You are here

ਲੁਧਿਆਣਾ

Ludhiana Police has made a team of twenty constables as emergency response team - PC Rakesh Agrawal

Ludhiana, April 2020 ( Charnjit Singh Chan)

Commissioner of Police Mr Rakesh Kumar Agrawal informed that Ludhiana Police has made a team of twenty constables as emergency response team called COVID commandos. He said that a total of four teams of five each have been formed, and each team has a lady member. He said that these commandos have been selected based on their physical fitness and self motivation from the district police. He said that these COVID commandoes have been given training by the doctors at Dayanand Medical College & Hospital.

The Commissioner of Police said that they will ensure that proper protocols are followed while dealing with corona positive patients from police side. He said this will reduce the chances of infection catching up with police persons in dealing with corona positive suspects.

ਗੁਰੂ ਸਾਹਿਬ ਭਾਣਾ ਮੰਨਣ ਦਾ ਬਲ ਬਖਸ਼ੇ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਬੀਤੇ ਦਿਨੀ ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰਟਰਨੈਂਸਨਲ ਪ੍ਰਚਾਰਕ ਸਭਾ ਰਜਿ ਦੇ ਮੈਂਬਰ ਭਾਈ ਸੁਖਜੀਵਨ ਸਿੰਘ ਰਾਜੂ ਡਾਗੀਆਂ ਦੇ ਸਤਕਾਰ ਯੋਗ ਪਿਤਾ ਜੀ ਸ.ਮਹਿੰਦਰ ਸਿੰਘ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਸਾਹਿਬ ਦੇ ਚਰਨਾਂ 'ਚ ਜਾ ਵਿਰਾਜੇ ਸਨ।ਭਾਈ ਪਿਰਤ ਪਾਲ ਸਿੰਘ ਪਾਰਸ ਪ੍ਰਧਾਨ ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰਟਰਨੈਂਸਨਲ ਪ੍ਰਚਾਰਕ ਸਭਾ ਨੇ ਅਤੇ ਹੋਰ ਆਹੁਦੇਦਾਰਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਭਾਈ ਪਾਰਸ ਨੇ ਕਿਹਾ ਕਿ ਗੁਰੂ ਸਾਹਿਬ ਵਿੱਛੜੀ ਰਹੂ ਨੂੰ ਆਪਣੇ ਚਰਨਾ 'ਚ ਨਿਵਾਸ ਬਖਸਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।ਇਸ ਮੌਕੇ ਭਾਈ ਬਲਜਿੰਦਰ ਸਿੰਘ ਦੀਵਾਨਾ, ਭਾਈ ਰਾਜਪਾਲ ਸਿੰਘ ਰੋਸ਼ਨ ,ਭਾਈ ਭਗਵੰਤ ਸਿੰਘ ਗਾਲਿਬ, ਭਾਈ ਗੁਰਮੇਲ ਸਿੰਘ ਬੰਸੀ,ਭਾਈ ਜਸਵਿੰਦਰ ਸਿੰਘ ਖਾਲਸਾ,ਭਾਈ ਗੁਰਚਰਨ ਸਿੰਘ ਦਲੇਰ,ਭਾਈ ਬੱਗਾ ਸਿੰਘ ਜਗਰਾਉਂ ,ਭਾਈ ਬੱਗਾ ਸਿੰਘ ਨਾਨਕਸਰ ,ਭਾਈ ਇੰਦਰਜੀਤ ਸਿੰਘ ਬੋਦਲ ਵਾਲਾ,ਭਾਈ ਹਰਦੀਪ ਸਿੰਘ ਖੁਸ਼ਦਿਲ,ਭਾਈ ਉਕਾਂਰ ਸਿੰਘ ਉਮੀ,ਤਰਸੇਮ ਸਿੰਘ ਭਰੋਵਾਲ, ਭਾਈ ਅਮਨਦੀਪ ਸਿੰਘ ਡਾਂਗੀਆਂ ,ਭਾਈ ਸੁਖਦੇਵ ਸਿੰਘ ਲੋਪੋ ,ਭਾਈ ਸੁਖਪਾਲ ਸਿੰਗ ਕਾਕਾ,ਭਾਈ ਮਨਦੀਪ ਸਿੰਘ ਕਾਉਂਕੇ ਆਦਿ ਸਿੰਘ ਦੁਖ ਪ੍ਰਗਟ ਕੀਤਾ।

ਵਜੀਫਿਆਂ ਦੇ ਹਜਾਰਾਂ ਰੁਪਏ ਉਡੀਕਦੇ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਨੂੰ ਕੌਢੀਆਂ ਨਾਲ ਭਰਨ ਦੀ ਤਿਆਰੀ

ਮਿਡ-ਡੇ-ਮੀਲ ਦੀ ਨਿਗੁਣੀ ਰਾਸ਼ੀ ਦੇ ਕੇ ਮਜਦੂਰ ਪਰਿਵਾਰਾਂ ਦਾ ਮਜ਼ਾਕ ਉਡਾਉਣ ਦੀ ਡੀ.ਟੀ.ਐੱਫ. ਨੇ ਕੀਤੀ ਨਿਖੇ

ਲੁਧਿਆਣਾ, ਅਪ੍ਰੈੱਲ 2020 -( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਪੰਜਾਬ ਸਮੇਤ ਪੂਰੇ ਭਾਰਤ ਵਿੱਚ ਲਾਗੂ ਤਾਲਾਬੰਦੀ ਨੇ ਅਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਰਾਸ਼ਨ, ਸਬਜਿਆਂ ਅਤੇ ਹੋਰ ਰੋਜ਼ਮਰਾ ਦੀਆਂ ਲੋੜਾਂ ਤੋਂ ਵਾਂਝੇ ਕਰ ਦਿੱਤਾ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਜਿਆਦਾਤਰ ਵਿਦਿਆਰਥੀ, ਮਜਦੂਰ ਅਤੇ ਛੋਟੀ ਕਿਸਾਨੀ ਨਾਲ ਸਬੰਧਿਤ ਪਰਿਵਾਰਾਂ ‘ਚੋਂ ਹੋਣ ਕਾਰਨ, ਇਹ ‘ਕਰੋਨਾ ਵਾਇਰਸ’ ਮਹਾਂਮਾਰੀ ‘ਚੋਂ ਉਪਜੇ ਸੰਕਟ ਦਾ ਵਧੇਰੇ ਸ਼ਿਕਾਰ ਬਣ ਰਹੇ ਹਨ। ਪ੍ਰੰਤੂ ਪੰਜਾਬ ਸਰਕਾਰ ਨੇ ਇਨ੍ਹਾਂ ਦੀਆਂ ਜਰੂਰੀ ਲੋੜਾਂ ਪੂਰੀਆਂ ਕਰਨ ਲਈ ਕੋਈ ਕਾਰਗਰ ਕਦਮ ਚੁੱਕਣ ਦੀ ਥਾਂ ਸਿੱਖਿਆ ਵਿਭਾਗ ਰਾਹੀਂ ਮਿਡ-ਡੇ-ਮੀਲ ਦੇ ਮੁੱਠੀ ਭਰ ਦਾਣਿਆਂ ਤੇ ਨਿਗੁਣੀ ਰਾਸ਼ੀ ਦੀ ਵੰਡ ਕਰਵਾਕੇ ਲੋੜਬੰਦਾਂ ਦਾ ਮਜਾਕ ਉਡਾਉਣ ਅਤੇ ਅਧਿਆਪਕਾਂ ਦੀ ਖੱਜਲ ਖੁਆਰੀ ਕਰਨ ਦਾ ਰਾਹ ਚੁਣਿਆ ਹੈ। ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮ ਸਿੰਘ ਸੂਜਾਪੁਰ, ਜਰਨਲ ਸਕੱਤਰ ਰੁਪਿੰਦਰ ਪਾਲ ਗਿੱਲ  ਨੇ ਇਸ ਸਬੰਧੀ ਦੱਸਿਆ ਕਿ ਸਰਕਾਰ ਵੱਲੋਂ ਪ੍ਰਾਇਮਰੀ ਜਮਾਤਾਂ ਲਈ 4 ਰੁਪਏ 48 ਪੈਸੇ ਅਤੇ ਛੇਵੀ ਤੋਂ ਅੱਠਵੀਂ ਦੇ ਵਿਦਿਆਰਥੀਆਂ ਲਈ 6 ਰੁਪਏ 71 ਪੈਸੇ ਰੋਜ਼ਾਨਾ ਅਨੁਸਾਰ ਖਾਣਾ ਪਕਾੳੇਣ ਦੀ ਲਾਗਤ ਬੈਂਕ ਖਾਤਿਆਂ ਵਿੱਚ ਜਮਾ ਕਰਵਾਉਣ ਅਤੇ ਕ੍ਰਮਵਾਰ 100 ਤੇ 150 ਗ੍ਰਾਮ ਰੋਜ਼ਾਨਾ ਦੇ ਹਿਸਾਬ ਨਾਲ 24 ਦਿਨਾਂ ਦਾ ਅਨਾਜ ਇਨ੍ਹਾਂ ਬੱਚਿਆਂ ਦੇ ਘਰ-ਘਰ ਭੇਜਣ ਲਈ ਹਜਾਰਾਂ ਅਧਿਆਪਕਾਂ ਤੋਂ ਬੇਲੋੜੀ ਕਸਰਤ ਕਰਵਾੳਣ ਦੇ ਹੁਕਮ ਚਾੜ੍ਹ ਦਿੱਤੇ ਹਨ। ਇਸ ਤਰ੍ਹਾਂ ‘ਕਰੋਨਾ ਵਾਇਰਸ ਮਹਾਂਮਾਰੀ’ ਨਾਲ ਜੁੜੇ ਜੋਖਮਾਂ ਦਰਮਿਆਨ ਅਧਿਆਪਕਾਂ ਦੇ ਵੀ ਲਾਗ ਦੀ ਲਿਪੇਟ ‘ਚ ਆਉਣ ਦੀ ਸੰਭਾਵਨਾ ਬਣ ਗਈ ਹੈ। ਅਧਿਆਪਕ ਆਗੂਆਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਇੱਕ ਪਾਸੇ ਤਾਂ ਸਰਕਾਰੀ ਸਕੂਲਾਂ ਵਿਚਲੇ ਅਨੁਸੂਚਿਤ, ਪਿਛੜੇ, ਘੱਟ ਗਿਣਤੀ, ਮਲੀਨ ਕਿੱਤੇ, ਗਰੀਬ ਪਰਿਵਾਰਾਂ ਦੀਆਂ ਲੜਕੀਆਂ ਅਤੇ ਹੋਰਨਾਂ ਵਰਗਾਂ ਦੇ ਵਿਦਿਆਰਥੀਆਂ ਲਈ ਕਈ ਕਿਸਮ ਦੇ ਵਜੀਫਿਆਂ ਦੀ ਰਾਸ਼ੀ, ਪਿਛਲੇ ਲੰਬੇਂ ਸਮੇਂ ਤੋਂ ਪੰਜਾਬ ਸਰਕਾਰ ਨੇ ਜਾਰੀ ਨਹੀਂ ਕੀਤੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਅਜੀਬੋ ਗਰੀਬ ਤੇ ਬੇਤੁਕੇ ਫੈਸਲਿਆਂ ਰਾਹੀਂ ਤੰਗੀ ਤੁਰਸੀ ਨਾਲ ਜੂਝ ਰਹੇ ਲੋਕਾਂ ਨਾਲ ਕੌਝੇ ਮਜਾਕ ਕੀਤੇ ਜਾ ਰਹੇ ਹਨ। ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਹਰੇਕ ਪ੍ਰਕਾਰ ਦੇ ਵਜੀਫਿਆਂ ਦੇ ਬਕਾਏ, ਮਜਦੂਰਾਂ ਤੇ ਛੋਟੀ ਕਿਸਾਨੀ ਨਾਲ ਜੁੜੇ ਪਰਿਵਾਰਾਂ ਲਈ ਘੱਟ ਤੋਂ ਘੱਟ ਤਿੰਨ ਹਜਾਰ ਰੁਪਏ ਦੀ ਵਿਸ਼ੇਸ਼ ਸਹਾਇਤਾ ਰਾਸ਼ੀ ਫੌਰੀ ਜਾਰੀ ਕਰਨੀ ਚਾਹੀਂਦੀ ਹੈ ਅਤੇ ਕਰੋਨਾ ਵਾਇਰਸ ਦੀ ਲਾਗ ਵਧੇਰੇ ਫੈਲਣ ਤੋਂ ਰੋਕਣ ਲਈ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਘਰ-ਘਰ ਭੇਜਣ ਦਾ ਫੈਸਲਾ ਵਾਪਿਸ ਲੈਣਾ ਚਾਹੀਦਾ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਅਕਾਲਗੜ੍ਹ,ਹਰਭਜਨ ਸਿੰਘ ਸਿੱਧੂ, ਵਿੱਤ ਸਕੱਤਰ ਜੰਗਪਾਲ ਰਾਏਕੋਟ, ਮੀਤ ਪ੍ਰਧਾਨ ਰਮਨਜੀਤ ਸੰਧੂ,  ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਜਿਲਾ ਲੁਧਿਆਣਾ ਦੇ ਜਨਰਲ ਸਕੱਤਰ ਸੁਖਵਿੰਦਰ ਲੀਲ ਤੋਂ ਇਲਾਵਾ ਮਨਪ੍ਰੀਤ ਸਮਰਾਲਾ, ਰਜਿੰਦਰ ਜੰਡਿਆਲੀ, ਪਭਜੋਤ ਸਿੰਘ,ਰਾਜਵਿੰਦਰ ਸਿੰਘ, ਕੇਵਲ ਮਾਂਗਟ, ਬਲਵੀਰ ਬਾਸੀਆਂ,ਗੁਰਮੀਤ ਸਿੰਘ, ਦੇਸ ਰਾਜ, ਨਵਗੀਤ ਸਿੰਘ, ਪਰਗਟ ਸਿੰਘ,ਹਰਕੇਸ਼ ਚੌਧਰੀ,ਸੁਰਿੰਦਰ ਸਰਮਾ,ਰਾਮ ਸ਼ਰਨ,ਅੰਮਤਪਾਲ ਸਿੰਘ ਆਦਿ ਵੀ ਮੌਜੂਦ ਰਹੇ।

ਮੁਸ਼ਕਿਲ ਘੜੀ ਵਿੱਚ ਪੰਜਾਬ ਸਰਕਾਰ ਪ੍ਰਵਾਸੀ ਮਜ਼ਦੂਰਾਂ ਦੇ ਨਾਲ-ਬੈਕਫਿੰਕੋ ਉੱਪ ਚੇਅਰਮੈਨ

-ਪੰਜਾਬ ਸਰਕਾਰ ਦੇ ਸਹਿਯੋਗ ਨਾਲ ਰੋਜ਼ਾਨਾ ਹਜ਼ਾਰਾਂ ਪ੍ਰਵਾਸੀ ਮਜ਼ਦੂਰ ਪਰਿਵਾਰਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਭੋਜਨ ਅਤੇ ਰਾਸ਼ਨ-ਮੁਹੰਮਦ ਗੁਲਾਬ

ਲੁਧਿਆਣਾ, ਅਪ੍ਰੈੱਲ 2020( ਇਕਬਾਲ ਸਿੰਘ ਰਾਸੁਲਪੁਰ/ਮਨਜਿੰਦਰ ਗਿੱਲ )-ਪੰਜਾਬ ਬੈਕਵਾਰਡ ਕਲਾਸਿਜ਼ ਲੈਂਡ ਡਿਵੈੱਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ (ਬੈਕਫਿੰਕੋ) ਦੇ ਉਪ ਚੇਅਰਮੈਨ ਜਨਾਬ ਮੁਹੰਮਦ ਗੁਲਾਬ ਨੇ ਬਿਹਾਰ, ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਤੋਂ ਪੰਜਾਬ ਵਿੱਚ ਮਜ਼ਦੂਰੀ ਕਰਨ ਆਏ ਪ੍ਰਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਵਿਸ਼ਵ ਭਰ ਵਿੱਚ ਫੈਲੀ ਕੋਰੋਨਾ ਵਾਇਰਸ ਬਿਮਾਰੀ ਕਾਰਨ ਉਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ। ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਉਨਾਂ ਦੀ ਬਾਂਹ ਫੜਨ ਲਈ ਬਿਲਕੁਲ ਤਿਆਰ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਕਿਰਤ ਕਰਨ ਲਈ ਪਹੁੰਚੇ ਸਾਰੇ ਪ੍ਰਵਾਸੀ ਮਜਦੂਰਾਂ ਨੂੰ ਇਸ ਮੁਸ਼ਕਿਲ ਘੜੀ ਵਿੱਚ ਹਰ ਤਰਾਂ ਦੀ ਸੰਭਵ ਸਹਾਇਤਾ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁਹੰਮਦ ਗੁਲਾਬ, ਜੋ ਕਿ ਖੁਦ ਵੀ ਬਿਹਾਰ ਰਾਜ ਨਾਲ ਸੰਬੰਧਤ ਹਨ ਅਤੇ ਕਈ ਦਹਾਕੇ ਪਹਿਲਾਂ ਪੰਜਾਬ ਦੀ ਧਰਤੀ 'ਤੇ ਮਿਹਨਤ ਕਰਨ ਲਈ ਪਹੁੰਚੇ ਸਨ, ਨੇ ਅੱਜ ਪ੍ਰਵਾਸੀ ਮਜਦੂਰਾਂ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬ ਦੀ ਧਰਤੀ ਤੋਂ ਕਿਸੇ ਵੀ ਪ੍ਰਵਾਸੀ ਮਜ਼ਦੂਰ ਨੂੰ ਮਜ਼ਬੂਰ ਹੋ ਕੇ ਵਾਪਸ ਨਹੀਂ ਮੁੜਨ ਦਿੱਤਾ ਜਾਵੇਗਾ। ਪੰਜਾਬ ਦੀ ਧਰਤੀ ਨੇ ਹਮੇਸ਼ਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨਾਂ ਦੀ ਮਿਹਨਤ ਦਾ ਮੁੱਲ ਮੋੜਿਆ ਹੈ। ਇਸੇ ਕਰਕੇ ਹੀ ਅੱਜ ਉਹ ਖੁਦ ਬੈਕਫਿੰਕੋ ਦੇ ਉਪ ਚੇਅਰਮੈਨ ਦੇ ਅਹੁਦੇ ਤੱਕ ਪਹੁੰਚੇ ਹਨ। ਉਨਾਂ ਕਿਹਾ ਕਿ ਲੌਕਡਾਊਨ ਦੇ ਕਾਰਨ ਦੇਸ਼ ਭਰ ਦੀ ਇੰਡਸਟਰੀ ਨੂੰ ਬੰਦ ਕੀਤਾ ਗਿਆ ਹੈ, ਜੋ ਕਿ ਹਾਲਾਤ ਸੁਧਰਨ 'ਤੇ ਮੁੜ ਸ਼ੁਰੂ ਹੋ ਜਾਵੇਗੀ। ਇਸ ਸਮੇਂ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਰਹਿਣ, ਖਾਣ-ਪੀਣ ਅਤੇ ਹੋਰ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨਾਂ ਕਿਹਾ ਕਿ ਇਸ ਸਥਿਤੀ ਵਿੱਚ ਜੋ ਮਜ਼ਦੂਰ ਬੇਘਰ ਹੋ ਗਏ ਹਨ, ਉਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨੇੜਲੇ ਪੁਲਿਸ ਸਟੇਸ਼ਨ ਨਾਲ ਰਾਬਤਾ ਕਰਕੇ ਸ਼ੈਲਟਰ ਹੋਮ ਵਿੱਚ ਚਲੇ ਜਾਣ। ਉਸਨੂੰ ਆਪਣੇ ਨਾਲ ਸਿਰਫ਼ ਬਿਸਤਰਾ ਅਤੇ ਆਪਣੀ ਲੋੜ ਮੁਤਾਬਿਕ ਕੱਪੜੇ ਹੀ ਲਿਜਾਣੇ ਪੈਣਗੇ। ਭੋਜਨ ਅਤੇ ਰਿਹਾਇਸ਼ ਪ੍ਰਸਾਸ਼ਨ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਮੁਹੰਮਦ ਗੁਲਾਬ ਨੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਪ੍ਰਵਾਸੀ ਮਜ਼ਦੂਰਾਂ ਤੱਕ ਸਿੱਧੇ ਤੌਰ 'ਤੇ ਰਾਸ਼ਨ ਮੁਹੱਈਆ ਕਰਾਉਣ ਲਈ ਉਨਾਂ ਨੂੰ ਰਾਸ਼ਨ ਸਿੱਧੇ ਤੌਰ 'ਤੇ ਦਿੱਤਾ ਜਾ ਰਿਹਾ ਹੈ, ਜੋ ਕਿ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜ਼ਿਲਾ ਲੁਧਿਆਣਾ ਵਿੱਚ ਵਿਹੜਿਆਂ/ਮਕਾਨਾਂ ਵਿੱਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਦਾ ਇੱਕ ਮਹੀਨੇ ਦਾ ਕਿਰਾਇਆ ਅੱਗੇ ਪਾਉਣ ਲਈ ਕਿਹਾ ਗਿਆ ਹੈ।

ਹੁਣ 'ਕੋਵਾ' ਐਪ ਰਾਹੀਂ ਘਰ ਮੰਗਵਾਓ ਲੋੜੀਂਦੀਆਂ ਘਰੇਲੂ ਵਸਤਾਂ

ਹੋਰ ਦੁਕਾਨਦਾਰ ਵੀ ਰਜਿਸਟਰੇਸ਼ਨ ਕਰਾਉਣ, ਲੋਕ ਐਪ ਡਾਊਨਲੋਡ ਕਰਨ-ਵਧੀਕ ਡਿਪਟੀ ਕਮਿਸ਼ਨਰ

ਲੁਧਿਆਣਾ, ਅਪ੍ਰੈਲ 2020-(ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

ਸੂਬੇ ਭਰ ਵਿੱਚ ਲਗਾਏ ਕਰਫਿਊ/ਲੌਕਡਾਊਨ ਦੌਰਾਨ ਆਮ ਲੋਕਾਂ ਤੱਕ ਲੋੜੀਂਦੀਆਂ ਘਰੇਲੂ ਵਸਤੂਆਂ ਦੀ ਸਪਲਾਈ ਘਰ-ਘਰ ਪਹੁੰਚਾਉਣ ਲਈ ਪੰਜਾਬ ਸਰਕਾਰ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਨਾਂ ਤਹਿਤ ਹੁਣ ਜ਼ਿਲਾ ਲੁਧਿਆਣਾ ਦੇ ਲੋਕ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ 'ਕੋਵਾ ਐਪ' 'ਤੇ ਆਨਲਾਈਨ ਆਰਡਰ ਦੇ ਸਕਦੇ ਹਨ। ਸਮਾਨ ਦੀ ਡਲਿਵਰੀ ਉਨਾਂ ਦੇ ਘਰਾਂ ਵਿੱਚ ਕੀਤੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਇਸ ਐਪ 'ਤੇ ਜ਼ਿਲਾ ਲੁਧਿਆਣਾ ਦੇ 100 ਤੋਂ ਵਧੇਰੇ ਦੁਕਾਨਦਾਰ, ਜੋ ਕਿ ਘਰ-ਘਰ ਸਮਾਨ ਮੁਹੱਈਆ ਕਰਾਉਣ ਦੇ ਸਮਰੱਥ ਹਨ, ਜੁੜ ਗਏ ਹਨ। ਲੋਕ ਇਸ ਐਪ ਰਾਹੀਂ ਗਰੌਸਰੀ, ਡੇਅਰੀ, ਸਬਜ਼ੀਆਂ, ਫਰੂਟ ਅਤੇ ਦਵਾਈਆਂ ਆਦਿ ਦੀ ਹੋਮ ਡਲਿਵਰੀ ਦੀ ਸਹੂਲਤ ਲੈ ਸਕਦੇ ਹਨ। ਉਨਾਂ ਹੋਰ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਐਪ 'ਤੇ ਆਪਣੇ ਆਪ ਨੂੰ ਰਜਿਸਟਰਡ ਕਰਾਉਣ ਅਤੇ ਇਸ ਔਖੀ ਘੜੀ ਵਿੱਚ ਲੋਕਾਂ ਦਾ ਸਹਿਯੋਗ ਕਰਨ। ਉਨਾਂ ਦੱਸਿਆ ਕਿ ਇਸ ਐਪ 'ਤੇ ਰਜਿਸਟਰੇਸ਼ਨ ਕਰਾਉਣ ਦੀ ਪ੍ਰਕਿਰਿਆ (ਨਾਲ ਅਟੈਚ ਕਰ ਦਿੱਤੀ ਹੈ) ਬਹੁਤ ਹੀ ਸੌਖੀ ਹੈ। ਉਨਾਂ ਕਿਹਾ ਕਿ ਦੁਕਾਨਦਾਰ ਅਤੇ ਆਮ ਲੋਕਾਂ ਗੂਗਲ ਪਲੇਅ ਸਟੋਰ ਅਤੇ ਐਪਲ ਸਟੋਰ 'ਤੇ ਜਾ ਕੇ 'ਕੋਵਾ' ਐਪ ਡਾਊਨਲੋਡ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸ ਨਾਲ ਲੋਕਾਂ ਨੂੰ ਇਸ ਸਥਿਤੀ ਦੇ ਚੱਲਦਿਆਂ ਲੋੜੀਂਦੀਆਂ ਵਸਤਾਂ ਦੀ ਸਪਲਾਈ ਸੌਖੀ ਹੋ ਜਾਵੇਗੀ। ਇਸ ਨਾਲ ਵੈਂਡਰ ਸੁਚੱਜੇ ਤਰੀਕੇ ਦੇ ਨਾਲ ਈ-ਪਾਸ ਰਾਹੀਂ ਲੋਕਾਂ ਤੱਕ ਸਮਾਨ ਪਹੁੰਚਾ ਸਕਣਗੇ। ਇਸ ਐਪ ਰਾਹੀਂ ਵੈਂਡਰ ਆਪਣੇ ਆਪ ਨੂੰ ਸਪਲਾਇਰ ਵਜੋਂ ਰਜਿਸਟਰੇਸ਼ਨ ਕਰਾ ਸਕਣਗੇ। ਇਸ ਤੋਂ ਇਲਾਵਾ ਉਹ ਡਲਿਵਰੀ ਕਰਨ ਵਾਲੇ ਲੜਕਿਆਂ ਦੀ ਵੀ ਰਜਿਸਟ੍ਰੇਸ਼ਨ ਕਰਵਾ ਸਕਣਗੇ। ਇਸ ਨਾਲ ਲੋਕਾਂ ਨੂੰ ਸਮਾਨ ਨਿਰਧਾਰਤ ਭਾਅ ਮੁਤਾਬਿਕ ਮਿਲਣਾ ਯਕੀਨੀ ਹੋਵੇਗਾ ਅਤੇ ਇਸ ਸਾਰੀ ਪ੍ਰਕਿਰਿਆ 'ਤੇ ਜ਼ਿਲਾ ਪ੍ਰਸਾਸ਼ਨ ਦੀ ਨਿਗਰਾਨੀ ਰਹੇਗੀ। ਉਨਾਂ ਕਿਹਾ ਕਿ ਆਮ ਲੋਕਾਂ ਨੂੰ ਸਿਰਫ਼ ਇਸ ਐਪ 'ਤੇ ਆਪਣੀ ਲੋਕੇਸ਼ਨ ਸ਼ੇਅਰ ਕਰਨੀ ਹੋਵੇਗੀ ਤਾਂ ਉਨਾਂ ਨੂੰ ਆਪਣੇ ਨੇੜਲੇ ਵੈਂਡਰਾਂ ਦੀ ਸੂਚੀ ਪ੍ਰਾਪਤ ਹੋ ਜਾਵੇਗੀ। ਲੋਕ ਆਨਲਾਈਨ ਆਰਡਰ ਦੇ ਕੇ ਸਮਾਨ ਲੈਣ ਵੇਲੇ ਪੈਸੇ ਦੀ ਅਦਾਇਗੀ ਕਰ ਸਕਣਗੇ। ਇਸ ਤੋਂ ਇਲਾਵਾ ਲੋਕ ਇਸ ਐਪ ਰਾਹੀਂ ਮੌਜੂਦਾ ਸਥਿਤੀ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ-ਨਾਲ ਮੈਡੀਕਲ ਅਤੇ ਹੋਰ ਸਹੂਲਤਾਂ ਵੀ ਲੈ ਸਕਦੇ ਹਨ।

ਜ਼ਿਲਾ ਲੁਧਿਆਣਾ ਵਿੱਚ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਵੱਲੋਂ ਪਸ਼ੂ ਪਾਲਕਾਂ ਲਈ ਸੇਵਾਵਾਂ ਨਿਰੰਤਰ ਜਾਰੀ

ਹੰਗਾਮੀ ਹਾਲਤ ਵਿੱਚ ਚਾਰੇ ਅਤੇ ਫੀਡ ਦੀ ਕੋਈ ਸਮੱਸਿਆ ਨਹੀਂ-ਡਿਪਟੀ ਡਾਇਰੈਕਟਰ
ਲੁਧਿਆਣਾ, ਅਪ੍ਰੈਲ 2020-(ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

ਪੰਜਾਬ ਸਰਕਾਰ ਵੱਲੋਂ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਕਾਰਨ ਪੈਦਾ ਹੋਈ ਸਥਿਤੀ ਦੇ ਚੱਲਦਿਆਂ ਸੂਬੇ ਵਿਚ ਕਰਫਿਊ/ਲੌਕਡਾਊਨ ਲਾਗੂ ਕੀਤਾ ਹੋਇਆ ਹੈ। ਪਰ ਇਸ ਸੰਕਟ ਦੀ ਘੜੀ ਵਿਚ ਵੀ ਦੁੱਧ ਲੋਕਾਂ ਦੀ ਅਹਿਮ ਲੋੜ ਹੈ, ਇਸ ਤੋਂ ਇਲਾਵਾ ਮੀਟ ਅਤੇ ਅੰਡੇ ਵੀ ਲੋਕਾਂ ਦੇ ਭੋਜਨ ਦਾ ਅਹਿਮ ਹਿੱਸਾ ਹਨ, ਜਿਸ ਨੂੰ ਦੇਖਦਿਆਂ ਲੋਕਾਂ ਦੀ ਸਹੂਲਤ ਅਤੇ ਪਸ਼ੂ ਪਾਲਕਾਂ ਦੀ ਮਦਦ ਲਈ ਜ਼ਿਲਾ ਲੁਧਿਆਣਾ ਦੇ ਸਾਰੇ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਖੁੱਲੀਆਂ ਰੱਖੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਪੰਜਾਬ ਵਿਚ ਖੇਤੀ ਦੇ ਨਾਲ ਨਾਲ ਲੋਕਾਂ ਵੱਲੋਂ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਵਜੋਂ ਵੱਡੀ ਪੱਧਰ 'ਤੇ ਕੀਤਾ ਜਾਂਦਾ ਹੈ ਅਤੇ ਇਹੀ ਲੋਕ ਦੁੱਧ ਦੀ ਪੈਦਾਵਰ ਕਰਨ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ, ਜੋ ਅਜਿਹੇ ਸਮੇਂ ਵਿੱਚ ਵੀ ਵੱਡੀ ਲੋੜ ਹੈ, ਇਸ ਦੇ ਨਾਲ ਹੀ ਅੰਡੇ ਅਤੇ ਮੀਟ ਵੀ ਅਹਿਮ ਲੋੜਾਂ ਵਿਚ ਆਉਂਦੇ ਹਨ। ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਪਸ਼ੂ ਪਾਲਣ ਵਿਭਾਗ ਵੱਲੋਂ ਸੂਬੇ ਭਰ ਵਿਚ ਨਿਰੰਤਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਇਸ ਵੇਲੇ ਵਿਭਾਗ ਵੱਲੋਂ 251 ਸਰਕਾਰੀ ਹਸਪਤਾਲ ਅਤੇ ਡਿਸਪੈਂਸਰੀਆਂ ਚਲਾਈਆਂ ਜਾ ਰਹੀਆਂ ਹਨ, ਜੋ ਕਿ ਰੋਜ਼ਾਨਾ ਸਵੇਰੇ 9 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਖੁੱਲੀਆਂ ਰਹਿੰਦੀਆਂ ਹਨ। ਜਿੱਥੇ ਕਿ ਪਸ਼ੂ ਮਾਹਿਰਾਂ ਅਤੇ ਹੋਰ ਸਟਾਫ਼ ਦੀ ਰੋਸਟਰ ਮੁਤਾਬਿਕ ਡਿਊਟੀ ਲਗਾਈ ਹੋਈ ਹੈ। ਉਨਾਂ ਕਿਹਾ ਕਿ ਜਿਸ ਹਸਪਤਾਲ ਜਾਂ ਡਿਸਪੈਂਸਰੀ ਵਿੱਚ ਡਾਕਟਰਾਂ ਜਾਂ ਹੋਰ ਸਟਾਫ਼ ਦੀ ਕਮੀ ਹੈ, ਉਥੇ ਵੀ ਰੋਟੇਸ਼ਨ ਵਾਈਜ਼ ਪ੍ਰਬੰਧ ਚਲਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਘਰੇਲੂ ਪਸ਼ੂ ਪਾਲਕਾਂ ਦੇ ਪਸ਼ੂਆਂ ਲਈ ਬਨਾਉਟੀ ਗਰਭਦਾਨ ਦੀਆਂ ਸੇਵਾਵਾਂ ਵੀ ਨਿਰੰਤਰ ਜਾਰੀ ਹਨ। ਜੇਕਰ ਕੋਈ ਪਸ਼ੂ ਪਾਲਕ ਆਪਣੇ ਪਸ਼ੂ ਨੂੰ ਹਸਪਤਾਲ ਲੈ ਕੇ ਆਉਂਦਾ ਹੈ ਜਾਂ ਘਰ ਜਾ ਕੇ ਸਿਹਤ ਸਹੂਲਤ ਦੇਣੀ ਪੈਂਦੀ ਹੈ ਤਾਂ ਉਹ ਦਿੱਤੀ ਜਾਂਦੀ ਹੈ। ਸਿਹਤ ਸੇਵਾ ਦੇਣ ਵੇਲੇ ਸਿਹਤ ਵਿਭਾਗ ਵੱਲੋਂ ਸਮਾਜਿਕ ਦੂਰੀ ਅਤੇ ਹੋਰ ਬਚਾਅ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਂਦੀ ਹੈ। ਉਨਾਂ ਦੱਸਿਆ ਕਿ ਜੇਕਰ ਹੰਗਾਮੀ ਹਾਲਤ ਪੈਦਾ ਹੁੰਦੀ ਹੈ ਤਾਂ ਜ਼ਿਲਾ ਲੁਧਿਆਣਾ ਵਿੱਚ ਚਾਰੇ ਅਤੇ ਫੀਡ ਆਦਿ ਦੀ ਕੋਈ ਸਮੱਸਿਆ ਨਹੀਂ ਹੈ। ਇਨਾਂ ਵਸਤਾਂ ਸਪਲਾਈ ਯਕੀਨੀ ਬਣਾਉਣ ਲਈ ਵਿਭਾਗ ਵੱਲੋਂ ਜ਼ਿਲਾ ਪੱਧਰ 'ਤੇ ਪਾਸ ਜਾਰੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮੀਟ ਅਤੇ ਅੰਡੇ ਦੀ ਹੋਮ ਡਲਿਵਰੀ ਲਈ ਵੀ ਪਾਸ ਜਾਰੀ ਕੀਤੇ ਗਏ ਹਨ।

ਕੋਰੋਨਾ ਵਾਇਰਸ ਤੋਂ ਬਚਾਅ ਕਾਰਜਾਂ ਦੇ ਚੱਲਦਿਆਂ ਕਿਸਾਨ ਆਪਣੀ ਵਾਰੀ ਮੁਤਾਬਿਕ ਹੀ ਆ ਸਕਣਗੇ ਮੰਡੀਆਂ ਵਿੱਚ-ਡਿਪਟੀ ਕਮਿਸ਼ਨਰ

ਹੋਲੋਗਰਾਮ ਵਾਲੇ ਟੋਕਨ ਨਾਲ ਹੋਵੇਗੀ ਮੰਡੀ ਵਿੱਚ ਐਂਟਰੀ, ਆੜਤੀਆਂ ਅਤੇ ਲੇਬਰ ਨੂੰ ਦਿੱਤੀ ਜਾਵੇਗੀ ਲੋੜੀਂਦੀ ਸਿਖ਼ਲਾਈ
ਲੁਧਿਆਣਾ, ਅਪ੍ਰੈਲ 2020-(ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਆਗਾਮੀ ਕਣਕ ਦੀ ਖਰੀਦ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਲੋੜੀਂਦੀਆਂ ਹਦਾਇਤਾਂ ਜਾਰੀ ਕਰਦਿਆਂ ਅਗਰਵਾਲ ਨੇ ਕਿਹਾ ਕਿ ਇਸ ਵਾਰ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਤੋਂ ਬਚਾਅ ਕਾਰਜਾਂ ਦੇ ਚੱਲਦਿਆਂ ਕਿਸਾਨ ਮੰਡੀਆਂ ਵਿੱਚ ਆਪਣੀ ਵਾਰੀ ਮੁਤਾਬਿਕ ਹੀ ਆ ਸਕਣਗੇ। ਮੀਟਿੰਗ ਵਿੱਚ ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਅਤੇ ਸ੍ਰੀਮਤੀ ਗੀਤਾ ਬਿਸ਼ੰਭੂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ 'ਤੇ ਜ਼ਿਲਾ ਲੁਧਿਆਣਾ ਵਿੱਚ ਕਰਫਿਊ/ਲੌਕਡਾਊਨ ਜਾਰੀ ਹੈ। ਹਦਾਇਤਾਂ ਦੀ ਪਾਲਣਾ ਹਿੱਤ ਇਹ ਯਕੀਨੀ ਬਣਾਇਆ ਜਾਵੇਗਾ ਕਿ ਮੰਡੀਆਂ ਵਿੱਚ ਕਿਸਾਨਾਂ ਦਾ ਇਕੱਠ ਨਾ ਹੋ ਸਕੇ। ਇਸ ਲਈ ਕਿਸਾਨਾਂ ਨੂੰ ਇਸ ਵਾਰ ਹੋਲੋਗਰਾਮਯੁਕਤ ਟੋਕਨ ਜਾਰੀ ਕੀਤੇ ਜਾਣਗੇ। ਉਸ ਟੋਕਨ ਮੁਤਾਬਿਕ ਹੀ ਉਹ ਆਪਣੀ ਫ਼ਸਲ ਮੰਡੀਆਂ ਵਿੱਚ ਲਿਆ ਸਕਣਗੇ। ਕਿਸਾਨਾਂ ਦੀ ਸ਼ਡਿਊਲ ਮੁਤਾਬਿਕ ਆਮਦ ਸਬੰਧਤ ਆੜਤੀ ਯਕੀਨੀ ਬਣਾਉਣਗੇ। ਅਗਰਵਾਲ ਨੇ ਕਿਹਾ ਕਿ ਮੰਡੀਆਂ ਵਿੱਚ ਖਰੀਦ ਕਾਰਜਾਂ ਦੇ ਚੱਲਦਿਆਂ ਜ਼ਿਲਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਗਈ ਹੈ ਕਿ ਮੰਡੀਆਂ ਵਿੱਚ ਸਫਾਈ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਵਿਸ਼ੇਸ਼ ਤੌਰ 'ਤੇ ਕੀਤਾ ਜਾਵੇ। ਉਨਾਂ ਕਿਹਾ ਕਿ ਆੜਤੀਆਂ ਅਤੇ ਲੇਬਰ ਨੂੰ ਹੱਥ ਧੋਣ, ਮਾਸਕ ਲਗਾਉਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਸੈਨੀਟਾਈਜ਼ਰ ਦੀ ਉੱਚਿਤ ਵਰਤੋਂ ਆਦਿ ਬਾਰੇ ਮੰਡੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਿਖ਼ਲਾਈ ਦਿੱਤੀ ਜਾਵੇਗੀ। ਲੇਬਰ ਨੂੰ ਉਕਤ ਸਾਰਾ ਸਮਾਨ ਸੰਬੰਧਤ ਆੜਤੀ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ। ਆੜਤੀ ਇਹ ਯਕੀਨੀ ਬਣਾਉਣਗੇ ਕਿ ਕਿਸਾਨਾਂ ਤੇ ਲੇਬਰ ਦੇ ਹਰ ਅੱਧੇ ਘੰਟੇ ਬਾਅਦ ਸਾਬਣ ਨਾਲ ਹੱਥ ਜ਼ਰੂਰ ਧੁਵਾਏ ਜਾਣ। ਅਗਰਵਾਲ ਨੇ ਦੱਸਿਆ ਕਿ ਮੰਡੀਆਂ ਵਿੱਚ ਆੜਤੀ ਅਤੇ ਲੇਬਰ ਦੀ ਆਮਦ ਸੰਬੰਧੀ ਉਨਾਂ ਨੂੰ ਕਰਫਿਊ ਈ-ਪਾਸ ਜਾਰੀ ਕੀਤੇ ਜਾਣਗੇ। ਕੋਈ ਵੀ ਵਿਅਕਤੀ ਇਨਾਂ ਕਰਫਿਊ ਪਾਸਾਂ ਦੇ ਸਿਰ 'ਤੇ ਕਿਤੇ ਹੋਰ (ਘਰ ਜਾਂ ਮੰਡੀ ਤੋਂ ਬਿਨਾਂ) ਘੁੰਮਦਾ ਨਜ਼ਰ ਆਵੇਗਾ ਤਾਂ ਉਸ ਖ਼ਿਲਾਫ਼ ਸਖ਼ਤ ਪੁਲਿਸ ਕਾਰਵਾਈ ਕੀਤੀ ਜਾਵੇਗੀ। ਉਨਾਂ ਜ਼ਿਲਾ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆੜਤੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਬਾਰਦਾਨਾ ਮੁਹੱਈਆ ਕਰਵਾ ਦੇਣ ਤਾਂ ਜੋ ਅੰਤਿਮ ਸਮੇਂ ਬਾਰਦਾਨਾ ਲੈਣ ਲਈ ਕਸ਼ਮਕਸ਼ ਪੈਦਾ ਨਾ ਹੋਵੇ। ਵਿਭਾਗੀ ਅਧਿਕਾਰੀਆਂ ਵੱਲੋਂ ਮਿਲੇ ਅੰਕੜਿਅਂ ਦਾ ਹਵਾਲਾ ਦਿੰਦਿਆਂ ਉਨਾਂ ਕਿਹਾ ਕਿ ਇਸ ਵਾਰ ਜ਼ਿਲਾ ਲੁਧਿਆਣਾ ਦੀਆਂ ਮੰਡੀਆਂ ਵਿੱਚ 8.51 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ। ਜਿਸ ਲਈ ਜ਼ਿਲਾ ਲੁਧਿਆਣਾ ਵਿੱਚ 103 ਮੰਡੀਆਂ ਮੌਜੂਦ ਹਨ। ਇਸ ਤੋਂ ਇਲਾਵਾ 128 ਸ਼ੈਲਰਾਂ ਨੂੰ ਵੀ ਮੰਡੀ ਵਜੋਂ ਵਰਤਣ ਦਾ ਪ੍ਰਸਤਾਵ ਹੈ। ਸਰਕਾਰੀ ਖਰੀਦ ਦਾ ਸਮਾਂ 15 ਅਪ੍ਰੈੱਲ ਤੋਂ ਲੈ ਕੇ 15 ਜੂਨ, 2020 ਤੱਕ ਰਹੇਗਾ। ਮੀਟਿੰਗ ਦੌਰਾਨ ਆੜਤੀਆ ਐਸੋਸੀਏਸ਼ਨ ਦੇ ਨੁਮਾਇੰਦੇ ਸ੍ਰੀ ਰਾਜ ਕੁਮਾਰ ਭੱਲਾ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਖਰੀਦ ਕਾਰਜਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਨ ਲਈ ਪੂਰਨ ਸਹਿਯੋਗ ਦੇਣਗੇ।

ਨਿੱਜੀ ਹਸਪਤਾਲ ਆਪਣੀਆਂ ਸੇਵਾਵਾਂ ਜਾਰੀ ਰੱਖਣ, ਨਹੀਂ ਤਾਂ ਹੋਵੇਗੀ ਕਾਰਵਾਈ-ਡਿਪਟੀ ਕਮਿਸ਼ਨਰ

ਮੁਹੱਲਿਆਂ ਅਤੇ ਬਸਤੀਆਂ ਦੇ ਲੋਕ ਵੀ ਸਹਿਯੋਗ ਕਰਨ, ਸਥਿਤੀ ਜ਼ਿਲਾ ਪ੍ਰਸਾਸ਼ਨ ਦੇ ਪੂਰਨ ਕਾਬੂ ਹੇਠ-ਡਿਪਟੀ ਕਮਿਸ਼ਨਰ

ਲੁਧਿਆਣਾ, ਅਪ੍ਰੈਲ 2020-(ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਿੱਜੀ ਹਸਪਤਾਲਾਂ ਨੇ ਇਸ ਸੰਕਟ ਦੀ ਸਥਿਤੀ ਵਿੱਚ ਆਪਣੀਆਂ ਸਿਹਤ ਸੇਵਾਵਾਂ ਜਾਰੀ ਨਾ ਰੱਖੀਆਂ ਤਾਂ ਉਨਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਆਰੰਭੀ ਜਾਵੇਗੀ। ਉਨਾਂ ਕਿਹਾ ਕਿ ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੋਈ ਵੀ ਨਿੱਜੀ ਹਸਪਤਾਲ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ। ਕਰਫਿਊ/ਲੌਕਡਾਊਨ ਦੌਰਾਨ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਅਗਰਵਾਲ ਨੇ ਦੱਸਿਆ ਕਿ ਹਾਲੇ ਵੀ ਕੁਝ ਮੁਹੱਲਿਆਂ ਅਤੇ ਬਸਤੀਆਂ ਦੇ ਲੋਕ ਘਰੋਂ ਬਾਹਰ ਨਿਕਲ ਕੇ ਇਧਰ ਉਧਰ ਘੁੰਮਦੇ ਨਜ਼ਰ ਆਉਂਦੇ ਹਨ, ਜੋ ਕਿ ਗਲਤ ਹੈ। ਉਨਾਂ ਅਜਿਹੇ ਲੋਕਾਂ ਨੂੰ ਲੋਕ ਹਿੱਤ ਵਿੱਚ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸਾਸ਼ਨ ਦਾ ਸਹਿਯੋਗ ਕਰਨ। ਜੋ ਲੋਕ ਹਦਾਇਤਾਂ ਦੀ ਉਲੰਘਣਾ ਕਰਨਗੇ ਉਨਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਇਸ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 7 ਹੋ ਗਈ ਹੈ, ਜਿਨਾਂ ਵਿੱਚੋਂ ਇੱਕ ਮਰੀਜ਼ ਜ਼ਿਲਾ ਜਲੰਧਰ ਨਾਲ ਸੰਬੰਧਤ ਹੈ। ਉਨਾਂ ਦੱਸਿਆ ਕਿ ਹੁਣ ਤੱਕ ਲਏ ਗਏ 384 ਨਮੂਨਿਆਂ ਵਿੱਚੋਂ 329 ਨਮੂਨਿਆਂ ਦੇ ਨਤੀਜੇ ਆ ਗਏ ਹਨ, ਜਿਨਾਂ ਵਿੱਚੋਂ 322 ਨੈਗੇਟਿਵ ਪਾਏ ਗਏ ਹਨ, ਜਦਕਿ 7 ਦੇ ਨਤੀਜੇ ਬਾਕੀ ਹਨ। ਉਨਾਂ ਦੱਸਿਆ ਕਿ ਤਬਲੀਗੀ ਸਮਾਗਮ ਨਾਲ ਸੰਬੰਧਤ ਦੋ ਵਿਅਕਤੀਆਂ ਦੇ ਨਮੂਨੇ ਪਾਜ਼ੀਟਿਵ ਆਏ ਹਨ। ਅਗਰਵਾਲ ਨੇ ਦੱਸਿਆ ਕਿ ਆਗਾਮੀ ਕਣਕ ਦੀ ਵਾਢੀ ਨੂੰ ਧਿਆਨ ਵਿੱਚ ਰੱਖ ਕੇ ਜ਼ਿਲਾ ਪ੍ਰਸਾਸ਼ਨ ਵੱਲੋਂ ਹੁਣੇ ਤੋਂ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸ ਸੰਬੰਧੀ ਅਧਿਕਾਰੀਆਂ ਨੂੰ ਸੁਚੱਜੀ ਵਾਢੀ ਪ੍ਰਕਿਰਿਆ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਨ ਦੇ ਨਿਰਦੇਸ਼ ਦਿੱਤੇ ਗਏ ਹਨ। ਕੋਈ ਵੀ ਵਿਅਕਤੀ ਸੋਸ਼ਲ ਮੀਡੀਆ ਜਾਂ ਹੋਰ ਮਾਧਿਅਮ ਰਾਹੀਂ ਅਫਵਾਹਾਂ ਫੈਲਾਏਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਧਿਆਨ ਵਿੱਚ ਆਇਆ ਹੈ ਕਿ ਕੋਵਿਡ 19 ਦੇ ਚੱਲਦਿਆਂ ਕੁਝ ਲੋਕਾਂ ਵੱਲੋਂ ਗਲਤ ਪ੍ਰਚਾਰ ਜਾਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਿਸ ਨਾਲ ਆਮ ਲੋਕਾਂ ਵਿੱਚ ਘਬਰਾਹਟ ਪੈਦਾ ਹੁੰਦੀ ਹੈ। ਅਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਸ੍ਰੀ ਅਗਰਵਾਲ ਨੇ ਜ਼ਿਲਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਨਾ ਵੈਰੀਫਾਈ ਕੀਤਿਆਂ ਕੋਈ ਵੀ ਖ਼ਬਰ ਅੱਗੇ ਨਾ ਸਾਂਝੀ ਕਰਨ। ਉਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਥਿਤੀ ਪੂਰਨ ਰੂਪ ਵਿੱਚ ਜ਼ਿਲਾ ਪ੍ਰਸਾਸ਼ਨ ਦੇ ਕਾਬੂ ਹੇਠ ਹੈ। ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਪੂਰਨ ਤੌਰ 'ਤੇ ਮੰਨਣਾ ਚਾਹੀਦਾ ਹੈ।

ਨਿਜ਼ਾਮੂਦੀਨ ਮਰਕਸ ਗਿਆ ਚੌਕੀਮਾਨ ਦਾ ਵਿਅਕਤੀ ਕੋਰੋਨਾ ਪੌਜ਼ਿਟਿਵ, ਲੁਧਿਆਣਾ 'ਚ ਕੁੱਲ ਮਾਮਲੇ ਹੋਏ 8

ਜਗਰਾਓਂ/ਲੁਧਿਆਣਾ,ਅਪ੍ਰੈਲ 2020 -(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

 ਦਿੱਲੀ ਸਥਿਤ ਨਿਜ਼ਾਮੂਦੀਨ ਮਰਕਸ ਗਏ ਜਗਰਾਉਂ ਦੇ ਪਿੰਡ ਚੌਕੀਮਾਨ ਵਾਸੀ ਦੀ ਨੋਵਲ ਕੋਰੋਨਾ ਵਾਇਰਸ ਟੈਸਟ ਦੀ ਰਿਪੋਰਟ ਪੌਜ਼ਿਟਿਵ ਆਈ ਹੈ। ਪੁਲਿਸ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਟੀਮ ਪਿੰਡ ਪੁੱਜੀ। ਟੀਮ ਨੇ ਪੀੜਤ ਦੇ ਘਰ ਨੂੰ ਸੀਲ ਕਰ ਦਿੱਤਾ ਤੇ ਸਿਹਤ ਵਿਭਾਗ ਵੱਲੋਂ ਘਰ ਅਤੇ ਇਲਾਕੇ ਨੂੰ ਸੈਨੇਟਾਈਜ਼ ਕਰਨ ਦੇ ਨਾਲ-ਨਾਲ ਇਸ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ 'ਚ ਕੋਰੋਨਾ ਵਾਇਰਸ ਦੇ ਹੁਣ ਤਕ ਕੁੱਲ 8 ਪੌਜ਼ਿਟਿਵ ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਚੁੱਕੀ ਹੈ।

ਵਰਨਣਯੋਗ ਹੈ ਕਿ ਉਕਤ ਪਰਿਵਾਰ ਦੇ ਨਿਜ਼ਾਮੂਦੀਨ ਮਰਕਸ 'ਚ ਦਿੱਲੀ ਸ਼ਾਮਲ ਹੋਣ ਦੀ ਸੂਚਨਾ 'ਤੇ ਪਰਸੋਂ ਰਾਤ ਸਿਹਤ ਵਿਭਾਗ ਲੁਧਿਆਣਾ ਤੇ ਚੌਕੀਮਾਨ ਦੀ ਪੁਲਿਸ ਪਿੰਡ ਪੁੱਜੀ। ਇਸ 'ਤੇ ਟੀਮ ਪੀੜਤ ਪਰਿਵਾਰ ਦੇ ਨੌਂ ਮੈਂਬਰਾਂ ਨੂੰ ਐਂਬੂਲੈਂਸ 'ਚ ਸੈਂਪਲ ਤੇ ਟੈਸਟ ਵਾਸਤੇ ਲੁਧਿਆਣਾ ਲੈ ਗਈ। ਅੱਜ ਆਈਆਂ ਟੈਸਟ ਰਿਪੋਰਟਾਂ ਅਨੁਸਾਰ ਇਕ ਨੌਜੁਆਨ ਕੋਰੋਨਾ ਵਾਇਰਸ ਨਾਲ ਪੌਜ਼ਿਟਿਵ ਪਾਇਆ ਗਿਆ।

ਮੋਗਾ 'ਚ ਕੋਰੋਨਾ ਦਾ ਇਕ ਹੋਰ ਮਰੀਜ਼ 

ਚੀਦਾ ਪਿੰਡ ਦੇ 22 ਸਾਲਾ ਨੌਜਵਾਨ ਦੀ ਰਿਪੋਰਟ ਆਈ ਪੌਜ਼ਿਟਿਵ

ਮੋਗਾ,ਅਪ੍ਰੈਲ 2020 -(ਉਂਕਾਰ ਦੌਲਵਾਲ/ਜੱਜ ਮਸੀਤਾਂ)-

 ਦੇਸ਼ ਭਰ 'ਚ ਫੈਲੇ ਕੋਰੋਨਾ ਵਾਇਰਸ ਨੇ ਸੂਬੇ 'ਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਮੋਗਾ ਜ਼ਿਲ੍ਹੇ ਦੀ ਤਹਿਸੀਲ ਬਾਘਾਪੁਰਾਣਾ ਦੇ ਪਿੰਡ ਚੀਦਾ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪਿੰਡ ਦੇ 22 ਸਾਲ ਦੇ ਨੌਜਵਾਨ ਦਾ ਕੋਰੋਨਾ ਟੈਸਟ ਪੌਜ਼ਿਟਿਵ ਆਇਆ ਹੈ। ਇਸ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਆਪਣੇ ਘਰਾਂ 'ਚ ਰਹਿਣ ਲਈ ਕਿਹਾ ਹੈ।