿਪਤਾ ਵਿੱਚ ਸਾਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ।ਇਸ ਸਮੇ ਜਰਨੈਲ ਸਿੰਘ,ਗੁਰਪ੍ਰੀਤ ਸਿੰਘ,ਬਲਵਿੰਦਰ ਸਿੰਘ ਆਂਦਿ ਹਾਜ਼ਰ ਸਨ।

ਪਿੰਡ ਬੋਦਲਵਾਲਾ ਵਿਖੇ ਕੋਰੋਨਾ ਦੀ ਰੋਕਥਾਮ ਲਈ ਨੌਜਵਾਨਾਂ ਨੇ ਦਵਾਈ ਛਿੜਕੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਬੋਦਲਵਾਲਾ ਵਿਖੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦਵਾਈ ਦਾ ਛਿੜਕਾ ਕੀਤਾ ਗਿਆ।ਇਸ ਮੌਕੇ ਪੰਮਾ ਬੋਦਲਵਾਲਾ ਅਤੇ ਸੰਦੀਪ ਕਮਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰਾਂ ਸਮੇ-ਸਮੇ ਸਿਰ ਦੇਸ਼ ਵਾਸੀਆਂ ਨੂੰ ਬਚਾਉਣ ਲਈ ਯੋਗ ਉਪਰਾਲੇ ਕਰ ਰਹੀ ਜਿਸ ਤਹਿਤ ਬੋਦਲਵਾਲਾ ਵਿਖੇ ਵੱਖ-ਵੱਖ ਗਲੀਆਂ 'ਚ ਕੋਰੋਨਾ ਦੀ ਰੋਕਥਾਮ ਲਈ ਦਵਾਈ ਦਾ ਛਿੜਕਾ ਕੀਤਾ ਗਿਆ ਜਿਸ ਨਾਲ ਲੋਕਾਂ ਨੂੰ ਬਚਾਇਆ ਜਾ ਸਕੇ।ਇਸ ਦੌਰਾਨ ਨੌਜਵਾਨਾਂ 'ਚ ਇੱਕ ਵੱਖਰਾ ਹੀ ਜੋਸ਼ ਦੇਖਣ ਨੂੰ ਮਿਿਲਆ ਅਤੇ ਉਨ੍ਹਾਂ ਪੂਰੀ ਤਨਦੇਹੀ ਦੇ ਨਾਲ ਰਲ ਮਿਲਕੇ ਪਿੰਡ ਦੇ ਕੋਨੇ ਕੋਨੇ ਨੂੰ ਟਰੈਕਟਰ ਵਾਲੇ ਸਪਰੇਅ ਪੰਪ ਨਾਲ ਸੈਨੀਟੇਜ ਕੀਤਾ।ਇਸ ਸਮੇ ਕੁਲਦੀਪ ਸਿੰਘ ਢਿੱਲੋ,ਰਾਜੂ,ਗੁਰਪ੍ਰੀਤ,ਰਿਕੀ,ਬਿੱਟੂ,ਬਿੰਦਰ,ਬਲਜੀਤ ਸਿੰਘ,ਸੋਨੀ,ਮੰਨਾ ਆਦਿ ਹਾਣਰ ਸਨ;

ਸਮੱੁਚੇ ਪਿੰਡ ਨੂੰ ਸੈਨੇਟਾਈਜ ਕਰਨ ਲਈ ਕੀਤਾ ਦਵਾਈ ਦਾ ਛਿੜਕਾਅ ।

ਕਾਉਂਕੇ ਕਲਾਂ, 28 ਮਾਰਚ ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਤੇ ਸਰਕਾਰੀ ਹਦਾਇਤਾਂ ਨੂੰ ਮੱੁਖ ਰੱਖਦਿਆ ਪਿੰਡ ਕਾਉਂਕੇ ਕਲਾਂ ਦੇ ਸਰਪੰਚ ਜਗਜੀਤ ਸਿੰਘ ਕਾਉਂਕੇ ਵੱਲੋ ਨਗਰ ਨਿਵਾਸੀਆ ਤੇ ਸਮੱੁਚੀ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਨੂੰ ਸੈਨੇਟਾਈਜ ਕਰਨ ਲਈ ਦਵਾਈ ਦਾ ਛਿੜਕਾਅ ਕੀਤਾ ਗਿਆ।ਸਰਪੰਚ ਜਗਜੀਤ ਸਿੰਘ ਕਾਉਂਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹਰ ਪਿੰਡ ਵਿੱਚ ਹਾਈਪੋਕਲੇਰਾਈਟ ਦੇ ਛਿੜਕਾਅ ਕਰਨ ਦੀ ਮੁਹਿੰਮ ਸੁਰੂ ਕੀਤੀ ਹੈ ਤਾਂ ਜੋ ਕੋਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਦਾ ਸਖਤੀ ਨਾਲ ਟਾਕਰਾ ਕੀਤਾ ਜਾ ਸਕੇ।ਉਨਾ ਕਿਹਾ ਕਿ ਅੱਜ ਪਿੰਡ ਨੂੰ ਸੈਨੇਟਾਈਜ ਕਰਨ ਵਜੋ ਦਵਾਈ ਦੇ ਛਿੜਕਾਅ ਲਈ ਪਿੰਡ ਦੇ ਪੰਚਾਂ ਤੇ ਹੋਰਨਾਂ ਸਖਸੀਅਤਾਂ ਦਾ ਸਹਿਯੋਗ ਲਿਆ ਗਿਆ ਹੈ।ਉਨਾ ਪਿੰਡ ਦੇ ਨਗਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰੀ ਨਿਯਮਾ ਦੀ ਅਣਦੇਖੀ ਕਰਨ ਦੀ ਥਾਂ ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਜਾਰੀ ਹਦਾਇਤਾ ਦੀ ਪਾਲਣਾ ਕਰਨ ਤੇ ਇਸ ਕਰੋਨਾ ਵਾਇਰਸ ਤੋ ਘਬਰਾਉਣ ਦੀ ਥਾਂ ਇਸ ਤੋ ਸੁਚੇਤ ਹੋਣ।ਉਨਾ ਕਿਹਾ ਕਿ ਇਸ ਸੰਕਟ ਦੇ ਸਮੇ ਪਿੰਡ ਦੇ ਮੱੁਖੀ ਹੋਣ ਦੇ ਨਾਤੇ ਉਨਾ ਵੱਲੋ ਵੀ ਜੋ ਬਣਦੀ ਜਿੰਮੇਵਾਰੀ ਹੋਵੇਗੀ ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਉਨਾ ਨਾਲ ਜਨਰਲ ਸਕੱਤਰ ਜਸਦੇਵ ਸਿੰਘ ਕਾਉਂਕੇ,ਪ੍ਰਧਾਨ ਬਲਦੀਪ ਸਿੰਘ,ਸੂਬੇਦਾਰ ਹਰਨੇਕ ਸਿੰਘ,ਪ੍ਰਧਾਨ ਗੁਰਦੇਵ ਸਿੰਘ,ਕੁਲਵੰਤ ਸਿੰਘ ਨੰਬਰਦਾਰ,ਰੁਪਿੰਦਰਜੀਤ ਸਿੰਘ,ਕਰਮਜੀਤ ਸਿੰਘ,ਜੁਗਿੰਦਰ ਸਿੰਘ,ਪ੍ਰਧਾਨ ਜੋਰਾ ਸਿੰਘ,ਜੀਤਾ ਸਿੰਘ ਆਦਿ ਵੀ ਹਾਜਿਰ ਸਨ।

ਸ਼ੋ੍ਮਣੀ ਅਕਾਲੀ ਦਲ ਅਤੇ ਉਹਨਾਂ ਦੀਆਂ ਟੀਮਾਂ ਗਰੀਬ ਪਰਿਵਾਰਾਂ ਦੀ ਮੱਦਦ ਕਰਦੇ ਹੋਏ।

ਮੋਗਾ(ਉਂਕਾਰ ਦੌਲੇਵਾਲ,ਜੱਜ ਮਸੀਤਾਂ)ਸ.ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਅੱਜ ਹਲਕਾ ਬਾਘਾਪੁਰਾਣਾ ਦੇ ਸ਼ਹਿਰ ਬਾਘਾਪੁਰਾਣਾ ਵਿਖੇ ਜੱਥੇਦਾਰ ਤੀਰਥ ਸਿੰਘ ਮਾਹਲਾ ਹਲਕਾ ਸੇਵਾਦਾਰ ਸ਼ੋ੍ਮਣੀ ਅਕਾਲੀ ਦਲ ਵਲੋਂ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੀ ਬਹੁਤ ਲੋੜ ਸੀ ਅਤੇ ਲੋੜ ਮੁਤਾਬਕ ਜਿੰਨਾਂ ਜਗਾਂ ਤੇ ਜਿਆਦਾ ਮੰਗ ਸੀ ਰਾਸ਼ਨ ਵੰਡਿਆਂ ਗਿਆ।ਅੱਜ 400 ਗਰੀਬ ਪਰਿਵਾਰਾਂ ਨੂੰ ਬਾਘਾਪੁਰਾਣਾ ਸ਼ਹਿਰ ਵਿੱਚ ਰਾਸ਼ਨ ਵੰਡਿਆ ਅਤੇ ਜਿੰਨਾਂ ਕੋਲ ਸ਼ਾਮ ਨੂੰ ਖਾਣ ਨੂੰ ਕੁੱਝ ਵੀ ਨਹੀਂ ਸੀ। ਸ਼ੋ੍ਮਣੀ ਅਕਾਲੀ ਦਲ ਦੇ ਵਰਕਰਾਂ ਵਲੋਂ ਸ਼ਹਿਰ ਵਿੱਚ ਲੋੜਵੰਦਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਜਾਉਗਾ। ਹੋਰ ਕਿਸੇ ਵੀ ਪਿੰਡ ਜਾ ਸ਼ਹਿਰ ਵਿੱਚ ਗਰੀਬ ਪਰਿਵਾਰ ਨੂੰ ਖਾਣੇ ਦੀ ਜਰੂਰਤ ਹੋਵੇ ਤਾਂ ਮੇਰੇ ਅਤੇ ਮੇਰੀ ਟੀਮ ਨਾਲ ਸੰਪਰਕ ਕਰੋ ਤਾਂ ਕਿ ਕਿਸੇ ਗਰੀਬ ਪਰਿਵਾਰ ਦੇ ਬੱਚੇ ਭੁੱਖੇ ਨਾ ਰਹਿਣ,ਮੇਰੇ ਵਲੋਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਸੇਵਾ ਦਾ ਮੌਕਾ ਜਰੂਰ ਦਿਉ,ਬੇਨਤੀ ਕਰਨ ਤੇ ਸਹਿਯੋਗ ਦੇਣ ਤੇ ਬਹੁਤ-ਬਹੁਤ ਧੰਨਵਾਦ ਬਾਬਾ ਗੁਰਦੀਪ ਸਿੰਘ ਜੀ। ਪਾਰਟੀਬਾਜ਼ੀ ਤੋਂ ਉੱਠਕੇ ਮੇਰੀ ਹੋਰ ਵੀ ਸਿਆਸੀ ਪਾਰਟੀਆਂ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਬੇਨਤੀ ਹੈ,ਆਉ ਸਾਰੇ ਰਲ ਕੇ ਗਰੀਬਾਂ ਲੲੀ ਦਾਨ-ਪੁੰਨ ਕਰੀਏ।ਹਲਕਾ ਬਾਘਾਪੁਰਾਣਾ ਵਿੱਚ ਸ਼ੋ੍ਮਣੀ ਅਕਾਲੀ ਦਲ ਦੇ ਵਰਕਰ ਹਰ ਇੱਕ ਗਰੀਬ ਨਾਲ ਮੋਢੇ ਲਾ ਕੇ ਖੜੇ ਰਹਿਣਗੇ।