You are here

ਮੋਦੀ ਸਰਕਾਰ ਨੂੰ ਮਿਲੀ ਰਾਹਤ…. ।

ਕੋਰੋਨਾ ਵਾਇਰਸ ਦੇ ਰੌਲੇ ਰੱਪੇ ‘ਚ ਜਨਤਾ ਨਾਗਰਿਕਤਾ ਸੋਧ ਕਨੂੰਨ ਸਮੇਤ ਹੋਰ ਮੱੁਦੇ ਵੀ ਭੱੁਲੀ।
 

ਕਾਉਕੇ ਕਲਾਂ, 22 ਮਾਰਚ (ਜਸਵੰਤ ਸਿੰਘ ਸਹੋਤਾ)- ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਹਕੂਮਤ ਵੱਲੋ ਸਮੱੁਚੇ ਦੇਸ ਨੂੰ ਹਿੰਦੂ ਰਸਾਟਰਵਾਦ ਬਨਾਉਣ ਦੇ ਲਏ ਸੁਪਨੇ ਦੀ ਕੀਤੀ ਸੁਰੂਆਤ ਤਾਹਿਤ ਜੰਮੂ ਕਸਮੀਰ ਸਿੰਘ ਧਾਰਾ 370 ਹਟਾਉਣ ਤੋ ਬਾਅਦ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਵਾਉਣ ਉਪਰੰਤ ਸਮੱੁਚੇ ਦੇਸ ਵਿੱਚ ਜੋ ਹਿੰਸਕ ਹਾਲਾਤ ਬਣੇ ਹੋਏ ਸਨ ਉਸ ਤੋ ਲਗਦਾ ਮੋਦੀ ਸਰਕਾਰ ਨੂੰ ਰਾਹਤ ਮਿਲ ਗਈ ਹੈ।ਇਸ ਸਮੇ ਕੋਰੋਨਾ ਵਾਇਰਸ ਕਾਰਨ ਸਮੁੱਚੇ ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕਾਰਨ ਹਰ ਕੋਈ ਆਪਣਾ ਬਚਾਅ ਕਰ ਰਿਹਾ ਹੈ ਤੇ ਇਸ ਸਬੰਧੀ ਅੱਜ ਦੇਸ ਭਰ ਵਿੱਚ ਜਨਤਾ ਕਰਫਿਊ ਵੀ ਲਾਇਆਂ ਜਾ ਚੱੁਕਾ ਹੈ।ਕੋਰੋਨਾ ਵਾਇਰਸ ਕਾਰਨ ਅੱਜ ਹਰ ਕੋਈ ਨਾਗਰਿਕਤਾ ਸੋਧ ਕਨੂੰਨ ਸਮੇਤ ਕਾਲਾ ਧੰਨ,ਨੋਟਬੰਦੀ,ਜੀ.ਐਸ.ਟੀ.ਆਦਿ ਦੇ ਮੱੁਦੇ ਭੁੱਲ ਚੱੁਕਾ ਹੈ।ਇਸ ਤੋ ਪਹਿਲਾ ਨਾਗਰਿਕਤਾ ਸੋਧ ਕਨੂੰਨ ਨੂੰ ਲੈ ਕੇ ਦੇਸ ਭਰ ਵਿੱਚ ਰੋਸ ਪ੍ਰਦਰਸਨ ਹੋਏ ਸਨ ਤੇ ਦਿੱਲੀ ਵਿੱਚ ਹਿੰਸਕ ਹਾਲਾਤ ਵੀ ਬਣ ਗਏ ਸਨ ਜਿਸ ਵਿੱਚ 65 ਤੋ 75 ਦੇ ਕਰੀਬ ਵਿਅਕਤੀਆਂ ਦੀਆਂ ਜਾਨਾਂ ਵੀ ਇਸ ਰੋਸ ਪ੍ਰਦਰਸਨ ਦੀ ਭੇਟ ਚੜ ਗਈਆਂ ਸਨ।ਇਸ ਮਹਾਮਾਰੀ ਕਾਰਨ ਦੇਸ ਭਰ ਵਿੱਚ ਸਿਨੇਮਾ ਹਾਲ,ਮਾਲ,ਜਿੰਮ,ਸਾਪਿੰਗ ਹਾਲ,ਬੱਸਾਂ ਰੇਲ ਗੱਡੀਆਂ,ਹਵਾਈ ਉਡਾਨਾ,ਬੈਂਕ ਹਾਲ ਬੰਦ ਕਰਨ ਸਮੇਤ 20 ਵਿਅਕਤੀਆ ਦੇ ਇਕੱਠ ਤੇ ਰੋਕ ਲਾਈ ਗਈ ਹੈ ਜਿਸ ਕਾਰਨ ਕੋਈ ਵੀ ਅੱਜ ਆਪਣੇ ਬਚਾਅ ਨੂੰ ਮੱੁਖ ਰੱਖਦਿਆਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸਨ ਕਰਨ ਵਾਰੇ ਸੋਚ ਵੀ ਨਹੀ ਸਕਦਾ।