You are here

ਲੁਧਿਆਣਾ

ਪੁਲਿਸ ਮੁਲਾਜ਼ਮ ਸੁਖਦੀਪ ਸਿੰਘ ਨੂੰ ਮਿਲੀ ਤਰੱਕੀ-ਬਣੇ ਹੌਲਦਾਰ

ਜਗਰਾਉਂ( ਰਾਣਾ ਸ਼ੇਖਦੌਲਤ) ਪੁਲਿਸ ਮਹਿਕਮੇ ਵੱਲੋਂ ਮਹਿਕਮੇ ਅੰਦਰ ਈਮਾਨਦਾਰੀ ਅਤੇ ਸ਼ਾਨਦਾਰ ਸੇਵਾਵਾਂ  ਨਿਭਾਉਣ ਬਦਲੇ ਹਮੇਸ਼ਾ ਮੁਲਾਜਮਾਂ ਨੂੰ ਤਰੱਕੀ ਦਿੱਤੀ ਜਾਂਦੀ ਹੈ ਇਸੇ ਤਹਿਤ ਮਹਿਕਮੇ ਵੱਲੋਂ ਪੁਲਿਸ ਮੁਲਾਜ਼ਮ ਹੌਲਦਾਰ ਸੁਖਦੀਪ ਸਿੰਘ ਨੂੰ ਤਰੱਕੀ ਦਿੱਤੀ ਗਈ। ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ PSIDC, ਮਲਕੀਤ ਸਿੰਘ ਦਾਖਾਂ ਹਲਕਾ ਇੰਚਾਰਜ਼ ਜਗਰਾਉਂ, ਪਵਨ ਗਰਗ ਲੁਧਿਆਣਾ,ਹੌਲਦਾਰ ਸੁਖਦੀਪ ਸਿੰਘ ਨੂੰ ਤਰੱਕੀਆਂ ਦੀਆਂ ਫੀਤੀਆਂ ਲਗਾਈਆਂ ਗਈਆਂ

ਜਗਰਾਓਂ ਦੇ ਹਸਪਤਾਲ ਆਏ ਮੰਤਰੀ ਆਸੂ ਬੋਲੇ , 'ਵੈੱਲਡਨ ਡਾਕਟਰਜ਼ ਐਂਡ ਸਟਾਫ'

ਜਗਰਾਓਂ/ਲੁਧਿਆਣਾ ,ਅਪ੍ਰੈਲ 2020 -( ਜਸਮੇਲ ਗਾਲਿਬ/ਗੁਰਦੇਵ ਗਾਲਿਬ)- ਵੈਲਡਨ ਡਾਕਟਰਜ਼ ਐਂਡ ਸਟਾਫ! ਤੁਸੀਂ ਕੋਰੋਨਾ ਵਾਇਰਸ ਕੋਵਿਡ-19 ਦੇ ਖ਼ਾਤਮੇ ਦੀ ਜੰਗ ਦੇ ਹੀਰੋ ਹੋ, ਤੁਹਾਡੀ ਬਦੌਲਤ ਜਨਤਾ ਸੁਰੱਖਿਅਤ ਹੈ। ਤੁਹਾਡੀਆਂ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।'

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਜਗਰਾਓਂ ਸਿਵਲ ਹਸਪਤਾਲ 'ਚ ਨੋਵਲ ਕੋਰੋਨਾ ਵਾਇਰਸ ਕੋਵਿਡ-19 ਦੇ ਇਲਾਜ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਡਿਊਟੀ 'ਤੇ ਤਾਇਨਾਤ ਹਸਪਤਾਲ ਸਟਾਫ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕੀਤਾ।

ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਵੀ ਸਿਹਤ ਵਿਭਾਗ ਦੇ ਅਮਲੇ ਨੂੰ ਦੇਸ਼ ਦੇ ਰਾਖਿਆਂ ਦਾ ਖ਼ਿਤਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ 'ਤੇ ਸ਼ਾਬਾਸ਼ੀ। ਸ਼ਨਿਚਰਵਾਰ ਬਾਅਦ ਦੁਪਹਿਰ ਸਿਵਲ ਹਸਪਤਾਲ ਪੁੱਜੇ ਕੈਬਨਿਟ ਮੰਤਰੀ ਆਸ਼ੂ ਨੇ ਪਹਿਲਾਂ ਹਸਪਤਾਲ ਦਾ ਦੌਰਾ ਕੀਤਾ।

ਇਸ ਦੌਰਾਨ ਉਨ੍ਹਾਂ ਨੇ ਹਸਪਤਾਲ 'ਚ ਹੀ ਬਣੇ ਕੋਵਿਡ-19 ਰੋਗਾਣੂ ਮੁਕਤ ਸਟੇਸ਼ਨ 'ਚ ਦਾਖ਼ਲ ਹੋ ਕੇ ਖ਼ੁਦ ਨੂੰ ਸੈਨੇਟਾਈਜ਼ ਕੀਤਾ ਅਤੇ ਇਸ ਉਪਰੰਤ ਉਨ੍ਹਾਂ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਸਬੰਧੀ ਵੇਰਵਾ ਲੈਂਦਿਆਂ ਸਟਾਕ ਵਿਚ ਲੋੜੀਂਦੇ ਸਾਮਾਨ ਦੀ ਜਾਣਕਾਰੀ ਵੀ ਹਾਸਲ ਕੀਤੀ। ਉਨ੍ਹਾਂ ਸਿਵਲ ਹਸਪਤਾਲ ਜਗਰਾਓਂ ਦੇ ਕੋਵਿਡ-19 ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ 'ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਇਸ ਦੀ ਸ਼ਲਾਘਾ ਕੀਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ, ਐੱਸਐੱਸਪੀ ਵਿਵੇਕਸ਼ੀਲ ਸੋਨੀ, ਸਿਵਲ ਸਰਜਨ ਡਾ. ਰਾਜੇਸ਼ ਬੱਗਾ, ਐੱਸਡੀਐੱਮ ਡਾ. ਬਲਜਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।

'ਸਾਬ੍ਹ 20 ਮਿੰਟ ਤੋਂ ਸਾਡੇ ਮਰੀਜ਼ ਨੂੰ ਚੈੱਕ ਤਕ ਨਾ ਕੀਤਾ'

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜਦੋਂ ਹਸਪਤਾਲ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਸਨ। ਇਸੇ ਦੌਰਾਨ ਇਕ ਵਿਅਕਤੀ ਨੇ ਉਨ੍ਹਾਂ ਦੀ ਗੁਫ਼ਤਗੂ ਨੂੰ ਰੋਕਦਿਆਂ ਸ਼ਿਕਾਇਤ ਕੀਤੀ ਕਿ ਉਹ ਮਰੀਜ਼ ਲੈ ਕੇ ਆਏ ਹਨ। ਉਨ੍ਹਾਂ ਦੇ ਮਰੀਜ਼ ਨੂੰ 20 ਮਿੰਟ ਹੋ ਗਏ ਪਰ ਕਿਸੇ ਡਾਕਟਰ ਨੇ ਹੱਥ ਤਕ ਲਗਾ ਕੇ ਨਹੀਂ ਦੇਖਿਆ। ਇਸ 'ਤੇ ਕੈਬਨਿਟ ਮੰਤਰੀ ਨੇ ਡਾਕਟਰ ਦੇ ਉਨ੍ਹਾਂ ਨਾਲ ਹੋਣ 'ਤੇ ਖਿਮਾ ਮੰਗਦਿਆਂ ਤੁਰੰਤ ਡਾਕਟਰ ਨੂੰ ਚੈੱਕਅਪ ਲਈ ਭੇਜਿਆ।

ਕਰਫ਼ਿਊ ਦੌਰਾਨ ਲੋਕ ਘਰਾਂ 'ਚ ਬੈਠ ਕੇ ਪ੍ਰਸ਼ਾਸਨ ਦਾ ਸਾਥ ਦੇਣ-ਐਸ. ਐਸ. ਪੀ.

ਜਗਰਾਉਂ/ਲੁਧਿਆਣਾ,ਅਪ੍ਰੈਲ 2020 -(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ) 

ਪੰਜਾਬ ਵਿਚ ਕਰਫ਼ਿਊ ਦੌਰਾਨ ਪ੍ਰਸ਼ਾਸਨ ਦੀਆਂ ਸੇਵਾਵਾਂ ਦੇ ਨਾਲ-ਨਾਲ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਤੇ ਲੋਕ ਆਪਣੇ ਤੇ ਸਮਾਜ ਦੇ ਬਚਾਓ ਲਈ ਘਰਾਂ 'ਚ ਬੈਠ ਕੇ ਸਾਡਾ ਸਾਥ ਦੇਣ | ਇਹ ਅਪੀਲ ਅੱਜ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ. ਸ੍ਰੀ ਵਿਵੇਕਸ਼ੀਲ ਸੋਨੀ ਨੇ ਜਗਰਾਉਂ 'ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੌਰਾਨ ਇਥੋਂ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਸਮੇਂ ਕੀਤੀ | ਉਨ੍ਹਾਂ ਇਸ ਮੌਕੇ ਜਗਰਾਉਂ ਸ਼ਹਿਰ 'ਚ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਦੇ ਨਾਲ-ਨਾਲ ਹੋਰ ਸੇਵਾਵਾਂ 'ਚ ਲੱਗੇ ਸਮਾਜ ਸੇਵੀ ਲੋਕਾਂ ਨੂੰ ਹੌਸਲਾ ਵੀ ਦਿੱਤਾ ਤੇ ਕਿ ਉਹ ਔਖੇ ਸਮੇਂ ਲੋਕਾਂ ਦੀ ਸੇਵਾ ਕਰਕੇ ਸਮਾਜ ਲਈ ਵੱਡਾ ਫ਼ਰਜ ਨਿਭਾ ਰਹੇ ਹਨ | ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਆਪਣੇ ਬਚਾਓ ਲਈ ਸਾਵਾਧਾਨੀਆਂ ਦਾ ਿਖ਼ਆਲ ਰੱਖਣ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਭੂਮਿਕਾ ਨਿਭਾਉਣ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸ.ਐਸ.ਪੀ. ਸ੍ਰੀ ਸੋਨੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਘਰਾਂ 'ਚ ਰਹਿਣ | ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਪਿੰਡਾਂ ਤੇ ਜਗਰਾਉਂ ਸ਼ਹਿਰ ਦੇ ਲੋਕ ਪ੍ਰਸ਼ਾਸਨ ਦਾ ਸਾਥ ਦੇਣ ਤੇ ਆਪਣੇ ਫਰਜ਼ਾਂ ਨੂੰ ਸਮਝਦੇ ਹੋਏ ਘਰਾਂ 'ਚ ਬੈਠਣ, ਜਿਸ ਤੋਂ ਬਾਅਦ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ | 

ਪੁਲਿਸ ਕਮਿਸ਼ਨਰ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਮੰਗਿਆ ਲੋਕਾਂ ਤੋਂ ਸਹਿਯੋਗ

50 ਮਿੰਟਾਂ ਵਿੱਚ 28 ਹਜ਼ਾਰ ਤੋਂ ਵਧੇਰੇ ਲੋਕਾਂ ਨਾਲ ਜੁੜੇ, 18 ਦਿਨਾਂ ਵਿੱਚ 250 ਮਾਮਲੇ ਦਰਜ, 9000 ਤੋਂ ਵਧੇਰੇ ਖੁੱਲੀ ਜੇਲ ਵਿੱਚ ਸੁੱਟੇ

ਲੁਧਿਆਣਾ, ਅਪ੍ਰੈੱਲ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-ਅੱਜ ਕਰਫਿਊ/ਲੌਕਡਾਊਨ ਨੂੰ 18 ਦਿਨ ਬੀਤਣ 'ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ। ਆਪਣੇ 50 ਮਿੰਟ ਦੇ ਲਾਈਵ ਸੈਸ਼ਨ ਦੌਰਾਨ ਉਨਾਂ ਨਾਲ 28 ਹਜ਼ਾਰ ਵਧੇਰੇ ਲੋਕ ਜੁੜੇ। ਲੋਕਾਂ ਵੱਲੋਂ ਭੇਜੇ ਗਏ 1300 ਤੋਂ ਵਧੇਰੇ ਸੁਨੇਹਿਆਂ ਦੇ ਅਗਰਵਾਲ ਨੇ ਜਵਾਬ ਦਿੰਦਿਆਂ ਕਰਫਿਊ/ਲੌਕਡਾਊਨ ਨੂੰ ਪਹਿਲਾਂ ਦੀ ਤਰਾਂ ਅੱਗੇ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਸੈਸ਼ਨ ਨੂੰ 326 ਲੋਕਾਂ ਨੇ ਅੱਗੇ ਸ਼ੇਅਰ ਕੀਤਾ। ਇਸ ਪੂਰੇ ਸੈਸ਼ਨ ਦੌਰਾਨ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੂੰ ਲੋਕਾਂ ਵੱਲੋਂ ਕਾਫੀ ਹੱਦ ਤੱਕ ਸਹਿਯੋਗ ਦਿੱਤਾ ਗਿਆ ਹੈ, ਜਿਸ ਦੀ ਉਹ ਭਵਿੱਖ ਵੀ ਉਮੀਦ ਰੱਖਦੇ ਹਨ। ਉਨਾਂ ਕਿਹਾ ਕਿ ਕਿਉਂਕਿ ਇਹ ਬਿਮਾਰੀ ਬਹੁਤ ਭਿਆਨਕ ਹੈ ਅਤੇ ਸਮਾਜਿਕ ਦੂਰੀ ਨਾ ਰੱਖਣ ਨਾਲ ਫੈਲਦੀ ਹੈ, ਇਸ ਲਈ ਹੀ ਪੰਜਾਬ ਸਰਕਾਰ ਨੇ ਇਸ ਕਰਫਿਊ/ਲੌਕਡਾਊਨ ਨੂੰ 1 ਮਈ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਲੁਧਿਆਣਾ ਪੁਲਿਸ ਵੱਲੋਂ ਇਸ ਕਰਫਿਊ/ਲੌਕਡਾਊਨ ਨੂੰ ਪੂਰਨ ਤੌਰ 'ਤੇ ਲਾਗੂ ਕਰਾਉਣ ਲਈ ਹੁਣ ਸਖ਼ਤੀ ਕੀਤੀ ਜਾਵੇਗੀ। ਸਵੇਰ ਦੀ ਸੈਰ ਕਰਨ ਵਾਲੇ, ਅਫਵਾਹਾਂ ਫੈਲਾਉਣ ਵਾਲੇ ਅਤੇ ਬਿਨਾ ਮਾਸਕ ਸੜਕਾਂ 'ਤੇ ਘੁੰਮਣ ਵਾਲਿਆਂ 'ਤੇ ਹੁਣ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਲੰਘਣਾ ਕਰਨ ਵਾਲਿਆਂ 'ਤੇ ਨਿਗਰਾਨੀ ਰੱਖਣ ਲਈ ਲੁਧਿਆਣਾ ਪੁਲਿਸ ਵੱਲੋਂ 15 ਡਰੋਨ ਕੈਮਰੇ ਵੀ ਸ਼ਹਿਰ ਵਿੱਚ ਉਡਾਏ ਜਾ ਰਹੇ ਹਨ। ਉਨਾਂ ਕਿਹਾ ਕਿ ਲੁਧਿਆਣਾ ਪੁਲਿਸ ਨੇ 18 ਦਿਨਾਂ ਵਿੱਚ ਉਲੰਘਣਾ ਦੇ 250 ਮਾਮਲੇ ਦਰਜ ਕਰਕੇ 410 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ•ਾਂ 9000 ਤੋਂ ਵਧੇਰੇ ਲੋਕਾਂ ਨੂੰ ਖੁੱਲੀਆਂ ਜੇਲਾਂ ਵਿੱਚ ਸੁੱਟਿਆ ਹੈ। ਅੱਜ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸ਼ਹਿਰ ਵਿੱਚ 250 ਤੋਂ ਵਧੇਰੇ ਵਾਹਨਾਂ ਨੂੰ ਜ਼ਬਤ ਕੀਤਾ ਹੈ, ਜੋ ਕਿ ਕਰਫਿਊ/ਲੌਕਡਾਊਨ ਦੇ ਖ਼ਤਮ ਹੋਣ ਤੋਂ ਬਾਅਦ ਮੁਕੰਮਲ ਪ੍ਰਕਿਰਿਆ ਅਪਣਾ ਕੇ ਹੀ ਛੱਡੇ ਜਾਣਗੇ। ਇਸੇ ਤਰਾਂ ਝੂਠੀਆਂ ਅਫਵਾਹਾਂ ਫੈਲਾਉਣ ਦੇ ਮਾਮਲੇ ਵਿੱਚ 5 ਮਾਮਲੇ ਦਰਜ ਕੀਤੇ ਗਏ ਹਨ। ਸ਼ੋਸ਼ਲ ਮੀਡੀਆ ਦੇ ਮਾਮਲੇ ਵਿੱਚ ਗਰੁੱਪ ਐਡਮਿਨ 'ਤੇ ਵੀ ਕਾਰਵਾਈ ਹੋਵੇਗੀ।

ਉਨਾਂ ਲੋਕਾਂ ਨਾਲ ਪੁਲਿਸ ਕੰਟਰੋਲ ਦੇ ਨੰਬਰ ਸਾਂਝੇ ਕਰਦਿਆਂ ਅਪੀਲ ਕੀਤੀ ਕਿ ਜੇਕਰ ਉਹ ਪੁਲਿਸ ਨੂੰ ਕਿਸੇ ਵੀ ਤਰਾਂ ਦੀ ਜਾਣਕਾਰੀ ਜਾਂ ਸਮੱਸਿਆ ਸਾਂਝੀ ਕਰਨੀ ਚਾਹੁੰਦੇ ਹਨ ਤਾਂ ਕਦੇ ਵੀ ਸੰਪਰਕ ਕਰ ਸਕਦੇ ਹਨ। ਲੁਧਿਆਣਾ ਪੁਲਿਸ 24 ਘੰਟੇ ਉਨਾਂ ਦੀ ਸੇਵਾ ਵਿੱਚ ਹਾਜ਼ਰ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਦਾ ਹਰੇਕ ਅਧਿਕਾਰੀ ਅਤੇ ਕਰਮਚਾਰੀ ਬਿਨਾ ਕਿਸੇ ਛੁੱਟੀ ਤੋਂ ਰੋਜ਼ਾਨਾ 16 ਘੰਟਿਆਂ ਤੋਂ ਵੱਧ ਦੀ ਡਿਊਟੀ ਕਰ ਰਿਹਾ ਹੈ। ਅਗਰਵਾਲ ਨੇ ਲੰਗਰ ਆਦਿ ਦੀ ਸੇਵਾ ਕਰ ਰਹੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦ ਲੋਕਾਂ ਨੂੰ ਸੁੱਕਾ ਰਾਸ਼ਨ ਦੇਣ ਲਈ ਅੱਗੇ ਆਉਣ। ਤਿਆਰ ਭੋਜਨ ਜਿੱਥੇ ਖ਼ਰਾਬ ਜਲਦੀ ਹੁੰਦਾ ਹੈ, ਉਥੇ ਹੀ ਉਸ ਕੰਮ ਲਈ ਜਿਆਦਾ ਲੋਕਾਂ ਅਤੇ ਮਸ਼ੀਨਰੀ ਦੀ ਵਰਤੋਂ ਕਰਨੀ ਪੈਂਦੀ ਹੈ। ਉਨਾਂ ਕਿਹਾ ਕਿ ਰਾਸ਼ਨ ਆਦਿ ਵੰਡਣ ਵਿੱਚ ਸਹਾਇਤਾ ਕਰਨ ਲਈ ਲੁਧਿਆਣਾ ਪੁਲਿਸ ਦਾ ਸਹਿਯੋਗ ਹਮੇਸ਼ਾਂ ਮਿਲਦਾ ਰਹੇਗਾ। ਪਰ ਹਰੇਕ ਕੰਮ ਲਈ ਢੁੱਕਵੀਂ ਪ੍ਰਮਿਸ਼ਨ ਹੋਣੀ ਲਾਜ਼ਮੀ ਹੈ। ਉਨਾਂ ਕਿਹਾ ਸ਼ਹਿਰ ਵਿੱਚ ਕਰਫਿਊ/ਲੌਕਡਾਊਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਲੁਧਿਆਣਾ ਪੁਲਿਸ ਨੂੰ ਇਸ ਵੇਲੇ 2000 ਤੋਂ ਵਧੇਰੇ ਵਲੰਟੀਅਰ ਨਿਰਸਵਾਰਥ ਸੇਵਾ ਪ੍ਰਦਾਨ ਕਰ ਰਹੇ ਹਨ। ਜੇਕਰ ਹੋਰ ਵੀ ਕੋਈ ਵਿਅਕਤੀ ਜਾਂ ਸੰਸਥਾ ਵੱਖ-ਵੱਖ ਖੇਤਰਾਂ ਵਿੱਚ ਸੇਵਾ ਦੇਣੀ ਚਾਹੁੰਦੀ ਹੈ ਤਾਂ ਉਹ ਉਨਾਂ ਨਾਲ ਫੇਸਬੁੱਕ ਰਾਹੀਂ ਪੇਸ਼ਕਸ਼ ਦੇ ਸਕਦੇ ਹਨ। ਇਸ ਮੁਸ਼ਕਿਲ ਘੜੀ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਡਾਕਟਰ ਅਤੇ ਸਿਹਤ ਭਾਈਚਾਰੇ ਨੂੰ ਸਲੂਟ ਕਰਦਿਆਂ ਸ੍ਰੀ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਵੀ ਕਿਸੇ ਸਿਹਤ ਵਿਭਾਗ ਦੇ ਡਾਕਟਰ ਅਤੇ ਹੋਰ ਸਟਾਫ਼ ਨੂੰ ਮਿਲਣ ਤਾਂ ਉਨਾਂ ਨੂੰ ਸਲੂਟ ਜ਼ਰੂਰ ਮਾਰਨ। ਉਨਾਂ ਕਿਹਾ ਕਿ ਇਸ ਭਿਆਨਕ ਬਿਮਾਰੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਅਸੀਂ ਪ੍ਰਸਾਸ਼ਨਿਕ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰੀਏ। ਲੁਧਿਆਣਾ ਪੁਲਿਸ ਕਿਸੇ ਵੀ ਵਿਅਕਤੀ ਨੂੰ ਪ੍ਰੇਸ਼ਾਨ ਜਾਂ ਜੇਲ• ਅੰਦਰ ਨਹੀਂ ਕਰਨਾ ਚਾਹੁੰਦੀ ਪਰ ਇਸ ਲਈ ਲੋਕਾਂ ਦਾ ਵੀ ਸਹਿਯੋਗ ਜ਼ਰੂਰੀ ਹੈ। ਉਨਾਂ ਭਰੋਸਾ ਪ੍ਰਗਟਾਇਆ ਕਿ ਪੰਜਾਬ ਵਾਸੀ ਇਹ ਜੰਗ ਆਪਸੀ ਸਹਿਯੋਗ ਨਾਲ ਜ਼ਰੂਰ ਜਿੱਤ ਲੈਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਦੀਪਕ ਪਰੀਕ ਵੀ ਉਨਾਂ ਨਾਲ ਸਨ।

ਕੋਠੇ ਸ਼ੇਰ ਜੰਗ ਦੇ ਨੌਜਵਾਨਾਂ ਨੇ ਮੱੁਖ ਰਸਤਿਆਂ ਨੂੰ ਕੀਤਾ ਸੀਲ

ਕੋਠੇ ਸ਼ੇਰ ਜੰਗ ਦੇ ਨੌਜਵਾਨਾਂ ਨੇ ਮੱੁਖ ਰਸਤਿਆਂ ਨੂੰ ਕੀਤਾ ਸੀਲ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੋਰੋਨਾ ਵਾਇਰਸ ਦੇ ਭੈਅ ਦੇ ਚਲਦੇ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਕੋਠੇ ਸ਼ੇਰ ਜੰਗ ਗੁਰਦੁਆਰਾ ਸੰਗਤਸਰ ਕੋਲਨੀ ਵਾਰਡ ਨੰਬਰ 23 ਦੇ ਨੌਜਵਾਨਾਂ ਦੀ ਮਦਦ ਨਾਲ ਵਾਰਡ ਦੀਆਂ ਹੱਦਾਂ ਤੇ ਨਾਕੇ ਲਗਾ ਕੇ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਹਨ।ਕੋਠੇ ਸ਼ੇਰ ਜੰਗ ਵਿੱਚ ਬਾਹਰੋ ਆਉਣ ਵਾਲੇ ਵਿਅਕਤੀਆਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈਇਸ ਸਮੇ ਦਲਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਲੋਕਾਂ ਅੰਦਰ ਭੈਅ ਦਾ ਮਾਹੌਲ ਬਣਿਆ ਹੋਇਆ ਹੈ ਇਸ ਲਈ ਪ੍ਰਸ਼ਾਸਨ ਦੇ ਹੁਕਮਾਂ ਤਹਿਤ ਠੀਕਰੀ ਪਹਿਰੇ ਲਗਾਏ ਗਏ ਹਨ।ਇਸ ਸਮੇ ਦਲਜੀਤ ਸਿੰਘ ਤਲਵੰਡੀ ਮੋਟਰ ਗੈਰਜ,ਬਲਵੀਰ ਸਿੰਘ ਕਲਸੀ,ਕੁਲਦੀਪ ਸਿੰਘ ਆਦਿ ਹਾਜ਼ਰ ਸਨ।

LOCKDOWN/CURFEW TO BE STRICTLY ENFORCED IN DISTRICT LUDHIANA: DEPUTY COMMISSIONER

NOVEL CORONAVIRUS (COVID 19):

ANY PERSON ROAMING ON ROADS WOULD BE ARRESTED & SENT TO OPEN JAIL

CLARIFIES NO RELAXATION IN LOCKDOWN FROM 6 AM TO 9 AM

EXTENSIVE SAMPLING TO BE DONE IN AMARPURA & CHOWKIMANN AREAS OF DISTRICT

RESIDENTS SHOULD SUPPORT LOCKDOWN BY STAYING INDOORS

Ludhiana, April 2020 -(Charm Singh Chan)-

Deputy Commissioner Mr Pradeep Kumar Agrawal today informed that in view of Novel Coronavirus (COVID 19), the Punjab government has decided to extend lockdown/curfew till April 30, 2020. He warned that it would be strictly enforced in the district from now on.

He also clarified that some people have a misconception that there is relaxation in lockdown/curfew from 6 am to 9 am daily, which is totally wrong and any person spreading such rumours would be strictly dealt with. He said that the lockdown/curfew in the district is for 24 hours and there is no relaxation of timing given by the District Administration. He warned that any person roaming on the streets or coming out of their houses, except medical emergency cases, an FIR would be registered against them, they would be arrested and sent to the open jails. He again reiterated that people should take the lockdown/curfew seriously as it has been imposed in public interest.

While speaking to media persons in his office, here today, the Deputy Commissioner stated that both Amarpura area of Ludhiana city and Chowkimann village of the district have been declared as hotspots by the District Administration. He said that as three positive cases of COVID 19 have come from Amarpura and two from Chowkimann, so as a precautionary measure, extensive sampling of the residents at these places would be carried out from now on.

While urging the residents to stay indoors, Mr Agrawal said that everyone knows that there is no proper vaccine of COVID 19 till now and every patient recovers on the basis of his/her self immunity along with medical treatment. He said that it becomes the responsibility of all residents to stay indoors as it would be safe for their own family as well as people around them. He said that people should utilise the lockdown/curfew period by teaching their children as the schools/colleges are closed and also for family bonding.

He informed that even the Punjab government has issued an advisory that all people would have to wear masks at all times if they are going out of their home for some emergency.

Mr Pradeep Kumar Agrawal further said that some people, who have been issued passes related to delivery of essential commodities etc, they would be allowed on the streets only from 10 am to 6 pm.

He informed that a total of 574 samples have been collected from the district till date and reports of 467 have been received, while reports of 108 samples are awaited. He said that the reports of 443 samples were negative, 11 samples were rejected, while 12 samples were tested positive. He informed that samples of two residents of Ludhiana were taken at PGIMER, Chandigarh, and their report is also negative.

The Deputy Commissioner urged the residents to assist the District Administration during lockdown/curfew period as this decision has been taken by the Punjab government in public interest.

Earlier, the Deputy Commissioner also chaired a review meeting regarding COVID 19 with all senior District Administration officials in his office, here.

ਲੌਕਡਾਊਨ/ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇਗਾ-ਡਿਪਟੀ ਕਮਿਸ਼ਨਰ

ਨੋਵੇਲ ਕੋਰੋਨਾ ਵਾਇਰਸ (ਕੋਵਿਡ 19)-

ਸੜਕਾਂ 'ਤੇ ਘੁੰਮਣ ਵਾਲਾ ਕੋਈ ਵੀ ਵਿਅਕਤੀ ਗ੍ਰਿਫ਼ਤਾਰ ਕਰਕੇ ਖੁੱਲ•ੀ ਜੇਲ• ਭੇਜਿਆ ਜਾਵੇਗਾ

ਸਪੱਸ਼ਟ ਕੀਤਾ, ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਨਹੀਂ ਕੋਈ ਢਿੱਲ

ਅਮਰਪੁਰਾ ਅਤੇ ਚੌਕੀਮਾਨ ਖੇਤਰਾਂ ਵਿੱਚ ਵੱਧ ਤੋਂ ਵੱਧ ਨਮੂਨੇ ਲਏ ਜਾਣਗੇ

ਲੋਕਾਂ ਨੂੰ ਘਰਾਂ ਦੇ ਅੰਦਰ ਰਹਿ ਕੇ ਸਹਿਯੋਗ ਕਰਨ ਦੀ ਅਪੀਲ

ਲੁਧਿਆਣਾ,ਅਪ੍ਰੈਲ 2020 -(ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ)-

ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਚੱਲਦਿਆਂ ਪੰਜਾਬ ਸਰਕਾਰ ਨੇ ਲੌਕਡਾਊਨ/ਕਰਫਿਊ ਨੂੰ 30 ਅਪ੍ਰੈੱਲ, 2020 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਸਥਿਤੀ ਨੂੰ ਹੁਣ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇਗਾ। ਉਨ•ਾਂ ਸਪੱਸ਼ਟ ਕੀਤਾ ਕਿ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਲੌਕਡਾਊਨ/ਕਰਫਿਊ ਵਿੱਚ ਕਿਸੇ ਵੀ ਤਰ•ਾਂ ਦੀ ਕੋਈ ਢਿੱਲ ਨਹੀਂ ਹੈ। ਜੇਕਰ ਕੋਈ ਵਿਅਕਤੀ ਅਜਿਹੀਆਂ ਅਫ਼ਵਾਹਾਂ ਫੈਲਾਏਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਲੌਕਡਾਊਨ/ਕਰਫਿਊ ਪੂਰੇ 24 ਘੰਟੇ ਲਈ ਹੈ। ਉਨ•ਾਂ ਚਿਤਾਵਨੀ ਦਿੱਤੀ ਕਿ ਜੋ ਵੀ ਵਿਅਕਤੀ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ਆਦਿ 'ਤੇ ਘੁੰਮਦਾ ਪਾਇਆ ਜਾਵੇਗਾ ਤਾਂ ਉਸ ਨੂੰ ਗ੍ਰਿਫ਼ਤਾਰ ਕਰਕੇ ਖੁੱਲ•ੀ ਜੇਲ• ਵਿੱਚ ਪਾਇਆ ਜਾਵੇਗਾ। ਉਨ•ਾਂ ਲੋਕਾਂ ਨੂੰ ਮੁੜ ਦੁਹਰਾਇਆ ਕਿ ਉਹ ਲੌਕਡਾਊਨ/ਕਰਫਿਊ ਨੂੰ ਗੰਭੀਰਤਾ ਨਾਲ ਲੈਣ, ਇਸ ਨੂੰ ਲਾਗੂ ਕਰਾਉਣ ਲਈ ਹੁਣ ਸਖ਼ਤੀ ਵਰਤੀ ਜਾਵੇਗੀ।

ਅੱਜ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਦੇ ਅਮਰਪੁਰਾ ਅਤੇ ਪਿੰਡ ਚੌਕੀਮਾਨ ਖੇਤਰਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੇ ਟੈਸਟ ਕਰਵਾਏ ਜਾਣਗੇ, ਕਿਉਂਕਿ ਇਨ•ਾਂ ਦੋਵੇਂ ਖੇਤਰਾਂ ਨੂੰ ਜ਼ਿਲ•ਾ ਪ੍ਰਸਾਸ਼ਨ ਵੱਲੋਂ 'ਹੌਟਸਪੌਟ' ਖੇਤਰ ਐਲਾਨ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਅਮਰਪੁਰਾ ਤੋਂ ਤਿੰਨ ਅਤੇ ਚੌਕੀਮਾਨ ਤੋਂ 2 ਮਰੀਜ਼ ਪਾਜ਼ੀਟਿਵ ਆ ਚੁੱਕੇ ਹਨ, ਜਿਸ ਕਰਕੇ ਇਹਤਿਹਾਤ ਵਜੋਂ ਇਹ ਕਦਮ ਉਠਾਇਆ ਗਿਆ ਹੈ।

ਉਨ•ਾਂ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਇਸ ਬਿਮਾਰੀ ਤੋਂ ਨਿਜ਼ਾਤ ਪਾਉਣ ਲਈ ਕੋਈ ਦਵਾਈ ਨਹੀਂ ਹੈ। ਮਰੀਜ਼ ਸਿਰਫ਼ ਆਪਣੀ ਰੋਗਾਂ ਨਾਲ ਲੜਨ ਦੀ ਸਮਰੱਥਾ ਅਤੇ ਮੈਡੀਕਲ ਕੇਅਰ ਨਾਲ ਹੀ ਬਚ ਸਕਦਾ ਹੈ। ਇਸ ਕਰਕੇ ਇਹ ਲੋਕਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਘਰਾਂ ਦੇ ਅੰਦਰ ਹੀ ਰਹਿਣ। ਉਨ•ਾਂ ਕਿਹਾ ਕਿ ਲੋਕਾਂ ਨੂੰ ਇਹ ਸਮਾਂ ਆਪਣੇ ਬੱਚਿਆਂ ਨੂੰ ਪੜਾਉਣ ਅਤੇ ਪਰਿਵਾਰਾਂ ਨਾਲ ਬਿਤਾਉਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਦਾਇਤ ਜਾਰੀ ਕੀਤੀ ਗਈ ਹੈ ਕਿ ਲੋਕਾਂ ਨੂੰ ਹੁਣ ਐਮਰਜੈਂਸੀ ਹਾਲਾਤ ਵਿੱਚ ਘਰ ਤੋਂ ਬਾਹਰ ਨਿਕਲਣ ਲਈ ਮਾਸਕ ਆਦਿ ਦੀ ਵਰਤੋਂ ਜ਼ਰੂਰੀ ਤੌਰ 'ਤੇ ਕਰਨੀ ਚਾਹੀਦੀ ਹੈ। ਸ੍ਰੀ ਅਗਰਵਾਲ ਨੇ ਅੱਗੇ ਕਿਹਾ ਕਿ ਜਿਹੜੇ ਵਿਅਕਤੀਆਂ ਨੂੰ ਘਰ-ਘਰ ਵਸਤਾਂ ਪਹੁੰਚਾਉਣ ਲਈ ਕਰਫਿਊ ਪਾਸ ਜਾਰੀ ਕੀਤੇ ਗਏ ਹਨ, ਉਹ ਵੀ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਬਾਹਰ ਰਹਿ ਸਕਣਗੇ।

ਉਨ•ਾਂ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਹੁਣ ਤੱਕ 574 ਨਮੂਨੇ ਲਏ ਗਏ ਹਨ, ਜਿਨ•ਾਂ ਵਿੱਚੋਂ 467 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਦਕਿ 108 ਦੇ ਨਤੀਜੇ ਉਡੀਕੇ ਜਾ ਰਹੇ ਹਨ। 443 ਨਮੂਨਿਆਂ ਦੇ ਨਤੀਜੇ ਨੈਗੇਟਿਵ, 12 ਪਾਜ਼ੀਟਿਵ ਪਾਏ ਗਏ ਹਨ, ਜਦਕਿ 11 ਨਮੂਨੇ ਰਿਜੈਕਟ ਹੋਏ ਹਨ। ਉਨ•ਾਂ ਦੱਸਿਆ ਕਿ ਜ਼ਿਲ•ਾ ਲੁਧਿਆਣਾ ਦੇ ਦੋ ਵਿਅਕਤੀਆਂ ਦੇ ਪੀ. ਜੀ. ਆਈ. ਚੰਡੀਗੜ• ਵਿਖੇ ਨਮੂਨੇ ਲਏ ਸਨ, ਜੋ ਕਿ ਨੈਗੇਟਿਵ ਆਏ ਹਨ। ਸ੍ਰੀ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਲਏ ਗਏ ਫੈਸਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਲੌਕਡਾਊਨ/ਕਰਫਿਊ ਨੂੰ ਸਹਿਯੋਗ ਕਰਨ। ਇਸ ਤੋਂ ਪਹਿਲਾਂ ਸ੍ਰੀ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ।

ਕੈਪਸ਼ਨ

ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਆਪਣੇ ਦਫ਼ਤਰ ਵਿਖੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ।  

70 ਲੋੜਵੰਦ ਪਰਿਵਾਰਾਂ ਨੂੰ ਕੋਰੋਨਾ ਵਾਇਰਸ ਦੇ ਕਾਰਨ ਨੂੰ ਮੁੱਖ ਰੱਖਦਿਆ ਸਹਾਇਤਾ ਰਾਸ਼ੀ ਦਿੱਤੀ

ਹਠੂਰ,2020 ਅਪ੍ਰੈਲ-(ਕੌਸ਼ਲ ਮੱਲ੍ਹਾ)-

ਇਲਾਕੇ ਦੇ ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ਚਾਹਿਲ ਕੈਨੇਡਾ,ਸਿਮਰਨਜੀਤ ਕੌਰ ਚਾਹਿਲ ਕੈਨੇਡਾ ਅਤੇ ਕੁਲਦੀਪ ਕੌਰ ਚਾਹਿਲ ਕੈਨੇਡਾ ਵੱਲੋ ਪਿੰਡ ਰਣਧੀਰ ਗੜ੍ਹ ਦੇ 70 ਲੋੜਵੰਦ ਪਰਿਵਾਰਾਂ ਨੂੰ ਕੋਰੋਨਾ ਵਾਇਰਸ ਦੇ ਕਾਰਨ ਆਈ ਮੰਦੀ ਨੂੰ ਮੁੱਖ ਰੱਖਦਿਆ ਸਹਾਇਤਾ ਰਾਸ਼ੀ ਦਿੱਤੀ ਗਈ।ਇਸ ਮੌਕੇ ਗੱਲਬਾਤ ਕਰਦਿਆ ਸਮਾਜ ਸੇਵਕ ਅਮਰਜੀਤ ਸਿੰਘ ਚਾਹਿਲ ਕੈਨੇਡਾ ਅਤੇ ਕੈਪਟਨ ਬਲੌਰ ਸਿੰਘ ਸਾਬਕਾ ਸਰਪੰਚ ਭੰਮੀਪੁਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਚਾਹਿਲ ਪਰਿਵਾਰ ਵੱਲੋਂ ਲੋੜਵੰਦ ਪਰਿਵਾਰਾ ਨੂੰ ਘਰ ਦਾ ਰਾਸ਼ਨ ਵੰਡਿਆ ਗਿਆ ਸੀ ਅਤੇ ਹੁਣ ਪਿੰਡ ਰਣਧੀਰ ਗੜ੍ਹ ਦੇ 70 ਪਰਿਵਾਰਾ ਨੂੰ 500-500 ਰੁਪਏ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ ਹੈ, ਜਿਸ ਦੀ ਕੁੱਲ ਰਾਸ਼ੀ 35 ਹਜ਼ਾਰ ਰੁਪਏ ਬਣਦੀ ਹੈ।ਉਨ੍ਹਾ ਕਿਹਾ ਕਿ ਇਹ ਸੇਵਾ ਕਰਫਿਊ ਦੇ ਦਿਨਾ ਵਿਚ ਜਾਰੀ ਰਹੇਗੀ।ਇਥੇ ਇਹ ਵੀ ਗੱਲ ਵਰਨਯੋਗ ਹੈ ਕਿ ਚਾਹਿਲ ਪਰਿਵਾਰ ਵੱਲੋਂ ਪਿੰਡ ਰਣਧੀਰ ਗੜ੍ਹ ਦੇ ਵਿਕਾਸ ਕਾਰਜਾ ਲਈ ਪਹਿਲਾ ਵੀ ਆਪਣਾ ਯੋਗਦਾਨ ਦਿੱਤਾ ਗਿਆ ਹੈ।ਅੰਤ ਵਿਚ ਕੈਪਟਨ ਬਲੌਰ ਸਿੰਘ ਸਾਬਕਾ ਸਰਪੰਚ ਨੇ ਸਮੂਹ ਚਾਹਿਲ ਪਰਿਵਾਰ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਬਲਰਾਜ ਸਿੰਘ ਚਾਹਿਲ, ਬਲਵਿੰਦਰ ਕੌਰ ਚਾਹਿਲ,ਭਾਈ ਕਮਲਜੀਤ ਸਿੰਘ ਰਸੂਲਪੁਰ,ਜਸਵਿੰਦਰ ਸਿੰਘ ਹਾਂਸ,ਕਬੱਡੀ ਖਿਡਾਰੀ ਗੋਰੀ ਭੰਮੀਪੁਰਾ,ਸਰਪੰਚ ਸਰਬਜੀਤ ਕੌਰ,ਸਮਾਜ ਸੇਵੀ ਕਰਮਜੀਤ ਸਿੰਘ,ਪ੍ਰਧਾਨ ਬਲਵਿੰਦਰ ਸਿੰਘ,ਰਵਿੰਦਰ ਸਿੰਘ,ਸੁਖਵਿੰਦਰ ਸਿੰਘ,ਬੇਅੰਤ ਸਿੰਘ,ਰਣਜੀਤ ਸਿੰਘ,ਧਰਮਿੰਦਰ ਸਿੰਘ,ਅਮਨਦੀਪ ਸਿੰਘ,ਸੁਰਤੇਜ ਸਿੰਘ,ਪ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:-ਸਮਾਜ ਸੇਵਕ ਅਮਰਜੀਤ ਸਿੰਘ ਚਾਹਿਲ ਕੈਨੇਡਾ ਅਤੇ ਕੈਪਟਨ ਬਲੌਰ ਸਿੰਘ ਸਾਬਕਾ ਸਰਪੰਚ ਲੋੜਵੰਦ ਪਰਿਵਾਰਾ ਨੂੰ ਦਿੱਤੀ ਸਹਾਇਤਾ ਰਾਸ਼ੀ ਦਿੰਦੇ ਹੋਏ।

ਕਣਕ ਦੀ ਵਾਢੀ ਸੰਬੰਧੀ ਖੇਤੀਬਾੜੀ ਵਿਭਾਗ ਵੱਲੋਂ ਹਦਾਇਤਾਂ ਜਾਰੀ

ਕੰਬਾਇਨਾਂ ਅਤੇ ਕਾਮਿਆਂ ਨੂੰ ਸਮੇਂ-ਸਮੇਂ 'ਤੇ ਸੈਨੀਟਾਈਜ਼ ਕਰਨਾ ਯਕੀਨੀ ਬਣਾਉਣ ਲਈ ਕਿਹਾ

 

ਲੁਧਿਆਣਾ, ਅਪ੍ਰੈੱਲ 2020 ,( ਇਕਬਾਲ ਸਿੰਘ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਚੱਲਦਿਆਂ ਪੰਜਾਬ ਵਿੱਚ ਕਣਕ ਦੀ ਵਾਢੀ ਸ਼ੁਰੂ ਹੋਣ ਵਾਲੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਕਣਕ ਦੀ ਵਾਢੀ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਜਿਨਾਂ ਬਾਰੇ ਜ਼ਿਲਾ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਵੱਲੋਂ ਕਿਸਾਨਾਂ ਨੂੰ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨਾਂ ਦੱਸਿਆ ਕਿ ਜੋ ਕੰਬਾਇਨਾਂ ਬਾਹਰਲੇ ਸੂਬਿਆਂ ਤੋਂ ਪੰਜਾਬ ਵਿੱਖ ਦਾਖ਼ਲ ਹੋ ਰਹੀਆਂ ਹਨ, ਉਨਾਂ ਨੂੰ ਪੰਜਾਬ ਵਿੱਚ ਦਾਖ਼ਲ ਹੁੰਦੇ ਸਾਰ ਹੀ ਸੋਡੀਅਮ ਹਾਈਪੋਕਲੋਰਾਈਡ ਜਾਂ ਸੈਨੀਟਾਈਜ਼ਰ ਸਪਰੇਅ ਕਰਕੇ ਸੈਨੀਟਾਈਜ਼ ਕੀਤਾ ਜਾਵੇ, ਖਾਸ ਕਰਕੇ ਕੰਬਾਇਨ ਦੇ ਉਨਾਂ ਹਿੱਸਿਆਂ ਨੂੰ ਜਿੱਥੇ ਕਾਮਿਆਂ ਦਾ ਹੱਥ ਜਾਂ ਸਰੀਰ ਲੱਗਦਾ ਹੈ।ਇਸੇ ਤਰਾਂ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਇਨਾਂ ਕੰਬਾਇਨਾਂ ਦੇ ਕਾਮਿਆਂ ਦੀ ਸਿਹਤ ਦਾ ਚੈੱਕਅੱਪ ਕੀਤਾ ਜਾਵੇ ਅਤੇ ਜੇਕਰ ਕੋਈ ਕਾਮਾ ਢਿੱਲਾ-ਮੱਠਾ ਹੈ ਜਾਂ ਬੁਖਾਰ, ਖੰਘ ਜਾਂ ਜੁਕਾਮ, ਸਾਹ ਲੈਣ ਵਿੱਚ ਤਕਲੀਫ ਤੋਂ ਪੀੜਤ ਹੈ ਤਾਂ ਉਸ ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਹੈੱਲਪਲਾਈਨ 104 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਅਜਿਹੇ ਕਾਮੇ ਨੂੰ ਕੰਬਾਇਨ ਤੋਂ ਕੰਮ ਕਰਨੋਂ ਰੋਕ ਦਿੱਤਾ ਜਾਵੇ। ਉਨਾਂ ਦੱਸਿਆ ਕਿ ਪੰਜਾਬ ਵਿੱਚ ਕਿਉਂਕਿ ਇਹ ਕੰਬਾਇਨਾਂ ਪਿੰਡ-ਪਿੰਡ ਜਾ ਕੇ ਕਣਕ ਦੀ ਕਟਾਈ ਕਰਦੀਆਂ ਹਨ ਇਸ ਲਈ ਇਹ ਜ਼ਰੂਰੀ ਹੈ ਕਿ ਕੋਰੋਨਾ ਬਿਮਾਰੀ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਪੰਜਾਬ ਰਾਜ ਵਿੱਚ ਚੱਲਦੀਆਂ ਕੰਬਾਇਨਾਂ ਦੇ ਕਾਮਿਆਂ ਨੂੰ ਨਿੱਜੀ ਸਫਾਈ ਦਾ ਖਾਸ ਖਿਆਲ ਰੱਖਣ ਲਈ ਕਿਹਾ ਜਾਵੇ। ਕੰਬਾਇਨਾਂ ਨਾਲ ਉਪਯੁਕਤ ਮਾਤਰਾ ਵਿੱਚ ਸੈਨੀਟਾਈਜ਼ਰ ਰੱਖਿਆ ਜਾਵੇ ਤਾਂ ਜੋ ਇੱਕ ਪਿੰਡ ਤੋਂ ਦੂਜੇ ਪਿੰਡ ਜਾਣ ਸਮੇਂ ਅਤੇ ਰੋਜ ਰਾਤ ਨੂੰ ਕੰਬਾਇਨ ਬੰਦ ਕਰਨ ਸਮੇਂ ਕੰਬਾਇਨ ਦੇ ਘੱਟੋ-ਘੱਟ ਉਨਾਂ ਹਿੱਸਿਆਂ ਨੂੰ ਜਿੱਥੇ ਕਾਮਿਆਂ ਦੇ ਹੱਥ ਪੈਰ ਵਗੈਰਾ ਲੱਗਦੇ ਹਨ, ਨੂੰ ਸੈਨੀਟਾਈਜ਼ ਕੀਤਾ ਜਾਵੇ। ਕਾਮਿਆਂ ਵੱਲੋਂ ਆਪਣੇ ਹੱਥਾਂ ਨੂੰ ਦਿਨ ਸਮੇਂ ਕਈ ਵਾਰ ਸੈਨੇਟਾਈਜ਼ਰ ਨਾਲ ਸਾਫ ਕੀਤਾ ਜਾਵੇ। ਉਨਾਂ ਦੱਸਿਆ ਕਿ ਕੰਬਾਇਨ ਦੇ ਕਾਮਿਆਂ ਵੱਲੋਂ ਆਪਸ ਵਿੱਚ, ਕਿਸਾਨਾਂ ਅਤੇ ਕਿਸਾਨ ਕਾਮਿਆਂ ਨਾਲ ਘੱਟੋ-ਘੱਟ ਇੱਕ ਮੀਟਰ ਦਾ ਫਾਸਲਾ ਰੱਖਿਆ ਜਾਵੇ ਅਤੇ ਕਿਸੇ ਵੱਲੋਂ ਵੀ ਇਕ ਦੂਜੇ ਨਾਲ ਹੱਥ ਨਾ ਮਿਲਾਇਆ ਜਾਵੇ ਅਤੇ ਨਾ ਹੀ ਜੱਫੀ ਪਾਈ ਜਾਵੇ। ਕੰਬਾਇਨਾਂ ਦੇ ਕਾਮਿਆਂ ਦੁਆਰਾ ਮਾਸਕ ਪਹਿਨਣਾ ਜ਼ਰੂਰੀ ਕਰਾਰ ਦਿੱਤਾ ਜਾਵੇ। ਕਿਉਂਕਿ ਕੰਬਾਇਨਾਂ ਦੇ ਕਾਮੇ ਪਿੰਡ-ਪਿੰਡ ਕੰਮ ਕਰਨਗੇ, ਇਸ ਲਈ ਇਨਾਂ ਕਾਮਿਆਂ ਨੂੰ ਕਿਸੇ ਵੀ ਹਾਲਤ ਵਿੱਚ ਪਿੰਡ ਜਾਣੋਂ ਰੋਕਿਆ ਜਾਵੇ ਅਤੇ ਇਨਾਂ ਨੂੰ ਆਪਣੇ ਆਰਾਮ ਦਾ ਇੰਤਜ਼ਾਮ ਪਿੰਡੋਂ ਬਾਹਰ ਖੇਤਾਂ ਵਿੱਚ ਕਰਨ ਲਈ ਕਿਹਾ ਜਾਵੇ। ਉਨਾਂ ਦੱਸਿਆ ਕਿ ਇਨਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਹਿੱਤ ਖੇਤੀਬਾੜੀ ਵਿਭਾਗ ਦੇ ਸਮੂਹ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ, ਜੋ ਕਿ ਕਿਸਾਨਾਂ ਨੂੰ ਜਾਗਰੂਕ ਵੀ ਕਰ ਰਹੇ ਹਨ। ਉਨਾਂ ਕਿਹਾ ਕਿ ਜੋ ਕਿਸਾਨ ਕਣਕ ਦੀ ਫਸਲ ਨੂੰ ਆਪਣੇ ਘਰਾਂ ਵਿਚ ਸੰਭਾਲ ਸਕਦੇ ਹਨ ਉਹ ਜਿੰਨਾਂ ਸਮਾਂ ਸੰਭਾਲ ਸਕਣ ਸੰਭਾਲ ਲੈਣ ਅਤੇ ਮੰਡੀਆਂ ਵਿੱਚ ਭੀੜ ਘਟਣ ਤੋਂ ਬਾਅਦ ਆਪਣੀ ਫਸਲ ਵੇਚਣ ਅਤੇ ਕਣਕ ਦੀ ਮੰਡੀਆਂ ਵਿੱਚ ਪਹੁੰਚ ਆਪਣੇ ਆੜਤੀਆਂ ਤੋਂ ਸਮਾਂ ਲੈ ਕੇ ਉਸ ਸਮੇਂ ਦੌਰਾਨ ਹੀ ਕੀਤੀ ਜਾਵੇ ਅਤੇ ਟਰਾਲੀ ਵਿੱਚੋਂ 2 ਤੋਂ ਵੱਧ ਮਜ਼ਦੂਰ ਨਾ ਲੈ ਕੇ ਜਾਣ ਅਤੇ ਉਨਾਂ ਨੂੰ ਸਮੇਂ ਸਿਰ ਮੰਡੀ ਵਿੱਚ ਸੈਨੇਟਾਈਜ਼/ਹੱਥ ਧੁਆਂਉਂਦੇ ਰਹਿਣ ਤੇ ਆਪਣੇ ਵੀ ਹੱਥ ਧੋਣ ਤੇ ਟਰੈਕਟਰ ਆਦਿ ਨੂੰ ਵੀ ਚੰਗੀ ਤਰਾਂ ਸਾਫ/ਸੈਨੇਟਾਈਜ਼ ਕੀਤਾ ਜਾਵੇ। ਉਨਾਂ ਦੱਸਿਆ ਕਿ ਜਿੰਨਾਂ ਕਿਸਾਨਾਂ ਨੇ ਆਪਣੀ ਕਣਕ ਹੱਥੀਂ ਵੱਢ ਕੇ ਤੂੜੀ ਤਿਆਰ ਕਰਨੀ ਹੈ, ਉਨਾਂ ਨੂੰ ਵੱਢਦੇ ਸਮੇਂ ਇਕ ਦੂਸਰੇ ਮਜ਼ਦੂਰਾਂ ਤੋਂ ਫਾਸਲਾ ਰੱਖਿਆ ਜਾਵੇ ਅਤੇ ਮਜ਼ਦੂਰਾਂ ਦੇ ਮੂੰਹ ਢਕੇ ਹੋਏ ਹੋਣ ਅਤੇ ਤੂੜੀ ਬਣਾਉਣ ਸਮੇਂ ਵੀ ਇਨਾਂ ਦਾ ਖਿਆਲ ਰੱਖਿਆ ਜਾਵੇ।

'ਲੋਕ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਬਚਾਅ ਰਹੇਗਾ, ਮਾਮਲੇ ਨਹੀਂ ਵਧਣਗੇ''

ਡਿਪਟੀ ਕਮਿਸ਼ਨਰ ਵੱਲੋਂ ਘਰੋਂ ਬਾਹਰ ਨਾ ਨਿਕਲਣ ਅਤੇ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ

 

ਲੁਧਿਆਣਾ, ਅਪ੍ਰੈਲ 2020 -(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਨਾਲ ਸੰਬੰਧਤ ਮਾਮਲੇ ਵਧਣ ਤੋਂ ਰੋਕਣ ਲਈ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸਾਸ਼ਨ ਨੂੰ ਸਹਿਯੋਗ ਦੇਣ। ਉਨਾਂ ਸਪੱਸ਼ਟ ਕੀਤਾ ਕਿ ਜੇਕਰ ਲੋਕ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਸਥਿਤੀ ਹੋਰ ਖ਼ਰਾਬ ਹੋਣ ਤੋਂ ਬਚਾਅ ਰਹੇਗਾ। ਉਨਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਘਰਾਂ ਦੇ ਅੰਦਰ ਹੀ ਰਹਿਣ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣ। ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ 507 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 467 ਦੇ ਨਤੀਜੇ ਪ੍ਰਾਪਤ ਹੋ ਗਏ ਹਨ। ਇਨਾਂ ਵਿੱਚੋਂ 12 ਪਾਜ਼ੀਟਿਵ ਪਾਏ ਗਏ ਹਨ। ਜਿਨਾਂ ਵਿੱਚ 10 ਮਰੀਜ਼ ਲੁਧਿਆਣਾ ਦੇ, 1-1 ਜਲੰਧਰ ਅਤੇ ਬਰਨਾਲਾ ਜ਼ਿਲਿਆਂ ਨਾਲ ਸੰਬੰਧਤ ਹਨ। 442 ਨਮੂਨੇ ਨੈਗੇਟਿਵ ਪਾਏ ਗਏ ਹਨ। ਹੁਣ ਤੱਕ ਤਿੰਨ ਮੌਤਾਂ ਹੋ ਚੁੱਕੀਆਂ ਹਨ। ਉਨਾਂ ਦੱਸਿਆ ਕਿ ਬੀਤੇ ਦਿਨੀਂ ਲੁਧਿਆਣਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਇੱਕ ਸਨੈਚਰ ਦਾ ਨਮੂਨਾ ਵੀ ਪਾਜ਼ੀਟਿਵ ਆਇਆ ਹੈ। ਜਿਹੜੇ ਪੁਲਿਸ ਵਾਲਿਆਂ ਨੇ ਉਸਨੂੰ ਗ੍ਰਿਫ਼ਤਾਰ ਕਰਨ ਤੋਂ ਲੈ ਕੇ ਜੇਲ ਤੱਕ ਲਿਜਾਣ ਦੀ ਡਿਊਟੀ ਨਿਭਾਈ ਸੀ, ਉਨਾਂ ਨੂੰ ਕੁਏਰਿਨਟਾਈਨ (ਏਕਾਂਤਵਾਸ) ਕੀਤਾ ਗਿਆ ਹੈ, ਜਿਨਾਂ ਦੇ ਨਮੂਨੇ ਟੈਸਟ ਲਈ ਭੇਜੇ ਜਾਣਗੇ। ਕੁਝ ਦਿਨ ਪਹਿਲਾਂ ਇੱਕ ਔਰਤ ਮਰੀਜ਼ ਨੂੰ ਸਿਵਲ ਹਸਪਤਾਲ, ਸੀ. ਐੱਮ. ਸੀ. ਹਸਪਤਾਲ ਤੋਂ ਕਥਿਤ ਤੌਰ 'ਤੇ ਖੱਜਲ ਖੁਆਰ ਹੋ ਕੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਹੋਣਾ ਪਿਆ ਸੀ, ਇਸ ਘਟਨਾ ਬਾਰੇ ਪੁੱਛੇ ਜਾਣ 'ਤੇ ਅਗਰਵਾਲ ਨੇ ਦੱਸਿਆ ਕਿ ਇਸ ਘਟਨਾ ਦੀ 48 ਘੰਟੇ ਵਿੱਚ ਜਾਂਚ ਲਈ ਸਿਵਲ ਸਰਜਨ ਲੁਧਿਆਣਾ ਨੂੰ ਕਿਹਾ ਗਿਆ ਹੈ, ਜਿਨਾਂ ਨੇ ਅੱਗੇ ਕਮੇਟੀ ਦਾ ਗਠਨ ਕਰਕੇ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਜਾਂ ਡਾਕਟਰਾਂ ਖ਼ਿਲਾਫ਼ ਬਣਦੀ ਕਾਰਵਾਈ ਆਰੰਭੀ ਜਾਵੇਗੀ।