ਬਰਨਾਲਾ ਸਹਿਰ ਦੇ ਵੱਖ-ਵੱਖ ਵਾਰਡਾਂ ਚ ਡੀ ਐਸ ਪੀ ਰਾਜੇਸ਼ ਕੁਮਾਰ ਸੱਬਰ,ਹੈਪੀ ਗਹਿਲ ਵਲੋਂ ਰਾਸਨ ਦੀ ਸੇਵਾ 

 ਮਹਿਲ ਕਲਾਂ/ਬਰਨਾਲਾ,ਅਪ੍ਰੈਲ 2020 -(ਗੁਰਸੇਵਕ ਸਿੰਘ ਸੋਹੀ)- ਅੱਜ  ਕਰੋਨਾ ਵਾਇਰਸ ਦੀ ਮਹਾਂਮਾਰੀ ਦੁਨੀਆਂ ਭਰ ਵਿੱਚ ਆਪਣਾ ਜਾਲ ਵਿਸਾ ਚੁੱਕੀ ਹੈ।ਕਰਫਿਊ ਦੇ ਚੱਲਦਿਆਂ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਡੀ ਐਸ ਪੀ ਰਾਜੇਸ਼ ਕੁਮਾਰ ਸੱਬਰ,ਹੈਪੀ ਗਹਿਲ,ਸੋਨੂੰ ਕੈਰੇ,ਅਮ੍ਰਿਤ ਸਿੰਘ ਨਾਈਵਾਲ ਵੱਲੋਂ ਬਰਨਾਲਾ ਦੇ ਵਿੱਚ ਰਾਸਨ ਦੀ ਸਹਾਇਤਾ ਦਿੱਤੀ ਗਈ।ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਨੂੰ ਅਸੀ ਛੋਟੀਆਂ ਛੋਟੀਆਂ ਸਾਵਧਾਨੀਆਂ ਵਰਤ ਕੇ ਖਤਮ ਕਰ ਸਕਦੇ ਹਾਂ।ਹੁਣ ਲੋਕਾਂ ਦਾ ਫਰਜ਼ ਬਣਦਾ ਹੈ ਕਿ ਇਸ ਵਾਇਰਸ ਦੀ ਜੜ ਪੁੱਟਣ ਦੇ ਲਈ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਵੱਲੋਂ ਕਰਫਿਊ ਨੂੰ ਲਾਗੂ ਕਰਨ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਸ੍ਰੀ ਸੱਬਰ ਨੇ ਕਿਹਾ ਕਿ ਭਾਵੇਂ ਵਿਸ਼ਵ ਭਰ ਚ ਕਰੋਨਾ ਦੀ ਅਜੇ ਤੱਕ ਕੋਈ ਵੈਕਸੀਨ ਵਗੈਰਾ ਨਹੀ ਬਣੀ ,ਪਰ ਆਪਸ ਚ 5 ਫੁੱਟ ਦੀ ਦੂਰੀ, ਹੱਥਾਂ ਤੇ ਉਗਲਾਂ ਦੀ ਸਫਾਈ ਸਮੇਤ ਹੋਰ ਛੋਟੀਆਂ ਛੋਟੀਆਂ ਸਾਵਧਾਨੀਆਂ ਵਰਤ ਕੇ ਅਸੀ ਕਰੋਨਾ ਨੂੰ ਹਰਾ ਸਕਦੇ ਹਾਂ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਨੂੰ ਹਰਾਉਣ ਦੇ ਲਈ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ। ਕਰਫਿਊ ਦੌਰਾਨ ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਪੇਸ਼ ਆਉਂਦੀ ਤਾਂ ਜਿਲਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦਾ ਹੈ।