You are here

ਲੁਧਿਆਣਾ

ਪਿੰਡ ਡਾਗੀਆਂ ਦੀ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਨੇ ਲੰਗਰ ਦੀ ਸੇਵਾ ਸੁਰੂ ਕੀਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਪ੍ਰਦੇਸ਼ ਭਰ ਵਿੱਚ ਚੱਲ ਰਹੇ ਕਰਫਿਊ ਦੌਰਾਨ ਜਰੂਰਤਮੰਦ ਲੋਕਾਂ ਲਈ ਪਿੰਡ ਡਾਗੀਆਂ ਦੀ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲੰਗਰ ਪਿੰਡ ਦੇ ਗੁਰਦੁਆਰਾ ਵਿੱਚ ਇੱਕਠਾ ਕੀਤਾ ਗਿਆਂ ਤੇ ਉਸ ਤੋ ਬਆਦ ਸੇਵਦਾਰਾਂ ਵਲੋ ਲੰਗਰ ਨਾਨਕਸਰ ਕੋਲ ਜੋ ਝੁਗੀਆਂ ਵਾਲਿਆਂ ਨੂੰ ਲੰਗਰ ਵਰਤਿਆ ਗਿਆ।ਇਸ ਸਮੇ ਸਰਪੰਚ ਦਰਸਨ ਸਿੰਘ ਨੇ ਕਿਹਾ ਕਿ ਇਸ ਸਕੰਟ ਦੀ ਘੜੀ ਵਿਚ ਹਰ ਨਾਗਰਿਕ ਦਾ ਫਰਜ ਆ ਕਿ ਅੱਗੇ ਆਕੇ ਸੇਵਾ ਕਰੇ।ਉਨ੍ਹਾਂ ਕਿਹਾ ਕਿ ਨਗਰ ਨੇ ਰਲ-ਮਿਲ ਕੇ ਭੋਜਨ ਦੀ ਸੇਵਾ ਸੁਰੂ ਕੀਤੀ।ਇਸ ਸਮੇ ਉਨ੍ਹਾਂ ਕਿਹਾ ਕਿ ਸਮੂਹ ਨਗਰ ਨਿਵਾਸੀਆਂ ਵਲੋ ਰੋਜ਼ਾਨਾ ਭੋਜਨ ਦਾ ਪ੍ਰਬੰਧ ਕੀਤਾ ਜਵੇਾਗਾ ਜੋ ਅੱਜ ਤੋ ਸੁਰੂ ਕਰ ਦਿੱਤੀ ਗਈ ਹੈ।ਜੋ ਕਿ ਨਾਨਕਸਰ ਝੁਗੀਆਂ ਵਿੱਚ ਪ੍ਰਵਾਸੀਆਂ ਨੂੰ ਭੋਜਨ ਵਰਤਿਆ ਗਿਆ।ਇਸ ਸਮੇ ਭਾਈ ਇੰਦਰਜੀਤ ਸਿੰਘ ਖਾਲਸਾ,ਪ੍ਰਧਾਨ ਗੁਰਦੁਆਰਾ ਸਾਹਿਬ ਦੇ ਭਾਈ ਜਗਸੀਰ ਸਿੰਘ,ਭਾਈ ਮਿਸਤਰੀ ਜੱਸਾ ਸਿੰਘ,ਭਾਈ ਗੋਲਡੀ ਸਿੰਘ ਆਦਿ ਹਾਜ਼ਰ ਸਨ।

ਆਮ ਲੋਕਾਂ ਨੂੰ ਕਰਫਿਊ/ਲੌਕਡਾਊਨ ਵਿੱਚ ਕਿਸੇ ਵੀ ਤਰਾਂ ਦੀ ਖੁੱਲ ਨਹੀਂ-ਡਿਪਟੀ ਕਮਿਸ਼ਨਰ

ਘਰੇਲੂ ਲੋੜਾਂ ਵਾਲੀਆਂ ਵਸਤਾਂ ਦੀ ਘਰ-ਘਰ ਸਪਲਾਈ ਦਾ ਕੰਮ ਬਾਦਸਤੂਰ ਜਾਰੀ ਰਹੇਗਾ

ਪੇਂਡੂ ਖੇਤਰ ਅਤੇ ਫੋਕਲ ਪੁਆਇੰਟਾਂ ਵਿੱਚ ਸਥਿਤ ਸਨਅਤਾਂ ਨੂੰ ਸ਼ਰਤਾਂ ਸਹਿਤ ਖੋਲਣ ਦੀ ਇਜ਼ਾਜਤ

ਕੋਈ ਵੀ ਆਗਿਆ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹੋਣ ਵਾਲੀਆਂ ਨਵੀਂਆਂ ਹਦਾਇਤਾਂ ਅਨੁਸਾਰ ਹੀ ਮਿਲੇਗੀ

ਕਿਸੇ ਵੀ ਕੰਮ ਲਈ ਦਫ਼ਤਰਾਂ ਵਿੱਚ ਆਉਣ ਦੀ ਲੋੜ ਨਹੀਂ-ਡਿਪਟੀ ਕਮਿਸ਼ਨਰ

ਲੁਧਿਆਣਾ, ਅਪ੍ਰੈਲ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਸਰਕਾਰ ਦੇ ਆਦੇਸ਼ 'ਤੇ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਸ ਅਨੁਸਾਰ ਆਮ ਲੋਕਾਂ ਨੂੰ ਕਰਫਿਊ/ਲੌਕਡਾਊਨ ਵਿੱਚ ਕਿਸੇ ਵੀ ਤਰਾਂ ਦੀ ਖੁੱਲ ਨਹੀਂ ਮਿਲੇਗੀ। ਇਸ ਸੰਬੰਧੀ ਲੱਗੀ ਧਾਰਾ 144 ਮਈ 3 ਤੱਕ ਲਗਾਤਾਰ ਜਾਰੀ ਰਹੇਗੀ। ਬਿਨਾ ਪਾਸ ਕਿਸੇ ਵੀ ਵਿਅਕਤੀ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਮਿਲੇਗੀ। ਘਰੇਲੂ ਲੋੜਾਂ ਵਾਲੀਆਂ ਵਸਤਾਂ ਦੀ ਘਰ-ਘਰ ਸਪਲਾਈ ਦਾ ਕੰਮ ਬਾਦਸਤੂਰ ਜਾਰੀ ਰਹੇਗਾ। ਵੱਖ-ਵੱਖ ਗਤੀਵਿਧੀਆਂ ਲਈ ਪਾਸ ਜਾਰੀ ਕਰਨ ਅਧਿਕਾਰੀ ਪਹਿਲਾਂ ਹੀ ਲਗਾਏ ਹੋਏ ਹਨ। ਉਨਾਂ ਕਿਹਾ ਕਿ ਸਨਅਤਾਂ ਨੂੰ ਸ਼ਰਤਾਂ ਤਹਿਤ ਖੋਲਣ ਦੀ ਇਜ਼ਾਜਤ ਦਿੱਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਪੇਂਡੂ ਖੇਤਰਾਂ ਅਤੇ ਫੋਕਲ ਪੁਆਇੰਟਾਂ ਵਿੱਚ ਚੱਲਦੀਆਂ ਸਨਅਤਾਂ ਨੂੰ ਹੀ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ। ਆਗਿਆ ਲੈਣ ਲਈ ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਕੋਲ ਅਪਲਾਈ ਕਰਨਾ ਪਵੇਗਾ। ਸਨਅਤਕਾਰਾਂ ਨੂੰ ਆਪਣੀ ਲੇਬਰ ਨੂੰ ਆਪਣੀਆਂ ਸਨਅਤਾਂ ਦੇ ਅੰਦਰ ਹੀ ਇਕਾਂਤਵਾਸ ਕਰਨਾ ਪਵੇਗਾ, ਜੇਕਰ ਉਹ ਇਕਾਂਤਵਾਸ ਕਰਨ ਤੋਂ ਅਸਮਰੱਥ ਹਨ ਤਾਂ ਲੇਬਰ ਨੂੰ ਟਰਾਂਸਪੋਰਟੇਸ਼ਨ (ਸਿਰਫ਼ 50 ਫੀਸਦੀ ਹੀ ਸਵਾਰੀਆਂ) ਦੀ ਸਹੂਲਤ ਮੁਹੱਈਆ ਕਰਵਾਉਣੀ ਪਵੇਗੀ। ਵੱਖ-ਵੱਖ ਪ੍ਰੋਜੈਕਟ ਜਿਨਾਂ ਦਾ ਉਸਾਰੀ ਕਾਰਜ ਜਾਰੀ ਹੈ ਅਤੇ ਉਹ ਲੋਕ ਹਿੱਤ ਵਿੱਚ ਪੂਰੇ ਕੀਤੇ ਜਾਣਾ ਜ਼ਰੂਰੀ ਹੈ, ਅਜਿਹੇ ਕੰਮਾਂ ਨੂੰ ਵੀ ਪੂਰਾ ਕਰਨ ਲਈ ਆਗਿਆ ਦਿੱਤੀ ਜਾਵੇਗੀ। ਉਨਾਂ ਸਪੱਸ਼ਟ ਕੀਤਾ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਢੁੱਕਵੀਂ ਆਗਿਆ ਲੈਣੀ ਬਹੁਤ ਜ਼ਰੂਰੀ ਹੈ। ਇਹ ਆਗਿਆ ਵੀ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹੋਣ ਵਾਲੀਆਂ ਨਵੀਂਆਂ ਹਦਾਇਤਾਂ ਦੇ ਅਨੁਸਾਰ ਹੀ ਮਿਲੇਗੀ।ਇਨਾਂ ਸਾਰੇ ਕੰਮਾਂ ਲਈ ਕੋਈ ਵੀ ਲੇਬਰ ਆਪਣੇ ਪੱਧਰ 'ਤੇ ਆਵਾਜਾਈ ਨਹੀਂ ਕਰ ਸਕੇਗੀ। ਇਸ ਦੇ ਨਾਲ ਹੀ ਲੇਬਰ ਦੀ ਸਮੇਂ-ਸਮੇਂ 'ਤੇ ਸਿਹਤ ਜਾਂਚ ਦਾ ਰਿਕਾਰਡ ਰੱਖਣਾ ਪਵੇਗਾ, ਇਸ ਤੋਂ ਇਲਾਵਾ ਲੇਬਰ ਨੂੰ ਮਾਸਕ, ਸੈਨੀਟਾਈਜ਼ਰ ਅਤੇ ਸਾਬਣ ਆਦਿ ਮੁਹੱਈਆ ਕਰਵਾਉਣਾ ਪਵੇਗਾ। ਇਸ ਦੌਰਾਨ ਸਮਾਜਿਕ ਦੂਰੀ ਵੀ ਸਖ਼ਤੀ ਨਾਲ ਲਾਗੂ ਕਰਵਾਉਣੀ ਪਵੇਗੀ। ਇਨਾਂ ਸਾਰੀਆਂ ਹਦਾਇਤਾਂ ਦੀ ਪਾਲਣਾ ਨੂੰ ਚੈੱਕ ਕਰਨ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਸਨਅਤਾਂ ਦੀ ਚੈਕਿੰਗ ਵੀ ਕਰਵਾਈ ਜਾਵੇਗੀ, ਜੇਕਰ ਕੋਈ ਸਨਅਤ ਇਹ ਹਦਾਇਤਾਂ ਦੀ ਉਲੰਘਣਾ ਕਰੇਗੀ ਤਾਂ ਉਸ ਖ਼ਿਲਾਫ਼ ਕਾਰਵਾਈ ਆਰੰਭੀ ਜਾਵੇਗੀ। ਅਗਰਵਾਲ ਨੇ ਦੱਸਿਆ ਕਿ ਆਮ ਲੋਕਾਂ ਨੇ ਜੇਕਰ ਕੋਈ ਜ਼ਰੂਰੀ ਕੰਮ ਕਰਨਾ ਹੈ ਤਾਂ ਉਨਾਂ ਨੂੰ ਈ-ਪਾਸ ਲੈਣਾ ਲਾਜ਼ਮੀ ਹੋਵੇਗਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸਾਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ। ਸਰਕਾਰੀ ਦਫ਼ਤਰਾਂ ਨੂੰ ਵੀ ਬਕਾਇਦਾ ਆਗਿਆ ਲੈ ਕੇ ਹੀ ਖੋਲ•ਣ ਦੀ ਹਦਾਇਤ ਹੈ। ਪੁਰਾਣੀ ਸੇਵਾਵਾਂ ਜੋ ਜਾਰੀ ਸਨ, ਉਹ ਉਵੇਂ ਹੀ ਜਾਰੀ ਰਹਿਣਗੀਆਂ ਅਤੇ ਪਾਸ 3 ਮਈ ਤੱਕ ਵੈਲਿਡ ਰਹਿਣਗੇ।

ਉਨਾਂ ਲੋਕਾਂ ਨੂੰ ਸਪੱਸ਼ਟ ਕੀਤਾ ਕਿ ਕਿਸੇ ਵੀ ਕੰਮ ਲਈ ਦਫ਼ਤਰਾਂ ਵਿੱਚ ਆਉਣ ਦੀ ਲੋੜ ਨਹੀਂ ਹੈ, ਸਿਰਫ਼ ਤੇ ਸਿਰਫ਼ ਆਨਲਾਈਨ ਹੀ ਅਪਲਾਈ ਕੀਤਾ ਜਾਵੇਗਾ। ਨਿੱਜੀ ਤੌਰ 'ਤੇ ਕਿਸੇ ਨੂੰ ਵੀ ਸੁਣਿਆ ਨਹੀਂ ਜਾਵੇਗਾ। ਕਿਉਂਕਿ ਇਸ ਕਰਫਿਊ ਦਾ ਮਕਸਦ ਹੀ ਹੈ ਕਿ ਜਨਤਕ ਤੌਰ 'ਤੇ ਮੇਲ-ਜੋਲ ਨੂੰ ਘਟਾਇਆ ਜਾ ਸਕੇ।ਉਨਾਂ ਲੋਕਾਂ ਨੂੰ ਫਿਰ ਅਪੀਲ ਕੀਤੀ ਕਿ ਜਿਵੇਂ ਉਨਾਂ (ਡਿਪਟੀ ਕਮਿਸ਼ਨਰ ਖੁਦ) ਨੇ ਲੋਕ ਹਿੱਤ ਆਪਣੇ ਆਪ ਨੂੰ ਇਕਾਂਤਵਾਸ ਵਿੱਚ ਰੱਖਿਆ ਹੈ, ਉਵੇਂ ਹੀ ਲੋਕ ਵੀ ਆਪਣੇ ਆਪ ਨੂੰ ਘਰਾਂ ਦੇ ਅੰਦਰ ਹੀ ਬੰਦ ਕਰਕੇ ਰੱਖਣ। ਜਿਨਾਂ ਲੋਕ ਇੱਕ ਦੂਜੇ ਦੇ ਸੰਪਰਕ ਵਿੱਚ ਆਉਣਗੇ, ਉਸ ਨਾਲ ਇਸ ਬਿਮਾਰੀ ਦੇ ਫੈਲਣ ਦਾ ਖ਼ਤਰਾ ਵਧੇਗਾ। ਉਹ ਖੁਦ ਵੀ ਵੀਡੀਓਕਾਨਫਰੰਸਿਗ ਅਤੇ ਆਨਲਾਈਨ ਤਰੀਕਿਆਂ ਨਾਲ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ। ਜ਼ਿਲਾ ਲੁਧਿਆਣਾ ਦੇ 1072 ਨਮੂਨਿਆਂ ਵਿੱਚੋਂ 943 ਨੈਗੇਟਿਵ ਆਏ ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ 1072 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 962 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। 110 ਨਮੂਨਿਆਂ ਦੀ ਰਿਪੋਰਟ ਆਉਣ ਵਾਲੀ ਬਾਕੀ ਹੈ। ਇਨਾਂ ਵਿੱਚੋਂ 19 ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਿਨਾਂ ਵਿੱਚੋਂ 15 ਜ਼ਿਲਾ ਲੁਧਿਆਣਾ ਨਾਲ ਅਤੇ 4 ਹੋਰ ਜ਼ਿਲਿ•ਆਂ ਨਾਲ ਸੰਬੰਧਤ ਹਨ। ਜਦਕਿ 943 ਮਾਮਲੇ ਨੈਗੇਟਿਵ ਪਾਏ ਗਏ ਹਨ। ਇੱਕ ਮਰੀਜ਼ ਇਲਾਜ਼ ਕਰਵਾ ਕੇ ਆਪਣੇ ਘਰ ਜਾ ਚੁੱਕਾ ਹੈ। ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੌਟਸਪਾਟ ਐਲਾਨੇ ਗਏ ਦੋ ਪੁਆਇੰਟਾਂ ਅਮਰਪੁਰਾ ਅਤੇ ਚੌਕੀਮਾਨ ਗੁੜੇ ਵਿੱਚ ਲੋਕਾਂ ਦੀ ਵੱਡੀ ਪੱਧਰ 'ਤੇ ਸਕਰੀਨਿੰਗ ਦਾ ਕੰਮ ਜਾਰੀ ਹੈ। ਅਮਰਪੁਰਾ ਵਿੱਚ 1668 ਘਰਾਂ ਵਿੱਚ 6574 ਲੋਕਾਂ ਦੀ ਸਕਰੀਨਿੰਗ ਕੀਤੀ ਗਈ ਹੈ। ਇਨਾਂ ਵਿੱਚੋਂ 4 ਵਿਅਕਤੀਆਂ ਵਿੱਚ ਲੱਛਣ ਪਾਏ ਗਏ ਹਨ, ਜਿਨਾਂ ਦੇ ਨਮੂਨੇ ਲਏ ਗਏ ਹਨ। ਚੌਕੀਮਾਨ ਗੁੜੇ ਪਿੰਡਾਂ ਵਿੱਚ 1506 ਘਰਾਂ ਦੇ 7700 ਲੋਕਾਂ ਦੀ ਸਕਰੀਨਿੰਗ ਕੀਤੀ ਗਈ ਹੈ, ਜਿਨਾਂ ਵਿੱਚੋਂ ਕੋਈ ਵੀ ਵਿਅਕਤੀ ਸ਼ੱਕੀ ਨਹੀਂ ਪਾਇਆ ਗਿਆ ਹੈ।

ਲੋੜਵੰਦਾਂ ਦੀ ਮਦਦ ਲਈ ਸਮਾਜਸੇਵੀ ਅੱਗੇ ਆਉਣ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੋਰੋਨਾ ਇੱਕ ਮਹਾਂਮਾਰੀ ਹੇ ਜਿਸਤੋਂ ਬਚਣ ਲਈ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ,ਇਸ ਲਈ ਸਾਨੂੰ ਲਾਕਡਾਊਨ ਦੌਰਾਨ ਆਪਣੇ ਘਰਾਂ 'ਚ ਹੀ ਰਹਿਣ ਚਾਹੀਦਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਮਿਤ ਗੰ੍ਰਥੀ ਰਾਗੀ ਢਾਡੀ ਇੰਟਰਨੈਸ਼ਨਲ ਰਜਿ. ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਹੇ।ਭਾਈੌ ਪਾਰਸ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਇਸਦੀ ਚੈਨ ਨੂੰ ਤੋੜਨਾ ਜ਼ਰੂਰੀ ਹੈ ਇਸ ਲਈ ਸਾਨੂੰ ਭੀੜ ਵਾਲੀਆਂ ਥਾਂਵਾਂ 'ਤੇ ਜਾਣ ਤੋਂ ਬਚਣਾ ਚਾਹੀਦਾ ਸਾਨੂੰ ਕਿਤੇ ਵੀ ਜਾਣਾ ਪਵੇ ਤਾਂ ਮਾਸਕ ਲਗਵਾਉਣ ਤੇ ਸਰੀਰਕ ਦੂਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦਾ ਹੈ।ਭਾਈ ਪਾਰਸ ਨੇ ਕਿਹਾ ਕਿ ਆਮ ਲੋਕਾਂ ਲਈ ਇਹ ਜਰੂਰੀ ਹੇ ਕਿ ਉਹ "ਘਰ ਰਹੋ ਸੁਰੱਖਿਆਤ ਰਹੋ" ਵਾਲੀ ਜ਼ਿੰਮੇਵਾਰੀ ਨਿਭਾਉਣ ਭਾਈ ਪਾਰਸ ਨੇ ਕਿਹਾ ਕਿ ਮੱਧ ਵਰਗ ਤੇ ਗਰੀਬ ਲੋਕਾਂ ਉੱਤੇ ਜਿਾਅਦਾ ਅਸਰ ਪਵੇਗਾ।ਇਸ ਲਈ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।ਭਾਈ ਪਾਰਸ ਨੇ ਕਿਹਾ ਕਿ ਅਜਿਹੇ ਪਰਿਵਾਰ ਜਿੰਨਾ ਦਾ ਗੁਜ਼ਾਰਾ ਰੋਜ਼ਾਨਾ ਦੀ ਕਮਾਈ ਨਾਲ ਹੀ ਚੱਲਦਾ ਹੈ,ਉਨ੍ਹਾਂ ਪਰਿਵਾਰਾਂ ਦੇ ਚੱਲ੍ਹੇ ਬਲਦੇ ਰੱਖਣ ਲਈ ਸਮਾਜ ਸੇਵੀ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।ਭਾਈ ਪਾਰਸ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਆਪਣੇ-ਆਪਣੇ ਪੱਧਰ 'ਤੇ ਉਸਾਰੂ ਭੂਮਿਕਾ ਨਿਭਾ ਰਹੀਆਂ ਹਨ।

ਨੈਚਰੋ ਲਾਈਫ ਕੇਅਰ ਹਸਪਤਾਲ ,ਵੱਲੋਂ ਮਨੁੱਖਤਾ ਦੀ ਸੇਵਾ,ਟਰੱਸਟ ਹਸਨਪੁਰ ਨੂੰ ਸੈਨੇਟਾਈਜ਼ਰ ਅਤੇ ਇਮਊਨਟੀ ਪਾਵਰ ਦਵਾਈਆਂ ਦਿੱਤੀਆਂ

ਨੈਚਰੋ ਲਾਈਫ ਕੇਅਰ ਹਸਪਤਾਲ, ਹੁਣ ਤੱਕ 5000 ਸੈਨੇਟਾਈਜ਼ਰ ਅਤੇ ਇਮਊਨਟੀ ਪਾਵਰ ਦਵਾਈਆਂ ਵੰਡ ਚੁੱਕੇ ਹਨ

ਜਗਰਾਉਂ (ਰਾਣਾ ਸ਼ੇਖਦੌਲਤ) ਕਰੋਨਾ ਮਹਾਂਮਾਰੀ ਦਾ ਕਹਿਰ ਹਰ ਦਿਨ ਵੱਧਦਾ ਜਾ ਰਿਹਾ ਹੈ ਪਰ ਇਸ ਦਾ ਕੋਈ ਇਲਾਜ਼ ਨਹੀਂ ਲੱਭ ਰਿਹਾ ਪਰ ਇਸ ਮਹਾਂਮਾਰੀ ਵਿੱਚ ਵੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਹੀ ਜਗਰਾਉਂ ਨੈਚਰੋ ਲਾਈਫ ਕੇਅਰ ਹਸਪਤਾਲ ਦੇ ਡਾਕਟਰ ਮਨਦੀਪ ਸਿੰਘ ਸਰਾਂ ਨੂੰ ਜਿੱਥੇ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਉਸ ਨੇ ਇਹ ਮੌਕਾ ਜਾਣ ਨਹੀਂ ਦਿੱਤਾ।ਡਾਕਟਰ ਮਨਦੀਪ ਸਿੰਘ ਸਰਾਂ ਨੇ ਪਹਿਲਾਂ 2 ਮਹੀਨੇ ਕਣਕ ਦੇ ਜੂਸ ਦਾ ਲੰਗਰ ਲਗਾਇਆ ਹੁਣ ਜਿਸ ਦਿਨ ਤੋਂ ਕਰੋਨਾ ਦੀ ਬੀਮਾਰੀ ਫੈਲੀ ਹੋਈ ਹੈ ਉਸ ਵੱਖ ਵੱਖ ਅਦਾਰਿਆਂ ਨੂੰ ਸੈਨੇਟਾਈਜ਼ਰ ਅਤੇ ਇਮਊਨਟੀ ਪਾਵਰ ਵੰਡੇ ਜਿਵੇਂ ਪੰਜਾਬ ਪੁਲਿਸ ,ਪੱਤਰਕਾਰ ਅਦਾਰੇ, ਐਨ ਜੀਉ ਅਤੇ ਅੱਜ ਮਨੁੱਖਤਾ ਦੀ ਸੇਵਾ ਟਰੱਸਟ ਹਸਨਪੁਰ ਵਿੱਚ200 ਸੈਨੇਟਾਈਜ਼ਰ ਅਤੇ ਇਮਊਨਟੀ ਪਾਵਰ ਵੰਡੇ  ਗਏ ਅਤੇ ਇਸ ਤੋਂ ਬਾਅਦ ਜਗਰਾਉਂ ਐਮ. ਐਲ.ਏ ਸਰਬਜੀਤ ਕੌਰ ਮਾਣੂੰਕੇ ਅਤੇ ਉਸ ਦੀ ਪੂਰੀ ਟੀਮ ਨੂੰ ਵੀ ਸੈਨੇਟਾਈਜ਼ਰ ਅਤੇ ਇਮਊਨਟੀ ਪਾਵਰ ਅਤੇ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਐਸ. ਆਰ.ਕਲੇਰ  ਨੂੰ ਵੀ ਦਵਾਈਆਂ ਦਿੱਤੀਆਂ ਡਾਕਟਰ ਨੇ ਦੱਸਿਆ ਕਿ ਜੇਕਰ ਕੋਈ ਗਰੀਬ ਪਰਿਵਾਰ ਕਰੋਨਾ ਵਾਇਰਸ ਕਰਕੇ ਦਵਾਈ ਨਹੀਂ ਲੈ ਸਕਦਾ ਮੈਂ ਉਸ ਨੂੰ ਦਵਾਈ ਫਰੀ ਦੇਵਾਗਾ

ਕਰਫਿਊ ਅਤੇ ਲੌਕਡਾਉਨ ਦੀ ਉਲੰਘਣਾ ਕਰਨ ਵਾਲੇ ਜਗਰਾਉਂ ਮੰਡੀ ਦੇ 5 ਆੜ੍ਹਤੀਆਂ ਖਿਲਾਫ ਮੁਕੱਦਮਾ ਦਰਜ

ਜਗਰਾਉਂ(ਰਾਣਾ ਸ਼ੇਖਦੌਲਤ) ਕਰਫਿਊ ਦੌਰਾਨ ਵਾਰ ਵਾਰ ਚੇਤਾਵਨੀ ਦੇਣ ਦੇ ਬਾਅਦ ਅੱਜ ਐਸ. ਐਚ. ਓ ਸਿਟੀ ਜਗਜੀਤ ਸਿੰਘ ਨੇ ਸਖਤ ਕਦਮ ਉਠਾਏ ਉਨ੍ਹਾਂ ਨੇ ਜਗਰਾਉਂ ਸਬਜ਼ੀ ਮੰਡੀ ਦੇ 5 ਆੜ੍ਹਤੀਆਂ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਪ੍ਰਾਪਤ ਜਾਣਕਾਰੀ ਅਨੁਸਾਰ ਆੜਤੀਆਂ ਪਰਮਜੀਤ ਸਿੰਘ ਪੁੱਤਰ ਸੁੰਦਰ ਸਿੰਘ ਮਨਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਅਗਵਾੜ ਲਧਾਈ,ਨਰਿੰਦਰਪਾਲ ਸਿੰਘ ਪੁੱਤਰ ਜਵਾਲਾ ਸਿੰਘ ਗੁਰੂ ਤੇਗ ਬਹਾਦਰ ਨਗਰ,ਅਮਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਢਿੱਲੋਂ ਕਾਲੋਨੀ,ਮਨਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਜਗਰਾਉਂ ਇਨ੍ਹਾਂ ਸਾਰਿਆਂ ਦੇ ਖਿਲਾਫ਼ ਕਰਫਿਊ ਦੀ ਉਲੰਘਣਾ ਕਰਨਾ ਅਤੇ ਉੱਚੀ ਉੱਚੀ ਆਵਾਜ਼ਾਂ ਲਗਾਉਣ ਕਰਕੇ ਧਾਰਾ 188,270 ਦਾ ਪਰਚਾ ਦਰਜ਼ ਕਰ ਦਿੱਤਾ ਐਸ. ਐਚ.ਓ ਜਗਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਵਾਇਰਸ ਕਰਕੇ ਪੰਜਾਬ ਵਿੱਚ ਕਰਫਿਊ ਲੱਗਾ ਹੋਇਆ ਹੈ ਪਰ ਦੁਕਾਨਦਾਰਾਂ ਨੇ ਕਾਲਾਂ ਬਜ਼ਾਰੀ ਦਾ ਧੰਦਾ ਕਰਕੇ ਬਿਨ੍ਹਾਂ ਆਗਿਆ ਤੋਂ ਦੁਕਾਨਾਂ ਖੋਲ ਕੇ ਦਿੱਤੇ ਹੋਏ ਟਾਈਮ ਤੋਂ ਬਾਅਦ ਚੀਜ਼ਾਂ ਨੂੰ ਮਹਿੰਗੇ ਰੇਟਾਂ ਤੇ ਵੇਚਦੇ ਹਨ ਇਨ੍ਹਾਂ ਦੇ ਨੱਥ ਪਾਉਣੀ ਜਾਰੂਰੀ ਹੋ ਗਈ ਸੀ ਇਹ ਆਵਾਜਾਂ ਮਾਰ ਮਾਰ ਕੇ ਆਪਣੀਆਂ ਦੁਕਾਨਾਂ ਤੇ ਲੋਕਾਂ ਨੂੰ ਇੱਕਠੇ ਕਰਦੇ ਹਨ ਜਦੋਂ ਕਿ ਪੰਜਾਬ ਲੌਕਡਾਉਨ ਹੋਣ ਦੇ ਬਾਵਜੂਦ144 ਲੱਗੀ ਹੋਈ ਹੈ

ਪਿੰਡ ਦੇਹੜਕਾ ਵਿੱਚ 300 ਲੋੜਵੰਦਾਂ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਦੇਸ਼ ਭਰ ਵਿਚ ਫੈਲੇ ਕੋਰੋਨਾ ਵਾਇਰਸ ਦੇ ਚਲਦਿਆਂ ਰੋਟੀ ਨੂੰ ਮੁਥਾਜ ਹੋ ਰਹੇ ਪਿੰਡ ਦੇਹੜਕਾ ਕੇ ਦੇ ਗਰੀਬਾਂ ਪਰਿਵਾਰਾਂ ਨੂੰ ਸਰਪੰਚ ਕਰਮਜੀਤ ਸਿੰਘ ਸਮੁੱਚੀ ਪੰਚਾਇਤ ਅਤੇ ਨੰਬਰਦਾਰ ਯੂਨੀਅਨ(ਮਾਨ ਗਰੱੁਪ) ਦੇ ਸੀਨੀਅਰ ਮੀਤ ਪ੍ਰਧਾਨ ਪਿਆਰਾ ਸਿੰਘ ਦੇਹੜਕਾ ਤੇ ਪਿੰਡ ਦੇ ਸਾਰੇ ਨੰਬਰਦਾਰ ਨੇ ਪਿੰਡ ਦੇ ਮੋਹਤਬਰ ਬੰਦਿਆਂ ਦੇ ਸਹਿਯੋਗ ਨਾਲ 300 ਤੋ ਵੱਧ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡ ਕੇ ਇਕ ਨਵੀ ਮਿਸ਼ਾਲ ਕਾਇਮ ਕੀਤੀ ਹੈ।ਜਿਸ ਨਾਲ ਜਿੱਥੇ ਸਾਡੀ ਭਾਈਚਾਰਕ ਸਾਂਝ ਮਣਬੂਤ ਹੋਈ ਹੈ ਉੱਥੇ ਪੰਜਾਬ 'ਚ ਏਕਤਾ ਦਾ ਸ਼ੰਦੇਸ਼ ਵੀ ਪਹੰੁਚਿਆ ਹੈ ਅਤੇ ਲੋੜਵੰਦਾਂ ਦੀ ਮਦਦ ਵੀ ਹੋਈ ਹੈ।ਇਸ ਲਈ ਸਾਨੂੰ ਸਾਰਿਆਂ ਨੂੰ ਪਿੰਡ ਦੇਹੜਕਾ ਤੋ ਸਬਕ ਲੈਣ ਦੀ ਲੋੜ ਹੈ ਸੋ ਆਉ ਸਾਰੇ ਮਿਲਕੇ ਆਪਸੀ ਮਤਭੇਦ ਭੁਲਾ ਕੇ ਇਸ ਸੰਕਟ ਮਈ ਸਥਿਤੀ ਵਿੱਚ ਲੋੜਵੰਦਾਂ ਦੀ ਮਦਦ ਕਰੀਏ।

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਗਾਲਿਬ ਕਲਾਂ ਵਿਖੇ ਕੋਰੋਨਾ ਵਾਇਰਸ ਕਾਰਨ ਘਰਾਂ ਵਿੱਚ ਰਹਿ ਰਹੇ ਲੋੜਵੰਦ ਪਰਿਵਾਰਾਂ ਨੂੰ ਮੈਡਮ ਛਿੰਦਰਪਾਲ ਕੌਰ ਗਾਲਿਬ ਕਲਾਂ ਵਲੋ ਕਈ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ।ਇਸ ਸਮੇ ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾਂ ਹੀ ਸਮਾਜ ਭਾਲਈ ਦੇ ਕੰਮਾਂ ਵਿਚ ਵਧ-ਚੜ ਕੇ ਯੋਗਦਾਨ ਪਾਉਣ ਚਾਹੀਦਾ ਹੈ ਤੇ ਅੱਜ ਮੁਸ਼ਕਿਲ ਦੀ ਘੜੀ ਵਿਚ ਲੋਵਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ।ਇਸ ਸਮੇ ਮੈਡਮ ਨੇ ਕਿਹਾ ਕਿ ਸਾਰਿਆਂ ਨੂੰ ਆਪਣੇ ਆਪਣੇ ਘਰਾਂ 'ਚ ਬਣੇ ਰਹਿਣ ਲਈ ਪੇ੍ਰਰਿਤ ਕੀਤਾ ਅਤੇ ਉਨ੍ਹਾਂ ਦੇ ਤੰਦਰੁਸਤ ਰਹਿਣ ਦੀ ਪੀ ਕਾਮਨਾ ਕੀਤੀ

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਆਪਣੇ ਆਪ ਨੂੰ ਕੀਤਾ ਏਕਾਂਤਵਾਸ

'ਪ੍ਰਸਾਸ਼ਕੀ ਕੰਮ ਜਾਰੀ ਰੱਖਾਂਗਾ, ਲੋਕ ਹਿੱਤ ਵਿੱਚ ਜਨਤਕ ਮੇਲ-ਜੋਲ ਘਟਾਇਆ''

ਲੋਕਾਂ ਨੂੰ ਵੀ ਆਪਸੀ ਸੰਪਰਕ ਘਟਾਉਣ ਦੀ ਹਦਾਇਤ

ਲੁਧਿਆਣਾ, ਅਪ੍ਰੈਲ 2020 - (ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-

ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਦੇ ਦਿਨੋਂ ਦਿਨ ਵਧਦੇ ਪ੍ਰਕੋਪ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਲੋਕ ਹਿੱਤ ਵਿੱਚ ਆਪਣੇ ਆਪ ਨੂੰ ਏਕਾਂਤਵਾਸ ਵਿੱਚ ਪਾ ਲਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਸਮੇਂ ਪੈਦਾ ਹੋਏ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਆਮ ਲੋਕਾਂ ਨੂੰ ਵੀ ਆਪਣੇ ਆਪ ਨੂੰ ਘਰਾਂ ਦੇ ਅੰਦਰ ਬੰਦ ਕਰਕੇ ਹੀ ਰੱਖਣਾ ਚਾਹੀਦਾ ਹੈ। ਉਨਾ ਸਪੱਸ਼ਟ ਕੀਤਾ ਕਿ ਉਨਾ ਨੇ ਲੋਕ ਹਿੱਤ ਵਿੱਚ ਆਪਣੇ ਆਪ ਨੂੰ ਏਕਾਂਤਵਾਸ ਵਿੱਚ ਪਾਇਆ ਹੈ, ਜਿਸ ਦੌਰਾਨ ਉਹ ਜਨਤਕ ਮੇਲ-ਜੋਲ ਨਹੀਂ ਕਰਨਗੇ।

ਉਨਾ ਕਿਹਾ ਕਿ ਮੌਜੂਦਾ ਸਮੇਂ ਜ਼ਿਲਾ ਲੁਧਿਆਣਾ ਵਿੱਚ ਪ੍ਰਸਾਸ਼ਕੀ ਕਾਰਜਾਂ ਨੂੰ ਉਹ ਪਹਿਲਾਂ ਦੀ ਤਰਾ ਦੀ ਹੀ ਦੇਖਣਗੇ। ਉਨਾ ਭਰੋਸਾ ਪ੍ਰਗਟਾਇਆ ਕਿ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਇਸ ਕੋਰੋਨਾ ਵਾਇਰਸ (ਕੋਵਿਡ 19) ਖ਼ਿਲਾਫ਼ ਲੜਾਈ ਵਿੱਚ ਜ਼ਰੂਰ ਜਿੱਤ ਪ੍ਰਾਪਤ ਕਰਨਗੇ। ਉਨਾ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ।

ਕੋਰੋਨਾ ਵਾਇਰਸ ਦਾ ਪਰਛਾਵਾਂ ਬਾਬਾ ਹੀਰਾ ਹਸਪਤਾਲ ਤੇ ਵੀ ਪਿਆ ।

ਹਸਪਤਾਲ ‘ਚ ਦਾਖਲ ਜਖਮੀ ਪਸੂਆਂ ਲਈ ਤੂੜੀ ਚਾਰੇ ਦਵਾਈਆਂ ਤੇ ਹਸਪਤਾਲ ਦੇ ਸੇਵਾਦਾਰਾ ਨੂੰ ਤਨਖਾਹ ਦੇਣ ਦੇ ਵੀ ਪਈ ਭਾਰੀ ਕਿੱਲਤ।

ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਸੰਗਤਾ ਤੋ ਸਹਿਯੋਗ ਦੀ ਕੀਤੀ ਅਪੀਲ

ਕੈਪਸਨ- ਜਾਣਕਾਰੀ ਦਿੰਦੇ ਬਾਬਾ ਹੀਰਾ ਹਸਪਤਾਲ ਦੇ ਸੇਵਾਦਾਰ ਕੁਲਵਿੰਦਰ ਸਿੰਘ।

ਕਾਉਂਕੇ ਕਲਾਂ,  ਅਪ੍ਰੈਲ 2020 ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿਸ ਦਾ ਅਸਰ ਸਮੁੱਚੇ ਦੇਸਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਇਸ ਮਹਾਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਵਜੋ ਦੇਸ ਭਰ ਵਿੱਚ ਲੱਗੇ ਲਾਕਡਾਊਨ ਦਾ ਪਰਛਾਵਾਂ ਹੁਣ ਵਿਸਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਦੇ ਨਜਦੀਕੀ ਸਥਾਪਤ ਬਾਬਾ ਹੀਰਾਂ ਹਸਤਪਤਾਲ ਤੇ ਵੀ ਪਿਆਂ ਹੈ ਜਿਸ ਵਿੱਚ ਇਲਾਜ ਲਈ ਦਾਖਲ 140 ਦੇ ਕਰੀਬ ਜਖਮੀ ਬੇਸਹਾਰਾਂ ਗਊਆਂ ਤੇ ਹੋਰ ਜਾਨਵਰਾਂ ਲਈ ਹਰੇ ਚਾਰੇ,ਤੂੜੀ,ਦਵਾਈਆਂ ਤੇ ਹੋਰ ਲੋੜੀਂਦੇ ਸਮਾਨ ਸਮੇਤ ਹਸਪਤਾਲ ਦੇ ਸੇਵਾਦਾਰਾਂ ਨੂੰ ਉਨਾ ਦੀ ਤਨਖਾਹ ਦੇਣ ਦੀ ਵੀ ਭਾਰੀ ਕਿੱਲਤ ਸਾਹਮਣੇ ਆਈ ਹੈ।ਲਾਕਡਾਊਨ ਕਾਰਨ ਲੋਕ ਜਿਆਦਾ ਸਮਾਂ ਆਪਣੇ ਘਰਾਂ ਵਿੱਚ ਹੀ ਬਤੀਤ ਕਰ ਰਹੇ ਹਨ ਜਿਸ ਨਾਲ ਮਾੜੀ- ਮੋਟੀ ਹਸਪਤਾਲ ਵਿੱਚ ਜਖਮੀ ਬੇਸਹਾਰਾ ਗਊਆਂ ਦੀ ਸੇਵਾ ਲਈ ਆਉਣ ਵਾਲੀ ਮੱਦਦ ਵੀ ਬੰਦ ਹੋ ਗਈ ਹੈ।ਬਾਬਾ ਹੀਰਾ ਹਸਪਤਾਲ ਵਿੱਚ ਪੰਜਾਬ ਭਰ ਵਿੱਚੋ ਮਿਲਣ ਵਾਲੇ ਜਖਮੀ ਬੇਸਹਾਰਾਂ ਗਊਆਂ ਤੇ ਹੋਰਨਾਂ ਜਖਮੀ ਜੀਵਾਂ ਦਾ ਵੱਖ ਵੱਖ ਦਾਨੀ ਵੀਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਇਲਾਜ ਕੀਤਾ ਜਾਂਦਾ ਹੈ ਜਿਸ ਵਿੱਚ 34 ਤੋ ਵੱਧ ਸੇਵਾਦਾਰ ਤੇ ਮੁਲਾਜਮ ਆਪਣੀ ਆਪਣੀ ਬਣਦੀ ਡਿਉਟੀ ਨਿਭਾ ਰਹੇ ਹਨ ਤੇ ਹਸਪਤਾਲ ਵਿੱਚ ਜਖਮੀ ਬੇਸਹਾਰਾਂ ਗਊਆਂ ਨੂੰ ਲਿਆਉਣ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆਂ ਹੈ।ਹਸਪਤਾਲ ਦੇ ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਦੀਆਂ ਮੁਢਲੀਆਂ ਜਰੂਰਤਾਂ ਲਾਕਡਾਉਨ ਕਾਰਨ ਬੁਰੀ ਤਰਾਂ ਪ੍ਰਭਾਵਿਤ ਹੋ ਗਈਆਂ ਹਨ ਤੇ ਅੱਜ ਦਾ ਆਲਮ ਇਹ ਹੈ ਕਿ ਆਰਥਿਕ ਸਹਾਇਤਾ ਨਾ ਮਿਲਣ ਕਾਰਨ ਹਸਪਤਾਲ ਦੇ 34 ਸੇਵਾਦਾਰਾਂ ਤੇ ਮੁਲਾਜਮਾ ਨੂੰ ਤਨਖਾਹ ਦੇਣ ਦੀ ਵੀ ਭਾਰੀ ਕਿੱਲਤ ਆ ਰਹੀ ਹੈ।ਉਨਾ ਕਿਹਾ ਕਿ ਪਹਿਲਾ ਦਾਨੀ ਵੀਰ ਹਸਪਤਾਲ ਵਿੱਚ ਤੂੜੀ ਹਰਾ ਚਾਰਾ ਤੇ ਹੋਰ ਆਪਣੀ ਸਰਧਾ ਮੁਤਾਬਿਕ ਸੇਵਾ ਇੰਨਾ ਬੇਸਹਾਰਾ ਜੀਵਾਂ ਲਈ ਦਾਨ ਵਜੋ ਦੇ ਜਾਂਦੇ ਸਨ ਪਰ ਹੁਣ ਤਾਂ ਹਸਪਤਾਲ ਦਾ ਬੀਜਿਆਂ ਹਰਾ ਚਾਰਾ ਤੇ ਤੂੜੀ ਵੀ ਖਤਮ ਹੋ ਗਈ ਹੈ ਜਿਸ ਕਾਰਨ ਇੰਨਾ ਬੇਸਹਾਰਾਂ ਜੀਵਾਂ ਲਈ ਰਾਹਤ ਦੇ ਸਾਰੇ ਵਸੀਲੇ ਬੰਦ ਹੋ ਗਏ ਹਨ ਤੇ ਭੁੱਖ ਪਿਆਸ ਨਾਲ ਇੰਨਾ ਜੀਵਾਂ ਦਾ ਮੰਦਾ ਹਾਲ ਹੈ।ਉਨਾ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਤੇ ਦਾਨੀ ਵੀਰਾਂ ਤੋ ਮੰਗ ਕੀਤੀ ਕਿ ਉਹ ਜਖਮੀ ਬੇਸਹਾਰਾਂ ਜੀਵਾਂ ਦੇ ਦਰਦ ਨੂੰ ਸਮਝਦਿਆਂ ਵੱਧ ਵੱਧ ਤੋ ਹਸਪਤਾਲ ਲਈ ਤੂੜੀ ,ਹਰਾ ਚਾਰਾ,ਲੋੜੀਦੀਆਂ ਦਵਾਈਆਂ ਤੇ ਆਰਥਿਕ ਸਹਾਇਤਾ ਦੀ ਮੱਦਦ ਕਰਨ ਨੂੰ ਤਰਜੀਹ ਦੇਣ।

ਪੱਤਰਕਾਰ ਨੂੰ ਗਾਲੀ ਗਲੋਚ ਕਰਨ , ਧਮਕੀਆਂ ਅਤੇ ਜਾਤੀ ਪ੍ਰਤੀ ਅਪਸ਼ਬਦ ਬੋਲਣ ਸੰਬੰਧੀ ਪੱਤਰਕਾਰਾਂ ਦਾ ਵਫਦ ਐਸ. ਐਸ. ਪੀ ਨੂੰ ਮਿਲਿਆ

ਜਗਰਾਓਂ/ਲੁਧਿਆਣਾ, ਮਾਰਚ 2020- (ਜਸਮੇਲ ਗਾਲਿਬ/ਗੁਰਦੇਵ ਗਾਲਿਬ//ਮਨਜਿੰਦਰ ਗਿੱਲ)-

ਬੀਤੇ ਦਿਨੀ ਪੱਤਰਕਾਰ ਨਸੀਬ ਸਿੰਘ ਵਿਰਕ ਵੱਲੋਂ ਗਰੀਬ ਪਰਵਾਰਾਂ ਤੋਂ ਅਰਜ਼ੀਆਂ ਲੈਕੇ ਗਰੀਬਾਂ ਨੂੰ ਜਲੀਲ ਕਰਕੇ ਰਾਸ਼ਣ ਦੇਣ ਦੀ ਖਬਰ ਨਸ਼ਰ ਕੀਤੀ ਗਈ ਸੀ । ਇਸ ਖਬਰ ਤੋਂ ਖਪੇ ਹਲਕੇ ਦਾਖੇ ਦੇ ਇਕ ਪਿੰਡ ਦੇ ਕੁੱਝ ਵਿਆਕਤੀਆਂ ਨੇ ਪੱਤਰਕਾਰ ਨਸੀਬ ਸਿੰਘ ਵਿਰਕ ਨੂੰ ਫੋਨ ਤੇ ਧਮਕੀਆਂ ਦੇਣ ਦੇ ਨਾਲ ਨਾਲ ਘਰ ਜਾਕੇ ਕੁੱਟ ਮਾਰ ਵੀ ਕੀਤੀ ਅਤੇ ਜਾਤੀ ਪ੍ਰਤੀ ਅਪਸ਼ਬਦ ਵੀ ਬੋਲੇ ਸਨ । ਇੱਥੇ ਇਹ ਦੱਸਣਯੋਗ ਹੈ ਕਿ ਜਦੋਂ ਚੋਣਾਂ ਦੇ ਦਿਨਾਂ ਚ ਪਿੰਡ ਦੇ ਮੋਹਤਵਾਰ ਬੰਦਿਆਂ ਨੂੰ ਹਰ ਪਰਿਵਾਰ ਵਾਰੇ ਪਤਾ ਹੁੰਦਾ ਹੈ ਕਿ ਕੌਣ ਕਿਸ ਤਰਾਂ ਦੀ ਜਿੰਦਗੀ ਬਸ਼ਰ ਕਰ ਰਿਹਾ ਹੈ। ਫਿਰ ਇਹ ਮਹਾਂਮਾਰੀ ਦੌਰਾਨ ਅਰਜ਼ੀਆਂ ਦੀ ਮੰਗ ਕਿਉ ਕੀਤੀ ਗਈ। ਜਦ ਕਿ ਪਿੰਡ ਦੇ ਨੁਮਾਇੰਦੇ ਭਲੀਭਾਂਤ ਜਾਣਦੇ ਹੁੰਦੇ ਹਨ । ਪੱਤਰਕਾਰ ਵੱਲੋਂ ਇਸ ਖਬਰ ਲਗਾਉਣ ਤੇ ਉਹਨਾ ਨੇ ਘਰ ਜਾਕੇ ਪੱਤਰਕਾਰ ਦੀ ਕੁੱਟ ਮਾਰ ਸੁਰੂ ਕੀਤੀ। ਪੱਤਰਕਾਰ ਦੀ ਨਾਲ ਹੋਈ ਧੱਕੇਸ਼ਾਹੀ ਨੂੰ ਪ੍ਰੈਸ ਕਲੱਬ ਵੱਲੋਂ ਬਹੁਤ ਗੰਭੀਰਤਾ ਨਾਲ ਲੈਂਦੇ ਹੋਏ ਇੱਕ ਵਫਦ ਲੁਧਿਆਣਾ ਦਿਹਾਂਤੀ ਐਸ ਅੈਸ ਪੀ ਨੂੰ ਮਿਲਿਆਂ ਅਤੇ ਉਨਾਂ ਨੂੰ ਸਾਰੀ ਘਟਨਾ ਵਾਰੇ ਜਾਣੂ ਕਰਵਾਉਂਦੇ ਹੋਏ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ । ਇਸ ਸਮੇਂ ਸੱਤਲੁਜ ਵੈਲਫੇਅਰ ਕਲੱਬ ਦੇ ਚੇਅਰਮੈਨ ਸਤਨਾਮ ਸਿੰਘ ਹੰਬੜਾਂ , ਡਾਂ ਮਨਜੀਤ ਸਿੰਘ ਲੀਲ਼ਾਂ ਚੇਅਰਮੈਨ ਇਕਾਈ ਸਿੱਧਵਾ ਬੇਟ , ਗਗਨਦੀਪ ਸਿੰਘ , ਡਾਂ ਕੁਲਦੀਪ ਸਿੰਘ ਮਾਨ ,ਜਗਮੋਹਣ ਸਿੰਘ ਸਵੱਦੀ ,ਸਰਬਜੀਤ ਸਿੰਘ ਧਨੋਆਂ ,ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰਾ ਸਮੇਤ ਵੱਡੀ ਗਿਣਤੀ ਪੱਤਰਕਾਰ ਭਾਈਚਾਰਾ ਹਾਜਰ ਸੀ ।