ਨਗਰ ਕੌਸਲ ਹਾਊਸ ਦੀ ਮਹੀਨਾਵਾਰ ਮੀਟਿੰਗ ਹੋਈ 

ਜਗਰਾਓਂ 31 ਅਗਸਤ ( ਅਮਿਤ ਖੰਨਾ) ਸਥਾਨਕ ਨਗਰ ਕੌਸਲ ਦੇ ਟਾਊਨ ਹਾਲ ਵਿੱਚ ਹਾਊਸ ਦੀ ਮੀਟਿੰਗ ਹੋਈ।ਅਜੰਡੇ ਨੂੰ ਪੂਰਾ ਪੜ•ਨ ਦੀ ਬਜਾਏ ਵਿਚਾਲੇ ਹੀ ਛੱਡ ਕੇ ਮੀਟਿੰਗ ਖਤਮ ਕਰ ਦਿੱਤੀ ਗਈ। ਜਿਸ ਵਿੱਚ ਵਿਕਾਸ ਦੇ ਕੰਮਾਂ ਨੂੰ ਲੇ ਕੇ  ਭਾਈ-ਭਤੀਜਾ ਵਾਦ ਦੇ ਦੋਸ਼ ਲਾਉਦਿਆ ਕੌਸਲਰ ਸ਼ਤਸਿ ਕੁਮਾਰ ਪੱਪੂ , ਕੌਸਲਰ ਅਮਰਜੀਤ ਮਾਲਵਾ. ਕੌਸਲਰ ਰਣਜੀਤ ਕੌਰ ਸਿੱਧੂ, ਕੌਸਲਰ ਦਰਸ਼ਨਾ ਦੇਵੀ ਨੇ ਕਿਹਾ ਕਿ ਜੋ ਵਿਕਾਸ ਦੇ ਕੰਮਾਂ ਲਈ ਸੱਤਾਧਾਰੀ ਕੌਸਲਰਾਂ ਦੇ ਵਾਰਡਾਂ ਲਈ ਰਾਸ਼ੀ ਜਿਆਦਾ ਅਤੇ ਦੂਸਰੇ ਕੌਸਲਰਾਂ ਦੇ ਵਾਰਡਾਂ ਲਈ ਘੱਟ ਰੱਖੀ ਗਈ ਹੈ।ਇਸ ਮੌਕੇ ਉਕਤ ਚਾਰੇ ਕੌਸਲਰਾ ਨੇ ਅਜੰਡੇ ਵਿੱਚ ਜੋ ਵਿਕਾਸ ਕੰਮ ਪਾਏ ਹਨ ਉਹ ਕਾਫੀ ਕੰਮ ਪਹਿਲਾ ਹੀ ਹੋ ਚੁੱਕੇ ਹਨ ਅਤੇ ਕਾਫੀ ਸੜਕਾਂ ਚੰਗੀ ਹਾਲਤ ਵਿੱਚ ਹਨ। ਇਸ ਤੋ ਇਲਾਵਾ ਮਤੇ ਵਿੱਚ ਬਹੁਤੇ ਕੰਮ ਅਣਅਧਿਕਾਰਿਤ ਕਰਾਰ ਦਿੱਤੀਆ ਹੋਈਆ ਕਲੋਨੀਆ ਦਾ ਨਾਮ ਲਿਖਣ ਦੀ ਥਾ ਸਿਰਫ ਵਿਅਕਤੀਆਂ ਦੇ ਨਾਮ ਲਿਖ ਕੇ ਹੀ ਪਾਏ ਹੋਏ ਹਨ ਅਤੇ ਨਿੱਜੀ ਵਿਅਕਤੀਆਂ ਦੀ ਮਾਲਕੀ ਵਾਲੀ ਥਾਂ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਪਾਰਕ ਬਣਾਉਣ ਦਾ ਮਤਾ ਗਲਤ ਤਰੀਕੇ ਨਾਲ ਪਾਇਆ ਹੋਇਆ ਹੈ। ਸਮੂਹ ਕੰਮਾਂ ਸਬੰਧੀ ਜਾਂਚ ਕਰਨ ਦੀ ਮੰਗ ਨੂੰ ਲੈ ਕੇ ਪ੍ਰਧਾਨ ਨੂੰ ਮੰਗ ਪੱਤਰ ਸੌਪਿਆ ਗਿਆ।ਉਕਤ ਚਾਰੋ ਕੌਸਲਰਾਂ ਨੇ ਆਪਣਾ ਇਤਰਾਜ ਜਤਾਉਦਿਆ  ਪਰਸੀਡਿੰਗ ਰਜਿਸਟਰ ਤੇ ਦਸਖਤ ਵੀ ਨਾ ਕੀਤੇ।ਮੀਟਿੰਂਗ ਵਿੱਚ ਸੈਨਟਰੀ ਇੰਸਪੈਜਕਟਰ, ਏ.ਐ.ਈ, ਐਸ.ਓ ਵੀ ਗੈਰ ਹਾਜ਼ਰ ਰਹੇ। ਜਗਰਾਉ ਸਟਰੀਟ ਲਾਈਟਾਂ ਦਾ ਬੁਰਾ ਹਾਲ ਹੋਣ ਬਾਰੇ ਵੀ ਮੀਟਿਮ ਹਾਲ ਵਿੱਚ ਦੱਸਿਆ। ਉਹਨਾਂ ਵਾਰਡਾ ਦੇ ਵਿੱਚ ਸੀਵਰੇਜ ਬੰਦ ਦੀਆਂ ਸ਼ਿਕਾਇਤਾ  ਜੋ ਕਿ ਨਗਰ ਕੌਸਲ ਦੇ ਕੱਚੇ ਮੁਲਾਜ਼ਮ ਨੂੰ ਨੋਟ ਕਰਾਉਦੇ ਹਨ ਉਸਦੀ ਲਾਪ੍ਰਵਾਹੀ ਦੀ ਸ਼ਿਕਾਇਤ ਵੀ ਦਰਜ ਕਰਵਾਈ ।ਕੌਸਲਰ ਮਾਲਵਾ ਨੇ ਯੂਜਰ ਚਾਰਜਿਜ ਜੋ ਕਿ ਕੂੜਾ-ਕਰਕਟ ਚੁੱਕਣ ਦੇ ਇਵਜ਼ ਵਿੱਚ ਹਰੇਕ ਘਰ ਤੋ ਲਏ ਜਾਣੇ ਹਨ  ਸਬੰਧ ਿਵੀ ਰੋਸ ਜਤਾਇਆ। ਕੌਸਲਰ ਪੱਪੂ ਨੇ ਡਿਸਪੋਜਲ ਰੋਡ ਤੋ ਨਗਰ ਕੌਸਲ ਦੇ 7 ਲੋਹੇ ਦੇ ਪੋਲ ਗਾਇਬ ਸਬੰਧ ਿਵੀ ਮੁੱਦਾ ਉਠਾਇਆ। ਇਸ ਮੌਕੇ ਕੌਸਲਰ ਰਣਜੀਤ ਕੌਰ ਸਿੱਧੂ ਨੇ ਪ੍ਰਧਾਨ ਜਤਿੰਦਰਪਾਲ ਰਾਣਾ ਨੰੁ ਵਾਰਡ ਨੰ: 5 ਦੇ ਵਿਕਾਸ ਕੰਮਾਂ ਲੲ ਿਮੰਗ ਪੱਤਰ ਦਿੱਤਾ।ਵਾਰਡ ਨੰ: 19 ਦੇ ਕਾਂਗਰਸੀ ਕੌਸਲਰ ਡਿੰਪਲ ਗੋਇਲ ਨੇ ਆਪਣੇ ਵਾਰਡ ਦੇ ਵਿੱਚ ਪਾਣੀ ਦੀ ਕਿੱਲਤ ਸਬੰਧੀ ਦੱਸਿਆ। ਇਸ ਮੌਕੇ ਈ.ਓ ਪ੍ਰਦੀਪ ਦੌਧਰੀਆਂ, ਕੌਸਲਰ ਰਮੇਸ਼ ਮਹੇਸ਼ੀ ਸਹੋਤਾ, ਕੌਸਲਰ ਹਿਮਾਸ਼ੂ ਮਲਿਕ, ਕੌਸਲਰ ਕੰਵਰਪਾਲ ਸਿੰਘ, ਕੌਸਲਰ ਕਮਲਜੀਤ ਕੌਰ ਕਲੇਰ, ਕੌਸਲਰ ਰਵਿੰਦਰਪਾਲ ਸਿੰਘ, ਕੌਸਲਰ ਸੁਖਦੇਵ ਕੌਰ, ਕੌਸਲਰ ਕਵਿਤਾ ਰਾਣੀ ਆਦਿ ਮੌਜੂਦ ਸਨ।