ਪ੍ਰਸਿੱਧ ਕਵੀਸ਼ਰ ਜੁਗਰਾਜ ਸਿੰਘ ਮੌੜ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪ੍ਰਸਿੱਧ ਕਵੀਸ਼ਰੀ ਜੱਥਾ ਦੇ ਭਾਈ ਜੁਗਰਾਜ ਸਿੰਘ ਮੌੜ(58 ਸਾਲ) ਦੇਰ ਰਾਤ 9 ਵਜੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।ਭਾਈ ਜੁਗਰਾਜ ਸਿੰਘ ਮੌੜ ਦਾ ਕਵੀਸ਼ਰੀ ਜੱਥਾ ਆਪਣੇ ਪ੍ਰਚਾਰ ਤੇ ਸ਼ੁਰੀਲੀ ਅਵਾਜ਼ ਸਦਕਾ ਵਿਦੇਸਾਂ ਵਿੱਚ ਵੀ ਕਵੀਸ਼ਰੀ ਕਰਨ ਅਕਸਰ ਜਾਂਦੇ ਸਨ।ਭਾਈ ਜੁਗਰਾਜ ਸਿੰਘ ਮਾਰਕੀਟ ਵਿਚ ਇਹਨਾਂ ਦੀਆਂ ਸਫਲ ਕੈਸਿਟਾਂ ਤਾਰਨਹਾਰੇ ਗੁਰੂ,ਸਾਜੇ ਪੰਜ ਪਿਆਰੇ ਸਫਲਤਾ ਪੂਰਵਕ ਚੱਲ ਰਹੀਆ ਹਨ।ਭਾਈ ਜੁਗਰਾਜ ਸਿੰਘ ਮੌੜ ਜਿੱਥੇ ਇੱਕ ਚੰਗਾ ਕਵੀਸ਼ਰ ਹੈ ਉੱਥੇ ਇਕ ਚੰਗਾ ਲੇਖਕ ਵੀ ਸੀ।ਅੱਜ ਉਨ੍ਹਾਂ ਦਾ ਪਿੰਡ ਮੌੜ(ਬਾਘਾਪੁਰਾਣਾ) ਵਿੱਚ ਪਿੰਡ ਦੀ ਸ਼ਮਸਾਨਘਾਟ ਵਿਚ ਸੰਸਕਾਰ ਕਰ ਦਿੱਤਾ ਗਿਆ।ਭਾਈ ਜੁਗਰਾਜ ਸਿੰਘ ਦੀ ਅਚਨਾਕ ਮੌਤ ਨਾਲ ਸਾਰੇ ਕਵੀਸ਼ਰੀ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ।ਇਹ ਆਪਣੇ ਪਿੱਛੇ ਧਰਮ ਪਤਨੀ ਤੋ ਇਲਾਵਾ 2 ਬੇਟੀਆਂ ਤੇ ਇਕ ਬੇਟਾ ਸਤਿਨਾਮ ਸਿੰਘ ਨੰੁ ਰੋਦਿਆਂ ਛੱਡੇ ਕੇ ਸਦਾ ਲਈ ਸਦੀਵੀ ਵਿਛੋੜਾ ਦੇ ਗਏ।ਇਸ ਸਮੇ ਦੱੁਖ ਦੀ ਘੜੀ ਵਿੱਚ ਪ੍ਰਸਿੱਧ ਢਾਡੀ ਗਿਆਨੀ ਜਸਪਾਲ ਸਿੰਘ ਉਦਾਸੀ (ਸਮਾਲਸਰ),ਇੰਟਰਨੈਸ਼ਨਲ ਢਾਡੀ ਜੱਥੇ ਦੇ ਪ੍ਰਧਾਨ ਪਿਰਤਪਾਲ ਸਿੰਘ ਪਾਰਸ,ਢਾਡੀ ਰਾਜਵਿੰਦਰ ਕੌਰ ਅੰਨਦਪੁਰਵਾਲੇ, ਢਾਡੀ ਗੁਰਪ੍ਰੀਤ ਕੌਰ ਖਾਲਸਾ ਸਮਾਧ ਭਾਈਕੇ,ਢਾਡੀ ਮਨਿੰਦਰ ਕੋਰ ਖਾਲਸਾ ਆਦਿ ਵਲੋ ਦੱੁਖ ਦਾ ਪ੍ਰਗਟਾਵਾ ਕੀਤਾ ਗਿਆ।