You are here

ਲੁਧਿਆਣਾ

ਲੁਧਿਆਣਾ ਜ਼ਿਲ੍ਹੇ 'ਚ ਇਕ ਹੋਰ ਕੋਰੋਨਾ ਮਰੀਜ਼ ਆਇਆ ਸਾਹਮਣੇ

 58 ਸਾਲਾ ਔਰਤ ਦੀ ਰਿਪੋਰਟ ਆਈ ਪਾਜ਼ੇਟਿਵ

ਜਗਰਾਓਂ/ ਲੁਧਿਆਣਾ, ਮਈ 2020 -   ( ਕੌਸ਼ਲ ਮੱਲ੍ਹਾ)  -   ਜਗਰਾਓਂ ਦੇ ਪਿੰਡ ਮੱਲ੍ਹਾ ਦੀ 58 ਸਾਲਾ ਔਰਤ ਕੋਰੋਨਾ ਪਾ ਜ਼ੇ ਟਿਵ ਪਾਈ ਗਈ। ਔਰਤ ਨੂੰ ਨਾਲ ਸਾਹ ਦੀ ਤਕਲੀਫ ਹੋਣ ਕਾਰਨ ਉਸ ਨੂੰ ਹਾਈ ਰਿਸਕ ਮਰੀਜ਼ ਐਲਾਨਿਆ ਗਿਆ। ਇਹ ਔਰਤ ਬੀਤੇ ਐਤਵਾਰ ਮਹਾਰਾਸ਼ਟਰ ਦੇ ਸ਼ਹਿਰ ਨਾਗਪੁਰ ਤੋਂ ਰੇਲ ਗੱਡੀ ਰਾਹੀਂ ਪਰਿਵਾਰ ਦੇ ਚਾਰ ਹੋਰ ਮੈਂਬਰਾਂ ਨਾਲ ਲੁਧਿਆਣਾ, ਲੁਧਿਆਣਾ ਤੋਂ ਪਿੰਡ ਮੱਲ੍ਹਾ ਪੁੱਜੀ। ਸ਼ੁਰੂਆਤੀ ਜਾਂਚ ਵਿਚ ਔਰਤ ਦੇ ਚਾਰੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਪਰ ਉਨ੍ਹਾਂ ਦੀ ਰਿਪੋਰਟ ਪਾ ਜ਼ੇ ਟਿਵ ਆਉਣ ਕਾਰਨ ਸਿਹਤ ਵਿਭਾਗ ਅਤੇ ਪੁਲਿਸ ਟੀਮ ਪੰਜਾਂ ਨੂੰ ਸਿਵਲ ਹਸਪਤਾਲ ਲੈ ਆਈ ਹੈ, ਜਿੱਥੇ ਉਨ੍ਹਾਂ ਦੇ ਮੁੜ ਟੈਸਟ ਲਈ ਸੈਂਪਲ ਲੈਂਦਿਆਂ ਉਨ੍ਹਾਂ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਦੇ ਪਿੰਡ ਮੱਲ੍ਹਾ ਦਾ ਇਕ ਪਰਿਵਾਰ ਮਹਾਰਾਸ਼ਟਰ ਦੇ ਪਿੰਡ ਚੰਦਰਪੁਰ ਵਿਆਹੀ ਆਪਣੀ ਭੈਣ ਦੀ ਕੋਠੀ 'ਤੇ ਮਹੂਰਤ ਸਮਾਗਮ ਵਿਚ ਬੀਤੀ 18 ਮਾਰਚ ਨੂੰ ਗਏ ਸਨ। ਇਸੇ ਦੌਰਾਨ ਲਾਕਡਾਊਨ ਅਤੇ ਕਰਫਿਊ ਲੱਗਣ ਕਾਰਨ ਉਕਤ ਪੰਜੇ ਉਥੇ ਹੀ ਫਸ ਗਏ। ਕੁਝ ਦਿਨ ਪਹਿਲਾਂ ਗੱਡੀਆਂ ਚੱਲਣ 'ਤੇ ਇਹ ਸਾਰੇ ਨਾਗਪੁਰ ਤੋਂ ਲੁਧਿਆਣਾ ਤਕ ਰੇਲ ਗੱਡੀ ਵਿਚ ਪੁੱਜੇ, ਜਿਥੋਂ ਇਹ 24 ਮਈ ਨੂੰ ਆਪਣੇ ਪਿੰਡ ਮੱਲ੍ਹਾ ਪੁੱਜੇ। ਉਕਤ ਪਰਿਵਾਰ ਦੇ ਲੜਕੇ ਦੀ ਮਾਸੀ ਦੀ ਤਬੀਅਤ ਖਰਾਬ ਹੋਣ ਕਾਰਨ ਜਗਰਾਓਂ ਸਿਵਲ ਹਸਪਤਾਲ 'ਚ ਬਣੇ ਫਲੂ ਕਾਰਨਰ ਪੁੱਜੇ, ਜਿੱਥੇ ਡਾਕਟਰਾਂ ਦੀ ਟੀਮ ਨੇ ਪੰਜਾਂ ਦੇ ਸੈਂਪਲ ਲਏ। ਵੀਰਵਾਰ ਨੂੰ ਪੰਜਾਂ ਵਿਚੋਂ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਜਦ ਕਿ ਬਾਕੀ ਚਾਰਾਂ ਦੀ ਰਿਪੋਰਟ ਨੈਗੇਟਿਵ ਆਈ। ਇਸ 'ਤੇ ਸਿਹਤ ਵਿਭਾਗ ਦੀ ਟੀਮ ਨੂੰ ਭਾਜੜ ਪੈ ਗਈ ਅਤੇ ਜਗਰਾਓਂ ਸਿਵਲ ਹਸਪਤਾਲ ਦੇ ਡਾ. ਸੰਗੀਨਾ ਗੁਪਤਾ ਦੀ ਨਿਗਰਾਨੀ ਵਿਚ ਟੀਮ ਪਿੰਡ ਮੱਲ੍ਹਾ 'ਚ ਪੁਲਿਸ ਸਮੇਤ ਜਾ ਪੁੱਜੀ। ਰਾਤ ਕਰੀਬ 8 ਵਜੇ ਟੀਮ ਕੋਰੋਨਾ ਪਾਜ਼ੇਟਿਵ ਔਰਤ ਨੂੰ ਜਿੱਥੇ ਸਿਵਲ ਹਸਪਤਾਲ ਦੇ ਏਕਾਂਤਵਾਸ ਵਾਰਡ ਵਿਚ ਲੈ ਕੇ ਪੁੱਜੀ ਅਤੇ ਉਸ ਨੂੰ ਉਥੇ ਦਾਖਲ ਕਰ ਲਿਆ ਗਿਆ। ਇਸ ਦੇ ਨਾਲ ਹੀ ਮੁੜ ਟੀਮ ਮੱਲ੍ਹਾ ਪੁੱਜੀ ਅਤੇ ਉਕਤ ਔਰਤ ਦੇ ਨਾਲ ਆਏ ਚਾਰੇ ਪਰਿਵਾਰਕ ਮੈਂਬਰਾਂ ਨੂੰ ਮੁੜ ਸੈਂਪਲ ਲਈ ਸਿਵਲ ਹਸਪਤਾਲ ਲੈ ਕੇ ਪੁੱਜੇ।

ਕਰੋਨਾ ਵਾਇਰਸ ਦਾ ਖੌਫ ਹੁਣ ਪਿੰਡ ਮੱਲੇ ਵਸਿਆ ਲਈ ਬਣਿਆ ਹੁਆਊਆ

ਮਹਾਰਾਸ਼ਟਰ ਤੋਂ ਵਾਪਸ ਪਰਤੀ ਉਕਤ ਔਰਤ ਦੇ ਕੋਰੋਨਾ ਪਾ ਜ਼ੇ ਟਿਵ ਆਉਣ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਮੁਸੀਬਤਾਂ ਵੱਧ ਗਈਆਂ। ਕਿਉਂਕਿ ਉਕਤ ਪਰਿਵਾਰ ਨੂੰ ਪਿੰਡ ਆਇਆ ਚਾਰ ਦਿਨ ਹੋ ਗਏ। ਇਸ ਦੌਰਾਨ ਉਹ ਜਿਨ੍ਹਾਂ ਦੇ ਵੀ ਸੰਪਰਕ ਵਿਚ ਆਏ ਹਨ, ਦੀ ਸੂਚੀ ਬਨਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਡਾ. ਸੰਗੀਨਾ ਗੁਪਤਾ ਅਨੁਸਾਰ ਉਕਤ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਵੀ ਸੈਂਪਲ ਲਏ ਜਾਣਗੇ। ਪਾ ਜ਼ੇ ਟਿਵ ਆਏ ਬਲਜਿੰਦਰ ਕੌਰ ਜਿੱਥੇ ਰਿਸ਼ਤੇਦਾਰੀ 'ਚ ਮਹਾਰਾਸ਼ਟਰ ਦੇ ਚੰਦਰਪੁਰ ਰਹਿ ਕੇ ਆਏ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿਚ ਰਹੇ, ਉਥੇ ਨਾਗਪੁਰ ਤੋਂ ਲੁਧਿਆਣਾ ਤਕ ਆਈ ਰੇਲ ਗੱਡੀ ਦੇ ਇਸ ਸਫਰ ਵਿਚ ਵੀ ਉਨ੍ਹਾਂ ਦਾ ਵੱਡੀ ਗਿਣਤੀ 'ਚ ਯਾਤਰੀਆਂ ਨਾਲ ਵੀ ਸੰਪਰਕ ਹੋਇਆ। ਅਜਿਹੇ ਵਿਚ ਹੁਣ ਸਰਕਾਰ ਸਾਵਧਾਨੀ ਲਈ ਕੀ ਕਰੇਗੀ, ਬਾਰੇ ਆਉਣ ਵਾਲਾ ਸਮਾਂ ਹੀ ਦੱਸੇਗਾ।

ਯੂਪੀ ਤੋਂ ਆਏ ਭਰਾਵਾਂ ਦੇ ਬਾਜ਼ਾਰ ਵਿੱਚ ਰੌਲੇ ਨੇ ਖਲਬਲੀ ਮਚਾਈ 

ਜਗਰਾਓਂ/ਲੁਧਿਆਣਾ, ਮਈ 2020 -(ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-

ਜਗਰਾਓਂ ਦੇ ਮੇਨ ਬਾਜ਼ਾਰ ਵਿਚ ਕੱਪੜੇ ਦੀ ਦੁਕਾਨ 'ਤੇ ਕਾਰੋਬਾਰ ਕਰਨ ਆਏ ਯੂਪੀ ਤੋਂ ਦੋ ਭਰਾਵਾਂ ਨੇ ਪੂਰੇ ਬਾਜ਼ਾਰ ਨੂੰ ਭਾਜਾਈਆ। ਬਾਜ਼ਾਰ ਦੇ ਦੁਕਾਨਦਾਰਾਂ ਨੂੰ ਕੋਰੋਨਾ ਨੂੰ ਲੈ ਕੇ ਖੌਫ ਸੀ, ਜਿਸ 'ਤੇ ਜਦੋਂ ਉਨ੍ਹਾਂ ਨੇ ਦੋਵੇਂ ਭਰਾਵਾਂ ਨੂੰ ਪੁੱਛ ਪੜਤਾਲ ਕੀਤੀ ਤਾਂ ਉਹ ਕੱਪੜੇ ਦੀ ਦੁਕਾਨ ਬੰਦ ਕਰਕੇ ਫੁਰਰ ਹੋ ਗਏ। ਇਸ 'ਤੇ ਹੋਰ ਸਹਿਮੇ ਦੁਕਾਨਦਾਰਾਂ ਨੇ ਸਿਵਲ ਹਸਪਤਾਲ ਦੇ ਐੱਸ ਐੱਮ ਓ ਡਾ. ਸੁਖਜੀਵਨ ਕੱਕੜ ਨੂੰ ਇਸ ਦੀ ਸੂਚਨਾ ਦਿੱਤੀ, ਜਿਸ 'ਤੇ ਸਿਵਲ ਹਸਪਤਾਲ ਦੇ ਨੋਡਲ ਅਫਸਰ ਡਾ. ਸੰਗੀਨਾ ਗੁਪਤਾ ਦੀ ਅਗਵਾਈ ਵਿਚ ਸਿਹਤ ਅਤੇ ਪੁਲਿਸ ਵਿਭਾਗ ਦੀ ਟੀਮ ਬਾਜ਼ਾਰ ਪੁੱਜੀ, ਜਿੱਥੇ ਬਾਜ਼ਾਰ ਵਾਲਿਆਂ ਤੋਂ ਉਕਤ ਦੋਵੇਂ ਭਰਾਵਾਂ ਬਾਰੇ ਪੁੱਛ ਪੜ੍ਹਤਾਲ ਕਰਦੀ ਹੋਈ ਉਨ੍ਹਾਂ ਦੇ ਘਰ ਜਾ ਪੁੱਜੀ। ਜਿੱਥੇ ਦੋਨੋ  ਭਰਾ 20 ਸਾਲਾਂ ਅੰਸ਼ ਕੁਰੈਸੀ, 22 ਸਾਲਾਂ ਆਸਿਫ ਕੁਰੈਸ਼ੀ ਦੇ ਯੂ ਪੀ ਤੋਂ ਆਉਣ ਬਾਰੇ ਪਤਾ ਲੱਗਾ। ਟੀਮ ਨੇ ਉਨ੍ਹਾਂ ਦੀ ਮੁੱਢਲੀ ਜਾਂਚ ਕਰਦਿਆਂ ਉਨ੍ਹਾਂ ਨੂੰ ਘਰ ਵਿਚ ਹੀ ਏਕਾਂਤਵਾਸ ਕਰਦਿਆਂ ਘਰ ਦੇ ਬਾਹਰ ਪੋਸਟਰ ਚਿਪਕਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਦੋਵਾਂ ਨੂੰ ਸਵੇਰੇ ਸੈਂਪਲ ਲਈ ਜਗਰਾਓਂ ਸਿਵਲ ਹਸਪਤਾਲ ਵਿਚ ਸਥਾਪਤ ਫਲੂ ਕਾਰਨਰ 'ਤੇ ਸੱਦਿਆ ਗਿਆ, ਨਾਲ ਹੀ ਹਦਾਇਤ ਕੀਤੀ ਗਈ ਕਿ ਉਨ੍ਹਾਂ ਦੇ ਸੈਂਪਲ ਦੀ ਟੈਸਟ ਰਿਪੋਰਟ ਆਉਣ ਤਕ ਉਹ ਘਰ ਵਿਚ ਹੀ ਏਕਾਂਤਵਾਸ ਰਹਿਣ। ਇਥੇ ਦੱਸਣਾ ਜਰੂਰੀ ਕੇ ਜੇਕਰ ਆਪਾ ਆਪਣੇ ਆਪ ਨੂੰ ਇਸ ਗੱਲ ਤੋਂ ਲਕੋਦੇ ਰਹੇ ਕੇ ਅਸੀਂ ਕਿਥੋਂ ਆਏ ਹਾਂ ਅਤੇ ਅਸੀਂ ਠੀਕ ਹਾਂ ਕਿਤੇ ਨਾ ਕਿਤੇ ਆਪਣੇ ਪਰਿਵਾਰ ਦਾ ਬਹੁਤ ਵੱਡਾ ਨੁਕਸਾਨ ਕਰ ਸਕਦੇ ਹਾਂ ਇਸ ਲਈ ਇਹ ਜਰੂਰੀ ਹੈ ਕੇ ਸਿਵਲ ਹਸਪਤਾਲ ਵਿੱਚ ਜਾਕੇ ਆਪਣੇ ਆਪ ਨੂੰ ਜਰੂਰੀ ਰਜਿਸਟਰ ਕਰਵਾਓ ਕੇ ਓਹ ਤੋਂਹਾਡੀ ਮਦਦ ਕਰ ਸਕਣ।

ਉੱਤਰ ਪ੍ਰਦੇਸ਼ ਅਤੇ ਬਿਹਾਰ ਨੂੰ ਜਾਣਾ ਚਾਹੁੰਦੇ ਪ੍ਰਵਾਸੀ ਮਜ਼ਦੂਰਾਂ ਨੂੰ ਰਜਿਸਟਰੇਸ਼ਨ ਕਰਾਉਣ ਦਾ ਹੋਰ ਮੌਕਾ

29 ਮਈ ਨੂੰ ਸਵੇਰੇ 10 ਵਜੇ ਸਿੱਧੇ ਤੌਰ ’ਤੇ ਗੁਰੂ ਨਾਨਕ ਸਟੇਡੀਅਮ ਪਹੁੰਚੋਂ-ਡਿਪਟੀ ਕਮਿਸ਼ਨਰ

ਲੁਧਿਆਣਾ, ਮਈ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਵੀ ਪ੍ਰਵਾਸੀ ਮਜ਼ਦੂਰ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣਾ ਚਾਹੁੰਦੇ ਹਨ ਪਰ ਉਹ ਪਹਿਲਾਂ ਰਜਿਸਟਰੇਸ਼ਨ ਕਰਾਉਣ ਤੋਂ ਰਹਿ ਗਏ ਸਨ ਜਾਂ ਉਨ੍ਹਾਂ ਦੀ ਹਾਲੇ ਤੱਕ ਵਾਰੀ ਨਹੀਂ ਆਈ, ਉਹ ਮਿਤੀ 29 ਮਈ, 2020 ਦਿਨ ਸ਼ੁੱਕਰਵਾਰ ਨੂੰ ਸਿੱਧੇ ਤੌਰ ’ਤੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਸਵੇਰੇ 10 ਵਜੇ ਪਹੁੰਚ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਪਿਛਲੇ 24 ਦਿਨਾਂ ਤੋਂ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਅਤੇ ਹੋਰ ਰਾਜਾਂ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਭੇਜਣ ਲਈ ਲੁਧਿਆਣਾ ਤੋਂ ਲਗਾਤਾਰ ਰੇਲਾਂ ਰਵਾਨਾ ਹੋ ਰਹੀਆਂ ਹਨ। ਹੁਣ ਤੱਕ 194 ਰੇਲਾਂ ਰਾਹੀਂ ਕਰੀਬ 3 ਲੱਖ ਲੋਕਾਂ ਨੂੰ ਉਨ੍ਹਾਂ ਦੇ ਸੂਬਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਪ੍ਰਵਾਸੀਆਂ ਨੇ ਉੱਤਰ ਪ੍ਰਦੇਸ਼ ਜਾਂ ਬਿਹਾਰ ਜਾਣ ਲਈ ਅਪਲਾਈ ਕੀਤਾ ਸੀ, ਉਨ੍ਹਾਂ ਨੂੰ ਕਾਲ ਕਰਕੇ ਜਾਂ ਮੈਸੇਜ਼ ਭੇਜ ਉਨ੍ਹਾਂ ਦੇ ਗ੍ਰਹਿ ਰਾਜਾਂ ਨੂੰ ਜਾਣ ਦਾ ਇੱਕ ਵਾਰ ਮੌਕਾ ਦਿੱਤਾ ਜਾ ਚੁੱਕਾ ਹੈ। ਅਗਰਵਾਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਨਾਲ ਸੰਬੰਧਤ ਜੋ ਵਿਅਕਤੀ ਰਜਿਸਟਰੇਸ਼ਨ ਕਰਾਉਣ ਤੋਂ ਰਹਿ ਗਏ ਸਨ ਜਾਂ ਰਜਿਸਟਰੇਸ਼ਨ ਕਰਾਉਣ ਦੇ ਬਾਵਜੂਦ ਹਾਲੇ ਤੱਕ ਜਾ ਨਹੀਂ ਸਕੇ ਹਨ, ਤਾਂ ਉਨ੍ਹਾਂ ਨੂੰ ਰਜਿਸਟਰੇਸ਼ਨ ਕਰਾਉਣ ਦਾ ਇੱਕ ਮੌਕਾ ਹੋਰ ਦਿੱਤਾ ਜਾ ਰਿਹਾ ਹੈ। ਰਜਿਸਟਰੇਸ਼ਨ ਕਰਾਉਣ ਉਪਰੰਤ ਇਨ੍ਹਾਂ ਦੀ ਸੰਖਿਆ ਦੇ ਮੁਤਾਬਿਕ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਰੇਲਾਂ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਸਕੇ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪ੍ਰਵਾਸੀ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਰੇਲ ਸਫ਼ਰ, ਭੋਜਨ, ਪਾਣੀ ਅਤੇ ਰੇਲਵੇ ਸਟੇਸ਼ਨ ਤੱਕ ਲਿਆਉਣ ਦਾ ਖ਼ਰਚਾ ਉਠਾਇਆ ਜਾ ਰਿਹਾ ਹੈ। ਰੇਲ ਚੜਾਉਣ ਤੋਂ ਪਹਿਲਾਂ ਹਰੇਕ ਯਾਤਰੀ ਦਾ ਮੈਡੀਕਲ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ।

ਅਕਾਲੀ ਲੀਡਰਸ਼ਿੱਪ ਦੀ ਹਾਜ਼ਰੀ 'ਚ ਭਾਈ ਗਰੇਵਾਲ ਨੇ ਸ੍ਰੀ ਦਰਬਾਰ ਸਾਹਿਬ ਲਈ ਕੀਤੀ ਕਣਕ ਰਵਾਨਾ

ਗੁਰੂ ਕੇ ਲੰਗਰਾਂ ਦੀ ਪ੍ਰੰਪਰਾ ਨੂੰ ਦੁਨੀਆਂ ਅੰਦਰ ਮਿਲ ਰਿਹਾ ਸਨਮਾਨ-ਭਾਈ ਗਰੇਵਾਲ

ਜਗਰਾਂਉ/ਲੁਧਿਆਣਾ, ਮਈ 2020 ( ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ )-ਕੋਰੋਨਾ ਮਹਾਂਮਾਰੀ ਦੇ ਦੌਰ ਦੌਰਾਨ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਦਿਆਂ ਮਨੁੱਖਤਾ ਦੇ ਭਲੇ ਲਈ ਕੀਤੀਆਂ ਸੇਵਾਵਾਂ ਇਤਿਹਾਸਿਕ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੌਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ 'ਚ ਲੋੜਵੰਦਾਂ ਲਈ ਲੰਗਰ ਅਤੇ ਹੋਰ ਲੋੜੀਦੀਆਂ ਸਹੂਲਤਾਂ ਪ੍ਰਦਾਨ ਕੀਤੀ ਗਈਆਂ। ਸਿੱਖੀ ਦੀ ਮਹਾਨ ਪ੍ਰੰਪਰਾ ਗੁਰੂ ਕੇ ਲੰਗਰਾਂ ਲਈ ਹਰ ਸਿੱਖ ਤਿਲ ਫੁਲ ਭੇਂਟ ਕਰਨ ਨੂੰ ਆਪਣਾ ਫ਼ਰਜ਼ ਸਮਝਦਾ ਹੈ। ਅੱਜ ਜਗਰਾਉਂ ਇਲਾਕੇ ਦੀਆਂ ਸੰਗਾਂ ਵੱਲੋਂ ਦਰਬਾਰ ਸਾਹਿਬ ਲਈ ਇਕੱਤਰ ਕੀਤੀ ਕਣਕ ਭੇਜੀ ਜਾ ਰਹੀ ਹੈ। ਇਸ ਮਹਾਨ ਉਪਰਾਲੇ ਲਈ ਸਮੂਹ ਸੰਗਤਾਂ ਦੇ ਰਿਣੀ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਜਗਰਾਉਂ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸ੍ਰੀ ਦਰਬਾਰ ਸਾਹਿਬ ਲਈ ਕਣਕ ਰਵਾਨਾ ਕਰਨ ਸਮੇਂ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕੀਤਾ। ਇਸ ਸਮੇਂ ਜਿੱਥੇ ਕਾਰ ਸੇਵਾ ਵਾਲੇ ਸੰਤ ਬਾਬਾ ਗੁਰਜੀਤ ਸਿੰਘ ਹਾਜ਼ਰ ਸਨ, ਉਥੇ ਇਲਾਕੇ ਦੀ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਲੀਡਰਸ਼ਿੱਪ ਅਤੇ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਵੀ ਵੱਡੀ ਗਿਣਤੀ 'ਚ ਹਾਜ਼ਰ ਸਨ। ਉਨ੍ਹਾਂ ਭਾਈ ਗਰੇਵਾਲ ਦੀਆਂ ਪੰਥਥ ਅਤੇ ਪਾਰਟੀ ਲਈ ਕੀਤੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮੇ ਂ ਜੱਥੇਦਾਰ ਆਤਮਾ ਸਿੰਘ ਬੱਸੂਵਾਲ, ਜੱਥੇਦਾਰ ਗੁਰਦੀਪ ਸਿੰਘ ਗਿੱਦੜਵਿੰਡੀ, ਜੱਥੇਦਾਰ ਗੁਰਚਰਨ ਸਿੰਘ ਗਰੇਵਾਲ, ਭਾਈ ਹਰੀ ਸਿੰਘ ਕਾਉਂਕੇ, ਸਾਬਕਾ ਕੌਂਸਲਰ ਅਜੀਤ ਸਿੰਘ ਠੁਕਰਾਲ, ਸਾਬਕਾ ਸਰਪੰਚ ਸ਼ੇਰ ਸਿੰਘ ਰਸੂਲਪੁਰ, ਸਾਬਕਾ ਸਰਪੰਚ ਰੇਸ਼ਮ ਸਿੰਘ ਮਾਣੂੰਕੇ, ਗੁਰਸ਼ਰਨ ਸਿੰਘ ਗਿੱਦੜਵਿੰਡੀ, ਸੀਨੀਅਰ ਅਕਾਲੀ ਆਗੂ ਰਣਧੀਰ ਸਿੰਘ ਚਕਰ, ਸਾਬਕਾ ਸਰਪੰਚ ਪ੍ਰੀਤਮ ਸਿੰਘ ਲੰਮਾ, ਪ੍ਰਧਾਨ ਸੋਹਣ ਸਿੰਘ ਸਿੱਧਵਾਂ ਕਲਾਂ, ਸਾਬਕਾ ਸਰਪੰਚ ਸੁਖਬੀਰ ਸਿੰਘ ਡਾਂਗੀਆਂ, ਪ੍ਰਗਟ ਸਿੰਘ ਬੱਸੂਵਾਲ, ਗੁਰਚਰਨ ਸਿੰਘ ਢਿੱਲੋਂ, ਜੱਥੇਦਾਰ ਦਲੀਪ ਸਿੰਘ ਰਸੂਲਪੁਰ, ਪਰਮਜੀਤ ਸਿੰਘ ਪੰਮਾ, ਸਤਨਾਮ ਸਿੰਘ, ਦਲਜੀਤ ਸਿੰਘ ਸਿੱਧਵਾਂ ਕਲਾਂ, ਮੈਨੇਜਰ ਕਰਮਜੀਤ ਸਿੰਘ, ਸਰਪ੍ਰੀਤ ਸਿੰਘ ਕਾਉਂਕੇ, ਉਜਾਗਰ ਸਿੰਘ ਮਾਣੂੰਕੇ, ਮਨਪ੍ਰੀਤ ਸਿੰਘ ਮੰਤਰੀ ਮਾਣੂੰਕੇ, ਸੁਖਮੰਦਰ ਸਿੰਘ, ਸਰਵੇਸ਼ ਕੁਮਾਰ ਗੁਡਗੋਂ, ਜਸਵੀਰ ਸਿੰੰਘ ਜੱਸੀ, ਪ੍ਰਧਾਨ ਰੁਪਿੰਦਰ ਸਿੰਘ ਲੀਲਾਂ, ਹਰਮੀਤ ਸਿੰਘ ਬਜਾਜ, ਸੁਖਵਿੰਦਰ ਸਿੰਘ ਭਸੀਣ, ਹਰਪਾਲ ਸਿੰਘ, ਬੇਅੰਤ ਸਿੰਘ ਅਖਾੜਾ, ਜਗਦੇਵ ਸਿੰਘ ਜੱਗਾ ਮੈਂਬਰ ਕਮਾਲਪੁਰਾ, ਮਨਜਿੰਦਰ ਸਿੰਘ ਮੱਖਣ, ਮਾ: ਕੁਲਦੀਪ ਸਿੰਘ, ਗੁਰਚਰਨ ਸਿੰਘ ਗੁਰੂਸਰ, ਪ੍ਰਧਾਨ ਕਰਮ ਸਿੰਘ, ਜਤਿੰਦਰ ਸਿੰਘ ਸਿੱਧਵਾਂ, ਅਜਾਇਬ ਸਿੰਘ ਕਾਉਂਕੇ, ਦਲਜੀਤ ਸਿੰਘ ਦੇਹੜਕਾ, ਬੂਟਾ ਸਿੰਘ ਭੰਮੀਪੁਰਾ, ਜਗਮੋਹਣ ਸਿੰਘ, ਸੁਖਵਿੰਦਰ ਸਿੰਘ ਫ਼ੌਜੀ ਕਮਾਲਪੁਰਾ, ਰਘਬੀਰ ਸਿੰਘ ਬਾਸੀ, ਨੰਬਰਦਾਰ ਇਕਬਾਲ ਸਿੰਘ, ਗੁਰਮੁਖ ਸਿੰਘ ਖਾਲਸਾ, ਸਰਬਜੀਤ ਸਿੰਘ ਹੰਸਰਾ, ਪ੍ਰਧਾਨ ਹਰਬਖਸ਼ੀਸ ਸਿੰਘ ਚੱਕ ਭਾਈਕਾ, ਗੁਰਪ੍ਰੀਤ ਸਿੰਘ ਕਾਉਂਕੇ, ਹਰਵਿੰਦਰ ਸਿੰਘ ਢੋਲਣ, ਭੁਪਿੰਦਰ ਸਿੰਘ, ਜਗਜੀਤ ਸਿੰਘ, ਜਗਦੀਪ ਸਿੰਘ ਖਾਲਸਾ, ਸੁਖਦੀਪ ਸਿੰਘ ਸਿੱਧਵਾਂ, ਸਰਦੂਲ ਸਿੰਘ, ਜੱਗਾ ਸਿੰਘ ਗਰੇਵਾਲ, ਮੈਂਬਰ ਮਹਿੰਦਰ ਸਿੰਘ ਚਕਰ, ਮੈਂਬਰ ਰੂਪਾ ਸਿੰਘ ਚਕਰ, ਜਗਨੂੰ ਬਠਿੰਡਾ ਮੋਟਰ ਗੈਰਜ ਤੇ ਝਰਮਲ ਸਿੰਘ ਆਦਿ ਹਾਜ਼ਰ ਸਨ।

ਮੇਜਰ ਸਿੰਘ 'ਤੇ ਪੁਲਿਸ ਵੱਲੋਂ ਕੀਤੀ ਤਸ਼ੱਦਦ ਦੇ ਰਸੋਂ ਵਜੋਂ ਜਗਰਾਉਂ ਦੇ ਪੱਤਰਕਾਰ ਭਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ

ਮੁੱਖ ਮੰਤਰੀ ਨੂੰ ਤਹਿਸੀਲਦਾਰ ਰਾਹੀਂ ਭੇਜਿਆ ਮੰਗ ਪੱਤਰ

ਪੁਲਿਸ ਦੀਆਂ ਵਧੀਕੀਆਂ ਵਰਦਾਸਤ ਨਹੀਂ -ਪ੍ਰੈਸ ਕਲੱਬ ਜਗਰਾਓਂ

ਜਗਰਾਂਉ / ਲੁਧਿਆਣਾ, ਮਈ 2020( ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ )-ਮੋਹਾਲੀ ਤੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ 'ਤੇ ਪੁਲਿਸ ਵੱਲੋਂ ਕੀਤੇ ਤਸ਼ੱਦਦ ਦੇ ਰੋਸ ਵਜੋਂ ਅੱਜ ਜਗਰਾਉਂ ਵਿਖੇ ਪੰਜਾਬ ਯੂਨੀਅਨ ਆਫ਼ ਜਰਲਿਸਟਸ (ਰਜਿ:) ਦੇ ਸੂਬਾ ਪ੍ਰਧਾਨ ਜਸਪਾਲ ਸਿੰਘ ਹੇਰਾਂ ਦੀ ਅਗਵਾਈ 'ਚ ਸਮੁੱਚੇ ਪੱਤਰਕਾਰ ਭਾਈਚਾਰੇ ਗਰੇਵਾਲ ਪੈਟਰੋਲ ਪੰਪ ਤੋਂ ਐਸ. ਡੀ. ਐਮ. ਤੱਕ ਰੋਸ ਪ੍ਰਦਰਸ਼ਨ ਕੀਤਾ। ਉਪਰੰਤ ਮੁੱਖ ਮੰਤਰੀ ਨੂੰ ਤਹਿਸੀਲਦਾਰ ਮਨਮੋਹਨ ਕੌਸ਼ਿਕ ਰਾਹੀਂ ਮੰਗ ਪੱਤਰ ਭੇਜਿਆ। ਇਸ ਮੌਕੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ 'ਪੱਤਰਕਾਰ ਏਕਤਾ ਜਿੰਦਾਬਾਦ', ਮੇਜਰ ਸਿੰਘ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੋ' ਅਤੇ 'ਪੱਤਰਕਾਰਾਂ 'ਤੇ ਹਮਲੇ ਬੰਦ ਕਰੋ' ਦੇ ਨਾਅਰੇ ਲਗਾਏ। ਇਸ ਮੌਕੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਜੱਥੇਬੰਦੀ ਦੇ ਪ੍ਰਧਾਨ ਵਿਸਾਖਾ ਸਿੰਘ ਤੇ ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ 'ਚ ਸ਼ਿਰਕਤ ਕਰਕੇ ਪੱਤਰਕਾਰਾਂ ਦਾ ਸਾਥ ਦਿੱਤਾ। ਇਸ ਮੌਕੇ ਪ੍ਰਧਾਨ ਜਸਪਾਲ ਸਿੰਘ ਹੇਰਾਂ ਨੇ ਦੱਸਿਆ ਕਿ ਸੀਨੀਅਰ ਅੰਮ੍ਰਿਤਧਾਰੀ ਪੱਤਰਕਾਰ ਮੇਜਰ ਸਿੰਘ ਜਦੋਂ ਉਹ ਇਕ ਝਗੜੇ ਸਬੰਧੀ ਮੋਹਾਲੀ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਕਵਰੇਜ਼ ਕਰ ਰਿਹਾ ਸੀ ਤਾਂ ਪੁਲਿਸ ਨੇ ਉਸ ਨੂੰ ਅਗਵਾ ਕਰਕੇ ਥਾਣੇ ਲਿਜਾ ਕੇ ਬੁਰੀ ਤਰ੍ਹਾਂ ਅਣਮਨੁੱਖੀ ਤਸ਼ੱਦਦ ਕੀਤਾ, ਉਸ ਦੇ ਕਕਾਰਾਂ ਦੀ ਬੇਅਦਬੀ ਕੀਤੀ। ਇਸ ਤਰ੍ਹਾਂ ਪੁਲਿਸ ਨੇ ਸਿਰਫ਼ ਪ੍ਰੈਸ ਦੀ ਆਜ਼ਾਦੀ ਦਾ ਕਤਲ ਨਹੀਂ ਕੀਤਾ, ਸਗੋਂ ਸਿੱਖੀ ਕਕਾਰਾਂ ਦੀ ਬੇਅਦਬੀ ਵੀ ਕੀਤੀ ਪ੍ਰੰਤੂ ਪੁਲਿਸ ਨੇ ਪੱਤਰਕਾਰਾਂ ਜੱਥੇਬੰਦੀਆਂ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਪਰਚਾ ਦਰਜ ਨਹੀਂ ਕੀਤਾ, ਸਿਰਫ਼ ਸਸਪੈਂਡ ਕਰਕੇ ਖਾਨਾਪੂਰਤੀ ਕੀਤੀ ਹੈ। ਸ. ਹੇਰਾਂ ਨੇ ਕਿਹਾ ਕਿ ਪੱਤਰਕਾਰਾਂ 'ਤੇ ਆਏ ਦਿਨ ਹਮਲੇ ਹੋ ਰਹੇ ਹਨ, ਜਿਹੜੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰੈਸ ਦੇਸ਼ ਦਾ ਚੌਥਾ ਥੰਮ ਹੈ, ਜਿਹੜੇ ਹਮੇਸ਼ਾਂ ਲੋਕਾਂ ਨੂੰ ਜਾਗਰੂਕ ਕਰਦੇ ਹਨ। ਉਨ੍ਹਾਂ ਕਿਹਾ ਕਿ ਮੇਜਰ ਸਿੰਘ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਜਲਦ ਮਾਮਲਾ ਦਰਜ ਨਾ ਕੀਤਾ ਤਾਂ ਵੱਡੀ ਪੱਧਰ 'ਤੇ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦਾ ਪੱਤਰਕਾਰ ਸਾਥ ਦੇਣ। ਇਸ ਮੌਕੇ ਸੀਨੀਅਰ ਪੱਤਰਕਾਰ ਜੋਗਿੰਦਰ ਸਿੰਘ ਨੇ ਕਿਹਾ ਕਿ ਹੁਣ ਸਮਾਂ ਹੈ ਪੱਤਰਕਾਰਾਂ ਨੂੰ ਇਕ ਮੰਚ 'ਤੇ ਇਕੱਠਾ ਹੋਣ ਦਾ, ਜੇਕਰ ਪੱਤਰਕਾਰ ਇਕਜੁਟ ਹਨ ਤਾਂ ਉਨ੍ਹਾਂ 'ਤੇ ਕੋਈ ਵੀ ਹਮਲਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਆਏ ਦਿਨ ਹੋ ਰਹੇ ਹਮਲੇ ਬਹੁਤ ਗੰਭੀਰ ਤੇ ਚਿੰਤਾਜਨਕ ਹਨ। ਇਸ ਮੌਕੇ ਚਰਨਜੀਤ ਸਿੰਘ ਢਿੱਲੋਂ, ਸੰਜੀਵ ਗੁਪਤਾ, ਹਰਵਿੰਦਰ ਸਿੰਘ ਸੱਗੂ, ਸੁਖਦੇਵ ਗਰਗ, ਪਰਮਜੀਤ ਸਿੰਘ ਗਰੇਵਾਲ, ਪ੍ਰਤਾਪ ਸਿੰਘ, ਅਮਨਜੀਤ ਸਿੰਘ ਖੈਹਿਰਾ, ਚਰਨਜੀਤ ਸਿੰਘ ਸਰਨਾ, ਸੰਜੀਵ ਅਰੋੜਾ, ਸੁੱਖ ਜਗਰਾਉਂ, ਸਤਪਾਲ ਸਿੰਘ ਦੇਹੜਕਾ, ਰਾਜ ਬੱਬਰ, ਰੋਕੀ ਚਾਵਲਾ, ਕਮਲ ਬਾਂਸਲ, ਭੁਪਿੰਦਰ ਸਿੰਘ ਮੁਰਲੀ, ਚਰਨਜੀਤ ਸਿੰਘ ਚੰਨ, ਗੋਲਡੀ ਗਾਲਿਬ, ਜਸਵੰਤ ਸਹੋਤਾ, ਡਾ: ਮਨਜੀਤ ਸਿੰਘ ਲੀਲਾਂ, ਰਵੀ ਗਰਗ, ਮੋਕਿਤ ਸ਼ਰਮਾ, ਜਸਵੀਰ ਸਿੰਘ ਹੇਰਾਂ, ਰਾਜ ਗਾਲਿਬ, ਗੁਰਦੇਵ ਗਾਲਿਬ, ਮਨਜਿੰਦਰ ਸਿੰਘ ਗਿੱਲ, ਪਰਮਜੀਤ ਸਿੰਘ ਚੀਮਾਂ, ਪ੍ਰਧਾਨ ਬੂਟਾ ਸਿੰਘ ਮਲਕ, ਅਜਮੇਰ ਸਿੰਘ ਕਲੇਰ, ਦਿਲਬਹਾਦਰ, ਰਾਮਬਹਾਦਰ, ਮਨਜੀਤ ਕੁਮਾਰ ਤੇ ਰਛਪਾਲ ਸਿੰਘ ਆਦਿ ਹਾਜ਼ਰ ਸਨ।

ਬੀ ਕੇ ਯੂ ਰਾਜੇਵਾਲ ਦੇ ਵਿਰੋਧ ਨੂੰ ਦੇਖਦਿਆਂ ਪਿੰਡ ਛੀਨੀਵਾਲ ਕਲਾਂ ਵਿਖੇ 49.8 ਏਕੜ ਜ਼ਮੀਨ ਦੀ ਰੱਖੀ ਬੋਲੀ ਕਰਾਉਣ ਲਈ ਕੋਈ ਵੀ ਅਧਿਕਾਰੀ ਨਹੀਂ ਪੁੱਜਿਆ   

ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਧੱਕੇ ਨਾਲ ਕਬਜ਼ੇ ਕਰਕੇ ਜਮੀਨਾਂ ਖੋਹਣਾ ਚਾਹੁੰਦੀ. ਛੀਨੀਵਾਲ

ਦੂਜੀ ਧਿਰ ਵੱਲੋਂ ਬੋਲੀ ਵਾਲੀ ਥਾਂ ਉੱਪਰ ਰੋਸ ਪ੍ਰਦਰਸ਼ਨ ਕਰਕੇ 33ਫੀਸਦੀ ਹਿੱਸਾ ਐਸੀ ਵਰਗ ਨੂੰ ਦੇਣ ਦੀ ਮੰਗ ਕੀਤੀ  

ਪ੍ਰਬੰਧਕੀ ਕਾਰਨਾਂ ਕਰਕੇ ਅਗਲੇ ਹੁਕਮਾਂ ਤੱਕ ਬੋਲੀ ਰੱਦ ਕੀਤੀ-  ਬੀਡੀਪੀਓ ਮਹਿਲ ਕਲਾਂ 

ਮਹਿਲ ਕਲਾਂ ਮਈ 2020 -(ਗੁਰਸੇਵਕ ਸਿੰਘ ਸੋਹੀ)-  ਬਲਾਕ ਮਹਿਲ ਕਲਾ ਅਧੀਨ ਪੈਂਦੇ ਪਿੰਡ ਛੀਨੀਵਾਲ ਕਲਾਂ ਵਿਖੇ ਪ੍ਰਸ਼ਾਸਨ ਤੇ ਪੰਚਾਇਤ ਵੱਲੋਂ 49.8 ਏਕੜ ਜ਼ਮੀਨ ਦੀ ਰੱਖੀ ਗਈ ਬੋਲੀ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਬਰਨਾਲਾ ਇਕਾਈ ਦੇ ਪ੍ਰਧਾਨ ਗਿਆਨੀ ਨਿਰਭੈ  ਸਿੰਘ ਛੀਨੀਵਾਲ ਦੀ ਅਗਵਾਈ ਹੇਠ ਮੁਸ਼ਤਰਕਾ ਮਾਲਕਾਂ ਕਿਸਾਨ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਗਹਿਲ ਰੋਡ ਛੀਨੀਵਾਲ ਵਿਖੇ ਧਰਨਾ ਲਗਾ ਕੇ ਸਰਕਾਰ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਧੱਕੇਸ਼ਾਹੀ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਕੀਤੇ ਜਾ ਰਹੇ ਕਬਜ਼ੇ ਨਹੀਂ ਹੋਣ ਦਿਆਂਗੇ।  ਇਸ ਮੌਕੇ ਕਿਸਾਨ ਜਥੇਬੰਦੀ ਤੇ ਮੁਸ਼ਤਰਕਾ ਮਾਲਕਾਂ ਦੇ ਵਿਰੋਧ ਨੂੰ ਦੇਖਦਿਆਂ ਬੀਡੀਪੀਓ ਮਹਿਲ ਕਲਾਂ ਭੂਸ਼ਨ ਕੁਮਾਰ ਨੇ ਆਪਣੇ ਕਰਮਚਾਰੀਆਂ ਸਮੇਤ ਜ਼ਮੀਨ ਦੀ ਬੋਲੀ ਕਰਵਾਉਣ ਲਈ ਐਸ.ਸੀ ਧਰਮਸ਼ਾਲਾ ਪਿੰਡ ਛੀਨੀਵਾਲ ਵਿਖੇ ਪੁੱਜਣ ਤੇ ਬੀਡੀਪੀਓ ਦੇ ਬੋਲੀ ਵਾਲੀ ਜਗਾ ਤੋ ਮੁੜ ਕੇ ਵਾਪਸ ਚੱਲੇ ਜਾਣ ਅਤੇ ਮੈਜਿਸਟ੍ਰੇਟ ਵਜੋਂ ਬੋਲੀ ਕਰਵਾਉਣ ਲਈ ਤਹਿਸੀਲਦਾਰ ਹਰਬੰਸ ਸਿੰਘ ਦੇ ਨਾ ਪੁੱਜਣ ਕਾਰਨ ਬੋਲੀ ਅਗਲੇ ਹੁਕਮਾਂ ਤੱਕ ਟਾਲ ਦਿੱਤੀ ਗਈ ਹੈ । ਇਸ ਮੌਕੇ ਮੁਸ਼ਤਰਕਾ ਮਾਲਕਾਂ ਨੇ ਕਿਹਾ ਕਿ ਇਸ ਜ਼ਮੀਨ ਤੇ ਸਾਡਾ ਹੀ ਹੱਕ ਬਣਦਾ ਹੈ ,ਕਿਉਂਕਿ ਲੰਬੇ ਸਮੇਂ ਤੋਂ ਇਸ ਜ਼ਮੀਨ ਤੇ ਸਾਡਾ ਕਬਜ਼ਾ ਹੈ ।ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਧੱਕੇ ਨਾਲ ਸਾਡੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ, ਮੀਤ ਪ੍ਰਧਾਨ ਹਾਕਮ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ, ਜਸਮੇਲ ਸਿੰਘ ਚੰਨਣ ਵਾਲ, ਸੁੱਖਚੈਨ ਸਿੰਘ ਗਹਿਲ ਨੇ  ਮੁਸ਼ਤਰਕਾ ਮਾਲਕਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਿਸੇ ਵੀ ਹਾਲਤ ਵਿੱਚ ਧੱਕੇਸ਼ਾਹੀਆਂ ਤੇ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ । ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਪੰਚ ਨਿਰਭੈ ਸਿੰਘ ਢੀਂਡਸਾ ਨੇ ਕਿਹਾ ਕਿ ਮਾਣਯੋਗ ਕੋਰਟਾਂ ਵੱਲੋਂ ਪਹਿਲਾਂ ਹੀ ਫੈਸਲੇ ਮੁਸ਼ਤਰਕਾ ਮਾਲਕਾਂ ਦੇ ਹੱਕ ਵਿੱਚ ਕੀਤੇ ਜਾ ਚੁੱਕੇ ਹਨ । ਇਸ ਜ਼ਮੀਨ ਤੇ ਸਿਰਫ ਮੁਸ਼ਤਰਕਾ ਮਾਲਕਾਂ ਦਾ ਹੱਕ ਬਣਦਾ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਪੰਜਾਬ ਸਰਕਾਰ ਦੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਮਿਲ ਕੇ ਸਥਿਤੀ ਤੋਂ ਜਾਣੂ ਕਰਵਾਇਆ ਜਾ ਚੁੱਕਿਆ ਹੈ।  ਉਨ੍ਹਾਂ ਵੱਲੋਂ ਤੁਰੰਤ ਇਸ ਮਸਲੇ ਨੂੰ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਉਧਰ ਦੂਜੀ ਧਿਰ ਦੇ ਬੋਲੀ ਵਾਲੀ ਥਾਂ ਉੱਪਰ ਮਜ਼ਦੂਰ ਆਗੂ ਰਾਜ ਸਿੰਘ ,ਮੱਘਰ ਸਿੰਘ ,ਦਰਸ਼ਨ ਸਿੰਘ, ਨਛੱਤਰ ਸਿੰਘ, ਜਰਨੈਲ ਸਿੰਘ, ਬੂਟਾ ਸਿੰਘ, ਸੁਖਵਿੰਦਰ ਸਿੰਘ ,ਜਗਤਾਰ ਸਿੰਘ ,ਪਰਮਜੀਤ ਸਿੰਘ ਨੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕੇ ਇਸ ਜ਼ਮੀਨ ਤੇ 33 ਫੀਸਦੀ ਹਿੱਸਾ ਐਸ ਸੀ ਵਰਗ ਦਾ ਬਣਦਾ ਹੈ, ਪਰ ਸਰਕਾਰ ਦੇ ਸਿਆਸੀ ਦਬਾਅ ਹੇਠ ਹੋਣ ਕਾਰਨ ਜ਼ਮੀਨ ਦੀ ਬੋਲੀ ਕਰਨ ਨਹੀਂ ਦਿੱਤੀ ਜਾ ਰਹੀ । ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਜ਼ਮੀਨ ਦੀ ਬੋਲੀ ਕਰਵਾ ਕੇ ਐਸ ਸੀ ਵਰਗ ਨੂੰ ਹੱਕ ਦਿੱਤੇ ਜਾਣ।  ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ,ਸਰਪੰਚ ਸਿਮਰਜੀਤ ਕੌਰ ਛੀਨੀਵਾਲ ਕਲਾਂ ਪੰਚ ਬਲਵੰਤ ਸਿੰਘ ਢਿੱਲੋਂ, ਨੰਬਰਦਾਰ ਅਵਤਾਰ ਸਿੰਘ ਤੋਂ ਇਲਾਵਾ ਪੰਚਾਇਤ ਸਕੱਤਰ ਸੁਖਦੀਪ ਸਿੰਘ ਦੀਵਾਨਾ ,ਗੁਰਦੀਪ ਸਿੰਘ, ਰਾਜਪਾਲ ਸਿੰਘ, ਏਪੀਓ ਗਗਨਜੀਤ ਸਿੰਘ ਅਤੇ ਜੇ ਈ ਇੰਦਰਜੀਤ ਸਿੰਘ ਤੋਂ ਇਲਾਵਾ ਹੋਰ ਕਰਮਚਾਰੀ ਅਤੇ ਮੋਹਤਵਾਰ ਵਿਅਕਤੀ ਵੀ ਹਾਜ਼ਰ ਸਨ । ਇਸ ਮੌਕੇ ਬੀਡੀਪੀਓ ਮਹਿਲ ਕਲਾਂ ਭੂਸ਼ਨ ਕੁਮਾਰ ਨੇ ਸੰਪਰਕ ਕਰਨ ਤੇ ਕਿਹਾ ਕਿ ਪ੍ਰਬੰਧਕੀ ਕਾਰਨਾਂ ਕਰਕੇ ਜ਼ਮੀਨ ਦੀ ਬੋਲੀ ਅਗਲੇ ਹੁਕਮਾਂ ਤੱਕ ਰੱਦ ਕੀਤੀ ਗਈ ਹੈ।  ਉਨ੍ਹਾਂ ਕਿਹਾ ਕਿ ਅਗਲੇ ਨਵੇਂ ਹੁਕਮ ਜਾਰੀ ਹੋਣ ਤੋਂ ਬਾਅਦ ਹੀ ਅਗਲੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਪੁਲਸ ਵਲੋਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰਨ ਨੂੰ ਲੈ ਕੇ ਸਖਤ ਸੁੱਰਖਿਆ ਪ੍ਰਬੰਧ ਕੀਤੇ ਹੋਏ ਸਨ।

ਸੈਨੇਟਾਈਜ਼ਰ ਨੂੰ ਲਗਾਤਾਰ 2 ਮਹੀਨੇ ਵਰਤਣ ਨਾਲ ਹੋ ਸਕਦਾ ਹੈ ਕੈਂਸਰ ਜਾਂ ਚਮੜੀ ਰੋਗ-ਡਾ: ਮਨਦੀਪ ਸਿੰਘ ਸਰਾਂ

ਜਗਰਾਉਂ(ਰਾਣਾ ਸ਼ੇਖਦੌਲਤ)ਕਰੋਨਾ ਵਾਇਰਸ ਮਹਾਂਮਾਰੀ ਦੇ ਕਰੋਪ ਕਰਕੇ ਸੈਨੇਟਾਈਜ਼ਰ ਦੀ ਵਿਕਰੀ ਬਹੁਤ ਜ਼ਿਆਦਾ ਹੋ ਗਈ ਹੈ।ਹਸਪਤਾਲਾਂ ਤੋਂ ਲੈ ਕੇ ਘਰ ਘਰ ਵਿੱਚ ਸੈਨੇਟਾਈਜ਼ਰ ਦੀ ਵਰਤੋਂ ਕੀਤੀ ਜਾ ਰਹੀ ਹੈ।ਏਨਾ ਹੀ ਨਹੀਂ ਸਗੋਂ ਬੱਚਿਆਂ ਨੂੰ ਵੀ ਸੈਨੇਟਾਈਜ਼ਰ ਦੀ ਵਰਤੋਂ ਕਰਵਾਈ ਜਾ ਰਹੀ ਹੈ ਜਿਨ੍ਹਾਂ ਦੀ ਚਮੜੀ ਬਹੁਤ ਨਰਮ ਹੁੰਦੀ ਹੈ ਅੱਜ ਕੋਈ ਵੀ ਇਨਸਾਨ ਜਾਂ ਡਾਕਟਰ ਸੈਨੇਟਾਈਜ਼ਰ ਤੋਂ ਹੋਣ ਵਾਲੇ ਨੁਕਸਾਨ ਵੱਲ ਧਿਆਨ ਨਹੀਂ ਦੇ ਰਿਹਾ ਸਗੋਂ ਕਰੋਨਾ ਵਾਇਰਸ ਤੋਂ ਬਚਣ ਪਿੱਛੇ ਲੱਗੇ ਹੋਏ ਹਨ।ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਸੈਨੇਟਾਈਜ਼ਰ ਨਾਲ ਕਰੋਨਾ ਤੋਂ ਵੀ ਭਿਆਨਕ ਬਿਮਾਰੀ ਲੱਗ ਸਕਦੀ ਹੈ।ਸੈਨੇਟਾਈਜ਼ਰ ਨੂੰ ਲਗਾਤਾਰ 2 ਮਹੀਨੇ ਵਰਤਣ ਨਾਲ ਕੈਂਸਰ, ਲੀਵਰ, ਕਿਡਨੀ, ਚਿਮੜੀ ਰੋਗ, ਦਾ ਕਾਰਨ ਬਣ ਸਕਦਾ ਹੈ। ਜ਼ਿਆਦਾਤਰ ਖੁਸ਼ਬੂਦਾਰ ਸੈਨੇਟਾਈਜ਼ਰ ਨੂੰ ਬੱਚੇ ਵਾਰ ਵਾਰ ਹੱਥਾਂ ਤੇ ਲਗਾ ਕੇ ਸੁੰਘ ਰਹੇ ਹਨ ਜਿਨ੍ਹਾਂ ਨਾਲ10 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਕੈਂਸਰ ਅਤੇ ਫੇਫਡ਼ਿਆਂ ਦਾ ਰੋਗ ਹੋ ਸਕਦਾ ਹੈ ਕਿਉਂਕਿ ਇਹ ਸੈਨੇਟਾਈਜ਼ਰ ਵਿੱਚ ਪੈਣ ਵਾਲਾ ਕੈਮੀਕਲ ਹਾਨੀਕਾਰਕ ਕਿਟਾਣੂਆਂ ਨੂੰ ਨਸ਼ਟ ਕਰਦਾ ਹੈ ਇਸ ਨੂੰ ਲੰਮੇ ਸਮੇਂ ਵਰਤਣ ਨਾਲ ਚਮੜੀ ਦੇ ਰੋਮ ਬੰਦ ਹੋ ਜਾਂਦੇ ਹਨ ਜਿਨ੍ਹਾਂ ਨਾਲ ਖਾਰਸ,ਖੁਜਲੀ, ਚਮੜੀ ਰੋਗ ਲੱਗ ਜਾਂਦੇ ਹਨ।ਇਨ੍ਹਾਂ ਹੀ ਨਹੀਂ ਇਹ ਗਰਭਵਤੀ ਮਹਿਲਾ ਜੇਕਰ ਸੈਨੇਟਾਈਜ਼ਰ ਨਾਲ ਹੱਥ ਸਾਫ ਕਰਕੇ ਸੁੰਘਦੀ ਹੈ ਤਾਂ ਗਰਭ ਵਿੱਚ ਪਲ ਰਹੇ ਬੱਚੇ ਅਤੇ ਮਹਿਲਾ ਦੀ ਇਮਊਨਟੀ ਕਮਜ਼ੋਰ ਹੋ ਜਾਂਦੀ ਹੈਂ ।ਡਾਕਟਰ ਮਨਦੀਪ ਸਿੰਘ ਸਰਾਂ ਜੋ ਕੁਦਰਤੀ ਇਲਾਜ ਪ੍ਰਣਾਲੀ ਦੇ ਮਾਹਿਰ,ਨੈਚਰੋ ਲਾਈਫ ਕੇਅਰ ਹਸਪਤਾਲ ਵਾਲਿਆਂ ਨੇ ਜੋ ਕੁਦਰਤੀ ਅਤੇ ਆਯੂਰਵੈਦਿਕ ਦਵਾਈਆਂ ਨਾਲ ਹਰ ਇਕ ਬਿਮਾਰੀ ਦਾ ਇਲਾਜ ਕਰਦੇ ਹਨ ਉਨ੍ਹਾਂ ਨੇ ਦੱਸਿਆ ਕਿ ਕੈਮੀਕਲ ਵਾਲੇ ਸੈਨੇਟਾਈਜ਼ਰ ਦੀ ਵਰਤੋਂ ਜ਼ਿਆਦਾ ਨਹੀਂ ਕਰਨੀ ਚਾਹੀਦੀ।ਲਗਾਤਾਰ ਵਰਤੋਂ ਕਰਨ ਨਾਲ ਸਾਨੂੰ ਕਈ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪਿੰਡ ਅਲੀਗੜ੍ਹ ਵਿਚ ਪੰਜਾਬ ਸਰਕਾਰ ਵੱਲੋਂ ਭੇਜਿਆ ਰਾਸ਼ਨ ਲੋੜਬੰਦ ਪਰਿਵਾਰਾਂ ਨੂੰ ਵੰਡਿਆ 

ਫੋਟੋ ਕੈਪਸ਼ਨ - ਪਿੰਡ ਅਲੀਗੜ੍ਹ ਵਿਚ ਪੰਜਾਬ ਸਰਕਾਰ ਵੱਲੋਂ ਭੇਜਿਆ ਰਾਸ਼ਨ ਲੋੜਬੰਦ ਪਰਿਵਾਰਾਂ ਨੂੰ ਵੰਡਦੇ ਹੋਏ ਸਰਪੰਚ ਅਲੀਗੜ੍ਹ ਹਰਦੀਪ ਸਿੰਘ ਲਾਲੀ ਅਤੇ ਹੋਰ ਕਾਂਗਰਸੀ ਆਗੂ

ਜਗਰਾਉਂ ਮਈ2020 (ਗੁਰਕੀਰਤ ਸਿੰਘ/ ਮਨਜਿੰਦਰ ਗਿੱਲ)- ਅੱਜ ਪਿੰਡ ਅਲੀਗੜ੍ਹ ਵਿਚ ਪੰਜਾਬ ਸਰਕਾਰ ਵੱਲੋਂ ਭੇਜਿਆ ਰਾਸ਼ਨ ਲੋੜਬੰਦ ਪਰਿਵਾਰਾਂ ਨੂੰ ਵੰਡਿਆ ਗਿਆ। ਇਸ ਮੌਕੇ ਸਰਪੰਚ ਅਲੀਗੜ੍ਹ ਹਰਦੀਪ ਸਿੰਘ ਲਾਲੀ ਨੇ ਕਿਹਾ ਕਿ ਅੱਜ ਪਿੰਡ ਵਿੱਚ ਲੋੜਬੰਦ ਪਰਿਵਾਰਾਂ ਨੂੰ ਕਣਕ ਅਤੇ ਦਾਲ ਵੰਡੀ ਗਈ ਹੈ। ਲਾਲੀ ਨੇ ਕਿਹਾ ਕਿ ਸ.ਰਵਨੀਤ ਸਿੰਘ ਬਿੱਟੂ , ਮਲਕੀਤ ਸਿੰਘ ਦਾਖਾ ਕਾਕਾ ਗਰੇਵਾਲ ਦੀ ਅਗਵਾਈ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਪਿੰਡ ਅਲੀਗੜ੍ਹ ਵਿਚ ਚਾਰ ਵਾਰ ਰਾਸ਼ਨ ਵੰਡਿਆ ਗਿਆ ਹੈ। ਇਸ ਮੋਕੇ ਪੰਚ ਜਗਰਾਜ ਸਿੰਘ,ਪੰਚ ਬਲਵੀਰ ਸਿੰਘ,ਸਰਪ੍ਸਤ ਮਲਕੀਤ ਸਿੰਘ,ਪ੍ਧਾਨ ਇੰਦਰਜੀਤ ਸਿੱਧੂ,ਖਜਾਨਚੀ ਭਰਪੂਰ ਸਿੰਘ,ਪਿ੍ਸੀਪਲ ਜਤਿੰਦਰ ਕੋਰ,ਸੰਦੀਪ ਸੱਗੂ, ਕੈਪਟਨ ਦਰਸ਼ਨ ਸਿੰਘ, ਤੋਤਾ ਸਿੰਘ, ਨੰਬਰਦਾਰ ਬਲਜੀਤ ਸਿੰਘ ਆਦਿ ਕਾਂਗਰਸੀ ਆਗੂ ਸ਼ਾਮਿਲ ਸਨ।

ਮੋਟਰਸਾਈਕਲ ਸਵਾਰ ਵਿਅਕਤੀ, ਔਰਤ ਦਾ ਪਰਸ ਅਤੇ ਮੋਬਾਇਲ ਖੋਹ ਕੇ ਫਰਾਰ

ਜਗਰਾਉਂ/ਰਾਏਕੋਟ(ਰਾਣਾ ਸ਼ੇਖਦੌਲਤ) ਕਰੋਨਾ ਵਾਇਰਸ ਮਹਾਂਮਾਰੀ ਕਰੋਪ ਦਾ ਕਹਿਰ ਚੱਲ ਹੀ ਰਿਹਾ ਹੈ ਜਿਵੇਂ ਹੀ ਕਰਫਿਊ ਨੂੰ ਢਿੱਲ ਦਿੱਤੀ ਤਾਂ ਗਲਤ ਅਨਸਰਾਂ ਨੇ ਆਪਣੀਆਂ ਕਰਤੂਤਾਂ ਦਖਾਉਣੀਆਂ ਸੁਰੂ ਕਰ ਦਿੱਤੀਆਂ ਬੀਤੇ ਦਿਨੀਂ ਇੱਕ ਔਰਤ ਦਾ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਪਰਸ ਅਤੇ ਮੋਬਾਇਲ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ।ਐਸ. ਆਈ ਗੁਰਤਾਰ ਸਿੰਘ ਸਿਟੀ ਥਾਣਾ ਰਾਏਕੋਟ ਨੇ ਦੱਸਿਆ ਕਿ ਹਰਜੀਤ ਕੌਰ ਪਤਨੀ ਪ੍ਰਕਾਸ਼ ਸਿੰਘ ਵਾਸੀ ਰਾਏਕੋਟ ਨੇ ਦੱਸਿਆ ਕਿ ਮੈਂ ਬਾਜ਼ਾਰ ਵਿਚੋਂ ਘਰੇਲੂ ਸਮਾਨ ਖਰੀਦ ਕੇ ਘਰ ਆ ਰਹੀ ਸੀ ਜਦੋਂ ਮੈਂ ਤਲਵੰਡੀ ਰੋਡ ਉੱਤੇ ਪਹੁੰਚੀ ਤਾਂ ਇੱਕ ਕਾਲੇ ਰੰਗ ਦਾ ਮੋਟਰਸਾਈਕਲ ਤੇਜ਼ ਰਫ਼ਤਾਰ ਨਾਲ ਆਇਆ ਜਿਸ ਤੇ ਦੋ ਵਿਅਕਤੀ ਸਵਾਰ ਸਨ ਉਨ੍ਹਾਂ ਨੇ ਮੇਰੇ ਹੱਥ ਵਿੱਚ ਫੜਿਆ ਪਰਸ ਦੀ ਝਪਟ ਮਾਰ ਕੇ ਖੋਹ ਲੈ ਗਏ ਜਿਸ ਵਿੱਚ ਮੇਰਾ ਇੱਕ ਮੋਬਾਇਲ ਫੋਨ ਸੀ ਕੁੱਝ ਨਗਦੀ ਸੀ ਅਤੇ ਵਿਅਕਤੀ ਫਰਾਰ ਹੋ ਗਏ ਇਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਕੱਕੇ ਰੇਤੇ ਦੀ ਮਾਈਨਿੰਗ ਦੀ ਚੋਰੀ ਕਰਨ ਤੇ ਟਰੈਕਟਰ, ਟਰਾਲੀ ਅਤੇ ਚਾਲਕ ਤੇ ਮੁੱਕਦਮਾ ਦਰਜ਼

ਜਗਰਾਉਂ ( ਰਾਣਾ ਸ਼ੇਖਦੌਲਤ) ਥਾਣਾ ਸਦਰ ਜਗਰਾਉਂ ਵਿੱਚ ਇੱਕ ਟਰੈਕਟਰ, ਟਰਾਲੀ ਅਤੇ ਚਾਲਕ ਵਿਰੁੱਧ ਮਾਈਨਿੰਗ ਐਕਟ ਅਧੀਨ ਚੋਰੀ ਦਾ ਮੁੱਕਦਮਾ ਦਰਜ਼ ਦਾ ਮਾਮਲਾ ਸਾਹਮਣੇ ਆਇਆ ਹੈ ਐਸ. ਆਈ ਰਾਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਗੜਾ ਰੋਡ ਉਪਰ ਸਾਥੀਆਂ ਸਮੇਤ ਨਾਕਾਬੰਦੀ ਦੌਰਾਨ ਇੱਕ ਟਰੈਕਟਰ ਸਵਰਾਜ਼-744 ਬਿਨਾਂ ਨੰਬਰੀ ਸਮੇਤ ਟਰਾਲੀ ਲੋਡ ਕੱਕਾ ਰੇਤਾ ਸਮੇਤ ਆਉਂਦਾ ਦਖਾਈ ਦਿੱਤਾ ਜੋ ਦੂਰ ਤੋਂ ਹੀ ਨਾਕਾਬੰਦੀ ਵੇਖ ਕੇ  ਟਰੈਕਟਰ ਟਰਾਲੀ ਛੱਡ ਕੇ ਭੱਜ ਗਿਆ ਜਦੋਂ ਕੋਲ ਜਾ ਕੇ ਵੇਖਿਆ ਤਾਂ ਕੋਈ ਵੀ ਰਸੀਦ ਨਹੀਂ ਸੀ ਚਾਲਕ ਦੇ ਭੱਜਣ ਉਪਰੰਤ ਟਰੈਕਟਰ,ਟਰਾਲੀ ਅਤੇ ਚਾਲਕ ਤੇ ਮਾਈਨਿੰਗ ਐਕਟ ਅਧੀਨ ਚੋਰੀ ਦਾ ਮੁੱਕਦਮਾ ਦਰਜ਼ ਕਰ ਲਿਆ।