ਜ਼ਿਲ੍ਹਾ ਲੁਧਿਆਣਾ 'ਚ  ਆਏ 3 ਨਵੇਂ ਪਾਜ਼ੇਟਿਵ ਮਾਮਲਿਆਂ ਨਾਲ ਖੌਫ ਵੱਧ ਰਿਹਾ ਹੈ

 

ਲੁਧਿਆਣਾ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪਿਛਲੇ 24 ਘੰਟੇ ਦੌਰਾਨ ਜ਼ਿਲ੍ਹਾ ਲੁਧਿਆਣਾ ਵਿੱਚ 3 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਜ਼ਿਲ੍ਹਾ ਲੁਧਿਆਣਾ ਵਿੱਚ 3946 ਨਮੂਨੇ ਲਏ ਗਏ ਹਨ। ਜਿਨ੍ਹਾਂ ਵਿੱਚੋਂ 3578 ਨਮੂਨਿਆਂ ਦੇ ਨਤੀਜੇ ਪ੍ਰਰਾਪਤ ਹੋ ਚੁੱਕੇ ਹਨ ਅਤੇ 368 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਹੈ। ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਪਾਜ਼ੀਟਿਵ ਮਾਮਲੇ 126 ਅਤੇ ਹੋਰ ਜ਼ਿਲਿ੍ਹਆਂ ਨਾਲ ਸੰਬੰਧਤ 22 ਹਨ। ਹੁਣ ਤੱਕ 10 ਮਰੀਜ਼ਾਂ ਠੀਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਤੱਕ 6 ਮੌਤਾਂ (ਇੱਕ ਅੱਜ) ਹੋ ਚੁੱਕੀਆਂ ਹਨ। ਅੱਜ ਸਾਹਮਣੇ ਆਏ ਪਾਜ਼ੀਟਿਵ ਮਾਮਲਿਆਂ ਵਿੱਚ ਨਵੀਂ ਦਿੱਲੀ ਦੇ ਦੋ ਮਰੀਜ਼ ਰੇਲਵੇ ਪੁਲਿਸ ਫੋਰਸ ਨਾਲ ਸੰਬੰਧਤ ਹਨ। ਜਦਕਿ ਤੀਜਾ ਮਾਮਲਾ 17 ਸਾਲਾ ਲੜਕੀ ਦਾ ਹੈ, ਜੋ ਕਿ ਹੈਬੋਵਾਲ ਖੇਤਰ ਨਾਲ ਸਬੰਧਤ ਹੈ। ਅੱਜ ਮਰਨ ਵਾਲਾ ਮਰੀਜ਼ 56 ਸਾਲਾ ਮਰੀਜ਼ ਜਗਰਾਂਉ ਨੇੜੇ ਪਿੰਡ ਮਾਣੂੰਕੇ ਦਾ ਰਹਿਣ ਵਾਲਾ ਸੀ। ਇਹ ਵਿਅਕਤੀ ਨੰਦੇੜ ਤੋਂ ਆਇਆ ਸੀ ਅਤੇ ਇਸ ਦਾ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ਼ ਚੱਲ ਰਿਹਾ ਸੀ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਅਨੁਸਾਰ ਸ਼ੱਕ ਹੈ ਕਿ ਇਸ ਮਰੀਜ਼ ਦੀ ਮੌਤ ਦਿਲ ਫੇਲ੍ਹ ਹੋਣ ਕਾਰਨ ਹੋਈ ਹੈ। ਇਥੇ ਜਿਕਰ ਕਰਨਾ ਜਰੂਰੀ ਹੈ ਕੇ ਮਾਣੂਕੇ ਦੇ ਮ੍ਰਿਤਕ ਦੇ ਪਰਿਵਾਰ ਵੱਲੋਂ ਮ੍ਰਿਤਕ ਦੀ ਮੌਤ ਵਾਲੇ ਦਿਨ ਰਾਤ ਨੂੰ ਮ੍ਰਿਤਕ ਦਾ ਕਸਟਰੋਲ ਵਧਣ ਦੀ ਜਾਣਕਾਰੀ ਦਿਤੀ ਗਈ ਸੀ ਅਤੇ ਦਿਵਾਈ ਦੀ ਵੀ ਮੰਗ ਕੀਤੀ ਗਈ ਸੀ ਜੋ ਹਰਪਤਾਲ ਵਲੋਂ ਨਾ ਦੇਣ ਦੇ ਦੋਸ਼ ਲੱਗ ਰਹੇ ਹਨ ਜਿਨ੍ਹਾਂ ਕਰਨ ਮਾਣੂਕੇ ਵਾਸੀ ਦੀ ਮੌਤ ਹੋਈ ਹੈ।