ਪਤਰਕਾਰ ਭਾਈਚਾਰੇ ਵੱਲੋਂ ਵੀ ਕਿਸਾਨ ਅੰਦੋਲਨ ਦਾ ਸਮਰਥਨ

ਜਗਰਾਉਂ ,ਦਸੰਬਰ 2020 (ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ) ਸਥਾਨਕ ਮਿਉਂਸਪਲ ਪਾਰਕ ਵਿਚ ਅੱਜ ਜਗਰਾਉਂ ਦੇ ਪੱਤਰਕਾਰ ਭਾਈਚਾਰੇ ਵੱਲੋਂ ਕਿਸਾਨਾਂ ਦੇ ਸਮਰਥਨ ਵਿਚ ਰੋਸ ਮਾਰਚ ਕੱਢਿਆ ਗਿਆ ਇਹ ਰੋਸ ਮਾਰਚ ਕਮਲ ਚੌਂਕ ਤੋਂ ਹੁੰਦਾ ਹੋਇਆ ਰਾਏਕੋਟ ਰੋਡ ਅਤੇ ਬਾਅਦ ਵਿੱਚ ਰੇਲਵੇ ਸਟੇਸ਼ਨ ਤੇ ਚੱਲ ਰਹੇ ਕਿਸਾਨ ਅੰਦੋਲਨ ਤੱਕ ਪਹੁੰਚਿਆ,ਜਿਸ ਵਿਚ ਜਗਰਾਉਂ ਦੀਆਂ ਸਾਰੀਆਂ ਪਤਰਕਾਰ ਸੰਸਥਾ ਵਾ ਨੇਂ ਖੁਲ ਕੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ। ਜਿਥੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਉਥੇ ਹੀ ਕਾਰਪੋਰੇਟ ਘਰਾਣਿਆਂ ਨੂੰ ਵੀ ਜਮ ਕੇ ਕੋਸੀਆ।ਨਾਲ ਹੀ ਨਾਲ ਗੋਦੀ ਮੀਡੀਆ ਖਿਲਾਫ ਤਿਖਾ ਹਮਲਾ ਕੀਤਾ ਗਿਆ ਜੋ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਗਲਤ ਤਰੀਕੇ ਨਾਲ ਖਬਰਾਂ ਦੇ ਰਿਹਾ ਹੈ। ਕੇਂਦਰ ਸਰਕਾਰ ਨੂੰ ਵੀ ਕਿਸਾਨਾਂ ਨਾਲ ਹਮਦਰਦੀ ਭਰਿਆ ਰੱਖਣ ਲਈ  ਕਿਹਾ, ਦਿੱਲੀ ਧਰਨੇ ਤੇ ਕੜਾਕੇ ਦੀ ਠੰਢ ਵਿੱਚ ਬੈਠੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਵੀ ਕਿਹਾ ਗਿਆ, ਕਿਸਾਨ ਅੰਦੋਲਨ ਜਿਥੇ ਪਿਛਲੇ ਲੰਮੇ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਚਲ ਰਿਹਾ ਹੈ, ਉਸ ਨੂੰ ਜਾਣਬੁੱਝ ਕੇ ਉਗਰ  ਕਰਨ ਲਈ ਮਜਬੂਰ ਨਾਂ ਕੀਤਾ ਜਾਵੇ, ਕਿਉਂਕਿ ਨਾਰਾਜ ਕਿਸਾਨ 8ਦਸਵੰਰ ਨੂੰ ਭਾਰਤ ਬੰਦ ਦਾ ਸੱਦਾ  ਦੇਣ ਲਈ ਵੀ ਤਿਆਰ ਬੈਠਾ ਹੈ। ਜਲਦੀ ਹੀ ਇਨ੍ਹਾਂ ਕਿਸਾਨਾਂ ਨੂੰ ਇਨਸਾਫ ਦਿੱਤਾ ਜਾਵੇ।