ਜਗਰਾਓਂ ਚ ਕਰਿਫ਼ਊ ਦੀ ਉਲੰਘਣਾ ਕਰਨ ਵਾਲਿਆ ਨੂੰ ਭੇਜੀਆਂ ਜੇਲ੍ਹ

18 ਲੋਕਾਂ ਤੇ ਕਰਫਿਊ ਤੋੜਨ ਦਾ ਮੁਕੱਦਮਾ ਦਰਜ

ਜਗਰਾਓਂ/ਲੁਧਿਆਣਾ , ਅਪ੍ਰੈਲ 2020 -(ਸਤਪਾਲ ਸਿੰਘ ਦੇਹੜਕਾ/ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-

ਕੱਲ (ਸ਼ੁੱਕਰਵਾਰ) ਲਗਾਤਾਰ ਤੀਜੇ ਦਿਨ ਵੀ ਕਰਿਫ਼ਊ ਤੋੜਨ ਦੇ ਸ਼ੌਕੀਨਾਂ ਨੂੰ ਪੁਲਿਸ ਨੇ ਜੇਲ੍ਹ ਯਾਤਰਾ ਕਰਵਾਈ। ਪਿਛਲੇ ਦੋ ਦਿਨ ਤੋਂ ਜਿੱਥੇ ਪੁਲਿਸ ਨੇ ਸਖ਼ਤੀ ਕੀਤੀ ਹੋਈ ਹੈ, ਉਥੇ ਕਰਿਫ਼ਊ ਤੋੜਣ ਦੇ ਵਾਲੇ ਵੀ ਸੜਕਾਂ 'ਤੇ ਉਤਰਨ ਤੋਂ ਬਾਜ਼ ਨਹੀਂ ਆਉਂਦੇ। ਕੱਲ  ਡੀ ਐੱਸ ਪੀ ਗੁਰਦੀਪ ਸਿੰਘ ਗੋਸਲ ਦੀ ਜ਼ੇਰੇ ਨਿਗਰਾਨੀ ਹੇਠ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਦੀ ਅਗਵਾਈ 'ਚ ਪੁਲਿਸ ਦੇ ਲਾਮ-ਲਸ਼ਕਰ ਨੇ ਸ਼ਹਿਰ 'ਚ ਗਸ਼ਤ ਸ਼ੁਰੂ ਕੀਤੀ ਤਾਂ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਅਤੇ ਬਾਜ਼ਾਰਾਂ ਵਿਚ ਜਿੱਥੇ ਕਈ ਦੁਕਾਨਾਂ ਖੁੱਲ੍ਹੀਆਂ ਸਨ, ਉਥੇ ਲੋਕ ਵੱਡੀ ਗਿਣਤੀ 'ਚ ਦੋ ਪਹੀਆ ਵਾਹਨਾਂ 'ਤੇ ਘੁੰਮ ਰਹੇ ਸਨ। ਇਸ 'ਤੇ ਪੁਲਿਸ ਨੇ ਇਨ੍ਹਾਂ ਨੂੰ ਰੋਕ ਕੇ ਕਰਿਫ਼ਊ ਨਿਯਮਾਂ ਦੀ ਉਲੰਘਣਾ ਕਰਨ 'ਤੇ ਖੁੱਲੀ ਜੇਲ੍ਹ ਭੇਜਿਆ। ਪੁਲਿਸ ਦੀ ਅੱਜ ਦੀ ਕਾਰਵਾਈ ਦੌਰਾਨ ਵੀ ਲੋਕਾਂ ਨੂੰ ਭਾਜੜਾਂ ਪਈਆਂ ਰਹੀਆਂ। ਖੁੱਲੀ ਜੇਲ੍ਹ ਪਹੁੰਚਾਏ ਗਏ ਲੋਕਾਂ ਨੂੰ ਛੁਡਾਉਣ ਲਈ ਸਿਫਾਰਸ਼ੀਆਂ ਵੱਲੋਂ ਕਾਫੀ ਵੱਡੀ ਪੱਧਰ ਤੇ ਜ਼ੋਰ-ਅਜਮਾਇਸ਼ ਕੀਤੀ ਗਈ ਪਰ ਪੁਲਿਸ ਨੇ ਅੱਜ ਉਨ੍ਹਾਂ ਦੀ ਵੀ ਇਕ ਨਹੀਂ ਸੁਣੀ। ਇਸ ਦੌਰਾਨ ਡੀ ਐੱਸ ਪੀ ਗੁਰਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸਖ਼ਤੀ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਹੈ। ਇਸ ਲਈ ਉਹ ਕਰਿਫ਼ਊ ਤੋੜ ਕੇ ਬਾਹਰ ਘੁੰਮਣ ਨੂੰ ਬਹਾਦਰੀ ਨਾ ਸਮਝਣ। ਇਹ ਉਨ੍ਹਾਂ ਵੱਲੋਂ ਆਪਣੇ ਅਤੇ ਸਮਾਜ ਲਈ ਕੋਰੋਨਾ ਵਾਇਰਸ ਨੂੰ ਸੱਦਾ ਦੇਣ ਵਾਲਾ ਸੁਨੇਹਾ ਹੈ ਜੋ ਖ਼ਤਰਨਾਕ ਸਾਬਤ ਹੋ ਸਕਦਾ ਹੈ। ਪਰ ਦੁੱਖਦਾਇਕ ਗੱਲ ਕੇ ਏਨੀ ਸਖਤੀ ਦੁਰਾਨ ਵੀ ਲੋਕ ਸਮਜ ਨਹੀਂ ਰਹੇ।ਅਜੇ ਵੀ ਸੜਕਾਂ ਉਪਰ ਕਾਫੀ ਚਹਿਲ ਪਹਿਲ ਪਾਈ ਜਾ ਰਹੀ ਹੈ।

 

ਇਸ ਦੌਰਾਨ 18 ਵਿਅਕਤੀਆਂ 'ਤੇ ਪਰਚਾ ਦਰਜ ਹੋਇਆ ਜਿਨ੍ਹਾਂ ਵਿਚ;

1. ਆਗਿਆਪਾਲ ਸਿੰਘ ਵਾਸੀ ਦੌਧਰ (ਮੋਗਾ)।

2. ਕਮਲਜੀਤ ਸਿੰਘ ਵਾਸੀ ਜਗਰਾਓਂ।

3. ਦੀਪਕ ਕੁਮਾਰ ਵਾਸੀ ਲਾਜਪਤ ਰਾਏ ਰੋਡ ਜਗਰਾਓਂ।

4. ਕਰਮਜੀਤ ਸਿੰਘ ਵਾਸੀ ਚਚਰਾੜੀ।

5. ਸੁਖਚੈਨ ਸਿੰਘ ਵਾਸੀ ਬਜੁਰਗ

6. ਵਿਸ਼ਾਲ ਸਿੰਘ ਵਾਸੀ ਜਗਰਾਓਂ।

7. ਸੁਖਦੀਪ ਸਿੰਘ ਵਾਸੀ ਅਗਵਾੜ ਲੋਪੋ।

8. ਕਰਮ ਸਿੰਘ ਵਾਸੀ ਬਜੁਰਗ

9. ਵੱਸਣ ਸਿੰਘ ਵਾਸੀ ਕੋਠੇ ਰਾਹਲਾਂ ਜਗਰਾਓਂ।

10. ਗੁਰਮੀਤ ਸਿੰਘ ਵਾਸੀ ਰਾਮਗੜ੍ਹ ਭੁਲੱਰ

11. ਕਰਮਜੀਤ ਸਿੰਘ ਵਾਸੀ ਕੱਚਾ ਮਲਕ ਰੋਡ ਜਗਰਾਓਂ।

12. ਸਲੀਤ ਯਾਦਵ ਵਾਸੀ ਗੁਰੂ ਨਾਨਕ ਨਗਰ।

13. ਗੁਰਦੇਵ ਕੁਮਾਰ ਜਗਰਾਓਂ

14. ਗੋਲੂ ਕੁਮਾਰ ਵਾਸੀ ਕੱਚਾ ਮਲਕ ਰੋਡ ਜਗਰਾਓਂ

15. ਬਲਕਰਨਜੋਤ ਸਿੰਘ ਵਾਸੀ ਢੋਲਣ।

16. ਮਨਵੀਰ ਸਿੰਘ ਵਾਸੀ ਚਚਰਾੜੀ।

17. ਕੈਲਾਸ਼ ਵਾਸੀ ਜਗਰਾਓਂ

18. ਦਲਜੀਤ ਸਿੰਘ ਵਾਸੀ ਸਿੱਧਵਾਂ ਖੁਰਦ।