ਅਜੀਤਵਾਲ ਦੇ ਅਮਨਦੀਪ ਸਿੰਘ ਦੀ ਕਨੇਡਾ ਚ' ਨਦੀ ਤੇ ਨਹਾਉਦੇ ਸਮੇ ਪੈਰ ਤਿਲਕਣ ਕਾਰਨ ਮੌਤ

ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ, 15 ਮਾਰਚ ਨੂੰ ਗਿਆ ਸੀ ਕੈਨੇਡਾ

ਅਜੀਤਵਾਲ/ਮੋਗਾ, ਜੁਲਾਈ 2020  (ਕਿਰਨ ਰੱਤੀ) ਹਰ ਮਾਤਾ ਪਿਤਾ ਦਾ ਇਹ ਸੁਪਨਾ ਹੁੰਦਾ ਹੈ ਕਿ ਉਸ ਦੇ ਬੱਚੇ ਵੱਡੇ ਹੋ ਕੇ ਉਨਾ ਤੋ ਵੀ 2 ਰੱਤੀਆਂ ਉਪਰ ਉੱਠ ਕੇ ਉਨਾ ਦਾ ਨਾਮ ਰੌਸ਼ਨ ਕਰਨ ਤੇ ਲੋਕ ਉਨਾ ਨੂੰ ਆਪਣੇ ਬੱਚਿਆਂ ਵੱਲੋ ਛੂਹੀਆਂ ਬੁਲੰਦੀਆਂ ਸਦਕਾ ਬੱਚਿਆਂ ਦੇ ਨਾਮ ਤੋ ਜਾਨਣ।ਕੁੱਝ ਅਜਿਹੇ ਹੀ ਖਿਆਲ਼ ਦਿਲ ਚ' ਵਸਾ ਕੇ ਕਸਬਾ ਅਜੀਤਵਾਲ ਦੀ ਨਾਮੀ ਸਖਸੀਅਤ ਪਰਮਿੰਦਰ ਸਿੰਘ ਗਰੇਵਾਲ ਤੇ ਉਨਾ ਦੀ ਪਤਨੀ ਪਰਮਜੀਤ ਕੌਰ ਨੇ ਆਪਣੇ ਲਾਡਲੇ 20 ਸਾਲਾਂ ਦੇ ਅਮਨਦੀਪ ਸਿੰਘ ਨੂੰ ਆਈਲਟਸ ਕਰਵਾ ਕੇ ਕੈਨੇਡਾ ਦੇ ਸੂਬੇ ਕਿਊਬਕ ਦੇ ਸ਼ਹਿਰ ਮੁਨਟ੍ਰੀਅਲ 15 ਮਾਰਚ 2020 ਨੂੰ ਪੜ੍ਹਾਈ ਕਰਨ ਲਈ ਭੇਜਿਆ ਸੀ ਪਰ ਉਨਾ ਨੂੰ ਕੀ ਪਤਾ ਸੀ ਕਿ ਬੀਤੇ ਕਲ ਦੇਰ ਰਾਤ ਕਨੇਡਾ ਤੋ ਆਈ ਇਕ ਫੌਨ ਕਾਲ ਉਨਾ ਦਾ ਸੰਸਾਰ ਲੁੱਟਣ ਦਾ ਸੁਨੇਹਾ ਦੇਵੇਗੀ।ਅਮਨਦੀਪ ਸਿੰਘ ਦੇ ਪਿਤਾ ਪਰਮਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆਾ ਕਿ ਉਨਾ ਦਾ ਪੁੱਤਰ 15 ਮਾਰਚ ਨੂੰ ਕੈਨੇਡਾ ਗਿਆ ਸੀ ਤੇ 18 ਜੁਲਾਈ ਨੂੰ ਸਾਮੀ ਵੀਕਐਡ ਤੇ ਆਪਣੇ ਦੋਸਤਾਂ ਨਾਲ ਨੈਸ਼ਨਲ ਪਾਰਕ ਦੀ ਨਦੀ ਤੇ ਗਿਆ ਤੇ ਅਚਾਨਕ ਪੈਰ ਸਲਿਪ ਹੋਣ ਕਾਰਨ ਉਹ ਨਦੀ ਦੇ ਤੇਜ ਵਹਾ ਵਿਚ ਰੁੜ ਗਿਆ ਤੇ ਕਰੀਬ 18 ਘੰਟੇ ਬਾਅਦ ਉਸ ਦਾ ਮ੍ਰਿਤਕ ਸਰੀਰ ਪੁਲੀਸ ਨੂੰ ਮਿਲਿਆ। ਮ੍ਰਿਤਕ ਸਰੀਰ ਮਿਲਣ ਬਾਰੇ ਉਨਾ ਨੂੰ ਉਥੋ ਦੀ ਪੁਲੀਸ ਨੇ ਜਾਣਕਾਰੀ ਫੋਨ ਤੇ ਦਿੱਤੀ।ਅਮਨ ਦੇ ਪਿਤਾ ਪਰਮਿਦਰ ਸਿੰਘ ਨੇ ਅੱਗੇ ਦੱਿਸਆ ਕਿ ਕੈਨੇਡਾ ਰਹਿ ਰਹੇ ਉਨਾ ਦੇ ਰਿਸ਼ਤੇਦਾਰ ਤੇ ਮਿੱਤਰ ਅਮਨਦੀਪ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਲਿਆਉਣ ਲਈ ਯਤਨ ਕਰ ਰਹੇ ਹਨ।