You are here

ਲੁਧਿਆਣਾ

ਖੇਤਾ ਦੀਆ ਮੋਟਰਾ ਤੋ ਕੇਵਲ ਤਾਰਾ ਚੋਰੀ

ਹਠੂਰ,ਅਪ੍ਰੈਲ 2020-(ਕੌਸ਼ਲ ਮੱਲ੍ਹਾ)-

ਪਿੰਡ ਮੱਲ੍ਹਾ ਦੇ ਕਿਸਾਨਾ ਦੀਆ ਖੇਤਾ ਦੀਆ ਮੋਟਰਾ ਤੋ ਕੇਵਲ ਤਾਰਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਗੱਲਬਾਤ ਕਰਦਿਆ ਪੀੜ੍ਹਤ ਕਿਸਾਨ ਮਨਜੀਤ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਮੱਲ੍ਹਾ ਨੇ ਦੱਸਿਆ ਕਿ ਮੇਰਾ ਖੇਤ ਮੀਨੀਆ ਵਾਲੇ ਕੱਚੇ ਰਸਤੇ ਤੇ ਹੈ ਅਤੇ ਅੱਜ ਜਦੋ ਮੈ ਰੋਜਾਨਾ ਦੀ ਤਰ੍ਹਾ ਆਪਣੇ ਖੇਤ ਗੇੜਾ ਮਾਰਨ ਗਿਆ ਤਾਂ ਮੋਟਰ ਦੀ ਕੇਵਲ ਤਾਰ ਚੋਰੀ ਹੋ ਚੁੱਕੀ ਸੀ ਜਿਸ ਦੀ ਕੀਮਤ ਲਗਭਗ 1500 ਰੁਪਏ ਬਣਦੀ ਹੈ।ਉਨ੍ਹਾ ਦੱਸਿਆ ਕਿ ਇਸੇ ਰਸਤੇ ਤੇ ਨੇੜਲੇ ਖੇਤਾ ਵਾਲੇ ਕਿਸਾਨ ਸੁਖਰਾਜ ਸਿੰਘ ਪੁੱਤਰ ਮਲਕੀਤ ਸਿੰਘ ਅਤੇ ਹਰੀ ਸਿੰਘ ਪੁੱਤਰ ਜੋਗਾ ਸਿੰਘ ਦੀਆ ਮੋਟਰਾ ਦੀਆ ਤਾਰਾ ਵੀ ਚੋਰਾ ਵੱਲੋ ਚੋਰੀ ਕੀਤੀਆ ਗਈਆ ਹਨ।ਉਨ੍ਹਾ ਕਿਹਾ ਕਿ ਪਿੰਡ ਮੱਲ੍ਹਾ ਵਿਚ ਕੋਰੋਨਾ ਵਾਇਰਸ ਦੇ ਕਾਰਨ ਪਿੰਡ ਵਾਸੀਆ ਵੱਲੋ 24 ਘੰਟੇ ਨਾਕੇ ਲਗਾਏ ਗਏ ਹਨ ਪਰ ਫਿਰ ਵੀ ਚੋਰਾ ਦੇ ਹੋਸਲੇ ਬੁਲੰਦ ਹਨ।ਉਨ੍ਹਾ ਦੱਸਿਆ ਕਿ ਪਿੰਡ ਦੀ ਗ੍ਰਾਮ ਪੰਚਾਇਤ ਨੂੰ ਚੋਰੀ ਸਬੰਧੀ ਜਾਣਕਾਰੀ ਦੇ ਦਿੱਤੀ ਹੈ ਅਤੇ ਥਾਣਾ ਹਠੂਰ ਨੂੰ ਵੀ ਲਿਖਤੀ ਦਰਖਾਸਤ ਜਲਦੀ ਦੇ ਦਿੱਤੀ ਜਾਵੇਗੀ।

ਸ਼੍ਰੋਮਣੀ ਗੁਰਦੁਆਰਾ ਕਮੇਟੀ ਰਾਗੀ ਗ੍ਰੰਥੀ ਢਾਡੀ ਪ੍ਰਚਾਰਕ ਸਿੰਘਾਂ ਦੀ ਸਾਰ ਲਵੇ :ਭਾਈ ਪਿਰਤਪਾਲ ਸਿੰਘ ਪਾਰਸ

ਸਿੱਧਵਾਂ ਬੇਟ/ਜਗਰਾਓਂ/ਲੁਧਿਆਣਾ, ਅਪ੍ਰੈਲ 2020- (ਜਸਮੇਲ ਗਾਲਿਬ/ਗੁਰਦੇਵ ਗਾਲਿਬ)-

ਸਤਿਕਾਰ ਯੋਗ ਸ.ਗੋਬਿੰਦ ਸਿੰਘ ਲੌਗੋਵਾਲ ਜੀ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਕਿ ਜਿੰਨੇ ਵੀ ਗੁਰਦੁਆਰੇ ਸਹਿਬ ਜੀ ਸ੍ਰੋਮਣੀ ਪ੍ਰਭੰਦਕ ਕਮੇਟੀ ਦੇ ਅਧੀਨ ਨਹੀ ਆਉਦੇ ਜਾਂ ਜਿਹੜੇ ਆਪਣੇ ਘਰਾਂ ਵਿੱਚ ਰਹਿ ਕੇ ਖੁਲੀਆਂ ਸੇਵਾਵਾਂ ਨਿਭਾ ਰਹੇ ਹਨ ਉਹਨਾਂ ਦੀ ਮਦਦ ਲਈ ਉਪਰਾਲੇ ਕਰਨ ਅਤੇ ਐਸ.ਪੀ.ਜੀ.ਸੀ ਦੇ ਇਲਾਕਿਆ ਮੈਬਰ ਸਾਹਿਬਾਨਾਂ ਦੀ ਡਿਊਟੀ ਲਗਾਈ ਜਾਵੇ ਅਤੇ ਭਾਈ ਪਾਰਸ ਨੇ ਜਗਰਾਉ ਹਲਕੇ ਦੇ ਸੋ੍ਰਮਣੀ ਕਮੇਟੀ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਵੀ ਬੇਨਤੀ ਕੀਤੀ ਕਿ ਉਹ ਇਸ ਵਿਸ਼ੇ ਤੇ ਪ੍ਰਧਾਂਨ ਜੀ ਨਾਲ ਗੱਲਬਾਤ ਕਰਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਮਤਿ ਗੰ੍ਰਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਰਜਿ.ਦੇ ਪ੍ਰਧਾਨ ਭਾਈ ਪਿਰਤ ਪਾਲ ਸਿੰਘ ਪਾਰਸ ਨੇ ਕੀਤੇ।ਉਨ੍ਹਾਂ ਨੇ ਪਦਮਸ੍ਰੀ ਭਾਈ ਸਾਇਬ ਨਿਰਮਲ ਸਿੰਘ ਜੀ ਖਾਲਸਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅਕਾਲ ਚਲਾਣੇ ਤੇ ਦੱੁਖ ਪ੍ਰਗਟ ਕੀਤਾ।ਭਾਈ ਪਾਰਸ ਨੇ ਕਿਹਾ ਕਿ ਭਾਈ ਸਾਹਿਬ ਦੇ ਸਰੀਰ ਰੂਪੀ ਚੋਲੇ 'ਚ ਚੱਲੇ ਜਾਣ ਘਾਟਾ ਨਾ ਪੂਰਾ ਹੋਣ ਵਾਲਾ ਹੈ।ਉਹਨਾਂ ਕਿਹਾ ਕਿ ਗੁਰੂ ਸਹਿਬਾਨਾਂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਸ ਮਹਾਨ ਸਖਤੀਅਤ ਨੂੰ ਆਪਣੇ ਚਰਨਾ ;ਚ ਨਿਵਾਸ ਬਖਸਣ। ਭਾਈ ਬਲਜਿੰਦਰ ਸਿੰਘ ਦੀਵਾਨਾ,ਭਾਈ ਗੁਰਚਰਨ ਸਿਘ ਦਲੇਰ,ਭਾਈ ਬੱਗਾ ਸਿੰਘ ਨਾਨਕਸਰ,ਭਾਈ ਇੰਦਰਜੀਤ ਸਿੰਘ ਬੋਦਲਵਾਲਾ,ਪਰਮਵੀਰ ਸਿੰਘ ਮੋਤੀ,ਅਵਤਾਰ ਸਿੰਘ ਰਾਜੂ,ਰਾਜ ਸਿੰਘ ਮੱਲੀ,ਭਾਈ ਗੁਰਮੇਲ ਸਿੰਘ ਬੰਸੀ,ਭਾਈ ਜਸਵਿੰਦਰ ਸਿੰਘ ਖਾਲਸਾ,ਜੀਵਨ ਸਿੰਘ ਵੀਲਾ,ਭਾਈ ਹਰਦੀਪ ਸਿੰਘ ਖੁਸ਼ਦਿਲ,ਭਾਈ ਉਕਾਰ ਸਿੰਘ,ਭਾਈ ਤਰਸੇਮ ਸਿੰਘ ਭੋਰਵਾਲ,ਭਾਈ ਅਮਨਦੀਪ ਸਿੰਘ ਡਾਂਗੀਆਂ,ਭਾਈ ਮੋਤੀ ਸਿੰਘ,ਭਾਈ ਅਵਤਾਰ ਸਿੰਘ ਤਾਰੀ ਰਾਮਗੜ੍ਹ, ਭਾਈ ਭੋਲਾ ਸਿੰਘ,ਸੁਖਪਾਲ ਸਿੰਘ ਕਾਕਾ,ਭਾਈ ਮਨਦੀਪ ਸਿੰਘ ਕਾਉਕੇ,ਭਾਈ ਸੁਖਦੇਵ ਸਿੰਘ ਲੋਪੋ,ਹੀਰਾ ਸਿੰਘ ਨਿਮਾਣਾ,ਭਾਈ ਦਵਿੰਦਰ ਸਿੰਘ ਦਲੇਰ ਅਤੇ ਹੋਰ ਮੋਹਤਬਰ ਵਿਅਕਤੀ ਨੇ ਭਾਈ ਸਾਹਿਬ ਦੇ ਪਰਿਵਾਰ ਨਾਲ ਦੱੁਖ ਸਾਂਝਾ ਕੀਤਾ।

ਵੱਡੀ ਖਬਰ ਜਗਰਾਓਂ ਤੋਂ -ਜਗਰਾਓਂ ਇਲਾਕਾ 3 ਅਪ੍ਰੈਲ ਸਵੇਰ ਤੋਂ ਮੁਕੰਮਲ ਬੰਦ

ਜਗਰਾਓਂ/ਲੁਧਿਆਣਾ, ਅਪ੍ਰੈਲ 2020-(ਸਤਪਾਲ ਸਿੰਘ ਦੇਹੜਕਾ/ਜਸਮੇਲ ਗਾਲਿਬ/ਗੁਰਦੇਵ ਗਾਲਿਬ/ਮਨਜਿੰਦਰ ਗਿੱਲ )-

 

ਇਕ ਮਿਟਿਗ ਦੁਰਾਨ ਡੀ ਸੀ ਲੁਧਿਆਣਾ,ਐਸ ਐਸ ਪੀ ਜਿਲਾ ਜਗਰਾਓਂ ਅਤੇ ਐਸ ਡੀ ਐਮ ਵਲੋਂ ਅਹਿਮ ਫੈਸਲਾ।

ਪੜੋ ਪ੍ਰੈਸ ਨੋਟ

 

ਵਾਈਰਸ ਦੇ ਵਿਸਥਾਰ ਨੂੰ ਰੋਕਣ ਲਈ ਹਦਾਇਤਾਂ ਦੀ ਪਾਲਣਾ ਕਰਨ ਲੋਕ-ਡਿਪਟੀ ਕਮਿਸ਼ਨਰ

ਜਿਲਾ ਅੰਮ੍ਰਿਤਸਰ ਦੇ ਡੀ ਸੀ ਅਤੇ ਐਸ ਐਮ ਓ ਦੀ ਲੇਟਸਟ ਅਪਡੇਟ

ਅਮ੍ਰਤਿਸਰ ਸਾਹਿਬ, ਅਪ੍ਰੈਲ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਕੋਰੋਨਾ ਵਾਇਰਸ ਤੋਂ ਜ਼ਿਲਾ ਵਾਸੀਆਂ ਨੂੰ ਬਚਾਏ ਰੱਖਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਅਤੇ ਕੁਝ ਨਿੱਜੀ ਸੰਸਥਾਵਾਂ ਵੀ ਲੋੜਵੰਦਾਂ ਦੀ ਸਹਾਇਤਾਂ ਲਈ ਅੱਗੇ ਆ ਰਹੀਆਂ ਹਨ ਅਤੇ ਉਨਾ ਵਲੋਂ ਲੋੜਵੰਦਾਂ ਤੱਕ ਰਾਸ਼ਨ ਅਤੇ ਫੂਡ ਦੇ ਪੈਕੇਟ ਘਰ ਘਰ ਤੱਕ ਪਹੁੰਚਾਏ ਜਾ ਰਹੇ ਹਨ ।

-ਪੰਜਾਬ ਸਰਕਾਰ ਨੇ ਦੁਕਾਨਦਾਰਾਂ ਨੂੰ ਸਮਾਨ ਦੀ ਡਿਲੀਵਰੀ ਲਈ ਕੀਤਾ ਨਵਾਂ ਮੋਡਿਊਲ ਜਾਰੀ

-ਦੁਕਾਨਦਾਰ ਕੋਵਾ ਪੰਜਾਬ ਐਪ ਰਾਹੀਂ ਆਰਡਰ ਲੈ ਕੇ ਨਾਗਰਿਕਾਂ ਨੂੰ ਘਰਾਂ ਵਿੱਚ ਕਰਵਾਉਣਗੇ ਜ਼ਰੂਰੀ ਵਸਤਾਂ ਮੁਹੱਈਆ

 

-ਸ਼ਿਕਾਇਤ ਮਿਲਣ 'ਤੇ ਪ੍ਰਸਾਸ਼ਨ ਕਰ ਸਕਦਾ ਹੈ ਕਿਸੇ ਵੀ ਦੁਕਾਨਦਾਰ ਦੀ ਰਜਿਸਟ੍ਰੇਸ਼ਨ ਰੱਦ

 

-ਪਰਿਵਾਰ ਦੇ ਇਕ ਮੈਂਬਰ ਦੀ ਗਲਤੀ ਪੈ ਸਕਦੀ ਹੈ ਸਾਰੇ ਟੱਬਰ ਉਤੇ ਭਾਰੂ

 

ਪੰਜਾਬ ਸਰਕਾਰ ਨੇ ਸੂਬੇ ਵਿਚ ਕਰਫਿਊ ਦੇ ਚੱਲਦਿਆਂ, ਪੇਂਡੂ ਖੇਤਰਾਂ ਵਿੱਚ ਰਾਹਤ ਕਾਰਜਾਂ 'ਚ ਤੇਜ਼ੀ ਲਿਆਉਣ ਲਈ ਸਰਪੰਚਾਂ ਨੂੰ ਐਮਰਜੈਂਸੀ ਹਾਲਤ ਵਿੱਚ ਰਾਤ ਵੇਲੇ (ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ) ਲੋਕਾਂ ਦੇ ਕਰਫਿਊ ਪਾਸ ਜਾਰੀ ਕਰਨ ਲਈ ਅਧਿਕਾਰਤ ਕੀਤਾ ਹੈ।

 

-ਘਰ, ਰਸੋਈ ਤੇ ਹੱਥਾਂ ਦੀ ਸਫਾਈ ਦਾ ਖਾਸ ਖਿਆਲ ਰੱਖੋ-ਸਿਵਲ ਸਰਜਨ

 

ਸਰਬੱਤ ਸਿਹਤ ਬੀਮਾ ਯੋਜਨਾ ਦੀ ਬਾਇਓਮੈਟ੍ਰਿਕ ਤਸਦੀਕ ਤੋਂ ਛੋਟ –ਸਿਵਲ ਸਰਜਨ

 

-ਜਣੇਪਿਆਂ ਦੇ ਨਿਰਧਾਰਤ ਹੈਲਥ ਪੈਕੇਜ ਅਧੀਨ ਕੀਤੇ ਜਾਂਦੇ ਇਲਾਜ ਨੂੰ ਕੀਤਾ ਰਾਖਵੇਂਕਰਨ ਦੇ ਦਾਇਰੇ ਤੋਂ ਬਾਹਰ

 

ਓਟ ਕਲੀਨਿਕ ਅਤੇ ਨਸ਼ਾ ਛਡਾਊ ਕੇਂਦਰਾਂ ਵੱਲੋਂ ਮਰੀਜਾਂ ਨੂੰ ਦੋ ਹਫਤਿਆਂ ਦੀ ਦਵਾਈ ਦਿੱਤੀ ਜਾਣ ਲੱਗੀ-ਸਿਵਲ ਸਰਜਨ

 ਕੋਰੋਨਾ ਵਾਇਰਸ ਕਰਕੇ ਪੱਤਰਕਾਰ ਭਾਈਚਾਰੇ ਵੱਲੋਂ ਲਗਾਏ ਲੰਗਰ ਦਾ ਤਰੀਕਾ ਸਹੀ ਹੈ ਜਾਂ ਗਲਤ

ਜਨ ਸਕਤੀ ਅਖਬਾਰ ਵਿੱਚ ਲੱਗੀ ਖਬਰ ਉਪਰ ਪ੍ਰਤੀਕਰਮ

 

ਜਗਰਾਓਂ/ਲੁਧਿਆਣਾ,ਮਾਰਚ 2020 -(ਜਨ ਸਕਤੀ ਬਿਉਰੋ)

ਕੀ ਗਰੀਬ ਲੋਕਾਂ ਦਾ ਪੇਟ ਭਰਨ ਲਈ ਉਨਾਂ ਨੂੰ  ਇਕੱਠੇ ਕਰਕੇ ਭਿਆਨਕ ਬਿਮਾਰੀ ਕੋਰੋਨਾ ਵਾਇਰਸ ਵੱਲ ਨਹੀਂ ਧੱਕਾ ਦਿੱਤਾ ਜਾ ਰਿਹਾ ਗਰੀਬ ਲੋਕਾਂ ਨੂੰ ਰਾਸਣ ਪਹੁੰਚਾਉਣਾ ਚੰਗੀ ਗੱਲ ਹੈ । ਪਰ ਇਹ ਲੰਗਰ ਜਾਂ ਰਾਸਣ ਘਰ ਘਰ ਜਾਂ ਕੇ ਦਿੱਤਾ ਜਾਣਾ ਚਾਹੀਦਾ ਹੈ ਹਾਂ ਜੇਕਰ ਇੱਕ ਜਗ੍ਹਾ ਤੇ 2 ਜਾ  4 ਘਰ ਇੱਕਠੇ ਕਰਨੇ ਪੈਂਦੇ ਹਨ ਤਾਂ ਇਹ ਰਾਸਣ ਘੱਟ ਤੋਂ ਘੱਟ 3 ਜਾਂ 4 ਫੁੱਟ ਦੀ ਦੂਰੀ  ਤੇ ਲੋਕਾਂ ਨੂੰ  ਲਾਈਨਾਂ ਵਿੱਚ ਖੜ੍ਹੇ ਕਰਕੇ ਵੀ ਵੰਡਿਆ ਜਾ ਸਕਦਾ ਹੈ ।ਇੱਕ ਖਬਰ ਵਿੱਚ  ਜੋ ਤਸਵੀਰ ਸਾਹਮਣੇ ਆਈ ਸੀ ਉਸ ਵਾਰੇ ਕੁੱਝ ਸਵਾਲ ਉੱਠਦੇ ਨੇ ਕੀ ਸੇਵਾਦਾਰਾਂ ਨੂੰ ਮੂੰਹ ਉੱਪਰ ਮਾਸਿਕ ਤੇ ਹੱਥਾਂ ਵਿੱਚ ਦਸਤਾਨੇ ਪਾਉਣੇ ਜਰੂਰੀ ਨਹੀਂ ਹਨ   ਜਦੋਂ ਅਸੀਂ ਆਪ ਹੀ ਕਾਨੂੰਨ ਦੇ ਨਿਯਮਾਂ ਦੀ ਉਲੰਘਣਾ ਕਰਨ ਤੋਂ ਨਹੀਂ ਹਟਾਂਗੇ ਤਾਂ ਲੋਕਾਂ ਨੂੰ ਕੀ ਸੁਚੇਤ ਕਰਾਂਗੇ  ਇਸ ਲਈ ਜਿੱਥੇ ਲੋਕਾਂ ਨੂੰ ਇਕੱਠੇ ਕਰਕੇ ਰਾਸਣ ਵੰਡਿਆ ਜਾਂਦਾ ਹੈ ਉੱਥੇ ਰਾਸਣ ਲੈਣ ਆਏ ਲੋਕਾਂ ਨੂੰ ਸੁਚੇਤ ਕੀਤਾ ਜਾਣਾ ਚਾਹੀਦਾ ਹੈ ਕਿ ਹੱਥ ਅਤੇ ਮੂੰਹ ਢੱਕ ਕੇ ਰੱਖਣ ਤੇ 1 ਮੀਟਰ ਦੀ ਦੂਰੀ ਤੇ ਖੜਨ ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋੜਵੰਦ ਪਰਿਵਾਰਾ ਨੂੰ ਆਟੇ ਦੀਆਂ ਥੈਲੀਆਂ ਵੰਡੀਆਂ।ਪ੍ਰਧਾਨ ਕੁਲਵੰਤ ਸਿੰਘ ਸਿੰਘ ਕੀਤੂ,ਐਮ,ਸੀ ਬਿੱਟੂ ਦੀਵਾਨਾ।  

ਬਰਨਾਲਾ-ਮਾਰਚ 2020 -(ਗੁਰਸੇਵਕ  ਸਿੰਘ  ਸੋਹੀ)-

 ਅੱਜ ਕਰੋਨਾ ਵਾਇਰਸ ਦੇ ਮੱਦੇ ਨਜ਼ਰ ਲਗਾਏ ਕਰਫ਼ਿਊ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਇੰਨਚਾਰਜ ਕੁਲਵੰਤ ਸਿੰਘ  ਸਿੰਘ  ਕੀਤੂ ਦੀ ਰਹਿਨ ਮਾਈ ਹੇਠ  ਲਗਾਤਾਰ ਤਿੰਨ ਦਿਨ ਤੋਂ ਲੋੜਵੰਦ ਪਰਿਵਾਰਾਂ ਨੂੰ ਵੱਖ- ਵੱਖ ਵਾਰਡਾ ਵਿੱਚ ਜਾ ਕੇ ਹਜ਼ਾਰਾ ਦੀ ਗਿਣਤੀ ਵਿੱਚ ਆਟੇ ਦੀਆਂ ਥੈਲੀਆਂ ਵੰਡੀਆਂ ਜਾ ਰਹੀਆਂ ਨੇ ਅੱਜ 11 ਨੰਬਰ ਵਾਰਡ ਵਿੱਚ ਐਮ ਸੀ ਬਿੱਟੂ ਵੱਲੋਂ 350 ਦੇ ਕਰੀਬ ਥੈਲੀਆਂ ਵੰਡੀਆ ਅਤੇ 31 ਨੰਬਰ ਵਾਰਡ ਵਿੱਚ 200 ਥੈਲੀਆਂ ਵੰਡੀਆਂ ਇਸ ਮੌਕੇ ਬੋਲਦਿਆਂ ਪ੍ਰਧਾਨ ਕੁਲਵੰਤ ਸਿੰਘ  ਕੀਤੂ ਅਤੇ ਐਮ,ਸੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਕਾਰਨ ਪੂਰੇ ਭਾਰਤ ਵਿੱਚ ਲਾਕਡਾਊਨ ਕੀਤਾ  ਤੇ ਪੰਜਾਬ ਅੰਦਰ ਕਰਫਿਊ ਲਾਇਆ ਗਿਆ ਜਿਸ ਨੂੰ ਲੈ ਕੇ ਲੋੜਵੰਦ ਗਰੀਬ ਪਰਿਵਾਰ ਇੱਕ ਡੰਗ ਦੀ ਰੋਟੀ ਤੋਂ ਵੀ ਮੁਥਾਜ ਹੋ ਗਏ ਸਨ ਕਿ ਕੋਈ ਵੀ ਲੋੜਵੰਦ ਪਰਿਵਾਰ ਭੁੱਖਾ ਨਾ ਸੌਵੇਂ  ਇਸ ਮੌਕੇ ਉਨ੍ਹਾਂ ਨਾਲ ਸੁਰਜੀਤ ਸੋਹੀ, ਪਰਮਜੀਤ ਸਿੰਘ ਖ਼ਾਲਸਾ ਮੈਬਰ ਐੱਸ,ਜੀ,ਪੀ,ਸੀ,ਐਮ,ਸੀ ਧਰਮ ਸਿੰਘ ਫੌਜੀ, ਐਮ ਸੀ ਸੋਨੀ ਜਾਗਲ, ਹਰਚਰਨ ਚੰਨਾ ਕਬੱਡੀ ਨੇਟਰ ਆਈ, ਟੀ, ਵਿੰਗ, ਜਰਨੈਲ ਸੱਲੂ ਸੁਰਿੰਦਰ ਪਾਲ ਢਿੱਲੋਂ, ਜੋਬਨ ਭੱਠਲ ਆਦਿ ਹਾਜਰ ਸਨ।

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵੱਲੋਂ ਆਨਲਾਈਨ ਪੜ੍ਹਾਈ ਸ਼ੁਰੂ-ਹਰਪ੍ਰੀਤ ਸਿੰਘ ਦੀਵਾਨਾ

ਬਰਨਾਲਾ-ਮਾਰਚ 2020-(ਗੁਰਸੇਵਕ ਸਿੰਘ ਸੋਹੀ)-

ਕਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਸਕੂਲਾਂ ਦੇ ਬੰਦ ਹੋਣ ਕਾਰਨ ਨਵੇ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਵੀ ਨਹੀ ਹੋ ਸਕੀ ਬੱਚਿਆਂ ਦੇ ਹੋ ਰਹੇ ਪੜ੍ਹਾਈ ਦੇ ਨੁਕਸਾਨ ਨੂੰ ਪੂਰਾ ਕਰਨ ਦੇ ਮੰਤਵ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਵੱਲੋਂ ਆਨਲਾਈਨ ਸਿੱਖਿਆ ਪ੍ਰਣਾਲੀ ਦੇ ਰਾਹੀ ਨਵੇਂ ਵਿੱਦਿਅਕ ਵਰ੍ਹੇ ਦੀ ਪੜ੍ਹਾਈ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਕੀਮਤੀ ਸਮੇਂ ਦੀ ਬੱਚਤ ਦੇ ਨਾਲ-ਨਾਲ ਉਨਾਂ ਦਾ ਪੜ੍ਹਾਈ ਵੱਲ ਧਿਆਨ ਕੈਂਦਰਿਤ ਕਰਕੇ ਰੱਖਣਾ ਹੈ। ਇਸ ਸਬੰਧੀ ਬੀਹਲਾ ਸਕੂਲ ਦੇ ਮੁੱਖ ਹੈਂਡ ਟੀਚਰ ਸਰਦਾਰ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਬੱਚਿਆਂ ਨੂੰ ਹੋਮਵਰਕ ਆਨਲਾਈਨ ਸਕੂਲ ਵੱਟਸਐਪ ਗਰੁੱਪਾਂ ਰਾਹੀਂ ਭੇਜਿਆ ਜਾਂਦਾ ਹੈ। ਆਨਲਾਈਨ ਸਿੱਖਿਆ ਪ੍ਰਣਾਲੀ ਰਾਹੀਂ ਸਾਰੇ ਵਿਸ਼ੇ ਪੜ੍ਹਾਏ ਜਾਂਦੇ ਹਨ। ਬੱਚਿਆਂ ਨੂੰ ਸਵੇਰੇ 9 ਵਜੇ ਤੋ 1 ਵਜੇ ਤੱਕ ਪੜ੍ਹਾਇਆ ਜਾਂਦਾ ਹੈ। ਇਸ ਸਮੇਂ ਦੌਰਾਨ ਬੱਚਿਆਂ ਦੀ ਪੜ੍ਹਾਈ ਸਬੰਧੀ ਕਿਸੇ ਵੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ। ਬੱਚਿਆਂ ਅਤੇ ਮਾਪਿਆਂ ਨੂੰ ਕਿਸੇ ਵੀ ਜਾਣਕਾਰੀ ਦੀ ਜ਼ਰੂਰਤ ਹੋਵੇਗੀ ਤਾਂ ਉਹ ਮੁਹੱਈਆ ਕਰਵਾਈ ਜਾਵੇਗੀ।

50 ਲੋੜਵੰਦਾਂ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਦੁਨੀਆਂ ਭਰ 'ਚ ਫੈਲ੍ਹੀ ਕੋਰੋਨਾਵਾਇਰਸ ਵਰਗੀ ਨਾਮੁਰਾਦ ਬਿਮਾਰੀ ਨੇ ਹਾਹਾਕਾਰ ਮਚਾ ਦਿੱਤੀ ਹੈ,ਭਾਰਤ ਦੇਸ਼ ਅਤੇ ਪੰਜਾਬ ਅੰਦਰ ਕਰਫਿਊ ਲੱਗਣ ਕਾਰਨ ਗਰੀਬ ਲੋਕ ਡੰੂਘੀਆਂ ਸੋਚਾਂ ਵਿੱਚ ਪੈ ਗਏ ਹਨ ਕਿਉਂਕਿ ਉਨ੍ਹਾਂ ਦੇ ਘਰਾਂ ਦੇ ਚੁਲ੍ਹੇ ਠੰਡੇ ਹੋ ਗਏ ਹਨ।ਇਸ ਮੁਸੀਬਤ ਦੀ ਘੜੀ ਵਿੱਚ ਡਾ.ਭੀਮ ਰਾੳ ਅੰਬੇਦਕਾਰ ਵੈਲਫੇਅਰ ਸੋਸਾਇਟੀ ਨਸਰਾਲੀ ਦੇ ਉਦਮ ਸਦਕਾ ਅਤੇ ਸਮੂਹ ਨਗਰ ਨਵਾਸੀਆਂ ਵੱਲੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਸ਼ਹੀਦ ਮੇਜਰ ਹਰਦੀਪ ਸਿੰਘ ਰੋਡ ਵਿਖੇ 50 ਲੋੜਵੰਦ ਪਰਿਵਾਰਾਂ ਨੂੰ ਆਟੇ ਦੀ ਥੈਲੀ,ਚਾਹ-ਪੱਤੀ,ਚੀਨੀ,ਚਾਵਲ,ਸਰੋਂ ਦਾ ਤੇਲ,ਹਲਦੀ,ਮਿਰਚਾਂ ਅਤੇ ਦਾਲਾਂ ਆਦਿ ਰਾਸ਼ਨ ਦੇ ਕੇ ਬਹੁਤ ਹੀ ਸਲਾਘਯੋਗ ਕਾਰਜ ਕੀਤਾ।ਇਸ ਸੂਭ ਕਾਰਜ ਦੀ ਸ਼ੁਰੂਆਤ ਸੰਤ ਸੋਮ ਨਾਥ ਜੀ ਚੋਬਦਾਰਾਂ ਵਾਲੇ,ਸੁਖਵਿੰਦਰਪਾਲ ਸਿੰਘ ਚੌਕੀ ਇੰਚਾਰਜ ਈਸੜੂ,ਸੂਬਾ ਇੰਸਪੈਕਟਰ ਅਮਰੀਕ ਸਿੰਘ ਨਸਰਾਲੀ ਅਤੇ ਪ੍ਰਧਾਨ ਸਮਾਜ ਸੇਵੀ ਵਾਤਾਵਰਣ ਪ੍ਰੇਮੀ ਹਰਦੀਪ ਸਿੰਘ ਨਸਰਾਲੀ ਨੇ ਕੀਤੀ।ਪੱਤਰਕਾਰਾਂ ਨਾਲ ਗੱਲਬਾਤਾਂ ਕਰਦਿਆਂ ਪ੍ਰਧਾਨ ਹਰਦੀਪ ਸਿੰਘ ਨੇ ਕਿਹਾ ਕਿ ਇਸ ਪਰਉਪਕਾਰ ਵਿੱਚ ਪਰਮਿੰਦਰ ਸਿੰਘ ਬਿੱਟੂ ਤੇ ਪ੍ਰਧਾਨ ਕਰਨੈਲ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ।ਇਸ ਮੌਕੇ 'ਤੇ ਭਾਈ ਦਲੀਪ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਹਰੀ ਸਿੰਘ ਜੀ,ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ,ਮਨਦੀਪ ਸਿੰਘ ਦੀਪ,ਮਦਨ ਸਿੰਘ ,ਸੁਦਾਗਰ ਸਿੰਘ,ਦਰਸ਼ਨ ਸਿੰਘ,ਮਿਸਤਰੀ ਪ੍ਰਗਟ ਸਿੰਘ ਨੇ ਵੱਡੇਮੁੱਲਾ ਯੋਗਦਾਨ ਪਾਇਆ।

ਪੱਤਰਕਾਰ ਭਾਈਚਾਰੇ ਵੱਲੋ ਲੰਗਰ ਲਗਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੋਰੋਨਾ ਵਾਇਰਸ ਕਰਕੇ ਮਜ਼ਦੂਰ ਕੰਮ ਤੋ ਵਿਹਲੇ ਹੋ ਗਏ ਹਨ ਉਨ੍ਹਾਂ ਦਾ ਗੁਜਰ ਬਹੁਤ ਮੁਸ਼ਕਲ ਹੈ ਤੇ ਅੱਜ ਸਮੂਹ ਪੱਤਰਕਾਰ ਭਾਈਚਾਰੇ ਵੱਲੋ ਪ੍ਰਵਾਸੀ ਮਜ਼ਦੂਰਾਂ ਤੇ ਗਰੀਬਾਂ ਲਈ ਹੰਬੜਾਂ ਵਿਖੇ ਲੰਗਰ ਲਗਾਇਆ ਗਿਆ।ਇਸ ਸਮੇ ਸੱਤਲੁਜ ਪ੍ਰੈਸ ਕਲੱਬ ਦੇ ਚੇਅਰਮੈਨ ਸਤਿਨਾਮ ਸਿੰਘ ਨੇ ਕਿਹਾ ਕਿ ਇਸ ਬਿਪਤਾ ਦੀ ਘੜੀ ਵਿੱਚ ਗਰੀਬ ਪਰਿਵਾਰਾਂ ਦਾ ਗੁਜ਼ਾਰਾ ਕਰਨ ਬਹੁਤ ਔਖਾ ਹੋ ਗਿਆ ਹੈ ਇਸ ਸਮੇ ਉਨ੍ਹਾਂ ਕਿਹਾ ਕਿ ਸਮਾਜ ਸੇਵੀਆ ਨੂੰ ਵੱਧ ਤੋ ਵੱਧ ਗਰੀਬ ਲੋੜਵੰਦ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਸਮੇ ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰ,ਮਨਜਿੰਦਰ ਸਿੰਘ,ਡਾਂ.ਮਨਜੀਤ ਸਿੰਘ ਲੀਲਾਂ,ਗੁਰਦੇਵ ਸਿੰਘ,ਕੁਲਦੀਪ ਸਿੰਘ ਮਾਨ,ਨਸੀਬ ਵਿਰਕ,ਸਵਰਨ ਸਿੰਘ ਗੌਸਪੁਰ,ਆਦਿ ਹਾਜ਼ਰ ਸਨ।

ਪਿੰਡ ਬੰਗਸੀਪੁਰਾ 'ਚ ਲਾਭਪਾਤਰੀਆਂ ਨੂੰ ਕਣਕ ਵੰਡੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਬੰਗਸੀਪੁਰਾ ਵਿੱਚ ਕੈਪਟਨ ਅਮਰਿੰਦ੍ਰਰ ਸਿੰਘ ਦੇ ਐਸ.ਡੀ.ੳ ਕੈਪਟਨ ਸੰਦੀਪ ਸਿੰਘ ਸੰਧੂ ਦੀ ਅਤੇ ਗਰਾਮ ਪੰਚਾਇਤ ਅਤੇ ਸਰਪੰਚ ਕਰਮਜੀਤ ਸਿੰਘ ਮੰਡ ਦੀ ਅਗਵਾਈ ਹੇਠ ਲਾਭਪਾਤਰੀਆਂ ਨੂੰ ਕਣਕ ਵੰਡੀ ਗਈ।ਇਸ ਕਣਕ ਤਕਸੀਮ ਕਰਨ ਸਮੇ ਕਾਂਗਰਸ ਜਿਲ੍ਹਾਂ ਪ੍ਰਧਾਨ ਕਿਰਨਜੀਤ ਸਿੰਘ ਸੋਨੀ ਗਾਲਿਬ,ਡਾਂ.ਕਰਨ ਵਿੰੜਗਾ,ਸਾਬਕਾ ਸਰਪੰਚ ਨਿਰਮਲ ਸਿੰਘ,ਪੰਚ ਗੁਰਮੀਤ ਸਿੰਘ ਤਿਵਾੜੀ,ਸਾਬਕਾ ਸਰਪੰਚ ਗੁਰਮੇਲ ਸਿੰਘ,ਬਲਵੰਤ ਸਿੰਘ ਬਿੱਲੂ,ਜਸਵੀਰ ਸਿੰਘ ਕਾਲਾ,ਮਨਜਿੰਦਰ ਸਿੰਘ,ਇੰਸਪੈਕਟਰ ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।