You are here

ਲੁਧਿਆਣਾ

ਮੰਦੀ ਦਾ ਅਸਰ ਰੰਗ ਦਿਖਾਉਣ ਲੱਗਾ।

ਆਪਣੇ ਹੀ ਘਰ ਵਿੱਚ ਬਾਪ ਦਾ ਸਮਾਨ ਚੁੱਕ ਫਰਾਰ। 

(ਜਗਰਾਉਂ : ਜੂਨ 2020: ਵਿਕਾਸ ਸਿੰਘ ਮਠਾਰੂ) :
ਬੇਰੋਜ਼ਗਾਰੀ ਦੀ ਮਾਰ ਝੱਲ ਰਹੇ ਦੇਸ਼ ਵਾਸੀਆਂ ਦੀ ਹਾਲਤ ਕਰੋਨਾ ਵਾਇਰਸ ਦੇ ਚਲਦੇ ਹੋਰ ਵੀ ਖਰਾਬ ਹੋ ਰਹੀ ਹੈ। ਜਿਸ ਦੀ ਤਾਜ਼ਾ ਮਿਸਾਲ ਜਗਰਾਓਂ ਵਿਚ ਇਕ ਬੇਰੋਜ਼ਗਾਰ ਨੌਜਵਾਨ ਗੁਰਪ੍ਰੀਤ ਸਿੰਘ ਵਲੋਂ ਆਪਣੇ ਹੀ ਘਰ ਵਿੱਚ ਚੋਰੀ ਕਰਨਾ ਹੈ। ਮਿਲੀ ਜਾਣਕਾਰੀ ਅਨੁਸਾਰ  ਗੁਰਪ੍ਰੀਤ ਸਿੰਘ ਸਪੁੱਤਰ ਤੇਜਾ ਸਿੰਘ ਵਾਸੀ ਚਰਚ ਵਾਲੀ ਗਲੀ ਨੇ ਆਪਣੇ ਪਿਤਾ ਤੇਜਾ ਸਿੰਘ ਦਾ ਇਕ ਲੱਖ ਨਗਦ ਕੇਸ਼ ਅਤੇ 20 ਹਜ਼ਾਰ ਦਾ ਸੋਨਾ ਲੈ ਹੋਇਆ ਫਰਾਰ। ਪੁਲਿਸ ਨੇ ਰਿਪੋਰਟ ਕਰ ਲਈ ਹੈ

ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ੇਰਪੁਰ ਕਲਾਂ ਵਿਖੇ ਪ੍ਰੋਗਰਾਮ ਕਰਵਾਇਆ

ਜਗਰਾਉ  ਜੂਨ 2020 ( ਰਛਪਾਲ ਸਿੰਘ ਸ਼ੇਰਪੁਰੀ ) ਇੱਥੋ ਨੇੜਲੇ ਪਿੰਡ ਸ਼ੇਰਪੁਰ ਕਲਾਂ ਵਿਖੇ ਅੱਜ ਗੁਰਦੁਵਾਰਾ ਜਗ੍ਰਿਤਸਰ ਸਾਹਿਬ ਵਿਖੇ ਜੂਨ 1984 ਦੇ ਸ਼ਹੀਦ ਸਿੰਘ ਅਤੇ ਸਮੂਹ ਸ਼ਹੀਦਾਂ ਸਿੰਘਣੀਆਂ ਦੀ ਯਾਦ ਵਿੱਚ ਸਮੇਂ ਦੇ ਹਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਈ ਭਾਗੋ ਸੇਵਕ ਜੱਥਾ ਅਤੇ ਦਸ਼ਮੇਸ ਪਿਤਾ ਨੋਜਵਾਨ ਸਭਾ ਤੇ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਪ੍ਰੋਗਰਾਮ ਕਰਵਾਇਆ ਗਿਆ। ਤੇ ਸਮੂਹ ਸੰਗਤਾ ਵੱਲੋ ਆਪਣੇ-ਆਪਣੇ ਘਰਾਂ ਵਿੱਚ ਬੈਠ ਕੇ ਗੁਰਬਣੀ ਸਰਵਣ ਕੀਤੀ।ਇਸ ਮੋਕੇ ਰਾਗੀ ਭਾਈ ਮੇਜਰ ਸਿੰਘ ਵੱਲੋ ਜੂਨ 1984 ਦੇ ਸ਼ਹੀਦਾਂ ਦੇ ਇਤਿਹਾਸ ਬਾਰੇ ਚਾਨਣਾ ਪਇਆ ਗਿਆ।ਇਸ ਤੋ ਇਲਾਵਾ ਪਿੰਡ ਸ਼ੇਰਪੁਰ ਕਲਾਂ ਦੇ ਅਜਾਦੀ ਘਲਾਟੀਏ ਬਾਬੂ ਅਮਰ ਸਿੰਘ ਖੰਗੂੜਾ ਅਤੇ ਸਮੂਹ ਸ਼ਹੀਦਾਂ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਨਾਲ ਚਾਨਣਾ ਪਾਇਆ।

ਔਰਤ ਦੀ 66 ਕਿੱਲੋਬਾਟ ਦੀ ਬਿਜਲੀ ਲਾਈਨ ਤੋਂ ਕਰੰਟ ਲੱਗਣ ਨਾਲ ਮੌਤ   

ਜਗਰਾਓਂ / ਲੁਧਿਆਣਾ, ਜੂਨ 2020-(ਵਿਕਾਸ ਸਿੰਘ ਮਠਾੜੂ / ਮਨਜਿੰਦਰ ਗਿੱਲ )-

ਬੀਤੇ ਦਿਨੀਂ ਗੁਰਪਿੰਦਰ ਕੌਰ ਨਾਮ ਦੀ ਔਰਤ ਦੀ 66 ਕਿੱਲੋਬਾਟ ਦੀ ਬਿਜਲੀ ਲਾਈਨ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ। ਜਗਰਾਓਂ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਇਸ ਔਰਤ ਨੂੰ ਬਚਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਪਰ ਬੀਤੀ ਰਾਤ ਉਸ ਔਰਤ ਦੀ ਮੌਤ ਹੋ ਗਈ। ਗੁਰਪਿੰਦਰ ਕੌਰ ਦੀ ਮੌਤ ਨੇ ਸਰਕਾਰੀ ਮਹਿਕਮਿਆਂ ਦੀ ਕਾਰ ਗੁਜ਼ਾਰੀ ਤੇ ਇਕ ਵਾਰ ਫੇਰ ਸਵਾਲੀਆ ਚਿੰਨ੍ਹ ਲੱਗਾ ਦਿੱਤਾ ਹੈ। ਮੁਹੱਲੇ ਵਾਲਿਆ ਅਨੁਸਾਰ ਇਸ ਖਤਰਨਾਕ ਬਿਜਲੀ ਲਾਈਨ ਦੇ ਬਿਲਕੁਲ ਥੱਲੇ ਉਸਾਰੀ ਸਰਕਾਰੀ ਮਹਿਕਮਿਆਂ ਦੀ ਮਿਲੀ ਭੁਗਤ ਹੈ। ਕਮੇਟੀ ਵਲੋਂ ਇਸ ਮਕਾਨ ਦਾ ਨਕਸ਼ਾ ਕਿਵੇਂ ਪਾਸ ਕੀਤਾ ਗਿਆ ? ਜਸਵਿੰਦਰ ਸਿੰਘ ਅਤੇ ਹੋਰ ਮੁਹੱਲਾ ਨਿਵਾਸੀਆਂ ਨੇ ਅਦਾਰੇ ਨਾਲ ਗੱਲ ਕਰਦਿਆਂ ਦੱਸਿਆ ਕਿ ਇਸ ਜਗ੍ਹਾ ਤੇ ਕਰੰਟ ਲੱਗਣ ਨਾਲ ਦੂਸਰੀ ਮੌਤ ਹੋਈ ਹੈ। ਇਸ ਵਾਰ ਹੋਈ ਗੁਰਪਿੰਦਰ ਕੌਰ ਦੀ ਮੌਤ ਦਾ ਦ੍ਰਿਸ਼ ਮੁਹੱਲਾ ਨਿਵਾਸੀ ਚਾਹੁੰਦੇ ਹੋਏ ਵੀ ਨਹੀਂ ਭੁਲਾ ਸਕਦੇ। ਮਨਜ਼ਰ ਇੰਨਾ ਭਿਆਨਕ ਸੀ ਕਿ ਜਿਸ ਨੇ ਵੀ ਉਹ ਦ੍ਰਿਸ਼ ਦੇਖਿਆ ਉਹ ਹੁਣ ਤੱਕ ਸਦਮੇ ਵਿੱਚ ਹੈ। ਕੁੱਝ ਮੁਹੱਲੇ ਨਿਵਾਸੀਆਂ ਨੇ ਮਕਾਨ ਮਾਲਕ ਨੂੰ ਦੋਸ਼ੀ ਦੱਸਿਆ ਤੇ ਕੁੱਝ ਨੇ ਸਰਕਾਰੀ ਮਹਿਕਮਿਆਂ ਨੂੰ ।
ਮੁਹੱਲੇ ਵਾਲਿਆ ਵਲੋਂ ਪ੍ਰਸ਼ਾਸ਼ਨ ਨੂੰ ਇਹ ਕਾਤਲ ਮਕਾਨ ਢਾਉਣ ਦੀ ਮੰਗ ਵੀ ਕੀਤੀ ਗਈ।ਅਜਿਹੀਆਂ ਦਰਦਨਾਕ ਘਟਨਾਵਾਂ ਇਹ ਅਹਿਸਾਸ ਕਰਵਾਉਂਦੀਆਂ ਹਨ ਕਿ ਹੁਣ ਭਾਰਤ ਦੇਸ਼ ਵਿੱਚ ਇਨਸਾਨੀ ਕਦਰਾਂ ਕੀਮਤਾਂ ਨਹੀਂ ਰਹੀਆਂ। ਅਤੇ ਨਾ ਹੀ ਕਿਸੇ ਨੂੰ ਆਪਣੀਆਂ ਗਲਤੀਆਂ ਕਾਰਨ ਹੋਈ ਬੇਕਸੂਰਾਂ ਦੀ ਮੌਤ ਦਾ ਕੋਈਂ ਦੁੱਖ ਹੈ।  

ਜਗਰਾਓਂ ਪੁਲਿਸ ਨੇ 4 ਸਾਲ ਪੁਰਾਣਾ ਕਤਲ ਦਾ ਮਾਮਲਾ ਸੁਲਜਾਇਆ

ਮੋਹੀ ਪਿੰਡ ਦੇ ਅਧਿਆਪਕ ਹਰਬੰਸ ਸਿੰਘ ਦਾ 4 ਸਾਲ ਪਹਿਲਾਂ ਹੋਇਆ ਸੀ ਕਤਲ

ਜਗਰਾਓ/ਲੁਧਿਆਣਾ, ਜੂਨ 2020 -( ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-

ਪੁਲੀਸ ਨੇ ਥਾਣਾ ਜੋਧਾਂ ’ਚ ਦਰਜ ਪਿੰਡ ਮੋਹੀ ਦੇ ਸੇਵਾਮੁਕਤ ਅਧਿਆਪਕ ਦੇ ਚਾਰ ਸਾਲ ਪੁਰਾਣੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਅਤੇ ਇਸ ਮਾਮਲੇ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।

ਸੀਨੀਅਰ ਪੁਲੀਸ ਕਪਤਾਨ ਵਿਵੇਕਸ਼ੀਲ ਸੋਨੀ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਥਾਣਾ ਜੋਧਾਂ ਦੇ ਪਿੰਡ ਮੋਹੀ ’ਚ ਸੇਵਾਮੁਕਤ ਅਧਿਆਪਕ ਹਰਬੰਸ ਸਿੰਘ (78) ਪਤਨੀ ਦੀ ਮੌਤ ਹੋਣ ਉਪਰੰਤ ਇਕੱਲਾ ਰਹਿੰਦਾ ਸੀ ਅਤੇ ਲੋਕਾਂ ਨੂੰ ਵਿਆਜ ’ਤੇ ਪੈਸੇ ਦੇਣ ਦਾ ਕੰਮ ਕਰਦਾ ਸੀ। ਅਚਾਨਕ 11 ਅਪਰੈਲ, 2016 ਦੀ ਰਾਤ ਨੂੰ ਹਰਬੰਸ ਸਿੰਘ ਦਾ ਅਣਪਛਾਤੇ ਲੁਟੇਰਿਆਂ ਨੇ ਕਤਲ ਕਰ ਦਿੱਤਾ ਤੇ ਪੁਲੀਸ ਨੇ ਕੇਸ ਦਰਜ ਕਰ ਲਿਆ। ਚਾਰ ਸਾਲਾਂ ਦੌਰਾਨ ਕਤਲ ਸਬੰਧੀ ਕੋਈ ਵੀ ਸੁਰਾਗ ਹੱਥ ਨਹੀਂ ਲੱਗਿਆ। ਕੁੱਝ ਦਿਨ ਪਹਿਲਾਂ ਇਸ ਕੇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਨੂੰ ਭਿਣਕ ਲੱਗੀ ਤਾਂ ਉਨ੍ਹਾਂ ਇਹ ਮਾਮਲਾ ਹੱਲ ਕਰਨ ਲਈ ਜਾਂਚ ਥਾਣਾ ਦਾਖਾ ਦੇ ਇੰਸਸਪੈਕਟਰ ਪ੍ਰੇਮ ਸਿੰਘ ਨੂੰ ਸੌਂਪੀ।

ਮਾਸਟਰ ਹਰਬੰਸ ਸਿੰਘ ਦੇ ਕਤਲ ਸਬੰਧੀ ਜਦੋਂ ਪਰਤਾਂ ਖੁੱਲ੍ਹੀਆਂ ਤਾਂ ਪਤਾ ਲੱਗਿਆ ਕਿ ਮ੍ਰਿਤਕ ਨੇ ਘਰ ’ਚ ਰੋਟੀ ਪਕਾਉਣ ਤੇ ਹੋਰ ਕੰਮਾਂ ਲਈ ਪਿੰਡ ਦੀ ਇੱਕ ਔਰਤ ਸੁਖਵਿੰਦਰ ਕੌਰ ਕਿੰਦੇ ਪਤਨੀ ਗਿਆਨ ਸਿੰਘ ਨੂੰ ਰੱਖਿਆ ਹੋਇਆ ਸੀ। ਕਿੰਦੇ ਦੇ ਸਾਹਮਣੇ ਹਰਬੰਸ ਸਿੰਘ ਲੋਕਾਂ ਨਾਲ ਪੈਸਿਆਂ ਦਾ ਲੈਣ-ਦੇਣ ਕਰਦਾ ਸੀ। ਕਿੰਦੇ ਜਿਸ ਦੀ 2 ਜੂਨ 2020 ਨੂੰ ਮੌਤ ਹੋ ਚੁੱਕੀ ਹੈ, ਦੇ ਮਨ ’ਚ ਬੇਈਮਾਨੀ ਆ ਗਈ। ਉਸ ਦੇ ਅਪਰਾਧਿਕ ਬਿਰਤੀ ਵਾਲੇ ਲੋਕਾਂ ਨਾਲ ਸਬੰਧ ਸਨ। ਉਸ ਨੇ ਗੋਬਿੰਦ ਸਿੰਘ ਉਰਫ ਮੋਸ਼ਨ, ਸੰਦੀਪ ਕੁਮਾਰ ਉਰਫ ਸਿੱਪੀ ਦੋਵੇਂ ਵਾਸੀਆਨ ਇੰਦਰਾ ਕਲੋਨੀ ਮੁਲਾਂਪੁਰ (ਦਾਖਾ), ਵਿੱਕੀ ਉਰਫ ਸੌਲ ਵਾਸੀ ਸੂਆ ਰੋਡ ਪ੍ਰੇਮ ਨਗਰ ਮੁਲਾਂਪੁਰ ਨਾਲ ਮਿਲ ਕੇ ਹਰਬੰਸ ਸਿੰਘ ਨੂੰ ਲੁੱਟਣ ਦੀ ਸਕੀਮ ਘੜੀ ਅਤੇ 11 ਅਪਰੈਲ 2016 ਦੀ ਰਾਤ ਨੂੰ ਕਰੀਬ 10.30 ਵਜੇ ਹਰਬੰਸ ਸਿੰਘ ਦੇ ਘਰ ’ਚ ਕੰਧ ਟੱਪ ਕੇ ਦਾਖਲ ਹੋ ਗਏ। ਮੁਲਜ਼ਮਾਂ ਨੇ ਹਰਬੰਸ ਸਿੰਘ ਨੂੰ ਮੰਜੇ ਨਾਲ ਬੰਨ੍ਹ ਕੇ ਬੇਸਬਾਲ ਅਤੇ ਹੋਰ ਮਾਰੂ ਹਥਿਆਰਾਂ ਨਾਲ ਮਾਰ ਮੁਕਾਇਆ।

ਪੁਲੀਸ ਅਧਿਕਾਰੀਆਂ ਅਨੁਸਾਰ ਮ੍ਰਿਤਕ ਸੁਖਵਿੰਦਰ ਕੌਰ ਦੇ ਤਿੰਨੋਂ ਸਾਥੀਆਂ ਨੂੰ ਕਾਬੂ ਕਰ ਕੇ ਪੁੱਛਗਿਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਤੋਂ ਪੁੱਛਗਿਛ ਦੌਰਾਨ ਹੋਰ ਅਪਰਾਧਿਕ ਮਾਮਲੇ ਹੱਲ ਹੋਣ ਦੀ ਆਸ ਹੈ। ਇਸ ਕਤਲ ’ਚ ਮੁੱਖ ਸੂਤਰਧਾਰ ਕਿੰਦੇ ਹੀ ਸੀ ਜਿਸ ਦੀ ਕਿ ਮੌਤ ਹੋ ਚੁੱਕੀ ਹੈ

ਧਾਨਕ ਸਮਾਜ ਬਰਾਦਰੀ ਵੱਲੋ ਭਗਤ ਕਬੀਰ ਜੀ ਦਾ ਜਨਮ ਦਿਨ ਬੜੀ ਹੀ ਸਰਧਾ ਨਾਲ ਮਨਾਇਆ

ਜਗਰਾਉ  ਜੂਨ 2020 ( ਰਛਪਾਲ ਸਿੰਘ ਸ਼ੇਰਪੁਰੀ ) ਅੱਜ ਜਗਰਾਉ ਦੀ ਸਮੂਹ ਧਾਨਕ ਸਮਾਜ ਬਰਾਦਰੀ ਵੱਲੋ ਭਗਤ ਕਬੀਰ ਜੀ ਦਾ ਜਨਮ ਦਿਨ ਬੜੀ ਹੀ ਸਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਸਮੂਹ ਧਾਨਕ ਭਾਈ ਚਾਰੇ ਨੇ ਆਪਣੇ-ਆਪਣੇ ਘਰਾਂ ਵਿੱਚ ਬੈਠ ਕੇ ਭਗਤ ਕਬੀਰ ਨੂੰ ਸਰਧਾ ਦੇ ਫੱੁਲ ਭੇਂਟ ਕੀਤੇ। ਇਸ ਸਮੇ ਜਗਰਾਉ ਧਾਨਕ ਭਾਈਚਾਰੇ ਦੇ ਬੀ. ਜੇ. ਪੀ. ਦੇ ਐਸ.ਸੀ ਦਲ ਦੇ ਪ੍ਰਧਾਨ ਕ੍ਰਿਸਨ ਕੁਮਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ। ਉਨਾਂ ਇਸ ਮੋਕੇ ਕਿਹਾ ਕੇ ਕਰੋਨਾ ਵਰਗੀ ਮਹਾਂਮਾਰੀ ਦੇ ਕਾਰਨ ਅਸੀ ਵਿਚਾਰ ਬਣਾਇਆ ਕਿ ਭਗਤ ਕਬੀਰ ਜੀ ਦੀ ਜੈਅੰਤੀ ਮੋਕੇ ਕੋਈ ਵੀ ਇਕੱਠ ਨਹੀ ਕੀਤਾ ਕਰਾਂਗੇ।ਤੇ ਸਾਰੀ ਧਾਨਕ ਬਰਾਦਰੀ ਆਪਣੇ-ਆਪਣੇ ਘਰਾਂ ਵਿੱਚ ਬੈਠ ਕੇ ਭਗਤ ਕਬੀਰ ਜੀ ਦਾ ਜਨਮ ਦਿਨ ਮਨਾਵਾਂਗੇ ਤੇ ਪ੍ਰਧਾਨ ਕ੍ਰਿਸਨ ਕੁਮਾਰ ਨੇ ਖੁਦ ਆਪਣੇ ਭਾਈਚਾਰੇ ਨਾਲ ਮਿਲ ਕੇ ਸੋਸਲ ਡਿਸੇਟੈਨਸ ਦਾ ਧਿਆਨ ਰੱਖ ਕੇ ਭਗਤ ਕਬੀਰ ਜੀ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਤੇ ਇਸ ਮੋਕੇ ਪ੍ਰਧਾਨ ਕ੍ਰਿਸਨ ਕੁਮਾਰ ਵੱਲੋ ਭਗਤ ਕਬੀਰ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਕਰੋਨਾ ਵਰਗੀ ਮਹਾਂਮਾਰੀ ਬਿਮਾਰੀ ਨੂੰ ਜਲਦੀ ਖਤਮ ਕਰੇ। 

ਕੈਪਟਨ ਸਰਕਾਰ ਵੱਲੋਂ ਬਿਜਲੀ ਰੇਟ ਘਟਾਉਣ ਦੀ ਕਾਰਵਾਈ ਲੋਕਾਂ ਅੱਖੀ ਘੱਟਾ ਪਾਉਣ ਬਰਾਬਰ :ਪ੍ਰਧਾਨ ਮਨਜਿੰਦਰ ਸਿੰਘ ਔਲਖ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਦੀ ਕੈਪਟਨ ਸਰਕਾਰ ਨੇ ਜੋ ਪਿਛਲੇ ਦਿਨੀ ਬਿਜਲੀ ਦੇ ਰੇਟ ਘਟਾਉਣ ਦਾ ਐਲਾਨ ਭਾਵ 25 ਪੈਸੇ ਤੋ 50 ਪੈਸੇ ਘਟਾਉਣ ਦੀ ਕਰਵਾਈ ਕੀਤੀ ਹੈ ਇਹ ਸਭ ਕੁਝ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੇ ਬਰਾਬਰ ਹੈ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਸੈਲ ਜਿਲ੍ਹਾਂ (ਮੋਗਾ) ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਮਨਜਿੰਦਰ ਸਿੰਘ ਔਲਖ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਹੇ।ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਦੂਜੇ ਪਾਸੇ ਫਿਕਸਡ ਚਾਰਿਜ਼ਜ਼ ਵਧਾ ਕੇ ਲੋਕਾਂ 'ਤੇ ਵੱਡਾ ਬੌਝ ਪਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ ,ਪੰਜਾਬ ਵਿਚ ਰੇਤ ਮਾਫੀਆ,ਸ਼ਰਾਬ ਮਾਫੀਆਂ,ਨਕਲੀ ਬੀਜ਼ ਦੇ ਘਪਲਿਆਂ ਨਾਲ ਸਰਕਾਰ ਹੁਣ ਬੁਰੀ ਤਰ੍ਹਾਂ ਬੇਕ ਫੁੱਟ 'ਤੇ ਆ ਗਈ ਹੈ।ਉਨ੍ਹਾਂ ਕਿਹਜਾ ਕਿ ਹੁਣ ਲੋਕ ਕਰੋਨਾ ਦੀ ਮਾਰ ਹੇਠ ਹਨ ।ਜਦੋਂ ਮਾਹੌਲ ਸ਼ਾਤ ਹੋਵੇਗਾ ਤਾਂ ਲੋਕ ਸੜਕਾਂ ਤੁ ਆਉਣਗੇ।

ਐਸ.ਡੀ.ਐਮ. ਢਿੱਲੋਂ ਨੂੰ ਸਟਾਫ ਵੱਲੋਂ ਸਾਨਦਾਰ ਵਿਦਾਇਗੀ ਪਾਰਟੀ

ਜਗਰਾਉਂ/ ਲੁਧਿਆਣਾ, ਜੂਨ 2020 -( ਰਛਪਾਲ ਸਿੰਘ ਸ਼ੇਰਪੁਰੀ  /ਮਨਜਿੰਦਰ ਗਿੱਲ)-

ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਡਾ: ਬਲਜਿੰਦਰ ਸਿੰਘ ਢਿੱਲੋਂ, ਉਪ ਮੰਡਲ ਮੈਜਿਸਟਰੇਟ, ਜਗਰਾਉਂ ਦੀ ਬਦਲੀ ਲੁਧਿਆਣਾ (ਪੂਰਬੀ) ਵਿਖੇ ਹੋਣ ਤੇ ਦਫਤਰ ਉਪ ਮੰਡਲ ਮੈਜਿਸਟਰੇਟ ਅਤੇ ਤਹਿਸੀਲ ਦਫਤਰ ਜਗਰਾਉਂ ਦੇ ਸਮੂਹ ਸਟਾਫ ਨੇ ਉਨ੍ਹਾਂ ਨੂੰ ਅੱਜ ਵਿਦਾਇਗੀ ਪਾਰਟੀ ਦਿੱਤੀ। ਇਸ ਸਮੇਂ ਡਾ:ਢਿੱਲੋਂ ਨੇ ਕਿਹਾ ਕਿ ਸਬ ਡਵੀਜਨ ਜਗਰਾਉਂ ਵਿੱਚ ਸਮੂਹ ਸਟਾਫ ਨੇ ਉਨ੍ਹਾਂ ਨਾਲ ਰਲ ਮਿਲ ਕੇ ਦਫਤਰੀ ਕੰਮਾਂ ਵਿੱਚ ਸਾਥ ਦਿੱਤਾ ਹੈ।ਉਨ੍ਹਾਂਅਫਸਰ ਦਾ ਝਿੜਕਿਆ, ਮੀਂਹ ਤਿਲਕਿਆ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਕਦੇ_ਕਦੇ ਦਫਤਰੀ ਕੰਮਾਂ ਵਿੱਚ ਕਿਸੇ ਕਰਮਚਾਰੀ ਨੂੰ ਝਿੜਕਣਾ ਵੀ ਪੈਂਦਾ ਹੈ ਪ੍ਰੰਤੂ ਉਨ੍ਹਾਂ ਨੇ ਕਦੇ ਵੀ ਕਿਸੇ ਕਰਮਚਾਰੀ ਦਾ ਮਾੜਾ ਨਹੀਂ ਸੋਚਿਆ। ਉਨ੍ਹਾਂ ਸਮੂਹ ਸਬ ਡਵੀਜਨ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਵੀ ਕੀਤਾ।  ਇਸ ਸਮੇਂ ਤਹਿਸੀਲਦਾਰ ਮਨਮੋਹਨ ਕੁਮਾਰ, ਨਾਇਬ ਤਹਿਸੀਲਦਾਰ ਹਰੀਸ ਕੁਮਾਰ ਨੇ ਡਾ: ਢਿੱਲੋਂ ਵੱਲੋਂ ਜਗਰਾਉਂ ਵਿਖੇ ਕੀਤੇ ਕੰਮਾਂ ਦੀ ਪ੍ਰਸੰਸਾ ਕੀਤੀ ਅਤੇ ਆਸ ਕੀਤੀ ਕਿ ਉਹ ਆਉਣ ਵਾਲੇ ਸਮੇਂ ਵਿੱਚ ਜਰੂਰਤ ਪੈਣ ਤੇ ਉਨ੍ਹਾਂ ਦੀ ਮਦਦ ਕਰਦੇ ਰਹਿਣਗੇ। ਇਸ ਸਮੇਂ ਸੁਪਰਡੈਂਟ ਸੁਖਦੀਪ ਕੌਰ, ਸੁਖਵੰਤ ਸਿੰਘ ਕਾਨੂੰਗੋ, ਗੁਰਦੇਵ ਸਿੰਘ ਕਾਨੂੰਗੋ, ਕਮਲਜੀਤ ਸਿੰਘ ਰੀਡਰ, ਸੁਖਵਿੰਦਰ ਸਿੰਘ ਗਰੇਵਾਲ ਇਲੈਕਸਨ ਇੰਚਾਰਜ, ਪ੍ਰੀਤਮ ਸਿੰਘ ਢੱਟ ਰੀਡਰ, ਸੁਖਦੇਵ ਸਿੰਘ ਰੀਡਰ, ਵਿਜੈ ਕੁਮਾਰ ਰਜਿਸਟਰੀ ਕਲਰਕ, ਮਨਪ੍ਰੀਤ ਸਿੰਘ ਰੀਡਰ,ਦਲਜੀਤ ਸਿੰਘ ਬਿੱਲ ਕਲਰਕ, ਅਵਤਾਰ ਸਿੰਘ ਕਾਨੂੰਗੋ, ਜਗਤਾਰ ਸਿੰਘ ਪਟਵਾਰੀ, ਜਸਨਦੀਪ ਸਿੰਘ ਪਟਵਾਰੀ, ਪ੍ਰਦੀਪ ਕੁਮਾਰ ਬੈਂਸ ਏ.ਐਸ.ਐਮ. ਆਦਿ ਹਾਜ਼ਰ 

ਸ਼ਿਵਲਿੰਗ ਤੇ ਇਤਰਾਜਯੋਗ ਸ਼ਬਦ ਲਿਖਣ ਵਾਲਾ ਗਿਰਫਤਾਰ

ਜਗਰਾਉਂ/ਲੁਧਿਆਣਾ,  ਜੂਨ 2020 (ਸੱਤਪਾਲ ਸਿੰਘ ਦੇਹੜਕਾ/ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)

ਬੁੱਧਵਾਰ ਨੂੰ ਭਗਵਾਨ ਸ਼ਿਵ ਦੇ ਮੰਦਿਰ 'ਚ ਸਥਾਪਿਤ ਸ਼ਿਵਲਿੰਗ ਤੇ ਇਤਰਾਜਯੋਗ ਸ਼ਬਦ ਲਿਖਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ। ਇਸ ਸੰਬਧ ਵਿਚ ਵਿਵੇਕਸ਼ੀਲ ਸੋਨੀ ਐਸ.ਐਸ.ਪੀ ਨੇ ਜਾਣਕਾਰੀ ਦਿ ੰਦੇ ਹੋਏ ਦੱਸਿਆ ਕਿ ਸ਼ਿਵ ਲਿੰਹ ਤੇ ਇਤਰਾਜਯੋਗ ਸ਼ਬਦ ਲਿਖਣ ਸੰਬਧੀ ਮੰਦਿਰ ਦੇ ਬਾਬਾ ਮਹੇਸ ਗਿਰੀ ਚੇਲਾ ਜਗਤ ਗੁਰੂ ਪੰਚਾਨੰਦ ਗਿਰੀ ਵਾਸੀ ਸਿਵਾਲਾ ਸ੍ਰੀ ਸੀਤਾ ਰਾਮ ਨੇੜੇ ਸਿਵਾਲਾ ਚੌਂਕ ਸੁਭਾਸ ਗੇਟ ਦੇ ਬਿਆਨ ਤੇ ਦਰਜ ਕੀਤਾ ਗਿਆ ਸੀ ਕਿ ਉਹ ਸ੍ਰੀ ਸੀਤਾ ਰਾਮ ਪੰਚਦਸਨਮ (ਜੂਨਾ ਅਖਾੜਾ) ਨੇੜੇ ਸੁਭਾਸ ਗੇਟ ਜਗਰਾਉਂ ਮੰਦਿਰ ਵਿੱਚ ਪੁਜਾਰੀ ਹੈ। ਬੁਧਵਾਰ ਨੂੰ ਵਕਤ ਕਰੀਬ 5 ਵਜੇ ਸਾਮ ਨੂ ੰ ਉਹ ਆਪਣੇ ਧੂਣੇ ਪਰ ਬੈਠਾ ਸੀ ਤਾਂ ਸਹਿਰ ਦਾ ਇੱਕ ਸਰਧਾਲੂ ਮੱਥਾ ਟੇਕ ਕੇ ਪੁਜਾਰੀ ਪਾਸ ਆਇਆ ਜੋ ਕਹਿਣ ਲੱਗਾ ਕਿ ਬਾਬਾ ਜੀ ਸਿਵਲਿੰਗ ਪਰ ਕਿਸੇ ਵਿਅਕਤੀ ਨੇ ਪੰਜਾਬੀ ਭਾਸ਼ਾ ਵਿੱਚ ਗਲਤ ਅਪਸਬਦ ਲਿੱਖ ਦਿੱਤਾ ਹੈ।ਮੈਂ ਜਾ ਕੇ ਦੇਖਿਆ ਤਾਂ ਕਿਸੇ ਵਿਅਕਤੀ ਨੇ ਸਿਵਲਿੰਗ ਪਰ ਅਪਸਬਦ ਲਿਖਿਆ ਹੋਇਆ ਸੀ।ਜਿਸ ਨੇ ਕਿਹਾ ਕਿ ਇਸ ਨਾਲ ਮੇਰੀ ਅਤੇ ਸਰਧਾਲੂਆਂ ਦੀ ਮੰਦਿਰ ਦੀ ਮਰਿਆਦਾ ਨੂੰ ਠੇਸ ਪਹੁੰਚੀ ਹੈ । ਜਿਸ ਤੇ ਉਕਤ ਮੁਕੱਦਮਾ ਦਰਜ ਰਜਿਸਟਰ ਕਰਕੇ ਮੁਕੱਦਮਾ ਦੀ ਤਫਤੀਸ ਅਮਲ ਵਿੱਚ ਲਿਆਂਦੀ ਗਈ। ਮੁਕੱਦਮੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਜਵੀਰ ਸਿੰਘ ਪੁਲਿਸ ਕਪਤਾਨ(ਡੀ) , ਦਿਲਬਾਗ ਸਿੰਘ ਉਪ ਕਪਤਾਨ ਪੁਲਿਸ(ਡੀ), ਰਾਜੇਸ਼ ਸ਼ਰਮਾ ਉਪ ਕਪਤਾਨ ਪੁਲਿਸ(ਸ) ਅਤੇ ਵੈਭਵ ਸਹਿਗਲ ਉਪ ਕਪਤਾਨ ਪੁਲਿਸ ਜਾਗਰਾਉ ਦੀ ਨਿਗਰਾਨੀ ਹੇਠ ਇੰਸਪੈਕਟਰ ਜਗਜੀਤ ਸਿੰਘ, ਮੁੱਖ ਅਫਸਰ ਥਾਣਾ ਸਿਟੀ ਜਗਰਾਉ ਦੀ ਅਗਵਾਈ ਹੇਠ ਪੁਲਿਸ ਪਾਰਟੀ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ।ਦੌਰਾਨੇ ਤਫਤੀਸ ਸੀ.ਸੀ.ਟੀ.ਵੀ ਕੈਮਰੇ ਦੀ ਰਿਕਾਡਿੰਗ ਵਾਚਣ ਪਰ ਉਸ ਵਿੱਚ ਕਿਸੇ ਅਣਪਛਾਤੇ ਵਿਅਕਤੀ ਦੀ ਫੋਟੋ ਆ ਗਈ ਸੀ।ਉਸ ਫੋਟੋ ਦੀ ਪਹਿਚਾਣ ਕਰਾਉਣ ਤੇ ਇਕ ਇਮਦਾਦੀ ਵਿਅਕਤੀ ਨੇ ਦੱਸਿਆ ਕਿ ਇਹ ਵਿਆਕਤੀ ਗੁਰਬਖਸ ਸਿੰਘ ਵਾਸੀ ਅਗਵਾੜ ਗੁੱਜਰਾਂ ਜਗਰਾਉਂ ਦਾ ਰਹਿਣ ਵਾਲਾ ਹੈ।ਜਿਸ ਨੂੰ ਗ੍ਰਿਫਤਾਰ ਕਰਨ ਲਈ ਖੁਫੀਆ ਸੋਰਸ ਲਗਾਏ ਗਏ।ਫਿਰ ਇਸ ਵਿਆਕਤੀ ਨੂੰ ਮੁਖਬਰੀ ਪਰ ਰੇਲਵੇ ਸਟੇਸਨ ਤੇ ਘੁੰਮਦ ੇ ਹੋਏ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਂ ਪੁੱਛ-ਗਿੱਛ ਕੀਤੀ ਗਈ।ਜਿਸਨੇ ਪੁੱਛਗਿੱਛ ਦ ੌਰਾਨ ਮੰਨਿਆ ਕਿ ਮੰਦਰ ਵਿੱਚ ਅਪਸ਼ਬਦ ਮੈ ਹੀ ਲਿਖਿਆ ਹੈ।ਜਿਸ ਦੇ ਮੰਦਿਰ ਵਿੱਚ ਅਪਸ਼ਬਦ ਲਿਖਣ ਸਮੇ ਪਹਿਨੇ ਹੋਏ ਕੱਪੜੇ ਅਤੇ ਪੈਂਨਸਿਲ ਵੀ ਬਰਾਮਦ ਕਰ ਲਈ ਗਈ ਹੈ। ਕੱਪੜਿਆਂ ਦਾ ਮਿਲਾਣ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਨਾਲ ਕੀਤਾ ਗਿਆ ਹੈ ਜੋ ਆਪਸ ਵਿੱਚ ਮੇਲ ਖਾਂਦੇ ਹਨ। ਗ੍ਰਿਫਤਾਰ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਵੱਲੋਂ ਮਿਸ਼ਨ ਫ਼ਤਿਹ ਗੀਤ ਲਾਂਚ

ਗੀਤ ਰਾਹੀਂ ਲੋਕਾਂ ਨੂੰ ਕੋਵਿਡ 19 ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਹਦਾਇਤ

ਲੁਧਿਆਣਾ,ਜੂਨ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਕੋਵਿਡ ਖ਼ਿਲਾਫ਼ ਸੂਬੇ ਦੀ ਲੜਾਈ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਮਿਸ਼ਨ ਫਤਿਹ ਗੀਤ ਨੂੰ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਲਾਂਚ ਕੀਤਾ। ਉਨਾਂ ਵੱਖ-ਵੱਖ ਅਧਿਕਾਰੀਆਂ, ਕਰਮਚਾਰੀਆਂ ਅਤੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਗੀਤ ਰਾਹੀਂ ਦਿੱਤੇ ਗਏ ਸੁਨੇਹੇ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਉਪਰਾਲੇ ਕਰਨ। ਤਾਂ ਜੋ ਪੰਜਾਬ ਸਰਕਾਰ ਦੀ ਅਗਵਾਈ ਵਿੱਚ ਸੂਬੇ ਨੂੰ ਕੋਵਿਡ 19 ਤੋਂ ਜਲਦ ਤੋਂ ਜਲਦ ਮੁਕਤ ਕਰਵਾਇਆ ਜਾ ਸਕੇ। ਇਸ ਗੀਤ ਵਿੱਚ ਉੱਘੇ ਅਦਾਕਾਰ ਅਮਿਤਾਭ ਬੱਚਨ, ਕਰੀਨਾ ਕਪੂਰ, ਗੁਰਦਾਸ ਮਾਨ ਅਤੇ ਹਰਭਜਨ ਸਿੰਘ ਤੋਂ ਇਲਾਵਾ ਖੇਡਾਂ ਅਤੇ ਪੰਜਾਬੀ ਸਿਨੇਮਾ ਦੀਆਂ ਸ਼ਖਸੀਅਤਾਂ ਵੱਲੋਂ ਪੇਸ਼ਕਾਰੀ ਦਿੱਤੀ ਗਈ ਹੈ ਜਿਸ ਵਿੱਚ ਵਾਇਰਸ ਨੂੰ ਹਰਾਉਣ ਅਤੇ ਪੰਜਾਬ ਨੂੰ ਬਚਾਉਣ ਲਈ ਸੰਕਲਪ ਅਤੇ ਅਨੁਸ਼ਾਸਨ ਦਾ ਸੁਨੇਹਾ ਦਿੱਤਾ ਗਿਆ ਹੈ। ਸਾਰਿਆਂ ਨੂੰ ਅੱਗੇ ਆਉਣ ਅਤੇ ਰੋਕਥਾਮ ਉਪਾਵਾਂ ਬਾਰੇ ਜਾਣਕਾਰੀ ਦੇ ਪ੍ਰਸਾਰ ਨਾਲ ਕੀਮਤੀ ਜਾਨਾਂ ਬਚਾਉਣ ਲਈ ਰਾਜ ਦੇ ਯਤਨਾਂ ਨੂੰ ਪੂਰਕ ਬਣਾਉਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਇੱਕ ਦੇ ਸਹਿਯੋਗ ਨਾਲ ਪੰਜਾਬ ਇਸ ਵਾਇਰਸ ਦੇ ਫੈਲਾਅ ਨੂੰ ਕਾਬੂ ਕਰਨ ਵਿੱਚ ਬਹੁਤ ਹੱਦ ਤੱਕ ਸਫਲ ਰਿਹਾ ਹੈ। ਉਨਾਂ ਕਿਹਾ ਕਿ ਜੰਗ ਅਜੇ ਖ਼ਤਮ ਨਹੀਂ ਹੋਈ ਅਤੇ ਲੋਕਾਂ ਨੂੰ ਜਾਗਰੂਕ ਰਹਿਣ ਅਤੇ ਸਮਾਜਿਕ ਦੂਰੀ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਗੀਤ ਜਿਸ ਵਿੱਚ ਸਥਾਨਕ ਲੜਕੇ ਸੋਨੂੰ ਸੂਦ ਦੇ ਨਾਲ-ਨਾਲ ਪੰਜਾਬ ਪੁਲਿਸ ਦੇ ਏਐਸਆਈ ਹਰਜੀਤ ਸਿੰਘ ਅਤੇ ਟਿਕਟੌਕ ਸਟਾਰ ਨੂਰ ਵੀ ਸ਼ਾਮਲ ਹਨ, ਪੰਜਾਬੀ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਬੀ. ਪ੍ਰਾਕ ਨੇ ਗਾਇਆ ਹੈ। ਕੋਵਿਡ 19 ਉੱਤੇ ਫਤਹਿ ਪਾਉਣ ਵਾਸਤੇ ਸਮਾਜਿਕ ਦੂਰੀ ਬਣਾਈ ਰੱਖਣ, ਬਾਹਰ ਜਾਣ ਸਮੇਂ ਮਾਸਕ ਪਹਿਨਣ ਅਤੇ ਨਿਯਮਤ ਤੌਰ ਤੇ ਹੱਥ ਧੋਣ ਦਾ ਸੰਦੇਸ਼ ਦੇਣ ਲਈ ਇਹ ਗਾਣਾ ਇਕ ਵਿਲੱਖਣ ਪਹਿਲ ਹੈ। ਸੋਹਾ ਅਲੀ ਖਾਨ, ਰਣਦੀਪ ਹੁੱਡਾ ਅਤੇ ਰਣਵਿਜੈ ਤੋਂ ਇਲਾਵਾ ਪੰਜਾਬੀ ਫਿਲਮ ਅਤੇ ਸੰਗੀਤ ਉਦਯੋਗ ਦੇ ਸਿਤਾਰੇ ਜਿਵੇਂ ਗਿੱਪੀ ਗਰੇਵਾਲ, ਐਮੀ ਵਿਰਕ, ਜੈਜ਼ੀ ਬੀ, ਬਿੱਨੂੰ ਢਿੱਲੋਂ, ਪੰਮੀ ਬਾਈ, ਜਸਬੀਰ ਜੱਸੀ, ਰਾਜਵੀਰ ਜਵੰਦਾ, ਰੁਬੀਨਾ ਬਾਜਵਾ ਕੁਲਵਿੰਦਰ ਬਿੱਲਾ, ਕਰਮਜੀਤ ਅਨਮੋਲ, ਸਿੰਘਾ, ਤਰਸੇਮ ਜੱਸੜ , ਲਖਵਿੰਦਰ ਵਡਾਲੀ, ਹਰਜੀਤ ਹਰਮਨ, ਗੁਰਨਜ਼ਰ, ਬੱਬਲ ਰਾਏ, ਜਾਨੀ, ਕੁਲਰਾਜ ਰੰਧਾਵਾ, ਸ਼ਿਵਜੋਤ, ਹੈਪੀ ਰਾਏਕੋਟੀ, ਅਫਸਾਨਾ ਖਾਨ, ਨਿੰਜਾ, ਅਤਿਸ਼, ਤਨਿਸ਼ਕ ਕੌਰ ਅਤੇ ਆਰੁਸ਼ੀ ਸ਼ਾਮਲ ਹਨ। ਪੰਜਾਬ ਸਰਕਾਰ ਅਤੇ ਵੱਖ-ਵੱਖ ਵਿਭਾਗਾਂ ਦੇ ਫੇਸਬੁੱਕ ਪੇਜਾਂ 'ਤੇ ਅਪਲੋਡ ਕੀਤੇ ਗਏ ਇਸ ਗਾਣੇ' ਚ ਕ੍ਰਿਕਟਰ ਹਰਭਜਨ ਸਿੰਘ, ਅੰਜੁਮ ਮੌਦਗਿੱਲ ਅਤੇ ਅਵਨੀਤ ਸਿੱਧੂ ਸਣੇ ਕਈ ਪ੍ਰਮੁੱਖ ਖੇਡ ਸ਼ਖਸੀਅਤਾਂ ਅਤੇ ਬੀ ਪ੍ਰਾਕ, ਜਿਸ ਨੇ ਪਹਿਲਾਂ ਹੀ ਆਪਣੇ ਦੇਸ਼ ਭਗਤੀ ਵਾਲੇ ਗੀਤ ਤੇਰੀ ਮਿੱਟੀ ਲਈ ਦੇਸ਼ ਦਾ ਦਿਲ ਜਿੱਤਿਆ ਹੈ,ਨੂੰ ਵੀ ਪੇਸ਼ ਕੀਤਾ ਗਿਆ। ਇਹ ਗਾਣਾ ਵੱਖ-ਵੱਖ ਟੈਲੀਵਿਜ਼ਨ ਅਤੇ ਰੇਡੀਓ ਚੈਨਲਾਂ 'ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ ਤਾਂ ਕਿ ਕੋਵਿਡ 19 ਵਿਰੁੱਧ ਸਮੂਹਿਕ ਤੌਰ' ਤੇ ਲੜਨ ਦਾ ਸੰਦੇਸ਼ ਪੰਜਾਬ ਦੇ ਹਰ ਘਰ ਤੱਕ ਪਹੁੰਚੇ। ਇਸ ਤੋਂ ਇਲਾਵਾ ਸਮਾਜਿਕ ਦੂਰੀ ਬਣਾਈ ਰੱਖਣ, ਨਿਯਮਤ ਤੌਰ 'ਤੇ ਹੱਥ ਧੋਣ ਅਤੇ ਬਾਹਰ ਜਾਣ ਸਮੇਂ ਮਾਸਕ ਪਹਿਨਣ ਦਾ ਸੰਦੇਸ਼ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਹੋਰਡਿੰਗਜ਼ ਅਤੇ ਅਖਬਾਰਾਂ ਦੇ ਇਸ਼ਤਿਹਾਰਾਂ ਰਾਹੀਂ ਵੀ ਫੈਲਾਇਆ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਜ਼ਿਲਾ ਲੁਧਿਆਣਾ ਵਿੱਚ ਵੱਖ ਵੱਖ ਵਿਭਾਗ ਮਿਸ਼ਨ ਫਤਿਹ ਤਹਿਤ ਪੰਜਾਬ ਦੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਕੰਮ ਕਰਨਗੇ ਕਿ ਕੋਵਿਡ 19 ਅਜੇ ਖਤਮ ਨਹੀਂ ਹੋਇਆ ਹੈ ਅਤੇ ਹਰੇਕ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਲਈ ਆਪਣੀ ਜੀਵਨ ਸ਼ੈਲੀ ਵਿੱਚ ਇਹ ਛੋਟੀਆਂ ਤਬਦੀਲੀਆਂ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਸਿੰਘ ਬੈਂਸ, ਸਾਗਰ ਸੇਤੀਆ, ਵਿਰਾਜ ਤਿੜਕੇ, ਅਕਾਸ਼ ਬਾਂਸਲ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ ਵੀ ਹਾਜ਼ਰ ਸਨ।

ਪਿੰਡ ਅਲੀਗੜ੍ਹ ਤੋਂ ਪਿੰਡ ਪੋਨਾ ਤੱਕ ਨਵੀਂ ਬਣੀ ਸੜਕ ਦਾ ਉਦਘਾਟਨ

ਰਾਏਕੋਟ/ਲੁਧਿਆਣਾ ਜੂਨ 2020-
ਅੱਜ ਪਿੰਡ ਅਲੀਗੜ੍ਹ ਵਿਚ ਪੰਜਾਬ ਸਰਕਾਰ ਵੱਲੋਂ ਬਣਾਈ ਪਿੰਡ ਅਲੀਗੜ੍ਹ ਤੋਂ ਪਿੰਡ ਪੋਨਾ ਤੱਕ ਨਵੀਂ ਬਣੀ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਰਪੰਚ ਅਲੀਗੜ੍ਹ ਹਰਦੀਪ ਸਿੰਘ ਲਾਲੀ ਨੇ ਕਿਹਾ ਕਿ ਇਹ ਸੜਕ ਦਾ ਨਿਰਮਾਣ ਸ.ਮਲਕੀਤ ਸਿੰਘ ਦਾਖਾ (ਚੇਅਰਮੈਨ ਜਿਲ਼ਾ ਪਲੈਨਿੰਗ ਬੋਰਡ) ਜੀ ਦੇ ਯਤਨਾ ਸਦਕਾ ਪੂਰਨ ਹੋ ਸਕਿਆ ਹੈ। ਸਰਪੰਚ ਅਲੀਗੜ੍ਹ ਹਰਦੀਪ ਸਿੰਘ ਲਾਲੀ ਸ.ਮਲਕੀਤ ਸਿੰਘ ਦਾਖਾ (ਚੇਅਰਮੈਨ ਜਿਲ਼ਾ ਪਲੈਨਿੰਗ ਬੋਹੜ) ਦਾ ਧੰਨਵਾਦ ਕਰਦਿਆਂ ਕਿਹਾ ਕਿ ਓਹ ਕਾਂਗਰਸ ਪਾਰਟੀ ਦੇ ਪੂਰਨ ਸਮੱਰਥਕ ਹਨ ਤੇ ਓਹ ਪਾਰਟੀ ਵਲੋਂ ਦਿੱਤੇ ਗਏ ਹਰੇਕ ਕੰਮ ਨੂੰ ਪੂਰੀ ਨਿਸ਼ਠਾ ਸਹਿਤ ਨਿਭਾਉਣਗੇ। ਇਸ ਮੌਕੇ , ਸ੍ਰੀ ਕ੍ਰਿਸ਼ਨ ਕੁਮਾਰ ਬਾਵਾ,ਸ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ,ਸਾਜਨ ਮਲਹੋਤਰਾ ਅਤੇ ਹੋਰ ਕਾਂਗਰਸੀ ਆਗੂ ਮੌਜੂਦ ਸਨ।
ਫੋਟੋ ਕੈਪਸ਼ਨ - ਪਿੰਡ ਅਲੀਗੜ੍ਹ ਤੋਂ ਪਿੰਡ ਪੋਨਾ ਤੱਕ ਨਵੀਂ ਬਣੀ ਸੜਕ ਦਾ ਉਦਘਾਟਨ ਕਰਦੇ ਹੌਏ ਸ ਮਲਕੀਤ ਸਿੰਘ ਦਾਖਾ, ਸ੍ਰੀ ਕ੍ਰਿਸ਼ਨ ਕੁਮਾਰ ਬਾਵਾ,ਸ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ , ਸਾਜਨ ਮਲਹੋਤਰਾ ਅਤੇ ਹੋਰ ਕਾਂਗਰਸੀ ਆਗੂ।