ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੱੁਖ ਮੰਤਰੀ ਪੰਜਾਬ ਪ੍ਰਕਾਸ਼ ਬਾਦਲ ਦੇ ਛੋਟੇ ਭਰਾ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਗ ਬਾਦਲ ਦੇ ਚਾਚਾ ਗੁਰਦਾਸ ਸਿੰਘ ਬਾਦਲ ਦੀ ਅਚਾਨਕ ਮੌਤ ਤੇ ਦੱੁਖ ਪ੍ਰਗਟਾੳਦਿਆਂ ਸੀਨੀਅਰ ਅਕਾਲੀ ਆਗੂ ਤੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਸਰਤਾਜ ਸਿੰਘ ਗਾਲਿਬ ਰਣ ਸਿੰਘ ਨੇ ਕਿਹਾ ਕਿ ਗੁਰਦਾਸ ਸਿੰਘ ਬਾਦਲ ਦੀ ਮੌਤ ਨਾਲ ਸਮੱੁਚੇ ਪਾਰਟੀ ਵਰਕਰਾਂ ਤੇ ਉਨ੍ਹਾਂ ਦੇ ਨੇੜਲਿਆ ਦੇ ਦਿਲਾਂ ਤੇ ਡੰੂਘੀ ਸੱਟ ਵੱਜੀ ਹੈ।ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਨਾ ਘਾਟਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।ਇਸ ਸਮੇ ਸਰਪੰਚ ਜਗਦੀਸ਼ ਚੰਦ ਸ਼ਰਮਾ,ਹਰਮਿੰਦਰ ਸਿੰਘ,ਨਿਰਮਲ ਸਿੰਘ,ਜਗਸੀਰ ਸਿੰਘ,ਰਣਜੀਤ ਸਿੰਘ,ਜਸਵਿੰਦਰ ਸਿੰਘ(ਸਾਰੇ ਮੈਂਬਰ) ਕੁਲਵਿੰਦਰ ਸਿੰਘ ਛਿੰਦਾ,ਬਲਵਿੰਦਰ ਸਿੰਘ,ਗੁਰਮੇਲ ਸਿੰਘ,ਸੁਰਿੰਦਰਪਾਲ ਸਿੰਘ ਫੌਜੀ,ਆਦਿ ਨੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਗਹਿਰਾ ਅਫਸੋਸ ਪ੍ਰਗਟ ਕੀਤਾ ਹੈ।