ਜਗਰਾਉ 27 ਅਗਸਤ (ਅਮਿਤਖੰਨਾ)ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸਕੈਂਡਰੀ ਸਕੂਲ ਜਗਰਾਉ ਦੇ ਵਿਦਿਆਰਥੀਆਂ ਨੇ ਵਿਭਾਗ ਸਤਰ ਤੇ ਐਸ.ਵੀ. ਐਮ ਵਿਖੇ ਅਥਲੈਟਿਕਸ ਵਿਚ ਮਾਰੀਆਂ ਮੱਲਾਂ। ਅਥਲੈਟਿਕਸ ਵਿੱਚੋਂ ਸਰੀਰਕ ਸਿੱਖਿਆ ਪ੍ਰਮੁੱਖ ਸਰਦਾਰ ਦਵਿੰਦਰ ਸਿੰਘ ਗਿੱਲ ਦੀ ਅਗਵਾਈ ਅਧੀਨ ਬੱਚਿਆਂ ਨੇ 50 ਗੋਲਡ ਮੈਡਲ ਅਤੇ 5 ਸਿਲਵਰ ਮੈਡਲ ਜਿੱਤੇ ਜੋ ਕਿ ਇੱਕ ਬਹੁਤ ਹੀ ਵੱਡੀ ਪ੍ਰਾਪਤੀ ਹੈ। ਇਸ ਮੌਕੇ ਸਕੂਲ ਦੀ ਪ੍ਰਬੰਧ ਸਮਿਤੀ ਅਤੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਜੇਤੂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਤੇ ਨਾਲ ਹੀ ਸ਼ਰੀਰਕ ਸਿੱਖਿਆ ਪ੍ਰਮੁੱਖ ਸਰਦਾਰ ਦਵਿੰਦਰ ਸਿੰਘ ਗਿੱਲ ਨੂੰ ਇਸ ਵਿਸ਼ੇਸ਼ ਪ੍ਰਾਪਤੀ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਪ੍ਰਧਾਨ ਡਾਕਟਰ ਅੰਜੂ ਗੋਇਲ ਜੀ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਸਕੂਲ ਲਈ ਬੜੇ ਮਾਣ ਵਾਲੀ ਗੱਲ ਹੈ ਤੇ ਮੈਂ ਇਹ ਕਾਮਨਾ ਕਰਦੀ ਹਾਂ ਕਿ ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿਚ ਵੀ ਇਸੇ ਤਰ੍ਹਾਂ ਅੱਗੇ ਵਧਦੇ ਰਹਿਣਾ । ਇਸ ਮੌਕੇ ਤੇ ਪ੍ਰਧਾਨ ਡਾਕਟਰ ਅੰਜੂ ਗੋਇਲ ਜੀ, ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ, ਮੈਂਬਰ ਦਰਸ਼ਨ ਲਾਲ ਸ਼ਮੀ ਜੀ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਅਤੇ ਸਮੂਹ ਸਟਾਫ ਸ਼ਾਮਲ ਸਨ