15 ਫਰਵਰੀ ਦੇ ਨੀਂਹ ਪੱਥਰ ਸਮਾਗਮ ਤੇ ਚੌਕੀਮਾਨ ਵਿਖੇ ਸੰਗਤਾਂ ਨੂੰ ਪੁੱਜਣ ਦੀ ਕੀਤੀ ਅਪੀਲ
ਦੋਵੇਂ ਪੰਚਾਇਤਾਂ ਵਲੋ ਮਨਦੀਪ ਸਿੰਘ ਦਾ ਕੀਤਾ ਗਿਆ ਸਨਮਾਨ
ਮੁੱਲਾਂਪੁਰ ਦਾਖਾ 05 ਫਰਵਰੀ (ਸਤਵਿੰਦਰ ਸਿੰਘ ਗਿੱਲ) – ਕੌਮੀ ਸ਼ਹੀਦ ਸੰਦੀਪ ਸਿੰਘ ਸਿੱਧੂ (ਦੀਪ ਸਿੱਧੂ) ਦੀ ਯਾਦ ਵਿੱਚ ਪਹਿਲਾ ਸ਼ਹੀਦੀ ਯਾਦਗਾਰੀ ਸਮਾਗਮ 15 ਫਰਵਰੀ ਦਿਨ ਬੁੱਧਵਾਰ ਨੂੰ ਪਿੰਡ ਚੌਕੀਮਾਨ ਵਿਖੇ ਮਨਾਇਆ ਜਾ ਰਿਹਾ ਹੈ, ਇਸ ਮੌਕੇ ਦੀਪ ਸਿੱਧੂ ਦੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜਿਸ ਵਿੱਚ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਪੰਥਕ ਪ੍ਰਸਿੱਧ ਸਖਸ਼ੀਅਤਾਂ ਪੁੱਜ ਰਹੀਆਂ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦੀਪ ਸਿੱਧੂ ਮੈਮੋਰੀਅਲ ਟਰੱਸਟ ਦੇ ਆਗੂ ਅਤੇ ਸਵ. ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਨੇ ਅੱਜ ਪਿੰਡ ਸਵੱਦੀ ਕਲਾਂ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ ਸਵੱਦੀ ਕਲਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ 13 ਫਰਵਰੀ ਵਾਲੇ ਦਿਨ ਸ਼੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਜਾਣਗੇ, ਜਿਨ੍ਹਾਂ ਦੇ ਭੋਗ 15 ਫਰਵਰੀ ਦਿਨ ਬੁੱਧਵਾਰ ਨੂੰ ਨੀਂਹ ਪੱਥਰ ਰੱਖਣ ਵਾਲੇ ਦਿਨ ਪਾਏ ਜਾਣਗੇ।
ਪੱਤਰਕਾਰ ਬਿੱਟੂ ਸਵੱਦੀ ਦੇ ਗ੍ਰਹਿ ਵਿਖੇ ਪੁੱਜੇ ਦੀਪ ਸਿੱਧੂ ਮੈਮੋਰੀਅਲ ਟਰੱਸਟ, ਵਾਰਿਸ ਪੰਜਾਬ ਦੇ ਅਤੇ ਕੌਮੀ ਸ਼ਹੀਦ ਦੀਪ ਸਿੱਧੂ ਪਰਿਵਾਰ ਦੇ ਮੈਂਬਰਾਂ ਨੇ ਵੀ ਇਸ ਮੌਕੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ 15 ਫਰਵਰੀ ਦੇ ਨੀਂਹ ਪੱਥਰ ਸਮਾਗਮ ਵਿੱਚ ਆਪਣੀ ਹਾਜਰੀ ਯਕੀਨੀ ਬਣਾਉਣ। ਸੁਰਿੰਦਰਪਾਲ ਸਿੰਘ ਮਿੱਠੂ ਗਿਆਨੀ ਨੇ ਦੱਸਿਆ ਕਿ ਜਦੋਂ ਇਹ ਇਮਾਰਤ ਬਣਕੇ ਤਿਆਰ ਹੋ ਜਾਵੇਗੀ ਤਾਂ ਇੱਥੇ ਲੋੜਵੰਦਾਂ ਲਈ ਇਲਾਜ ਵਾਸਤੇ ਖੂਨ ਮੁਹੱਈਆਂ ਕਰਵਾਇਆ ਜਾਵੇਗਾ ਅਤੇ ਇੱਥੇ ਪੀ.ਸੀ.ਐੱਸ ਅਤੇ ਆਈ.ਪੀ.ਐੱਸ ਵਾਸਤੇ ਕੋਚਿੰਗ ਫਰੀ ਦਿੱਤੀ ਜਾਵੇਗੀ। ਬਾਬਾ ਬਖਸ਼ੀਸ ਸਿੰਘ ਸਵੱਦੀ ਪੱਛਮੀ ਅਤੇ ਬਿੱਟੂ ਸਵੱਦੀ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਸਰਪੰਚ ਦਲਜੀਤ ਸਿੰਘ ਸਵੱਦੀ ਪੱਛਮੀ ਅਤੇ ਸਰਪੰਚ ਲਾਲ ਸਿੰਘ ਸਵੱਦੀ ਕਲਾਂ ਨੇ ਮਨਦੀਪ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਜਗਦੀਪ ਸਿੰਘ ਜੱਗਾ, ਤਰਲੋਕ ਸਿੰਘ ਸਵੱਦੀ, ਭਾਈ ਸਾਹਿਬ ਅਵਤਾਰ ਸਿੰਘ ਤਾਰੀ, ਐਡਵੋਕੇਟ ਬਲਵੰਤ ਸਿੰਘ ਤੂਰ, ਸੁਖਮੰਦਰ ਸਿੰਘ ਜੱਗਾ, ਕੁਲਦੀਪ ਸਿੰਘ ਕਾਲਾ, ਪਰਮਪਾਲ ਸਿੰਘ, ਪੰਚ ਅਮਰਜੀਤ ਸਿੰਘ, ਮਨਜੀਤ ਸਿੰਘ ਬਿੱਲਾ, ਦਰਸ਼ਨ ਸਿੰਘ, ਜੱਗਾ ਸਿੱਧੂ,ਅਵਤਾਰ ਸਿੰਘ ਗੋਰਾ, ਜਸਵਿੰਦਰ ਸਿੰਘ ਮਿੰਨਾ, ਸੀਤਲ ਸਿੰਘ, ਭੋਲਾ ਸਿੰਘ, ਗੁਰਵਿੰਦਰ ਸਿੰਘ ਤੂਰ, ਗੁਰਚਰਨ ਸਿੰਘ ਫੌਜੀ, ਜਗਮੋਹਣ ਸਿੰਘ ਤੂਰ, ਡਾ. ਹਿੰਦਰ ਸਿੰਘ, ਡਾ. ਡੈਪੀ. ਆਦਿ ਹਾਜਰ ਸਨ।