ਜਗਰਾਓਂ/ਲੁਧਿਆਣਾ, ਮਈ 2020 -(ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-
ਜਗਰਾਓਂ ਦੇ ਮੇਨ ਬਾਜ਼ਾਰ ਵਿਚ ਕੱਪੜੇ ਦੀ ਦੁਕਾਨ 'ਤੇ ਕਾਰੋਬਾਰ ਕਰਨ ਆਏ ਯੂਪੀ ਤੋਂ ਦੋ ਭਰਾਵਾਂ ਨੇ ਪੂਰੇ ਬਾਜ਼ਾਰ ਨੂੰ ਭਾਜਾਈਆ। ਬਾਜ਼ਾਰ ਦੇ ਦੁਕਾਨਦਾਰਾਂ ਨੂੰ ਕੋਰੋਨਾ ਨੂੰ ਲੈ ਕੇ ਖੌਫ ਸੀ, ਜਿਸ 'ਤੇ ਜਦੋਂ ਉਨ੍ਹਾਂ ਨੇ ਦੋਵੇਂ ਭਰਾਵਾਂ ਨੂੰ ਪੁੱਛ ਪੜਤਾਲ ਕੀਤੀ ਤਾਂ ਉਹ ਕੱਪੜੇ ਦੀ ਦੁਕਾਨ ਬੰਦ ਕਰਕੇ ਫੁਰਰ ਹੋ ਗਏ। ਇਸ 'ਤੇ ਹੋਰ ਸਹਿਮੇ ਦੁਕਾਨਦਾਰਾਂ ਨੇ ਸਿਵਲ ਹਸਪਤਾਲ ਦੇ ਐੱਸ ਐੱਮ ਓ ਡਾ. ਸੁਖਜੀਵਨ ਕੱਕੜ ਨੂੰ ਇਸ ਦੀ ਸੂਚਨਾ ਦਿੱਤੀ, ਜਿਸ 'ਤੇ ਸਿਵਲ ਹਸਪਤਾਲ ਦੇ ਨੋਡਲ ਅਫਸਰ ਡਾ. ਸੰਗੀਨਾ ਗੁਪਤਾ ਦੀ ਅਗਵਾਈ ਵਿਚ ਸਿਹਤ ਅਤੇ ਪੁਲਿਸ ਵਿਭਾਗ ਦੀ ਟੀਮ ਬਾਜ਼ਾਰ ਪੁੱਜੀ, ਜਿੱਥੇ ਬਾਜ਼ਾਰ ਵਾਲਿਆਂ ਤੋਂ ਉਕਤ ਦੋਵੇਂ ਭਰਾਵਾਂ ਬਾਰੇ ਪੁੱਛ ਪੜ੍ਹਤਾਲ ਕਰਦੀ ਹੋਈ ਉਨ੍ਹਾਂ ਦੇ ਘਰ ਜਾ ਪੁੱਜੀ। ਜਿੱਥੇ ਦੋਨੋ ਭਰਾ 20 ਸਾਲਾਂ ਅੰਸ਼ ਕੁਰੈਸੀ, 22 ਸਾਲਾਂ ਆਸਿਫ ਕੁਰੈਸ਼ੀ ਦੇ ਯੂ ਪੀ ਤੋਂ ਆਉਣ ਬਾਰੇ ਪਤਾ ਲੱਗਾ। ਟੀਮ ਨੇ ਉਨ੍ਹਾਂ ਦੀ ਮੁੱਢਲੀ ਜਾਂਚ ਕਰਦਿਆਂ ਉਨ੍ਹਾਂ ਨੂੰ ਘਰ ਵਿਚ ਹੀ ਏਕਾਂਤਵਾਸ ਕਰਦਿਆਂ ਘਰ ਦੇ ਬਾਹਰ ਪੋਸਟਰ ਚਿਪਕਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਦੋਵਾਂ ਨੂੰ ਸਵੇਰੇ ਸੈਂਪਲ ਲਈ ਜਗਰਾਓਂ ਸਿਵਲ ਹਸਪਤਾਲ ਵਿਚ ਸਥਾਪਤ ਫਲੂ ਕਾਰਨਰ 'ਤੇ ਸੱਦਿਆ ਗਿਆ, ਨਾਲ ਹੀ ਹਦਾਇਤ ਕੀਤੀ ਗਈ ਕਿ ਉਨ੍ਹਾਂ ਦੇ ਸੈਂਪਲ ਦੀ ਟੈਸਟ ਰਿਪੋਰਟ ਆਉਣ ਤਕ ਉਹ ਘਰ ਵਿਚ ਹੀ ਏਕਾਂਤਵਾਸ ਰਹਿਣ। ਇਥੇ ਦੱਸਣਾ ਜਰੂਰੀ ਕੇ ਜੇਕਰ ਆਪਾ ਆਪਣੇ ਆਪ ਨੂੰ ਇਸ ਗੱਲ ਤੋਂ ਲਕੋਦੇ ਰਹੇ ਕੇ ਅਸੀਂ ਕਿਥੋਂ ਆਏ ਹਾਂ ਅਤੇ ਅਸੀਂ ਠੀਕ ਹਾਂ ਕਿਤੇ ਨਾ ਕਿਤੇ ਆਪਣੇ ਪਰਿਵਾਰ ਦਾ ਬਹੁਤ ਵੱਡਾ ਨੁਕਸਾਨ ਕਰ ਸਕਦੇ ਹਾਂ ਇਸ ਲਈ ਇਹ ਜਰੂਰੀ ਹੈ ਕੇ ਸਿਵਲ ਹਸਪਤਾਲ ਵਿੱਚ ਜਾਕੇ ਆਪਣੇ ਆਪ ਨੂੰ ਜਰੂਰੀ ਰਜਿਸਟਰ ਕਰਵਾਓ ਕੇ ਓਹ ਤੋਂਹਾਡੀ ਮਦਦ ਕਰ ਸਕਣ।