ਪੱਤਰਕਾਰ ਨੂੰ ਗਾਲੀ ਗਲੋਚ ਕਰਨ , ਧਮਕੀਆਂ ਅਤੇ ਜਾਤੀ ਪ੍ਰਤੀ ਅਪਸ਼ਬਦ ਬੋਲਣ ਸੰਬੰਧੀ ਪੱਤਰਕਾਰਾਂ ਦਾ ਵਫਦ ਐਸ. ਐਸ. ਪੀ ਨੂੰ ਮਿਲਿਆ

ਜਗਰਾਓਂ/ਲੁਧਿਆਣਾ, ਮਾਰਚ 2020- (ਜਸਮੇਲ ਗਾਲਿਬ/ਗੁਰਦੇਵ ਗਾਲਿਬ//ਮਨਜਿੰਦਰ ਗਿੱਲ)-

ਬੀਤੇ ਦਿਨੀ ਪੱਤਰਕਾਰ ਨਸੀਬ ਸਿੰਘ ਵਿਰਕ ਵੱਲੋਂ ਗਰੀਬ ਪਰਵਾਰਾਂ ਤੋਂ ਅਰਜ਼ੀਆਂ ਲੈਕੇ ਗਰੀਬਾਂ ਨੂੰ ਜਲੀਲ ਕਰਕੇ ਰਾਸ਼ਣ ਦੇਣ ਦੀ ਖਬਰ ਨਸ਼ਰ ਕੀਤੀ ਗਈ ਸੀ । ਇਸ ਖਬਰ ਤੋਂ ਖਪੇ ਹਲਕੇ ਦਾਖੇ ਦੇ ਇਕ ਪਿੰਡ ਦੇ ਕੁੱਝ ਵਿਆਕਤੀਆਂ ਨੇ ਪੱਤਰਕਾਰ ਨਸੀਬ ਸਿੰਘ ਵਿਰਕ ਨੂੰ ਫੋਨ ਤੇ ਧਮਕੀਆਂ ਦੇਣ ਦੇ ਨਾਲ ਨਾਲ ਘਰ ਜਾਕੇ ਕੁੱਟ ਮਾਰ ਵੀ ਕੀਤੀ ਅਤੇ ਜਾਤੀ ਪ੍ਰਤੀ ਅਪਸ਼ਬਦ ਵੀ ਬੋਲੇ ਸਨ । ਇੱਥੇ ਇਹ ਦੱਸਣਯੋਗ ਹੈ ਕਿ ਜਦੋਂ ਚੋਣਾਂ ਦੇ ਦਿਨਾਂ ਚ ਪਿੰਡ ਦੇ ਮੋਹਤਵਾਰ ਬੰਦਿਆਂ ਨੂੰ ਹਰ ਪਰਿਵਾਰ ਵਾਰੇ ਪਤਾ ਹੁੰਦਾ ਹੈ ਕਿ ਕੌਣ ਕਿਸ ਤਰਾਂ ਦੀ ਜਿੰਦਗੀ ਬਸ਼ਰ ਕਰ ਰਿਹਾ ਹੈ। ਫਿਰ ਇਹ ਮਹਾਂਮਾਰੀ ਦੌਰਾਨ ਅਰਜ਼ੀਆਂ ਦੀ ਮੰਗ ਕਿਉ ਕੀਤੀ ਗਈ। ਜਦ ਕਿ ਪਿੰਡ ਦੇ ਨੁਮਾਇੰਦੇ ਭਲੀਭਾਂਤ ਜਾਣਦੇ ਹੁੰਦੇ ਹਨ । ਪੱਤਰਕਾਰ ਵੱਲੋਂ ਇਸ ਖਬਰ ਲਗਾਉਣ ਤੇ ਉਹਨਾ ਨੇ ਘਰ ਜਾਕੇ ਪੱਤਰਕਾਰ ਦੀ ਕੁੱਟ ਮਾਰ ਸੁਰੂ ਕੀਤੀ। ਪੱਤਰਕਾਰ ਦੀ ਨਾਲ ਹੋਈ ਧੱਕੇਸ਼ਾਹੀ ਨੂੰ ਪ੍ਰੈਸ ਕਲੱਬ ਵੱਲੋਂ ਬਹੁਤ ਗੰਭੀਰਤਾ ਨਾਲ ਲੈਂਦੇ ਹੋਏ ਇੱਕ ਵਫਦ ਲੁਧਿਆਣਾ ਦਿਹਾਂਤੀ ਐਸ ਅੈਸ ਪੀ ਨੂੰ ਮਿਲਿਆਂ ਅਤੇ ਉਨਾਂ ਨੂੰ ਸਾਰੀ ਘਟਨਾ ਵਾਰੇ ਜਾਣੂ ਕਰਵਾਉਂਦੇ ਹੋਏ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ । ਇਸ ਸਮੇਂ ਸੱਤਲੁਜ ਵੈਲਫੇਅਰ ਕਲੱਬ ਦੇ ਚੇਅਰਮੈਨ ਸਤਨਾਮ ਸਿੰਘ ਹੰਬੜਾਂ , ਡਾਂ ਮਨਜੀਤ ਸਿੰਘ ਲੀਲ਼ਾਂ ਚੇਅਰਮੈਨ ਇਕਾਈ ਸਿੱਧਵਾ ਬੇਟ , ਗਗਨਦੀਪ ਸਿੰਘ , ਡਾਂ ਕੁਲਦੀਪ ਸਿੰਘ ਮਾਨ ,ਜਗਮੋਹਣ ਸਿੰਘ ਸਵੱਦੀ ,ਸਰਬਜੀਤ ਸਿੰਘ ਧਨੋਆਂ ,ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰਾ ਸਮੇਤ ਵੱਡੀ ਗਿਣਤੀ ਪੱਤਰਕਾਰ ਭਾਈਚਾਰਾ ਹਾਜਰ ਸੀ ।