ਲੁਧਿਆਣਾ ਜ਼ਿਲ੍ਹੇ 'ਚ ਇਕ ਹੋਰ ਕੋਰੋਨਾ ਮਰੀਜ਼ ਆਇਆ ਸਾਹਮਣੇ

 58 ਸਾਲਾ ਔਰਤ ਦੀ ਰਿਪੋਰਟ ਆਈ ਪਾਜ਼ੇਟਿਵ

ਜਗਰਾਓਂ/ ਲੁਧਿਆਣਾ, ਮਈ 2020 -   ( ਕੌਸ਼ਲ ਮੱਲ੍ਹਾ)  -   ਜਗਰਾਓਂ ਦੇ ਪਿੰਡ ਮੱਲ੍ਹਾ ਦੀ 58 ਸਾਲਾ ਔਰਤ ਕੋਰੋਨਾ ਪਾ ਜ਼ੇ ਟਿਵ ਪਾਈ ਗਈ। ਔਰਤ ਨੂੰ ਨਾਲ ਸਾਹ ਦੀ ਤਕਲੀਫ ਹੋਣ ਕਾਰਨ ਉਸ ਨੂੰ ਹਾਈ ਰਿਸਕ ਮਰੀਜ਼ ਐਲਾਨਿਆ ਗਿਆ। ਇਹ ਔਰਤ ਬੀਤੇ ਐਤਵਾਰ ਮਹਾਰਾਸ਼ਟਰ ਦੇ ਸ਼ਹਿਰ ਨਾਗਪੁਰ ਤੋਂ ਰੇਲ ਗੱਡੀ ਰਾਹੀਂ ਪਰਿਵਾਰ ਦੇ ਚਾਰ ਹੋਰ ਮੈਂਬਰਾਂ ਨਾਲ ਲੁਧਿਆਣਾ, ਲੁਧਿਆਣਾ ਤੋਂ ਪਿੰਡ ਮੱਲ੍ਹਾ ਪੁੱਜੀ। ਸ਼ੁਰੂਆਤੀ ਜਾਂਚ ਵਿਚ ਔਰਤ ਦੇ ਚਾਰੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਪਰ ਉਨ੍ਹਾਂ ਦੀ ਰਿਪੋਰਟ ਪਾ ਜ਼ੇ ਟਿਵ ਆਉਣ ਕਾਰਨ ਸਿਹਤ ਵਿਭਾਗ ਅਤੇ ਪੁਲਿਸ ਟੀਮ ਪੰਜਾਂ ਨੂੰ ਸਿਵਲ ਹਸਪਤਾਲ ਲੈ ਆਈ ਹੈ, ਜਿੱਥੇ ਉਨ੍ਹਾਂ ਦੇ ਮੁੜ ਟੈਸਟ ਲਈ ਸੈਂਪਲ ਲੈਂਦਿਆਂ ਉਨ੍ਹਾਂ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਦੇ ਪਿੰਡ ਮੱਲ੍ਹਾ ਦਾ ਇਕ ਪਰਿਵਾਰ ਮਹਾਰਾਸ਼ਟਰ ਦੇ ਪਿੰਡ ਚੰਦਰਪੁਰ ਵਿਆਹੀ ਆਪਣੀ ਭੈਣ ਦੀ ਕੋਠੀ 'ਤੇ ਮਹੂਰਤ ਸਮਾਗਮ ਵਿਚ ਬੀਤੀ 18 ਮਾਰਚ ਨੂੰ ਗਏ ਸਨ। ਇਸੇ ਦੌਰਾਨ ਲਾਕਡਾਊਨ ਅਤੇ ਕਰਫਿਊ ਲੱਗਣ ਕਾਰਨ ਉਕਤ ਪੰਜੇ ਉਥੇ ਹੀ ਫਸ ਗਏ। ਕੁਝ ਦਿਨ ਪਹਿਲਾਂ ਗੱਡੀਆਂ ਚੱਲਣ 'ਤੇ ਇਹ ਸਾਰੇ ਨਾਗਪੁਰ ਤੋਂ ਲੁਧਿਆਣਾ ਤਕ ਰੇਲ ਗੱਡੀ ਵਿਚ ਪੁੱਜੇ, ਜਿਥੋਂ ਇਹ 24 ਮਈ ਨੂੰ ਆਪਣੇ ਪਿੰਡ ਮੱਲ੍ਹਾ ਪੁੱਜੇ। ਉਕਤ ਪਰਿਵਾਰ ਦੇ ਲੜਕੇ ਦੀ ਮਾਸੀ ਦੀ ਤਬੀਅਤ ਖਰਾਬ ਹੋਣ ਕਾਰਨ ਜਗਰਾਓਂ ਸਿਵਲ ਹਸਪਤਾਲ 'ਚ ਬਣੇ ਫਲੂ ਕਾਰਨਰ ਪੁੱਜੇ, ਜਿੱਥੇ ਡਾਕਟਰਾਂ ਦੀ ਟੀਮ ਨੇ ਪੰਜਾਂ ਦੇ ਸੈਂਪਲ ਲਏ। ਵੀਰਵਾਰ ਨੂੰ ਪੰਜਾਂ ਵਿਚੋਂ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਜਦ ਕਿ ਬਾਕੀ ਚਾਰਾਂ ਦੀ ਰਿਪੋਰਟ ਨੈਗੇਟਿਵ ਆਈ। ਇਸ 'ਤੇ ਸਿਹਤ ਵਿਭਾਗ ਦੀ ਟੀਮ ਨੂੰ ਭਾਜੜ ਪੈ ਗਈ ਅਤੇ ਜਗਰਾਓਂ ਸਿਵਲ ਹਸਪਤਾਲ ਦੇ ਡਾ. ਸੰਗੀਨਾ ਗੁਪਤਾ ਦੀ ਨਿਗਰਾਨੀ ਵਿਚ ਟੀਮ ਪਿੰਡ ਮੱਲ੍ਹਾ 'ਚ ਪੁਲਿਸ ਸਮੇਤ ਜਾ ਪੁੱਜੀ। ਰਾਤ ਕਰੀਬ 8 ਵਜੇ ਟੀਮ ਕੋਰੋਨਾ ਪਾਜ਼ੇਟਿਵ ਔਰਤ ਨੂੰ ਜਿੱਥੇ ਸਿਵਲ ਹਸਪਤਾਲ ਦੇ ਏਕਾਂਤਵਾਸ ਵਾਰਡ ਵਿਚ ਲੈ ਕੇ ਪੁੱਜੀ ਅਤੇ ਉਸ ਨੂੰ ਉਥੇ ਦਾਖਲ ਕਰ ਲਿਆ ਗਿਆ। ਇਸ ਦੇ ਨਾਲ ਹੀ ਮੁੜ ਟੀਮ ਮੱਲ੍ਹਾ ਪੁੱਜੀ ਅਤੇ ਉਕਤ ਔਰਤ ਦੇ ਨਾਲ ਆਏ ਚਾਰੇ ਪਰਿਵਾਰਕ ਮੈਂਬਰਾਂ ਨੂੰ ਮੁੜ ਸੈਂਪਲ ਲਈ ਸਿਵਲ ਹਸਪਤਾਲ ਲੈ ਕੇ ਪੁੱਜੇ।

ਕਰੋਨਾ ਵਾਇਰਸ ਦਾ ਖੌਫ ਹੁਣ ਪਿੰਡ ਮੱਲੇ ਵਸਿਆ ਲਈ ਬਣਿਆ ਹੁਆਊਆ

ਮਹਾਰਾਸ਼ਟਰ ਤੋਂ ਵਾਪਸ ਪਰਤੀ ਉਕਤ ਔਰਤ ਦੇ ਕੋਰੋਨਾ ਪਾ ਜ਼ੇ ਟਿਵ ਆਉਣ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਮੁਸੀਬਤਾਂ ਵੱਧ ਗਈਆਂ। ਕਿਉਂਕਿ ਉਕਤ ਪਰਿਵਾਰ ਨੂੰ ਪਿੰਡ ਆਇਆ ਚਾਰ ਦਿਨ ਹੋ ਗਏ। ਇਸ ਦੌਰਾਨ ਉਹ ਜਿਨ੍ਹਾਂ ਦੇ ਵੀ ਸੰਪਰਕ ਵਿਚ ਆਏ ਹਨ, ਦੀ ਸੂਚੀ ਬਨਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਡਾ. ਸੰਗੀਨਾ ਗੁਪਤਾ ਅਨੁਸਾਰ ਉਕਤ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਵੀ ਸੈਂਪਲ ਲਏ ਜਾਣਗੇ। ਪਾ ਜ਼ੇ ਟਿਵ ਆਏ ਬਲਜਿੰਦਰ ਕੌਰ ਜਿੱਥੇ ਰਿਸ਼ਤੇਦਾਰੀ 'ਚ ਮਹਾਰਾਸ਼ਟਰ ਦੇ ਚੰਦਰਪੁਰ ਰਹਿ ਕੇ ਆਏ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿਚ ਰਹੇ, ਉਥੇ ਨਾਗਪੁਰ ਤੋਂ ਲੁਧਿਆਣਾ ਤਕ ਆਈ ਰੇਲ ਗੱਡੀ ਦੇ ਇਸ ਸਫਰ ਵਿਚ ਵੀ ਉਨ੍ਹਾਂ ਦਾ ਵੱਡੀ ਗਿਣਤੀ 'ਚ ਯਾਤਰੀਆਂ ਨਾਲ ਵੀ ਸੰਪਰਕ ਹੋਇਆ। ਅਜਿਹੇ ਵਿਚ ਹੁਣ ਸਰਕਾਰ ਸਾਵਧਾਨੀ ਲਈ ਕੀ ਕਰੇਗੀ, ਬਾਰੇ ਆਉਣ ਵਾਲਾ ਸਮਾਂ ਹੀ ਦੱਸੇਗਾ।