You are here

ਲੁਧਿਆਣਾ

ਕਾਉਂਕੇ ਕਲਾਂ ਵਿਖੇ ਮਾਂ ਦਿਵਸ ਮਨਾਇਆ

ਕਾਉਂਕੇ ਕਲਾਂ  ਮਈ 2020 ( ਜਸਵੰਤ ਸਿੰਘ ਸਹੋਤਾ)-ਪੂਰੇ ਵਿਸਵ ਵਿੱਚ ਮਈ ਮਹੀਨੇ ਦੇ ਦੂਜੇ ਐਤਵਾਰ ਮਨਾਇਆ ਜਾਂਦਾ ਮਾਂ ਦਿਵਸ ਆਪਣੀ ਵੱਖਰੀ ਵਿਲੱਖਣਤਾ ਰੱਖਦਾ ਹੈ।ਇਸ ਦਿਨ ਬਹੁਗਿਣਤੀ ਲੋਕ ਆਪਣੀ ਮਾਂ ਨੂੂੰ ਲੈ ਕੇ ਇੱਕ ਵਿਸੇਸ ਥਾਂ ਤੈਅ ਕਰਕੇ ਸਤਿਕਾਰ ਨਾਲ ਇਹ ਦਿਹਾੜਾ ਮਨਾਉਂਦੇ ਹਨ ਤੇ ਆਪਣੀ ਮਾਂ ਦੀਆਂ ਖੁਸੀਆਂ ਵੀ ਪ੍ਰਪਾਤ ਕਰਦੇ ਹਨ। ਹਿੰਦੂ ਧਰਮ ਵਿੱਚ ਮਾਂ ਨੂੰ ਬਹੁਤ ਵੱਡਾ ਸਥਾਨ ਦਿੱਤਾ ਗਿਆਂ ਹੈ ਤੇ ਸਿੱਖ ਧਰਮ ਵਿੱਚ ਵੀ ਆਪਣੀ ਜਨਮ ਦੇਣ ਵਾਲੀ ਮਾਂ ਤੋ ਇਲਾਵਾ ਮਾਤਾ ਗੁਜਰੀ ਜੀ ਨੂੰ ਮਾਤਾ ਦਾ ਖਿਤਾਬ ਦਿੱਤਾ ਗਿਆਂ ਹੈ। ਪਿੰਡ ਕਾਉਂਕੇ ਕਲਾਂ ਵਿਖੇ ਮਾ ਦਿਵਸ ਸਰਧਾ ਭਾਵਨਾ ਨਾਨ ਮਨਾਇਆ ਗਿਆਂ। ਨੰਨੀ ਬਾਲੜੀ ਹਰਮਨਪ੍ਰੀਤ ਕੌਰ ਨੇ ਮਾ ਦਿਵਸ ਦੇ ਦਿਹਾੜੇ ਨੂੰ ਸਤਿਕਾਰ ਦਰਸਾਉਂਦੇ ਸਕਿੱਚ ਨਾਲ ਚਿੱਤਰ ਬਣਾਏ ਤੇ ਆਪਣੀ ਮਾਂ ਤੇ ਇਸ ਮਾਂ ਦਿਹਾੜੇ ਨੂੂੰ ਜਾਗੁਰਿਕ ਤੇ ਬਣਦਾ ਸਤਿਕਾਰ ਦਿੱਤਾ।ਹਰਮਨਪ੍ਰੀ ਕੌਰ ਦੀ ਮਾਤਾ ਗੁਰਦੀਪ ਕੌਰ ਦਾ ਕਹਿਣਾ ਹੈ ਕਿ ਮਾਂ ਸਬਦ ਭਾਵੇਂ ਛੋਟਾ ਹੈ ਪਰ ਇਸ ਦੀ ਮਹੱਤਤਾ ਬਹੁਤ ਵੱਡੀ ਹੈ।ਹਰ ਘਰ ਤੇ ਪਰਿਵਾਰ ਦੀ ਕਮਾਯਾਬੀ ਵਿੱਚ ਮੁਢਲੀ ਮੈਂਬਰ ਮਾਂ ਦਾ ਵੱਡਾ ਯੋਗਦਾਨ ਹੁੰਦਾ ਹੈ।

ਐਂਬੂਲੈਂਸ ਦਾ ਲਾੱਕ ਖੋਲ੍ਹਣ ਲਈ ਪਰਿਵਾਰਕ ਮੈਂਬਰ ਹੋਏ ਮਜ਼ਬੂਰ, ਤਹਿਸੀਲਦਾਰ ਤੇ ਸਰਪੰਚ ਨੇ ਵੀ ਕੀਤੀ ਮਦਦ

ਫੋਟੋ ਕੈਪਸ਼ਨ: ਐਂਬੂਲੈਂਸ ‘ਚੋਂ ਡੈੱਡ ਬਾਡੀ ਉਤਾਰਣ ਸਮੇਂ ਸਰਪੰਚ ਗੁਰਮੁੱਖ ਸਿੰਘ, ਪਰਿਵਾਰਕ ਮੈਂਬਰ ਤੇ ਕਰਮਚਾਰੀ। ਮੁਸਕਾਨ

ਮ੍ਰਿਤਕ ਗੁਰਜੰਟ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਪ੍ਰਸ਼ਾਸਨ ਦੀ ਇਕ ਵੱਡੀ ਅਣਗਿਹਲੀ ਸਾਹਮਣੇ ਆਈ।ਡੈੱਡ ਬਾਡੀ ਲੈ ਕੇ ਪਹੁੰਚੀ ਐਂਬੂਲੈਂਸ ਦਾ ਲਾੱਕ ਬਾਹਰੋਂ ਨਾ ਖੁਲ੍ਹਿਆ ਤਾਂ ਐਂਬੂਲੈਂਸ ਚਾਲਕ ਪਾਸੇ ਹੋ ਗਿਆ ਤੇ ਬਾਅਦ ਵਿਚ ਪਰਿਵਾਰਕ ਮੈਂਬਰ ਨੂੰ ਬਿਨ੍ਹਾਂ ਪੀ.ਪੀ.ਈ ਕਿੱਟ ਦੇ ਮਜ਼ਬੂਰਨ ਐਂਬੂਲੈਂਸ ਦੇ ਅੰਦਰ ਜਾ ਕੇ ਲਾੱਕ ਖੋਲ੍ਹਣਾ ਪਿਆ।ਤਹਿਸੀਲਦਾਰ ਮਨਮੋਹਨ ਕੌਸ਼ਿਕ ਅਤੇ ਸਰਪੰਚ ਗੁਰਮੁੱਖ ਸਿੰਘ ਸੰਧੂ ਨੇ ਖੁਦ ਆਪ ਸਟਰੇਚਰ ‘ਤੇ ਡੈੱਡ ਬਾਡੀ ਪਾ ਕੇ ਭੱਠੀ ਤੱਕ ਲੈ ਕੇ ਜਾਣ ਵਿਚ ਕਰਮਚਾਰੀਆਂ ਦੀ ਮਦਦ ਕੀਤੀ।

ਕੋਰੋਨਾ ਪਾਜੇਟਿਵ ਗੁਰਜੰਟ ਸਿੰਘ ਦੀ ਹੋਈ ਮੌਤ

ਫੋਟੋ ਕੈਪਸ਼ਨ: ਮ੍ਰਿਤਕ ਗੁਰਜੰਟ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਝਾ ਕਰਦੇ ਹੋਏ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ, ਭਾਈ ਗੁਰਚਰਨ ਸਿੰਘ ਗਰੇਵਾਲ।

ਹਠੂਰ, ਮਈ 2020 (ਕੌਸ਼ਲ ਮੱਲ੍ਹਾ)- ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ ਇਕ ਸ਼ਰਧਾਲੂ ਦੀ ਅੱਜ ਸਵੇਰ ਸਮੇਂ ਸਿਵਲ ਹਸਪਤਾਲ ਲੁਧਿਆਣਾ ਵਿਖੇ ਮੌਤ ਹੋ ਜਾਣ ਦੀ ਦੁਖਦਾਈ ਖਬਰ ਫੈਲ ਜਾਣ ਨਾਲ ਇਲਾਕੇ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸ਼ਰਧਾਲੂ ਗੁਰਜੰਟ ਸਿੰਘ (56) ਪੁੱਤਰ ਸਰਦਾਰਾ ਸਿੰਘ ਜੋ ਕਿ 14 ਮਾਰਚ ਨੂੰ ਮਾਣੂੰਕੇ ਤੋਂ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਿਆ ਸੀ ਅਤੇ ਉਥੋਂ ਵਾਪਸ ਆਉਣ ਉਪਰੰਤ ਸਿਵਲ ਹਸਪਤਾਲ ਲੁਧਿਆਣਾ ਵਿਖੇ ਕੁਆਰਨਟੀਨ ਕੀਤਾ ਹੋਇਆ ਸੀ।ਕਰੋਨਾ ਮਹਾਂਮਾਰੀ ਦੀ ਭੇਟ ਚੜ੍ਹੇ ਮਜ਼ਦੂਰ ਗੁਰਜੰਟ ਸਿੰਘ ਦਾ ਅੰਤਿਮ ਸੰਸਕਾਰ ਅੱਜ ਉਸਦੇ ਜੱਦੀ ਪਿੰਡ ਮਾਣੂੰਕੇ ਵਿਖੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ‘ਚ ਕੀਤਾ ਗਿਆ।ਇਸ ਸਮੇਂ ਤਹਿਸੀਲਦਾਰ ਮਨਮੋਹਨ ਕੌਸ਼ਿਕ, ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਰਪੰਚ ਗੁਰਮੁੱਖ ਸਿੰਘ ਮਾਣੂੰਕੇ, ਡਾ.ਸੁਰਿੰਦਰ ਸਿੰਘ ਸਿਵਲ ਹਸਪਤਾਲ ਜਗਰਾਉਂ, ਡਾ. ਨਵਦੀਪ ਸਿੰਘ ਸੀ.ਐੱਚ.ਸੀ ਹਠੂਰ, ਸੁਖਦੇਵ ਸਿੰਘ ਖਾਲਸਾ ਅਤੇ ਥਾਣਾ ਹਠੂਰ ਦੇ ਇੰਚਾਰਜ ਹਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਹਾਜ਼ਰ ਸਨ।

ਜ਼ਿਲ੍ਹਾ ਲੁਧਿਆਣਾ 'ਚ  ਆਏ 3 ਨਵੇਂ ਪਾਜ਼ੇਟਿਵ ਮਾਮਲਿਆਂ ਨਾਲ ਖੌਫ ਵੱਧ ਰਿਹਾ ਹੈ

 

ਲੁਧਿਆਣਾ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪਿਛਲੇ 24 ਘੰਟੇ ਦੌਰਾਨ ਜ਼ਿਲ੍ਹਾ ਲੁਧਿਆਣਾ ਵਿੱਚ 3 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਜ਼ਿਲ੍ਹਾ ਲੁਧਿਆਣਾ ਵਿੱਚ 3946 ਨਮੂਨੇ ਲਏ ਗਏ ਹਨ। ਜਿਨ੍ਹਾਂ ਵਿੱਚੋਂ 3578 ਨਮੂਨਿਆਂ ਦੇ ਨਤੀਜੇ ਪ੍ਰਰਾਪਤ ਹੋ ਚੁੱਕੇ ਹਨ ਅਤੇ 368 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਹੈ। ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਪਾਜ਼ੀਟਿਵ ਮਾਮਲੇ 126 ਅਤੇ ਹੋਰ ਜ਼ਿਲਿ੍ਹਆਂ ਨਾਲ ਸੰਬੰਧਤ 22 ਹਨ। ਹੁਣ ਤੱਕ 10 ਮਰੀਜ਼ਾਂ ਠੀਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਤੱਕ 6 ਮੌਤਾਂ (ਇੱਕ ਅੱਜ) ਹੋ ਚੁੱਕੀਆਂ ਹਨ। ਅੱਜ ਸਾਹਮਣੇ ਆਏ ਪਾਜ਼ੀਟਿਵ ਮਾਮਲਿਆਂ ਵਿੱਚ ਨਵੀਂ ਦਿੱਲੀ ਦੇ ਦੋ ਮਰੀਜ਼ ਰੇਲਵੇ ਪੁਲਿਸ ਫੋਰਸ ਨਾਲ ਸੰਬੰਧਤ ਹਨ। ਜਦਕਿ ਤੀਜਾ ਮਾਮਲਾ 17 ਸਾਲਾ ਲੜਕੀ ਦਾ ਹੈ, ਜੋ ਕਿ ਹੈਬੋਵਾਲ ਖੇਤਰ ਨਾਲ ਸਬੰਧਤ ਹੈ। ਅੱਜ ਮਰਨ ਵਾਲਾ ਮਰੀਜ਼ 56 ਸਾਲਾ ਮਰੀਜ਼ ਜਗਰਾਂਉ ਨੇੜੇ ਪਿੰਡ ਮਾਣੂੰਕੇ ਦਾ ਰਹਿਣ ਵਾਲਾ ਸੀ। ਇਹ ਵਿਅਕਤੀ ਨੰਦੇੜ ਤੋਂ ਆਇਆ ਸੀ ਅਤੇ ਇਸ ਦਾ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ਼ ਚੱਲ ਰਿਹਾ ਸੀ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਅਨੁਸਾਰ ਸ਼ੱਕ ਹੈ ਕਿ ਇਸ ਮਰੀਜ਼ ਦੀ ਮੌਤ ਦਿਲ ਫੇਲ੍ਹ ਹੋਣ ਕਾਰਨ ਹੋਈ ਹੈ। ਇਥੇ ਜਿਕਰ ਕਰਨਾ ਜਰੂਰੀ ਹੈ ਕੇ ਮਾਣੂਕੇ ਦੇ ਮ੍ਰਿਤਕ ਦੇ ਪਰਿਵਾਰ ਵੱਲੋਂ ਮ੍ਰਿਤਕ ਦੀ ਮੌਤ ਵਾਲੇ ਦਿਨ ਰਾਤ ਨੂੰ ਮ੍ਰਿਤਕ ਦਾ ਕਸਟਰੋਲ ਵਧਣ ਦੀ ਜਾਣਕਾਰੀ ਦਿਤੀ ਗਈ ਸੀ ਅਤੇ ਦਿਵਾਈ ਦੀ ਵੀ ਮੰਗ ਕੀਤੀ ਗਈ ਸੀ ਜੋ ਹਰਪਤਾਲ ਵਲੋਂ ਨਾ ਦੇਣ ਦੇ ਦੋਸ਼ ਲੱਗ ਰਹੇ ਹਨ ਜਿਨ੍ਹਾਂ ਕਰਨ ਮਾਣੂਕੇ ਵਾਸੀ ਦੀ ਮੌਤ ਹੋਈ ਹੈ।

22 ਮਾਰਚ ਦੇ ਲਾਕਡਾਊਨ ਤੋ ਬਾਅਦ ਲੀਡਰਾਂ ਨੇ ਆਪਣੇ ਚਹੇਤਿਆਂ ਦੇ ਘਰ ਭਰੇ: ਦੇਸ਼ ਭਗਤ,ਹਰਦੇਵ ਸਿਵੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਕਾਂਗਰਸ ਦੇ ਆਗੂ ਸਾਬਾਕਾ ਮੀਤ ਨਗਰ ਕੌਸਲ,ਕਾਂਗਰਸ ਪਾਰਟੀ ਦੇ ਜ੍ਹਿਲਾ ਮੀਤ ਪ੍ਰਧਾਨ ਤੇ ਐਸ ਸੀ ਬੀ ਸੀ ਵੈਲਫੇਅਰ ਕੌਸਲ ਪੰਜਾਬ ਦੇ ਪ੍ਰਧਾਨ ਦਰਸਨ ਸਿੰਘ ਦੇਸ ਭਗਤ ਤੇ ਨੰਬਰਦਾਰ ਹਰਦੇਵ ਸਿੰਘ ਸਿਵੀਆਂ ਸਾਬਾਕਾ ਸਰਪੰਚ ਦੋਵਾਂ ਨੇ ਸਾਂਝੇ ਪ੍ਰੈਸ ਬਿਆਨ ਰਾਹੀ ਕੇਂਦਰ ਸਰਕਾਰ ਤੇ ਟਿਪਣੀ ਕਰਦਿਆਂ ਕਿਹਾ ਕਿ ਪੂਰੇ ਵਿਸ਼ਵ ਵਿਚ ਮਹਾਂਮਰੀ ਫੈਲੀ ਹੋਈ ਹੈ ਭਾਰਤ ਵਿਚ ਸਾਰੇ ਸੂਬੇਆਂ ਦੀਆਂ ਸਰਕਾਰਾਂ ਆਪਣੇ-ਆਪਣੇ ਢੰਗ ਨਾਲ ਮਹਾਂਮਰੀ ਦੇ ਬਚਾਅ ਵਿਚ ਲਗੀਆਂ ਹੋਈਆਂ ਹਨ ਪ੍ਰੰਤੂ ਜੋ ਗਰੀਬ ਮਜ਼ਦੂਰ ਆਪਣੇ ਜਦੀ ਸੂਬੇ ਵਿਚ ਦੂਜੇ ਸੂਬਿਆਂ ਵਿਚ ਮਿਹਨਤ ਮਜ਼ਦੂਰੀ ਕਰਨ ਲਈ ਆਈਆਂ ਸਨ ਜਦਵਸਰਕਾਰਾਂ ਗਰੀਬ ਮਜ਼ਦੂਰਾਂ ਦਾ ਧਿਆਨ ਨਹੀ ਰਖਦੀਆਂ ਤਾਂ ਉਹ ਗਰੀਬ ਮਜ਼ਦੂਰ ਆਪੋ- ਆਪਣੇ ਘਰਾਂ ਨੂੰ ਵਾਪਸ ਆ ਰਹੇ ਸਨ ਉਹ ਵੀ ਪੈਦਲ ਥਕਾਵਟ ਕਰਕੇ ਮਜ਼ਦੂਰਾਂ ਨੂੰ ਨੀਦ ਨੇ ਸੁਆ ਦਿੱਤਾ।ਉਪਰੋਕਤ ਦੋਵੇ ਆਗੂਆਂ ਨੇ ਕਿਹਾ ਕਿ ਜੇਕਰ ਗਰੀਬ ਮਜ਼ਦੂਰਾਂ ਨੂੰ ਖਾਣ ਲਈ ਕੁਝ ਮਿਿਲਆ ਹੰੁਦਾ ਤਾਂ ਉਹ ਗਰੀਬ ਮਜ਼ਦੂਰ ਆਪਣੇ ਘਰਾਂ ਵੱਲ ਨਾਂ ਜਾਂਦੇ ਨਾ ਹੀ ਇਹ ਰੇਲ ਹਾਦਸਾ ਹੰੁਦਾ।ਉਨ੍ਹਾਂ ਮਜ਼ਦੂਰਾਂ ਦੇ ਮਨਾਂ ਦੀ ਲਾਲਸਾ ਸੀ ਕਿ ਆਪੋ-ਆਪਣੇ ਘਰਾਂ ਹੀ ਜਾਣਾ ਹੈ।ਦਰਸਨ ਸਿੰਘ ਦੇਸ਼ ਭਗਤ ਤੇ ਹਰਦੇਵ ਸਿੰਘ ਸਿਵੀਆਂ ਦੋਵਾਂ ਨੇ ਹੋਰ ਕਿਹਾ ਕਿ ਗਰੀਬਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ।ਉੱਥੇ ਦਰਮਿਆਨੇ ਵਰਗ ਦੇ ਲੋਕਾਂ ਦਾ ਜ਼ਿਉਣਾ ਦੁਬਵਾਰ ਹੋ ਗਿਆ ਹੈ।ਉਹ ਨਾ ਅਮੀਰ ਵਰਗ'ਚ ਹਨ ਨਾ ਗਰੀਬ ਵਰਗ ਲੋਕਾਂ ਵੱਲ ਹਨ।ਉਪਰੋਕਤ ਦੋਵੇ ਆਗੂਆਂ ਨੇ ਕੇਂਦਰ ਸਰਕਾਰ ਨੂੰ ਪੁਰਜੋਰ ਅਪੀਲ ਕੀਤੀ ਕਿ ਜੋ ਰੇਲ ਹਾਦਸੇ ਦੇ ਮ੍ਰਿਤਕ ਨੂੰ ਕੇਂਦਰ ਸਰਕਾਰ ਘੱਟੋ-ਘੱਟ 10 ਲੱਖ ਰੁਪਏ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੋਕਰੀ ਦੇਵੇ।ਉਨ੍ਹਾਂ ਹੋਰ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਕਦਮ ਚੁਕਿਆਂ ਉਹ ਗਰੀਬੀ ਹਟਾੳ ਨਹੀ ਗਰੀਬ ਖਤਮ ਕਰਨ ਤੇ ਤੁਰੇ ਹਨ।ਇਥੋ ਦੇ ਲੀਡਰਾਂ ਨੇ ਤਾਂ ਸਿਰਫ ਆਪਣੇ ਚਹੇਤਿਆਂ ਨੂੰ ਖੁਸ਼ ਕਰਨ 'ਚ ਲੱਗੇ ਹੋਏ ਹਨ ਆਮ ਲੋਕਾਂ ਵਲ ਕੋਈ ਧਿਆਨ ਨਹੀ?

ਸਰਾਰਤੀ ਅਨਸਰਾਂ ਨੇ ਪਿੰਡ ਵਿੱਚ ਲੱਗੇ ਸੇਫਟੀ ਸੀਸੇ ਤੋੜੇ

ਕਾਉਂਕੇ ਕਲਾਂ 8 ਮਈ ( ਜਸਵੰਤ ਸਿੰਘ ਸਹੋਤਾ) ਪਿੰਡ ਰਸੂਲਪੁਰ(ਮੱਲ੍ਹਾ) ਵਿਖੇ ਲੱਗੇ ਸੇਫਟੀ ਸੀਸੇ ਕੁਝ ਸਰਾਰਤੀ ਅਨਸਰਾ ਵੱਲੋ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਕਿਰਤੀ ਕਿਸਾਨ ਯੂਨੀਅਨ ਦੇ ਤਹਿਸੀਲ ਆਗੂ ਗੁਰਚਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਕਲੱਬ ਰਸੂਲਪੁਰ ਦੇ ਜਨਰਲ ਸਕੱਤਰ ਜਗਜੀਤ ਸਿੰਘ ਨੇ ਦੱਸਿਆ ਕਿ ਪਿੰਡ ਰਸੂਲਪੁਰ ਦੇ ਵੱਖ-ਵੱਖ ਚੌਕਾ ਵਿਚ ‘ਚਾਹਅਬਨੋਸੀ ਸਮਾਜ ਭਲਾਈ ਸੁਸਾਇਟੀ ਰਸੂਲਪੁਰ ਵੱਲੋ ਸੇਫਟੀ ਸੀਸੇ ਲਗਾਏ ਗਏ ਸਨ।ਇਹ ਸੇਫਟੀ ਸੀਸੇ ਦੂਜੀਆ ਸੜਕ ਤੋ ਆ ਰਹੇ ਵਾਹਨਾ ਸਬੰਧੀ ਸੁਚੇਤ ਕਰਦੇ ਸਨ ਜਿਸ ਨਾਲ ਕਿਸੇ ਵੀ ਅਣਸੁਖਾਵੀਂ ਘਟਨਾ ਦਾ ਖਤਰਾ ਘੱਟ ਜਾਦਾ ਹੈ। ਪਰ ਬੀਤੀ ਰਾਤ ਪਿੰਡ ਰਸੂਲਪੁਰ ਦੇ ਮੱਲੇ ਵਾਲੇ ਚੌਕ ਵਿਚ ਲੱਗਿਆ ਇੱਕ ਸੇਫਟੀ ਸੀਸਾ ਅਤੇ ਦੂਜਾ ਡੱਲੇ ਵਾਲੇ ਚੌਕ ਦੇ ਨਜਦੀਕ ਲੱਗਿਆ ਸੇਫਟੀ ਸੀਸਾ ਕਿਸੇ ਸਰਾਰਤੀ ਅਨਸਰ ਵੱਲੋ ਤੋੜ ਦਿੱਤਾ ਹੈ।ਉਨ੍ਹਾ ਦੱਸਿਆ ਕਿ ਇਸ ਤੋ ਪਹਿਲਾ ਪਿੰਡ ਮੱਲ੍ਹਾ ਦੀ ਹੱਡਾਰੋੜੀ ਵਾਲੇ ਮੋੜ ਅਤੇ ਪਿੰਡ ਨਵਾਂ ਡੱਲਾ ਦੀਆ ਬੇਰੀਆ ਨਜਦੀਕ ਵੀ ਲੱਗੇ ਦੋਵੇ ਸੇਫਟੀ ਸੀਸੇ ਤੋੜੇ ਜਾ ਚੁੱਕੇ ਹਨ।ਉਨ੍ਹਾ ਪ੍ਰਸਾਸਨ ਤੋ ਮੰਗ ਕੀਤੀ ਕਿ ਸੇਫਟੀ ਸੀਸੇ ਤੋੜਨ ਵਾਲੇ ਸਰਾਰਤੀ ਅਨਸਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਉਨ੍ਹਾ ਨਾਲ ਪਿਆਰਾ ਸਿੰਘ,ਹਰਦੇਵ ਸਿੰਘ,ਮੋਰ ਸਿੰਘ,ਸਾਧੂ ਸਿੰਘ,ਕੇਵਲ ਸਿੰਘ ਆਦਿ ਹਾਜ਼ਰ ਸਨ।

ਪਿੰਡ ਸ਼ੇਖਦੌਲਤ ਦੀ ਐਸ.ਕੇ.ਰੇਜ ਦੀ ਕੰਧ ਨਾਲੋਂ ਇੱਕ ਪਿਸਤੌਲ ਅਤੇ ਖਾਲੀ ਮੈਗਜ਼ੀਨ ਬਰਾਮਦ

ਜਗਰਾਉਂ(ਰਾਣਾ ਸ਼ੇਖਦੌਲਤ) ਇੱਥੋਂ ਨਜ਼ਦੀਕ ਪਿੰਡ ਸ਼ੇਖਦੌਲਤ ਵਿੱਚ ਐਸ.ਕੇ.ਰੇਜ ਦੀ ਕੰਧ ਨਾਲੋ ਇੱਕ ਪਿਸਤੌਲ ਮਾਰਕਾ GLOCK ਸਮੇਤ ਇੱਕ ਖਾਲੀ ਮੈਗਜ਼ੀਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮੁਤਾਬਕ ਜਾਣਕਾਰੀ ਅਨੁਸਾਰ ਏ.ਐਸ. ਆਈ ਜਨਕ ਰਾਜ ਨੇ ਦੱਸਿਆ ਕਿ ਮੁਕੱਦਮਾ ਨੰਬਰ 263 ਜੋ ਥਾਣਾ ਸਿਟੀ ਵਿੱਚ ਮਿਤੀ 16-12-2019 ਨੂੰ ਦੋਸ਼ੀ ਸਤਨਾਮ ਸਿੰਘ ਉਰਫ਼ ਨਿਸ਼ਾਨ ਪਿੰਡ ਦੋਲੇਵਾਲ /ਮੋਗਾ ਤੇ ਹੋਇਆ ਸੀ।ਇਸ ਤੋਂ ਬਾਅਦ ਉਸ ਨੂੰ ਪੁੱਛਗਿੱਛ ਲਈ ਲੈ ਕੇ ਆਏ ਤਾਂ ਉਸਨੇ ਮਿਤੀ 8-5-2020 ਨੂੰ ਸਵੇਰੇ ਪਿੰਡ ਸ਼ੇਖ ਦੌਲਤ ਦੀ ਐਸ. ਕੇ.ਰੇਜ ਦੀ ਕੰਧ ਨਾਲੋਂ ਝਾੜੀਆਂ ਵਿਚੋਂ ਟੋਆ ਪੁੱਟ ਕੇ ਇੱਕ ਲਫਾਫਾ ਕੱਢਿਆ ਜਿਸ ਵਿਚੋਂ ਇੱਕ ਪਿਸਤੌਲ ਅਤੇ ਖਾਲੀ ਮੈਗਜ਼ੀਨ ਬਰਾਮਦ ਹੋਣ ਤੋਂ ਬਾਅਦ ਦੋਸ਼ੀ ਖਿਲਾਫ਼ ਮੁੱਕਦਮਾ ਦਰਜ਼ ਕਰ ਲਿਆ ਹੈ।

ਪ੍ਰੇਮਵਤੀ ਦੀ ਅਚਾਨਕ ਮੌਤ

ਅਤਿ ਸਤਿਕਾਰ ਯੋਗ ਮਾਤਾ ਪ੍ਰੇਮ ਵਤੀ ਪਤਨੀ ਇੰਦਰਜੀਤ ਸੂਰੀ ਜੀ ਵਾਸੀ ਵਾਰਡ ਨੰਬਰ 2 ,ਬਸੰਤ ਐਵੀਨਿਉਂ, ਕੱਚਾ ਮਲਕ ਰੋਡ ਜਗਰਾਓਂ ਅੱਜ ਦੁਪਹਿਰ ਮਿਤੀ 9 ਮਈ ਨੂੰ ਆਪਣੇ ਸਵਾਸ ਦੀ ਪੂੰਜੀ ਪੂਰੀ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਅਲ ਵਿਧਾ ਆਖ ਗਏ ਹਨ । ਮਹਾਮਾਰੀ ਦੇ ਦਿਨਾਂ ਵਿੱਚ ਪਰਿਵਾਰ ਵਲੋਂ ਲਾਕ ਡਾਉਨ ਨੂੰ ਦੇਖਦੇ ਹੋਏ ਫੋਨ 9988646664 ਉਪਰ ਸੰਪਰਕ ਕਰਕੇ ਅਫਸੋਸ ਅਤੇ ਹੋਰ ਜਾਣਕਾਰੀ ਪ੍ਰਾਪਤ ਕਰੋ ਜੀ।ਇਸ ਜਾਣਕਾਰੀ ਸ ਅਮਨਜੀਤ ਸਿੰਘ ਖਹਿਰਾ ਨੇ ਸਾਜੀ ਕੀਤੀ।ਸੰਸਕਾਰ ਅੱਜ ਸ਼ਾਮ 

ਕੋਰੋਨਾ ਵਾਇਰਸ ਨਾਲ ਜਗਰਾਉਂ ਹਲਕੇ ‘ਚ ਪਹਿਲੀ ਮੌਤ

ਜਗਰਾਉਂ / ਲੁਧਿਆਣਾ, ਮਈ 2020 (ਸਤਪਾਲ ਦੇਹੜਕਾ/ ਮਨਜਿੰਦਰ ਗਿੱਲ) ਅੱਜ ਮਿਤੀ 09-05-2020 ਠੀਕ 12 ਵਜੇਂ ਕੋਰੋਨਾ ਵਾਇਰਸ ਨਾਲ ਪੀੜਤ ਮਾਣੂੰਕੇ ਵਾਸੀ ਗੁਰਜੰਟ ਸਿੰਘ ਜਿਸ ਦੀ ਉਮਰ ਤਕਰੀਬਨ 55 ਸਾਲ ਜੋਂ 30 ਅਪ੍ਰੈਲ ਤੋਂ ਕੋਰੋਨਾ ਪਾਜੀਟਿਵ ਆਉਣ ਤੋਂ ਬਾਅਦ ਸਿਵਲ ਹਸਪਤਾਲ ਲੁਧਿਆਣਾ ਵਿਖੇ ਦਾਖਲ ਸੀ ਉਸ ਦੀ ਅੱਜ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ।ਇਸ ਦੀ ਪੁਸ਼ਟੀ ਤਹਿਸੀਲਦਾਰ ਜਗਰਾਉਂ ਮਨਮੋਹਨ ਕੌਸਕ ਵੱਲੋਂ ਕੀਤੀ ਗਈ । 
 

ਜੋਧਾ ਬਜ਼ਾਰ ਵਿੱਚ ਆਪਣੇ ਹੱਥ ਵਿੱਚ ਗੈਰਕਾਨੂੰਨੀ ਬਰਛਾ ਤੇ ਪਿਸਤੌਲ ਫੜਕੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਵਿਅਕਤੀ ਖਿਲਾਫ ਮਾਮਲਾ ਦਰਜ

ਮੁਲਾਂਪੁਰ /ਲੁਧਿਆਣਾ , ਮਈ 2020 -(ਰਾਣਾ ਸ਼ੇਖਦੌਲਤ/ਸਤਪਾਲ ਸਿੰਗਜ ਦੇਹੜਕਾ/ਮਨਜਿੰਦਰ ਗਿੱਲ)- ਮੁਲਾਂਪੁਰ ਨੂੰ ਪੈਂਦੇ ਪਿੰਡ ਜੋਧਾ ਵਿੱਚ ਇੱਕ ਵਿਅਕਤੀ ਵੱਲੋਂ ਦਿਨ ਦਿਹਾੜੇ ਸ਼ਰੇਆਮ ਆਪਣੇ ਹੱਥ ਵਿੱਚ ਬਰਛਾ ਅਤੇ ਪਿਸਤੌਲ ਫੜ ਕੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਮੁੱਕਦਮਾ ਦਰਦ ਕੀਤਾ ਗਿਆ। ਏ.ਐਸ. ਆਈ ਸੁਬੇਗ ਸਿੰਘ ਨੇ ਦੱਸਿਆ ਕਿ ਫੋਨ ਆਇਆ ਕਿ ਜਗਤਾਰ ਸਿੰਘ ਉਰਫ ਘਾਲਾ ਉਰਫ ਤਾਰੀ ਪੁਤਰ ਚਰਨ ਸਿੰਘ ਵਾਸੀ ਢੈਪਈ ਹਾਲ ਜੋਧਾ ,ਜੋ ਕਿ ਨਸ਼ੇ ਦੀ ਹਾਲਤ ਵਿੱਚ ਆਪਣੇ ਹੱਥ ਵਿੱਚ ਗੈਰਕਾਨੂੰਨੀ ਪਿਸਤੌਲ ਅਤੇ ਬਰਛਾ ਫੜ ਕੇ ਆਮ ਲੋਕਾਂ  ਤੰਗ ਪ੍ਰੇਸ਼ਾਨ ਕਰ ਰਿਹਾ ਹੈ ਜਦੋਂ ਕੋਈ ਇਸ ਦਾ ਵਿਰੋਧ ਕਰਦਾ ਹੈ ਤਾਂ ਉਹ ਗਾਲੀ ਗਲੋਚ ਕਰਦਾ ਹੈ ਮੌਕਾ ਪਰ ਜਾ ਕੇ ਵੇਖਿਆ ਅਤੇ ਉਸ ਨੂੰ ਫੜ ਕੇ ਪਰਚਾ ਦਰਜ ਕਰਨ ਤੋਂ ਬਾਅਦ ਜੇਲ੍ਹ ਭੇਜ ਦਿਤਾ।