(ਹਠੂਰ)-ਅਪ੍ਰੈਲ 2020 -(ਗੁਰਸੇਵਕ ਸਿੰਘ ਸੋਹੀ )-
ਕਰੋਨਾ ਵਾਇਰਸ ਤੋਂ ਬਚਾਅ ਲਈ ਸਾਡੇ ਕੋਲ ਇੱਕੋ ਇੱਕ ਰਸਤਾ ਸ਼ੋਸ਼ਲ ਡਿਸਟੈਂਸ ਜੇਕਰ ਅਸੀਂ ਸ਼ੋਸ਼ਲ ਡਿਸਟੈਂਸ ਦੀ ਪਾਲਣਾ ਨਹੀਂ ਕਰਦੇ ਤਾਂ ਸਾਨੂੰ ਇਸ ਦੇ ਘਾਤਕ ਨਤੀਜੇ ਭੁਗਤਣੇ ਪੈ ਸਕਦੇ ਨੇ ਅਸੀਂ ਇਸ ਗੱਲ ਤੋਂ ਮੁੱਨਕਰ ਨਹੀਂ ਹੋ ਸਕਦੇ ਨਾ ਤਾਂ ਸਾਡੇ ਹਸਪਤਾਲਾ ਵਿੱਚ ਇਸ ਬੀਮਾਰੀ ਨਾਲ ਨਜਿੱਠਣ ਲਈ ਠੋਸ ਪ੍ਬੰਧ ਹੈ ਅਤੇ ਨਾ ਹੀ ਇਸ ਦੀ ਕੋਈ ਵੈਕਸੀਨ ।ਕਈ ਹਸਪਤਾਲਾਂ ਵਾਲਿਆਂ ਕੋਲ ਟੈਸਟ ਕਿਟਾਂ ਵੀ ਨਹੀਂ ਅਤੇ ਕਈ ਕਈ ਦਿਨ ਇਸਦੀ ਰਿਪੋਰਟ ਨਹੀਂ ਆਉਂਦੀ ਕਈ ਹਸਪਤਾਲਾਂ ਤੇ ਅੰਨੀ ਆਰਥਿਕ ਲੁੱਟ ਦੇ ਦੋਸ਼ ਵੀ ਲਾਏ ਜਾ ਰਹੇ ਨੇ ਇਸ ਮੋਕੇ ਸਰਵਜਨ ਸੇਵਾ ਪਾਰਟੀ ਦੇ ਸੂਬਾ ਪ੍ਧਾਨ ਗੁਰਸੇਵਕ ਸਿੰਘ ਮੱਲਾ ਨੇ ਆਖਿਆ ਕਿ ਲੌਕਡਾਉਂਨ ਦੇ ਚਲਦਿਆਂ ਜੋ ਪਟਿਆਲੇ ਸਨੌਰ ਰੋਡ ਤੇ ਘਟਨਾ ਵਾਪਰੀ ਜਿਸ ਵਿੱਚ ਇੱਕ ਨਹਿੰਗ ਵੱਲੋ Asi ਹਰਜੀਤ ਸਿੰਘ ਤੇ ਕਿਪਾਨ ਨਾਲ ਹਮਲਾ ਕੀਤਾ ਗਿਆ ਜਿਸ ਦੋਰਾਨ ਹਰਜੀਤ ਸਿੰਘ ਹੱਥ ਬਾਂਹ ਨਾਲੋਂ ਅਲੱਗ ਹੋਗਿਆ ਸੀ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ । ਇਸ ਘਟਨਾ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਕਿਉਂ ਅਜਿਹੇ ਹਾਲਾਤ ਪੈਦਾ ਹੋਏ ਕਿਉਂ ਨਹਿੰਗ ਸਿੰਘ ਨੂੰ ਕਿਪਾਨ ਚਲਾਉਣੀ ਪਈ ਗੁਰਸੇਵਕ ਸਿੰਘ ਨੇ ਇਹ ਵੀ ਆਖਿਆ ਕਿ ਪੁਲਿਸ ਨੂੰ ਥੋੜਾ ਸੰਜਮ ਤੋਂ ਕੰਮ ਲੈਣਾ ਚਾਹੀਦਾ ਬਿਨਾਂ ਵਜਾਹ ਹਰ ਕੌਈ ਗਾਲ਼ ਨਹੀਂ ਹਰ ਕਿਸੇ ਨੂੰ ਗਾਲੀ ਗਲੋਚ ਕਰਨਾ ਕੌਈ ਚੰਗੀ ਗੱਲ ਨਹੀਂ ਨਹਿੰਗ ਸਿੰਘ ਖਿਲਾਫ ਜਿਵੇਂ ਕਰਵਾਈ ਕੀਤੀ ਜਾ ਰਹੀ ਕੀ ਪ੍ਸ਼ਾਸ਼ਨ ਤੇ ਸਰਕਾਰ ਦੀ ਇਹ ਜਿਮੇਂਦਾਰੀ ਨਹੀਂ ਬਣਦੀ ਕਿ ਜਿਹੜੇ ਪੁਲਿਸ ਮੁਲਾਜਮਾਂ ਨੇ ਲੌਕਡਾਂਉਨ ਦੀ ਆੜ ਹੇਠ ਲੋਕਾਂ ਤੇ ਅੰਨਾ ਤਸ਼ੱਦਦ ਕੀਤਾ ਉਹਨਾਂ ਤੇਵੀ ਇਸੇ ਤਰਾਹ ਕਾਰਵਾਈ ਕਰੇ। ਦੌਸ਼ੀ ਚਾਹੇ ਆਮ ਬੰਦਾ ਹੋਏ ਚਾਹੇ ਕੋਈ ਅਧਿਕਾਰੀ ਸਜਾ ਸਭ ਬਰਾਬਰ ਮਿਲਣੀ ਚਾਹੀਦੀ ਹੈ।