ਪਾਣੀ ਦੇ ਨਿਕਾਸ ਨੂੰ ਲੈਕੇ ਪਿੰਡ ਧੂੜਕੋਟ ਰਣਸੀਹ ਕਲਾਂ ਤੋਂ ਮਧੇਕੇ ਰੋਡ ਦੀ ਮੁਰੰਮਤ ਕਰਨ ਸਮੇਂ ਪਿੰਡ ਵਾਸੀਆਂ ਵਿੱਚ ਤੂੰ- ਤੂੰ ਮੈਂ -ਮੈਂ ਹੋਈ। 

ਨਿਹਾਲ ਸਿੰਘ ਵਾਲਾ/ਮੋਗਾ- ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਬਲਾਕ ਨਿਹਾਲ ਸਿੰਘ ਵਾਲਾ ਦੇ ਅਧੀਨ ਪੀ ਡਬਲਯੂ ਡੀ ਵੱਲੋਂ ਧੂਰਕੋਟ ਰਣਸੀਂਹ ਕਲਾਂ ਤੋਂ ਮਦੇਕੇ ਰੋਡ ਦੀ ਰਿਪੇਅਰ ਕੀਤੀ ਜਾ ਰਹੀ ਹੈ। ਕੁਝ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਰੋਡ ਉੱਚਾ ਬਣ ਰਿਹਾ ਹੈ। ਪਿੰਡ ਨੂੰ ਪਾਣੀ ਦੇ ਨਿਕਾਸ ਲਈ ਬਹੁਤ ਮੁਸਕਿਲ ਆਉਂਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਸਟਰ ਰਵਿੰਦਰ ਸਿੰਘ ਧੂਰਕੋਟ ਰਣਸੀਂਹ ਕਲਾਂ ਨੇ ਕਿਹਾ ਕਿ ਪਿੰਡ ਮਧੇਕੇ ਰੋਡ ਗੁਰੂ ਗੋਬਿੰਦ ਸਿੰਘ ਮਾਰਗ ਜੋ 1972  ਵਿੱਚ ਕਾਂਗਰਸ ਨੇ ਬਣਾਇਆ ਸੀ। ਉਸ ਤੋਂ ਬਾਅਦ 3 ਵਾਰ ਫੇਰ ਇਸ ਦੀ ਮੁਰੰਮਤ ਹੋ ਚੁੱਕੀ ਹੈ। ਹੁਣ ਇਹ ਦੀ ਨਵੀਂ ਮੁਰੰਮਤ ਹੋ ਰਹੀ ਹੈ ਅਤੇ ਪਿੰਡ ਦਾ ਜਿਹੜਾ ਪਾਣੀ ਆ ਉਹ ਲਗਾਤਾਰ 100 ਸਾਲ ਤੋਂ ਮਧੇਕੇ ਵੱਲ ਨੂੰ ਜਾ ਰਿਹਾ ਹੈ। ਬਦਕਿਸਮਤੀ ਇਹ ਹੈ ਕਿ ਪਿੰਡ ਦਾ ਸਰਪੰਚ ਜੇਈ ਅਤੇ ਠੇਕੇਦਾਰ ਮਿਲੇ ਹੋਏ ਹਨ।ਹੁਣ ਮੀਂਹ ਦਾ ਪਾਣੀ ਪਿੰਡ ਵੱਲ ਨੂੰ ਆ ਰਿਹਾ ਹੈ ਉਨ੍ਹਾਂ ਕਿਹਾ ਕਿ ਕੱਲ ਕੰਮ ਬੰਦ ਪਿਆ ਸੀ ਪਰ ਠੇਕੇਦਾਰ,ਜੇਈ ਨੇ ਰਲ ਕੇ ਪਾਣੀ ਪਿੰਡ ਵਿੱਚ ਨੂੰ ਕੱਢ ਤਾ ਮੀਂਹ ਪੈਣ ਦੇ ਕਾਰਨ ਘਰਾਂ ਦੇ ਆਲੇ- ਦੁਆਲੇ 3-4 ਫੁੱਟ ਦੇ ਕਰੀਬ ਪਾਣੀ ਚੜ ਜਾਂਦਾ ਹੈ ਉਨ੍ਹਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਪਿੰਡ ਵਿੱਚ ਮੀਂਹ ਦੇ ਪਾਣੀ ਦਿ ਨਿਕਾਸ ਜਲਦੀ ਕੀਤਾ ਜਾਵੇ। 

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਨੇ ਕਿਹਾ ਕਿ 10-12 ਸਾਲ ਹੋ ਗਏ ਸਾਡੇ ਘਰਾਂ ਵਿੱਚ ਗੋਡੇ-ਗੋਡੇ ਮੀਂਹ ਦਾ ਪਾਣੀ ਖੜ ਜਾਂਦਾ ਹੈ 3-4 ਘੰਟਿਆਂ ਬਾਅਦ ਪਾਣੀ ਬਾਹਰ ਨਿਕਲਦਾ ਤੇ ਸੁੱਖ ਦਾ ਸਾਹ ਆਉਂਦਾ ਹੈ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਧੇਕੇ ਰੋਡ ਉੱਚਾ ਕੀਤਾ ਜਾਵੇ ਤਾਂ ਕਿ ਸਾਡਾ ਪਾਣੀ ਬਾਹਰ ਨਿਕਲਦਾ ਰਹੇ । 

ਮਨਪ੍ਰੀਤ ਸਿੰਘ ਪਿੰਡ ਵਾਸੀ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਪਾਣੀ ਦੇ ਨਿਕਾਸ ਦਾ ਬਹੁਤ ਬੁਰਾ ਹਾਲ ਹੈ ਅਤੇ ਮਧੇਕੇ ਰੋਡ ਵੀ ਉੱਚਾ ਹੋਈ ਜਾਂਦਾ ਹੈ ਮਸਲਾ ਸਿਰਫ਼ ਪਾਣੀ ਦਾ ਹੀ ਹੈ 15 ਸਾਲ ਦੇ ਕਰੀਬ ਹੋ ਚੁੱਕੇ ਨੇ ਪਾਣੀ ਦਾ ਮਸਲਾ ਹੱਲ ਨਹੀਂ ਹੋਇਆ ਵੋਟਾਂ ਵੇਲੇ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਪਾਣੀ ਦਾ ਹੱਲ ਕੀਤਾ ਜਾਵੇਗਾ ਬਾਅਦ ਵਿਚ ਕੋਈ ਪੁੱਛਦਾ ਹੀ ਨਹੀਂ।

ਸਰੂਪ ਸਿੰਘ ਪਿੰਡ ਵਾਸੀ ਨੇ ਕਿਹਾ ਕਿ ਸਾਡੇ ਸਾਰੇ ਪਿੰਡ ਦੇ ਪਾਣੀ ਦਾ ਨਿਕਾਸ ਬਿਲਕੁਲ ਨਹੀਂ ਹੈ ਸਰਕਾਰਾਂ ਨੂੰ ਬੇਨਤੀ ਹੈ ਕਿ ਸਾਡੇ ਪਿੰਡ ਬਾਰੇ ਵੀ ਸੋਚਿਆ ਜਾਵੇ ਅਤੇ ਮਧੇਕੇ ਰੋਡ ਬਣਨ ਲੱਗਿਆ ਹੈ ਉਹਦਾ ਪਾਣੀ ਬਾਹਰ ਖੇਤਾਂ ਨੂੰ ਜਾਵੇ ਜਾਂ ਸਰਕਾਰ ਸੀਵਰੇਜ਼ ਭਾਵੇ ਜੋ ਮੀਂਹ ਦਾ ਪਾਣੀ ਹੈ ਉਹ ਪਿੰਡ ਵੱਲ ਨੂੰ ਨਾ ਆਵੇ।

ਜੇਈ ਚਮਕੌਰ ਸਿੰਘ ਦਾ ਕਹਿਣਾ ਹੈ ਕਿ ਜਿਹੜੇ ਖੇਤਾਂ ਵਾਲੇ ਘਰ ਹਨ ਉਹ ਕਹਿੰਦੇ ਪਾਣੀ ਪਿੰਡ ਵੱਲ ਨੂੰ ਕੱਢੋ  ਅਤੇ ਕੁਝ ਪਿੰਡ ਵਾਸੀ ਕਹਿੰਦੇ ਨੇ ਕਿ ਮੀਂਹ ਦਾ ਪਾਣੀ ਖੇਤਾਂ ਵੱਲ ਕੱਢਿਆ ਜਾਵੇ ਅਸੀਂ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਅੱਧਾ ਪਾਣੀ ਮੈਂਬਰ ਦੇ ਘਰ ਤੋਂ ਏਧਰ ਨੂੰ ਕੱਢ ਦਿੱਤਾ ਜਾਵੇ ਅੱਧਾ ਪਾਣੀ ਉਧਰ ਨੂੰ ਕੱਢ ਦਿੱਤਾ ਜਾਵੇ।

ਪਿੰਡ ਦੇ ਸਰਪੰਚ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਮਧੇਕੇ ਰੋਡ ਦਾ ਕੰਮ ਸੁਰੂ ਕੀਤਾ ਉਨ੍ਹਾਂ ਨੇ ਪਹਿਲਾਂ ਹੀ ਰੋਡ ਪਿੰਡ ਵੱਲ ਨੂੰ ਉੱਚਾ ਚੱਕ ਦਿੱਤਾ ਹੈ। ਇਸ ਕਰਕੇ ਪਾਣੀ ਪਿੰਡ ਵੱਲ ਨੂੰ ਮੁੜਦਾ ਹੈ ਜੋ ਕੁਝ ਪਿੰਡ ਵਾਸੀਆਂ ਨੇ ਕਿਹਾ ਕਿ ਸਰਪੰਚ ਠੇਕੇਦਾਰ ਜਾਂ ਮਹਿਕਮੇ ਨਾਲ ਮਿਲਕੇ ਇਹ ਸਬ ਕਰਦਾ ਹੈ ਜਦੋਂ ਮੈਨੂੰ ਪਤਾ ਲੱਗਿਆ ਮੈਂ ਮੌਜੂਦਾ ਮੈਂਬਰ ਨੂੰ ਕਿਹਾ ਕਿ ਜਾ ਕੇ ਲੈਵਲ ਕੱਢੋ ਉਨ੍ਹਾਂ ਕਿਹਾ ਕਿ ਜੇ ਪਿੰਡ ਵਿੱਚ ਪਾਣੀ ਆਵੇਗਾ ਤਾਂ ਉਹਨੂੰ ਸਾਂਭੂ ਕੌਣ ਮੇਰੀ ਜੁੰਮੇਵਾਰੀ ਹੈ ਉਨ੍ਹਾਂ ਕਿਹਾ ਕਿ ਪਾਣੀ ਖੇਤਾਂ ਵੱਲ ਲੈ ਕੇ ਜਾਵਾਂਗੇ ਪਰ ਖੇਤਾਂ ਵਾਲੇ ਇਤਰਾਜ਼ ਕਰਦੇ ਨੇ ਮੈਂ ਉਨ੍ਹਾਂ ਨੂੰ ਵੀ ਰੋਕਾਂਗਾ ਅਤੇ ਜੋ ਮੇਰੇ ਭਰਾ ਐੱਸਡੀਓ ਉੱਤੇ ਇਲਜ਼ਾਮ ਲਾਏ ਉਹ ਸਰਪੰਚ ਨੂੰ ਨੁੱਕਤੇ ਦਿੰਦਾ ਹੈ ਉਹ ਸਾਰੇ ਗਲਤ ਹਨ ਮੈਂ ਕਹਿੰਦਾ ਹਾਂ ਗੁਰੂ ਘਰ ਮੈਂ ਵੀ ਆਪਣੇ ਬੱਚੇ ਲੈ ਕੇ ਚੱਲਦਾ ਹਾਂ ਜੇ ਮੇਰੇ ਭਰਾ ਨੇ ਇਸ ਮਾਮਲੇ ਵਿੱਚ ਦਖ਼ਲ ਅੰਦਾਜ਼ੀ ਦਿੱਤੀ ਹੋਵੇ ।ਨਹੀਂ ਤਾਂ ਉਹ ਆਪਣਾ ਪਰਿਵਾਰ ਲੈ ਕੇ ਗੁਰੂ ਘਰ ਜਾਣ ।

ਐੱਸਡੀਓ ਚਰਨਜੀਤ ਮੋਗਾ ਨੇ ਕਿਹਾ ਕਿ ਪਾਣੀ ਨਾਲੀ ਵਿੱਚ ਪਾ ਕੇ ਬਾਹਰ ਕੱਢਣਾ ਹੁੰਦਾ ਹੈ ਜੋ ਨਾਲੀ ਹੈ ਪੁਰਾਣੇ ਸਰਪੰਚ ਨੇ ਟੇਢੀ ਬਣਾਤੀ ਇੱਕ ਪਾਸੇ 2 ਫੁੱਟ ਉੱਚੀ ਬਣੀ ਹੋਈ ਹੈ ਦੂਜੇ ਪਾਸੇ ਬਰਾਬਰ ਕੀਤੀ ਹੈ। ਜਿਹੜੇ ਪਾਸੇ ਨਾਲੀ ਬਰਾਬਰ ਹੈ ਉਸ ਦੇ ਲੈਵਲ ਤੇ ਪਾਣੀ ਪਿੰਡ ਤੋਂ ਬਾਹਰ ਨਿਕਲ ਜਾਵੇਗਾ ਜਦੋਂ ਮੀਂਹ ਪਿਆ ਪਿੰਡ ਦੇ ਛੱਪੜ ਵਿਚ ਪੈ ਜਾਵੇਗਾ ਉਨ੍ਹਾਂ ਕਿਹਾ ਕਿ ਜਿਹੜੀ ਸੜਕ ਬਣਾਉਣੀ ਹੈ ਉਹਦਾ ਪਾਣੀ ਨਾਲੀ ਵਿੱਚ ਜਾਵੇਗਾ। ਕੁਝ ਪਿੰਡ ਵਾਸੀ ਕਹਿੰਦੇ ਨੇ ਪਾਣੀ ਮਧੇਕੇ ਰੋਡ ਵੱਲ ਜਾਂਦਾ ਸੀ। ਅਸੀਂ ਸੜਕ ਸਹੀ ਬਣਾਉਣੀ ਆਂ ਤਾਂ ਜੋ ਲੋਕਾਂ ਦਾ ਨੁਕਸਾਨ ਨਾ ਹੋਵੇ ਪਾਣੀ ਵੀ ਬਾਹਰ ਨਿਕਲ ਜਾਵੇ।