You are here

ਲੁਧਿਆਣਾ

ਪਿੰਡ ਚਕਰ ਦੀ ਔਰਤ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਖਿਲਾਫ ਮੁੱਕਦਮਾ ਦਰਜ਼

ਰਾਏਕੋਟ/ਲੁਧਿਆਣਾ, ਮਈ 2020-(ਰਾਣਾ ਸ਼ੇਖਦੌਲਤ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

ਪਿੰਡ ਚਕਰ ਦੀ ਇੱਕ ਔਰਤ ਨਾਲ ਇੱਕ ਵਿਅਕਤੀ ਵੱਲੋਂ ਜਬਰਦਸਤੀ ਸਬੰਧ ਬਣਾਉਣ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਐਸ.ਆਈ ਜਸਪ੍ਰੀਤ ਕੌਰ ਥਾਣਾ ਸਿਟੀ ਰਾਏਕੋਟ ਨੇ ਦੱਸਿਆ ਕਿ ਹਰਪ੍ਰੀਤ ਕੌਰ ਪਤਨੀ ਗੁਰਮੇਲ ਸਿੰਘ ਪੁੱਤਰ ਹਰਨੇਕ ਸਿੰਘ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਮੇਰੇ ਵਿਆਹ ਨੂੰ 12 ਸਾਲ ਹੋ ਗਏ ਹਨ ਮੈਂ ਮਲੇਰਕੋਟਲਾ ਬਾਬੇ ਦੀ ਦਰਗਾਹ ਤੇ ਅਕਸਰ ਮੱਥਾ ਟੇਕਣ ਜਾਇਆ ਕਰਦੀ ਸੀ ਜਿੱਥੇ ਮੇਰੀ ਇੱਕ ਲੜਕੇ ਨਾਲ ਦੋਸਤੀ ਹੋ ਗਈ ਜੋ ਆਪਣਾ ਨਾਮ ਨਰਿੰਦਰ ਸਿੰਘ ਵਾਸੀ ਖਾਨਪੁਰ ਸੰਗਰੂਰ ਦੱਸਦਾ ਸੀ ਮਿਤੀ 15-5-20 ਨੂੰ ਮੈਂ ਆਪਣੇ ਭਾਣਜੇ ਨਾਲ ਆਪਣੀ ਭੈਣ ਕੋਲ ਪਿੰਡ ਰਾਜਗੜ੍ਹ ਚਲੀ ਗਈ ਇਸ ਤੋਂ ਬਾਅਦ ਨਰਿੰਦਰ ਸਿੰਘ ਦਾ ਮੈਨੂੰ ਫੋਨ ਆਇਆ ਕਿ ਮੈਂ ਅੱਜ ਸ਼ਾਮ ਨੂੰ ਬਰਨਾਲਾ ਚੌਕ ਵਿੱਚ ਆਉਣਾ ਤੁਸੀਂ ਆ ਜਾਣਾ ਆਪਾਂ ਕੋਈ ਜਾਰੂਰੀ ਗੱਲ ਕਰਨੀ ਹੈਂ।ਮੈਂ ਸ਼ਾਮ ਨੂੰ5:30 ਤੇ ਬਰਨਾਲਾ ਚੌਂਕ ਪਹੁੰਚ ਗਈ ਤੇ ਨਰਿੰਦਰ ਸਿੰਘ ਮੈਨੂੰ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਾਉਣ ਦੇ ਬਹਾਨੇ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਪਿਛਲੇ ਪਾਸੇ ਰੂਪਾਂਪੱਤੀ ਕਿਸੇ ਦੇ ਘਰ ਲੈ ਗਿਆ ਜਿੱਥੇ ਕਹਿੰਦਾ ਪਹਿਲਾਂ ਕੋਈ ਗੱਲ ਕਰਨੀ ਹੈ।ਇਸ ਤੋਂ ਬਾਅਦ ਮੇਰੇ ਨਾਲ ਉਸ ਨੇ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਜਦੋਂ ਮੈਂ ਇਸ ਦਾ ਵਿਰੋਧ ਕਰਨ ਤੇ ਉਸ ਨੇ ਮੈਨੂੰ ਧਮਕੀਆਂ ਦਿੱਤੀਆਂ ਐਸ. ਆਈ ਜਸਪ੍ਰੀਤ ਕੌਰ ਨੇ ਕਿਹਾ ਕਿ ਇਸ ਤਫਤੀਸ਼ ਕਰਕੇ ਦੋਸ਼ੀ ਨਰਿੰਦਰ ਸਿੰਘ ਖਿਲਾਫ ਬਲਾਤਕਾਰ ਦਾ ਮੁੱਕਦਮਾ ਦਰਜ਼ ਕਰ ਦਿੱਤਾ ਹੈ।

ਪਿੰਡ ਬੱਸੀਆਂ(ਰਾਏਕੋਟ) ਵਿੱਚ ਇੱਕੋ ਦਿਨ ਚ ਦੋ ਦੁਕਾਨਾਂ ਦੇ ਸਟਰ ਭੰਨ ਕੇ ਹੋਈ ਚੋਰੀ

ਰਾਏਕੋਟ/ਲੁਧਿਆਣਾ, ਮਈ 2020-(ਰਾਣਾ ਸ਼ੇਖਦੌਲਤ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

ਪਿੰਡ ਬੱਸੀਆਂ/ਰਾਏਕੋਟ  ਵਿੱਚ ਇੱਕੋ ਦਿਨ ਚ ਦੋ ਦੁਕਾਨਾਂ ਦੇ ਸਟਰ ਭੰਨ ਕੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮੁਤਾਬਕ ਜਾਣਕਾਰੀ ਅਨੁਸਾਰ ਏ.ਐਸ. ਆਈ ਹਰਪ੍ਰੀਤ ਸਿੰਘ ਥਾਣਾ ਸਦਰ ਨੇ ਦੱਸਿਆ ਕਿ ਪਵਨ ਕੁਮਾਰ ਨੇ ਦਰਖਾਸਤ ਸਬੰਧੀ ਦੱਸਿਆ ਕਿ ਮੇਰੀ ਕੱਪੜੇ ਦੀ ਦੁਕਾਨ"ਜੈਨ ਕਲਾਥ ਹਾਊਸ" ਝੋਰੜਾਂ ਰੋਡ ਉੱਤੇ ਬਣੀ ਹੋਈ ਹੈ ਮੈਨੂੰ ਮਿਤੀ 17-05-2020 ਨੂੰ ਮੇਰੇ ਸਾਹਮਣੇ ਦੁਕਾਨ ਵਾਲਿਆਂ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸਟਰ ਖੁੱਲ੍ਹਾ ਹੋਇਆ ਹੈ ਮੈਂ ਮੌਕੇ ਪਰ ਜਾ ਕੇ ਵੇਖਿਆ ਕਿ ਦੁਕਾਨ ਵਿਚੋਂ ਕੁੱਝ ਕੀਮਤੀ ਸੂਟ ਅਤੇ ਕੁੱਝ ਰੁਪਏ ਆਦਿ ਚੋਰੀ ਹੋ ਗਏ ਸੀ ਪਵਨ ਕੁਮਾਰ ਦੇ ਬਿਆਨਾਂ ਉੱਪਰ ਮੁੱਕਦਮਾ ਦਰਜ ਕਰ ਲਿਆ ਹੈ ਅਤੇ ਦੂਜੇ ਪਾਸੇ ਐਸ. ਆਈ ਜਸਪ੍ਰੀਤ ਕੌਰ ਥਾਣਾ ਸਿਟੀ ਰਾਏਕੋਟ ਦੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਜੌਹਲਾਂ ਨੇ ਦੱਸਿਆ ਕਿ ਮੇਰਾ ਬੱਸੀਆਂ/ਰਾਏਕੋਟ ਰੋਡ ਉੱਤੇ ਫਰੈਡਜ਼ ਮੈਡੀਕੋਜ਼ ਹੈ ਮੈਨੂੰ ਵੀ ਮਿਤੀ 17-05-2020 ਨੂੰ ਫੋਨ ਗਿਆ ਕਿ ਤੁਹਾਡੀ ਦੁਕਾਨ ਦਾ ਸਟਰ ਖੁੱਲ੍ਹਾ ਹੋਇਆ ਹੈ ਮੈਂ ਮੌਕੇ ਤੇ ਗਿਆ ਤਾਂ ਮੇਰੀ LCD ਅਤੇ ਹੋਰ ਵੀ ਕੀਮਤੀ ਸਮਾਨ ਚੋਰੀ ਹੋ ਚੁੱਕਾ ਸੀ ਜਦੋਂ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਤਾਂ ਉਸ ਵਿੱਚ ਇੱਕ ਵਿਅਕਤੀ ਚੋਰੀ ਕਰਦਾ ਅਤੇ ਬਾਕੀ ਹੋਰ ਵਿਅਕਤੀ ਮੋਟਰਸਾਈਕਲਾਂ ਉਪਰ ਬਾਹਰ  ਖੜ੍ਹੇ ਸਨ ।ਐਸ. ਆਈ ਜਸਪ੍ਰੀਤ ਕੌਰ ਨੇ ਕਿਹਾ ਕਿ ਇਨ੍ਹਾਂ ਦਾ ਮੁੱਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

12 ਬੋਤਲਾਂ ਨਜਾਇਜ਼ ਸਰਾਬ ਸਮੇਤ ਇੱਕ ਵਿਅਕਤੀ ਕਾਬੂ

ਸੁਧਾਰ/ਲੁਧਿਆਣਾ, ਮਈ 2020-(ਰਾਣਾ ਸ਼ੇਖਦੌਲਤ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

ਐਸ.ਐਸ.ਪੀ ਸ੍ਰੀ ਵਿਵੇਕਸ਼ੀਲ ਸੋਨੀ ਵੱਲੋਂ ਚਲਾਈ ਗਈ ਨਸ਼ੇ ਖਿਲਾਫ ਸਖਤ ਮੁਹਿੰਮ ਦੌਰਾਨ ਅੱਜ ਥਾਣਾ ਸੁਧਾਰ ਦੇ ਏ.ਐਸ. ਆਈ ਗੁਲਾਬ ਸਿੰਘ ਨੇ ਦੱਸਿਆ ਕਿ ਮੈਂ ਪੁਲਿਸ ਪਾਰਟੀ ਸਮੇਤ ਹਲ਼ਵਾਰੇ ਤੋਂ ਪਿੰਡ ਬੁਰਜ ਲੱਟਾਂ  ਨੂੰ ਜਾ ਰਿਹਾ ਸੀ ਤਾਂ ਇੱਕ ਜੈਪੀਟਰ ਸਕੂਟਰ ਬਿਨਾਂ ਨੰਬਰ ਪਲੇਟ ਤੋਂ ਆਉਂਦਾ ਦਿਖਾਈ ਦਿੱਤਾ ਜਿਸ ਦੇ ਉਪਰ ਗੱਟੂ ਰੱਖਿਆ ਹੋਇਆ ਸੀ ਉਸ ਨੂੰ ਰੋਕਿਆ ਤਾਂ ਉਸ ਨੇ ਆਪਣਾ ਨਾਮ ਜਗਜੀਤ ਸਿੰਘ ਉਰਫ਼ ਜੱਗੀ ਪੁੱਤਰ ਗੁਰਬਖਸ਼ ਸਿੰਘ ਵਾਸੀ ਬਾਬਾ ਜੀਵਨ ਸਿੰਘ ਗੁਰਦੁਆਰਾ ਪਿੰਡ ਹਲਵਾਰਾ ਦੱਸਿਆ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਗੱਟੂ ਵਿਚੋਂ 12ਬੋਤਲਾਂ ਨਜਾਇਜ਼ ਸ਼ਰਾਬ 9000ML ਬਣਦੀ ਹੈ ਫੜ ਕੇ ਮੁੱਕਦਮਾ ਦਰਜ਼ ਕਰ ਦਿੱਤਾ ਹੈ।

ਕੋਰੋਨਾ ਮਹਾਮਾਰੀ ਦੌਰਾਨ ਲੋਕ ਸੇਵਾ 'ਚ ਲੱਗੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਗ੍ਰੰਥੀ-ਪਾਠੀ ਸਿੰਘ ਨੂੰ ਰਾਸ਼ਨ ਤਕਸੀਮ ਕੀਤਾ

*ਫੋਟੋ ਕੈਪਸ਼ਨ-  ਗੁਰੁਦਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਸੁਧਾਰ ਵਿਖੇ ਗ੍ਰੰਥੀ-ਪਾਠੀ ਸਿੰਘਾਂ ਨੂੰ ਰਾਸ਼ਨ ਤਕਸੀਮ ਕਰਦੇ ਹੋਏ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨਾਲ ਖੜੇ ਹੋਰ ਆਗੂ। 

ਇਸ ਮੁਸ਼ਕਿਲ ਘੜੀ ਵਿਚ ਸਮੁੱਚੀ ਸਿੱਖ ਕੌਮ ਗ੍ਰੰਥੀ-ਪਾਠੀ ਸਿੰਘ ਨਾਲ ਖੜੇ-ਧਾਲੀਵਾਲ

ਗੁਰੂਸਰ ਸੁਧਾਰ/ਲੁਧਿਆਣਾ, ਮਈ 2020 -(ਗੁਰਕੀਰਤ ਸਿੰਘ ਜਗਰਾਓ/ਮਨਜਿੰਦਰ ਗਿੱਲ)-

ਮੁਢ ਕਦੀਮ ਤੋਂ ਧਾਰਮਿਕ, ਸਿਆਸੀ ਤੇ ਸਮਾਜਿਕ ਖੇਤਰ ਵਿਚ ਅਹਿਮ ਯੋਗਦਾਨ ਪਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਜ਼ਿਲਾ ਲੁਧਿਆਣਾ(ਦਿਹਾਤੀ) ਦੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਉਨਾਂ ਦੇ ਸਾਥੀ ਕੋਰੋਨਾ ਮਹਾਮਾਰੀ ਦੌਰਾਨ ਪਿਛਲੇ ਦੋ ਮਹੀਨਿਆਂ ਤੋਂ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ। ਜਿਸ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਅਤੇ ਕੋਰੋਨਾ ਵਾਰੀਅਰਜ਼ ਨੂੰ ਮਾਸਕ, ਸੈਨੀਟਾਈਜ਼ਰ ਤੇ ਗਲਬਜ਼ ਵੰਡਣ ਤੋਂ ਬਾਅਦ ਹੁਣ ਪਿਛਲੇ ਕੁਝ ਦਿਨਾਂ ਤੋਂ ਗੁਰੂਘਰ ਦੇ 'ਵਜ਼ੀਰ' ਵਜੋਂ ਜਾਣੇ ਜਾਂਦੇ 'ਗ੍ਰੰਥੀ-ਪਾਠੀ ਸਿੰਘਾਂ' ਨੂੰ ਰਾਸ਼ਨ ਭੇਂਟ ਕਰ ਰਹੇ ਹਨ।ਇਸੇ ਲੜੀ ਤਹਿਤ ਅੱਜ ਉਨਾਂ ਗੁਰਦੁਆਰਾ ਗੁਰੂਸਰ ਸਾਹਿਬ ਪਾਤਸਾਹੀ ਛੇਵੀਂ ਗੁਰੂਸਰ ਸੁਧਾਰ ਵਿਖੇ 14 ਗ੍ਰੰਥੀ ਸਿੰਘਾਂ ਨੂੰ ਤਕਸੀਮ ਕੀਤਾ। ਇਸ ਮੌਕੇ ਪਹਿਲਾਂ 'ਜੁਪਜੀ ਸਾਹਿਬ' ਦੀ ਬਾਣੀ ਦੇ ਪਾਠ ਕੀਤੇ, ਉਪਰੰਤ ਗੁਰੂ ਚਰਨਾਂ 'ਚ ਸਰਬੱਤ ਦੇ ਭਲੇ ਲਈ ਅਰਦਾਸ਼ ਕੀਤੀ ਗਈ। ਇਸ ਮੌਕੇ ਜ਼ਿਲਾ ਪ੍ਰਧਾਨ ਧਾਲੀਵਾਲ ਨੇ ਸੰਬੋਧਨ ਕਰਦਿਆ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਲੱਗੇ ਕਰਫਿਊ ਤੇ ਲਾਕਡਾਊਨ ਕਾਰਨ ਜਿਥੇ ਸਮੁੱਚਾ ਕੰਮਕਾਰ ਠੱਪ ਹੋ ਗਿਆ ਹੈ, ਉਥੇ ਹੀ ਗ੍ਰੰਥੀ-ਪਾਠੀ ਸਿੰਘ ਵੀ ਘਰਾਂ 'ਚ ਰਹਿਣ ਲਈ ਮਜ਼ਬੂਰ ਹਨ। ਜਿਸ ਕਾਰਨ ਗ੍ਰੰਥੀ-ਪਾਠੀ ਸਿੰਘ ਅਤੇ ਉਨਾਂ ਦੇ ਪਰਵਾਰਕ ਮੈਂਬਰਾਂ ਨੂੰ ਵੀ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਦੋ ਮਹੀਨੇ ਬੀਤਣ ਦੇ ਬਾਅਦ ਵੀ ਕਿਸੇ ਵੀ ਸਰਕਾਰ ਜਾਂ ਸੰਸਥਾ ਨੇ ਇਨਾਂ ਦੀ ਬਾਂਹ ਫੜੀ ਨਹੀਂ। ਜਿਸ ਨੂੰ ਦੇਖ ਦੇ ਹੋਏ ਉਨਾਂ ਨੇ ਆਪਣੀ ਸਾਥੀਆਂ ਨਾਲ ਮੁਸ਼ਕਿਲ ਘੜੀ ਵਿਚ ਗ੍ਰੰਥੀ-ਪਾਠੀ ਸਿੰਘਾਂ ਦੀ ਸੇਵਾ ਕਰਨ ਦਾ ਫੈਸਲਾ ਕੀਤਾ ਹੈ। ਇਸੇ ਲੜੀ ਤਹਿਤ ਅੱਜ ਗੁਰੂਸਰ ਸੁਧਾਰ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਪਾਠ ਕਰਨ ਦੀ ਸੇਵਾ ਨਿਭਾਉਣ ਵਾਲੇ ਗ੍ਰੰਥੀ ਤੇ ਪਾਠੀ ਸਿੰਘਾਂ ਨੂੰ ਘਰੇਲੂ ਵਰਤੋਂ ਲਈ ਆਟਾ ਤੇ ਹੋਰ ਰਾਸ਼ਨ ਦਾ ਸਮਾਨ ਭੇਂਟ ਕੀਤਾ ਗਿਆ। ਇਸ ਮੌਕੇ ਗ੍ਰੰਥੀ ਸਭਾ ਦੇ ਪ੍ਰਧਾਨ ਅਵਤਾਰ ਸਿੰਘ ਅਕਾਲਗੜ, ਬਲਵਿੰਦਰ ਸਿੰਘ ਤਲਵੰਡੀ ਚੇਅਰਮੈਨ ਖਾਲਸਾ ਗੁਰਮਤ ਪ੍ਰਚਾਰ ਗ੍ਰੰਥੀ ਸਭਾ ਅਤੇ ਜਸਮੇਲ ਸਿੰਘ ਬੱਦੋਵਾਲ ਆਦਿ ਗ੍ਰੰਥੀ ਸਿੰਘ ਨੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਤੇ ਉਨਾਂ ਦੇ ਸਾਥੀਆਂ ਵੱਲੋਂ ਕੀਤੇ ਉਪਰਾਲੇ ਦੀ ਸਲਾਘਾ ਕਰਦਿਆ ਕਿਹਾ ਕਿ ਇਸ ਔਖੇ ਸਮੇਂ ਵਿਚ ਕਿਸੇ ਨੇ ਵੀ ਗ੍ਰੰਥੀ-ਪਾਠੀ ਸਿੰਘਾਂ ਦੀ ਸਾਰ ਨਹੀਂ ਲਈ ਪ੍ਰੰਤੂ ਯੂਥ ਅਕਾਲੀ ਆਗੂ ਪ੍ਰਭਜੋਤ ਸਿੰਘ ਧਾਲੀਵਾਲ ਨੇ ਗ੍ਰੰਥੀ ਸਿੰਘਾਂ ਦੀ ਬਾਂਹ ਫੜੀ ਹੈ ਅਤੇ ਉਨਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਹੈ, ਜੋ ਬਹੁਤ ਹੀ ਸਲਾਘਾਯੋਗ ਕਦਮ ਹੈ। ਪ੍ਰਮਾਤਮਾ ਉਨਾਂ 'ਤੇ ਹਮੇਸ਼ਾਂ ਆਪਣੀ ਕਿਰਪਾ ਬਣਾਈ ਰੱਖਣ। ਇਸ ਸਮੇਂ ਕਰਮਜੀਤ ਸਿੰਘ ਗੋਲਡੀ ਪ੍ਰਧਾਨ ਸਰਕਲ ਸੁਧਾਰ, ਗਗਨ ਛੰਨਾ, ਇੰਦਰਜੀਤ ਸਿੰਘ ਜੀਤੀ, ਸਿਮਰ ਚੀਮਾ, ਸਨੀ ਰਾਏਕੋਟ ਆਦਿ ਯੂਥ ਆਗੂ ਹਾਜ਼ਰ ਸਨ।
*ਫੋਟੋ ਕੈਪਸ਼ਨ-  ਗੁਰੁਦਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਸੁਧਾਰ ਵਿਖੇ ਗ੍ਰੰਥੀ-ਪਾਠੀ ਸਿੰਘਾਂ ਨੂੰ ਰਾਸ਼ਨ ਤਕਸੀਮ ਕਰਦੇ ਹੋਏ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨਾਲ ਖੜੇ ਹੋਰ ਆਗੂ। 

ਜ਼ਿਲ੍ਹਾ ਲੁਧਿਆਣਾ 'ਚ 24 ਘੰਟਿਆਂ ਵਿੱਚ ਨਵੇਂ 23 ਪਾਜ਼ੇਟਿਵ ਮਾਮਲੇ ਆਏ ਸਾਹਮਣੇ

ਜ਼ਿਲਾ ਲੁਧਿਆਣਾ ਵਿੱਚ ਤੰਦਰੁਸਤ ਮਰੀਜ਼ਾਂ ਦੀ ਗਿਣਤੀ 108 ਹੋਈ
ਬੱਸਾਂ ਰਾਹੀਂ ਪ੍ਰਵਾਸੀਆਂ ਨੂੰ ਭੇਜਣ ਦਾ ਕੰਮ ਸ਼ੁਰੂ, ਪਹਿਲੇ ਦਿਨ 11 ਬੱਸਾਂ ਰਵਾਨਾ

ਲੁਧਿਆਣਾ,ਮਈ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ) 

ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਹੈ ਕਿ ਜ਼ਿਲਾ ਲੁਧਿਆਣਾ ਵਿੱਚ ਕੋਵਿਡ 19 ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਹੁਣ ਤੱਕ 108 ਮਰੀਜ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਜ਼ਿਲਾ ਲੁਧਿਆਣਾ ਵਿੱਚ ਅੱਜ 77 ਮਰੀਜ਼ਾਂ ਨੂੰ ਠੀਕ ਘੋਸ਼ਿਤ ਕੀਤਾ ਗਿਆ ਹੈ, ਜਿਨਾਂ ਵਿੱਚ ਜ਼ਿਲਾ ਲੁਧਿਆਣਾ ਨਾਲ ਸੰਬੰਧਤ 62, ਜ਼ਿਲਾ ਫਤਹਿਗੜ• ਸਾਹਿਬ ਨਾਲ ਸੰਬੰਧਤ 9, ਮੋਹਾਲੀ ਨਾਲ ਸੰਬੰਧਤ 2 ਅਤੇ ਹੁਸ਼ਿਆਰਪੁਰ, ਮੋਗਾ, ਰੋਪੜ ਅਤੇ ਹਰਿਆਣਾ ਨਾਲ 1-1 ਸੰਬੰਧਤ ਹਨ।
ਅਗਰਵਾਲ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 23 ਨਵੇਂ ਪਾਜ਼ੀਟਿਵ ਮਾਮਲੇ ਵੀ ਸਾਹਮਣੇ ਆਏ ਹਨ। ਜਿਨਾਂ ਵਿੱਚ 13 ਰੇਲਵੇ ਪ੍ਰੋਟੈਕਸ਼ਨ ਫੋਰਸ (ਜੋ ਕਿ ਦਿੱਲੀ ਤੋਂ ਆਏ ਸਨ), 4 ਪਾਇਲ, 2 ਕੁੰਦਨਪੁਰੀ, 1 ਧਰਮਪੁਰਾ, 2 ਸਥਾਨਕ ਰੇਲਵੇ ਕਲੋਨੀ ਤੋਂ ਰੇਲਵੇ ਮੁਲਾਜ਼ਮ ਅਤੇ 1 ਗੁਰੂ ਨਾਨਕ ਨਗਰ (33 ਫੁੱਟ ਰੋਡ) ਤੋਂ ਹਨ। ਉਨਾਂ ਦੱਸਿਆ ਕਿ ਬਦਕਿਸਮਤੀ ਨਾਲ ਅੱਜ਼ ਜਿਲਾ ਲੁਧਿਆਣਾ ਵਿੱਚ ਹੈਬੋਵਾਲ ਕਲਾਂ ਨਾਲ ਸੰਬੰਧਤ ਇੱਕ 6 ਸਾਲਾ ਬੱਚੇ ਦੀ ਮੌਤ ਹੋ ਗਈ। ਇਹ ਬੱਚਾ ਕੁਝ ਦਿਨ ਪਹਿਲਾਂ ਹੈਪੇਟਾਈਟਸ ਸੀ ਬਿਮਾਰੀ ਕਾਰਨ ਸਥਾਨਕ ਸਿਵਲ ਹਸਪਤਾਲ ਵਿਖੇ ਆਇਆ ਸੀ, ਜਿੱਥੋਂ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ। ਜਿੱਥੇ ਉਹ 8 ਦਿਨ ਦਾਖ਼ਲ ਰਿਹਾ ਅਤੇ ਉਸਦੀ ਹਾਲਤ ਹੋਰ ਖਰਾਬ ਹੁੰਦੀ ਗਈ। ਜਿਸ ਉਪਰੰਤ ਨੂੰ ਉਸਨੂੰ ਪੀ. ਜੀ. ਆਈ. ਚੰਡੀਗੜ• ਰੈਫਰ ਕਰ ਦਿੱਤਾ ਗਿਆ। ਜਿੱਥੇ ਉਸਦਾ ਕੋਵਿਡ 19 ਨਮੂਨਾ ਪਾਜ਼ੀਟਿਵ ਪਾਇਆ ਗਿਆ। ਇਸ ਬੱਚੇ ਦੀ ਕੋਵਿਡ 19 ਕਾਰਨ 16 ਮਈ, 2020 ਨੂੰ ਉਥੇ ਹੀ ਮੌਤ ਹੋ ਗਈ। ਹੁਣ ਜ਼ਿਲਾ ਲੁਧਿਆਣਾ ਵਿੱਚ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ। ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ 4851 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 4478 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। 4247 ਰਿਪੋਰਟਾਂ ਨੈਗੇਟਿਵ ਪ੍ਰਾਪਤ ਹੋਈਆਂ ਹਨ, ਜਦਕਿ 373 ਰਿਪੋਰਟਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਜ਼ਿਲਾ ਲੁਧਿਆਣਾ ਵਿੱਚ 159 ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਦਕਿ 72 ਮਾਮਲੇ ਹੋਰ ਜ਼ਿਲਿ•ਆਂ ਨਾਲ ਸੰਬੰਧਤ ਹਨ।ਉਨਾਂ ਦੱਸਿਆ ਕਿ ਅੱਜ ਤੋਂ ਜ਼ਿਲਾ ਲੁਧਿਆਣਾ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਰਾਹੀਂ ਉਨਾਂ ਦੇ ਪਿਤਰੀ ਸੂਬਿਆਂ ਨੂੰ ਭੇਜਣਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਜਗਰਾਂਉ ਡਿਪੂ ਦੀਆਂ 11 ਬੱਸਾਂ ਪ੍ਰਤੀ ਬੱਸ 30 ਸਵਾਰੀਆਂ ਲੈ ਕੇ ਰਵਾਨਾ ਹੋਈਆਂ। ਇਨਾਂ ਬੱਸਾਂ ਵਿੱਚੋਂ 8 ਅਲੀਗੜ• ਨੂੰ, 1 ਮੇਰਠ ਨੂੰ, 1 ਮਥੁਰਾ ਨੂੰ ਅਤੇ 1 ਮੁਜ਼ੱਫਰਨਗਰ ਨੂੰ ਗਈ। ਇਸ ਤਰਾਂ ਅੱਜ ਪਹਿਲੇ ਦਿਨ 330 ਪ੍ਰਵਾਸੀਆਂ ਨੂੰ ਭੇਜਿਆ ਗਿਆ। ਇਸ ਤੋਂ ਇਲਾਵਾ ਅੱਜ ਸਥਾਨਕ ਰੇਲਵੇ ਸਟੇਸ਼ਨ ਤੋਂ 10 ਰੇਲਾਂ ਵੱਖ-ਵੱਖ ਸੂਬਿਆਂ ਲਈ ਰਵਾਨਾ ਹੋਈਆਂ।  

ਪੰਜਾਬ 'ਚ 28 ਨਵੇਂ ਪਾਜ਼ੇਵਿਟ ਕੇਸ, ਮਰਨ ਵਾਲਿਆਂ ਦਾ ਅੰਕੜਾ 36 

 

ਲੁਧਿਆਣੇ 'ਚ ਛੇ ਸਾਲ ਦੇ ਬੱਚੇ ਦੀ ਮੌਤ  ਚੰਡੀਗੜ , ਮਈ 2020 (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  

ਪੰਜਾਬ ਵਿਚ ਐਤਵਾਰ ਨੂੰ ਕੋਰੋਨਾ ਨਾਲ ਇਕ ਹੋਰ ਮੌਤ ਹੋ ਗਈ। ਲੁਧਿਆਣੇ ਦੇ ਹੈਬੋਵਾਲ ਦੇ ਰਹਿਣ ਵਾਲੇ ਛੇ ਸਾਲ ਦੇ ਬੱਚੇ ਨੇ ਪੀਜੀਆਈ ਵਿਚ ਦਮ ਤੋੜ ਦਿੱਤਾ। ਉਸ ਨੂੰ 15 ਮਈ ਨੂੰ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ 23 ਅਪ੍ਰਰੈਲ ਨੂੰ ਵੀ ਇੱਥੇ ਕਪੂਰਥਲਾ ਦੀ ਛੇ ਮਹੀਨੇ ਦੀ ਬੱਚੀ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿਚ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 36 ਹੋ ਗਿਆ ਹੈ। ਉਧਰ ਐਤਵਾਰ ਨੂੰ ਸੂਬੇ ਵਿਚ 28 ਨਵੇਂ ਮਾਮਲੇ ਆਉਣ ਨਾਲ ਕੁਲ ਇਨਫੈਕਟਿਡਾਂ ਦੀ ਗਿਣਤੀ 2043 ਹੋ ਗਈ। ਇਨ੍ਹਾਂ ਵਿਚੋਂ 1180 ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਸਭ ਤੋਂ ਜ਼ਿਆਦਾ 11 ਕੇਸ ਲੁਧਿਆਣੇ ਵਿਚ ਆਏ। ਇਸ ਤੋਂ ਇਲਾਵਾ ਨਵਾਂਸ਼ਹਿਰ ਤੇ ਜਲੰਧਰ ਵਿਚ ਪੰਜ-ਪੰਜ, ਅੰਮਿ੍ਤਸਰ ਤੇ ਫ਼ਰੀਦਕੋਟ ਵਿਚ ਤਿੰਨ-ਤਿੰਨ ਤੇ ਗੁਰਦਾਸਪੁਰ ਵਿਚ ਇਕ ਕੇਸ ਰਿਪੋਰਟ ਹੋਇਆ। ਐਤਵਾਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿ੍ਆਂ 'ਚੋਂ 109 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਰਾਹਤ ਵਾਲੀ ਗੱਲ ਇਹ ਹੈ ਕਿ ਪੰਜਾਬ ਦਾ ਇਕ ਹੋਰ ਜ਼ਿਲ੍ਹਾ ਕੋਰੋਨਾ ਮੁਕਤ ਹੋ ਗਿਆ। ਤਰਨਤਾਰਨ ਦੇ 20 ਹੋਰ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਹੁਣ ਤਰਨਤਾਰਨ ਵਿਚ ਕੋਈ ਵੀ ਪਾਜ਼ੇਟਿਵ ਕੇਸ ਨਹੀਂ ਰਹਿ ਗਿਆ। ਸ਼ਨਿਚਰਵਾਰ ਨੂੰ ਫਿਰੋਜ਼ਪੁਰ ਜ਼ਿਲ੍ਹਾ ਕੋਰੋਨਾ ਮੁਕਤ ਹੋਇਆ ਸੀ। ਹੁਣ ਤਕ ਦੋ-ਦੋ ਜ਼ਿਲ੍ਹੇ ਕੋਰੋਨਾ ਮੁਕਤ ਹੋਏ ਹਨ।  

ਸ਼ੱਜਣ ਕੁਮਾਰ ਦੀ ਜਮਾਨਤ ਰੱਦ ਕਰਨ ਦਾ ਫੈਸਲਾ ਸਵਾਗਤਯੋਗ – ਅਕਾਲੀ ਦਲ (ਅ) ਆਗੂ

ਕਾਉਂਕੇ ਕਲਾਂ,  ਮਈ 2020 ( ਜਸਵੰਤ ਸਿੰਘ ਸਹੋਤਾ)- ਅਕਾਲੀ ਦਲ (ਅ) ਦੇ ਸੀਨੀਅਰ ਆਗੂਆਂ ਜੱਥੇਦਾਰ ਤ੍ਰਲੋਕ ਸਿੰਘ ਡੱਲਾ , ਮਹਿੰਦਰ ਸਿੰਘ ਭੰਮੀਪੁਰਾ ,ਗੁਰਦੀਪ ਸਿੰਘ ਮੱਲਾ,ਗੁਰਨਾਮ ਸਿੰਘ ਡੱਲਾ ਨੇ 1984 ਸਿੱਖ ਦੰਗਿਆ ਦੇ ਮੱੁਖ ਦੋਸੀ ਸੱਜਣ ਕੁਮਾਰ ਦੀ ਜਮਾਨਤ ਅਰਜੀ ਰੱਦ ਕਰਕੇ ਮਾਣਯੋਗ ਉੱਚ ਅਦਾਲਤ ਸੁਪਰੀਮ ਕੋਰਟ ਵੱਲੋ ਲਏ ਫੈਸਲੇ ਦਾ ਸਵਾਗਤ ਕੀਤਾ ਹੈ।ਉਨਾ ਕਿਹਾ ਕਿ ਮਾਣਯੋਗ ਉੱਚ ਅਦਾਲਤ ਸੁਪਰੀਮ ਕੋਰਟ ਵੱਲੋ ਲਿਆ ਗਿਆ ਇਹ ਫੈਸਲਾ ਪੀੜਤਾਂ ਨੂੰ ਇਨਸਾਫ ਦੇਣ ਵਾਲਾ ਤੇ ਸਮੇ ਦੀ ਮੱੁਖ ਮੰਗ ਵੀ ਹੈ। ਉਨਾ ਕਿਹਾ ਕਿ ਕਾਗਰਸ ਪਾਰਟੀ ਨੇ ਲੰਭਾ ਸਮਾ 1984 ਦੰਗਿਆ ਦੇ ਦੋਸੀ ਸੱਜਣ ਕੁਮਾਰ ਦਾ ਬਚਾਅ ਕੀਤਾ ਹੈ ਜਿਸ ਕਾਰਨ ਸਿੱਖ ਕੌਮ ਦਾ ਕਨੂੰਨ ਤੋ ਭਰੋਸਾ ਉੱਠ ਚੁੱਕਾ ਸੀ ਪਰ ਹੁਣ ਮਾਣਯੋਗ ਉੱਚ ਅਦਾਲਤ ਸੁਪਰੀਮ ਕੋਰਟ ਨੇ ਇਲਾਜ ਕਰਵਾਉਣ ਦੇ ਬਹਾਨੇ ਸੱਜਣ ਕੁਮਾਰ ਵੱਲੋ ਮੰਗੀ ਜਮਾਨਤ ਦੀ ਅਰਜੀ ਰੱਦ ਕਰਕੇ ਇਤਿਹਾਸਿਕ ਫੈਸਲਾ ਲਿਆ ਹੈ।ਉਨਾ ਕਿਹਾ ਕਿ ਜਮਾਨਤ ਅਰਜੀ ਰੱਦ ਕਰਨ ਦੇ ਲਏ ਇਸ ਫੈਸਲੇ ਨਾਲ ਸਿੱਖ ਕੌਮ ਦਾ ਕਨੂੰਨ ਵਿੱਚ ਕੁਝ ਹੱਦ ਤੱਕ ਭਰੋਸਾ ਵਧਿਆਂ ਹੈ ਤੇ ਇਹੋ ਜਿਹੇ ਘਿਨੋਣੇ ਅਪਰਾਧੀਆਂ ਨੂੰ ਸਾਰੀ ਉਮਰ ਜੇਲ ਵਿੱਚ ਹੀ ਰੱਖਿਆਂ ਜਾਣਾ ਚਾਹੀਦਾ ਹੈ।

ਕਿਸਾਨਾਂ ਮਜਦੂਰਾਂ ਨੇ ਕੀਤਾ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸਨ

ਕਾਉਂਕੇ ਕਲਾਂ  ਮਈ 2020 ( ਜਸਵੰਤ ਸਿੰਘ ਸਹੋਤਾ)-ਕੱੁਲ ਹਿੰਦ ਕਿਸਾਨ ਸਭਾ ਪ੍ਰਧਾਨ ਮਲਕੀਤ ਸਿੰਘ ਦੀ ਅਗਵਾਈ ਹੇਠ ਪਿੰਡ ਭੰਮੀਪੁਰਾ ਕਲਾਂ ਵਿਖੇੇ ਪੈਟਰੋਲ ਡੀਜਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਲੈ ਕੇ ਕਿਸਾਨਾਂ ਮਜਦੂਰਾਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸਨ ਕੀਤਾ।ਇਸ ਮੌਕੇ ਪ੍ਰਧਾਨ ਮਲਕੀਤ ਸਿੰਘ ਨੇ ਕਿਹਾ ਕਿ ਦੇਸ ਭਰ ਵਿੱਚ ਕੋਰੋਨਾ ਵਾਇਰਸ ਕਰਕੇ ਪੂਰੀ ਦੁਨੀਆਂ ਵਿੱਚ ਮੰਦੀ ਦਾ ਦੌਰ ਚੱਲ ਰਿਹਾ ਹੈ ਜਿਸ ਕਾਰਨ ਕਿਸਾਨਾਂ ਮਜਦੂਰਾਂ ਸਮੇਤ ਜਨਤਾ ਦੀ ਹਾਲਤ ਬੇਹੱਦ ਮਾੜੀ ਹੋ ਗਈ ਹੈ ਜਦਕਿ ਸਰਕਾਰ ਪੈਟਰੋਲ ਡੀਜਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਜਨਤਾ ਤੇ ਬੇਲੋੜਾ ਬੋਝ ਥੋਪ ਕੇ ਦੋਹਰੀ ਮਾਰ ਮਾਰ ਰਹੀ ਹੈ।ਉਨਾ ਕਿਹਾ ਕਿ ਇਸ ਸਮੇ ਕੁਝ ਦਿਨਾਂ ਵਿੱਚ ਝੋਨੇ ਦੀ ਬਿਜਾਈ ਦਾ ਸੀਜਨ ਸੁਰੂ ਹੋਣ ਵਾਲਾ ਹੈ ਜਿਸ ਸਬੰਧੀ ਸਰਕਾਰ ਨੂੰ 16 ਘੰਟੇ ਨਿਰੰਤਰ ਬਿਜਲੀ ਦੇਣੀ ਚਾਹੀਦੀ ਹੈ।ਉਨਾ ਮੰਗ ਵੀ ਕੀਤੀ ਕਿ ਮਹਾਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਵਜੋ ਲੱਗੇ ਲਾਕਡਾਉਨ –ਕਰਫਿਉ ਦੌਰਾਨ ਕੰਮਕਾਜ ਬੰਦ ਹੋਣ ਦੇ ਚਲਦੇ ਸਰਕਾਰ ਮਜਦੂਰਾਂ ਤੇ 10 ਏਕੜ ਤੋ ਘੱਟ ਕਿਸਾਨਾਂ ਨੂੰ 10000 ਰੁਪਏ ਦੀ ਸਹਾਇਤਾ ਰਾਸੀ ਦੇਵੇ,ਕਿਸਾਨਾ ਮਜਦੂਰਾ ਦੇ ਕਰਜੇ ਮੁਕੰਮਲ ਮੁਆਫ ਕੀਤੇ ਜਾਣ,ਮਨਰੇਗਾ ਅਧੀਨ ਮਜਦੂਰਾਂ ਤੋ ਝੋਨਾ ਲੁਆਇਆ ਜਾਵੇ,ਝੋਨਾ ਲਾਉਣ ਵਾਲੇ ਮਜਦੂਰਾਂ ਨੂੰ 500 ਰੁਪਏ ਦਿਹਾੜੀ ਦਿੱਤੀ ਜਾਵੇ ਤੇ ਪੈਟਰੋਲ ਡੀਜਲ ਦੀਆਂ ਕੀਮਤਾ ਵਿੱਚ ਕੀਤਾ ਵਾਧਾ ਵਾਪਿਸ ਲਿਆਂ ਜਾਵੇ।ਇਸ ਮੌਕੇ ਪਰਮਜੀਤ ਸਿੰਘ ਪੰਮਾ,ਹਾਕਮ ਸਿੰਘ ਡੱਲਾ,ਪਾਲ ਸਿੰਘ ਕਾਮਰੇਡ ਭੰਮੀਪੁਰਾ,ਸੁਰਜੀਤ ਸਿੰਘ ਧਾਲੀਵਾਲ,ਯੂਥ ਪ੍ਰਧਾਨ ਹਨੀ ਭੰਮੀਪੁਰਾ,ਗੁਰਦੀਪ ਸਿੰਘ,ਬਲਵੀਰ ਸਿੰਘ,ਨੰਬਰਦਾਰ ਜਸਮੇਲ ਸਿੰਘ,ਜਸਪ੍ਰੀਤ ਸਿੰਘ,ਵਜੀਰ ਚੰਦ,ਦੀਪਾ ਭੰਮੀਪੁਰਾ,ਗੁਰਲਾਲ ਸਿੰਘ ਧਾਲੀਵਾਲ,ਲੱਖੀ ਧਾਲੀਵਾਲ ਆਦਿ ਵੀ ਹਾਜਿਰ ਸਨ।

ਵਿੱਤ ਮੰਤਰੀ ਬਾਦਲ ਨਾਲ ਵੱਖ ਵੱਖ ਸਖਸੀਅਤਾਂ ਨੇ ਕੀਤਾ ਦੱੁਖ ਪ੍ਰਗਟ

ਕਾਉਂਕੇ ਕਲਾਂ, ਮਈ 2020 ( ਜਸਵੰਤ ਸਿੰਘ ਸਹੋਤਾ)-ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਦੇ ਦਿਹਾਂਤ ਤੇ ਵੱਖ ਵੱਖ ਸਖਸੀਅਤਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਸਮੱੁਚੇ ਪਰਿਵਾਰ ਨਾਲ ਗਹਿਰੇ ਦੱੁਖ ਦਾ ਪ੍ਰਗਟਾਵਾ ਕੀਤਾ।ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ,ਜਿਲਾ ਦਿਹਾਤੀ ਪ੍ਰਧਾਨ ਸੋਨੀ ਗਾਲਿਬ,ਬਲਾਕ ਸੰਮਤੀ ਮੈਂਬਰ ਕਾਕਾ ਗਰੇਵਾਲ,ਸਮਾਜ ਸੇਵੀ ਆਗੂ ਗੁਰਮੇਲ ਸਿੰਘ ਦੋਹਾ ਕਤਰ ਵਾਲੇ,ਸਰਪੰਚ ਜਗਜੀਤ ਸਿੰਘ ਕਾਉਂਕੇ,ਸਰਪੰਚ ਦਰਸਨ ਸਿੰਘ ਬਿੱਲੂ ਡਾਗੀਆਂ,ਸਾਬਕਾ ਸਰਪੰਚ ਜਗਦੀਸਰ ਸਿੰਘ ਡਾਗੀਆਂ,ਕਾਗਰਸੀ ਆਗੂ ਜਸਦੇਵ ਸਿੰਘ ਕਾਉਂਕੇ,ਡਾ.ਬਿੱਕਰ ਸਿੰਘ ਕਾਉਂਕੇ,ਸਾਬਕਾ ਪੰਚ ਗੁਰਨਾਮ ਸਿੰਘ,ਰਛਪਾਲ ਸਿੰਘ ਬੱਲ ਡਾਗੀਆਂ,ਜਗਜੀਤ ਸਿੰਘ ਪੰਚ ਡਾਗੀਆਂ,ਜਗਸੀਰ ਸਿੰਘ ਪੰਚ ਡਾਗੀਆਂ, ਨੇ ਕਿਹਾ ਕਿ ਮਰਹੂਮ ਗੁਰਦਾਸ ਸਿੰਘ ਬਾਦਲ ਦੇ ਇਸ ਫਾਨੀ ਸੰਸਾਰ ਤੋ ਤੁਰ ਜਾਣ ਨਾਲ ਸਮਾਜ ਤੇ ਪਰਿਵਾਰ ਨੂੰ ਵੱਡਾ ਘਾਟਾ ਪਿਆਂ ਹੈ।ਇਸ ਸਮੇ ੳੱੁਕਤ ਸਖਸੀਅਤਾਂ ਨੇ ਵਿੱਤ ਮੰਤਰੀ ਬਾਦਲ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਤੇ ਵਿੱਛੜੀ ਰੂਹ ਦੀ ਆਤਮਿਕ ਸਾਂਤੀ ਦੀ ਕਾਮਨਾ ਵੀ ਕੀਤੀ।

ਪਿੰਡ ਡਾਗੀਆਂ ਵਿਖੇ ਗਰੀਬ ਪਰਿਵਾਰਾਂ ਨੂੰ ਵੰਡੀ ਕਣਕ ਦਾਲ

ਕਾਉਂਕੇ ਕਲਾਂ, ਮਈ 2020 ( ਜਸਵੰਤ ਸਿੰਘ ਸਹੋਤਾ)-ਪਿੰਡ ਡਾਗੀਆ ਵਿਖੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਾਹਿਤ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਵੱਲੋ ਸਰਪੰਚ ਦਰਸਨ ਸਿੰਘ ਬਿੱਲੂ ਤੇ ਸਮੱੁਚੀ ਪੰਚਾਇਤ ਦੀ ਮੌਜੂਦਗੀ ਵਿੱਚ ਗਰੀਬ ਨੀਲੇ ਕਾਰਡ ਹੋਲਡਰਾਂ ਨੂੰ ਪ੍ਰਤੀ ਮੈਂਬਰ 15 ਕਿੱਲੋ ਕਣਕ ਤੇ ਤਿੰਨ ਤਿੰਨ ਕਿਲੋ ਦੀ ਦਾਲ ਦੀ ਮੁਫਤ ਵੰਡ ਕੀਤੀ ਗਈ।ਇਸ ਮੌਕੇ ਸਾਬਕਾ ਮੰਤਰੀ ਦਾਖਾ ਨੇ ਕਿਹਾ ਕਿ ਮਹਾਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਵਜੋ ਲੱਗੇ ਲਾਕਡਾਉਨ-ਕਰਫਿਉ ਦੇ ਚਲਦੇ ਜਿੱਥੇ ਕੇਂਦਰ ਸਰਕਾਰ ਵੱਲੋ ਗਰੀਬ ਰੋਜਮਰਾਂ ਦਿਹਾੜੀਦਾਰ ਪਰਿਵਾਰਾਂ ਦੀ ਅਨਾਜ ਵੰਡ ਦੁਆਰਾ ਮੱਦਦ ਕੀਤੀ ਜਾ ਰਹੀ ਹੈ ੳੱੁਥੇ ਪੰਜਾਬ ਸਰਕਾਰ ਵੱਲੋ ਗਰੀਬ ਪਰਿਵਾਰਾਂ ਦੀ ਆਪਣੇ ਪੱਧਰ ਤੇ ਮੱਦਦ ਕੀਤੀ ਜਾ ਰਹੀ ਹੈ।ਉਨਾ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋ ਰਾਸਨ ਪੈਕਟ ਵੰਡੇ ਜਾ ਰਹੇ ਹਨ।ਇਸ ਮੌਕੇ ਉਨਾ ਨਾਲ ਪਿਸੌਰਾ ਸਿੰਘ,ਦੀਦਾਰ ਸਿੰਘ,ਜਗਸੀਰ ਸਿੰਘ,ਜਸਵੰਤ ਸਿੰਘ,ਜਗਜੀਤ ਸਿੰਘ,ਬਲਜੀਤ ਕੌਰ,ਜਸਮੇਲ ਕੌਰ,ਅਮਰਜੀਤ ਕੌਰ,ਕੁਲਦੀਪ ਕੌਰ (ਸਾਰੇ ਪੰਚ) ਤੋ ਇਲਾਵਾ ਸਾਬਕਾ ਸਰਪੰਚ ਜਗਦੀਸਰ ਸਿੰਘ ਸਮੇਤ ਹੋਰ ਸਖਸੀਅਤਾਂ ਵੀ ਹਾਜਿਰ ਸਨ।