ਜਗਰਾਉਂ (ਰਾਣਾ ਸ਼ੇਖਦੌਲਤ) ਕਰੋਨਾ ਮਹਾਂਮਾਰੀ ਦਾ ਕਹਿਰ ਹਰ ਦਿਨ ਵੱਧਦਾ ਜਾ ਰਿਹਾ ਹੈ ਪਰ ਇਸ ਦਾ ਕੋਈ ਇਲਾਜ਼ ਨਹੀਂ ਲੱਭ ਰਿਹਾ ਪਰ ਇਸ ਮਹਾਂਮਾਰੀ ਵਿੱਚ ਵੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਹੀ ਜਗਰਾਉਂ ਨੈਚਰੋ ਲਾਈਫ ਕੇਅਰ ਹਸਪਤਾਲ ਦੇ ਡਾਕਟਰ ਮਨਦੀਪ ਸਿੰਘ ਸਰਾਂ ਨੂੰ ਜਿੱਥੇ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਉਸ ਨੇ ਇਹ ਮੌਕਾ ਜਾਣ ਨਹੀਂ ਦਿੱਤਾ।ਡਾਕਟਰ ਮਨਦੀਪ ਸਿੰਘ ਸਰਾਂ ਨੇ ਪਹਿਲਾਂ 2 ਮਹੀਨੇ ਕਣਕ ਦੇ ਜੂਸ ਦਾ ਲੰਗਰ ਲਗਾਇਆ ਹੁਣ ਜਿਸ ਦਿਨ ਤੋਂ ਕਰੋਨਾ ਦੀ ਬੀਮਾਰੀ ਫੈਲੀ ਹੋਈ ਹੈ ਉਸ ਵੱਖ ਵੱਖ ਅਦਾਰਿਆਂ ਨੂੰ ਸੈਨੇਟਾਈਜ਼ਰ ਅਤੇ ਇਮਊਨਟੀ ਪਾਵਰ ਵੰਡੇ ਜਿਵੇਂ ਪੰਜਾਬ ਪੁਲਿਸ ,ਪੱਤਰਕਾਰ ਅਦਾਰੇ, ਐਨ ਜੀਉ ਅਤੇ ਅੱਜ ਮਨੁੱਖਤਾ ਦੀ ਸੇਵਾ ਟਰੱਸਟ ਹਸਨਪੁਰ ਵਿੱਚ200 ਸੈਨੇਟਾਈਜ਼ਰ ਅਤੇ ਇਮਊਨਟੀ ਪਾਵਰ ਵੰਡੇ ਗਏ ਅਤੇ ਇਸ ਤੋਂ ਬਾਅਦ ਜਗਰਾਉਂ ਐਮ. ਐਲ.ਏ ਸਰਬਜੀਤ ਕੌਰ ਮਾਣੂੰਕੇ ਅਤੇ ਉਸ ਦੀ ਪੂਰੀ ਟੀਮ ਨੂੰ ਵੀ ਸੈਨੇਟਾਈਜ਼ਰ ਅਤੇ ਇਮਊਨਟੀ ਪਾਵਰ ਅਤੇ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਐਸ. ਆਰ.ਕਲੇਰ ਨੂੰ ਵੀ ਦਵਾਈਆਂ ਦਿੱਤੀਆਂ ਡਾਕਟਰ ਨੇ ਦੱਸਿਆ ਕਿ ਜੇਕਰ ਕੋਈ ਗਰੀਬ ਪਰਿਵਾਰ ਕਰੋਨਾ ਵਾਇਰਸ ਕਰਕੇ ਦਵਾਈ ਨਹੀਂ ਲੈ ਸਕਦਾ ਮੈਂ ਉਸ ਨੂੰ ਦਵਾਈ ਫਰੀ ਦੇਵਾਗਾ