ਲੁਧਿਆਣਾ, 5 ਫਰਵਰੀ (ਕਰਨੈਲ ਸਿੰਘ ਐਮ ਏ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰੂ ਤੇਗ ਬਹਾਦਰ ਨਗਰ, ਗਲੀ ਨੰਬਰ 2, ਚੰਡੀਗੜ੍ਹ ਰੋਡ ਵਿਖੇ, ਬਾਲਾ ਜੀ ਕੁਲੈਕਸ਼ਨ ਸੈਂਟਰ ਬੀ-31/1140 ਨੇੜੇ ਵੀਰ ਪੈਲੇਸ ,ਗਲੀ ਨੰਬਰ 3 ਵੱਲੋਂ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕਰਨੈਲ ਸਿੰਘ ਨੇ ਆਪਣੇ ਕਰ-ਕਮਲਾਂ ਦੁਆਰਾ ਕੀਤਾ। ਕੈਂਪ ਵਿੱਚ ਦੂਰ ਨੇੜੇ ਤੋਂ ਵੱਡੀ ਤਦਾਦ ਵਿੱਚ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਪਹੁੰਚੇ ਹੋਏ ਸਨ। ਕੈਂਪ ਵਿੱਚ ਸ਼ੂਗਰ, ਕੋਲੇਸਟਰਾਲ,ਬੀ ਪੀ , ਥਾਇਰਾਇਡ ਦੇ ਫਰੀ ਟੈਸਟ ਕੀਤੇ ਗਏ। ਕੈਂਪ ਵਿੱਚ ਵਿਟਾਮਿਨ ਡੀ ਨਾਲ ਸੰਬੰਧਿਤ ਸਾਰੇ ਟੈਸਟ 699 ਰੁਪਏ ਵਿੱਚ ਅਤੇ ਥਾਇਰਾਇਡ ਪ੍ਰੋਫਾਈਲ ਟੀ3, ਟੀ4, ਟੀ5 ਐਚ 199 ਰੁਪਏ ਵਿੱਚ ਕੀਤੇ ਗਏ। ਕੈਂਪ ਵਿੱਚ 105 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਬਾਲਾ ਜੀ ਕੁਲੈਕਸ਼ਨ ਦੇ ਸੱਦੇ ਤੇ ਡਾਕਟਰ ਇੰਦਰਪਾਲ ਸਿੰਘ ਨੇ ਕੈਂਪ ਵਿੱਚ ਮਰੀਜਾਂ ਦਾ ਜਨਰਲ ਚੈੱਕਅਪ ਕੀਤਾ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ।