You are here

ਕੋਰੋਨਾ ਵਾਇਰਸ ਕਾਰਨ ਕਣਕ ਦੀ ਫਸਲ ਦੇ ਪ੍ਰਭਾਵਿਤ ਹੋਣ ਦੇ ਆਸਾਰ ਬਣੇ।

ਸਰਕਾਰ ਕਣਕ ਦੀ ਖਰੀਦ ਦੇ ਲੋੜੀਦੇਂ ਪ੍ਰਬੰਧ ਮੁਕੰਮਲ ਕਰੇ

ਕਾਉਂਕੇ ਕਲਾਂ, ਅਪ੍ਰੈਲ  2020 ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ ਜਿਸ ਦਾ ਅਸਰ ਸਮੁੱਚੇ ਦੇਸਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਇਸ ਕੋਰੋਨਾ ਵਾਇਰਸ ਦਾ ਪਰਛਾਵਾਂ ਹੁਣ ਕਣਕ ਦੀ ਫਸਲ ਦੀ ਵਾਢੀ ਤੇ ਸਾਭ- ਸੰਭਾਲ ਤੇ ਵੀ ਪੈਣ ਦਾ ਅਨੁਮਾਨ ਹੈ ,ਜਿਸ ਕਾਰਨ ਇਸ ਵਾਰ ਕਿਸਾਨਾਂ ਨੂੰ ਵੱਡੀ ਸਮੱਸਿਆਵਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਕਿਸਾਨੀ ਸਮੱਸਿਆ ਸਬੰਧੀ ਗੱਲਬਾਤ ਕਰਦਿਆਂ ਪਿੰਡ ਦੌਧਰ ਦੀ ਯੂਥ ਵੈਲਫੇਅਰ ਕਲੱਬ ਦੌਧਰ ਸਰਕੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਯੂ.ਐਸ.ਏ. ਨੇ ਕਿਹਾ ਕਿ ਪੰਜਾਬ ਸੂਬੇ ਵਿੱਚ ਕਣਕ ਦੀ ਫਸਲ ਪੱਕਣ ਦੇ ਨੇੜੇ ਤੇੜੇ ਹੈ ਜਿਸ ਦੀ ਦੋ ਚਾਰ ਦਿਨਾ ਵਿੱਚ ਵਾਢੀ ਹੋਣ ਦੀ ਸੰਭਾਵਨਾ ਹੈ ।ਉਨਾ ਕਿਹਾ ਕਿ ਸਰਕਾਰ ਵੱਲੋ ਲਾਏ ਗਏ 1 ਮਈ ਤੱਕ ਕਰਫਿਉ ਕਾਰਨ ਕਿਸਾਨਾਂ ਨੂੰ ਘਰੋ ਬਾਹਰ ਆਉਣ ਜਾਣ ਵੇਲੇ ਭਾਰੀ ਸਮੱਸਿਆ ਆ ਰਹੀ ਹੈ ਤੇ ਇਸ ਸਮੇ ਸਰੋ ਦੀ ਕਟਾਈ ਤਾਂ ਪੂਰੀ ਹੋ ਚੱੁਕੀ ਜਿਸ ਦੀ ਸਾਭ-ਸੰਭਾਲ ਕਰਨੀ ਅਜੇ ਬਾਕੀ ਹੈ।ਉਨਾ ਕਿਹਾ ਕਿ ਜੋ ਸਰਕਾਰ ਵੱਲੋ ਇਸ ਵਾਰ 50 ਕੁਇੰਟਲ ਤੱਕ ਕਣਕ ਖਰੀਦ ਦੀ ਕੂਪਨ ਪ੍ਰੀਕਿਿਰਆ ਅਪਣਾਈ ਗਈ ਹੈ ਉਸ ਨਾਲ ਕਿਸਾਨਾਂ ਨੂੰ ਭਾਰੀ ਸਮੱਸਿਆ ਤੇ ਦਿੱਕਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਪ੍ਰਣਾਲੀ ਨਾਲ ਕਣਕ ਦੀ ਵਾਢੀ ਦਾ ਸੀਜਨ ਲੰਬਾ ਜਾ ਸਕਦਾ ਹੈ ਤੇ ਉਸ ਤੋ ਅੱਗੇ ਬੀਜੀ ਜਾਣ ਵਾਲੀ ਫਸਲ ਵੀ ਪ੍ਰਭਾਵਿਤ ਹੋਵੇਗੀ।ਉਨਾ ਮੰਗ ਕਰਦਿਆ ਕਿਹਾ ਕਿ ਸਰਕਾਰ ਕਣਕ ਦੀ ਖਰੀਦ ਦੇ ਲੋੜੀਦੇਂ ਪ੍ਰਬੰਧ ਮੁਕੰਮਲ ਕਰੇ ਤੇ ਕਰਫਿਉ ਨੂੰ ਮੱਦੇਨਜਰ ਰੱਖਦੇ ਹੋਏ ਇੱਕ ਜਾਂ ਦੋ ਕਿਸਾਨਾ ਨੂੰ ਇੱਕ ਵਾਰ ਹੀ 50 ਕੁਇੰਟਲ ਦੀ ਥਾਂ ਸਾਰੀ ਫਸਲ ਮੰਡੀ ਵਿੱਚ ਲਿਆਉਣ ਦੀ ਇਜਾਜਤ ਦੇਵੇ। ਸਿੱਧੂ ।