ਸਮਾਜ ਸੇਵੀ ਹਰਪ੍ਰੀਤ ਸਿੰਘ ਹਮੀਦੀ ਵੱਲੋਂ ਹਰੇ ਚਾਰੇ ਦੀਆ 4 ਟਰਾਲੀਆ  ਦੋ ਗਊਸ਼ਾਲਾਵਾ ਲਈ ਦਾਨ ਵਜੋਂ ਭਰ ਕੇ ਭੇਜੀਆਂ 

ਮਹਿਲ ਕਲਾਂ/ਬਰਨਾਲਾ- ਜੁਲਾਈ 2020 (ਗੁਰਸੇਵਕ ਸਿੰਘ ਸੋਹੀ) - ਉੱਘੇ ਸਮਾਜਸੇਵੀ ਨੰਬਰਦਾਰ ਹਰਪ੍ਰੀਤ ਸਿੰਘ ਹਮੀਦੀ ਵੱਲੋਂ ਹਰ ਸਾਲ ਦੀ ਤਰਾ ਇਸ ਸਾਲ ਵੀ ਆਪਣੇ ਖੇਤ ਵਿਚ ਬੀਜਿਆ ਹਰਾ ਚਾਰੇ ਦੀਆ 4 ਟਰਾਲੀ ਭਰ ਕੇ ਪਿੰਡ ਹਮੀਦੀ ਤੋਂ ਡੇਰਾ ਚੱਕੂ ਆਣਾ ਗਊਸ਼ਾਲਾ ਅਤੇ ਗਊਸ਼ਾਲਾ ਸ਼ੇਰਪੁਰ ਨੂੰ ਭੇਜੀਆ ਗਈਆ । ਇਸ ਮੌਕੇ ਸਮਾਜ ਸੇਵੀ ਹਰਪ੍ਰੀਤ ਸਿੰਘ ਹਮੀਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਮ ਲਿੰਕ ਸੜਕ ਹਮੀਦੀ ਤੇ ਲੱਗਦੇ ਖੇਤ ਵਿੱਚੋਂ ਹਰ ਸਾਲ ਪਸ਼ੂਆਂ ਦੀ ਭਲਾਈ ਲਈ ਬੀਜਿਆ ਹਰਾ ਚਾਰਾ ਗਊਆਂ ਲਈ ਦਾਨ ਵਜੋਂ ਟਰਾਲੀਆਂ ਭਰ ਕੇ ਗਊਸ਼ਾਲਾ ਲਈ ਭੇਜਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਸ ਵਾਰ 2 ਟਰਾਲੀਆਂ ਡੇਰਾ ਚੱਕੂ ਆਣਾ ਗਊਸ਼ਾਲਾ ਅਤੇ 2 ਟਰਾਲੀਆਂ ਗਊਸ਼ਾਲਾ ਸ਼ੇਰਪੁਰ ਨੂੰ ਭੇਜਿਆ ਗਿਆ ਹੈ । ਇਸ ਮੌਕੇ ਬੂਟਾ ਸਿੰਘ ਪਾਲ ਨੇ ਕਿਹਾ ਕਿ ਜਿੱਥੇ ਚੋਪੜਾ ਪਰਿਵਾਰ ਵੱਲੋਂ ਸਮੇਂ ਸਮੇਂ ਲੋਕ ਭਲਾਈ ਦੇ ਕਾਰਜ ਅਤੇ ਲੋੜਵੰਦ ਲੋਕਾਂ ਦੀ ਮਦਦ ਤੋਂ ਕੀਤੀ ਜਾ ਰਹੀ ਹੈ, ਉੱਥੇ ਪਸ਼ੂਆਂ ਦੀ ਭਲਾਈ ਲਈ ਵੀ ਹਰੇ ਚਾਰੇ ਦੀਆਂ ਟਰਾਲੀਆਂ ਭਰ ਕੇ ਸਮੇਂ ਸਮੇਂ ਸਿਰ ਵੱਖ ਵੱਖ ਗਊਸ਼ਾਲਾ ਲਈ ਭੇਜੀਆ ਜਾਂਦੀਆਂ ਹਨ । ਉਨ੍ਹਾਂ ਕਿਹਾ ਕਿ ਸਾਨੂੰ ਗਊਸ਼ਾਲਾ ਅੰਦਰ ਪਸ਼ੂਆਂ ਲਈ ਹਰਾ ਚਾਰਾ ਭੇਜਣਾ ਚਾਹੀਦਾ ਹੈ । ਇਸ ਮੌਕ ਵੈਨਟਰੀ ਇੰਸਪੈਕਟਰ ਡਾਕਟਰ ਪਰਮਜੀਤ ਸਿੰਘ ਚੋਪੜਾ, ਸੁਰਜੀਤ ਸਿੰਘ, ਬਿੱਲੂ ਸਿੰਘ ਰਾਣੂ, ਸ਼ਿੰਦਰ ਸਿੰਘ ਰਾਣੂ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ ।