You are here

ਲੁਧਿਆਣਾ

ਕੋਰੋਨਾ ਵਾਇਰਸ ਦੇ ਬਚਾਅ ਲਈ ਪਿੰਡ ਦੌਲੇਵਾਲ ਨੂੰ ਕੀਤਾ ਸੀਲ।

ਮੋਗਾ,ਅਪ੍ਰੈਲ 2020 -(ਉਂਕਾਰ ਦੌਲਵਾਲ/ਜੱਜ ਮਸੀਤਾਂ)-

ਕੋਰੋਨਾ ਵਾਇਰਸ ਦੇ ਬਚਾਅ ਲਈ ਸਰਕਾਰ ਦੁਆਰਾ ਦਿੱਤੇ ਹੁਕਮਾਂ ਦੀ ਪਾਲਣਾ ਕਰਦੇ ਹੋਏ,ਚੌਂਕੀ ਇੰਚਾਰਜ ਪਿੰਡ ਦੌਲੇਵਾਲ ਪਰਮਦੀਪ ਸਿੰਘ ਅਤੇ ਉਸਦੀ ਪੁਲਿਸ ਪਾਰਟੀ ਨੇ ਪਿੰਡ ਦੇ ਸਾਰੇ ਰਾਹਾਂ ਨੂੰ ਬੰਦ ਕਰਕੇ ਕਿਸੇ ਨੂੰ ਵੀ ਪਿੰਡ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਨਾ ਹੀ ਪਿੰਡ ਵਿੱਚੋ ਕਿਸੇ ਨੂੰ ਬਾਹਰ ਜਾਣ ਦਿੱਤਾ।ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਸਾਡਾ ਇਸ ਤਰ੍ਹਾਂ ਸਾਥ ਦਿੰਦੇ ਰਹੋਗੇ ਤਾਂ ਅਸੀਂ ਕੋਰੋਨਾ ਵਾਇਰਸ ਬਿਮਾਰੀ ਨੂੰ ਬਹੁਤ ਜਲਦੀ ਹਰਾ ਲਵਾਂਗੇ।ਇਸ ਲਈ ਸਾਨੂੰ ਤੁਹਾਡੇ ਸਾਥ ਦੀ ਜਰੂਰਤ ਹੈ।ਤੁਸੀਂ ਇਸ ਤਰ੍ਹਾਂ ਆਪਣੇ ਬੱਚਿਆਂ,ਆਪਣੇ ਪਰਿਵਾਰ ਅਤੇ ਆਪਣੇ ਸਮਾਜ ਨੂੰ ਬਚਾਅ ਸਕਦੇ ਹੋ।ਪਿੰਡ ਦੌਲੇਵਾਲ ਦੇ ਚੌਂਕੀ ਇੰਚਾਰਜ ਪਰਮਦੀਪ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਨੂੰ ਰਾਸ਼ਨ ਦੀ ਲੋੜ ਹੈ,ਤਾਂ ਉਹ ਮੇਰੇ ਨਾਲ ਜਾ ਪਿੰਡ ਦੌਲਵਾਲ ਦੀ ਕਮੇਟੀ ਨਾਲ ਸੰਪਰਕ ਕਰੋ ਤਾਂ ਜੋ ਲੋੜਵੰਦਾ ਨੂੰ ਰਾਸ਼ਨ ਮਿਲ ਸਕੇ।

ਲੋੜਵੰਦਾਂ ਦੀ ਸਹਾਇਤਾ ਕਰਨਾ ਸ਼ਲਾਘਾਯੋਗ ਕੰਮ:ਭਾਈ ਸਰਤਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਮਦਦ ਕਰਨਾ ਅਤੀ ਹੀ ਸਲਾਘਾਯੋਗ ਕੰਮ ਹੈ ਅਤੇ ਸਾਡੇ ਸਾਰਿਆਂ ਵਲੋਂ ਲੋੜਵੰਦਾਂ ਦੀ ਮਦਦ ਕਰਨਾ ਅਤਿ ਹੀ ਸ਼ਲਾਘਾਯੋਗ ਕੰਮ ਹੈ ਅਤੇ ਸਾਡੇ ਸਾਰਿਆਂ ਦਾ ਫਰਜ਼ ਵੀ ਬਣਦਾ ਹੈ ਕਿ ਇਸ ਵਿਚ ਆਪਣਾ ਯੋਗਦਾਨ ਪਾਈਏ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਰਣ ਸਿੰਘ ਗੁਰਦੁਆਰਾ ਸਾਹਿਬ ਜੀ ਪ੍ਰਧਾਨ ਭਾਈ ਸਰਤਾਜ ਸਿੰਘ ਨੇ ਕੀਤੇ।ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਚਲਦਿਆਂ ਸੂਬੇ ਵਿਚ ਕਰਫਿਊ ਲੱਗਾ ਹੋਇਆਂ ਹੈ,ਜਿੱਥੇ ਸਰਕਾਰ ਅਤੇ ਪ੍ਰਸ਼ਾਂਸ਼ਨ ਵਲੋਂ ਇਸ ਗੱਲ ਦੇ ਪੂਰੀ ਗੰਭੀਰਤਾ ਨਾਲ ਯਤਨ ਕੀਤੇ ਜਾ ਰਹੇ ਹਨ ਕਿ ਜ਼ਰੂਰੀ ਵਸਤੂਆਂ ਦੇ ਮਾਮਲੇ ਵਿਚ ਲੋਕਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।ਉਥੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵਲੋਂ ਵੀ ਸ਼ਹਿਰ ਦੇ ਵੱਖ-ਵੱਖ ਇਕਾਲਿਆਂ ਵਿਚ ਲੋੜਵੰਦਾਂ ਨੂੰ ਲੰਗਰ ਅਤੇ ਰਾਸ਼ਨ ਮੁਹੱਈਆਂ ਕਰਵਾਇਆਂ ਜਾ ਰਿਹਾ ਹੈ,ਜੋ ਕਿ ਸ਼ਲਾਘਯੋਗ ਕੰਮ ਹੈ।ਸ.ਕੋਹਲੀ ਨੇ ਕਿਹਾ ਕਿ ਸਾਨੂੰ ਇਹ ਵੀ ਚਾਹੀਦਾ ਹੈ ਕਿ ਪ੍ਰਸ਼ਾਸਨ ਦੇ ਹੁਕਮਾਂ ਉਪਰ ਅਮਲ ਕਰਦੇ ਹੋਏ ਆਪਣੇ ਘਰਾਂ ਵਿਚ ਹੀ ਕਰਦੇ ਆਪਣੇ ਘਰਾਂ ਵਿਚ ਹੀ ਰਹੀਏ ਤਾਂ ਜੋ ਕੋਰੋਨਾ ਜਿਹੀ ਭਿਆਨਕ ਬਿਮਾਰੀ ਨੂੰ ਫੈਲਣ ਤੋਂ ਰੋਕਿਆਂ ਜਾ ਸਕੇ।

ਗਰਾਮ ਪੰਚਾਇਤ ਦੇ ਸਹਿਯੋਗ ਨਾਲ ਲੋਕਾਂ ਨੇ ਆਪਣੇ-ਆਪਣੇ ਪਿੰਡਾਂ ਨੂੰ ਕੀਤਾ ਲਾਕਡਾਊਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਐਸ਼.ਡੀ.ਐਮ ਜਗਰਾਉ ਬਲਜਿੰਦਰ ਸਿੰਘ ਢਿੱਲੋ ਵਲੋ ਜਾਰੀ ਕੀਤੀਆਂ ਹਦਾਇਤਾਂ ਤੇ ਅਮਲ ਕਰਦਿਆਂ ਪਿੰਡਾਂ ਦੀਆਂ ਪੰਚਾਇੰਤਾਂ ਦੇ ਸਹਿਯੋਗ ਨਾਲ ਲੋਕਾਂ ਨੇ ਆਪਣੇ-ਆਪਣੇ ਪਿੰਡਾਂ ਨੂੰ ਲਾਕਡਾਊਨ ਕਰ ਦਿੱਤਾ ਹੈ ਅਤੇ ਪਹਿਰੇਦਾਰੀ ਲੋਕਾਂ ਨੇ ਖੁਦ ਸੰਭਾਲ ਲਈ ਹੈ।ਗਰਾਮ ਪੰਚਾਇਤ ਗਾਲਿਬ ਰਣ ਸਿੰਘ ਅਤੇ ਸਰਪੰਚ ਜਗਦੀਸ਼ ਚੰਦ ਅਤੇ ਪੰਚਾਇਤ ਮੈਬਰਾਂ ਹਰਮਿੰਦਰ ਸਿੰਘ,ਜਗਸੀਰ ਸਿੰਘ,ਰਣਜੀਤ ਸਿੰਘ,ਜਸਵਿੰਦਰ ਸਿੰਘ,ਨਿਰਮਲ ਸਿੰਘ ਦੀ ਅਗਵਾਈ ਹੇਠ ਸਾਰੇ ਪਿੰਡ ਦੀਆਂ ਹੱਦਾਂ ਨੂੰ ਸੀਲ ਕਰ ਦਿੱਤਾ ਹੈ।ਜਾਣਕਾਰੀ ਦਿੰਦਿਆਂ ਹੋਏ ਸਰਪੰਚ ਜਗਦੀਸ਼ ਚੰਦ ਨੇ ਦਸਿਆ ਕਿ ਸਿਵਲ ਅਤੇ ਪੁਲਸ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਪਿੰਡ ਦੀਆਂ ਹੱਦਾਂ ਨੂੰ ਸੀਲ ਕੀਤਾ ਗਿਆ ਹੈ ਅਤੇ ਪਿੰਡ ਦੇ ਨੌਜਵਾਨ ਆਉਣ ਵਾਲੇ ਰਸਤਿਆਂ ਤੇ ਪਹਿਰਾ ਦੇ ਰਹੇ ਹਨ ਜੋ ਕੋਈ ਬਿਨਾਂ ਕੰਮ ਦੇ ਪਿੰਡ 'ਚ ਨਾ ਆਵੇ ਅਤੇ ਨਾ ਜਾਵੇ।ਪਿੰਡ ਦੇ ਸਾਰੇ ਰਸਤਿਆਂ ਨੂੰ ਸੀਲ ਕੀਤਾ ਗਿਆ।ਇਸ ਮੌਕੇ ਮਾਸਟਰ ਜਸਵੀਰ ਸਿੰਘ,ਰਜਿੰਦਰ ਸਿੰਘ ਰਾਜੂ,ਗੁਰਚਰਨ ਸਿੰਘ ਡੁਬਾਈ,ਗੁਰਦੀਪ ਸਿੰਘ,ਅਮਰੀਕ ਸਿੰਘ,ਗੁਰਮੇਲ ਸਿੰਘ,ਜਗਜੀਤ ਸਿੰਘ,ਜੱਸਾ ਸਿੰਘ,ਅਮਨ,ਰੋਸ਼ਨ ਸਿੰਘ ਆਦਿ ਹਾਣਰ ਸਨ।

ਪਿੰਡ ਸ਼ੇਖਦੌਲਤ ਵੀ ਕੀਤਾ ਗਿਆ ਸੀਲ,,ਦਿੱਤਾ ਜਾਵੇਗਾ ਠੀਕਰੀ ਪਹਿਰਾ -ਗ੍ਰਾਮ ਪੰਚਾਇਤ

ਜਗਰਾਉਂ (ਰਾਣਾ ਸ਼ੇਖਦੌਲਤ) ਕਰੋਨਾ ਵਾਇਰਸ ਨੂੰ ਲੈ ਕੇ ਪੂਰੇ ਸੰਸਾਰ ਨੂੰ ਖਤਰਾ ਵੱਧ ਰਿਹਾ ਹੈ ਹਰ ਇਕ ਦੂਜੇ ਨੂੰ ਬਚਾਉਣ ਲਈ ਲੱਗੇ ਹੋਏ ਹਨ ਪਿੰਡਾਂ ਵਿੱਚ ਵੀ ਐਸ. ਡੀ. ਐਮ  ਦੇ ਹੁਕਮ ਅਨੁਸਾਰ ਆਪਣੇ ਆਪਣੇ ਪਿੰਡ ਦਾ ਬਚਾਅ ਕਰਨ ਲਈ ਪੰਚਾਇਤਾਂ ਨੂੰ ਕਿਹਾ ਗਿਆ ਹੈ ਅਜਿਹੀ ਸਥਿਤੀ ਵੇਖਦੇ ਹੋਏ ਅੱਜ ਪਿੰਡ ਸ਼ੇਖਦੌਲਤ ਦੀ ਸਰਪੰਚ ਮਨਜੀਤ ਕੌਰ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ ਪਰ ਅਸਲ ਸਵਾਲ ਇਹ ਹੈ ਕਿ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਆਪਣੇ ਆਪਣੇ ਪਿੰਡ ਸੀਲ ਕਰਨ ਚ ਲੱਗੀਆਂ ਹਨ ਪਰ ਘਰਾਂ ਦੀਆਂ ਲੋੜਾਂ ਨੂੰ ਕੌਣ ਪੂਰਾ ਕਰੇਗਾ ਪਰ ਪਿੰਡ ਸ਼ੇਖ ਦੌਲਤ ਦੇ ਸਰਪੰਚ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਪਿੰਡ ਵਿੱਚ ਕੋਈ ਘਰ ਅਜਿਹਾ ਹੋਵੇਗਾ ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ।ਪਿੰਡ ਸੀਲ ਕਰਨ ਤੋਂ ਪਹਿਲਾਂ ਅਸੀਂ ਪੂਰੇ ਪਿੰਡ ਦੇ ਹਾਲਾਤ ਵੇਖੇ ਅਤੇ ਪੂਰੀ ਪੰਚਾਇਤ ਨਾਲ ਸਲਾਹ ਕਰਕੇ ਪਿੰਡ ਨੂੰ ਸੀਲ ਕੀਤਾ ਕਿਉਂਕਿ ਲੋਕੀਂ ਡੀ.ਸੀ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਿਹੇ ਸਨ।

ਪ੍ਰਧਾਨ ਮੰਤਰੀ ਦੀ ਅਪੀਲ 'ਤੇ ਲੋਕਾਂ ਨੇ ਜਗਾਏ ਦੀਵੇ, ਮੋਮਬਤੀਆਂ

ਲੁਧਿਆਣਾ,ਅਪ੍ਰੈਲ 2020- (ਜਸਮੇਲ ਗਾਲਿਬ/ਗੁਰਦੇਵ ਗਾਲਿਬ)-

 ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਦੇਸ਼ ਭਰ 'ਚ ਲੋਕਾਂ ਨੇ ਆਪਣੇ ਆਪਣੇ ਘਰਾਂ ਦੀ ਬੱਤੀਆਂ ਬੰਦ ਕਰ ਕੇ ਮੋਮਬਤੀਆਂ ਤੇ ਦੀਵੇ ਜਗਾ ਕੇ ਇੱਕਜੁੱਟਤਾ ਦਾ ਸਬੂਤ ਦਿੱਤਾ। 

ਜਗਰਾਉਂ ਪੁਲਿਸ ਵੱਲੋਂ ਡੇਢ ਕਿੱਲੋ ਹੀਰੋਇਨ,16,80,000 ਰਪੈ ਨਗਦ ਅਤੇ ਇੱਕ ਗੱਡੀ ਬਰਾਮਦ

ਜਗਰਾਉਂ(ਰਾਣਾ ਸ਼ੇਖਦੌਲਤ)ਐਸ ਐਸ ਪੀ ਸ੍ਰੀ ਵਿਵੇਕਸ਼ੀਲ ਸੋਨੀ ਲੁਧਿਆਣਾ ਦਿਹਾਤੀ ਵੱਲੋਂ ਨਸ਼ਾ ਮੁਕਤ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸ੍ਰੀ ਰਾਜਬੀਰ ਸਿੰਘ ਪੁਲਿਸ ਕਪਤਾਨ ਡੀ ਲੁਧਿਆਣਾ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਦਿਲਬਾਗ ਸਿੰਘ ਡੀ ਐਸ. ਪੀ. ਡੀ. ਅਤੇ ਐਸ. ਆਈ ਸਿਮਰਜੀਤ ਸਿੰਘ ਇੰਚਾਰਜ਼ ਸੀ. ਆਈ .ਏ .ਸਟਾਫ ਜਗਰਾਉਂ ਵੱਲੋਂ ਪਿੰਡ ਲੀਲ੍ਹਾ ਮੇਘ ਸਿੰਘ ਵਿਖੇ ਨਾਕਾਬੰਦੀ ਦੌਰਾਨ ਸਤਨਾਮ ਸਿੰਘ ਉਰਫ ਨਿਸ਼ਾਨ ਸਿੰਘ ਪੁਤਰ ਗੁਰਦੀਪ ਸਿੰਘ ਵਾਸੀ ਦੋਲੇਵਾਲ ਮੋਗਾ, ਲਵਪ੍ਰੀਤ ਸਿੰਘ ਲਵਲੀ ਪੁਤਰ ਗੁਰਚਰਨ ਸਿੰਘ ਪਿੰਡ ਸੇਂਚਾ ਸੁਲਤਾਨਪੁਰ ਲੋਧੀ ,ਸਤਵੀਰ ਸਿੰਘ ਖੰਡਾ ਪੁੱਤਰ ਤੇਜਾ ਸਿੰਘ ਪਿੰਡ ਕੋਤਵਾਲੀ ਕਪੂਰਥਲਾ ਅੱਜ ਭਾਰੀ ਮਾਤਰਾਂ ਵਿੱਚ ਹੀਰੋਇਨ ਨੂੰ ਲੈਕੇ ਜਗਰਾਉਂ ਆ ਰਹੇ ਹਨ। ਜਿਸ ਤੇ ਏ.ਐਸ. ਆਈ ਸੁਖਦੇਵ ਸਿੰਘ ਵੱਲੋਂ ਉਕਤਾਨ ਦੋਸੀਆਂ ਵਿਰੁੱਧ ਸਿੱਧਵਾਂ ਬੇਟ ਮੁਕਦਮਾ ਦਰਜ਼ ਕਰ ਲਿਆ।ਇਨ੍ਹਾਂ ਦੋਸੀਆਂ ਤੇ ਪਹਿਲਾਂ ਵੀ ਕਈ ਮੁਕੱਦਮੇ ਚੱਲ ਰਹੇ ਹਨ ਅੱਜ ਇਨ੍ਹਾਂ ਕੋਲੋਂ ਡੇਢ ਕਿਲੋ ਹੀਰੋਇਨ ਅਤੇ 16,80,000 ਰਪੈ ਨਗਦ ਅਤੇ ਇੱਕ ਮਹਿੰਦਰਾ ਗੱਡੀ ਬਰਾਮਦ ਹੋਈ ਅਤੇ ਇੱਕ ਵਰਨਾ ਜਿਸ ਤੇ ਇਹ ਦੋਸ਼ੀ ਵਾਰਦਾਤ ਨੂੰ ਇਨਜ਼ਾਮ ਦਿੰਦੇ ਸਨ ਸਾਰੇ ਦੋਸ਼ੀ ਪੁਲਿਸ ਦੀ ਗ੍ਰਿਫ ਵਿੱਚ ਹਨ

ਕਰੋਨਾ ਵਾਇਰਸ- ਇੱਕ ਸਬਕ ਹੈ ,, ਦਲਜੀਤ ਸਿੰਘ ਮੋਗਾ ਜਰਨਲ ਸਕੱਤਰ ਪੀ.ਆਰ.ਟੀ.ਸੀ ਲੁਧਿਆਣਾ

ਜਗਰਾਉਂ(ਰਾਣਾ ਸ਼ੇਖਦੌਲਤ) ਅੱਜ ਕੱਲ ਦੁਨੀਆ ਦੇ ਇਨਸਾਨ ਕਰੋਨਾ ਵਾਇਰਸ ਦੇ ਕਾਰਨ ਸਾਰੇ ਕੰਮ- ਕਾਰ ਹਰ ਤਰ੍ਹਾਂ ਦੇ ਸਮਾਗਮ ਰੋਕ ਕੇ ਘਰਾਂ ਅੰਦਰ ਬੰਦ ਰਹਿਣ ਲਈ ਮਜਬੂਰ ਹੋ ਗਏ ਹਨ ਮਨੁੱਖ ਤੋਂ ਮਨੁੱਖ ਦਾ ਫਾਸਲਾ ਰੱਖਣ ਲਈ ਮਜਬੂਰ ਹਨ ਇਹ ਸੋਚਣ  ਵਾਲੀ ਗੱਲ ਹੈ ਕਿ ਜਿਹੜੇ ਇਨਸਾਨ ਇਸ ਸਥਿਤੀ ਤੋਂ ਪਹਿਲਾਂ ਗਲਵਕੜੀ ਪਾ ਕੇ, ਹੱਥ ਮਿਲਾ ਕੇ, ਆਪਣੀ ਪ੍ਰੰਪਰਾ ਮੁਤਾਬਕ ਆਪਣਾ ਪਿਆਰ ਜਤਾਉਣ ਲਈ ਮਿਲਦੇ ਸਨ ਉਹ ਆਪਣੇ ਦਿਮਾਗ ਵਿੱਚ ਕੋਈ ਨਾ ਕੋਈ ਲਾਲਚ ਲੁਕਾ ਕੇ ਰੱਖਦੇ ਸਨ ਪਿਆਰ ਨਾਲ ਮਿਲਣ ਦਾ ਪ੍ਰਪੰਚ ਕਰਦੇ ਸਨ ਪ੍ਰੰਤੂ ਅੱਜ ਦੂਰ ਰਹਿ ਕੇ ਇੱਕ ਦੂਜੇ ਦਾ ਭਲਾ ਮੰਗਦੇ ਹਨ..ਕਿਉਂ ਇਹ ਸੋਚਣ ਵਾਲੀ ਗੱਲ ਹੈ ਕਿ ਸਾਰੀ ਦੁਨੀਆਂ ਤੋਂ ਇਲਾਵਾ ਭਾਰਤ ਵਿੱਚ ਧਾਰਮਿਕ ਵਿਸਵਾਸ਼ ਹੇਠ ਇਹ ਮੰਨਿਆ ਜਾਂਦਾ ਹੈ 84 ਲੱਖ ਜੂਨਾਂ ਭੋਗ ਕੇ ਸਰਬ ਉੱਤਮ ਜਨਮ ਮੁਨੱਖ ਦਾ ਹੁੰਦਾ ਹੈ ਤੇ ਇਹ ਰੂਹ ਆਖਰੀ ਜਾਮਾਂ ਹੈ ਧਾਰਮਿਕ ਤਰਕ ਹੈ,ਮੇਰਾ ਇਸ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ ਭਾਰਤੀ ਇਤਿਹਾਸ ਤੇ ਪਿੱਛੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ 1947 ਵਿੱਚ ਭਾਰਤ ਦੀ ਆਬਾਦੀ034 ਕਰੋੜ ਸੀ ਪ੍ਰੰਤੂ ਅੱਜ73ਸਾਲਾਂ ਬਾਦ 134 ਕਰੋੜ ਹੈ ਪ੍ਰੰਤੂ ਇਹ ਸੌ ਕਰੋੜ ਰੂਹਾਂ ਮੁਨੱਖੀ ਜਾਮੇ ਵਿੱਚ ਕਿਵੇਂ ਪ੍ਰਵੇਸ਼ ਕਰ ਗਈਆਂ।ਜਵਾਬ ਮੈਂ ਵੀ ਦੇ ਸਕਦਾ ਹਾਂ ਪਰ ਇਹ ਤੁਹਾਡੇ ਸੋਚਣ ਵਾਲੀ ਗੱਲ ਹੈ ਹੁਣ ਗੱਲ ਕਰਦੇ ਹਾਂ ਕਰੋਨਾ ਵਾਇਰਸ ਦੀ ਕੀ ਭਾਰਤੀਧਾਰਮਿਕ ਸੰਸਕ੍ਰਿਤੀ ਇਹ ਚੈਲਿੰਜ ਨਹੀਂ ਹੈ।ਜੋ ਇਨਸਾਨ ਨੂੰ ਉੱਤਮ ,ਨੀਚ,ਮੱਧਮ, ਪਵਿੱਤਰ ਸੂਧਰ  ਅਤੇ ਕਈ ਹੋਰ ਧਰਮਾਂ ਰਾਹੀਂ ਵੰਡਦਾ ਹੈ ਕਰੋਨਾ ਵਾਇਰਸ ਅਜਿਹਾ ਕੁਝ ਨਹੀਂ ਵੇਖਦਾ ਇਸ ਨਾਲ ਜੇਕਰ ਵਿਕਸਤ ਦੇਸ਼ ਦੇ ਪ੍ਰਧਾਨ ਮੰਤਰੀ ਦੀ ਪਤਨੀ ਸੋਫੀ ਟਰੂਡੋ ਰੋਗੀ ਹੋ ਸਕਦੀ ਹੈ ਤਾਂ ਭਾਰਤ ਵਰਗੇ ਗਰੀਬ ਦੇਸ਼ਾਂ ਨੂੰ ਆਪਣੀ ਲਪੇਟ ਵਿੱਚ ਲੈ ਸਕਦਾ ਹੈ ਤਾਂ ਇਹ ਅਮੀਰੀ ਗਰੀਬੀ ਦਾ ਪਾੜਾ ਵੀ ਖਤਮ ਕਰਦਾ ਹੈ ਇਹ ਧਾਰਮਿਕ ਪ੍ਰਚਾਰ ਕਰਨ ਵਾਲੀਆਂ ਹਸਤੀਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਰਿਹਾ ਹੈ ਕੱਲ੍ਹ ਦੁਨੀਆ ਵਿੱਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ,ਠੀਕ ਹੋਣ ਵਾਲਿਆਂ ਦੀ ਗਿਣਤੀ, ਆਪਣੇ ਸਾਹਮਣੇ ਹੈ ਪ੍ਰੰਤੂ ਮੇਰਾ ਸਵਾਲ ਹੈ ਕਿ ਅੱਜ ਕਰੋਨਾ ਵਾਇਰਸ ਕਰਕੇ ਸਾਰੇ ਰੱਬ ਦੇ ਦਰਵਾਜ਼ੇ ਬੰਦ ਕਰਵਾ ਦਿੱਤੇ ਹਨ ਤਾਂ ਇੱਕੀਵੀਂ ਸਦੀ ਦੇ ਮੁਨੱਖ ਨੂੰ ਮੁਨੱਖਤਾ ਵੱਲ ਪਰਤਣ ਦਾ ਸਬਕ ਹੈ।।

ਕੋਰੋਨਾ ਵਾਇਰਸ ਬਾਰੇ 23 ਵਾਰਡਾਂ ਤੇ 45 ਪਿੰਡਾਂ 'ਚ 15 ਦਿਨਾਂ ਤੋਂ ਲਗਾਤਾਰ ਪ੍ਰਚਾਰ ਕਰਨਵਾਲਾ ਸੱਤਪਾਲ ਸਿੰਘ ਦੇਹੜਕਾ

ਜਗਰਾਓਂ/ਲੁਧਿਆਣਾ, ਅਪ੍ਰੈਲ 2020-(ਜਸਮੇਲ ਗਾਲਿਬ/ਗੁਰਦੇਵ ਗਾਲਿਬ/ਮਨਜਿੰਦਰ ਗਿੱਲ)-

 ਵਾਤਾਵਰਨ ਦੀ ਸ਼ੁੱਧਤਾ ਲਈ ਮੁਹਿੰਮ ਚਲਾਉਣ ਵਾਲੇ ਗਰੀਨ ਮਿਸ਼ਨ ਪੰਜਾਬ ਅਤੇ ਜਨ ਸਕਤੀ ਅਖ਼ਬਾਰ ਦੇ ਐਂਕਰ ਵਲੋਂ ਪਿਛਲੇ 15 ਦਿਨਾਂ ਤੋਂ ਜਗਰਾਉਂ ਸ਼ਹਿਰ ਤੇ ਇਲਾਕੇ ਦੇ ਪਿੰਡਾਂ 'ਚ ਕੋਰੋਨਾ ਵਾਇਰਸ ਬਾਰੇ ਜਾਗਰੂਕਤਾ ਲਹਿਰ ਚਲਾਈ ਜਾ ਰਹੀ ਹੈ । ਇਸ ਮੁਹਿੰਮ ਦੌਰਾਨ ਹੁਣ ਤੱਕ ਸੱਤਪਾਲ ਸਿੰਘ ਦੇਹੜਕਾ ਵਲੋਂ ਸ਼ਹਿਰ ਦੇ 23 ਵਾਰਡਾਂ ਤੋਂ ਇਲਾਵਾ ਹਲਕੇ ਦੇ 45 ਪਿੰਡਾਂ 'ਚ ਜਾ ਕੇ ਕੋਰੋਨਾ ਵਾਇਰਸ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਚੁੱਕਾ । ਨੌਜਵਾਨ ਆਗੂ ਦੇਹੜਕਾ ਆਪਣੀ ਗੱਡੀ ਦੇ ਚੁਫੇਰੇ ਕੋਰੋਨਾ ਵਾਇਰਸ ਬਾਰੇ ਜਾਗਰੂਕ ਕਰਦੇ ਵੱਡੇ ਬੈਨਰ ਲਗਾ ਕੇ ਅਤੇ ਉੱਪਰ ਇਕ ਵੱਡਾ ਸਪੀਕਰ ਲਗਾ ਕੇ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਓ ਲਈ ਸਾਵਧਾਨੀਆਂ ਦੱਸੀਆਂ ਜਾ ਰਹੀਆਂ ਹਨ । ਇਸ ਸਬੰਧਿਤ ਜਾਣਕਾਰੀ ਦਿਦੇ ਸੱਤਪਾਲ ਸਿੰਘ ਦੇਹੜਕਾ ਨੇ ਦੱਸਿਆ ਕਿ 21 ਮਾਰਚ ਨੂੰ ਸਥਾਨਕ ਐਸ.ਡੀ.ਐਮ. ਡਾ. ਬਲਜਿੰਦਰ ਸਿੰਘ ਅਤੇ ਮੇਰੇ ਸਹਿਯੋਗੀਆ ਵਲੋਂ ਪ੍ਰੇਰਿਤ ਕਰਦਿਆਂ ਇਹ ਮੁਹਿੰਮ ਚਲਾਉਣ ਬਾਰੇ ਆਖਿਆ ਗਿਆ ਸੀ ਤੇ ਉਸ ਦਿਨ ਤੋਂ ਲੈ ਕੇ ਉਹ ਵੱਖ-ਵੱਖ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਪ੍ਰੇਰ ਰਹੇ ਹਨ । ਉਨ੍ਹਾਂ ਦੱਸਿਆ ਕਿ ਪ੍ਰਚਾਰ ਲਹਿਰ ਦੌਰਾਨ ਉਹ ਹੋਰ ਸਮਾਜ ਸੇਵੀ ਲੋਕਾਂ ਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਹੁਣ ਤੱਕ 900 ਲੋਕਾਂ ਨੂੰ ਮਾਸਕ ਤੇ 200 ਤੋਂ ਵੱਧ ਲੋਕਾਂ ਨੂੰ ਰਾਸ਼ਨ ਵੀ ਦੇ ਚੁੱਕੇ ਹਨ । ਰਾਸ਼ਨ ਵਾਰੇ ਹੋਰ ਜਾਣਕਾਰੀ ਸਾਜੀ ਕਰਦੇ ਉਹਨਾਂ ਪ੍ਰਸ਼ਾਸਨ ਅਤੇ ਸਮਾਜ ਸੇਵੀ ਲੋਕਾਂ ਨੂੰ ਬੇਨਤੀ ਕੀਤੀ ਕਿ ਰਾਸ਼ਨ ਦੀ ਵੰਡ ਵੇਲੇ ਬਹੁਤ ਹੀ ਧਿਆਨ ਨਾਲ ਰਾਸ਼ਨ ਦਿਤਾ ਜਾਵੇ ਕਿਉਂਕਿ ਬਹੁਤ ਸਾਰੇ ਮਜਬੂਰ ਲੋਕ ਹਨ ਜਿਨ੍ਹਾਂ ਨੂੰ ਇਹਨਾਂ ਦਾਨੀ ਹੱਥਾਂ ਦੀ ਓਹਨਾ ਦਾ ਢਿੱਡ ਭਰਨ ਲਈ ਜਰੂਰਤ ਹੈ ਅਤੇ ਬਹੁਤ ਸਾਰੇ ਉਹ ਲੋਕ ਹਨ ਜੋ ਦਾਨੀਆਂ ਦੇ ਅੱਗੇ ਪਿੱਛੇ ਆਪਣਾ ਘਰ ਭਰਨ ਲਈ ਹੀ ਫਿਰਿ ਜਾਂਦੇ ਹਨ ਆਪਣਾ ਘਰ ਭਰਨ ਵਾਲੇ ਲੋਕਾਂ ਤੋਂ ਬੱਚ ਕੇ ਉਹਨਾਂ ਲੋਕਾਂ ਤੱਕ ਰਾਸ਼ਨ ਪਹੁੰਚਾਈਏ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਜਾਂਦਾ ਜਰੂਰਤ ਹੈ ।ਉਨ੍ਹਾਂ ਇਹ ਵੀ ਕਿਹਾ ਕਿ ਆਮ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਅਜਿਹੇ ਯਤਨ ਕਰਕੇ ਉਸ ਦੀ ਰੂਹ ਨੂੰ ਸਕੂਨ ਮਿਲ ਰਿਹਾ । ਅਖੀਰ ਵਿੱਚ ਉਹਨਾਂ ਸਾਰੇ ਮਦਦ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ।

ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਟਾਈ ਅਤੇ ਬਿਜਾਈ ਦੀ ਛੋਟ

-ਕੰਬਾਇਨਾਂ ਦੇ ਚਲਾਉਣ ਲਈ ਸਮਾਂ ਨਿਰਧਾਰਤ

-ਖੇਤੀ ਮਸ਼ੀਨਰੀ ਦੀਆਂ ਸਪੇਅਰ ਪਾਰਟਸ ਦੁਕਾਨਾਂ ਅਤੇ ਵਰਕਸ਼ਾਪਾਂ ਖੋਲਣ ਦੀ ਆਗਿਆ

-ਜ਼ਿਲਾ ਮੈਜਿਸਟ੍ਰੇਟ ਵੱਲੋਂ ਹੁਕਮ ਜਾਰੀ

ਲੁਧਿਆਣਾ, ਅਪ੍ਰੈੱਲ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਵਿਸ਼ਵ ਭਰ ਵਿੱਚ ਫੈਲੀ ਭਿਆਨਕ ਬਿਮਾਰੀ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਚੱਲਦਿਆਂ ਲਗਾਏ ਗਏ ਕਰਫਿਊ/ਲੌਕਡਾਊਨ ਦੌਰਾਨ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਖੇਤੀ ਦੇ ਨਾਲ ਸੰਬੰਧਤ ਕਟਾਈ ਅਤੇ ਬਿਜਾਈ ਕਰਨ ਦੀ ਛੋਟ ਦਿੱਤੀ ਗਈ ਹੈ। ਇਸ ਸੰਬੰਧੀ ਇੱਕ ਹੁਕਮ ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਅੱਜ ਜਾਰੀ ਕੀਤਾ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਗਰਵਾਲ ਨੇ ਦੱਸਿਆ ਕਿ ਆਗਾਮੀ ਸਮੇਂ ਦੌਰਾਨ ਕਣਕ ਫਸਲ ਦੀ ਕਟਾਈ ਅਤੇ ਅਗਲੀ ਫਸਲ ਦੀ ਬਿਜਾਈ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਟਾਈ ਅਤੇ ਬਿਜਾਈ ਦੀ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਮੂਹ ਕੰਬਾਇਨਾਂ ਕਟਾਈ ਦੇ ਸੀਜ਼ਨ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਖੇਤੀ ਨਾਲ ਸੰਬੰਧਤ ਕੰਮ ਕਰ ਸਕਣਗੀਆਂ। ਖੇਤੀ ਲਈ ਵਰਤੋਂ ਹੋਣ ਵਾਲੀ ਮਸ਼ੀਨਰੀ ਦੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਅਤੇ ਵਰਕਸ਼ਾਪਾਂ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ (ਤਿੰਨ ਘੰਟੇ) ਤੱਕ ਹੀ ਖੁੱਲ ਸਕਣਗੀਆਂ। ਮਸ਼ੀਨਰੀ ਦੀ ਮੁਰੰਮਤ ਵਰਕਸ਼ਾਪ ਦੇ ਅੰਦਰ ਹੀ ਕੀਤੀ ਜਾਵੇਗੀ।ਅਗਰਵਾਲ ਨੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਇਹ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ ਕਿ ਉਹ ਸਮੂਹ ਕਿਸਾਨਾਂ, ਖੇਤ ਮਜ਼ਦੂਰਾਂ, ਕੰਬਾਇਨ ਮਾਲਕਾਂ ਅਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਵਿੱਚ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਅਤੇ ਉਨਾਂ ਦੇ ਦਫ਼ਤਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਾਈ ਜਾਵੇ। ਉਨਾਂ ਸਮੂਹ ਧਿਰਾਂ ਨੂੰ ਕਿਹਾ ਕਿ ਆਪਸ ਵਿੱਚ 1.50 ਮੀਟਰ ਤੋਂ 2.00 ਮੀਟਰ ਦੀ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ, ਕੰਮ ਦੌਰਾਨ ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਕੀਤੀ ਜਾਵੇ। ਮਸ਼ੀਨਰੀ ਨੂੰ ਸਮੇਂ-ਸਮੇਂ 'ਤੇ ਸੈਨੀਟਾਈਜ਼ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਕਿਸੇ ਵੀ ਹਾਲਤ ਵਿੱਚ 10 ਤੋਂ ਜਿਆਦਾ ਵਿਅਕਤੀਆਂ ਦਾ ਇਕੱਠ ਨਾ ਹੋਣ ਦਿੱਤਾ ਜਾਵੇ।

ਜ਼ਿਲਾ ਲੁਧਿਆਣਾ ਵਿੱਚ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਸਥਾਪਤ

ਲੁਧਿਆਣਾ, ਅਪ੍ਰੈੱਲ 2020 -( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਵਿਸ਼ਵ ਭਰ ਵਿੱਚ ਫੈਲੀ ਭਿਆਨਕ ਬਿਮਾਰੀ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਮਰੀਜ਼ਾਂ ਦਾ ਇਲਾਜ਼ ਯਕੀਨੀ ਬਣਾਉਣ ਲਈ ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲਾ ਲੁਧਿਆਣਾ ਵਿੱਚ ਹੁਕਮ ਜਾਰੀ ਕਰਕੇ ਵੱਖ-ਵੱਖ ਇਮਾਰਤਾਂ ਨੂੰ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਸਥਾਪਤ ਕਰਨ ਬਾਰੇ ਕਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਸਥਾਨਕ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਟੈਗੋਰ ਨਗਰ ਦੇ ਸਾਰੇ ਹੋਸਟਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਹੋਸਟਲ ਨੰਬਰ 1, 2, 4 ਅਤੇ 11 ਅਤੇ ਪਿੰਡ ਕਿਸ਼ਨਗੜ• (ਨੇੜੇ ਬੀਜਾ) ਸਥਿਤ ਕੁਲਾਰ ਕਾਲਜ ਆਫ਼ ਨਰਸਿੰਗ ਦੇ ਹੋਸਟਲਾਂ ਨੂੰ ਲੋੜ ਪੈਣ 'ਤੇ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਵਜੋਂ ਵਰਤਿਆ ਜਾਵੇਗਾ। ਅਗਰਵਾਲ ਨੇ ਇਨਾਂ ਸੰਸਥਾਵਾਂ ਅਤੇ ਇਮਾਰਤਾਂ ਦੇ ਪ੍ਰਬੰਧਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਇਸ ਸਥਿਤੀ ਵਿੱਚ ਜ਼ਿਲਾ ਅਤੇ ਸਿਹਤ ਪ੍ਰਸਾਸ਼ਨ ਨੂੰ ਸਹਿਯੋਗ ਦੇਣ। ਹੁਕਮਾਂ ਦੀ ਉਲੰਘਣਾ ਕਰਨ 'ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।