ਜਗਰਾਉਂ/ ਲੁਧਿਆਣਾ, ਜੂਨ 2020 -( ਰਛਪਾਲ ਸਿੰਘ ਸ਼ੇਰਪੁਰੀ /ਮਨਜਿੰਦਰ ਗਿੱਲ)-
ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਡਾ: ਬਲਜਿੰਦਰ ਸਿੰਘ ਢਿੱਲੋਂ, ਉਪ ਮੰਡਲ ਮੈਜਿਸਟਰੇਟ, ਜਗਰਾਉਂ ਦੀ ਬਦਲੀ ਲੁਧਿਆਣਾ (ਪੂਰਬੀ) ਵਿਖੇ ਹੋਣ ਤੇ ਦਫਤਰ ਉਪ ਮੰਡਲ ਮੈਜਿਸਟਰੇਟ ਅਤੇ ਤਹਿਸੀਲ ਦਫਤਰ ਜਗਰਾਉਂ ਦੇ ਸਮੂਹ ਸਟਾਫ ਨੇ ਉਨ੍ਹਾਂ ਨੂੰ ਅੱਜ ਵਿਦਾਇਗੀ ਪਾਰਟੀ ਦਿੱਤੀ। ਇਸ ਸਮੇਂ ਡਾ:ਢਿੱਲੋਂ ਨੇ ਕਿਹਾ ਕਿ ਸਬ ਡਵੀਜਨ ਜਗਰਾਉਂ ਵਿੱਚ ਸਮੂਹ ਸਟਾਫ ਨੇ ਉਨ੍ਹਾਂ ਨਾਲ ਰਲ ਮਿਲ ਕੇ ਦਫਤਰੀ ਕੰਮਾਂ ਵਿੱਚ ਸਾਥ ਦਿੱਤਾ ਹੈ।ਉਨ੍ਹਾਂਅਫਸਰ ਦਾ ਝਿੜਕਿਆ, ਮੀਂਹ ਤਿਲਕਿਆ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਕਦੇ_ਕਦੇ ਦਫਤਰੀ ਕੰਮਾਂ ਵਿੱਚ ਕਿਸੇ ਕਰਮਚਾਰੀ ਨੂੰ ਝਿੜਕਣਾ ਵੀ ਪੈਂਦਾ ਹੈ ਪ੍ਰੰਤੂ ਉਨ੍ਹਾਂ ਨੇ ਕਦੇ ਵੀ ਕਿਸੇ ਕਰਮਚਾਰੀ ਦਾ ਮਾੜਾ ਨਹੀਂ ਸੋਚਿਆ। ਉਨ੍ਹਾਂ ਸਮੂਹ ਸਬ ਡਵੀਜਨ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਵੀ ਕੀਤਾ। ਇਸ ਸਮੇਂ ਤਹਿਸੀਲਦਾਰ ਮਨਮੋਹਨ ਕੁਮਾਰ, ਨਾਇਬ ਤਹਿਸੀਲਦਾਰ ਹਰੀਸ ਕੁਮਾਰ ਨੇ ਡਾ: ਢਿੱਲੋਂ ਵੱਲੋਂ ਜਗਰਾਉਂ ਵਿਖੇ ਕੀਤੇ ਕੰਮਾਂ ਦੀ ਪ੍ਰਸੰਸਾ ਕੀਤੀ ਅਤੇ ਆਸ ਕੀਤੀ ਕਿ ਉਹ ਆਉਣ ਵਾਲੇ ਸਮੇਂ ਵਿੱਚ ਜਰੂਰਤ ਪੈਣ ਤੇ ਉਨ੍ਹਾਂ ਦੀ ਮਦਦ ਕਰਦੇ ਰਹਿਣਗੇ। ਇਸ ਸਮੇਂ ਸੁਪਰਡੈਂਟ ਸੁਖਦੀਪ ਕੌਰ, ਸੁਖਵੰਤ ਸਿੰਘ ਕਾਨੂੰਗੋ, ਗੁਰਦੇਵ ਸਿੰਘ ਕਾਨੂੰਗੋ, ਕਮਲਜੀਤ ਸਿੰਘ ਰੀਡਰ, ਸੁਖਵਿੰਦਰ ਸਿੰਘ ਗਰੇਵਾਲ ਇਲੈਕਸਨ ਇੰਚਾਰਜ, ਪ੍ਰੀਤਮ ਸਿੰਘ ਢੱਟ ਰੀਡਰ, ਸੁਖਦੇਵ ਸਿੰਘ ਰੀਡਰ, ਵਿਜੈ ਕੁਮਾਰ ਰਜਿਸਟਰੀ ਕਲਰਕ, ਮਨਪ੍ਰੀਤ ਸਿੰਘ ਰੀਡਰ,ਦਲਜੀਤ ਸਿੰਘ ਬਿੱਲ ਕਲਰਕ, ਅਵਤਾਰ ਸਿੰਘ ਕਾਨੂੰਗੋ, ਜਗਤਾਰ ਸਿੰਘ ਪਟਵਾਰੀ, ਜਸਨਦੀਪ ਸਿੰਘ ਪਟਵਾਰੀ, ਪ੍ਰਦੀਪ ਕੁਮਾਰ ਬੈਂਸ ਏ.ਐਸ.ਐਮ. ਆਦਿ ਹਾਜ਼ਰ