You are here

ਲੁਧਿਆਣਾ

ਪੰਜਾਬ 8 ਹੋਰ ਪਾਜ਼ੇਟਿਵ ਮਾਮਲੇ, ਕੁੱਲ ਗਿਣਤੀ 184, ਗੁਰਦਾਸਪੁਰ 'ਚ ਆਇਆ ਪਹਿਲਾ ਮਾਮਲਾ

ਲੁਧਿਆਣਾ, ਅਪ੍ਰੈਲ 2020-(ਇਕ਼ਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-
ਅੱਜ ਕੋਰੋਨਾ ਵਾਇਰਸ ਦੇ 8 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੰਜਾਬ 'ਚ ਕੁੱਲ ਮਾਮਲਿਆਂ ਦੀ ਗਿਣਤੀ 184 ਹੋ ਗਈ ਹੈ। ਨਵੇਂ ਆਏ ਮਾਮਲਿਆਂ 'ਚੋਂ 4 ਪਠਾਨਕੋਟ, 2 ਐੱਸਏਐੱਸ ਨਗਰ, ਇਕ ਜਲੰਧਰ ਅਤੇ ਇਕ ਗੁਰਦਾਸਪੁਰ ਤੋਂ ਸ਼ਾਮਲ ਹਨ।ਸਿਹਤ ਵਿਭਾਗ ਵੱਲੋਂ ਜਾਰੀ ਸ਼ਾਮ ਨੂੰ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ ਕੁੱਲ ਸ਼ੱਕੀ ਮਰੀਜ਼ 4844 ਹਨ, ਜਿਨ੍ਹਾਂ ਦੀ ਰਿਪੋਰਟ ਟੈਸਟ ਲਈ ਭੇਜੀ ਗਈ ਹੈ। ਹਿਨ੍ਹਾਂ 'ਚੋਂ 4047 ਮਾਮਲੇ ਨੈਗੇਟਿਵ ਪਾਏ ਗਏ, ਜਦੋਂਕਿ 144 ਮਾਮਲੇ ਸਰਗਰਮ ਹਨ। 27 ਮਰੀਜ਼ ਠੀਕ ਹੋਏ ਹਨ। 613 ਮਰੀਜ਼ਾਂ ਦੀਆਂ ਰਿਪੋਰਟਾਂ ਦੀ ਉਡੀਕ ਹੈ। ਕੋਰੋਨਾ ਵਾਇਰਸ ਨਾਲ ਹੁਣ ਤਕ ਪੰਜਾਬ ਵਿੱਚ 13 ਮੌਤਾਂ ਹੋ ਚੁੱਕੀਆਂ ਹਨ।

ਪੰਜਾਬ ਸਰਕਾਰ ਨੇ ਵਾਪਸ ਲਈ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦੀ ਸੁਰੱਖਿਆ

ਲੁਧਿਆਣਾ,ਅਪ੍ਰੈਲ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

 ਪਟਿਆਲਾ ਦੀ ਸਬਜੀ ਮੰਡੀ ਵਿਚ ਨਹਿੰਗ ਸਿੰਘਾਂ ਵਲੋਂ ਪੁਲਿਸ ਟੀਮ ਉਤੇ ਕੀਤੇ ਗਏ ਹਮਲੇ ਦੌਰਾਨ ਇਕ ਪੁਲਸ ਮੁਲਾਜ਼ਮ ਦੇ ਹੱਥ ਵੱਢੇ ਜਾਣ ਦੀ ਘਟਨਾ ਉੱਤੇ ਬੀਤੇ ਦਿਨੀਂ ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਮੁੱਖੀ ਸਿਮਰਜੀਤ ਸਿੰਘ ਬੈਂਸ ਵਲੋਂ ਨਿਹੰਗ ਸਿੰਘਾ ਦੇ ਹੱਕ ਵਿਚ ਬਿਆਨ ਜਾਰੀ ਕੀਤਾ ਗਿਆ ਸੀ। ਜਾਰੀ ਕੀਤੇ ਗਏ ਬਿਆਨ ਤੋਂ ਬਾਅਦ ਲਗਾਤਾਰ ਬੈਂਸ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਨਿਸ਼ਾਨੇ ਉੱਤੇ ਬਣੇ ਹੋਏ ਹਨ।ਸਾਰੇ ਵਿਧਾਇਕ ਤੇ ਸਿਆਸੀ ਆਗੂ ਲਗਾਤਾਰ ਬੈਂਸ ਦੀ ਆਲੋਚਨਾ ਕਰ ਰਹੇ ਹਨ। ਇਸ ਸਭ ਦੇ ਦੌਰਾਨ ਅੱਜ ਖਬਰ ਇਕ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ।ਵਿਧਾਇਕ ਬੈਂਸ ਦੀ ਸਰੱਖਿਆ ਵਿਚ ਤੈਨਾਤ ਚਾਰ ਮੁਲਾਜ਼ਮਾਂ ਨੂੰ ਪੁਲਿਸ ਲਾਇਨ ਵਾਪਸ ਸੱਦ ਲਿਆ ਗਿਆ। ਇਕ ਚੈਨਲ ਨਾਲ ਗੱਲ ਕਰਦੇ ਹੋਏ ਵਿਧਾਇਕ ਬੈਂਸ ਨੇ ਕਿਹਾ ਕਿ ਉਹ ਜ਼ਖਮੀਂ ਪੁਲਸ ਮੁਲਾਜ਼ਮ ਪ੍ਰਤੀ ਹਮਦਰਦੀ ਰੱਖਦੇ ਹਨ ਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲੇ ਪੁਲਸ ਮੁਲਾਜ਼ਮਾਂ ਨੂੰ ਸਲਿਊਟ ਵੀ ਕਰਦੇ ਹਨ। ਇਸ ਦੇ ਨਾਲ ਹੀ ਬੈਂਸ ਨੇ ਦੱਸਿਆ ਕਿ ਉਨ੍ਹਾਂ ਦੀ ਸੁਰੱਖਿਆ ਵਿਚ ਤੈਨਾਤ ਮੁਲਾਜ਼ਮਾਂ ਨੂੰ ਕੱਲ ਰਾਤ ਹੀ ਵਾਪਸ ਲੈ ਲਿਆ ਗਿਆ ਸੀ।

ਇਨਸਾਨੀਅਤ ਹੋਈ ਸ਼ਰਮਸਾਰ: 9ਮਹੀਨੇ ਦੀ ਗਰਭਵਤੀ ਮਹਿਲਾ ਦਾ ਡਾਕਟਰ ਨੇ ਇਲਾਜ ਕਰਨ ਤੋਂ ਕੀਤਾ ਇਨਕਾਰ

ਜਗਰਾਉਂ(ਰਾਣਾ ਸ਼ੇਖਦੌਲਤ) ਬੀਤੇ ਦਿਨੀ ਜਗਰਾਉਂ ਦੇ ਇੱਕ ਮਸਹੂਰ ਹਸਪਤਾਲ ਵਿੱਚ ਇੱਕ9 ਮਹੀਨੇ ਦੀ ਗਰਭਵਤੀ ਮਹਿਲਾ ਦਾ ਇਲਾਜ ਕਰਨ ਤੋਂ ਇਨਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਮੁਤਾਬਕ ਜਾਣਕਾਰੀ ਅਨੁਸਾਰ ਇੱਕ ਗਰੀਬ ਪਰਿਵਾਰ ਦੀ ਮਹਿਲਾਂ ਰਾਤ ਨੂੰ ਕਰੀਬ10 ਵਜੇ ਜਗਰਾਉਂ ਦੇ ਇੱਕ ਮਸਹੂਰ ਹਸਪਤਾਲ ਵਿੱਚ ਆਪਣੇ ਇਲਾਜ ਲਈ ਗਈ ਤਾਂ ਪਹਿਲਾਂ ਡਾਕਟਰਾਂ ਦੇ ਸਟਾਫ ਵੱਲੋਂ ਡਾਕਟਰ ਨਾ ਹੋਣ ਕਰਕੇ ਬਾਹਰ ਜਾਣ ਵਾਸਤੇ ਕਿਹਾ ਪਰ ਜਦੋਂ ਪੱਤਰਕਾਰ ਸੁੱਖ ਜਗਰਾਉਂ ਉੱਥੇ ਪਹੁੰਚੇ ਤਾਂ ਹਸਪਤਾਲ ਦੇ ਡਾਕਟਰ ਖੁਦ ਬਾਹਰ ਆ ਗਏ ਜੋ ਸਟਾਫ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਡਾਕਟਰ ਬਾਹਰ ਗਏ ਹਨ ਡਾਕਟਰ ਨੇ ਬਾਹਰ ਆ ਕੇ ਪੱਤਰਕਾਰ ਸੁੱਖ ਜਗਰਾਉਂ ਨਾਲ ਬਹਿਸ ਕਰਨੀ ਸੁਰੂ ਕਰ ਦਿੱਤੀ ਸੁੱਖ ਵੱਲੋਂ ਵਾਰ ਵਾਰ ਬੇਨਤੀ ਕੀਤੀ ਕਿ ਮਹਿਲਾ ਦੇ ਦਰਦ ਬਹੁਤ ਜ਼ੋਰਾਂ ਨਾਲ ਹੋ ਰਿਹਾ ਹੈ ਜੇਕਰ ਇਲਾਜ ਨਹੀਂ ਕਰ ਸਕਦੇ ਕੋਈ ਹੋਰ ਮੱਮਦ ਕਰ ਦਿਓ। ਪਰ ਡਾਕਟਰ ਨੇ ਆਪਣੀ ਬਹਿਸ ਜ਼ਾਰੀ ਰੱਖੀ ਪਰ ਅਸਲ ਵਿੱਚ ਸੱਚ ਇਹ ਸੀ ਕਿ ਇਹ ਮਹਿਲਾ ਗਰੀਬ ਪਰਿਵਾਰ ਦੀ ਹੋਣ ਕਰਕੇ ਡਾਕਟਰ ਨੂੰ ਆਪਣੀ ਫੀਸ ਆਉਂਦੀ ਨਜ਼ਰ ਨਹੀਂ ਆ ਰਹੀ ਸੀ ਪਰ ਉਸ  ਮਹਿਲਾ ਦਾ ਦਰਦ ਨਜ਼ਰ ਆ ਰਿਹਾ ਸੀ ਫਿਰ ਸੁੱਖ ਜਗਰਾਉਂ ਨੇ ਮਹਿਲਾ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੇ ਇੱਕ ਨੰਨ੍ਹੀ ਬੱਚੀ ਨੂੰ ਜਨਮ ਦਿੱਤਾ ਸੁੱਖ ਨੇ ਕਿਹਾ ਕਿ ਭਾਰਤ ਵਿੱਚ ਲੋਕ ਡਾਕਟਰ ਨੂੰ ਭਗਵਾਨ ਮੰਨਦੇ ਹਨ ਪਰ ਇਸ ਹਸਪਤਾਲ ਦੇ ਡਾਕਟਰ ਨੇ ਇਨਸਾਨੀਅਤ ਸ਼ਰਮਸਾਰ ਕਰ ਦਿੱਤੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਇਹੋ ਜਿਹੇ ਡਾਕਟਰਾਂ ਤੇ ਸਖਤ ਕਾਰਵਾਈ ਕੀਤੀ ਜਾਵੇ

ਨਿੰਹਗ ਸਿੰਘਾਂ ਵੱਲੋ ਪੁਲਿਸ ਤੇ ਕੀਤਾ ਹਮਲਾ ਮੰਦਭਾਗਾ:ਪ੍ਰਧਾਨ ਸਰਤਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜਿਲ੍ਹਾਂ ਪਟਿਆਲਾ ਵਿੱਚ ਨਿਹੰਗ ਸਿੰਘਾਂ ਵੱਲੋ ਪੁਲਿਸ ਤੇ ਕੀਤਾ ਹਮਲਾ ਮੰਦਭਾਗਾ ਹੈ ਉਥੇ ਹੀ ਗੱਲ ਸੋਚਣ ਦਾ ਵਿਸ਼ਾ ਹੈ ਕਿ ਏਨੀ ਭਾਰੀ ਮਾਤਰਾ ਵਿਚ ਅਸਲਾ ਇਹਨਾਂ ਲੋਕਾਂ ਕੋਲੋ ਕਿਥੋ ਆਇਆ ਇਹ ਲੋਕ ਪ੍ਰਸ਼ਾਸ਼ਨ ਦੀ ਅੱਖਾਂ ਥੱਲੇ ਏਨੇ ਸਮੇ ਤੋ ਇਸ ਅਸਲੇ ਨਾਲ ਕੀ ਕਰ ਰਹੇ ਸੀ।ਸਮੇ ਰਹਿੰਦੇ ਜੇਕਰ ਇਹਨਾਂ ਲੋਕਾਂ ਦਾ ਪਤਾ ਲੱਗਾ ਜਾਦਾ ਤਾਂ ਅੱਜ ਇੱਕ ਪੁਲਿਸ ਜਵਾਨ ਨੂੰ ਆਪਣਾ ਹੱਥ ਨਾ ਗਵਾਣਾ ਪੈਦਾ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰਧਾਨ ਸਰਤਾਜ ਸਿੰਘ ਗਾਲਿਬ ਰਣ ਸਿੰਘ ਨੇ ਪੈ੍ਰਸ ਨੂੰ ਜਾਰੀ ਬਿਆਨ ਵਿਚ ਕੀਤਾ। ਉਹਨਾਂ ਕਿਹਾ ਕਿ ਜਿਸ ਬਹਾਦਰੀ ਨਾਲ ਪੁਲਿਸ ਦੇ ਜਵਾਨ ਨੇ ਇਹਨਾਂ ਦੋਸ਼ੀਆਂ ਦਾ ਮੁਕਾਬਲਾ ਕੀਤਾ ਉਹ ਇੱਕ ਸੂਰਮੇ ਦਾ ਕੰਮ ਹੈ।ਪ੍ਰਧਾਨ ਗਾਲਿਬ ਨੇ ਕਿਹਾ ਕਿ ਅਸੀ ਇਸ ਬਹਾਦਰ ਜਵਾਨ ਨੂੰ ਸਲਾਮ ਕਰਦੇ ਹਾਂ ਅਤੇ ਸਰਕਾਰ ਵੱਲੋ ਇਸ ਬਹਾਦਰ ਜਵਾਨ ਨੂੰ ਸਨਮਾਨਿਤ ਕੀਤਾ ਜਾਵੇ।

ਪਿੰਡ ਸ਼ੇਰਪੁਰਾ ਕਲਾਂ 'ਚ 100 ਲੋੜਵੰਦ ਪਰਿਵਾਰਾਂ ਨੂੰ ਸਾਬਾਕਾ ਸਰਪੰਚ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਰਾਸ਼ਨ ਵੰਡਿਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਸ਼ੇਰਪੁਰ ਕਲਾਂ ਵਿਖੇ ਐਨ.ਆਰ.ਆਈ ਵਲੋ ਭੇਜਿਆ ਗਿਆਂ 100 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਾਬਕਾ ਸਰਪੰਚ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਵੰਡਿਆ ਗਿਆ।ਇਸ ਸਮੇ ਸਾਬਾਕਾ ਸਰਪੰਚ ਨੇ ਕਿਹਾ ਕਿ ਇਸ ਮੁਸ਼ਕਲ ਸਮੇ ਵਿਚ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਤੇ ਐਨ.ਆਰ.ਆਈ ਵੀਰਾਂ ਦਾ ਅਸੀ ਸਮੂਹ ਨਗਰ ਨਿਵਾਸੀ ਧੰਨਵਾਦ ਕਰਦੇ ਹਾਂ।ਉਨ੍ਹਾਂ ਕਿਹਾ ਕਿ ਇਸ ਘੜੀ ਵਿੱਚ ਲੋਕਾਂ ਦੀ ਮੱਦਦ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਹੋਰ ਵੀ ਰਾਸ਼ਨ ਵੰਡਿਆ ਜਾਵੇਗਾ।

ਕੋਰੋਨਾ ਵਾਇਰਸ ਕਾਰਨ ਕਣਕ ਦੀ ਫਸਲ ਦੇ ਪ੍ਰਭਾਵਿਤ ਹੋਣ ਦੇ ਆਸਾਰ ਬਣੇ।

ਸਰਕਾਰ ਕਣਕ ਦੀ ਖਰੀਦ ਦੇ ਲੋੜੀਦੇਂ ਪ੍ਰਬੰਧ ਮੁਕੰਮਲ ਕਰੇ

ਕਾਉਂਕੇ ਕਲਾਂ, ਅਪ੍ਰੈਲ  2020 ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ ਜਿਸ ਦਾ ਅਸਰ ਸਮੁੱਚੇ ਦੇਸਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਇਸ ਕੋਰੋਨਾ ਵਾਇਰਸ ਦਾ ਪਰਛਾਵਾਂ ਹੁਣ ਕਣਕ ਦੀ ਫਸਲ ਦੀ ਵਾਢੀ ਤੇ ਸਾਭ- ਸੰਭਾਲ ਤੇ ਵੀ ਪੈਣ ਦਾ ਅਨੁਮਾਨ ਹੈ ,ਜਿਸ ਕਾਰਨ ਇਸ ਵਾਰ ਕਿਸਾਨਾਂ ਨੂੰ ਵੱਡੀ ਸਮੱਸਿਆਵਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਕਿਸਾਨੀ ਸਮੱਸਿਆ ਸਬੰਧੀ ਗੱਲਬਾਤ ਕਰਦਿਆਂ ਪਿੰਡ ਦੌਧਰ ਦੀ ਯੂਥ ਵੈਲਫੇਅਰ ਕਲੱਬ ਦੌਧਰ ਸਰਕੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਯੂ.ਐਸ.ਏ. ਨੇ ਕਿਹਾ ਕਿ ਪੰਜਾਬ ਸੂਬੇ ਵਿੱਚ ਕਣਕ ਦੀ ਫਸਲ ਪੱਕਣ ਦੇ ਨੇੜੇ ਤੇੜੇ ਹੈ ਜਿਸ ਦੀ ਦੋ ਚਾਰ ਦਿਨਾ ਵਿੱਚ ਵਾਢੀ ਹੋਣ ਦੀ ਸੰਭਾਵਨਾ ਹੈ ।ਉਨਾ ਕਿਹਾ ਕਿ ਸਰਕਾਰ ਵੱਲੋ ਲਾਏ ਗਏ 1 ਮਈ ਤੱਕ ਕਰਫਿਉ ਕਾਰਨ ਕਿਸਾਨਾਂ ਨੂੰ ਘਰੋ ਬਾਹਰ ਆਉਣ ਜਾਣ ਵੇਲੇ ਭਾਰੀ ਸਮੱਸਿਆ ਆ ਰਹੀ ਹੈ ਤੇ ਇਸ ਸਮੇ ਸਰੋ ਦੀ ਕਟਾਈ ਤਾਂ ਪੂਰੀ ਹੋ ਚੱੁਕੀ ਜਿਸ ਦੀ ਸਾਭ-ਸੰਭਾਲ ਕਰਨੀ ਅਜੇ ਬਾਕੀ ਹੈ।ਉਨਾ ਕਿਹਾ ਕਿ ਜੋ ਸਰਕਾਰ ਵੱਲੋ ਇਸ ਵਾਰ 50 ਕੁਇੰਟਲ ਤੱਕ ਕਣਕ ਖਰੀਦ ਦੀ ਕੂਪਨ ਪ੍ਰੀਕਿਿਰਆ ਅਪਣਾਈ ਗਈ ਹੈ ਉਸ ਨਾਲ ਕਿਸਾਨਾਂ ਨੂੰ ਭਾਰੀ ਸਮੱਸਿਆ ਤੇ ਦਿੱਕਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਪ੍ਰਣਾਲੀ ਨਾਲ ਕਣਕ ਦੀ ਵਾਢੀ ਦਾ ਸੀਜਨ ਲੰਬਾ ਜਾ ਸਕਦਾ ਹੈ ਤੇ ਉਸ ਤੋ ਅੱਗੇ ਬੀਜੀ ਜਾਣ ਵਾਲੀ ਫਸਲ ਵੀ ਪ੍ਰਭਾਵਿਤ ਹੋਵੇਗੀ।ਉਨਾ ਮੰਗ ਕਰਦਿਆ ਕਿਹਾ ਕਿ ਸਰਕਾਰ ਕਣਕ ਦੀ ਖਰੀਦ ਦੇ ਲੋੜੀਦੇਂ ਪ੍ਰਬੰਧ ਮੁਕੰਮਲ ਕਰੇ ਤੇ ਕਰਫਿਉ ਨੂੰ ਮੱਦੇਨਜਰ ਰੱਖਦੇ ਹੋਏ ਇੱਕ ਜਾਂ ਦੋ ਕਿਸਾਨਾ ਨੂੰ ਇੱਕ ਵਾਰ ਹੀ 50 ਕੁਇੰਟਲ ਦੀ ਥਾਂ ਸਾਰੀ ਫਸਲ ਮੰਡੀ ਵਿੱਚ ਲਿਆਉਣ ਦੀ ਇਜਾਜਤ ਦੇਵੇ। ਸਿੱਧੂ ।

ਜ਼ਿਲਾ ਲੁਧਿਆਣਾ ਵਿੱਚ ਲੋੜਵੰਦਾਂ ਨੂੰ ਜ਼ਰੂਰੀ ਵਸਤਾਂ ਅਤੇ ਭੋਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੁਲੀਸ ਵੱਲੋਂ ਕੇਂਦਰੀ ਖੁਰਾਕ ਪੂਲ ਤਿਆਰ

ਲੁਧਿਆਣਾ,ਅਪ੍ਰੈੱਲ 2020 -(ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-ਤਾਲਾਬੰਦੀ ਦੌਰਾਨ ਸਾਰੇ ਲੋੜਵੰਦ ਵਿਅਕਤੀਆਂ ਨੂੰ ਭੋਜਨ ਅਤੇ ਜ਼ਰੂਰੀ ਵਸਤਾਂ ਦੀ ਢੁੱਕਵੀਂ  ਸਪਲਾਈ ਅਤੇ ਵੰਡ ਯਕੀਨੀ ਬਣਾਉਣ ਲਈ, ਜ਼ਿਲਾ ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰੇਟ ਲੁਧਿਆਣਾ, ਪੁਲਿਸ ਜ਼ਿਲਾ ਖੰਨਾ ਅਤੇ ਲੁਧਿਆਣਾ ਦਿਹਾਤੀ ਨੇ ਕੇਂਦਰੀ ਖੁਰਾਕ ਪੂਲ ਤਿਆਰ ਕੀਤੇ ਹਨ। ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੂਲ ਪ੍ਰਣਾਲੀ ਵਿਚ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਲਈ ਪਿੰਡ ਦੇ ਪੁਲਿਸ ਅਧਿਕਾਰੀ (ਵੀਪੀਓਜ਼), ਐਨਜੀਓਜ਼, ਦਾਨੀ, ਵਲੰਟੀਅਰਾਂ ਤੋਂ ਇਲਾਵਾ ਧਾਰਮਿਕ ਸੰਸਥਾਵਾਂ ਅਤੇ ਸਮਾਜ ਭਲਾਈ ਗਰੁੱਪਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪੂਲ ਨੂੰ ਫੀਲਡ ਅਧਿਕਾਰੀਆਂ ਤੋਂ ਇਨਪੁਟਸ ਮਿਲਦੀਆਂ ਹਨ ਜੋ ਰਿਸੋਰਸ ਪੂਲਿੰਗ ਅਤੇ ਡਿਸਟ੍ਰੀਬਿਊਸ਼ਨ ਪ੍ਰਣਾਲੀ ਨਾਲ ਮੰਗ ਅਤੇ ਸਪਲਾਈ ਖੇਤਰਾਂ ਦਾ ਨਿਯਮਤ ਰਿਕਾਰਡ ਰੱਖਦੇ ਹਨ। ਦਾਨੀਆਂ ਨਾਲ ਤਾਲਮੇਲ ਕਰਨ ਲਈ ਵੀ.ਪੀ.ਓਜ਼ ਵੱਲੋਂ ਵਟਸਐਪ ਗਰੁੱਪਾਂ ਬਣਾਏ ਗਏ ਹਨ ਤਾਂ ਜੋ ਭੋਜਨ ਸਮੱਗਰੀ ਦੀ ਵੰਡ ਵਿਚ ਕਿਸੇ ਕਿਸਮ ਦੀ ਡੁਪਲੀਕੇਸ਼ਨ (ਦੁਹਰਾਉਣਾ) ਤੋਂ ਬਚਿਆ ਜਾ ਸਕੇ। ਭੋਜਨ, ਦਵਾਈਆਂ, ਸੈਨੇਟਰੀ ਪੈਡ, ਸੈਨੇਟਾਈਜ਼ਰ, ਮਾਸਕ ਅਤੇ ਸਾਬਣ ਆਦਿ ਵਸਤਾਂ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਹਰੇਕ ਸਮੂਹ ਵਿੱਚ ਸਬੰਧਤ ਖੇਤਰਾਂ ਦੇ ਔਸਤਨ 60/70 ਵਿਅਕਤੀ ਹਨ। ਪਿੰਡ ਜਾਂ ਵਾਰਡ-ਵਾਰ ਜ਼ਰੂਰਤਾਂ ਦਾ ਮੁਲਾਂਕਣ ਇਕ ਦਿਨ ਪਹਿਲਾਂ ਕੀਤਾ ਜਾਂਦਾ ਹੈ ਜਿਸ ਨੂੰ ਫਿਰ ਡੀ.ਐਸ.ਪੀ. ਪੱਧਰ 'ਤੇ ਇਕਸਾਰ ਕੀਤਾ ਜਾਂਦਾ ਹੈ। ਸਾਰੇ ਦਾਨੀਆਂ ਤੋਂ ਪ੍ਰਾਪਤ ਰਾਸ਼ਨ ਦੀ ਵੰਡ ਐਨ.ਜੀ.ਓਜ਼ ਅਤੇ ਸਬੰਧਤ ਵੀਪੀਓਜ਼ ਦੁਆਰਾ ਕੀਤੀ ਜਾਂਦੀ ਹੈ, ਜੋ ਸਮਾਜਿਕ ਵਿੱਥ ਬਣਾਏ ਰੱਖਣ ਸਬੰਧੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹਨ। ਲੁਧਿਆਣਾ ਵਿੱਚ, ਸਾਰੀਆਂ 125 ਐਨਜੀਓਜ ਨੂੰ ਇੱਕ ਵਟਸਐਪ ਗਰੁੱਪ 'ਤੇ ਲਿਆਂਦਾ ਗਿਆ ਹੈ। ਉਹ ਜ਼ਰੂਰਤ ਦੇ ਅਧਾਰ 'ਤੇ ਲੰਗਰ ਤਿਆਰ ਕਰਦੇ ਹਨ ਅਤੇ ਫਿਰ ਪੁਲਿਸ ਦੀ ਸਹਾਇਤਾ ਨਾਲ ਲੰਗਰ ਵਰਤਾਇਆ ਜਾਂਦਾ ਹੈ। ਐਸ.ਐਚ.ਓਜ਼ ਅਤੇ ਵਲੰਟੀਅਰਾਂ ਦੁਆਰਾ ਲੁਧਿਆਣਾ ਦੇ 400 ਵੱਖ-ਵੱਖ ਇਲਾਕਿਆਂ ਤੋਂ ਜ਼ਰੂਰੀ ਵਸਤਾਂ ਇਕੱਤਰ ਕੀਤੀਆਂ ਜਾਂਦੀਆਂ ਹਨ, ਜਿੱਥੇ ਗਰੀਬ ਲੋਕ ਰਹਿੰਦੇ ਹਨ। ਖੰਨਾ ਨੂੰ ਵੱਖ ਵੱਖ ਜ਼ੋਨਾਂ ਵਿਚ ਵੰਡਿਆ ਗਿਆ ਹੈ। ਵੱਖ-ਵੱਖ ਦਾਨੀ ਅਤੇ ਸਮਾਜ ਭਲਾਈ ਸੰਸਥਾਵਾਂ ਲੋੜਵੰਦ ਲੋਕਾਂ ਨੂੰ ਭੋਜਨ ਅਤੇ ਜ਼ਰੂਰੀ ਸਮਾਨ ਦਾਨ ਕਰਨ ਲਈ ਅੱਗੇ ਆ ਰਹੀਆਂ ਹਨ। ਤਾਰੀਖ/ਸਮਾਂ ਸੂਚੀ ਬਣਾਈ ਗਈ ਹੈ ਅਤੇ ਲੋੜਵੰਦਾਂ ਨੂੰ ਜ਼ਰੂਰੀ ਵਸਤਾਂ ਅਤੇ ਪਕਾਇਆ ਭੋਜਨ ਦਾਨ ਕਰਨ ਲਈ ਵਿਸ਼ੇਸ਼ ਸਮਾਜ ਭਲਾਈ ਸੰਸਥਾਵਾਂ ਨੂੰ ਚੋਣਵੇਂ ਖੇਤਰ ਦਿੱਤੇ ਗਏ ਹਨ ਤਾਂ ਜੋ ਖਾਣੇ ਦੀ ਬਰਬਾਦੀ ਤੋਂ ਬਚਿਆ ਜਾ ਸਕੇ। ਇਸੇ ਤਰਾਂ ਲੁਧਿਆਣਾ ਦਿਹਾਤੀ ਵਿੱਚ ਵੀ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਅਤੇ ਜਥੇਬੰਦੀਆਂ ਦੀ ਸਹਾਇਤਾ ਨਾਲ ਲੋੜਵੰਦ ਲੋਕਾਂ ਤੱਕ ਤਿਆਰ ਭੋਜਨ ਅਤੇ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਜ਼ਿਲਾ ਲੁਧਿਆਣਾ ਵਿੱਚ 708 ਨਮੂਨਿਆਂ ਵਿੱਚੋਂ 548 ਨੈਗੇਟਿਵ ਆਏ-ਡਿਪਟੀ ਕਮਿਸ਼ਨਰ

ਜ਼ਿਲੇ ਵਿੱਚ ਸੁੱਕਾ ਰਾਸ਼ਨ ਅਤੇ ਲੰਗਰ ਦੀ ਵੰਡ ਜਾਰੀ,ਰਾਹਤ ਕਾਰਜਾਂ ਦਾ ਜਾਇਜ਼ਾ ਅਤੇ ਹਦਾਇਤਾਂ ਜਾਰੀ

ਲੁਧਿਆਣਾ, ਅਪ੍ਰੈੱਲ 2020 -( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਚੱਲਦਿਆਂ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ 708 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 577 ਦੇ ਨਤੀਜੇ ਪ੍ਰਾਪਤ ਹੋ ਚੁੱਕੇ ਹਨ। ਜਦਕਿ 131 ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਉਨਾਂ ਦੱਸਿਆ ਕਿ 548 ਨਮੂਨਿਆਂ ਦੇ ਨਤੀਜੇ ਨੈਗੇਟਿਵ ਆਏ ਹਨ, 17 ਰਿਜੈਕਟ ਹੋਏ ਹਨ। 12 ਨਤੀਜੇ ਪਾਜ਼ੀਟਿਵ ਪਾਏ ਗਏ ਹਨ, ਜਿਨਾਂ ਵਿੱਚੋਂ ਇੱਕ-ਇੱਕ ਜਲੰਧਰ ਅਤੇ ਬਰਨਾਲਾ ਨਾਲ ਸੰਬੰਧਤ ਹੈ। ਉਨਾਂ ਸਪੱਸ਼ਟ ਕੀਤਾ ਕਿ ਅੱਜ ਹੋਰ ਕੋਈ ਵੀ ਨਵਾਂ ਪਾਜ਼ੀਟਿਵ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇੱਕ ਮਰੀਜ਼ ਪੂਰੀ ਤਰਾਂ ਤੰਦਰੁਸਤ ਹੋ ਘਰ ਜਾ ਚੁੱਕਿਆ ਹੈ। ਅਗਰਵਾਲ ਨੇ ਅੱਜ ਸਥਾਨਕ ਬਚਤ ਭਵਨ ਵਿਖੇ ਰਾਹਤ ਕਾਰਜਾਂ ਬਾਰੇ ਰੀਵਿਊ ਮੀਟਿੰਗ ਕੀਤੀ, ਜਿਸ ਵਿੱਚ ਸਾਰੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਹੌਟਸਪਾਟ ਐਲਾਨੇ ਗਏ ਅਮਰਪੁਰਾ ਅਤੇ ਚੌਕੀਮਾਨ ਖੇਤਰਾਂ ਵਿੱਚ ਸਰਵੇ ਦਾ ਕੰਮ ਲਗਾਤਾਰ ਜਾਰੀ ਹੈ। ਉਨਾਂ ਦੱਸਿਆ ਕਿ ਅਮਰਪੁਰਾ ਮੁਹੱਲਾ ਵਿੱਚ 185 ਘਰਾਂ ਵਿੱਚੋਂ 854 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ। ਜਿਨਾਂ ਵਿੱਚੋਂ 1 ਵਿਅਕਤੀ ਵਿੱਚ ਲੱਛਣ ਪਾਏ ਗਏ ਸਨ, ਜਿਸ ਨੂੰ ਸਿਵਲ ਹਸਪਤਾਲ ਭਰਤੀ ਕੀਤਾ ਗਿਆ ਹੈ। ਉਸ ਦੇ ਨਮੂਨੇ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਇਸ ਤੋਂ ਇਲਾਵਾ ਚੌਕੀਮਾਨ ਵਿੱਚ 153 ਘਰਾਂ ਦੇ 823 ਲੋਕਾਂ ਦੀ ਅਤੇ ਪਿੰਡ ਗੁੜੇ ਵਿੱਚ 295 ਘਰਾਂ ਦੇ 1233 ਲੋਕਾਂ ਦੀ ਜਾਂਚ ਕੀਤੀ ਗਈ ਹੈ। ਕਿਸੇ ਵੀ ਵਿਅਕਤੀ ਵਿੱਚ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ। ਉਨਾਂ ਕਿਹਾ ਕਿ ਇਹ ਸਰਵੇ ਹਾਲੇ ਕੁਝ ਹੋਰ ਦਿਨ ਚੱਲੇਗਾ। ਉਨਾਂ ਦੱਸਿਆ ਕਿ ਧਿਆਨ ਵਿੱਚ ਆਇਆ ਸੀ ਕਿ ਸਥਾਨਕ ਸ਼ੇਰਪੁਰ ਅਤੇ ਸ਼ਹਿਰ ਦੇ ਦੋ ਹੋਰ ਖੇਤਰਾਂ ਵਿੱਚ ਕੁਝ ਲੋਕਾਂ ਵੱਲੋਂ ਗੈਰਕਾਨੂੰਨੀ ਸਬਜ਼ੀ ਮੰਡੀਆਂ ਚਲਾਈਆਂ ਜਾ ਰਹੀਆਂ ਹਨ, ਇਸ ਮਾਮਲੇ ਦੀ ਜਾਂਚ ਕਰਵਾਈ ਗਈ ਹੈ ਅਤੇ ਲੁਧਿਆਣਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮਾਮਲੇ ਦਰਜ ਕਰ ਲਏ ਗਏ ਹਨ। ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ। ਉਨਾਂ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਲੋਕਾਂ ਦੀ ਸੇਵਾ ਵਿੱਚ ਲਗਾਤਾਰ ਲੱਗਿਆ ਹੋਇਆ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਘਰੇਲੂ ਲੋੜਾਂ ਦਾ ਸਮਾਨ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇ। ਉਨਾਂ ਕਿਹਾ ਕਿ ਲੋਕਾਂ ਤੱਕ ਲੰਗਰ ਅਤੇ ਤਿਆਰ ਭੋਜਨ ਮੁਹੱਈਆ ਕਰਾਉਣ ਲਈ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ ਨੂੰ ਨੋਡਲ ਅਧਿਕਾਰੀ ਲਗਾਇਆ ਗਿਆ ਹੈ, ਜਦਕਿ ਵਧੀਕ ਮੁੱਖ ਪ੍ਰਸਾਸ਼ਕ ਗਲਾਡਾ ਭੁਪਿੰਦਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਹਰੀਸ਼ ਦਿਯਾਮਾ ਨੂੰ ਉਨਾਂ ਦਾ ਸਹਾਇਕ ਲਗਾਇਆ ਗਿਆ ਹੈ। ਅਗਰਵਾਲ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਫੰਡਾਂ ਦੀ ਕਮੀ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ, ਇਸ ਲਈ ਲੋਕ ਬਿਲਕੁਲ ਵੀ ਘਬਰਾਉਣ ਨਾ। ਉਨਾਂ ਹੋਰ ਦੱਸਿਆ ਕਿ ਸ਼ਹਿਰ ਵਿੱਚ ਸਿਰਫ਼ ਟਰਾਇਲ ਅਧਾਰ 'ਤੇ ਹੀ ਕੁਝ ਰੈਸਤਰਾਂ ਅਤੇ ਬੇਕਰੀਆਂ ਆਦਿ ਨੂੰ ਸ਼ਾਮ 7.30 ਵਜੇ ਤੋਂ ਰਾਤ 10 ਵਜੇ ਤੱਕ ਖੁੱਲਣ ਦੀ ਆਗਿਆ ਦਿੱਤੀ ਗਈ ਹੈ। ਇਸ ਖੁੱਲ ਦੀ ਵੀ ਅਗਲੇ ਦਿਨਾਂ ਵਿੱਚ ਸਮੀਖਿਆ ਕੀਤੀ ਜਾਵੇਗੀ। ਜੇਕਰ ਕੋਈ ਕਮੀ ਪੇਸ਼ੀ ਪਾਈ ਗਈ ਤਾਂ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ। ਉਨਾਂ ਭਰੋਸਾ ਦਿੱਤਾ ਕਿ ਇਨਾਂ ਰੈਸਤਰਾਂ ਅਤੇ ਬੇਕਰੀਆਂ ਦੀ ਸਫਾਈ ਵਿਵਸਥਾ ਅਤੇ ਹਦਾਇਤਾਂ ਦੀ ਪਾਲਣਾ ਬਾਰੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜੇਕਰ ਹੋਰ ਲੋਕ ਵੀ ਰੇਸਤਰਾਂ ਜਾਂ ਬੇਕਰੀਆਂ ਖੋਲਣਾ ਚਾਹੁੰਦੇ ਹਨ ਤਾਂ ਉਹ ਵੀ ਜ਼ਿਲਾ ਪ੍ਰਸਾਸ਼ਨ ਕੋਲ ਅਪਲਾਈ ਕਰ ਸਕਦੇ ਹਨ।

ਪਟਿਆਲਾ ਪੁਲਿਸ ਪਾਰਟੀ ਉੱਤੇ ਹੋਏ ਹਮਲੇ ਘੋਰ ਨਿੰਦਿਆ ਕਰਦੇ ਹਾਂ ਤੇ ਮਾਮਲੇ ਦੀ ਹੋਵੇ ਉੱਚ ਪੱਧਰੀ ਜਾਂਚ-- ਮੱਲਾ 

(ਹਠੂਰ)-ਅਪ੍ਰੈਲ 2020 -(ਗੁਰਸੇਵਕ ਸਿੰਘ ਸੋਹੀ )- 

ਕਰੋਨਾ ਵਾਇਰਸ ਤੋਂ ਬਚਾਅ ਲਈ ਸਾਡੇ ਕੋਲ ਇੱਕੋ ਇੱਕ ਰਸਤਾ ਸ਼ੋਸ਼ਲ  ਡਿਸਟੈਂਸ ਜੇਕਰ ਅਸੀਂ ਸ਼ੋਸ਼ਲ ਡਿਸਟੈਂਸ ਦੀ ਪਾਲਣਾ ਨਹੀਂ ਕਰਦੇ ਤਾਂ ਸਾਨੂੰ ਇਸ ਦੇ ਘਾਤਕ ਨਤੀਜੇ ਭੁਗਤਣੇ ਪੈ ਸਕਦੇ ਨੇ ਅਸੀਂ ਇਸ ਗੱਲ ਤੋਂ ਮੁੱਨਕਰ ਨਹੀਂ ਹੋ ਸਕਦੇ ਨਾ ਤਾਂ ਸਾਡੇ ਹਸਪਤਾਲਾ ਵਿੱਚ ਇਸ ਬੀਮਾਰੀ ਨਾਲ ਨਜਿੱਠਣ ਲਈ ਠੋਸ ਪ੍ਬੰਧ ਹੈ ਅਤੇ ਨਾ ਹੀ ਇਸ ਦੀ ਕੋਈ ਵੈਕਸੀਨ ।ਕਈ ਹਸਪਤਾਲਾਂ ਵਾਲਿਆਂ ਕੋਲ ਟੈਸਟ ਕਿਟਾਂ ਵੀ ਨਹੀਂ ਅਤੇ ਕਈ ਕਈ ਦਿਨ ਇਸਦੀ ਰਿਪੋਰਟ ਨਹੀਂ ਆਉਂਦੀ ਕਈ ਹਸਪਤਾਲਾਂ ਤੇ ਅੰਨੀ ਆਰਥਿਕ ਲੁੱਟ ਦੇ ਦੋਸ਼ ਵੀ ਲਾਏ ਜਾ ਰਹੇ ਨੇ ਇਸ ਮੋਕੇ ਸਰਵਜਨ ਸੇਵਾ ਪਾਰਟੀ ਦੇ ਸੂਬਾ ਪ੍ਧਾਨ  ਗੁਰਸੇਵਕ ਸਿੰਘ ਮੱਲਾ ਨੇ ਆਖਿਆ ਕਿ ਲੌਕਡਾਉਂਨ ਦੇ ਚਲਦਿਆਂ ਜੋ ਪਟਿਆਲੇ ਸਨੌਰ ਰੋਡ ਤੇ ਘਟਨਾ ਵਾਪਰੀ ਜਿਸ ਵਿੱਚ ਇੱਕ ਨਹਿੰਗ ਵੱਲੋ Asi ਹਰਜੀਤ ਸਿੰਘ ਤੇ ਕਿਪਾਨ ਨਾਲ ਹਮਲਾ ਕੀਤਾ ਗਿਆ ਜਿਸ ਦੋਰਾਨ ਹਰਜੀਤ ਸਿੰਘ ਹੱਥ  ਬਾਂਹ ਨਾਲੋਂ ਅਲੱਗ ਹੋਗਿਆ ਸੀ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ । ਇਸ ਘਟਨਾ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਕਿਉਂ ਅਜਿਹੇ ਹਾਲਾਤ ਪੈਦਾ ਹੋਏ ਕਿਉਂ ਨਹਿੰਗ ਸਿੰਘ ਨੂੰ ਕਿਪਾਨ ਚਲਾਉਣੀ ਪਈ ਗੁਰਸੇਵਕ ਸਿੰਘ ਨੇ ਇਹ ਵੀ ਆਖਿਆ ਕਿ ਪੁਲਿਸ ਨੂੰ ਥੋੜਾ ਸੰਜਮ ਤੋਂ ਕੰਮ ਲੈਣਾ ਚਾਹੀਦਾ ਬਿਨਾਂ ਵਜਾਹ ਹਰ ਕੌਈ ਗਾਲ਼ ਨਹੀਂ ਹਰ ਕਿਸੇ ਨੂੰ ਗਾਲੀ ਗਲੋਚ ਕਰਨਾ ਕੌਈ ਚੰਗੀ ਗੱਲ ਨਹੀਂ ਨਹਿੰਗ ਸਿੰਘ ਖਿਲਾਫ ਜਿਵੇਂ ਕਰਵਾਈ ਕੀਤੀ ਜਾ ਰਹੀ ਕੀ ਪ੍ਸ਼ਾਸ਼ਨ ਤੇ ਸਰਕਾਰ ਦੀ ਇਹ ਜਿਮੇਂਦਾਰੀ ਨਹੀਂ ਬਣਦੀ ਕਿ ਜਿਹੜੇ ਪੁਲਿਸ ਮੁਲਾਜਮਾਂ ਨੇ ਲੌਕਡਾਂਉਨ ਦੀ ਆੜ ਹੇਠ ਲੋਕਾਂ ਤੇ ਅੰਨਾ ਤਸ਼ੱਦਦ ਕੀਤਾ ਉਹਨਾਂ ਤੇਵੀ ਇਸੇ ਤਰਾਹ ਕਾਰਵਾਈ ਕਰੇ। ਦੌਸ਼ੀ ਚਾਹੇ ਆਮ ਬੰਦਾ ਹੋਏ ਚਾਹੇ ਕੋਈ ਅਧਿਕਾਰੀ ਸਜਾ ਸਭ ਬਰਾਬਰ ਮਿਲਣੀ ਚਾਹੀਦੀ ਹੈ।

ਜਗਰਾਉਂ ਇਲਾਕੇ ਲਈ ਰਾਹਤ ਦੀ ਖਬਰ

ਰਾਮਗੜ੍ਹ ਭੁੱਲਰ ਅਤੇ ਪਿੰਡ ਗੁੜੇ ਦੇ  ਜਗਰਾਓਂ ਨੇੜਲੇ 2 ਕੋਰੋਨਾ ਪੀੜਿਤਾਂ ਦੇ 22 ਪਰਿਵਾਰਿਕ ਮੈਂਬਰਾਂ ਦੀ ਰਿਪੋਰਟ ਆਈ ਨੈਗਟਿਵ

 

ਜਗਰਾਓਂ/ਲੁਧਿਆਣਾ, ਅਪ੍ਰੈਲ 2020 (ਸਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ)- ਜਗਰਾਓਂ ਇਲਾਕੇ ਲਈ ਅੱਜ ਉਸ ਸਮੇਂ ਰਾਹਤ ਭਰੀ ਖਬਰ ਸਾਹਮਣੇ ਆਈ ਜਦੋਂ ਪਿੰਡ ਗੁੜੇ ਦੇ ਤਬਲੀਗੀ ਜਮਾਤ ਨਾਲ ਸਬੰਧਤ ਕੋਰੋਨਾ ਤੋਂ ਪੀੜਿਤ ਨੋਜ਼ਵਾਨ ਰਫੀਕ ਮੁਹੰਮਦ ਦੇ 11 ਚੋਂ 9 ਅਤੇ ਪਿੰਡ ਰਾਮਗੜ੍ਹ ਭੁੱਲਰ ਦੇ ਰਿਆਸਤ ਅਲੀ ਦੇ ਸਾਰੇ 13 ਪਰਿਵਾਰਿਕ ਮੈਂਬਰਾਂ ਤੇ ਨਜ਼ਦੀਕੀਆਂ ਦੀ ਰਿਪੋਰਟ ਨੈਗਟਿਵ ਆਈ ਹੈ।ਐਸ ਐਮ ਓ ਨੇ ਦੱਸਿਆ ਕਿ ਕੋਰੋਨਾ ਦੀ ਬੀਮਾਰੀ ਨਾਲ ਪੀੜਿਤ ਉਕਤ ਦੋਹਾਂ ਨੋਜ਼ਵਾਨਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਤੇ ਨਜ਼ਦੀਕੀਆਂ ਨੂੰ ਸਿਵਿਹਸਪਤਾਲ ਵਿਖੇ ਕੁਆਰਟੀਨ ਕਰਕੇ ਉਨ੍ਹਾਂ ਦੇ  ਲੈ ਕੇ ਟੈਸਟ ਲਈ ਭੇਜੇ ਸਨ ਜਿਨ੍ਹਾਂ ਦੀ ਰਿਪੋਰਟ ਅੱਜ ਨੈਗਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਫਾਰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁੜੇ ਪਿੰਡ ਦੇ ਰਫੀਕ ਮਹੁੰਮਦ ਦੇ ਪਿਤਾ ਨੂਰ ਮਹੁੰਮਦ ਅਤੇ ਬੇਟਾ ਦਿਲਸ਼ਾਦ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਇਨ੍ਹਾਂ ਦੀ ਰਿਪੋਰਟ ਨੈਗਟਿਵ ਆਈ ਹੈ ਫਿਰ ਵੀ ਇਨ੍ਹਾਂ ਨੂੰ 14 ਦਿਨ ਘਰਾਂ ਅੰਦਰ ਕੁਆਰਟੀਨ ਕੀਤਾ ਜਾਵੇਗਾ। ਜਗਰਾਓਂ ਵਿਚ ਪਿਛਲੇ ਕਈ ਦਿਨਾਂ ਤੋਂ ਲੋਕ ਆਪੋ ਆਪਣੀ ਕਿਆਫ਼ ਰਾਇਆ ਲਾ ਰਹੇ ਸਨ ਅੱਜ ਸੱਭ ਵਿੱਚ ਕੁਸ ਕੋ ਖੁਸ਼ੀ ਆਈ ਹੈ।