ਕਰਜ਼ੇ ਦੀਆਂ ਕਿਸ਼ਤਾਂ ਮਾਫ ਕਰਵਾਉਣ ਦੀ ਮੰਗ

ਹਠੂਰ/ਲੁਧਿਆਣਾ, ਮਈ 2020 -(ਕੌਂਸਲ ਮੱਲਾਂ/ਮਨਜਿੰਦਰ ਗਿੱਲ)-

ਪਿੰਡ ਰਸੂਲਪੁਰ (ਮੱਲ੍ਹਾ) ਦੀਆਂ ਲੋੜਵੰਦ ਮਹਿਲਾਵਾਂ ਨੇ ਵੱਖ-ਵੱਖ ਨਿਜੀ ਕੰਪਨੀਆਂ ਤੋਂ ਲਏ ਕਰਜੇ ਦੀਆਂ ਕਿਸ਼ਤਾ ਮਾਫ ਕਰਵਾਉਣ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ। ਇਸ ਸਬੰਧੀ ਗੱਲਬਾਤ ਕਰਦਿਆ ਗੁਰਪ੍ਰਰੀਤ ਕੌਰ, ਕਰਮਜੀਤ ਕੌਰ, ਅਮਨਦੀਪ ਕੌਰ ਅਤੇ ਸੁਖਵੰਤ ਕੌਰ ਨੇ ਦੱਸਿਆ ਕਿ ਪਿੰਡ ਦੀਆਂ ਲਗਭਗ 60 ਬੀਬੀਆਂ ਨੇ ਅਸ਼ੀਰਵਾਦ, ਅੱਪ ਮਨੀ, ਐੱਲ ਐੱਲਟੀ, ਆਰਬੀ ਐੱਲ ਅਤੇ ਸੁੱਭ ਲਛਮੀ ਵੱਖ-ਵੱਖ ਨਿਜੀ ਕੰਪਨੀਆਂ ਤੋ ਸਵੈ ਰੁਜਗਾਰ ਚਲਾਉਣ ਲਈ ਫਰਵਰੀ 2020 ਵਿਚ ਕਰਜਾ ਲਿਆ ਸੀ ਅਤੇ ਮਾਰਚ ਵਿਚ ਕੋਰੋਨਾ ਵਾਇਰਸ ਦੇ ਬਚਾਅ ਲਈ ਲੱਗੇ ਕਰਫਿਊ ਦੌਰਾਨ ਉਹ ਕੋਈ ਵੀ ਕੰਮ ਨਹੀਂ ਚਲਾ ਸਕੀਆਂ ਅਤੇ ਹੁਣ ਉਨ੍ਹਾਂ ਨੂੰ ਇਹ ਕੰਪਨੀਆਂ ਦੇ ਹਲਕਾ ਇੰਚਾਰਜ ਰੋਜਾਨਾ ਡਰਾ ਰਹੇ ਹਨ ਕਿ ਤੁਸੀ ਆਪਣੀਆਂ ਕਿਸ਼ਤਾ ਜਲਦੀ ਜਮ੍ਹਾ ਕਰਾਓ ਨਹੀ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਗਰੀਬ ਘਰਾ ਦੀਆਂ ਅੌਰਤਾਂ ਹੋਣ ਕਰਕੇ ਮਾਰਚ, ਅਪ੍ਰਰੈਲ, ਮਈ ਅਤੇ ਜੂਨ ਮਹੀਨੇ ਦੀਆਂ ਕਿਸ਼ਤਾ ਨਹੀਂ ਜਮ੍ਹਾ ਕਰਾ ਸਕਦੀਆਂ। ਇਸ ਮੌਕੇ ਰਾਣੀ ਕੌਰ, ਜੋਤੀ ਕੌਰ, ਸੁਖਵੰਤ ਕੌਰ, ਕਿਰਨਜੀਤ ਕੌਰ, ਮਨਜੀਤ ਕੌਰ, ਕਰਮਜੀਤ ਕੌਰ, ਕੁਲਵਿੰਦਰ ਕੌਰ, ਦਵਿੰਦਰ ਕੌਰ, ਸੁਰਿੰਦਰ ਕੌਰ ਆਦਿ ਹਾਜ਼ਰ ਸਨ।