ਸਕੂਲ ਦੇ ਕਮਰੇ ਦਾ ਲੈਂਟਰ ਪਾਇਆ

ਹਠੂਰ,29 ਜਨਵਰੀ (ਕੌਸ਼ਲ ਮੱਲ੍ਹਾ)-ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਕੁਲਾਰਾ ਦੇ ਨਵੇਂ ਬਣ ਰਹੇ ਕਮਰੇ ਦਾ ਅੱਜ ਲੈਂਟਰ ਪਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੇ ਮੁੱਖ ਅਧਿਆਪਕ ਗੁਰਸੇਵ ਸਿੰਘ ਕੋਟ ਦੁੱਨਾਂ ਨੇ ਦੱਸਿਆ ਕਿ ਪਹਿਲਾਂ ਵਿਭਾਗ ਵੱਲੋਂ ਆਈ ਮੇਨ ਗ੍ਰਾਟ ਨਾਲ ਸਕੂਲ ਦੇ ਖਸਤਾ ਹਾਲਤ ਦੋ ਕਮਰੇ ਢਾਹ ਕੇ ਨਵੇਂ ਬਣਾਏ ਗਏ ਸਨ ,ਜਿਸ ਨਾਲ ਸਕੂਲ ਦੀ ਦਿੱਖ ਵਧੀਆ ਬਣ ਗਈ ਸੀ ਅਤੇ ਹੁਣ ਸਮੁੱਚੀ ਗ੍ਰਾਮ ਪੰਚਾਇਤ ਦੇ ਉੱਦਮ ਸਦਕਾ ਇੱਕ ਨਵੇਂ ਕਮਰੇ ਦੀ ਉਸਾਰੀ ਕੀਤੀ ਗਈ ਹੈ ,ਜਿਸ ਦਾ ਅੱਜ ਲੈਂਟਰ ਪਾਇਆ ਗਿਆ।ਉਨ੍ਹਾ ਕਿਹਾ ਕਿ ਸਕੂਲ ਵਿੱਚ ਕੰਪਿਊਟਰ,ਪ੍ਰੋਜੈਕਟਰ,ਐਲ ਈ ਡੀ ਦੀ ਸਹੂਲਤ ਉੱਪਲੱਬਧ ਹੋਣ ਕਰਕੇ ਸਕੂਲ ਪੂਰਨ ਰੂਪ ਵਿੱਚ ਸਮਾਰਟ ਸਕੂਲ ਬਣ ਗਿਆ ਹੈ।ਬੱਚਿਆਂ ਨੂੰ ਨਵੀਆਂ ਤਕਨੀਕਾਂ ਨਾਲ ਪੜ੍ਹਾਇਆ ਜਾ ਰਿਹਾ ਹੈ।ਸਕੂਲ ਵਿੱਚ ਬੱਚਿਆਂ ਦੇ ਖੇਡਣ ਲਈ ਖਿਡਾਉਣੇ ਅਤੇ ਝੂਲੇ ਆਦਿ ਲੱਗੇ ਹੋਏ ਹਨ ਜਿਸ ਕਰਕੇ ਸਕੂਲ ਵਿੱਚ ਨਵੇਂ ਦਾਖਲੇ ਵੀ ਵਧ ਰਹੇ ਹਨ।ਇਸ ਮੌਕੇ ਸਕੂਲ ਦੇ ਸਟਾਫ ਵੱਲੋ ਸਮੂਹ ਦਾਨੀ ਪਰਿਵਾਰਾ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਸਰਪੰਚ ਸੁਖਪਾਲ ਕੌਰ,ਸਮਾਜ ਸੇਵੀ ਨਿਰਮਲ ਸਿੰਘ,ਪੰਚ ਰਣਜੀਤ ਸਿੰਘ,ਪੰਚ ਸਿਮਰਜੀਤ ਸਿੰਘ,ਪੰਚ ਲਛਮਣ ਸਿੰਘ,ਪੰਚ ਗੁਰਮੀਤ ਸਿੰਘ,ਪੰਚ ਪਰਮਜੀਤ ਕੌਰ,ਪੰਚ ਸਰਬਜੀਤ ਕੌਰ,ਪੰਚ ਹਰਜਿੰਦਰ ਕੌਰ,ਸਿਮਰਦੀਪ ਸਿੰਘ, ਜਗਤਾਰ ਸਿੰਘ,ਗੁਰਪ੍ਰੀਤ ਸਿੰਘ,ਰਣਜੀਤ ਸਿੰਘ,ਅਵਤਾਰ ਸਿੰਘ ਆਦਿ ਹਾਜ਼ਰ ਸਨ ।

ਫੋਟੋ ਕੈਪਸ਼ਨ:-ਸਕੂਲ ਦੇ ਕਮਰੇ ਦਾ ਲੈਟਰ ਪਾਉਣ ਸਮੇਂ ਸਕੂਲ ਦਾ ਸਟਾਫ ਅਤੇ ਗ੍ਰਾਮ ਪੰਚਾਇਤ ਬੁਰਜ ਕੁਲਾਰਾ।