You are here

ਲੁਧਿਆਣਾ

ਜਗਰਾਉਂ ਵਿੱਚ ਪ੍ਰਵਾਸੀ ਮਜਦੂਰ ਦਾ ਕਤਲ,ਸਹਿਮ ਦਾ ਮਾਹੌਲ

ਜਗਰਾਉਂ(ਰਾਣਾ ਸ਼ੇਖਦੌਲਤ) ਬੀਤੇਂ ਦਿਨੀਂ ਜਗਰਾਉਂ ਵਿੱਚ ਇੱਕ ਪ੍ਰਵਾਸੀ ਮਜਦੂਰ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਐਸ. ਐਚ.ਓ ਥਾਣਾ ਸਿਟੀ ਜਗਜੀਤ ਸਿੰਘ ਨੇ ਦੱਸਿਆ ਕਿ ਮੇਰੇ ਪਾਸ ਜਗਤਾਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਦਸ਼ਮੇਸ਼ ਨਗਰ ਜਗਰਾਉਂ ਨੇ ਬਿਆਨਾਂ ਵਿੱਚ ਦੱਸਿਆ ਕਿ ਮੇਰੇ ਪਾਸ  ਇੱਕ ਪ੍ਰਵਾਸੀ ਮਜਦੂਰ ਸੰਜੈ ਕੁਮਾਰ ਪੁੱਤਰ ਹਰੀਆਰ ਵਾਸੀ ਸੰਦਰਗੜ ਉੜੀਸਾ ਜਿਸਦੀ ਉਮਰ ਕਰੀਬ18 ਸਾਲ ਸੀ ਜੋ ਮੈਂ ਖੇਤੀ-ਬਾੜੀ ਦੇ ਕੰਮ ਲਈ ਰੱਖਿਆ ਸੀ ਮੇਰੇ ਪਾਸ ਸੰਜੈ ਕੁਮਾਰ ਨੂੰ ਪ੍ਰੇਮ ਪ੍ਰਸ਼ਾਦ ਪੁੱਤਰ ਬਾਸਲ ਵਾਸੀ ਕੁਰੇ ਉੜੀਸਾ ਨੇ ਰਖਵਾਇਆ ਸੀ ਸੰਜੈ ਕੁਮਾਰ ਅਕਸਰ ਮੈਨੂੰ ਕਹਿ ਕੇ ਜਾਦਾ ਸੀ ਕਿ ਮੈਂ ਪ੍ਰੇਮ ਪ੍ਰਸ਼ਾਦ ਨੂੰ ਮਿਲਣ ਲਈ ਚਲਿਆਂ ਹਾਂ। ਮਿਤੀ 23-05-20 ਨੂੰ  ਸੰਜੈ ਕੁਮਾਰ ਨੇ ਦੱਸਿਆ ਕਿ ਮੈਂ ਪ੍ਰੇਮ ਪ੍ਰਸ਼ਾਦ ਕੋਲ ਜਾ ਰਿਹਾ ਹਾਂ ਮੈਂ ਸ਼ਾਮ ਤੱਕ ਉਸ ਦੀ ਉਡੀਕ ਕੀਤੀ ਪਰ ਉਸ ਦਾ ਨੰਬਰ ਬੰਦ ਆ ਰਿਹਾ ਸੀ ਮੈਂ ਤੇ ਪ੍ਰੇਮ ਪ੍ਰਸ਼ਾਦ ਦੀ ਤਲਾਸ਼ ਬਹੁਤ ਕੀਤੀ ਤਾਂ ਮਿਤੀ 25-05-20 ਨੂੰ ਪ੍ਰੇਮ ਪ੍ਰਸ਼ਾਦ ਦਾ ਫੋਨ ਆਇਆ ਕਿ ਸੰਜੈ ਕੁਮਾਰ ਦੀ ਲਾਸ਼ ਖੇਤਾਂ ਵਿੱਚ ਪਈ ਹੋਈ ਹੈ ਜਿਸ ਨੂੰ ਮੌਕੇ ਤੇ ਜਾ ਕੇ ਪੁਲਿਸ ਪਾਰਟੀ ਨੇ ਲਾਸ਼ ਨੂੰ  ਕਬਜੇ ਵਿੱਚ ਲੈਣ ਤੋਂ ਬਾਅਦ ਵਿੱਚ ਪਤਾ ਲੱਗਾ ਕਿ ਲਾਸ਼ ਦੇ ਗੱਲ ਵਿੱਚ ਰੱਸੀ ਦਾ ਨਿਸ਼ਾਨ ਹੈਂ ਇਸ ਤੋਂ ਪਤਾ ਲੱਗਦਾ ਹੈ ਕਿ ਸੰਜੈ ਕੁਮਾਰ ਦਾ ਕਤਲ ਕੀਤਾ ਗਿਆ ਹੈ ਜਿਸ ਦੇ ਕਾਤਲਾਂ ਦਾ ਕੋਈ ਸੁਰਾਗ ਨਹੀਂ ਮਿਲਿਆ।ਮੁੱਕਦਮਾ ਦਰਜ਼ ਕਰਕੇ ਤਫਤੀਸ਼ ਜਾਰੀ ਕਰ  ਦਿੱਤੀ ਹੈ

ਪਿੰਡ ਹਾਂਸ ਕਲਾਂ 13 ਸਾਲ ਦੀ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਦੋਸ਼ੀ ਖਿਲਾਫ਼ ਮੁੱਕਦਮਾ ਦਰਜ਼

ਜਗਰਾਉਂ(ਰਾਣਾ ਸ਼ੇਖਦੌਲਤ) ਇੱਥੋਂ ਨਜ਼ਦੀਕ ਪਿੰਡ ਹਾਂਸ ਕਲਾਂ ਦੀ ਇੱਕ 13 ਸਾਲ ਦੀ ਲੜਕੀ ਨਾਲ ਇੱਕ ਵਿਅਕਤੀ ਵੱਲੋਂ ਘਰ ਵੜ ਕੇ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮੁਤਾਬਕ ਜਾਣਕਾਰੀ ਅਨੁਸਾਰ ਏ.ਐਸ.ਆਈ ਗੁਰਦੀਪ ਸਿੰਘ ਚੌਕੀਮਾਨ ਨੇ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਜੰਗ ਸਿੰਘ ਵਾਸੀ ਕਾਲੋਨੀਆਂ ਹਾਂਸ ਕਲਾਂ ਨੇ ਦਰਖਾਸਤ ਸਬੰਧੀ ਦੱਸਿਆ ਕਿ ਮੇਰੀ ਲੜਕੀ ਹੁਸਨਪ੍ਰੀਤ ਕੌਰ ਘਰ ਵਿੱਚ ਇਕੱਲੀ ਸੀ। ਅਸੀਂ ਘਰ ਆਧਾਰ ਕਾਰਡ ਭੁੱਲ ਗਏ ਸੀ ਜਦੋਂ ਮੇਰਾ ਲੜਕਾ ਆਧਾਰ ਕਾਰਡ ਲੈਣ ਆਇਆ ਤਾਂ ਮਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਹਾਂਸ ਕਲਾਂ ਮੇਰੇ ਘਰੋਂ ਸੀ ਅਤੇ ਮੇਰੇ ਲੜਕੇ ਨੂੰ ਧੱਕਾ ਮਾਰ ਕੇ ਭੱਜ ਗਿਆ ਜਦੋਂ ਮੈਂ ਆਪਣੀ ਲੜਕੀ ਨੂੰ ਪੁਛਿਆ ਤਾਂ ਉਸ ਨੇ ਦੱਸਿਆ ਕਮਨਦੀਪ ਸਿੰਘ ਨੇ ਮੈਨੂੰ ਬੈਂਡ ਤੇ ਲੰਮੇ ਪਾ ਕੇ ਮੇਰੇ ਉੱਪਰ  ਆ ਕੇ ਅਸ਼ਲੀਲ ਹਰਕਤਾਂ ਕੀਤੀਆਂ ਜਦੋਂ ਮੈਂ ਰੋਲਾਂ ਪਾਇਆ ਤਾਂ ਹੱਥਾਂ ਨਾਲ ਮੇਰਾ ਮੂੰਹ ਬੰਦ ਕਰ ਦਿੱਤਾ ਜਿਸ ਦੀ ਤਫਤੀਸ਼ ਕਰਕੇ ਮੁੱਕਦਮਾ ਦਰਜ਼ ਕਰ ਦਿੱਤਾ ਗਿਆ

ਰਾਤ ਨੂੰ ਚੋਰੀ ਕਰਨ ਆਏ ਦੋਸ਼ੀ ਦੀ ਹੋਈ ਪਹਿਚਾਣ,ਮੁੱਕਦਮਾ ਦਰਜ਼

ਜਗਰਾਉਂ/ ਸਿੱਧਵਾਂ ਬੇਟ( ਰਾਣਾ ਸ਼ੇਖਦੌਲਤ) ਇੱਥੋਂ ਨਜ਼ਦੀਕ ਸਿੱਧਵਾਂ ਬੇਟ ਵਿੱਚ ਰਾਤ ਨੂੰ ਚੋਰੀ ਕਰਨ ਆਏ ਚੋਰ ਦੀ ਰੌਸ਼ਨੀ ਵਿੱਚ ਪਹਿਚਾਣ ਹੋਣ ਤੋਂ ਬਾਅਦ ਮੁੱਕਦਮਾ ਦਰਜ਼ ਕਰ ਦਿੱਤਾ  ਹੈ ਏ.ਐਸ. ਆਈ ਦਲਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਪਾਸ ਬਲਵੀਰ ਕੌਰ ਪਤਨੀ ਆਤਮਾ ਸਿੰਘ ਨੇ ਦਰਖਾਸਤ ਸਬੰਧੀ ਦੱਸਿਆ ਕਿ ਰਾਤ ਦੇ 1:30 ਦਾ ਸਮਾਂ ਸੀ ਜਸਪ੍ਰੀਤ ਸਿੰਘ ਪੁੱਤਰ ਅਮਰ ਸਿੰਘ ਕੰਧ ਟੱਪ ਕੇ ਅੰਦਰ ਆ ਗਿਆ ਦੋ ਮੋਬਾਇਲ ਫ਼ੋਨ ਅਤੇ 7000ਨਗਦੀ ਲੈ ਕੇ ਮੇਰੇ ਕਮਰੇ ਅੰਦਰ ਗਿਆ ਤਾਂ ਮੇਰੀ ਅੱਖ ਖੁੱਲ ਗਈ ਜਦੋਂ ਮੈਂ ਲਾਈਟ ਜਗਾਈ ਤਾਂ ਜਸਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਸਿੱਧਵਾਂ ਬੇਟ ਭੱਜਦਾ ਦਖਾਈ ਦਿੱਤਾ ਅਤੇ ਇਸ ਦੀ ਤਫਤੀਸ਼ ਕਰਕੇ ਮੁੱਕਦਮਾ ਦਰਜ਼ ਕਰ ਦਿੱਤਾ।

ਨੌਜਵਾਨ ਪ੍ਰਵਾਸੀ ਦੀ ਮੋਟਰ ਤੇ ਮਿਲੀ ਲਾਸ਼।

(ਜਗਰਾਓਂ: ਮਈ: 2020 ਵਿਕਾਸ ਸਿੰਘ ਮਠਾੜੂ): ਅੱਜ ਪੰਜਾਬੀ ਬਾਗ਼ ਜਗਰਾਉਂ ਵਿੱਚ ਡਰ ਦਾ ਮਾਹੌਲ ਬਣ ਗਿਆ ਜਦੋਂ ਇਕ ਅਪ੍ਰਵਾਸੀ ਮਜ਼ਦੂਰ ਦੀ ਲਾਸ਼ ਰਿਹਾਇਸ਼ੀ ਇਲਾਕੇ ਨਾਲ਼ ਲਗਦੇ ਖੇਤ ਵਿੱਚ ਮਿਲੀ। ਜਾਣਕਾਰੀ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਹਰਕਤ ਵਿਚ ਆਇਆ ਤੇ ਵੱਡੇ ਅਧਿਕਾਰੀ ਤੁਰੰਤ ਮੋੱਕੇ ਤੇ ਪੁੱਜੇ। ਐਸ. ਐਚ.ਓ . ਜਗਜੀਤ ਸਿੰਘ ਨੇ ਮੀਡੀਆ ਨਾਲ਼ ਗੱਲ ਕਰਦੇ ਦਸਿਆ ਕਿ ਮੋੱਕੇ ਤੇ ਲੜਾਈ ਹੋਣ ਦੀ ਆਸ਼ੰਕਾ ਹੈ ਪਰ ਜਾਂਚ ਤੋਂ ਬਾਦ ਹੀ ਮੌਤ ਦੇ ਸਹੀ ਕਾਰਨ ਦੱਸੇ ਜਾਣ ਦੀ ਗੱਲ ਕਹੀ ਗਈ। ਇਹ ਇਲਾਕਾ ਸ਼ਾਂਤ ਮਈ ਹੋਣ ਕਾਰਨ ਸੈਰ ਸਪਾਟੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਇਲਾਕੇ ਵਿੱਚ ਅਜਿਹੀ ਅਣ ਸੁਖਾਵੀਂ ਘਟਨਾ ਪਹਿਲੀ ਵਾਰ ਹੋਈ ਹੈ।

ਬੇਟੀ ਤੇ ਬੁਰੀ ਨਜ਼ਰ ਰੱਖਣ ਵਾਲੇ ਦਾ ਕਤਲ 

ਬੇਟੀ 'ਤੇ ਬੁਰੀ ਨਜ਼ਰ ਰੱਖਣ ਵਾਲੇ ਨੂੰ ਮਾਂ ਬੇਟੀ ਅਤੇ ਬੇਟੇ ਨੇ ਮਿਲ ਕੇ ਉਤਾਰਿਆ ਮੌਤ ਦੇ ਘਾਟ

ਲੁਧਿਆਣਾ , ਮਈ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)-

 ਬੇਟੀ 'ਤੇ ਬੁਰੀ ਨਜ਼ਰ ਰੱਖਣ ਵਾਲੇ ਠੇਕੇਦਾਰ ਨੂੰ ਉਸਦੀ ਦੂਸਰੀ ਪਤਨੀ ਬੇਟੀ ਅਤੇ ਬੇਟੇ ਨੇ ਮੌਤ ਦੇ ਘਾਟ ਉਤਾਰ ਦਿੱਤਾ। ਠੇਕੇਦਾਰ ਦਾ ਕਤਲ ਕਰਨ ਤੋਂ ਬਾਅਦ ਤਿੰਨਾਂ ਨੇ ਖੁਦ ਥਾਣੇ ਜਾ ਕੇ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ । ਪ੍ਰਾਪਤ ਜਾਣਕਾਰੀ ਅਨੁਸਾਰ, ਰਾਜ ਕਿਸ਼ੋਰ ਉਰਫ ਕਰਨ ਠੇਕੇ 'ਤੇ ਇਮਾਰਤਾਂ ਬਣਾਉਣ ਦਾ ਕੰਮ ਕਰਦਾ ਹੈ । ਰਾਜ ਕਿਸ਼ੋਰ ਨੇ ਦੂਸਰਾ ਵਿਆਹ ਕਰਵਾਇਆ ਸੀ ਅਤੇ ਉਹ ਆਪਣੀ ਪਤਨੀ ਗੀਤਾ ਰਾਣੀ,ਬੇਟੀ ਕਿਰਨ, ਬੇਟੀ ਸ਼ਿਵਮ ਅਤੇ ਬੇਟੇ ਸੰਦੀਪ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਉਸ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਤੋਂ ਉਸ ਦਾ ਇਕ ਬੇਟਾ ਇਕ ਬੇਟੀ ਵੀ ਹੋਈ ਸੀ। ਰਾਜ ਕਿਸ਼ੋਰ ਨੇ ਕੁਝ ਸਮੇਂ ਪਹਿਲਾਂ ਆਪਣੀ ਪਹਿਲੀ ਪਤਨੀ ਦੀ ਬੇਟੀ ਨਾਲ ਵੀ ਬਲਾਤਕਾਰ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਸਬੰਧ ਵਿਚ ਮਾਮਲਾ ਵੀ ਦਰਜ ਹੋਇਆ ਸੀ ਜਿਸ ਵਿੱਚ ਰਾਜ ਕਿਸ਼ੋਰ ਦੀ ਗ੍ਰਿਫਤਾਰੀ ਵੀ ਹੋਈ ਸੀ ਬਾਅਦ ਵਿੱਚ ਸਮਝੌਤਾ ਹੋਣ 'ਤੇ ਉਹ ਜੇਲ੍ਹ ਵਿੱਚੋਂ ਬਾਹਰ ਆ ਗਿਆ ਪਰ ਇਸ ਦੌਰਾਨ ਉਸ ਦੀ ਬੇਟੀ ਨੇ ਖੁਦਕੁਸ਼ੀ ਕਰ ਲਈ। ਹੁਣ ਉਹ ਦੂਸਰੇ ਵਿਆਹ ਤੋਂ ਹੋਈ ਬੇਟੀ 'ਤੇ ਵੀ ਬੁਰੀ ਨਜ਼ਰ ਰੱਖਦਾ ਸੀ ਅਤੇ ਸ਼ਰਾਬ ਪੀ ਕੇ ਪਰਿਵਾਰ ਨੂੰ ਪ੍ਰੇਸ਼ਾਨ ਕਰਦਾ ਸੀ । ਪਿਛਲੇ ਤਿੰਨ ਦਿਨ ਤੋਂ ਘਰ ਵਿੱਚ ਫਿਰ ਕਲੇਸ਼ ਹੋ ਰਿਹਾ ਸੀ ਜਿਸ ਤੋਂ ਤੰਗ ਆ ਕੇ ਰਾਜ ਕਿਸ਼ੋਰ ਦੀ ਪਤਨੀ ਗੀਤਾ ਕੁਮਾਰੀ ਨੇ ਆਪਣੇ ਮਤਰੇਏ ਬੇਟੇ ਅਤੇ ਆਪਣੀ ਬੇਟੀ ਦੇ ਨਾਲ ਮਿਲ ਕੇ ਉਸ ਦੀ ਹੱਤਿਆ ਕਰ ਦਿੱਤੀ । ਹੱਤਿਆ ਕਰਨ ਦੇ ਲਈ ਬਿਜਲੀ ਦੀ ਤਾਰ ਦੇ ਨਾਲ ਗਲਾ ਘੁੱਟਿਆ ਗਿਆ । ਮਾਂ ਤੇ ਬੇਟੀ ਨੇ ਰਾਜ ਕਿਸ਼ੋਰ ਦੀਆਂ ਬਾਹਾਂ ਫੜ੍ਹੀਆਂ ਅਤੇ ਉਸੇ ਪਹਿਲੀ ਪਤਨੀ ਤੋਂ ਹੋਏ ਬੇਟੇ ਨੇ ਵਿਸ਼ਾਲ ਨੇ ਬਿਜਲੀ ਦੀ ਤਾਰ ਨੂੰ ਉਸ ਦਾ ਗਲਾ ਘੁੱਟ ਦਿੱਤਾ। ਇਹ ਜ਼ਿਕਰਯੋਗ ਹੈ ਕਿ ਉਸ ਦਾ ਬੇਟਾ ਦਿੱਲੀ ਰਹਿੰਦਾ ਸੀ ਤੇ ਉਸ ਨੂੰ ਮਿਲਣ ਆਇਆ ਸੀ ਪਰ ਜਦੋਂ ਉਸ ਨੇ ਦੇਖਿਆ ਕਿ ਉਸ ਦੇ ਪਿਓ ਦੀਆਂ ਹਰਕਤਾਂ ਪਹਿਲਾਂ ਵਾਂਗ ਹੀ ਹਨ ਅਤੇ ਉਹ ਉਸ ਦੀ ਮਤਰੇਈ ਭੈਣ 'ਤੇ ਵੀ ਬੁਰੀ ਨਜ਼ਰ ਰੱਖਦਾ ਹੈ ਤਾਂ ਉਸ ਨੂੰ ਆਪਣੀ ਸਕੀ ਭੈਣ ਦੀ ਯਾਦ ਆ ਜਾਂਦੀ ਸੀ। ਰਾਜ ਕਿਸ਼ੋਰ ਤੇ ਦੋਸ਼ ਹੈ ਕਿ ਉਸ ਵੱਲੋਂ ਆਪਣੀ ਦੂਸਰੀ ਕੁੜੀ ਦੇ ਨਾਲ ਵੀ ਬਲਾਤਕਾਰ ਦੀ ਕਈ ਵਾਰ ਕੋਸ਼ਿਸ਼ ਕੀਤੀ ਸੀ ਜਿਸ ਕਾਰਨ ਪਰਿਵਾਰ ਵੱਲੋਂ ਉਸ ਦਾ ਗਲਾ ਘੁੱਟ ਦਿੱਤਾ। ਪੁਲਿਸ ਨੇ ਇਸ ਮਾਮਲੇ ਦੇ ਵਿਚ ਰਾਜ ਕਿਸ਼ੋਰ ਦੇ ਗੁਆਂਢੀ ਦੇ ਬਿਆਨਾਂ ਦੇ ਆਧਾਰ 'ਤੇ ਅਪਰਾਧਿਕ ਮਾਮਲਾ ਦਰਜ ਕੀਤਾ ਹੈ।ਪੁਲਿਸ ਨੇ ਇਸ ਮਾਮਲੇ ਵਿੱਚ ਆਰੋਪੀ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਤਿੰਨਾਂ ਨੂੰ ਰਿਮਾਂਡ ਤੇ ਲੈ ਕੇ ਪੁੱਛ ਗਿੱਛ ਕੀਤੀ ਜਾਵੇਗੀ।

ਅੰਮ੍ਰਿਤਸਰ ਤੋਂ ਅੱਜ ਤੋਂ ਚੱਲਣਗੀਆਂ ਘਰੇਲੂ ਉਡਾਣਾਂ, ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ 'ਚ ਭੰਬਲਭੂਸਾ

ਅੰਮ੍ਰਿਤਸਰ , ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਕੋਰੋਨਾ ਤਹਿਤ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਹੇਠ ਸੋਮਵਾਰ ਤੋਂ ਘਰੇਲੂ ਉਡਾਣਾਂ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਇਸ ਦੇ ਪਹਿਲੇ ਪੜਾਅ 'ਚ ਦਿੱਲੀ, ਮੁੰਬਈ, ਜੈਪੁਰ ਤੇ ਪਟਨਾ ਲਈ ਛੇ ਉਡਾਣਾਂ ਚੱਲਣਗੀਆਂ। ਘਰੇਲੂ ਉਡਾਣਾਂ ਰਾਹੀਂ ਅੰਮ੍ਰਿਤਸਰ ਪੁੱਜਣ ਵਾਲੇ ਯਾਤਰੀਆਂ ਨੂੰ ਸੂਬਾ ਸਰਕਾਰ ਦੀ ਹਦਾਇਤ ਤੇ ਸਿਹਤ ਮੰਤਰਾਲੇ ਦੀ ਐਡਵਾਇਜ਼ਰੀ ਦੀ ਪਾਲਣਾ ਕਰਨੀ ਪਵੇਗੀ। ਹਾਲਾਂਕਿ ਅੰਮ੍ਰਿਤਸਰ ਤੋਂ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਬਹੁਤੀ ਜ਼ਿਆਦਾ ਨਹੀਂ ਹੈ। ਬਾਹਰਲੇ ਸੂਬਿਆਂ ਵਿਚ ਪੁੱਜਣ 'ਤੇ ਕੁਆਰੰਟਾਈਨ ਕੀਤੇ ਜਾਣ ਬਾਰੇ ਲੋਕਾਂ ਵਿਚ ਭੰਬਲਭੂਸਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤਕ ਸੂਬਾ ਸਰਕਾਰਾਂ ਦੇ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਹੁੰਦੇ ਉਦੋਂ ਤਕ ਹਵਾਈ ਸਫ਼ਰ ਦਾ ਕੋਈ ਫ਼ਾਇਦਾ ਨਹੀਂ। ਹਵਾਈ ਅੱਡੇ ਅੰਦਰ ਪੁੱਜਣ ਲਈ ਯਾਤਰੀਆਂ ਦੇ ਮੋਬਾਈਲ 'ਤੇ ਅਰੋਗਿਆ ਸੇਤੂ ਐਪ ਡਾਊਨਲੋਡ ਹੋਣਾ ਜ਼ਰੂਰੀ ਹੈ। ਜਿਨ੍ਹਾਂ ਲੋਕਾਂ ਦੇ ਮੋਬਾਈਲ ਵਿਚ ਅਰੋਗਿਆ ਸੇਤੂ ਐਪ ਨਹੀਂ ਹੋਵੇਗੀ ਉਨ੍ਹਾਂ ਨੂੰ ਹਵਾਈ ਅੱਡੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।  

ਭਾਰਤ ਦੀ ਕੋਰੋਨਾ ਵਾਇਰਸ ਨੂੰ ਲੈਕੇ ਸਥਿਤੀ ਬਹੁਤ ਭਿਆਨਕ ✍️ ਅਮਨਜੀਤ ਸਿੰਘ ਖਹਿਰਾ

ਗ਼ੁਰਬਤ ਦਾ ਆਲਮ, ਪੁੱਤਰ ਦੀ ਲਾਸ਼ ਲੈਣ ਨਾ ਆ ਸਕੇ

20 ਲੱਖ ਕਰੋੜ ਦਾ ਪੈਕੇਜ, ਭਾਰਤ ਦੁਨੀਆ ਦਾ ਪਹਿਲੇ 10 ਮੁਲਕਾਂ ਵਿਚ ਗਿਣਿਆ ਜਾਣ ਵਾਲਾ ਮੁਲਕ, ਪਰ ਅੱਜ ਅਸੀਂ ਭਾਰਤ ਵਾਸੀ ਕਿਥੇ ਖੜੇ ਹਾਂ ਜਦੋ ਇਹ ਖਬਰ ਪੜੀ ਤਾ ਮਜਬੂਰਨ ਲਿਖਣਾ ਪਿਆ ਆਓ ਮਾਰੀਏ ਇਕ ਨਜਰ ...!

ਲਾਕਡਾਊਨ ਦੌਰਾਨ ਆਪਣੇ ਘਰਾਂ 'ਚ ਪੁੱਜਣ ਦੀ ਜੱਦੋਜਹਿਦ ਤੇ ਰਾਹ 'ਚ ਦਮ ਤੋੜਦੇ ਲੋਕਾਂ ਦੇ ਦਰਦਨਾਕ ਮੰਜ਼ਰ 'ਚ ਨਵੀਂ ਦਾਸਤਾਨ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਇਕ ਨੌਜਵਾਨ ਅਮਿ੍ਤ ਦੀ ਵੀ ਹੈ। ਅੰਮਿ੍ਤ 12 ਹਜ਼ਾਰ ਰੁਪਏ ਪ੍ਰਤੀ ਮਹੀਨੇ ਪਰਿਵਾਰ ਦਾ ਸਹਾਰਾ ਬਣਿਆ ਹੋਇਆ ਸੀ। ਘਰ ਪੁੱਜਣ ਦੌਰਾਨ ਰਾਹ 'ਚ ਉਸ ਦੀ ਮੌਤ ਹੋ ਗਈ। ਪਰਿਵਾਰ ਕੋਲ ਏਨੇ ਵੀ ਪੈਸੇ ਨਹੀਂ ਸਨ ਕਿ ਉਹ ਪੁੱਤਰ ਦੀ ਲਾਸ਼ ਸ਼ਿਵਪੁਰੀ ਲੈ ਆਉਂਦੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ ਕਿ ਲਾਸ਼ ਕਿਸ ਤਰ੍ਹਾਂ ਭੇਜ ਦੇਣ। ਸੋਮਵਾਰ ਸ਼ਾਮ ਨੂੰ ਅੰਮਿ੍ਤ ਦੀ ਲਾਸ਼ ਉਨ੍ਹਾਂ ਦੇ ਘਰ ਲਈ ਰਵਾਨਾ ਕੀਤੀ ਗਈ।

ਦਰਅਸਲ, ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ 'ਚੇ ਬਰਹੂਆ ਵਾਸੀ ਅੰਮਿ੍ਤ ਦੀ 14 ਮਈ ਨੂੰ ਗੁਜਰਾਤ ਦੇ ਸੂਰਤ ਤੋਂ ਘਰ ਜਾਂਦੇ ਸਮੇਂ ਟਰੱਕ 'ਚ ਤਬੀਅਤ ਵਿਗੜ ਗਈ ਸੀ। ਦੋਸਤ ਮੁਹੰਮਦ ਕਿਊਮ ਨੇ ਕੋਰੋਨਾ ਵਰਗੇ ਲੱਛਣ ਦੇ ਬਾਵਜੂਦ ਉਸ ਦਾ ਸਾਥ ਨਹੀਂ ਛੱਡਿਆ। ਉਸ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਸ਼ਨਿਚਰਵਾਰ ਸਵੇਰੇ ਅੰਮਿ੍ਤ ਨੇ ਦਮ ਤੋੜ ਦਿੱਤਾ। ਕੋਰੋਨਾ ਦੇ ਖ਼ਦਸ਼ੇ ਕਾਰਨ ਸੈਂਪਲ ਲਿਆ ਗਿਆ ਤੇ 24 ਘੰਟੇ ਲਾਸ਼ ਹਸਪਤਾਲ 'ਚ ਰੱਖੀ ਗਈ। ਐਤਵਾਰ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਲਾਸ਼ ਘਰ ਭੇਜਣ ਲਈ ਸੂਚਨਾ ਭੇਜੀ ਤਾਂ ਗ਼ਰੀਬ ਪਰਿਵਾਰ ਕੋਲ ਏਨੇ ਪ੍ਰਬੰਧ ਨਹੀਂ ਸਨ ਕਿ ਲਾਸ਼ ਲਿਜਾ ਸਕਣ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਲਾਸ਼ ਭੇਜ ਦਿੱਤੀ ਜਾਵੇ। ਪਰਿਵਾਰ ਦੀ ਅਪੀਲ ਤੋਂ ਬਾਅਦ ਸ਼ਿਵਪੁਰ ਕਲੈਕਟਰ ਅਨੁਗ੍ਹਿਆ ਪੀ ਨੇ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨਾਲ ਗੱਲ ਕੀਤੀ। ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਪ੍ਰਸ਼ਾਸਨ ਤੇ ਉੱਤਰ ਪ੍ਰਦੇਸ਼ ਦੇ ਝਾਂਸੀ ਪ੍ਰਸ਼ਾਸਨ ਵਿਚਾਲੇ ਗੱਲਬਾਤ ਦਾ ਸਿਲਸਿਲਾ ਏਨਾ ਲੰਬਾ ਚੱਲਿਆ ਕਿ ਸੋਮਵਾਰ ਸ਼ਾਮ 6.35 ਵਜੇ ਐਂਬੂਲੈਂਸ ਦਾ ਪ੍ਰਬੰਧ ਕਰ ਕੇ ਲਾਸ਼ ਰਵਾਨਾ ਕੀਤੀ ਗਈ। ਇਸ ਵਾਹਨ 'ਚ ਉਸ ਦਾ ਦੋਸਤ ਮੁਹੰਮਦ ਕਿਊਮ ਵੀ ਰਵਾਨਾ ਹੋਇਆ। ਥਾਣਾ ਇੰਚਾਰਜ ਬਾਦਾਮ ਸਿੰਘ ਯਾਦਵ ਨੇ ਦੱਸਿਆ ਕਿ ਅੰਮਿ੍ਤ ਦੇ ਪਰਿਵਾਰਕ ਮੈਂਬਰਾਂ ਨੂੰ ਬਸਤੀ ਤੋਂ ਆਉਣ ਦੀ ਆਗਿਆ ਨਹੀਂ ਮਿਲ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਪਹਿਲਾਂ ਤਾਂ ਕਿਹਾ ਕਿ ਹੀਟ ਸਟ੍ਰੋਕ ਦੀ ਰਿਪੋਰਟ ਭੇਜ ਦਿਓ, ਹੋ ਸਕਦਾ ਹੈ, ਉਸ ਨੂੰ ਦਿਖਾਉਣ 'ਤੇ ਆਗਿਆ ਮਿਲ ਜਾਵੇ ਪਰ ਬਾਅਦ 'ਚ ਦੱਸਿਆ ਕਿ ਘਰ ਦੀ ਮਾਲੀ ਹਾਲਤ ਨਹੀਂ ਹੈ। ਇਸ ਲਈ ਤੁਸੀਂ ਪੁੱਤਰ ਦੀ ਲਾਸ਼ ਭੇਜ ਦਿਓ।

ਪਰਿਵਾਰ ਦੀ ਸਥਿਤੀ ਕਿ ਹੇ..ਪਰਿਵਾਰ 'ਚ ਮਾਪੇ, ਪੰਜ ਭੈਣਾਂ ਤੇ ਇਕ ਭਰਾ

ਸੂਰਤ 'ਚ ਵੱਖ-ਵੱਖ ਫੈਕਟਰੀਆਂ 'ਚ ਕੰਮ ਕਰਨ ਵਾਲਾ ਅੰਮਿ੍ਤ ਤੇ ਕਿਊਮ ਇਕ ਹੀ ਕਮਰੇ 'ਚ ਰਹਿੰਦੇ ਸਨ। ਕਿਊਮ ਨੇ ਦੱਸਿਆ ਕਿ ਅੰਮਿ੍ਤ ਦੇ ਪਰਿਵਾਰ 'ਚ ਮਾਤਾ-ਪਿਤਾ, ਪੰਜ ਭੈਣਾਂ ਤੇ ਇਕ ਭਰਾ ਹੈ। ਅੰਮਿ੍ਤ ਦੀ ਕਮਾਈ ਨਾਲ ਘਰ ਦਾ ਖ਼ਰਚਾ ਚੱਲਦਾ ਸੀ। ਸੂਰਤ 'ਚ ਕੱਪੜਾ ਬੁਣਨ ਬਦਲੇ ਉਸ ਨੂੰ 12 ਹਜ਼ਾਰ ਰੁਪਏ ਪ੍ਰਤੀ ਮਹੀਨੇ ਮਿਲਦੇ ਸਨ। ਇਸ ਨਾਲ ਖ਼ੁਦ ਦਾ ਖ਼ਰਚਾ ਕੱਢ ਕੇ ਬਾਕੀ ਪੈਸੇ ਉਹ ਘਰ ਭੇਜ ਦਿੰਦਾ ਸੀ।

ਬਹੁਤ ਦੁੱਖ ਹੋਇਆ ਪਰ ਅਫਸੋਸ ਸਾਡੇ ਲੀਡਰ ਸਮਜਣ ਟਾ ਬਹੁਤ ਕੁਸ ਬਦਲ ਸਕਦਾ ਹੈ..ਅਮਨਜੀਤ ਸਿੰਘ ਖਹਿਰਾ

ਕਰਜ਼ੇ ਦੀਆਂ ਕਿਸ਼ਤਾਂ ਮਾਫ ਕਰਵਾਉਣ ਦੀ ਮੰਗ

ਹਠੂਰ/ਲੁਧਿਆਣਾ, ਮਈ 2020 -(ਕੌਂਸਲ ਮੱਲਾਂ/ਮਨਜਿੰਦਰ ਗਿੱਲ)-

ਪਿੰਡ ਰਸੂਲਪੁਰ (ਮੱਲ੍ਹਾ) ਦੀਆਂ ਲੋੜਵੰਦ ਮਹਿਲਾਵਾਂ ਨੇ ਵੱਖ-ਵੱਖ ਨਿਜੀ ਕੰਪਨੀਆਂ ਤੋਂ ਲਏ ਕਰਜੇ ਦੀਆਂ ਕਿਸ਼ਤਾ ਮਾਫ ਕਰਵਾਉਣ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ। ਇਸ ਸਬੰਧੀ ਗੱਲਬਾਤ ਕਰਦਿਆ ਗੁਰਪ੍ਰਰੀਤ ਕੌਰ, ਕਰਮਜੀਤ ਕੌਰ, ਅਮਨਦੀਪ ਕੌਰ ਅਤੇ ਸੁਖਵੰਤ ਕੌਰ ਨੇ ਦੱਸਿਆ ਕਿ ਪਿੰਡ ਦੀਆਂ ਲਗਭਗ 60 ਬੀਬੀਆਂ ਨੇ ਅਸ਼ੀਰਵਾਦ, ਅੱਪ ਮਨੀ, ਐੱਲ ਐੱਲਟੀ, ਆਰਬੀ ਐੱਲ ਅਤੇ ਸੁੱਭ ਲਛਮੀ ਵੱਖ-ਵੱਖ ਨਿਜੀ ਕੰਪਨੀਆਂ ਤੋ ਸਵੈ ਰੁਜਗਾਰ ਚਲਾਉਣ ਲਈ ਫਰਵਰੀ 2020 ਵਿਚ ਕਰਜਾ ਲਿਆ ਸੀ ਅਤੇ ਮਾਰਚ ਵਿਚ ਕੋਰੋਨਾ ਵਾਇਰਸ ਦੇ ਬਚਾਅ ਲਈ ਲੱਗੇ ਕਰਫਿਊ ਦੌਰਾਨ ਉਹ ਕੋਈ ਵੀ ਕੰਮ ਨਹੀਂ ਚਲਾ ਸਕੀਆਂ ਅਤੇ ਹੁਣ ਉਨ੍ਹਾਂ ਨੂੰ ਇਹ ਕੰਪਨੀਆਂ ਦੇ ਹਲਕਾ ਇੰਚਾਰਜ ਰੋਜਾਨਾ ਡਰਾ ਰਹੇ ਹਨ ਕਿ ਤੁਸੀ ਆਪਣੀਆਂ ਕਿਸ਼ਤਾ ਜਲਦੀ ਜਮ੍ਹਾ ਕਰਾਓ ਨਹੀ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਗਰੀਬ ਘਰਾ ਦੀਆਂ ਅੌਰਤਾਂ ਹੋਣ ਕਰਕੇ ਮਾਰਚ, ਅਪ੍ਰਰੈਲ, ਮਈ ਅਤੇ ਜੂਨ ਮਹੀਨੇ ਦੀਆਂ ਕਿਸ਼ਤਾ ਨਹੀਂ ਜਮ੍ਹਾ ਕਰਾ ਸਕਦੀਆਂ। ਇਸ ਮੌਕੇ ਰਾਣੀ ਕੌਰ, ਜੋਤੀ ਕੌਰ, ਸੁਖਵੰਤ ਕੌਰ, ਕਿਰਨਜੀਤ ਕੌਰ, ਮਨਜੀਤ ਕੌਰ, ਕਰਮਜੀਤ ਕੌਰ, ਕੁਲਵਿੰਦਰ ਕੌਰ, ਦਵਿੰਦਰ ਕੌਰ, ਸੁਰਿੰਦਰ ਕੌਰ ਆਦਿ ਹਾਜ਼ਰ ਸਨ।

ਇਲਾਜ ਉਪਰੰਤ ਤੰਦਰੁਸਤ ਬੱਚੀ ਬਾਲ ਘਰ ਧਾਮ ਤਲਵੰਡੀ ਖੁਰਦ ਨੇ ਮੁੜ ਸੰਭਾਲੀ

ਮੁੱਲਾਂਪੁਰ ਦਾਖਾ/ਲੁਧਿਆਣਾ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਆਏ ਦਿਨ ਕੁੱਝ ਮਾਪਿਆਂ ਵੱਲੋ ਆਪਣੇ ਨਵ-ਜਨਮੇ ਬੱਚਿਆਂ ਨੂੰ ਲਾਵਾਰਸ ਹਾਲਤ 'ਚ ਨਾਲ਼ੀਆਂ ਅਤੇ ਛੱਪੜਾਂ ਕਿਨਾਰੇ ਸੁੱਟਣ ਦੇ ਪ੍ਰਚੱਲਿਤ ਰੁਝਾਨ ਨੂੰ ਠੱਲ਼ ਪਾਉਣ ਲਈ ਸਰਕਾਰ ਵੱਲੋਂ ਕੁੱਝ ਹੋਰ ਮਾਪਦੰਡ ਅਪਣਾਏ ਗਏ ਹਨ ਜਿਹਨਾ ਰਾਹੀਂ ਬੱਚਿਆਂ ਦੀ ਸੰਭਾਲ ਕਰਨ ਤੋਂ ਅਸਰਮਰਥ ਮਾਪੇ ਪੈਦਾ ਹੋਣ ਵਾਲੇ ਲੜਕਾ-ਲੜਕੀ ਨੂੰ ਜਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਸਕਦੇ ਹਨ। ਉੱਕਤ ਜਾਣਕਾਰੀ ਜਗਰਾਓਂ ਦੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਮਾਪਿਆਂ ਵੱਲੋਂ ਆਪਣੀ ਸਹਿਮਤੀ ਨਾਲ ਮੋਹਾਲੀ ਪ੍ਰਸ਼ਾਸ਼ਨ ਨੂੰ ਸੌਂਪੀ ਨਵ-ਜਨਮੀ ਬਾਲੜੀ ਦੇ ਸਰਕਾਰੀ ਮਾਪਦੰਡਾਂ ਅਨੁਸਾਰ ਸਿਰਜੇ ਜਾਣ ਵਾਲੇ ਚੰਗੇ ਭਵਿੱਖ ਬਾਰੇ ਜਾਣੂੰ ਕਰਵਾਉਂਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਹੋਈ ਤਾਲਾਬੰਦੀ ਦੌਰਾਨ ਕਿਸੇ ਮਾਪਿਆਂ ਵੱਲੋਂ ਆਪਣੀ ਸਹਿਮਤੀ ਨਾਲ ਮੋਹਾਲੀ ਪ੍ਰਸ਼ਾਸਨ ਹਵਾਲੇ ਕੀਤੀ ਇੱਕ ਨਵ ਜਨਮੀ ਬਾਲੜੀ ਨੂੰ ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਬੱਚਿਆਂ ਦੀ ਸੰਭਾਲ ਅਤੇ ਬੱਚੇ ਗੋਦ ਦੇਣ ਲਈ ਮਾਨਤਾ ਪ੍ਰਰਾਪਤ ਏਜੰਸੀ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਪ੍ਰਧਾਨ ਬੀਬੀ ਜਸਵੀਰ ਕੌਰ ਅਤੇ ਸਕੱਤਰ ਕੁਲਦੀਪ ਸਿੰਘ ਮਾਨ ਵੱਲੋਂ ਅਪਣਾਇਆ ਗਿਆ, ਬਾਲੜੀ ਨੂੰ ਬਾਲ ਘਰ ਲਿਆਉੁਂਦੇ ਸਮੇਂ ਰਸਤੇ 'ਚ ਸਿਹਤ ਵਿਗੜਨ ਕਾਰਨ ਅਪੋਲੋ ਹਸਪਤਾਲ ਲੁੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ। ਸਕੱਤਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਮੌਜੂਦਾ ਦੌਰ 'ਚ ਸਮਾਜ ਸੇਵੀ ਸੰਸਥਾਵਾਂ ਸਹਾਇਤਾ ਰਾਸ਼ੀ ਨਾ ਮਿਲਣ ਕਾਰਣ ਕੰਮਜੋਰ ਆਰਥਿਕਤਾ ਨਾਲ ਜੂਝ ਰਹੀਆਂ ਹੋਣ ਕਾਰਨ ਡਾ: ਮਹਿਕ ਬਾਂਸਲ ਆਈਸੀਯੂ ਮਾਹਿਰ ਨੇ ਆਪਣੇ ਵੱਲੋਂ ਕੱੁਝ ਰਾਸ਼ੀ ਜਮ੍ਹਾ ਕਰਵਾਕੇ ਇਹ ਮਾਮਲਾ ਅਪੋਲੋ ਹਸਪਤਾਲ ਦੇ ਪ੍ਰਬੰਧਕੀ ਨਿਰਦੇਸ਼ਕ ਜੈ ਸਿੰੰਘ ਅਤੇ ਮੈਡੀਕਲ ਸੁਪਰਡੈਂਟ ਡਾ: ਰਾਜੀਵ ਕੁੰਦਰਾ ਦੇ ਧਿਆਨ 'ਚ ਲਿਆਂਦਾ। ਜਿੱਥੇ ਉੱਕਤ ਸਮਾਜਸੇਵੀ ਸੰਸਥਾ ਦੇ ਕਾਰਜਾਂ ਤੋਂ ਪ੍ਰਭਾਵਿਤ ਹੋਕੇ ਅਪੋਲੋ ਹਸਪਤਾਲ ਲੁਧਿਆਣਾ ਦੇ ਮੁਖੀ, ਚੇਅਰਮੈਨ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਨੇ ਬਿਨਾਂ ਕਿਸੇ ਹੋਰ ਅਦਾਇਗੀ ਤੋਂ ਇਸ ਬਾਲੜੀ ਨੂੰ ਬਾਲ ਘਰ ਧਾਮ ਤਲਵੰਡੀ ਖੁਰਦ ਦੇ ਸਕੱਤਰ ਕੁਲਦੀਪ ਸਿੰਘ ਮਾਨ ਅਤੇ ਕੋਆਰਡੀਨੇਟਰ ਏਕਮਦੀਪ ਕੌਰ ਗਰੇਵਾਲ ਹਵਾਲੇ ਕਰਦਿਆਂ ਭਵਿੱਖ 'ਚ ਅਜਿਹੇ ਬੱਚਿਆਂ ਦੇ ਇਲਾਜ ਲਈ ਹਰ ਸੰਭਵ ਮੱਦਦ ਕਰਨ ਦਾ ਸੰਕੇਤ ਦਿੱਤਾ। ਮਾਨ ਨੇ ਦੱਸਿਆ ਬਾਲੜੀ ਦਾ ਨਾਮ 'ਅਰਜਿਵ' ਰੱਖਿਆ ਗਿਆ। ਇਸ ਮੌਕੇ ਡਾ: ਮਹਿਕ ਬਾਂਸਲ, ਡਾ: ਜਤਿੰਦਰ ਅਰੋੜਾ, ਡਾ: ਪ੍ਰਦੀਪ ਸ਼ਰਮਾ, ਕੁਸਮ ਕੌਸ਼ਿਕ, ਸਵਾਮੀ ਓਮਾ ਨੰਦ ਅਤੇ ਓਗੇ ਸਮਾਜ ਸੇਵੀ ਜੱਗੀ  ਆਦਿ ਹਾਜਰ ਸਨ।

ਸ਼ਹੀਦ ਕਰਤਾਰ ਸਿੰਘ ਸਾਰਾਭਾ ਦਾ 124 ਵਾਂ ਜਨਮ ਦਿਨ ਮਨਾਇਆ

ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ-ਕਾਮਰੇਡ ਸੇਖੋਂ

ਹਠੂਰ,,ਮਈ 2020 -(ਕੌਸ਼ਲ ਮੱਲ੍ਹਾ)-ਸਭ ਤੋ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 124 ਵਾ ਜਨਮ ਦਿਨ ਸੀ ਪੀ ਆਈ (ਐਮ) ਦੇ ਸਬ ਦਫਤਰ ਜਗਰਾਓ ਵਿਖੇ ਡੀ.ਵਾਈ.ਐਫ.ਆਈ ਅਤੇ ਐਸ ਐਫ ਆਈ ਦੀ ਅਗਵਾਈ ਹੇਠ ਮਨਾਇਆ ਗਿਆ।ਇਸ ਮੌਕੇ ਸੀ ਪੀ ਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਡੀ.ਵਾਈ.ਐਫ.ਆਈ ਦੇ ਸੂਬਾ ਪ੍ਰਧਾਨ ਡਾ.ਗੁਰਵਿੰਦਰ ਸਿੰਘ ਨੇ ਵੱਡੀ ਗਿਣਤੀ ਵਿਚ ਪਹੁੰਚੇ ਨੌਜਵਾਨ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਬਾਰੇ ਦੱਸਿਆ ਤੇ ਕਿਹਾ ਕਿ ਸਾਨੂੰ ਜਥੇਬੰਦਕ ਹੋ ਕੇ ਸ਼ਹੀਦਾ ਦੇ ਸੁਪਨਿਆ ਨੂੰ ਸਾਕਾਰ ਕਰਨਾ ਚਾਹੀਦਾ ਹੈ।ਇਸ ਮੌਕੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਸੰਬੋਧਨ ਕਰਦਿਆ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਜਿਹੜੀਆ ਕੌਮਾ ਆਪਣੇ ਸ਼ਹੀਦਾ ਨੂੰ ਭੁੱਲ ਜਾਦੀਆ ਹਨ ਉਨ੍ਹਾ ਕੌਮਾ ਦੀ ਹੋਦ ਖਤਮ ਹੋ ਜਾਦੀ ਹੈ।ਉਨ੍ਹਾ ਕਿਹਾ ਕਿ ਸੀ ਪੀ ਆਈ (ਐਮ) ਪਾਰਟੀ ਹਮੇਸਾ ਹੀ ਸ਼ਹੀਦਾ ਦੇ ਦਰਸਾਏ ਮਾਰਗ ਤੇ ਚੱਲਦੀ ਆ ਰਹੀ ਹੈ ਅਤੇ ਸ਼ਹੀਦਾ ਦੇ ਜਨਮ ਦਿਨ ਅਤੇ ਸ਼ਹੀਦੀ ਦਿਨ ਬਹੁਤ ਹੀ ਸਰਧਾ ਭਾਵਨਾ ਮਨਾਉਦੀ ਹੈ।ਇਸ ਮੌਕੇ ਕਾਮਰੇਡ ਬਲਦੇਵ ਸਿੰਘ ਪਮਾਲ,ਡੀ.ਵਾਈ.ਐਫ.ਆਈ ਦੇ ਜਿਲਾ ਪ੍ਰਧਾਨ ਬਲਜਿੰਦਰ ਸਿੰਘ ਗੋਲੂ,ਸਕੱਤਰ ਪਲਵਿੰਦਰ ਸਿੰਘ ਰਾਜੀ,ਹਰਸਿੰਦਰ ਸਿੰਘ ਨੇ ਕਿਹਾ ਕਿ 3 ਨਵੰਬਰ 2020 ਨੂੰ ਡੀ.ਵਾਈ.ਐਫ.ਆਈ ਦਾ ਸਥਾਪਨਾ ਦਿਵਸ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜਨਮ ਭੂੰਮੀ ਪਿੰਡ ਸਰਾਭਾ ਵਿਖੇ ਜਨਵਾਦੀ ਨੌਜਵਾਨ ਸਭਾ ਵਲੋਂ ਦੇਸ਼ ਪੱਧਰੀ ਕਨਵੈਨਸ਼ਨ ਕਰਵਾ ਕੇ ਮਨਾਇਆ ਜਾਵੇਗਾ, ਅਤੇ ਜਗਰਾਉ ਵਿਚ ਵੀ ਇਹ ਸਮਾਗਮ ਕਰਵਾਉਣ ਲਈ ਪਾਰਟੀਆ ਦੇ ਵਰਕਰਾ ਅਤੇ ਆਹੁਦੇਦਾਰਾ ਨਾਲ ਮੀਟਿੰਗਾ ਕੀਤੀਆ ਜਾ ਰਹੀਆ ਹਨ।ਇਸ ਮੌਕੇ ਉੱਕਤ ਆਗੂਆਂ ਨੇ ਪੰਜਾਬ ਸਰਕਾਰ ਅਤੇ ਕੇਦਰ ਸਰਕਾਰ ਦੀਆ ਲੋਕ ਵਿਰੋਧੀ ਨੀਤੀਆ ਬਾਰੇ ਨੌਜਵਾਨਾ ਨੂੰ ਜਾਣੂ ਕਰਵਾਇਆ।ਇਸ ਮੌਕੇ ਉਨ੍ਹਾ ਨਾਲ ਡਾਂ.ਗੁਰਵਿੰਦਰ ਸਿੰਘ,ਪ੍ਰਭਜੋਤ ਸਿੰਘ ਦੋਰਾਹਾ,ਹਰਵਿੰਦਰ ਸਿੰਘ,ਸੋਨੂੰ ਕੁਮਾਰ,ਰਾਜੀ ਜਗਰਾਓ, ਨਰਿੰਦਰ ਸਰਾਭਾ, ਤਹਿਸੀਲ ਸੈਕਟਰੀ ਗੁਰਦੀਪ ਸਿੰਘ,ਮੁਖਤਿਆਰ ਸਿੰਘ ਜਗਰਾਉ ,ਬਲਦੇਵ ਸਿੰਘ ਪਮਾਲ,ਹਾਕਮ ਸਿੰਘ ਡੱਲਾ,ਪਾਲ ਸਿੰਘ ਭੰਮੀਪੁਰਾ,ਪਰਮਜੀਤ ਸਿੰਘ ਪੰਮਾ,ਗੁਰਮੀਤ ਸਿੰਘ ਮੀਤਾ,ਡਾਂ.ਲਖਵੀਰ ਸਿੰਘ,ਜਗਜੀਤ ਸਿੰਘ ਡਾਗੀਆਂ,ਸਰਪੰਚ ਮਲਕੀਤ ਸਿੰਘ ਕੋਟ ਉਮਰਾ,ਭਰਪੂਰ ਸਿੰਘ ਛੱਜਾਵਾਲ,ਨਿਰਮਲ ਸਿੰਘ ਧਾਲੀਵਾਲ,ਬਲਦੇਵ ਸਿੰਘ ਰੂੰਮੀ,ਬੁੱਧ ਸਿੰਘ,ਗੋਪੀ ਚੰਦ ਪਟਵਾਰੀ,ਗੁਰਚਰਨ ਸਿੰਘ ਲੁਧਿਆਣਾ,ਗੁਰਦੀਪ ਸਿੰਘ,ਅਮਰਜੀਤ ਸਿੰਘ,ਜਗਸੀਰ ਸਿੰਘ ਕੋਟ ਉਮਰਾ,ਚਰਨਜੀਤ ਚੰਨੀ,ਤਜਿੰਦਰ ਸਿੰਘ ਜਗਰਾਉ ਆਦਿ ਹਾਜ਼ਰ।

ਫੋਟੋ ਕੈਪਸਨ:- ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਉਣ ਸਮੇਂ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਹੋਰ।

ਫਾਇਲ ਫੋਟੋ:-001

ਫੋਟੋ ਕੈਪਸਨ:- ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ।

ਫਾਇਲ ਫੋਟੋ:-002