ਪੁਰਾਣੀ ਦਾਣਾ ਮੰਡੀ ਗੇਟ ਦੇ ਅੱਜ ਨਵ-ਨਿਰਮਾਣ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਵਿਚ ਉਦਘਾਟਨ ਕੀਤਾ 

ਜਗਰਾਓਂ 31 ਅਗਸਤ ( ਅਮਿਤ ਖੰਨਾ) ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਜੀ ਵੱਲੋਂ 100 ਵਰ•ੇ ਪਹਿਲਾਂ ਹੱਥੀ ਤਿਆਰ ਕਰਵਾਏ ਪੁਰਾਣੀ ਦਾਣਾ ਮੰਡੀ ਗੇਟ ਦੇ ਅੱਜ ਨਵ-ਨਿਰਮਾਣ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਵਿਚ ਉਦਘਾਟਨ ਕੀਤਾ ਗਿਆ। ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਬਾਬਾ ਨੰਦ ਸਿੰਘ ਯਾਦਗਾਰੀ ਗੇਟ ਦੀ ਖੂਬਸੂਰਤ ਦਿੱਖ ਦੇ ਨਾਲ ਮੰਡੀ ਦੀ ਸੁੰਦਰਤਾ ਨੂੰ ਚਾਰ ਚੰਨ ਲੱਗੇ। ਸੋਮਵਾਰ ਨੂੰ ਇਸ ਗੇਟ ਦਾ ਉਦਘਾਟਨ ਜ਼ਿਲ•ਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਬਾਬਾ ਅਰਵਿੰਦਰ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਅਤੇ ਆੜ•ਤੀ ਐਸੋਸੀਏਸ਼ਨ ਜਗਰਾਓਂ ਦੇ ਪ੍ਰਧਾਨ ਸੁਰਜੀਤ ਸਿੰਘ ਕਲੇਰ ਨੇ ਕੀਤਾ। ਇਸ ਗੇਟ ਦੇ ਨਿਰਮਾਣ ਨੂੰ ਲੈ ਕੇ ਬੁਲਾਰਿਆਂ ਨੇ ਕਿਹਾ ਕਿ ਬਾਬਾ ਨੰਦ ਸਿੰਘ ਜੀ ਯਾਦਗਾਰੀ ਗੇਟ ਉਨਾਂ• ਦੀ ਯਾਦ ਨੂੰ ਸਮਰਪਿਤ ਹੈ। ਬਾਬਾ ਜੀ ਨੇ ਸਦੀ ਪਹਿਲਾਂ ਇਸ ਗੇਟ ਦੇ ਨਿਰਮਾਣ ਦੀ ਨੀਂਹ ਰੱਖੀ ਸੀ। ਅੱਜ ਵੀ ਸਮੇਂ ਮੁਤਾਬਿਕ ਇਸ ਗੇਟ ਨੂੰ ਨਵੇਂ ਸਿਰਿਓਂ ਨਿਰਮਾਣ ਕਰਕੇ ਬਾਬਾ ਜੀ ਦੀ ਯਾਦ ਨੂੰ ਤਾਜ਼ਾ ਰੱਖਿਆ ਹੈ। ਇਸ ਮੌਕੇ ਹਿੰਦਰ ਸਿੰਘ ਤਲਵਾੜਾ ਫਾਗਲਾ, ਜਿੰਦਰਪਾਲ ਧੀਮਾਨ, ਭਾਰਤ ਭੂਸ਼ਨ, ਐਡਵੋਕੇਟ ਵਰਿੰਦਰ ਸਿੰਘ ਕਲੇਰ, ਅਮਰ ਨਾਥ ਕਲਿਆਣ, ਅਜੀਤ ਸਿੰਘ ਠੁਕਰਾਲ, ਡਾ: ਰਜਿੰਦਰ ਸ਼ਰਮਾ, ਰਵਿੰਦਰ ਸਭਰਵਾਲ, ਸਾਜਨ ਮਲੋਹਤਰਾ, ਮੰਨੀ ਗਰਗ, ਕਰਮ ਸਿੰਘ, ਗੁਰਮੇਲ ਸਿੰਘ ਕੈਲੇ, ਜਗਦੀਸ਼ ਸਿੰਘ, ਕਨਯੀਆ ਲਾਲ ਬਾਂਕੇ, | ਸੈਕਟਰੀ ਜਗਜੀਤ ਸਿੰਘ, ਮੱਖਣ ਸਿੰਘ, ਰਵਿੰਦਰ ਨੀਟਾ ਸਭਰਵਾਲ, ਰਾਜੇਸ਼ ਕੁਮਾਰ ਗੋਗੀ, ਗੋਪਾਲ ਸ਼ਰਮਾ, ਮੱਖਣ ਹਲਵਾਈ, ਟੀਨਾ ਕਲਸੀ, ਅਸ਼ੋਕ ਕੁਮਾਰ, ਸਰਪੰਚ ਕਰਮ ਸਿੰਘ, ਪ੍ਤਿਪਾਲ ਸਿੰਘ, ਮਨਿੰਦਰ ਸਿੰਘ, ਇੰਦਰਪਾਲ ਸਿੰਘ, ਇੰਦਰਜੀਤ ਸਿੰਘ, ਗੁਰਜੀਤ ਸਿੰਘ ਕੈਲੇ ਅਦਿ ਹਾਜ਼ਰ ਸਨ