ਨਗਰ ਕੌਂਸਲ ਅਤੇ ਟੈ੍ਫਿਕ ਪੁਲਿਸ ਨੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕੀਤੀ ਕਾਰਵਾਈ    

      ਜਗਰਾਉਂ (ਅਮਿਤ ਖੰਨਾ/ਮੋਹਿਤ ਗੋਇਲ )ਜਗਰਾਉਂ ਦੇ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਨੂੰ ਲੈ ਕੇ ਨਗਰ ਕੌਂਸਲ ਅਤੇ ਟੈ੍ਫਿਕ ਪੁਲਿਸ ਆਖਿਰਕਾਰ ਅੱਜ ਸੜਕਾਂ 'ਤੇ ਉਤਰੀ। ਦੋਵਾਂ ਦੀ ਸਾਂਝੀ ਟੀਮ ਨੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਦੁਕਾਨਦਾਰਾਂ ਨੂੰ ਖਾਸੀ ਭਾਜੜ ਪਾਈ। ਉਨਾਂ੍ਹ ਵੱਲੋਂ ਸੜਕ ਤਕ ਸਜਾਏ ਸਮਾਨ ਨੂੰ ਟੀਮ ਨੇ ਜਬਤ ਕਰ ਲਿਆ। ਸ਼ੁੱਕਰਵਾਰ  ਦੁਪਹਿਰ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ, ਈਓ ਪ੍ਰਦੀਪ ਦੌਧਰੀਆ ਅਤੇ ਡੀਐਸਪੀ ਟੈ੍ਫਿਕ ਅਨਿਲ ਭਨੋਟ ਦੀ ਅਗਵਾਈ 'ਚ ਪੁਲਿਸ ਤੇ ਕੌਂਸਲ ਦੀ ਟੀਮ ਅਚਾਨਕ ਸੜਕਾਂ 'ਤੇ ਉਤਰੀ। ਇਸ ਟੀਮ ਨੇ ਸਦਨ ਬਾਜ਼ਾਰ, ਲਾਜਪਤ ਰਾਏ ਰੋਡ, ਕਮਲ ਚੌਂਕ, ਰੇਲਵੇ ਰੋਡ, ਿਲੰਕ ਰੋਡ ਤੇ ਝਾਂਸੀ ਚੌਕ 'ਚ ਪਹੁੰਚਦਿਆਂ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਇਕਦਮ ਤੋਂ ਭਾਜੜ ਪਾ ਦਿੱਤੀ। ਟੀਮ ਨੇ ਵੀ ਅੱਜ ਦੁਕਾਨਦਾਰਾਂ ਵੱਲੋਂ ਦੁਕਾਨ ਤੋਂ ਲੈ ਕੇ ਸੜਕ ਤਕ 20-20 ਫੁੱਟ ਕਬਜਾ ਕਰਦਿਆਂ ਸਜਾਈਆਂ ਦੁਕਾਨਾਂ ਦਾ ਸਮਾਨ ਟਰਾਲੀਆਂ 'ਚ ਭਰ ਲਿਆ। ਇਸ ਦੌਰਾਨ ਦੁਕਾਨਦਾਰ ਅੱਗੇ ਤੋਂ ਤੋਬਾ ਕਰਦਿਆਂ ਸਮਾਨ ਨਾ ਚੁੱਕਣ ਦੇ ਤਰਲੇ ਕਰਦੇ ਰਹੇ ਪਰ ਟੀਮ ਨੇ ਇਕ ਨਾ ਸੁਣੀ। ਇਸ ਦੇ ਨਾਲ ਹੀ ਟੀਮ ਨੇ ਇਹ ਮੁਹਿੰਮ ਇਸੇ ਤਰਾਂ੍ਹ ਜਾਰੀ ਰੱਖਣ ਦੀ ਚਿਤਾਵਨੀ ਦਿੰਦਿਆਂ ਬਾਜ਼ਾਰਾਂ ਵਿਚ ਨਾਜਾਇਜ ਕਬਜ਼ੇ ਨਾ ਕਰਨ ਲਈ ਕਿਹਾ। ਟੀਮ ਵਿਚ ਟੈ੍ਫਿਕ ਪੁਲਿਸ ਦੇ ਮੁਖੀ ਇੰਸਪੈਕਟਰ ਸਤਪਾਲ ਸਿੰਘ, ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਅਨਿਲ ਕੁਮਾਰ, ਰਵੀ ਗਿੱਲ, ਪ੍ਰਦੀਪ ਕੁਮਾਰ, ਵਿਨੋਕ ਕੁਮਾਰ, ਰਾਕੇਸ਼ ਕੁਮਾਰ, ਬੱਗਾ, ਮੰਗਤ ਰਾਮ, ਸ਼ੰਮੀ, ਲਖਵੀਰ ਸਿੰਘ ਆਦਿ ਸ਼ਾਮਲ ਸਨ