You are here

ਲੁਧਿਆਣਾ

ਪਿੰਡ ਬੁਰਜ ਕੁਲਾਰਾ ਵਿੱਚ ,ਨੈਚਰੋ ਲਾਈਫ ਕੇਅਰ ਹਸਪਤਾਲ,ਵੱਲੋਂ ਇਮਊਨਟੀ ਵਧਾਉਣ ਵਾਸਤੇ ਦਵਾਈਆਂ ਦਿੱਤੀਆਂ

ਜਗਰਾਉਂ (ਰਾਣਾ ਸ਼ੇਖਦੌਲਤ)ਇੱਥੋਂ ਨਜ਼ਦੀਕ ਪਿੰਡ ਬੁਰਜ ਕੁਲਾਰਾ ਵਿੱਚ ਨੈਚਰੋ ਲਾਈਫ ਕੇਅਰ ਹਸਪਤਾਲ ਦੇ ਡਾਕਟਰ ਮਨਦੀਪ ਸਿੰਘ ਸਰਾਂ ਨੇ ਪੂਰੇ ਪਿੰਡ ਨੂੰ ਇਮਊਨਟੀ ਵਧਾਉਣ ਵਾਸਤੇ ਦਵਾਈਆਂ ਦਿੱਤੀਆਂ ਡਾਕਟਰ ਮਨਦੀਪ ਸਿੰਘ ਸਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦਵਾਈ ਅਸੀਂ ਆਯੂਰਵੈਦਿਕ ਢੰਗ ਨਾਲ ਤਿਆਰ ਕੀਤੀ ਹੈ ਇਸ ਵਿੱਚ ਬਹੁਤ ਸਾਰੀਆਂ ਦੇਸੀ ਚੀਜ਼ਾਂ ਪਾ ਕੇ ਉਨ੍ਹਾਂ ਦਾ ਸਿਰਪ ਤਿਆਰ ਕਰਕੇ ਇਹ ਦਵਾਈ ਬਣਾਈ ਹੈ ਕਿਉਂਕਿ ਜਦੋਂ ਆਪਣਾ ਸਰੀਰ ਅੰਦਰੋਂ ਕਮਜ਼ੋਰ ਹੁੰਦਾ ਹੈ ਤਾਂ ਕਰੋਨਾ ਵਾਇਰਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਬੀਮਾਰੀਆਂ ਪਕੜ ਲੈਦੀਆਂ ਹਨ।ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਕਰੋਨਾ ਵਾਇਰਸ ਦਾ ਮਰੀਜ਼ ਹੋਵੇ ਤਾਂ ਉਸ ਨੂੰ ਇਹ ਦਵਾਈ ਜਾਰੂਰ ਦਿਓ।ਅਤੇ ਉਹ ਦਿਨ ਵਿੱਚ ਪੰਜ ਵਾਰ ਇਹ ਦਵਾਈ ਲਵੇ। ਅਤੇ ਸਾਨੂੰ ਕਿਸੇ ਵੀ ਕਰੋਨਾ ਵਾਇਰਸ ਵਾਲੇ ਮਰੀਜ਼ ਤੋਂ ਨਫਰਤ ਜਾਂ ਭੇਦਭਾਵ ਨਹੀਂ ਕਰਨਾ ਚਾਹੀਦਾ ਸਗੋਂ ਉਸ ਨੂੰ ਤੰਦਰੁਸਤ ਹੋਣ ਲਈ ਹੌਸਲਾ ਦਿਓ। ਡਾਕਟਰ ਮਨਦੀਪ ਸਿੰਘ ਸਰਾਂ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਕਰੋਨਾ ਵਾਇਰਸ ਕਰਕੇ ਇਸ ਔਖੀ ਘੜੀ ਵਿੱਚ ਜੋ ਅਦਾਰੇ ਸੇਵਾ ਕਰ ਰਹੇ ਹਨ ਉਨ੍ਹਾਂ ਸਾਰੇ ਅਦਾਰਿਆਂ ਨੂੰ ਦਵਾਈਆਂ ਦੇ ਚੁੱਕੇ ਹਾਂ।ਇਹ ਸਾਡੀ ਦਵਾਈ ਬੱਚੇ ਤੋਂ ਲੈ ਕੇ ਕੋਈ ਵੀ ਉਮਰ ਤੱਕ ਲੈ ਸਕਦਾ ਹੈ।ਇਹ ਦਵਾਈ ਪੂਰੇ ਨਗਰ ਅਤੇ ਨੌਜਵਾਨਾਂ,ਗੁਰਦੁਆਰਾ ਪ੍ਰਬੰਧਕ ਕਾਮੇਟੀ ਦੇ ਸਹਿਯੋਗ ਨਾਲ ਦਿੱਤੀ ਇਸ ਮੌਕੇ ਵਾਹਿਗੁਰੂਪਾਲ ਸਿੰਘ, ਮਾਸਟਰ ਜਗਦੀਪ ਸਿੰਘ ਸਰਾਂ,ਗੁਰਪ੍ਰੀਤ ਸਿੰਘ,ਗਿਆਨੀ ਗੁਰਨੈਵ ਸਿੰਘ,ਅਮਨ ਸਰਾਂ, ਬਲਕਾਰ ਸਿੰਘ ਸਰਾਂ,ਪ੍ਰਭਦੀਪ ਸਿੰਘ,ਉਪਿੰਦਰ ਸਿੰਘ ਸਰਾਂ,ਜੱਸੀ ਸਿੰਧੂ,ਰਿੱਤੂ,ਸੁਖਪ੍ਰੀਤ ਸਿੰਘ ਸੁੱਖਾ,ਮਨਪ੍ਰੀਤ ਸਿੰਘ, ਚਰਨਜੀਤ ਸਿੰਘ,ਸਵਰਨ ਸਿੰਘ ਸਰਾਂ,ਲਖਵੰਤ ਸਿੰਘ ਸਰਾਂ,ਗੁਰਪ੍ਰੀਤ ਸਿੰਘ ਸਰਾਂ, ਅਰਮਾਨਦੀਪ ਸਿੰਘ ਸਰਾਂ ਆਦਿ ਨੇ ਡਾਕਟਰ ਮਨਦੀਪ ਸਿੰਘ ਸਰਾਂ ਦਾ ਸਨਮਾਨ ਵੀ ਕੀਤਾ।

ਸ੍ਰੀ ਹਜੂਰ ਸਾਹਿਬ ਤੋਂ ਆਈ ਸੰਗਤ ਨੂੰ ਮਿਲਣ ਪੁੱਜੇ ਬੈਂਸ

(ਫੋਟੋ:-ਸਿਮਰਜੀਤ ਸਿੰਘ ਬੈਸ ਯਾਤਰੀਆਂ ਨੂੰ ਮਿਲਦੇ ਹੋਏ)

ਅੱਜ ਰਾਤ ਤਕ ਟੈਸਟ ਕਰਕੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਜਾਵੇਗਾ ਭੇਜਿਆ -ਬੈਂਸ

ਸਿਵਲ ਹਸਪਤਾਲ 'ਚ ਕੈਦੀਆਂ ਵਾਂਗ ਰੱਖਿਆ ਗਿਆ ਮਰੀਜ਼ਾਂ ਨੂੰ

 

ਲੁਧਿਆਣਾ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਕੋਰੋਨਾ ਮਹਾਮਾਰੀ ਨਾਲ ਜਿੱਥੇ ਦੇਸ਼ ਭਰ ਦੇ ਲੋਕ ਘਰਾਂ ਵਿੱਚ ਕੈਦ ਹਨ ਅਤੇ ਲੋਕਾਂ ਨੂੰ ਰਾਸ਼ਨ ਅਤੇ ਹੋਰ ਸਮਾਨ ਦੇਣ ਪੁੱਜਦਾ ਨਾ ਕਰਨ ਦੇ ਸਰਕਾਰਾਂ ਤੇ ਦੋਸ਼ ਲੱਗ ਰਹੇ ਹਨ ਉੱਥੇ ਸ਼੍ਰੀ ਹਜੂਰ ਸਾਹਿਬ ਤੋਂ ਆਈ ਸੰਗਤ ਜੋ ਕਿ ਲੁਧਿਆਣਾ ਦੇ ਮੈਰੀਟੋਰਿਅਸ ਸਕੂਲ ਵਿੱਚ ਕਵਾਰਟਾਈਨ ਕੀਤੀ ਹੋਈ ਹੈ, ਨੂੰ ਮਿਲਣ ਲਈ ਅੱਜ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਸ ਆਪਣੀ ਟੀਮ ਨਾਲ ਪੁੱਜੇ ਅਤੇ ਮੌਕੇ ਤੇ ਹੀ ਲੋਕਾਂ ਦੀ ਮੰਗ ਅਨੁਸਾਰ (ਨੈਬੂਲਾਈਜ਼ਰ) ਭਾਫ ਲੈਣ ਵਾਲੀ ਮਸ਼ੀਨ ਸਮੇਤ ਹੋਰ ਜਰੁਰੂ ਸਮਾਨ ਵੀ ਦਿੱਤਾ

ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਵਿਧਾਇਕ ਬੈਂਸ ਨੇ ਦੱਸਿਆ ਕਿ ਲੁਧਿਆਣਾ ਦੇ ਮੈਰੀਟੋਰਿਅਸ ਸਕੂਲ ਵਿੱਚ ਸ਼੍ਰੀ ਹਜੂਰ ਸਾਹਿਬ ਤੋਂ ਆਈ ਸੰਗਤ ਨੂੰ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਕੁਝ ਸ਼ਿਕਾਇਤਾਂ ਫੇਸ ਬੁੱਕ ਤੋਂ ਮਿਲੀਆਂ ਸਨ ਅਤੇ ਉਹ ਮਰੀਜਾਂ ਨੂੰ ਦੇਣ ਵਾਲੀਆਂ ਸਹੂਲਤਾਂ ਦੇਖਣ ਲਈ ਆਏ ਸਨ। ਉਨ੍ਹਾਂ ਦੱਸਿਆ ਕਿ ਇੱਥੇ ਲੋਕਾਂ ਨੂੰ ਅਨੇਕਾਂ ਸ਼ਿਕਾਇਤਾਂ ਕੀਤੀਆਂ ਹਨ ਅਤੇ ਮਰੀਜਾਂ ਨੇ ਦੱਸਿਆ ਕਿ ਨਾ ਹੀ ਇੱਥੇ ਪੂਰੇ ਬਾਥਰੂਮ ਹਨ ਅਤੇ ਸਾਰੇ ਬਾਥਰੂਮਾਂ ਵਿੱਚ ਗੰਦਗੀ ਹੈ, ਇਸ ਤੋਂ ਇਲਾਕਾ ਖਾਣਾ ਵੀ ਵਧੀਆ ਨਾ ਹੋ ਕੇ ਸੜੀਆਂ ਹੋਈਆਂ ਰੋਟੀਆਂ ਦਿੱਤੀਆਂ ਜਾ ਰਹੀਆਂ ਹਨ। ਮਰੀਜਾਂ ਨੇ ਦੱਸਿਆ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਜਦੋਂ ਵੀ ਉਹ ਕੋਈ ਸ਼ਿਕਾਇਤ ਕਰਦੇ ਹਨ ਜਾਂ ਕੋਈ ਚੀਜ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਸਟਾਫ ਵਲੋਂ ਪੁੱਠੇ ਸਿੱਧੇ ਜਵਾਬ ਦਿੱਤੇ ਜਾਂਦੇ ਹਨ। ਵਿਧਾਇਕ ਬੈਂਸ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਸਾਰੇ ਮਰੀਜਾਂ ਨੂੰ ਸਬਰ ਸੰਤੋਖ ਤੋਂ ਕੰਮ ਲੈਣ ਦੀ ਗੱਲ ਆਖੀ ਅਤੇ ਸਾਰਿਆਂ ਨੂੰ ਕਿਹਾ ਕਿ ਇਹ ਬਿਮਾਰੀ ਨੂੰ ਦੂਰ ਦੂਰ ਰਹਿ ਕੇ ਹੀ ਖਤਮ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਵਿÎਧਾਇਕ ਬੈਂਸ ਨੇ ਸਿਵਲ ਹਸਪਤਾਲ ਦਾ ਵੀ ਦੌਰਾ ਕੀਤਾ ਅਤੇ ਮਰੀਜਾਂ ਦਾ ਹਾਲ ਚਾਲ ਪੁੱਿਛਆ। ਇਸ ਦੌਰਾਨ ਲੋਕ ਇਨਸਾਫ ਪਾਰਟੀ ਦੀ ਟੀਮ ਵਲੋਂ ਮਰੀਜਾਂ ਲਈ ਮਾਸਕ, ਸੈਨੇਟਾਈਜਰ, ਸੇਬ, ਕੇਲੇ, ਨਹਾਉਣ ਵਾਲਾ ਸਾਬਣ, ਕੱਪੜੇ ਧੋਣ ਵਾਲਾ ਸਾਬਣ, ਬਾਲਟੀਆਂ ਸਮੇਤ ਹੋਰ ਜਰੂਰੀ ਸਮਾਨ ਦਿੱਤਾ ਗਿਆ।

ਇਸ ਦੌਰਾਨ ਜਦੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਿਵਲ ਹਸਪਤਾਲ ਪੁੱਜੇ ਤਾਂ ਉੱਥੇ ਇਕ ਮਰੀਜ ਨੇ ਹਸਪਤਾਲ ਦੀ ਬਿਲਡਿੰਗ ਤੋਂ ਖਿੜਕੀ ਰਾਹੀਂ ਆਵਾਜ ਮਾਰ ਕੇ ਦੱਸਿਆ ਕਿ ਉਨ੍ਹਾਂ ਨੂੰ ਇੱਥੇ ਕੈਦੀਆਂ ਵਾਂਗ ਰੱਖਿਆ ਗਿਆ ਹੈ ਅਤੇ ਇਸ ਤਰਾਂ ਵਿਵਹਾਰ ਕੀਤਾ ਜਾ ਰਿਹਾ ਹੈ ਕਿ ਉਹ ਬਹੁਤ ਵੱਡੇ ਗੈਂਗਸਟਰ ਹੋਣ। ਮਰੀਜ ਨੇ ਦੋਸ਼ ਲਗਾਇਆ ਕਿ ਇੱਥੇ ਮਰੀਜਾਂ ਦੀ ਕੋਈ ਸੁਣਵਾਈ ਨਹੀਂ ਹੈ ਅਤੇ ਸਫਾਈ ਨਾਮ ਦੀ ਕੋਈ ਚੀਜ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਥੇ ਰਹਿ ਕੇ ਤਾਂ ਜੇਕਰ ਉਨ੍ਹਾਂ ਨੂੰ ਕਰੋਨਾ ਬਿਮਾਰੀ ਨਾ ਵੀ ਹੋਵੇ ਤਾਂ ਵੀ ਹੋਰਨਾਂ ਅਨੇਕਾਂ ਬਿਮਾਰੀਆਂ ਨੇ ਘੇਰ ਲੈਣਾ ਹੈ। ਇਸ ਦੌਰਾਨ ਵਿਧਾਇਕ ਬੈਂਸ ਨੇ ਮਰੀਜਾਂ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਸਾਰੇ ਪ੍ਰਬੰਧ ਕਰਵਾਏ ਜਾ ਰਹੇ ਹਨ।

 

ਇਸ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਵਿਧਾਇਕ ਬੈਂਸ ਨੇ ਇਲਾਕੇ ਦੇ ਐਸਡੀਐਮ ਨਾਲ ਗੱਲ ਕੀਤੀ ਅਤੇ ਪੂਰੀ ਸਥਿਤੀ ਤੋਂ ਜਾਣੂ ਕਰਵਾਇਆ। ਜਿਸ ਤੋਂ ਬਾਅਦ ਐਸਡੀਐਮ ਨੇ ਵਿਧਾਇਕ ਬੈਂਸ ਨੂੁੰ ਭਰੋਸਾ ਦਿੱਤਾ ਹੈ ਕਿ ਅੱਜ ਰਾਤ ਤੱਕ ਸਾਰੇ ਮਰੀਜਾਂ ਦੇ ਟੈਸਟ ਹੋ ਜਾਣਗੇ ਅਤੇ ਜਿਹੜੇ ਮਰੀਜਾਂ ਕਵਾਰਨਟਾਈਨ ਕਰਨਾ ਹੋਵੇਗਾ ਉਨ੍ਹਾਂ ਮਰੀਜਾਂ ਨੂੰ ਉਨ੍ਹਾਂ ਦੇ ਹੀ ਰਿਹਾਇਸ਼ੀ ਪਿੰਡ ਦੇ ਨੇੜਲੇ ਪਿੰਡ ਜਾਂ ਕਸਬੇ ਵਿੱਚ ਭੇਜ ਦਿੱਤਾ ਜਾਵੇਗਾ ਜਿੱਥੇ ਉਨ੍ਹਾਂ ਨੂੰ 21 ਦਿਨ ਤੱਕ ਕਵਾਰਨਟਾਈਨ ਵਿੱਚ ਰੱਖਿਆ ਜਾਵੇਗਾ, ਜਿਸ ਨਾਲ ਜਿੱਥੇ ਇੱਕ ਪਾਸੇ ਪ੍ਰਸ਼ਾਸਨ ਲਈ ਵੀ ਸੌਖਾ ਕੰਮ ਹੋ ਜਾਵੇਗਾ ਉੱਥੇ ਮਰੀਜ ਵੀ ਆਪਣੇ ਘਰਾਂ ਦੇ ਨੇੜੇ ਪੁੱਜ ਜਾਣਗੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮਰੀਜਾਂ ਨੂੰ ਖਾਣਾ ਅਤੇ ਹੋਰ ਸਮਾਨ ਵੀ ਮੁਹਈਆ ਕਰਵਾ ਸਕਦੇ ਹਨ। ਇਸ ਸਬੰਧੀ ਮੌਰੀਟੋਰਿਅਸ ਸਕੂਲ ਵਿੱਚ ਰੱਖ ਗਏ ਮਰੀਜਾਂ ਨੇ ਸ਼ਿਕਾਇਤ ਕੀਤੀ ਸੀ ਅਤੇ ਵਿਧਾਇਕ ਬੈਂਸ ਨੇ ਮੌਕੇ ਤੇ ਹੀ ਐਸਡੀਐਮ ਨਾਲ ਗੱਲ ਕੀਤੀ ਅਤੇ ਇਸ ਦਾ ਨਿਪਟਾਰਾ ਕੀਤਾ।

ਅਸੀਂ ਦਿਆਂਗੇ ਸਾਥ' ਮੁਹਿੰਮ ਦਾ ਅੱਜ ਹੋਵੇਗਾ ਆਗਾਜ਼

ਜਗਰਾਓਂ / ਲੁਧਿਆਣਾ , ਮਈ 2020 -(ਸਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ)-ਪੰਜਾਬ ਪੈਪਸੂ ਦੇ ਡਾਇਰੈਕਟਰ ਪ੍ਰਸ਼ੋਤਮ ਲਾਲ ਖਲੀਫਾ ਨੇ ਨੋਵਲ ਕੋਰੋਨਾ ਵਾਇਰਸ ਕੋਵਿਡ-19 ਦਰਮਿਆਨ ਅਹਿਮ ਸੇਵਾਵਾਂ ਨਿਭਾਅ ਰਹੇ ਡਾਕਟਰ, ਸਿਹਤ ਅਮਲਾ, ਪ੍ਰਸ਼ਾਸਨਿਕ ਅਧਿਕਾਰੀ, ਪੁਲਿਸ ਅਤੇ ਸਫਾਈ ਸੇਵਕਾਂ ਨੂੰ ਕੋਰੋਨਾ ਯੋਧਿਆਂ ਦੇ ਖਿਤਾਬ ਨਾਲ ਹਰ ਇੱਕ ਪਿੰਡ, ਸ਼ਹਿਰ, ਗਲੀ 'ਚ ਸਨਮਾਨਿਤ ਕਰਨ ਦੀ ਲਹਿਰ ਸ਼ੁਰੂ ਹੋਣੀ ਚਾਹੀਦੀ ਹੈ। ਜਨਤਾ ਦਾ ਇਹ ਛੋਟਾ ਜਿਹਾ ਉਪਰਾਲਾ ਕੋਰੋਨਾ ਯੋਧਿਆਂ ਦੀ ਹਿੰਮਤ ਨੂੰ ਦੁੱਗਣਾ ਉਤਸ਼ਾਹਿਤ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਹੌਸਲਾ ਅਫਜਾਈ ਕਰੇਗਾ। ਅਜਿਹੇ ਵਿਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਨ੍ਹਾਂ 'ਤੇ ਕੀਤੇ ਜਾ ਰਹੇ ਹਮਲੇ ਸ਼ਰਮਨਾਕ ਅਤੇ ਇਨਸਾਨੀਅਤ ਲਈ ਕਲੰਕ ਵਰਗੇ ਹਨ। ਅਜਿਹੇ ਅਨਸਰਾਂ ਨੂੰ ਸਖਤ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਅੱਜ ਤੋਂ ਅਜਿਹੀ ਹੀ ਇੱਕ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ ਜਿਸ ਵਿਚ ਸ਼ੋਸਲ ਮੀਡੀਆ 'ਤੇ ਜਨਤਾ ਇਨ੍ਹਾਂ ਸਨਮਾਨਿਤ ਸਖਸ਼ੀਅਤਾਂ ਦੇ ਸਨਮਾਨ ਵਿਚ ਸਹੁੰ ਚੁੱਕਣਗੇ ਕਿ ਉਹ ਉਕਤ ਵਰਗ ਦਾ ਸਾਥ ਦੇਣਗੇ।  

ਲੁਧਿਆਣਾ ਵਿੱਚ ਸਨਅਤ ਦਾ ਕੰਮ ਮਨਜ਼ੂਰੀ ਨਾਲ ਹੋਵੇਗਾ ਚਾਲੂ

ਦੋ ਹਜ਼ਾਰ ਸਨਅਤਾਂ ਨੂੰ ਉਤਪਾਦਨ ਸ਼ੁਰੂ ਕਰਨ ਦੀ ਮਿਲੀ ਪ੍ਰਵਾਨਗੀ

ਲੁਧਿਆਣਾ,ਮਈ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਲੁਧਿਆਣਾ ਵਿੱਚ ਦੋ ਹਜ਼ਾਰ ਕੰਪਨੀਆਂ ਨੂੰ ਸਨਅਤਾਂ ਵਿੱਚ ਉਤਪਾਦਨ ਸ਼ੁਰੂ ਕਰਨ ਦੀ ਪ੍ਰਵਾਨਗੀ ਮਿਲ ਗਈ ਹੈ। ਇਸ ਨਾਲ ਲੁਧਿਆਣਾ ਵਿੱਚ ਪਿਛਲੇ ਸਵਾ ਮਹੀਨੇ ਤੋਂ ਬੇਰੁਜ਼ਗਾਰ ਬੈਠੇ ਪੰਜਾਹ ਹਜ਼ਾਰ ਤੋਂ ਜ਼ਿਆਦਾ ਵਰਕਰਾਂ ਨੂੰ ਰੁਜ਼ ਗਾਰ ਮਿਲੇਗਾ ।

ਇਸ ਲਈ ਪ੍ਰਸ਼ਾਸਨ ਵੱਲੋਂ ਐਸੋਸੀਏਸ਼ਨਾਂ ਦੇ ਪੱਧਰ ਉੱਪਰ ਬਲਕ ਪਾਸ ਜਾਰੀ ਕੀਤੇ ਗਏ ਹਨ। ਇਹ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੱਖ-ਵੱਖ ਐਸੋਸੀਏਸ਼ਨਾਂ ਵੱਲੋਂ ਆਪਣੇ ਦਫ਼ਤਰਾਂ ਦੇ ਵਿੱਚ ਜ਼ਿਲ੍ਹਾ ਉਦਯੋਗ ਕੇਂਦਰ ਦੇ ਨੁਮਾਇੰਦਿਆਂ ਨੂੰ ਸਵੈ ਘੋਸ਼ਣਾ ਪੱਤਰ ਦੇ ਅਧੀਨ ਫਾਰਮ ਜਮ੍ਹਾਂ ਕਰਵਾਏ ਗਏ ਸਨ। ਲੁਧਿਆਣਾ ਵਿੱਚ ਜੋ ਕੰਪਨੀਆਂ ਖੁੱਲ੍ਹਣ ਜਾ ਰਹੀਆਂ ਹਨ ਉਨ੍ਹਾਂ ਵਿਚ ਜ਼ਿਆਦਾ ਕਾਰਪੋਰੇਟ ਸੈਕਟਰ ਦੀਆਂ ਅਤੇ ਮੱਧ ਦਰਜੇ ਦੇ ਉਦਯੋਗ ਸ਼ਾਮਲ ਹਨ , ਪਰ ਅਜੇ ਤੱਕ ਸਮਾਲ ਸਕੇਲ ਇੰਡਸਟਰੀ ਅਤੇ ਅਣੂ ਇਕਾਈਆਂ ਦੇ ਵੱਲੋਂ ਇਸ ਸਬੰਧੀ ਜ਼ਿਆਦਾ ਉਤਸ਼ਾਹ ਨਹੀਂ ਦਿਖਾਇਆ ਜਾ ਰਿਹਾ ਹੈ ਕਿਉਂਕਿ ਇਹ ਸਨਅਤ ਜ਼ਿਆਦਾਤਰ ਲੁਧਿਆਣਾ ਦੇ ਮਾਸਟਰ ਪਲਾਨ ਵਿੱਚ ਮਿਕਸ ਲੈਂਡ ਯੂਜ਼ ਇਲਾਕੇ ਵਿੱਚ ਸਥਿਤ ਹੈ ਜਿੱਥੇ ਕਿ ਪ੍ਰਸ਼ਾਸਨ ਵੱਲੋਂ ਅਜੇ ਸਨਅਤ ਨੂੰ ਚਲਾਉਣ ਦੀ ਆਗਿਆ ਨਹੀਂ ਦਿੱਤੀ ਗਈ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਨਅਤੀ ਐਸੋਸੀਏਸ਼ਨ ਫੈਡਰੇਸ਼ਨ ਆਫ ਇੰਡਸਟਰੀ ਐਂਡ ਕਮਰਸ਼ੀਅਲ ਆਰਗਨਾਈਜੇਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੀਤੇ ਦਿਨ ਜ਼ਿਲ੍ਹਾ ਉਦਯੋਗ ਦਫ਼ਤਰ ਲੁਧਿਆਣਾ ਦੇ ਨੁਮਾਇੰਦਿਆਂ ਨੂੰ ਸਵੈ ਘੋਸ਼ਣਾ ਪੱਤਰ ਅਧੀਨ 1000 ਤੋਂ ਜ਼ਿਆਦਾ ਯੂਨਿਟਾਂ ਦੇ ਕਾਗ਼ਜ਼ ਦਿੱਤੇ ਗਏ ਸਨ ਜਿਨ੍ਹਾਂ ਵੱਲੋਂ ਮੌਕੇ ਤੇ ਹੀ ਬਲਕ ਵਿੱਚ ਮਜ਼ਦੂਰਾਂ ਲਈ ਪਾਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਨਅਤ ਦੁਬਾਰਾ ਸ਼ੁਰੂ ਹੋਣ ਦੇ ਨਾਲ ਜਿੱਥੇ ਸਰਕਾਰ ਨੂੰ ਕਰ ਦੇ ਰੂਪ ਦੇ ਵਿੱਚ ਕਰੋੜਾਂ ਰੁਪਏ ਪ੍ਰਾਪਤ ਹੋਣਗੇ। ਉਥੇ ਪਿਛਲੇ ਕਰੀਬ ਸਵਾ ਮਹੀਨੇ ਤੋਂ ਵਿਹਲੇ ਬੈਠੇ ਮਜ਼ਦੂਰਾਂ ਨੂੰ ਰੁਜ਼ਗਾਰ ਦੀ ਪ੍ਰਾਪਤੀ ਹੋਵੇਗੀ।

ਉਨ੍ਹਾਂ ਕਿਹਾ ਕਿ ਸਾਡੀ ਪੂਰੀ ਕੋਸ਼ਿਸ਼ ਹੈ ਕਿ ਲੁਧਿਆਣਾ ਵਿੱਚ ਆਏ ਹੋਏ ਮਜ਼ਦੂਰ ਦੁਬਾਰਾ ਆਪਣੇ ਪਿੰਡਾਂ ਨੂੰ ਨਾ ਜਾਣ ਕਿਉਂਕਿ ਉੱਥੇ ਵੀ ਰੁਜ਼ਗਾਰ ਦੇ ਸਾਧਨ ਉਪਲੱਬਧ ਨਹੀਂ ਹਨ। ਅਸੀਂ ਮਜ਼ਦੂਰਾਂ ਦੀ ਕੌਂਸਲਿੰਗ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਇੱਥੇ ਹੀ ਰੋਕਣ ਲਈ ਪ੍ਰੇਰਿਤ ਕਰ ਰਹੇ ਹਾਂ। ਵਰਕਰਾਂ ਦੇ ਇੱਥੇ ਰੁਕਣ ਦੇ ਨਾਲ ਸਨਅਤ ਦਾ ਪਹੀਆ ਵੀ ਤੁਰ ਪਵੇਗਾ।

ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਨਅਤਕਾਰਾਂ ਵੱਲੋਂ ਤੇ ਉਨ੍ਹਾਂ ਦੀ ਐਸੋਸੀਏਸ਼ਨ ਦੇ ਵੱਲੋਂ ਹਰ ਰੋਜ਼ ਹਜ਼ਾਰਾਂ ਮਜ਼ਦੂਰਾਂ ਨੂੰ ਲੰਗਰ ਨਿਰਵਿਘਨ ਜਗਾਇਆ ਜਾ ਰਿਹਾ ਹੈ ਤਾਂ ਜੋ ਉਹ ਲੁਧਿਆਣਾ ਨੂੰ ਛੱਡ ਕੇ ਬਾਹਰ ਜਾਣ ਬਾਰੇ ਨਾ ਸੋਚਣ। ਉਨ੍ਹਾਂ ਨੇ ਇਸ ਸੰਬੰਧੀ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਨਅਤ ਖੋਲ੍ਹਣ ਦੇ ਲਈ ਜਿਥੇ ਸ਼ਰਤਾਂ ਨੂੰ ਨਰਮ ਕੀਤਾ ਹੈ ਉੱਥੇ ਜੰਗੀ ਪੱਧਰ ਤੇ ਸਨਅਤਾਂ ਨੂੰ ਦੁਬਾਰਾ ਸ਼ੁਰੂ ਕਰਨ ਦੇ ਲਈ ਯੋਗ ਪ੍ਰਬੰਧ ਕੀਤੇ ਹਨ।

ਚੈਂਬਰ ਆਫ ਇੰਡਸਟਰੀਅਲ ਕਮਰਸ਼ੀਅਲ ਅੰਡਰ ਟੇਕਿੰਗ ਦੇ ਪ੍ਰਧਾਨ ਉਪਕਾਰ ਸਿੰਘ ਅਹੂਜਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਨਅਤਾਂ ਨੂੰ ਦੁਬਾਰਾ ਖੋਲ੍ਹਣ ਦੇ ਲਈ ਆਪਣੇ ਐਸੋਸੀਏਸ਼ਨ ਮੈਂਬਰਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਉਨ੍ਹਾਂ ਵੱਲੋਂ ਹੈਲਪ ਡੈਸਕ ਵੀ ਬਣਾਇਆ ਗਿਆ ਹੈ ਅਤੇ ਆਨਲਾਈਨ ਵੀ ਉਨ੍ਹਾਂ ਦੀ ਵੈੱਬਸਾਈਟ ਦੇ ਉੱਤੇ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਕਾਗਜ਼ ਅਸੀਂ ਪ੍ਰਸ਼ਾਸਨ ਨੂੰ ਮੁਹੱਈਆ ਕਰਵਾ ਰਹੇ ਹਨ ।

ਇਹ ਜ਼ਿਕਰਯੋਗ ਹੈ ਕਿ ਲੁਧਿਆਣਾ ਵਿੱਚ ਸਨਅਤਾਂ ਨੂੰ ਸ਼ੁਰੂ ਕਰਨ ਦੇ ਲਈ ਸ਼ੁਰੂ ਵਿੱਚ ਜਾਰੀ ਕੀਤੇ ਗਏ ਆਦੇਸ਼ਾਂ ਵਿੱਚ ਫੈਕਟਰੀ ਅੰਦਰ ਪੀੜਤ ਵਰਕਰ ਮਿਲਣ 'ਤੇ ਮਾਲਕ ਵਿਰੁੱਧ ਐੱਫਆਈਆਰ ਦਰਜ ਕਰਨ ਅਤੇ ਸਨਅਤ ਨੂੰ ਸੀਲ ਕਰਨ ਦਾ ਦੀ ਧਾਰਾ ਸ਼ਾਮਲ ਸੀ। ਜਿਸ ਦੇ ਵਿਰੋਧ ਵਿੱਚ ਲੁਧਿਆਣਾ ਦੀ ਸਨਅਤ ਵੱਲੋਂ ਸਨਅਤ ਨੂੰ ਦੁਬਾਰਾ ਨਾ ਖੋਲ੍ਹਣ ਦਾ ਫੈਸਲਾ ਕੀਤਾ ਸੀ, ਪਰ ਪ੍ਰਸ਼ਾਸਨ ਵੱਲੋਂ ਸਨਅਤ ਦੇ ਵਿਰੋਧ ਅੱਗੇ ਝੁਕਦਿਆਂ ਇਹ ਧਾਰਾ ਵਾਪਸ ਲੈ ਲਈ ਸੀ ਜਿਸ ਨਾਲ ਸਨਅਤ ਵੱਲੋਂ ਲੁਧਿਆਣਾ ਵਿੱਚ ਦੁਬਾਰਾ ਤੋਂ ਸਨਅਤਾਂ ਸ਼ੁਰੂ ਕਰਨ ਲਈ ਉਤਸ਼ਾਹ ਪਾਇਆ ਜਾ ਰਿਹਾ ਹੈ।

ਲੁਧਿਆਣਾ ਦੇ ਮਿਕਸ ਲੈਂਡ ਯੂਜ਼ ਇਲਾਕੇ ਵਿਚ ਸਥਿਤ ਸਨਅਤ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਵੀ ਸਨਅਤਾਂ ਨੂੰ ਦੁਬਾਰਾ ਸ਼ੁਰੂ ਕੀਤੇ ਜਾਣ ਦੀ ਮਨਜ਼ੂਰੀ ਦਿੱਤੀ ਜਾਵੇ ਇਸ ਦੇ ਲਈ ਉਹ ਪ੍ਰਸ਼ਾਸਨ ਵੱਲੋਂ ਜਾਰੀ ਸ਼ਰਤਾਂ ਨੂੰ ਵੀ ਮੰਨਣਗੇ।

ਕੋਰੋਨਾ ਮ੍ਰਿਤਕਾਂ ਦੀਆਂ ਲਾਸ਼ਾਂ ਲੈਣ ਗਿਆ ਡਰਾਈਵਰ ਬੇਹੋਸ਼ ਹੋ ਕੇ ਡਿੱਗਿਆ

(ਫੋਟੋ:-ਸੜਕ ਉਪਰ ਡਿੱਗਾ ਐਬੂਲੈਂਸ ਡਰਾਈਵਰ)

ਗਰਮੀ ਵਿੱਚ ਪੀ ਪੀ ਕਿੱਟ ਪਾਕੇ ਹਸਪਤਾਲ ਦੇ ਬਾਹਰ ਖੜੇ ਰਹਿਣ ਨੂੰ ਦਸਿਆ ਕਰਨ

ਲੁਧਿਆਣਾ ,ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮ੍ਰਿਤਕਾਂ ਦਾ ਸਸਕਾਰ ਢੋਲੇਵਾਲ ਚੌਕ ਸਥਿਤ ਸ਼ਮਸ਼ਾਨਘਾਟ ਵਿੱਚ ਕਰਨਾ ਸੀ। ਸਸਕਾਰ ਕਰਵਾਉਣ ਲਈ ਆਉਣ ਵਾਲੀ ਸਪੈਸ਼ਲ ਟੀਮ ਅਜੇ ਤੱਕ ਸ਼ਮਸ਼ਾਨਘਾਟ ਨਹੀਂ ਪਹੁੰਚੀ ਅਧਿਕਾਰੀਆਂ ਦੇ ਦੱਸਣ ਮੁਤਾਬਕ ਲਾਸ਼ਾਂ ਦਾ ਸਸਕਾਰ ਦੇਰ ਰਾਤ ਗਿਆਰਾਂ ਵਜੇ ਤੋਂ ਬਾਅਦ ਕੀਤਾ ਜਾ ਸਕਦਾ ਹੈ।

ਮਿਲੀ ਜਾਣਕਾਰੀ ਅਨੁਸਾਰ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਰੋਨਾ ਤੋਂ ਪੀੜਤ ਪਲਾਹੀ ਗੇਟ ਫਗਵਾੜਾ ਦੇ ਰਹਿਣ ਵਾਲੇ 65 ਸਾਲਾਂ ਨਿਰੰਜਨ ਦਾਸ ਅਤੇ 62 ਕਮਲਾ ਦੇਵੀ ਪਤਨੀ ਕਿਰਪਾਲ ਚੰਦ ਵਾਸੀ ਕੁਲਦੀਪ ਨਗਰ ਬਸਤੀ ਜੋਧੇਵਾਲ ਦੇ ਮਰਨ ਦੀ ਸੂਚਨਾ ਮਿਲੀ ਤਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਢੋਲੇਵਾਲ ਸਥਿਤ ਸ਼ਮਸ਼ਾਨ ਘਾਟ ਲਿਜਾਣ ਲਈ ਸੰਵੇਦਨਾ ਟਰੱਸਟ ਦਾ ਡਰਾਈਵਰ ਰਾਜੂ ਪ੍ਰਸ਼ਾਸਨ ਵੱਲੋਂ ਦਿੱਤੇ ਸਮੇਂ ਮੁਤਾਬਕ ਢਾਈ ਵਜੇ ਦਿਆਨੰਦ ਹਸਪਤਾਲ ਵਿੱਚ ਪਹੁੰਚ ਗਿਆ, ਪਰ ਦਿਆਨੰਦ ਹਸਪਤਾਲ ਦੇ ਡਾਕਟਰਾਂ ਨੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰਨ ਸਮੇਂ ਬਹੁਤ ਦੇਰ ਕਰ ਦਿੱਤੀ। ਇਸ ਦੇਰੀ ਦੇ ਕਾਰਨ ਜਦੋਂ ਸੰਵੇਦਨਾ ਟਰੱਸਟ ਦਾ ਡਰਾਈਵਰ ਰਾਜੂ ਲਾਸ਼ਾਂ ਨੂੰ ਲੈ ਕੇ ਢੋਲੇਵਾਲ ਸਥਿਤ ਸ਼ਮਸ਼ਾਨ ਘਾਟ ਪਹੁੰਚਿਆ ਤਾਂ ਉਹ ਬੇਹੋਸ਼ ਹੋ ਸੜਕ 'ਤੇ ਡਿੱਗ ਗਿਆ। ਜਦ ਇਸਦੀ ਸੂਚਨਾ ਸੰਵੇਦਨਾ ਟਰੱਸਟ ਦੇ ਮੈਨੇਜਰ ਜਜਪ੍ਰੀਤ ਸਿੰਘ ਸਮਾਣਾ ਨੂੰ ਮਿਲੀ ਤਾਂ ਉਨ੍ਹਾਂ ਤੁਰੰਤ ਐਂਬੂਲੈਂਸ ਰਾਹੀਂ ਡਰਾਈਵਰ ਨੂੰ ਈਐੱਸਆਈ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ। ਸੰਵੇਦਨਾ ਟਰੱਸਟ ਦੇ ਮੈਨੇਜਰ ਜੱਜਪ੍ਰੀਤ ਸਿੰਘ ਸਮਾਣਾ ਨੇ ਦੱਸਿਆ ਕਿ ਟਰੱਸਟ ਦਾ ਡਰਾਈਵਰ ਢਾਈ ਵਜੇ ਪੀਪੀਈ ਕਿੱਟ ਪਾ ਕੇ ਦਿਆਨੰਦ ਹਸਪਤਾਲ ਵਿੱਚ ਪਹੁੰਚ ਗਿਆ ਸੀ ਪਰ ਹਸਪਤਾਲ ਮੈਨੇਜਮੈਂਟ ਵੱਲੋਂ ਲਾਸ਼ਾਂ ਨੂੰ ਵਾਰਸਾਂ ਹਵਾਲੇ ਕਰਨ ਸਮੇਂ ਕਾਫ਼ੀ ਸਮਾਂ ਲੱਗ ਗਿਆ। ਲਾਸ਼ਾਂ ਪੰਜ ਵਜੇ ਤੋਂ ਬਾਅਦ ਟਰੱਸਟ ਦੀ ਐਂਬੂਲੈਂਸ ਗੱਡੀ ਵਿੱਚ ਰੱਖੀਆਂ ਗਈਆਂ ਜਿਸ ਕਾਰਨ ਲੰਮਾ ਸਮਾਂ ਪੀਪੀਈ ਕਿੱਟ ਪਾਉਣ ਕਰਕੇ ਸਾਡਾ ਡਰਾਈਵਰ ਬੇਹੋਸ਼ ਹੋ ਕੇ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਡਰਾਈਵਰ ਦਾ ਇਲਾਜ ਈਐੱਸਆਈ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ।

ਸਰਵਜਨ ਪਾਰਟੀ ਨੇ ਪੱਤਰਕਾਰਾਂ ਤੇ ਪੁਲਿਸ ਮੁਲਾਜ਼ਮਾਂ ਦਾ ਕੀਤਾ ਸਨਮਾਨ 

ਜਗਰਾਉ/ਲੁਧਿਆਣਾ,ਮਈ 2020 -(ਜਸਮੇਲ ਗਾਲਿਬ/ਗੁਰਦੇਵ ਗਾਲਿਬ/ ਗੁਰਸੇਵਕ ਸਿੰਘ ਸੋਹੀ) ਅੱਜ ਕਰੋਨਾ ਨਾਂ ਦੀ ਭਿਆਨਕ ਬਿਮਾਰੀ ਨੇ ਦੁਨੀਆਂ ਦੇ ਕਹਿੰਦੇ ਕਹਾਉਂਦੇ ਦੇਸਾਂ ਦੇ ਨੱਕ ਚ ਦਮ ਕਰਕੇ ਰੱਖ ਦਿੱਤਾ ਹੈ। ਇਸ ਦਾ ਕਿਸੇ ਵੀ ਮੁਲਕ ਨੂੰ ਇਲਾਜ ਨਾ ਲੱਭਣ ਕਰਕੇ ਹਜ਼ਾਰਾਂ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਚਲੀਆਂ ਗਈਆਂ ਹਨ।ਇਸ ਨਾਮੁਰਾਦ ਬਿਮਾਰੀ ਨੇ ਭਾਰਤ ਵਿੱਚ ਵੀ ਪੈਰ ਪਸਾਰ ਕੇ ਕਈ ਕੀਮਤੀ ਜਾਨਾਂ ਲੈ ਲਈਆਂ ਹਨ।ਅੱਜ ਭਾਰਤ ਵਾਸੀ ਵੀ ਇੱਕਮੁੱਠ ਹੋ ਕੇ ਇਸ ਦਾ ਮੁਕਾਬਲਾ ਕਰ ਰਹੇ ਹਨ।ਖਾਸ ਕਰਕੇ ਸਿਹਤ ਕਰਮਚਾਰੀ,ਪੁਲਿਸ ਮੁਲਾਜ਼ਮ ਅਤੇ ਪੱਤਰਕਾਰ ਭਾਈਚਾਰਾ ਆਪਣਾ ਅਹਿਮ ਯੋਗਦਾਨ ਨਿਭਾ ਰਿਹਾ ਹਨ।ਸਮੇਂ-ਸਮੇਂ ਤੇ ਲੋਕ ਇਨ੍ਹਾਂ ਨੂੰ ਹੌਸਲਾ ਦੇਣ ਲਈ ਸਨਮਾਨ ਵੀ ਕਰ ਰਹੇ ਹਨ।ਇਸੇ ਲੜੀ ਦੇ ਤਹਿਤ ਹੀ ਸਰਵ ਜਨ ਸੇਵਾ ਪਾਰਟੀ ਦੇ ਪੰਜਾਬ ਪ੍ਰਧਾਨ ਗੁਰਸੇਵਕ ਸਿੰਘ ਮੱਲਾ ਜਗਰਾਉਂ ਦੇ ਡੀਐਸਪੀ ਲਖਵੀਰ ਸਿੰਘ,ਟਰੈਫਕ ਇੰਨਚਾਰਜ ਸੱਤਪਾਲ ਸਿੰਘ,ਵਿਮਨ ਸੈਲ ਜਗਰਾਉ ਦੇ ਐਸਐਚਓ ਅਮਨਜੋਤ ਕੌਰ,ਚੌਕੀਮਾਨ ਚੌਕੀ ਦੇ ਇੰਚਾਰਜ ਗੁਰਦੀਪ ਸਿੰਘ,ਪੁਲਸ ਚੌਕੀ ਭੂੰਦੜੀ ਦੇ ਇੰਚਾਰਜ,ਚੌਕੀ ਇੰਚਾਰਜ ਗਾਲਿਬ,ਸਤਲੁਜ ਪ੍ਰੈਸ ਕਲੱਬ ਦੇ ਚੇਅਰਮੈਨ ਸਤਨਾਮ ਸਿੰਘ ਹੰਬੜਾਂ,ਸਿੱਧਵਾਂ ਬੇਟ ਇਕਾਈ ਦੇ ਚੇਅਰਮੈਨ ਡਾਂ ਮਨਜੀਤ ਸਿੰਘ ਲੀਲਾਂ,ਪੱਤਰਕਾਰ ਜਸਮੇਲ ਗਾਲਬ,ਪੱਤਰਕਾਰ ਨਿਰਭੈ ਸਿੰਘ ਕਾਉਕੇ, ਪੱਤਰਕਾਰ ਨਸੀਵ ਵਿਰਕ ਪੱਤਰਕਾਰ ਗੁਰਦੇਵ ਗਾਲਿਬ,ਪੱਤਰਕਾਰ,ਅਵਤਾਰ ਸਿੰਘ ਰਾਏਸਾਰ

ਪਿੰਡ ਰੂੰਮੀ ਦੇ ਨੌਜਵਾਨ ਖਿਲਾਫ ਵਟਸਐਪ ਤੇ ਕਰੋਨਾ ਦੀ ਝੂਠੀ ਖ਼ਬਰ ਫੈਲਾਉਣ ਤੇ ਮੁੱਕਦਮਾ ਦਰਜ

ਜਗਰਾਉਂ(ਰਾਣਾ ਸ਼ੇਖਦੌਲਤ)ਅੱਜ ਸਦਰ ਥਾਣਾ ਰਾਏਕੋਟ ਦੀ ਪੁਲਿਸ ਨੇ ਇੱਕ ਨੌਜਵਾਨ ਦੇ ਖਿਲਾਫ਼ ਵਟਸਐਪ ਸ਼ੋਸ਼ਲ ਮੀਡੀਆ ਤੇ ਕਰੋਨਾ ਵਾਇਰਸ ਦੀ ਝੂਠੀ ਖ਼ਬਰ ਫੈਲਾਉਣ ਦਾ ਮੁੱਕਦਮਾ ਦਰਜ ਕਰ ਦਿੱਤਾ। ਸਬ ਇੰਸਪੈਕਟਰ ਕਮਲਦੀਪ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਤਰਲੋਚਨ ਸਿੰਘ ਪਿੰਡ ਰੂੰਮੀ ਦੇ ਰਹਿਣ ਵਾਲਾ ਹੈ। ਜੋ ਵਟਸਐਪ ਤੇ ਝੂਠੀਆਂ ਅਫਵਾਹਾਂ ਫੈਲਾਉਣ ਦਾ ਆਦੀ ਸੀ ਜਿਸਨੇ ਅੱਜ ਹੀ ਵਟਸਐਪ ਤੇ ,ਚੱਕ ਦੇ ਫੱਟੇ,ਨਾਂ ਦੇ ਗਰੁੱਪ ਵਿੱਚ ਆਪਣੇ ਮੋਬਾਇਲ ਨੰਬਰ ਤੋਂ ਇੱਕ ਮੈਸਿਜ ਪਾਇਆ ਜਿਸ ਵਿੱਚ ਉਸਨੇ ਲਿਖਿਆ ਕਿ, ਰਾਏਕੋਟ ਦੇ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਕਿ ਪਿੰਡ ਬੁਰਜ ਹਰੀ ਸਿੰਘ ਵਾਲਾ ਦੇ ਬਿਜਲੀ ਮਹਿਕਮੇ ਦੇ ਜੇ.ਈ ਮੇਹਰ ਚੰਦ ਨੂੰ ਕਰੋਨਾ ਹੋਇਆਂ ਹੈ ਉਸਨੇ ਮੈਸੇਜ ਵਿੱਚ ਇਹ ਵੀ ਕਿਹਾ ਕਿ ਪਹਿਲਾਂ ਵੀ 6 ਕੇਸ ਆ ਚੁੱਕੇ ਹਨ ਅਤੇ ਪਿੰਡ ਸੀਲ ਹੋਣ ਬਾਰੇ ਵੀ ਲਿਖਿਆ।ਐਸ. ਆਈ ਕਮਲਦੀਪ ਸਿੰਘ ਨੇ ਕਿਹਾ ਕਿ ਇਹ ਨੌਜਵਾਨ ਵੱਲੋਂ ਫੈਲਾਈ ਗਈ ਅਫਵਾਹ ਬਿਲਕੁਲ ਝੂਠੀ ਹੈ।ਇਸ ਅਫਵਾਹ ਨੇ ਨਾਲ ਲੱਗਦੇ ਪਿੰਡਾਂ ਦਾ ਮਾਹੌਲ ਖ਼ਰਾਬ ਕਰ ਦਿੱਤਾ ਹੈ ਗੁਰਪ੍ਰੀਤ ਸਿੰਘ ਤੇ ਮਾਮਲਾ ਦਰਜ ਕਰ ਲਿਆ ਹੈ।ਅੱਗੇ ਤੋਂ ਵੀ ਅਜਿਹਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ

ਸਵਨਜੀਤ ਨੇ ਸਾਇਬਰ ਸੈੱਲ ਜਗਰਾਓਂ, ਰਾਏਕੋਟ ਥਾਣਾ ਸਦਰ ਅਤੇ ਸਿਟੀ ਨੂੰ ਸੈਨੇਟਾਇਜਰ ਅਤੇ ਮਾਸਕ ਵੰਡੇ

ਜਗਰਾਓਂ/ਲੁਧਿਆਣਾ, ਮਈ 2020 -(ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

ਅੱਜ ਜਿਥੇ ਕੋਰੋਨਾ ਵਾਇਰਸ ਨਾਲ ਸਾਰੀ ਦੁਨੀਆ ਪੀੜਤ ਹੈ ਓਥੇ ਸਮਾਜ ਸੇਵੀ ਲੋਕ ਲਗਾਤਾਰ ਪੁਲਿਸ ਕਰਮਚਾਈ ,ਹਰਪਤਾਲ ਸਟਾਫ,ਡਾਕਟਰ ਅਤੇ ਹੋਰ ਮੂਰਲੀ ਕਤਾਰ ਵਿੱਚ ਕੰਮ ਕਰਨ ਵਾਲਿਆਂ ਦੀ ਹੌਸਲਾ ਅਫ਼ਜ਼ੀ ਅਤੇ ਓਹਨਾ ਨੂ ਜਰੂਰਤ ਦਾ ਸਮਾਨ ਦੇ ਰਹੇ ਹਨ।ਇਸ ਤਰਾਂ ਹੀ ਅੱਜ ਸਵਰਨਜੀਤ ਵਲੋਂ ਜਗਰਾਓਂ ਸਾਇਬਰ ਸੈਲ ਪੁਲਸ ਥਾਣਾ ਰਾਏਕੋਟ ਸਦਰ ਅਤੇ ਸਿਟੀ ਦੇ ਕਰਮਚਾਰੀਆਂ ਨੂੰ ਮਾਸਕ ਅਤੇ ਸੈਨੇਟਾਇਜਰ ਵੰਡੇ । ਉਸ ਸਮੇ ਥਾਣੇਦਾਰ ਅਮਰਜੀਤ ਸਿੰਘ ਗੋਗੀ, ਥਾਣੇਦਾਰ ਨਿਧਾਨ ਸਿੰਘ ਅਤੇ ਸਰਬਜੀਤ ਸਿੰਘ ਵਲੋਂ ਸਵਰਨਜੀਤ ਦਾ ਧੰਨਵਾਦ ਕੀਤਾ ਗਿਆ।

ਰਾਏਕੋਟ ਥਾਣਾ ਸਦਰ ਵਿਖੇ ਝੂਠਿਆ ਅਫਵਾਹਾ ਫਲਾਉਣ ਵਾਲੇ ਤੇ ਪਰਚਾ ਦਰਜ਼

ਰਾਏਕੋਟ/ ਲੁਧਿਆਣਾ, ਮਈ 2020- (ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)  ਮਿਤੀ 01.05.20 ਨੂੰ ਸ਼ੀ ਕਮਲਦੀਪ ਸਿੰਘ  ਸਮੇਤ ਸਾਥੀ ਕਰਮਚਾਰੀਆਂ ਦੇ ਕਰੋਨਾ ਵਾਇਰਸ ਦੇ  ਸੰਬੰਧ ਵਿਚ ਕਰਫਿਊ ਦੀ ਪਾਲਣਾ ਕਰਾਉਣ ਲਈ  ਬੱਸ ਸਟੈਡ ਬੱਸੀਆ ਮੋਜੂਦ ਸੀ ਤਾਂ ਮੁਖਬਰ ਖਾਸ ਨੇ  ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਪੁੱਤਰ ਤਰਲੋਚਣ  ਸਿੰਘ ਵਾਸੀ ਰੰੂਮੀ ਕਰੋਨਾ ਵਾਇਰਸ ਦੇ ਸੰਬੰਧ ਵਿਚ  ਵੱਟਸ-ਐਪ ਤੇ ਝੂਠੀਆ ਅਫਵਾਹਾਂ ਫੈਲਾਉਣ ਦਾ  ਆਦੀ ਹੈ, ਜਿਸਨੇ ਅੱਜ ਵੀ 'ਚੱਕ ਦੇ ਫੱਟੇ' ਨਾਮ ਦੇ  ਵੱਟਸ ਐਪ ਗਰੱੁਪ ਵਿਚ ਆਪਣ ੇ ਮੋਬਾਇਲ ਨੰਬਰ  81464-73887 ਤੋ ਇਕ ਮੈਸੇਜ ਪਾਇਆ ਹੈ ਕਿ,”  ਰਾਏਕੋਟ ਵਾਲੇ ਲੋਕਾਂ ਨੂੰ ਸਾਵਧਾਨੀ ਵਰਤਨੀ ਚਾਹੀਦੀ  ਹੈ ਪਿੰਡ ਬੁਰਜ ਹਰੀ ਸਿੰਘ ਵਾਲਾ ਦੇ ਬਿਜਲੀ ਸੇਵਾ  ਮੁਕਤ ਕਰਮਚਾਰੀ ਜੇ.ਈ ਮੇਹਰ ਚ ੰਦ ਨੂੰ ਹੋਇਆ  ਕਰੋਨਾ ਪਿੰਡ ਵਿਚ ਪਹਿਲਾਂ ਹੀ 6 ਕੇਸ ਪਿੰਡ ਸੀਲ  ”।ਜੋ ਕਿ ਬਿਲਕੁਲ ਝੂਠੀ ਹੈ।ਜੋ ਇਹ ਅਫਵਾਹ  ਫੈਲਣ ਨਾਲ ਪਿੰਡ ਵਿਚ ਬੁਰਜ ਹਰੀ ਸਿੰਘ ਤੇ ਉਸਦੇ  ਆਸ ਪਾਸ ਦੇ ਪਿੰਡਾਂ ਵਿਚ ਦਹਿਸ਼ਤ ਦਾ ਮਹੋਲ ਬਣ  ਗਿਆ ਹੈ।ਜੋ ਇਤਲਾਹ ਸੱਚੀ ਤੇ ਭਰੋਸੇਯੋਗ ਹੋਣ  ਤੇ  ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਬਰ ਜਮਾਨਤ ਰਿਹਾ ਕੀਤਾ ਗਿਆ।

 

ਐਸ ਬੀ ਆਈ ਬੈਕ ਜਗਰਾਓਂ ਦੇ ਮੈਨਜਰ ਅਤੇ ਸਟਾਫ ਸਨਮਾਨਿਤ 

ਜਗਰਾਓਂ/ਲੁਧਿਆਣਾ, ਮਈ 2020 -(ਮਨਜਿੰਦਰ ਗਿੱਲ)-

ਦਾ ਗਰੀਨ ਪੰਜਾਬ ਮਿਸ਼ਨ ਟੀਮ ਵਲੋਂ ਸਟੇਟ ਬੈੰਕ ਆਫ ਇੰਡੀਆ ਦੇ ਮੈਨੇਜਰ ਸ਼੍ਰੀ ਮਹਾਵੀਰ ਪ੍ਰਸਾਦ ਨੂੰ ਯਾਦਗਾਰੀ ਪੁਸਤਕ ਤੇ ਫਲਦਾਰ ਬੂਟੇ ਦੇਕੇ ਸਨਮਾਨਿਤ ਕੀਤਾ।ਕਿਉਂਕਿ ਇਸ ਸਮੇ ਮਹਾਮਾਰੀ ਦੁਰਾਨ ਜਨਤਾ ਨੂੰ ਸ਼ਾਨਦਾਰ ਢੰਗ ਨਾਲ ਸੇਵਾਵਾਂ ਦੇ ਰਹੇ ਹਨ। ਬੈਕ ਵਿੱਚ ਕੰਮ ਦੇ ਦੁਰਾਨ ਦੂਰੀ ਬਣਾਕੇ ਰੱਖਣ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ।ਬੈੰਕ ਵਿੱਚ ਆਉਣ ਵਾਲੇ ਹਰ ਗਾਹਕ ਦੇ ਹੱਥ ਸੈਨੇਟਾਇਜ ਕਰਵਾਏ ਜਾ ਰਹੇ ਹਨ।ਇਥੇ ਇਹ ਗੱਲ ਵੀ ਜ਼ਿਕਰ ਯੋਗ ਹੈ ਦਾ ਗਰੀਨ ਮਿਸ਼ਨ ਪੰਜਾਬ ਟਿਮ ਦੇ ਸੇਵਾਦਾਰ ਜਿੱਥੇ ਰੁੱਖ ਲਾਉਣ ਅਤੇ ਬਚਾਉਣ ਦਾ ਹੋਕਾ ਦੇ ਰਹੇ ਹਨ ਉਥੇ ਦੁਖ ਦੀ ਘੜੀ ਵਿੱਚ ਕਰੋਨਾ ਵਾਇਰਸ ਮਹਾਮਾਰੀ ਤੋ ਬਚਾਅ ਸਬੰਧੀ   ਪਿੰਡ- ਪਿੰਡ ਸ਼ਹਿਰ- ਸ਼ਹਿਰ  ਜਾ ਕੇ ਜਨਤਾ ਨੂੰ ਜਾਗਰੂਕ ਕਰ ਰਹੇ ਹਨ। ਬੈਕ ਮੈਨਜਰ ਸ਼੍ਰੀ ਮਹਾਵੀਰ ਪ੍ਰਸਾਦ ਨੇ ਦਾ ਗਰੀਨ ਪੰਜਾਬ ਮਿਸ਼ਨ ਟੀਮ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਆਰਥਕ ਮਦਦ ਵੀ ਕੀਤੀ ਅਤੇ ਸਟਾਫ ਵਲੋਂ ਬੂਟੇ ਲਾਉਣ ਅਤੇ ਪਾਲਣ ਲਈ ਵਿਸੇਸ ਯੋਗਦਾਨ ਦੇਣ ਦਾ ਵਾਅਦਾ ਕੀਤਾ।ਉਸ ਸਮੇ ਹਾਜ਼ਰ ਸ ਅਮਨਜੀਤ ਸਿੰਘ ਖਹਿਰਾ,ਸ ਸਤਪਾਲ ਸਿੰਘ ਦੇਹੜਕਾ,ਸ ਹਰਨਰਾਇਣ ਸਿੰਘ, ਪ੍ਰੋ ਕਰਮ ਸਿੰਘ ਸੰਧੂ ਬੈਕ ਸਟਾਫ ਆਦਿ।