ਉਘੇ ਸਮਾਜ ਸੇਵੀਆਂ ਵੱਲੋਂ ਕਿਸਾਨ ਯੂਨੀਅਨ ਨੂੰ ਦਿੱਤਾ ਸਹਿਯੋਗ

(ਫੋਟੋ ਕੈਪਸਨ:-ਸਮਾਜ ਸੇਵੀ ਬਲਵੀਰ ਸਿਘ ਸਿੱਧੂ ਅਤੇ ਮਦਰ ਸਿਘ ਸਰਾਂ ਕਿਸਾਨ ਆਗੂਆ ਨੂੰ 21 ਹਾਜਾਰ ਰੁਪਏ ਭੇਂਟ ਕਰਦੇ ਹੋਏ)
ਹਠੂਰ,26 ਨਵਬਰ 2020 (ਕੌਸ਼ਲ ਮੱਲ੍ਹਾ)-ਕੇਂਦਰ ਸਰਕਾਰ ਵੱਲੋਂ ਖੇਤੀ ਸਬਧੀ ਬਣਾਏ ਕਾਲੇ ਕਾਨੂੰਨਾਂ ਖਿਲਾਫ਼ੳਮਪ; ਸ਼ਾਤਮਈ ਧਰਨੇ ’ਤੇ ਬੈਠੀਆ
ਜੱਥੇਬੰਦੀਆ ਨੇ ਸਘਰਸ਼ ਨੂੰ ਅੱਗੇ ਤੋਰਦਿਆਂ ਅੱਜ ਦਿੱਲੀ ਨੂੰ ਚਾਲੇ ਪਾਏ। ਇਨ੍ਹਾ ਰੋਸ ਧਰਨਿਆ ਲਈ ਕਿਸਾਨਾ ਨੂੰ ਪੈਸੇ ਅਤੇ ਹੋਰ
ਸਾਮਨ ਦੀ ਲੋੜ ਨੂੰ ਮੱਦੇਨਜਰ ਰੱਖਦਿਆ ਇਲਾਕੇ ਦੇ ਉਘੇ ਸਮਾਜ ਸੇਵਕ ਬਲਵੀਰ ਸਿਘ ਸਿੱਧੂ (ਪੈਟਰੋਲ ਪਪ ਵਾਲੇ) ਅਤੇ ਸਮਾਜ ਸੇਵਕ
ਮਦਰ ਸਿਘ ਸਰਾਂ (ਪ੍ਰਿਸ ਐੱਚ.ਪੀ. ਸੈਂਟਰ ਮਾਣੂਕੇ ਪੈਟਰੋਲ ਪਪ ਵਾਲੇ) ਵੱਲੋਂ ਸਾਂਝੇ ਤੌਰ ’ਤੇ ਕਿਸਾਨ ਯੂਨੀਅਨ (ਡਕੌਦਾ)
ਇਕਾਈ ਦੇ ਪ੍ਰਧਾਨ ਕੁਲਵਿਦਰ ਸਿਘ ਕਾਲਾ ਅਤੇ ਚਮਕੌਰ ਸਿਘ ਨੂੰ 21ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ। ਇਥੇ ਦੱਸਣਯੋਗ
ਹੈ ਕਿ ਇਨ੍ਹਾਂ ਸਮਾਜ ਸੇਵੀਆਂ ਵੱਲੋਂ ਪਹਿਲਾ ਵੀ ਸਮਾਜਿਕ, ਧਾਰਮਿਕ,ਖੇਡਾ ਅਤੇ ਪਿਡ ਡੱਲਾ ਨੂੰ ਹਰੇ ਭਰੇ ਬਣਾਉਣ ਲਈ ਕਈ ਵਿਕਾਸ-ਕਾਰਜ
ਚਲਾਏ ਜਾਂ ਰਹੇ ਹਨ। ਇਸ ਮੌਕੇ ਪ੍ਰਧਾਨ ਕੁਲਵਿਦਰ ਸਿਘ ਕਾਲਾ ਨੇ ਸਮੂਹ ਕਿਸਾਨ ਯੂਨੀਅਨ ਮੈਂਬਰਾਂ ਵੱਲੋਂ ਸਮਾਜ ਸੇਵੀ ਬਲਵੀਰ
ਸਿਘ ਅਤੇ ਮਦਰ ਸਿਘ ਦਾ ਧਨਵਾਦ ਕੀਤਾ ਅਤੇ ਉਨ੍ਹਾਂ ਅੱਗੇ ਕਿਹਾ ਸਹਿਯੋਗੀ ਵੀਰਾਂ ਵੱਲੋਂ ਪਹਿਲਾ ਵੀ ਯੂਨੀਅਨ ਨੂੰ ਬਹੁਤ ਆਰਥਿਕ
ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਸਘਰਸ਼ ਹੋਵੇ ਉਹ ਸਹਿਯੋਗੀਆਂ ਦੇ ਸਹਿਯੋਗ ਨਾਲ ਹੀ ਜੱਤਿਆ ਜਾ ਸਕਦਾ
ਹੈ। ਇਹ ਸਘਰਸ਼ µਜਾਬ ਨੂੰ ਬਚਾਉਣ ਲਈ ਲੜਿਆ ਜਾ ਰਿਹਾ ਹੈ ਜਿਸ ਨੂੰ ਹਰ ਹਾਲ ਜਿੱਤ ਕੇ ਹੀ ਰਹਾਂਗੇ।ਇਸ ਮੌਕੇ ਗੁਰਚਰਨ ਸਿਘ ਸਿੱਧੂੁ
ਡੇਅਰੀਵਾਲੇ,ਪਾਲ ਸਿਘ,ਗੁਰਚਰਨ ਸਿੰਘ ਸਰਾਂ ਆਦਿ ਹਾਜ਼ਰ ਸਨ।