You are here

ਲੁਧਿਆਣਾ

ਪੱਤਰਕਾਰ ਤੇ ਕਾਤਾਲਾਨਾਂ ਹਮਲਾ ਕਰਨ ਵਾਲੇ ਦੋਸੀਆਂ ਖਿਲਾਫ ਥਾਣਾ ਸਿੱਧਵਾਂ ਬੇਟ 'ਚ ਮਾਮਲਾ ਦਰਜ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ,ਰਾਣਾ ਸ਼ੇਖਦੌਲਤ)ਜਗਰਾਉਂ ਪੁਲਿਸ ਵੱਲੋਂ ਪੱਤਰਕਾਰ ਨਸੀਬ ਵਿਰਕ ਦੇ ਹੋਏ ਕਾਤਾਲਾਨਾਂ ਹਮਲੇ ਸੰਬੰਧੀ ਮਾਮਲੇ 'ਚ ਢਿੱਲ ਵਰਤਣ ਅਤੇ ਕਾਰਵਾਈ ਨਾ ਕਰਨ ਤੋਂ ਖਫਾਂ ਹੋ ਕੇ ਲੁਧਿਆਣਾ ਦਿਹਾਤੀ ਜ਼ਿਲ੍ਹੇ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਇੱਕ ਪਲੇਟ ਫਾਤਰਮ ਤੇ ਇੱਕਠੇ ਹੋ ਕੇ ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ ਭੰਦੜੀ ਚੌਕੀ ਵਿਖੇ ਧਰਨਾ ਲਗਾ ਸੰਘਰਸ਼ ਦਾ ਵਿਗੁਲ ਵਜਾ ਦਿੱਤਾ ਗਿਆ ਸੀ।ਇਸ ਧਰਨੇ 'ਚ ਭੰੂਦੜੀ,ਹੰਬੜਾ,ਸਵੱਦੀ,ਚੌਕੀਮਾਨ,ਸਿੱਧਵਾਂ ਬੇਟ,ਜਗਰਾਉਂ ਲਾਡੋਵਾਲ ਦੇ ਪੱਤਰਕਾਰਾਂ ਵੱਲੋਂ ਵੱਡੀ ਗਿਣਤੀ 'ਚ ਸਮੂਲੀਅਤ ਕੀਤੀ ਗਈ।ਇਸ ਧਰਨੇ ਦੀ ਅਗਵਾਈ ਸਤਲੁੱਜ ਪ੍ਰੈਸ ਕਲੱਬ ਦੇ ਚੇਅਰਮੈਂਨ ਸਤਨਾਮ ਸਿੰਘ ਹੰਬੜਾ ,ਮਨਜੀਤ ਸਿੰਘ ਲੀਲਾਂ,ਰਵੀ ਲਾਡੋਵਾਲ ਨੇ ਪੁਲਿਸ ਖਿਲਾਫ ਰੋਸ ਜਾਹਰ ਕਰਦਿਆਂ ਕਿਹਾ ਕਿ ਪੁਲਿਸ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਸਿਆਸੀ ਦਬਾਅ ਹੇਠ ਪੀੜਤ ਨੂੰ ਇਨਸਾਫ ਦੇਣ ਦੀ ਬਜਾਏ ਉਲਟਾ ਪੀੜਤ ਨੂੰ ਦਬਾਅ ਰਹੀ ਹੈ।ਜਦ ਕਿ ਅਸਲੀਅਤ ਇਹ ਹੈ ਕਿ ਦੋਸ਼ੀਆਂ ਨੇ ਪੀੜਿਤ ਨਸੀਬ ਵਿਰਕ ਦੇ ਘਰ ਜਾ ਕੇ ਹਮਲਾ ਕੀਤਾ ਸੀ।ਇਸ ਹਮਲੇ ਦੀ ਵੀਡਿੳ ਵੀ ਸਾਹਮਣੇ ਆ ਜਾਣ ਤੋਂ ਬਾਅਦ ਵੀ ਪੁਲਿਸ ਮੂਕ ਦਰਸ਼ਕ ਬਣ ਗਈ ਹੈ।ਇਸ ਹਮਲੇ ਦੀ ਵੀਡਿੳ ਵੀ ਸਾਹਮਣੇ ਆ ਜਾਣ ਤੋਂ ਬਾਅਦ ਵੀ ਪੁਲਿਸ ਮੂਕ ਦਰਸ਼ਕ ਬਣ ਗਈ ਹੈ।ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਰਵੀ ਲਾਡੋਵਾਲ ਨੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰਨ ਵਾਲੇ ਪੱਤਰਕਾਰਾਂ ਭਾਈਚਾਰੇ ਨੂੰ ਇਨਸਾਫ ਲੈਣ ਲਈ ਧਰਨਾ ਲਗਾਉਣ ਪੈ ਗਿਆ ਹੈ ਅਜਿਹੇ ਵਿਚ ਪੁਲਿਸ ਤੋਂ ਇਨਸਾਫ ਦੀ ਆਸ ਰੱਖਣ ਵਾਲੇ ਆਮ ਆਦਮੀ ਦੇ ਕੀ ਹਲਾਤ ਹੋਣਗੇ।ਇਸ ਮੌਕੇ ਪੱਤਰਕਾਰ ਭਾਈਚਾਰੇ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ ਪੰਜਾਬ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਪੀੜਤ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।ਆਖਰ ਨੂੰ ਮੀਡੀਆਂ ਦੀ ਤਾਕਤ ਅੱਗੇ ਝੁੱਕਦੇ ਹੋਏ ਪੁਲਿਸ ਪ੍ਰਸਾਸਨ ਨੇ ਦੇਰ ਵਰਾਤ ਦੋਸ਼ੀਆਂ ਤੇ ਪਰਚਾ ਦਰਜ ਕਰਕੇ ਹੋਏ ਕਾਰਵਾਈ ਅਮਲ ਲਿਆਦੀ ।ਇਸ ਸਮੇਂ ਜਗਤਾਰ ਸਿੰਘ ਤਾਰਾ ਪੁੱਤਰ ਸਿਕੰਦਰ ਸਿੰਘ ਉਰਫ ਕਿੰਦਰ ,ਗੁਰਤੇਜ ਸਿੰਘ ਗੁਰੀ ਪੁੱਤਰ ਜਗਤਾਰ ਸਿੰਘ ਤਾਰਾ,ਹਰਮਨ ਸਿੰਘ ਪੁੱਤਰ ਬਲਜੀਤ ਸਿੰਘ,ਲਾਡੀ ਪੁੱਤਰ ਬੱਲੂ ਸਿੰਘ ,ਗਿਆਨੀ ਪੁੱਤਰ ਸਵਰਨ ਸਿੰਘ ਬਿੱਲੂ ਅਤੇ ਪਰਮਜੀਤ ਸਿੰਘ ਪੁੱਤਰ ਦਾਰਾ ਸਿੰਘ ਸਮੇਤ ਕਈ ਅਣਪਛਾਤੇ ਵਿਅਕਤੀਆਂ ਤੇ ਐਫ.ਆਰ.ਆਈ ਨੰ 0047 ਆਈ.ਪੀ.ਐਸ.ਧਾਰਾ 451,323,149,188,506,511 ਤਹਿਤ ਪਰਚ ਦਰਜ ਕੀਤਾ ਗਿਆ।

ਪੱਤਰਕਾਰ ਏਕਤਾ ਦੀ ਹੋਈ ਜਿੱਤ,ਵਿਰੋਧੀ ਧਿਰ ਤੇ ਮੁਕੱਦਮਾ ਦਰਜ

ਜਗਰਾਉਂ(ਰਾਣਾ ਸ਼ੇਖਦੌਲਤ, ਜਸਮੇਲ ਗਾਲਿਬ)  ਬੀਤੇ ਦਿਨੀਂ ਪੱਤਰਕਾਰ ਨਸੀਬ ਵਿਰਕ ਤੇ  ਉਸਦੇ ਹੀ ਪਿੰਡ ਦੇ ਕੁੱਝ ਗਲਤ ਅਨਸਰਾਂ ਵੱਲੋਂ ਉਸ ਦੇ ਘਰ ਵਿੱਚ ਦਾਖਲ ਹੋ ਕੇ ਪੱਤਰਕਾਰ ਨਸੀਬ ਵਿਰਕ ਨਾਲ ਹੱਥਾਂਪਾਈ ਹੋਣ ਦੀ ਵੀਡੀਓ ਬਣਾ ਕੇ ਵੈਂਰਲ ਕਰ ਦੇਣ ਤੋਂ ਬਾਅਦ ਅੱਜ ਪੱਤਰਕਾਰਾਂ ਨੇ ਇੱਕਠੇ ਹੋ ਕੇ ਭੂੰਦੜੀ ਚੌਕੀ ਅੱਗੇ ਧਰਨਾਂ ਲਗਾਇਆ ।ਇਸ ਧਰਨੇ ਤੋਂ ਬਾਅਦ ਪੁਲਿਸ ਥਾਣਾ ਸਿੱਧਵਾਂ ਬੇਟ ਦੇ ਮੁੱਖ ਅਫਸਰ ਅਤੇ ਭੂੰਦੜੀ ਚੌਕੀ ਦੇ ਇੰਚਾਰਜ਼ ਨੇ  ਦੋਸੀਆਂ ਖਿਲਾਫ ਮੁੱਕਦਮਾ ਦਰਜ਼ ਕਰਕੇ ਦੋਸੀਆਂ ਦੀ ਭਾਲ ਜ਼ਾਰੀ ਕਰ ਦਿੱਤੀ।ਥਾਣਾ ਮੁਖੀ ਸਿੱਧਵਾ ਬੇਟ  ਨੇ ਕਿਹਾ ਕਿ ਨਸੀਬ ਵਿਰਕ ਇੱਕ ਵਧੀਆ ਪੱਤਰਕਾਰ ਹਨ ਅਤੇ ਹਮੇਸ਼ਾ ਸੱਚ ਹੀ ਲਿਖਦੇ ਹਨ ਇਸ ਕਰਕੇ ਕੁੱਝ ਗਲਤ ਅਨਸਰ ਇਸ ਦੀ ਆਵਾਜ਼ ਨੂੰ ਦੱਬਣਾ ਚਾਹੁੰਦੇ ਹਨ ਪਰ ਕੋਈ ਵੀ ਅਨਸਰ ਬਖਸ਼ਿਆ ਨਹੀਂ ਜਾਵੇਗਾ ਅਸੀਂ ਪੂਰੇ ਪੱਤਰਕਾਰ ਭਾਈਚਾਰੇ ਦੇ ਨਾਲ ਹਾਂ ਇਨ੍ਹਾਂ ਸਾਰੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ਼ ਕਰ ਦਿੱਤਾ ਗਿਆ ਹੈ ਇਨ੍ਹਾਂ ਚੋਂ ਕੋਈ ਦੋਸ਼ੀ ਵੀ ਬਖਸ਼ਿਆ ਨਹੀਂ ਜਾਵੇਗਾ।ਇਸ ਮੌਕੇ  ਚੇਅਰਮੈਨ ਸਤਨਾਮ ਸਿੰਘ ਹੰਬੜਾ,ਮਨਜੀਤ ਸਿੰਘ ਲੀਲ,ਰਵੀ ਗਾਦੜਾ ਲਾਡੋਵਾਲ ,ਸਤਲੁਜ ਪ੍ਰੈਸ ਕਲੱਬ ਚੇਅਰਮੈਨ ਸਤਨਾਮ ਸਿੰਘ ਹੰਬੜਾ, ਡਾ ਮਨਜੀਤ ਸਿੰਘ ਲੀਲਾਂ, ਜਸਮੇਲ ਗਾਲਿਬ , ਗੁਰਦੇਵ ਸਿੰਘ ਗਾਲਿਬ, ਰਾਣਾ ਸ਼ੇਖਦੋਲਤ,ਮਨੀ ਰਸੂਲਪੁਰੀ, ਜਗਜੀਤ ਸਿੰਘ ਬਿੱਟੂ, ਰਵੀ ਗਾਦੜਾ,  ਗੁਰਮੀਤ ਪਮਾਲ,ਗੁਰਪਰੀਤ ਭਰੋਵਾਲ, ਮਨਜਿੰਦਰ ਚੱਕ, ਜਗਮੋਹਨ ਸਿੰਘ ਸਵੱਦੀ ,ਤੋ ਇਲਾਵਾ ਵੱਡੀ ਗਿਣਤੀ ਵਿਚ ਪੱਤਰਕਾਰ ਭਾੲੀਚਾਰਾਂ ਹਾਜਰ ਸਨ।

ਪਿੰਡ ਗਾਲਿਬ ਰਣ ਸਿੰਘ ਦੀ ਲੜਕੀ ਨਾਲ ਪਿੰਡ ਦੇ ਨੌਜਵਾਨ ਵੱਲੋਂ ਕੀਤੀਆਂ ਅਸ਼ਲੀਲ ਹਰਕਤਾਂ

ਜਗਰਾਉਂ(ਰਾਣਾ ਸ਼ੇਖਦੌਲਤ,ਗੁਰਦੇਵ ਗਾਲਿਬ) ਅਕਸਰ ਕੁੱਝ ਗਲਤ ਅਨਸਰ ਸਮੇਂ ਦਾ ਫਾਇਦਾ ਉਠਾ ਕੇ ਲੋਕਾਂ ਦੀਆ ਜਿੰਦਗੀਆਂ ਵਿੱਚ ਜ਼ਹਿਰ ਘੋਲਦੇ ਹਨ ਅਜਿਹੀ ਹੀ ਸ਼ਰਮਨਾਕ ਘਟਨਾ ਪਿੰਡ,ਗਾਲਿਬ ਰਣ   ਸਿੰਘ,ਵਿੱਚ ਹੋਈ ਮੁਤਾਬਿਕ ਜਾਣਕਾਰੀ ਅਨੁਸਾਰ ਅਮਰਜੀਤ ਕੌਰ ਪਤਨੀ ਨਿਰਮਲ ਸਿੰਘ ਨੇ ਦੱਸਿਆ ਕਿ ਮੇਰੇ ਪਤੀ ਅਕਸਰ ਖੇਤ ਜਾਂਦੇ ਹਨ ਜਦੋਂ ਅੱਜ ਖੇਤ ਗਏ ਤਾਂ ਉਸ ਤੋਂ ਮਗਰੋਂ ਸਾਡੇ ਪਿੰਡ ਦਾ ਲੜਕਾ ਮਨਦੀਪ ਸਿੰਘ ਗਰੇਵਾਲ, ਸਾਡੇ ਘਰ ਦਰਵਾਜ਼ਾ ਖੋਲ੍ਹ ਕੇ ਦਾਖਲ ਹੋ ਗਿਆ ਜਦੋਂ ਮੈਂ ਉਸ ਤੋਂ ਕੰਮ ਪੁਛਿਆ ਤਾਂ ਉਸ ਨੇ ਮੇਰੇ ਨਾਲ ਜਬਰਦਸਤੀ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਅਤੇ ਧਮਕੀਆਂ ਦੇਣ ਲੱਗਾ ਕਿ ਮੇਰੀ ਗੱਲ ਮੰਨ ਜਾ ਨਹੀਂ ਮੈਂ ਤੈਨੂੰ ਮਾਰ ਦੇਵਾਂਗਾ। ਫਿਰ ਮੈਂ ਰੌਲਾ ਪਾ ਦਿੱਤਾ ਅਤੇ ਪਿੰਡ ਦੇ ਲੋਕਾਂ ਨੇ ਆ ਕੇ ਮੈਨੂੰ ਬਚਾਇਆ ਅਤੇ ਮਨਦੀਪ ਸਿੰਘ ਮੈਨੂੰ ਉਨ੍ਹਾਂ ਦੇ ਮੂਹਰੇ ਧਮਕੀਆਂ ਦਿੰਦਾ ਭੱਜ ਗਿਆ ਇਸ ਦੀ ਸ਼ਕਾਇਤ ਗਾਲਿਬ ਚੌਕੀ ਇੰਚਾਰਜ਼ ਨੂੰ ਕੀਤੀ ੳਸਨੇ ਵਿਸ਼ਵਾਸ ਦਿਵਾਇਆ ਕਿ ਦੋਸ਼ੀ ਦੇ ਖਿਲਾਫ਼ ਸਖਤ ਕਰਵਾਈ ਹੋਵੇਗੀ ਉਨ੍ਹਾਂ ਕਿਹਾ ਕਿ ਅਜਿਹੇ ਗਲਤ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਕੈਮਿਸਟ ਵਾਲੇ ਸਿਹਤ ਵਿਭਾਗ ਨੂੰ ਦੇਣਗੇ ਵਿੱਕਣ ਵਾਲੀਆ ਦਵਾਈਆਂ ਦੀ ਰਿਪੋਰਟ - ਡਾ. ਬੱਗਾ

ਲੁਧਿਆਣਾ,ਅਪ੍ਰੈਲ 2020 -(ਇਕ਼ਬਾਲ ਸਿੰਘ ਰਸੂਲਪੁਰ/ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਤਹਿਤ ਦਵਾਈ ਵੇਚਣ ਵਾਲਿਆਂ ਨੂੰ ਖਾਂਸੀ, ਜੁਕਾਮ ਤੇ ਫਲੂ ਦੀ ਦਵਾਈ ਵੇਚਣ ਦਾ ਰਿਕਾਰਡ ਰੱਖਣਾ ਪਵੇਗਾ। ਇਸ ਨਾਲ ਸਬੰਧਤ ਰਿਕਾਰਡ ਨੂੰ ਸਿਵਲ ਸਰਜਨ ਦਫ਼ਤਰ ਵਿਚ ਦਰਜ ਕਰਵਾਉਣਾ ਪਵੇਗਾ।

ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਤਹਿਤ ਹੁਣ ਜ਼ਿਲ੍ਹੇ ਭਰ ਦੇ ਮੈਡੀਕਲ ਸਟੋਰਾਂ 'ਤੇ ਸਿਹਤ ਵਿਭਾਗ ਵੱਲੋਂ ਨਜ਼ਰ ਰੱਖੀ ਜਾਵੇਗੀ। ਜ਼ਿਲ੍ਹੇ ਭਰ ਦੇ ਮੈਡੀਕਲ ਸਟੋਰਾਂ ਦੇ ਮਾਲਕਾਂ ਨੂੰ ਜਿਹੜੇ ਮਰੀਜ਼ ਮੈਡੀਕਲ ਸਟੋਰਾਂ ਤੋਂ ਖੰਘ, ਜੁਕਾਮ ਜਾਂ ਫਲੂ ਦੀ ਦਵਾਈ ਖਰੀਦਦੇ ਹਨ ਤਾਂ ਉਨ੍ਹਾਂ ਦਾ ਰਿਕਾਰਡ ਸਿਹਤ ਵਿਭਾਗ ਨੂੰ ਦੇਣਾ ਲਾਜ਼ਮੀ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ਇਸ ਦੌਰਾਨ ਡਾ. ਬੱਗਾ ਨੇ ਕਿਹਾ ਕਿ ਇਸ ਸਬੰਧ ਵਿੱਚ ਸਮੂਹ ਜ਼ੈੱਡਐੱਲਏ, ਫੂਡ ਤੇ ਡਰੱਗ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸਬੰਧਤ ਅਧਿਕਾਰੀਆਂ ਦੇ ਅਧਿਕਾਰ ਖੇਤਰ ਵਿੱਚ ਮੈਡੀਕਲ ਸਟੋਰ ਅਤੇ ਕੈਮਿਸਟਾਂ ਦੀਆਂ ਦੁਕਾਨਾਂ ਚਲਾਉਣ ਵਾਲੇ ਮਾਲਕਾਂ ਲਈ ਜ਼ਰੂਰੀ ਹੈ। ਜੋ ਵੀ ਮਰੀਜ਼ ਉਨ੍ਹਾਂ ਦੀ ਦੁਕਾਨ ਤੋਂ ਖੰਘ ਫਲੂ ਜਾਂ ਜ਼ੁਕਾਮ ਦੀ ਦਵਾਈ ਲੈ ਕੇ ਜਾਵੇਗਾ ਜਾਂ ਇਨ੍ਹਾਂ ਵੱਲੋਂ ਉਨ੍ਹਾਂ ਦੇ ਘਰਾਂ ਵਿੱਚ ਦਵਾਈ ਸਪਲਾਈ ਕੀਤੀ ਜਾਵੇਗੀ ਤਾਂ ਉਸ ਦਾ ਰਿਕਾਰਡ ਸਿਵਲ ਸਰਜਨ ਦਫ਼ਤਰ ਭੇਜਣਾ ਲਾਜ਼ਮੀ ਹੈ।

 

ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਲੋਕਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨਾ ਲਾਜ਼ਮੀ ਬਣਾਓ ਬਿਨਾਂ ਕੰਮ ਤੋਂ ਘਰਾਂ ਵਿੱਚੋਂ ਬਾਹਰ ਨਾ ਨਿਕਲੋ ਇੱਕ ਦੂਜੇ ਦਾ ਘੱਟ ਤੋਂ ਘੱਟ ਇਕ ਮੀਟਰ ਦਾ ਫਾਸਲਾ ਬਣਾ ਕੇ ਰੱਖੋ ਖੰਘ, ਜ਼ੁਕਾਮ, ਬੁਖਾਰ ਹੋਣ ਤੇ ਨੇੜੇ ਦੀ ਸਰਕਾਰੀ ਡਿਸਪੈਂਸਰੀ ਜਾਂ ਹਸਪਤਾਲ ਵਿੱਚ ਜਾਂਚ ਕਰਵਾਓ। ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦਾ ਟੈਸਟ ਮੁਫਤ ਕੀਤਾ ਜਾਂਦਾ ਹੈ ਜੋ ਕਿ ਲੋੜ ਪੈਣ 'ਤੇ ਕਰਵਾ ਲੈਣਾ ਚਾਹੀਦਾ ਹੈ। ਡਾ. ਬੱਗਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਘਰਾਂ 'ਚ ਬੈਠ ਕੇ ਹੀ ਕਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਚਾਅ ਕਰ ਸਕਦੇ ਹੋ।

ਯੂਥ ਕਾਂਗਰਸ ਹਲਕਾ ਰਾਏਕੋਟ ਦੀ ਟੀਮ ਵੱਲੋਂ ਪੁਲੀਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ 

ਰਾਏਕੋਟ/ਲੁਧਿਆਣਾ-ਅਪ੍ਰੈਲ 2020- (ਗੁਰਸੇਵਕ ਸਿੰਘ ਸੋਹੀ ) ਜਿੱਥੇ ਪੂਰਾ ਸੰਸਾਰ ਕਰੋਨਾ ਵਾਇਰਸ ਦੇ ਨਾਲ ਲੜ ਰਿਹਾ ਹੈ ਉਥੇ ਪੁਲਿਸ ਵਿਭਾਗ ਵੱਲੋਂ ਵੀ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ  ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਕਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਵਿੱਚ ਪੰਜਾਬ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਮਹਾਮਾਰੀ ਨੂੰ ਰੋਕਣ ਦੇ ਲਈ ਵੱਖ-ਵੱਖ ਯਤਨ ਕੀਤੇ ਜਾ ਰਹੇ ਹਨ ਇਸ ਦੇ ਚੱਲਦਿਆਂ ਹਲਕਾ ਰਾਏਕੋਟ ਯੂਥ ਪ੍ਰਧਾਨ ਨਵਰਾਜ ਅਕਾਲਗ੍ਹੜ, ਜਰਨਲ ਸੈਕਟਰੀ ਮਨਜੋਤ ਮਹੇਰਨਾ, ਜਰਨਲ ਸੈਕਟਰੀ ਬਲਵੀਰ ਸਿੰਘ ਬ੍ਰਹਮਪੁਰ ਨੇ ਕਿਹਾ ਕਿ ਅਸੀ ਪੁਲਿਸ ਕਰਮਚਾਰੀਆਂ ਦੇ ਹਮੇਸ਼ਾ ਹੀ ਰਿਣੀ ਰਹਾਂਗੇ ਜੋ ਕੋਰੋਨਾ ਵਿਰੁੱਧ ਲੜਾਈ ਵਿੱਚ ਸਭ ਤੋਂ ਮੂਹਰਲੀ ਕਤਾਰ ਵਿੱਚ ਖੜੇ ਹੋ ਆਪਣੀ ਡਿਊਟੀ ਤਨ-ਮਨ ਨਾਲ ਨਿਭਾ ਰਹੇ ਹਨ। ਯੂਥ ਕਾਂਗਰਸ ਹਲਕਾ ਰਾਏਕੋਟ ਦੀ ਟੀਮ ਵਲੋਂ ਮਾਨ ਸਨਮਾਨ ਕੀਤਾ ਗਿਆ। ਐੱਸ ਐੱਚ ਓ ਨਿਧਾਨ ਸਿੰਘ ਸਦਰ ਰਾਏਕੋਟ, ਐੱਸ ਐੱਚ ਓ ਅਮਰਜੀਤ ਸਿੰਘ ਸਿਟੀ ਰਾਏਕੋਟ, ਚੌਕੀ ਇੰਚਾਰਜ ਜਲਾਲਦੀਵਾਲ ਸੁਰਿੰਦਰ ਸਿੰਘ, ਚੌਕੀ ਇੰਚਾਰਜ ਲੋਹਟਬੱਦੀ ਪਰਮਿੰਦਰ ਸਿੰਘ,ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਜੀ ਵੱਲੋਂ ਭੇਜਿਆ ਗਿਆ ਪ੍ਰਸ਼ੰਸਾ ਪੱਤਰ ਭੇਂਟ ਕਰ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਪੁਲਿਸ ਮੁਲਾਜ਼ਮਾਂ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਦੀ ਸੁਰੱਖਿਆ ਲਈ ਹਰ ਸੰਭਵ ਯਤਨ ਕੀਤਾ ਜਾ ਰਹੇ ਹਨ ਅਤੇ ਘਰਾਂ ਤੋਂ ਬਾਹਰ ਰਹਿ ਕੇ ਸਾਡੀ ਸੁਰੱਖਿਆ ਲਈ ਕੰਮ ਕੀਤਾ ਜਾ ਰਿਹਾ ਹੈ ਉੱਥੇ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਆਪਣਾ ਪੂਰਾ ਸਹਿਯੋਗ ਦੇਈਏ ਤੇ ਕਰਫਿਊ ਦੌਰਾਨ ਘਰਾਂ ਵਿੱਚ ਰਹਿ ਕੇ ਸਰਕਾਰ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਕਰੀਏ ਅਤੇ ਸਾਰਿਆ ਦੇ ਸਹਿਯੋਗ ਨਾਲ ਇਸ ਵਾਇਰਸ ਦੀ ਜੰਗ ਨੂੰ ਜਿੱਤ ਸਕੀਏ।

ਜਗਰਾਓਂ ਚ ਕਰਿਫ਼ਊ ਦੀ ਉਲੰਘਣਾ ਕਰਨ ਵਾਲਿਆ ਨੂੰ ਭੇਜੀਆਂ ਜੇਲ੍ਹ

18 ਲੋਕਾਂ ਤੇ ਕਰਫਿਊ ਤੋੜਨ ਦਾ ਮੁਕੱਦਮਾ ਦਰਜ

ਜਗਰਾਓਂ/ਲੁਧਿਆਣਾ , ਅਪ੍ਰੈਲ 2020 -(ਸਤਪਾਲ ਸਿੰਘ ਦੇਹੜਕਾ/ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-

ਕੱਲ (ਸ਼ੁੱਕਰਵਾਰ) ਲਗਾਤਾਰ ਤੀਜੇ ਦਿਨ ਵੀ ਕਰਿਫ਼ਊ ਤੋੜਨ ਦੇ ਸ਼ੌਕੀਨਾਂ ਨੂੰ ਪੁਲਿਸ ਨੇ ਜੇਲ੍ਹ ਯਾਤਰਾ ਕਰਵਾਈ। ਪਿਛਲੇ ਦੋ ਦਿਨ ਤੋਂ ਜਿੱਥੇ ਪੁਲਿਸ ਨੇ ਸਖ਼ਤੀ ਕੀਤੀ ਹੋਈ ਹੈ, ਉਥੇ ਕਰਿਫ਼ਊ ਤੋੜਣ ਦੇ ਵਾਲੇ ਵੀ ਸੜਕਾਂ 'ਤੇ ਉਤਰਨ ਤੋਂ ਬਾਜ਼ ਨਹੀਂ ਆਉਂਦੇ। ਕੱਲ  ਡੀ ਐੱਸ ਪੀ ਗੁਰਦੀਪ ਸਿੰਘ ਗੋਸਲ ਦੀ ਜ਼ੇਰੇ ਨਿਗਰਾਨੀ ਹੇਠ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਦੀ ਅਗਵਾਈ 'ਚ ਪੁਲਿਸ ਦੇ ਲਾਮ-ਲਸ਼ਕਰ ਨੇ ਸ਼ਹਿਰ 'ਚ ਗਸ਼ਤ ਸ਼ੁਰੂ ਕੀਤੀ ਤਾਂ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਅਤੇ ਬਾਜ਼ਾਰਾਂ ਵਿਚ ਜਿੱਥੇ ਕਈ ਦੁਕਾਨਾਂ ਖੁੱਲ੍ਹੀਆਂ ਸਨ, ਉਥੇ ਲੋਕ ਵੱਡੀ ਗਿਣਤੀ 'ਚ ਦੋ ਪਹੀਆ ਵਾਹਨਾਂ 'ਤੇ ਘੁੰਮ ਰਹੇ ਸਨ। ਇਸ 'ਤੇ ਪੁਲਿਸ ਨੇ ਇਨ੍ਹਾਂ ਨੂੰ ਰੋਕ ਕੇ ਕਰਿਫ਼ਊ ਨਿਯਮਾਂ ਦੀ ਉਲੰਘਣਾ ਕਰਨ 'ਤੇ ਖੁੱਲੀ ਜੇਲ੍ਹ ਭੇਜਿਆ। ਪੁਲਿਸ ਦੀ ਅੱਜ ਦੀ ਕਾਰਵਾਈ ਦੌਰਾਨ ਵੀ ਲੋਕਾਂ ਨੂੰ ਭਾਜੜਾਂ ਪਈਆਂ ਰਹੀਆਂ। ਖੁੱਲੀ ਜੇਲ੍ਹ ਪਹੁੰਚਾਏ ਗਏ ਲੋਕਾਂ ਨੂੰ ਛੁਡਾਉਣ ਲਈ ਸਿਫਾਰਸ਼ੀਆਂ ਵੱਲੋਂ ਕਾਫੀ ਵੱਡੀ ਪੱਧਰ ਤੇ ਜ਼ੋਰ-ਅਜਮਾਇਸ਼ ਕੀਤੀ ਗਈ ਪਰ ਪੁਲਿਸ ਨੇ ਅੱਜ ਉਨ੍ਹਾਂ ਦੀ ਵੀ ਇਕ ਨਹੀਂ ਸੁਣੀ। ਇਸ ਦੌਰਾਨ ਡੀ ਐੱਸ ਪੀ ਗੁਰਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸਖ਼ਤੀ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਹੈ। ਇਸ ਲਈ ਉਹ ਕਰਿਫ਼ਊ ਤੋੜ ਕੇ ਬਾਹਰ ਘੁੰਮਣ ਨੂੰ ਬਹਾਦਰੀ ਨਾ ਸਮਝਣ। ਇਹ ਉਨ੍ਹਾਂ ਵੱਲੋਂ ਆਪਣੇ ਅਤੇ ਸਮਾਜ ਲਈ ਕੋਰੋਨਾ ਵਾਇਰਸ ਨੂੰ ਸੱਦਾ ਦੇਣ ਵਾਲਾ ਸੁਨੇਹਾ ਹੈ ਜੋ ਖ਼ਤਰਨਾਕ ਸਾਬਤ ਹੋ ਸਕਦਾ ਹੈ। ਪਰ ਦੁੱਖਦਾਇਕ ਗੱਲ ਕੇ ਏਨੀ ਸਖਤੀ ਦੁਰਾਨ ਵੀ ਲੋਕ ਸਮਜ ਨਹੀਂ ਰਹੇ।ਅਜੇ ਵੀ ਸੜਕਾਂ ਉਪਰ ਕਾਫੀ ਚਹਿਲ ਪਹਿਲ ਪਾਈ ਜਾ ਰਹੀ ਹੈ।

 

ਇਸ ਦੌਰਾਨ 18 ਵਿਅਕਤੀਆਂ 'ਤੇ ਪਰਚਾ ਦਰਜ ਹੋਇਆ ਜਿਨ੍ਹਾਂ ਵਿਚ;

1. ਆਗਿਆਪਾਲ ਸਿੰਘ ਵਾਸੀ ਦੌਧਰ (ਮੋਗਾ)।

2. ਕਮਲਜੀਤ ਸਿੰਘ ਵਾਸੀ ਜਗਰਾਓਂ।

3. ਦੀਪਕ ਕੁਮਾਰ ਵਾਸੀ ਲਾਜਪਤ ਰਾਏ ਰੋਡ ਜਗਰਾਓਂ।

4. ਕਰਮਜੀਤ ਸਿੰਘ ਵਾਸੀ ਚਚਰਾੜੀ।

5. ਸੁਖਚੈਨ ਸਿੰਘ ਵਾਸੀ ਬਜੁਰਗ

6. ਵਿਸ਼ਾਲ ਸਿੰਘ ਵਾਸੀ ਜਗਰਾਓਂ।

7. ਸੁਖਦੀਪ ਸਿੰਘ ਵਾਸੀ ਅਗਵਾੜ ਲੋਪੋ।

8. ਕਰਮ ਸਿੰਘ ਵਾਸੀ ਬਜੁਰਗ

9. ਵੱਸਣ ਸਿੰਘ ਵਾਸੀ ਕੋਠੇ ਰਾਹਲਾਂ ਜਗਰਾਓਂ।

10. ਗੁਰਮੀਤ ਸਿੰਘ ਵਾਸੀ ਰਾਮਗੜ੍ਹ ਭੁਲੱਰ

11. ਕਰਮਜੀਤ ਸਿੰਘ ਵਾਸੀ ਕੱਚਾ ਮਲਕ ਰੋਡ ਜਗਰਾਓਂ।

12. ਸਲੀਤ ਯਾਦਵ ਵਾਸੀ ਗੁਰੂ ਨਾਨਕ ਨਗਰ।

13. ਗੁਰਦੇਵ ਕੁਮਾਰ ਜਗਰਾਓਂ

14. ਗੋਲੂ ਕੁਮਾਰ ਵਾਸੀ ਕੱਚਾ ਮਲਕ ਰੋਡ ਜਗਰਾਓਂ

15. ਬਲਕਰਨਜੋਤ ਸਿੰਘ ਵਾਸੀ ਢੋਲਣ।

16. ਮਨਵੀਰ ਸਿੰਘ ਵਾਸੀ ਚਚਰਾੜੀ।

17. ਕੈਲਾਸ਼ ਵਾਸੀ ਜਗਰਾਓਂ

18. ਦਲਜੀਤ ਸਿੰਘ ਵਾਸੀ ਸਿੱਧਵਾਂ ਖੁਰਦ।

ਜੇਕਰ ਕਿਸੇ ਨੂੰ ਕੋਵਿਡ 19 ਦੇ ਲੱਛਣ ਲੱਗਦੇ ਹਨ ਤਾਂ ਤੁਰੰਤ ਸਰਕਾਰੀ ਸਿਹਤ ਕੇਂਦਰ ਨਾਲ ਰਾਬਤਾ ਕੀਤਾ ਜਾਵੇ-ਡਿਪਟੀ ਕਮਿਸ਼ਨਰ

-ਹੁਣ ਸਨਅਤਕਾਰ ਆਨਲਾਈਨ ਪੋਰਟਲ www.pbindustries.gov.in 'ਤੇ ਅਪਲਾਈ ਕਰ ਸਕਦੇ
-ਸਨਅਤਾਂ ਖੋਲਣ ਨਾਲ ਸੰਬੰਧਤ ਹਰੇਕ ਮੁੱਦੇ 'ਤੇ ਵਿਚਾਰ ਕਰਨ ਲਈ ਲੁਧਿਆਣਾ ਪੁਲਿਸ ਦੇ ਫੇਸਬੁੱਕ ਪੇਜ਼ 'ਤੇ 24 ਅਪ੍ਰੈੱਲ ਸ਼ਾਮ 4 ਵਜੇ ਹੋਵੇਗਾ ਲਾਈਵ ਸੈਸ਼ਨ
ਲੁਧਿਆਣਾ,ਅਪ੍ਰੈੱਲ 2020 -(ਇਕ਼ਬਾਲ ਸਿੰਘ ਰਸੂਲਪੁਰ/ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲਾ ਲੁਧਿਆਣਾ ਦੇ ਸਮੂਹ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਨਾਂ ਨੂੰ ਖੰਘ, ਜੁਕਾਮ, ਬੁਖਾਰ ਜਾਂ ਸਾਹ ਲੈਣ ਵਿੱਚ ਸਮੱਸਿਆ ਪੇਸ਼ ਆ ਰਹੀ ਹੈ ਤਾਂ ਉਹ ਤੁਰੰਤ ਆਪਣੇ ਨੇੜਲੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਆਪਣੀ ਜਾਂਚ ਕਰਵਾ ਸਕਦੇ ਹਨ। ਜਿਨਾਂ ਛੇਤੀ ਇਸ ਬਿਮਾਰੀ ਬਾਰੇ ਪਤਾ ਲੱਗੇਗਾ ਓਨੀ ਛੇਤੀ ਉਸ ਵਿਅਕਤੀ ਨੂੰ ਆਈਸੋਲੇਟ ਕਰਕੇ ਉਸਦਾ ਇਲਾਜ਼ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਇਸਦੇ ਨਾਲ ਹੀ ਉਨਾਂ ਤੋਂ ਇਹ ਬਿਮਾਰੀ ਅੱਗੇ ਫੈਲਣ ਤੋਂ ਰੋਕੀ ਜਾ ਸਕਦੀ ਹੈ। ਜਦੋਂ ਤੱਕ ਲੋਕ ਖੁਦ ਅੱਗੇ ਆ ਕੇ ਨਹੀਂ ਦੱਸਦੇ ਉਦੋਂ ਤੱਕ ਸਿਹਤ ਵਿਭਾਗ ਨੂੰ ਵੀ ਸ਼ੱਕੀ ਮਰੀਜ਼ਾਂ ਦਾ ਪਤਾ ਲਗਾਉਣਾ ਔਖਾ ਹੋ ਜਾਂਦਾ ਹੈ। ਸਿਹਤ ਵਿਭਾਗ ਵੱਲੋਂ ਆਪਣੇ ਪੱਧਰ 'ਤੇ ਵੀ ਲੋਕਾਂ ਦੀ ਸਕਰੀਨਿੰਗ ਜਾਰੀ ਹੈ। ਜ਼ਿਲਾ ਲੁਧਿਆਣਾ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸੈਂਪਲ ਆਦਿ ਲੈਣ ਦੀ ਸਹੂਲਤ ਹੈ। ਜਦਕਿ ਜਾਂਚ ਸਥਾਨਕ ਡੀ. ਐੱਮ. ਸੀ. ਹਸਪਤਾਲ ਵਿਖੇ ਕੀਤੀ ਜਾ ਰਹੀ ਹੈ।
ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਮਿਤੀ 23 ਅਪ੍ਰੈੱਲ ਤੱਕ 1297 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 1160 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। 19 ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਦਕਿ 1141 ਮਾਮਲੇ ਨੈਗੇਟਿਵ ਪਾਏ ਗਏ ਹਨ। ਹੁਣ ਤੱਕ 5 ਮੌਤਾਂ ਹੋ ਚੁੱਕੀਆਂ ਹਨ ਅਤੇ 5 ਮਰੀਜ਼ ਹੁਣ ਤੱਕ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਹੁਣ ਕੁੱਲ 9 ਮਰੀਜ਼ਾਂ ਦਾ ਇਲਾਜ਼ ਜਾਰੀ ਹੈ, ਜਿਨਾਂ ਵਿੱਚੋਂ 8 ਮਰੀਜ਼ ਜ਼ਿਲਾ ਲੁਧਿਆਣਾ ਨਾਲ ਸੰਬੰਧਤ ਹਨ, ਜਦਕਿ ਇੱਕ ਹੋਰ ਜ਼ਿਲੇ ਨਾਲ ਸੰਬੰਧਤ ਹੈ। ਉਨਾਂ ਕਿਹਾ ਕਿ ਅੱਜ ਵੀ ਇੱਕ 72 ਸਾਲਾਂ ਮਰੀਜ਼ ਵੀ ਹਸਪਤਾਲ ਤੋਂ ਛੁੱਟੀ ਲੈ ਕੇ ਗਏ ਹਨ, ਜਿਨਾਂ ਨੇ ਆਪਣੀ ਦ੍ਰਿੜ ਇੱਛਾ ਨਾਲ ਕੋਵਿਡ 19 ਨੂੰ ਹਰਾਇਆ ਹੈ। ਪੰਜਾਬ ਸਰਕਾਰ ਵੱਲੋਂ ਕਰਫਿਊ/ਲੌਕਡਾਊਨ ਵਿੱਚ ਸਨਅਤਾਂ ਨੂੰ ਰਾਹਤ ਦਿੰਦਿਆਂ ਸ਼ਰਤਾਂ ਸਹਿਤ ਸਨਅਤਾਂ ਚਾਲੂ ਕਰਾਉਣ ਲਈ ਕਿਹਾ ਗਿਆ ਹੈ, ਜਿਸ ਦਾ ਸਨਅਤਕਾਰਾਂ ਨੂੰ ਲਾਭ ਲੈਣਾ ਚਾਹੀਦਾ ਹੈ। ਇਸ ਲਈ ਸਨਅਤਕਾਰ ਸਨਅਤਾਂ ਅਤੇ ਵਣਜ ਵਿਭਾਗ ਦੇ ਆਨਲਾਈਨ ਪੋਰਟਲ www.pbindustries.gov.in 'ਤੇ ਅਪਲਾਈ ਕਰ ਸਕਦੇ ਹਨ। ਉਨ•ਾਂ ਸਪੱਸ਼ਟ ਕੀਤਾ ਕਿ ਜੇਕਰ ਸਨਅਤਾਂ ਦੇ ਚੱਲਣ ਦੌਰਾਨ ਜੇਕਰ ਉਨਾਂ ਦਾ ਕੋਈ ਮਜ਼ਦੂਰ ਜਾਂ ਵਰਕਰ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਇਸ ਦੀ ਬਕਾਇਦਾ ਜਾਂਚ ਹੋਵੇਗੀ, ਜੇਕਰ ਵਾਕਿਆ ਹੀ ਸਨਅਤਕਾਰਾਂ ਵੱਲੋਂ ਮਜ਼ਦੂਰਾਂ ਜਾਂ ਵਰਕਰਾਂ ਨੂੰ ਹਦਾਇਤਾਂ ਤਹਿਤ ਜ਼ਰੂਰੀ ਸਹੂਲਤਾਂ ਨਹੀਂ ਮੁਹੱਈਆ ਕਰਵਾਈਆਂ ਜਾ ਰਹੀਆਂ ਹੋਣਗੀਆਂ ਤਾਂ ਕਾਰਵਾਈ ਸਨਅਤਕਾਰ ਖ਼ਿਲਾਫ਼ ਹੋਵੇਗੀ, ਜੇਕਰ ਸਨਅਤਕਾਰ ਵੱਲੋਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਉਨਾਂ ਖ਼ਿਲਾਫ਼ ਕਾਰਵਾਈ ਨਹੀਂ ਹੋਵੇਗੀ। ਉਨਾਂ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ। ਅਗਰਵਾਲ ਨੇ ਦੱਸਿਆ ਕਿ ਸਨਅਤਾਂ ਖੋਲ•ਣ ਨਾਲ ਸੰਬੰਧਤ ਹਰ ਤਰਾਂ ਦੇ ਮੁੱਦੇ 'ਤੇ ਵਿਚਾਰ ਕਰਨ ਅਤੇ ਸੁਝਾਅ ਲੈਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਲੁਧਿਆਣਾ ਪੁਲਿਸ ਦੇ ਫੇਸਬੁੱਕ ਪੇਜ਼ 'ਤੇ ਮਿਤੀ 24 ਅਪ੍ਰੈੱਲ ਸ਼ਾਮ 4 ਵਜੇ ਲਾਈਵ ਸੈਸ਼ਨ ਆਯੋਜਿਤ ਕੀਤਾ ਜਾਵੇਗਾ। ਇਸ ਸੈਸ਼ਨ ਵਿੱਚ ਸਨਅਤ ਵਿਭਾਗ, ਕਿਰਤ ਵਿਭਾਗ, ਈ. ਪੀ. ਐੱਫ਼. ਅਤੇ ਈ. ਐੱਸ. ਆਈ. ਸੀ. ਦੇ ਮਾਹਿਰ ਭਾਗ ਲੈਣਗੇ। ਲੋਕ ਆਪਣੇ ਸਵਾਲ ਪੋਸਟ ਕਰ ਸਕਣਗੇ, ਜਿਨਾਂ ਦੇ ਮੌਕੇ 'ਤੇ ਜਵਾਬ ਦਿੱਤੇ ਜਾਣਗੇ। ਅਗਰਵਾਲ ਨੇ ਦੱਸਿਆ ਕਿ ਹੁਣ ਭਾਰਤ ਸਰਕਾਰ ਵੱਲੋਂ ਇੱਕ ਆਰਡੀਨੈਂਸ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਹੁਣ ਕੋਈ ਵਿਅਕਤੀ ਸਿਹਤ ਵਿਭਾਗ ਦੇ ਡਾਕਟਰ ਜਾਂ ਹੋਰ ਅਮਲੇ ਖ਼ਿਲਾਫ਼ ਅਗਰ ਕਿਸੇ ਵੀ ਤਰਾਂ ਦੀ ਜ਼ੋਰ ਜ਼ਬਰਦਸਤੀ ਜਾਂ ਹਮਲਾ ਆਦਿ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਕਰਫਿਊ/ਲੌਕਡਾਊਨ ਦੇ ਚੱਲਦਿਆਂ ਪੰਚਾਇਤਾਂ ਹੋਈਆਂ ਜਾਗਰੂਕ

ਲੋਕ ਆਪਣੇ ਆਪ ਨੂੰ ਘਰਾਂ ਦੇ ਅੰਦਰ ਰੱਖਣ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ-ਪਿੰਡ ਵਾਸੀ
ਪਿੰਡ ਬੱਦੋਵਾਲ/ਲੁਧਿਆਣਾ, ਅਪ੍ਰੈਲ 2020 (ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)
24 ਅਪ੍ਰੈੱਲ ਅੱਜ ਪੂਰੇ ਦੇਸ਼ ਵਿੱਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਇਆ ਜਾ ਰਿਹਾ ਹੈ। ਆਮ ਤੌਰ 'ਤੇ ਅੱਜ ਦੇ ਦਿਨ ਵੱਖ-ਵੱਖ ਗਰਾਮ ਪੰਚਾਇਤਾਂ ਨੂੰ ਉਨਾਂ ਦੇ ਅਧਿਕਾਰਾਂ, ਕੰਮਾਂ ਅਤੇ ਹੋਰ ਜਿੰਮੇਵਾਰੀਆਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਪਰ ਵਿਸ਼ਵ ਭਰ ਵਿੱਚ ਫੈਲੀ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਦੇ ਚੱਲਦਿਆਂ ਪੰਜਾਬ ਦੀਆਂ ਪੰਚਾਇਤਾਂ ਏਨੀਂਆਂ ਸੁਚੇਤ ਹੋ ਗਈਆਂ ਹਨ ਕਿ ਹੁਣ ਚੁਣੇ ਹੋਏ ਨੁਮਾਇੰਦੇ ਆਪਣੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਦੇ ਪ੍ਰਕੋਪ ਤੋਂ ਬਚਣ ਬਾਰੇ ਖੁਦ ਜਾਗਰੂਕ ਕਰਦੇ ਨਜ਼ਰ ਆ ਰਹੇ ਹਨ। ਇਸ ਤਰਾਂ ਉਹ ਆਪਣੇ ਜਿੰਮੇਵਾਰ ਹੋਣ ਦਾ ਸਬੂਤ ਦੇ ਰਹੇ ਹਨ, ਜੋ ਕਿ ਅੱਜ ਦੇ ਦਿਨ 'ਤੇ ਇੱਕ ਚੰਗਾ ਸੰਕੇਤ ਹੈ। ਜ਼ਿਲਾ ਲੁਧਿਆਣਾ ਦੇ ਤਕਰੀਬਨ 60 ਫੀਸਦੀ ਪਿੰਡਾਂ ਵਿੱਚ ਇਹ ਜਾਗਰੂਕਤਾ ਸਰਗਰਮੀਆਂ ਦੇਖੀਆਂ ਜਾ ਸਕਦੀਆਂ ਹਨ। ਵੱਖ-ਵੱਖ ਪਿੰਡਾਂ ਵਿੱਚ ਕਰਫਿਊ/ਲੌਕਡਾਊਨ ਦੀ ਲੋਕਾਂ ਵੱਲੋਂ ਆਪਣੇ ਪੱਧਰ 'ਤੇ ਕੀਤੀ ਜਾ ਰਹੀ ਨਿਗਰਾਨੀ ਦਾ ਮੌਕਾ ਦੇਖਿਆ ਗਿਆ ਤਾਂ ਲੋਕਾਂ ਵਿੱਚ ਇਸ ਬਿਮਾਰੀ ਪ੍ਰਤੀ ਕਾਫੀ ਚੇਤੰਨਤਾ ਦੇਖਣ ਨੂੰ ਮਿਲੀ। ਇਸ ਸੰਬੰਧੀ ਪਿੰਡ ਬੱਦੋਵਾਲ ਵਿਖੇ ਪੰਚਾਇਤ ਦੀ ਅਗਵਾਈ ਵਿੱਚ ਪਿੰਡ ਦੇ ਨੌਜਵਾਨਾਂ ਵੱਲੋਂ ਲਗਾਏ ਨਾਕੇ 'ਤੇ ਗੱਲਬਾਤ ਕਰਨ 'ਤੇ ਪਤਾ ਲੱਗਾ ਤਾਂ ਜਦੋਂ ਤੋਂ ਪੰਜਾਬ ਸਰਕਾਰ ਨੇ ਸੂਬੇ ਵਿੱਚ ਕਰਫਿਊ/ਲੌਕਡਾਊਨ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਇਹ ਨੌਜਵਾਨ ਪਿੰਡਾਂ ਵਿੱਚ ਨਾਕੇ ਲਗਾ ਕੇ ਆਪਣੇ ਪਿੰਡਾਂ ਵਿੱਚ ਓਪਰੇ ਵਿਅਕਤੀਆਂ ਦੇ ਆਉਣ ਤੋਂ ਰੋਕ ਰਹੇ ਹਨ। ਜਿਸ ਦਾ ਪਿੰਡਾਂ ਦੇ ਵਾਸੀਆਂ ਵੱਲੋਂ ਵੀ ਪੂਰਨ ਸਹਿਯੋਗ ਕੀਤਾ ਜਾ ਰਿਹਾ ਹੈ। ਲੋਕ ਸਿਆਣੇ ਹੋ ਗਏ ਹਨ, ਇਸੇ ਕਰਕੇ ਹੀ ਉਹ ਸਹਿਯੋਗ ਕਰਦੇ ਹਨ। ਨਾਕੇ 'ਤੇ ਰੁਕਣ ਵਾਲੇ ਰਾਹਗੀਰਾਂ ਨੂੰ ਉਹ ਹੈਂਡ ਸੈਨੀਟਾਈਜ਼ਰ ਆਦਿ ਵੀ ਮੁਹੱਈਆ ਕਰਵਾਉਂਦੇ ਹਨ। ਇਸ ਸੰਬੰਧੀ ਪਿੰਡ ਦੇ ਹੀ ਪੰਚ, ਜੋ ਕਿ ਇਸ ਸਮੇਂ ਨਾਕਾ ਪਾਰਟੀ ਦੀ ਅਗਵਾਈ ਕਰ ਰਹੇ ਸਨ, ਨੇ ਦੱਸਿਆ ਕਿ ਪਿੰਡ ਦੇ ਲੋਕ ਪੰਚਾਇਤਾਂ ਪਿੰਡ ਦੀ ਬਿਹਤਰੀ ਅਤੇ ਵਿਕਾਸ ਲਈ ਚੁਣਦੇ ਹਨ। ਇਸ ਲਈ ਪੰਚਾਇਤ ਦਾ ਇਹ ਫਰਜ ਹੈ ਕਿ ਉਹ ਅਜਿਹੇ ਮੌਕੇ 'ਤੇ ਲੋਕਾਂ ਦੀ ਅਗਵਾਈ ਕਰੇ। ਇਸੇ ਕਰਕੇ ਹੀ ਪੰਚਾਇਤ ਦੀ ਅਗਵਾਈ ਵਿੱਚ ਇਹ ਨਾਕਾ ਲਗਾਇਆ ਗਿਆ ਹੈ। ਉਨਾਂ ਦੱਸਿਆ ਕਿ ਉਹ ਰੋਜ਼ਾਨਾ ਸਵੇਰ ਤੋਂ ਦੇਰ ਸ਼ਾਮ ਤੱਕ ਇਹ ਨਾਕਾ ਲਗਾ ਕੇ ਰੱਖਦੇ ਹਨ। ਜੋ ਵੀ ਵਿਅਕਤੀ ਪਿੰਡ ਵਿੱਚ ਆਉਂਦਾ ਹੈ ਤਾਂ ਉਸ ਤੋਂ ਪੂਰੀ ਤਰਾਂ ਪੁੱਛਗਿੱਛ ਕਰਕੇ ਹੀ ਅੱਗੇ ਜਾਣ ਦਿੱਤਾ ਜਾਂਦਾ ਹੈ। ਜੋ ਵੀ ਵਾਹਨ ਇਥੋਂ ਗੁਜਰਦਾ ਹੈ ਉਸਦਾ ਨੰਬਰ ਅਤੇ ਵੇਰਵਾ ਨੋਟ ਕਰਦੇ ਹਾਂ। ਕਿਸੇ ਵੀ ਵਿਅਕਤੀ ਨੂੰ ਪਿੰਡ ਦੇ ਅੰਦਰ ਦੀ ਜਾਣ ਦੀ ਇਜਾਜ਼ਤ ਨਹੀਂ ਸਗੋਂ ਫਿਰਨੀ ਰਸਤੇ ਹੀ ਅਗਲੇ ਪਿੰਡ ਵਿੱਚ ਜਾਇਆ ਜਾ ਸਕਦਾ ਹੈ। ਪਿੰਡ ਦੇ ਲੋਕ ਸ਼ਿਫ਼ਟ ਵਾਰ ਆਪਣੀ ਡਿਊਟੀ ਨਾਕੇ 'ਤੇ ਦਿੰਦੇ ਹਨ। ਉਨਾਂ ਦੱਸਿਆ ਕਿ ਉਹ ਇਸ ਕਰਫਿਊ/ਲੌਕਡਾਊਨ ਦੀ ਸਥਿਤੀ ਵਿੱਚ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰ-ਘਰ ਤੱਕ ਪਹੁੰਚਾਈ ਜਾ ਰਹੀ ਹਰ ਸਹੂਲਤ ਲਈ ਧੰਨਵਾਦ ਕਰਦੇ ਹਨ। ਉਨਾਂ ਕਿਹਾ ਕਿ ਇਸ ਸਥਿਤੀ ਵਿੱਚ ਲੋਕਾਂ ਨੂੰ ਕਣਕ ਦੀ ਵਾਢੀ ਅਤੇ ਖੇਤੀ ਮਸ਼ੀਨਰੀ ਲਈ ਵਰਕਸ਼ਾਪਾਂ ਖੋਲਣ ਦੀ ਇਜ਼ਾਜਤ ਦੇਣ ਦਾ ਵੀ ਉਹ ਸਵਾਗਤ ਕਰਦੇ ਹਨ। ਉਨਾਂ ਹੋਰਾਂ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਪਿੰਡਾਂ ਅਤੇ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਆਪਣੇ ਪਿੰਡਾਂ ਨੂੰ ਸੈਲਫ਼ ਲੌਕਡਾਊਨ ਕਰਨ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਦਾ ਨਿਰਦੇਸ਼ ਰਹੇਗਾ ਉਹ ਇਸ ਨਾਕੇ ਨੂੰ ਲਗਾ ਕੇ ਰੱਖਣਗੇ।

ਪਰਵਾਸੀਆਂ ਵੱਲੋਂ ਭਾਰਤ ਭੇਜੀ ਰਾਸ਼ੀ 23 ਫੀਸਦ ਤਕ ਘਟੇਗੀ- ਵਿਸ਼ਵ ਬੈਂਕ

ਵਾਸ਼ਿੰਗਟਨ, ਅਪ੍ਰੈਲ 2020 -(ਏਜੰਸੀ)-
ਆਲਮੀ ਬੈਂਕ ਨੇ ਅੱਜ ਕਿਹਾ ਕਿ ਵਿਦੇਸ਼ ਵਸੇ ਭਾਰਤੀਆਂ ਵੱਲੋਂ ਆਪਣੀ ਕਮਾਈ ਵਿੱਚੋਂ ਕੁਝ ਹਿੱਸਾ ਜਿਹੜਾ ਵਾਪਸ ਆਪਣੇ ਮੁਲਕ ਭੇਜਿਆ ਜਾਂਦਾ ਹੈ, ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਮੌਜੂਦਾ ਸਾਲ ਵਿੱਚ ਇਹ ਰਾਸ਼ੀ 23 ਫੀਸਦ ਦੇ ਨਿਘਾਰ ਨਾਲ ਘਟ ਕੇ 64 ਅਰਬ ਅਮਰੀਕੀ ਡਾਲਰ ਰਹਿ ਜਾਵੇਗੀ। ਪਿਛਲੇ ਸਾਲ ਇਹ ਅੰਕੜਾ 83 ਅਰਬ ਅਮਰੀਕੀ ਡਾਲਰ ਸੀ। ਇਹ ਦਾਅਵਾ ਆਲਮੀ ਬੈਂਕ ਨੇ ਆਪਣੀ ਇਕ ਰਿਪੋਰਟ ’ਚ ਕੀਤਾ ਹੈ।
ਵਿਸ਼ਵ ਬੈਂਕ ਨੇ ਕਿਹਾ ਕਿ ਮਹਾਮਾਰੀ ਤੇ ਮਗਰੋਂ ਲੌਕਡਾਊਨ ਕਰਕੇ ਦਰਪੇਸ਼ ਆਰਥਿਕ ਸੰਕਟ ਦੇ ਕਾਰਨ ਪਰਵਾਸੀ ਕਾਮਿਆਂ ਦਾ ਰੁਜ਼ਗਾਰ ਖੁੱਸਣ ਦੇ ਨਾਲ ਉਨ੍ਹਾਂ ਦੀਆਂ ਤਨਖਾਹਾਂ ’ਚ ਹੋਣ ਵਾਲੀ ਕਟੌਤੀ ਕਰਕੇ ਆਲਮੀ ਪੱਧਰ ’ਤੇ ਇਹ ਅੰਕੜਾ 20 ਫੀਸਦ ਤਕ ਡਿੱਗ ਸਕਦਾ ਹੈ। 

ਊਬਰ ਭਾਰਤ ’ਚ ਡਰਾਈਵਰਾਂ ਨੂੰ ਵੰਡ ਰਹੀ ਹੈ 20 ਕਰੋੜ ਰੁਪਏ

 

ਗੁਰੂਗ੍ਰਾਮ,ਅਪ੍ਰੈਲ 2020 -(ਏਜੰਸੀ)-

ਟੈਕਸੀ ਸੇਵਾ ਦੇਣ ਵਾਲੀ ਕੰਪਨੀ ਊਬਰ ਨੇ ਅੱਜ ਕਿਹਾ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਉਸ ਵੱਲੋਂ ਆਪਣੇ ‘ਡਰਾਈਵਰ ਫੰਡ’ ਵਿੱਚੋਂ ਪਹਿਲੇ ਬੈਚ ’ਚ ਭਾਰਤ ’ਚ 55 ਹਜ਼ਾਰ ਡਰਾਈਵਰਾਂ ਦੀ ਵਿੱਤੀ ਮਦਦ ਕੀਤੀ ਜਾ ਰਹੀ ਹੈ ਅਤੇ ਇਸ ਹਫ਼ਤੇ ਦੇ ਅੰਤ ਤੱਕ ਡਰਾਈਵਰਾਂ ਨੂੰ 20 ਕਰੋੜ ਰੁਪਏ ਵੰਡੇ ਜਾਣਗੇ।